ਭਾਵੇਂ ਮੈਂ ਸ਼ਹਿਰ ਵਿੱਚ ਹਾਂ
ਪਰ ਅਪ੍ਰੈਲ ਦਾ ਮਹੀਨਾ ਸ਼ੁਰੂ ਹੋਣ ਤੋਂ
ਅੰਦਾਜਾ ਲਗਾ ਸਕਦਾ ਹਾਂ
ਕਿ ਤੇਰੇ ਖੇਤਾਂ ਵਿੱਚ ਹੁਣ ਕਣਕਾਂ ਦੇ ਹਰੇ ਸਿੱਟੇ
ਸੋਨੇ ਵਿੱਚ ਤਬਦੀਲ ਹੋ ਗਏ ਹੋਣਗੇ।
ਪਰ ਤੂੰ ਵਿਸਾਖੀ ਦੇ ਚਾਅ ਵਿੱਚ
ਇਹ ਨਾ ਭੁੱਲ ਜਾਵੀਂ ਕਿ
ਤੇਰੇ ਖੇਤਾਂ ਦੇ ਸਿਰ 'ਤੇ
ਸ਼ਿਕਾਰੀ ਪੰਛੀਆਂ ਦੇ ਝੁੰਡ ਘੁੰਮਦੇ ਨੇ
ਤੇ ਇਹਨਾ ਉੱਤੇ ਤੇਰੇ ਖੜਕਦੇ ਪੀਪੇ ਦਾ
ਕੋਈ ਅਸਰ ਨਹੀਂ।
ਕਿਉਂਕਿ ਇਹਨਾ ਦੇ ਦੇਸੀ ਸਿਰਾਂ 'ਤੇ
ਕੰਨ ਬੋਲ੍ਹੇ ਹਨ,ਪਰ ਚੁੰਝਾਂ ਵਿਲਾਇਤੀ
ਇਹ ਕਣਕ ਦੇ ਸਿੱਟਿਆਂ ਦੇ ਨਾਲ-ਨਾਲ
ਰਖਵਾਲਿਆਂ ਦੇ ਸਿਰ ਵੀ ਡੁੰਗ ਲੈਂਦੇ ਨੇ।
ਇਹ ਓਸੇ ਦਿਨ ਤੋਂ ਤੇਰੇ ਪਿੱਛੇ ਸਨ
ਜਦੋਂ ਤੂੰ ਲਾਇਨ ਵਿੱਚ ਲੱਗ ਕੇ
ਖਾਦ ਦੀਆਂ ਬੋਰੀਆਂ ਖਰੀਦਣ ਗਿਆ ਸੀ
ਸ਼ਰਨਜੀਤ ਬੈਂਸ ਦੀ ਕਿਤਾਬ “ਫਨਕਾਰ ਪੰਜ ਆਬ ਦੇ” ਸਿਡਨੀ ‘ਚ ਗੁਰਮਿੰਦਰ ਕੈਂਡੋਵਾਲ ਵਲੋਂ ਰਿਲੀਜ……… ਪੁਸਤਕ ਰਿਲੀਜ਼ / ਬਲਜੀਤ ਖੇਲਾ

ਸਿਡਨੀ : ਅਮਰੀਕਾ ‘ਚ ਵਸਦੇ ਗੜ੍ਹਸ਼ੰਕਰ ਨਾਲ ਸੰਬੰਧਿਤ ਪੰਜਾਬੀ ਲੇਖਕ ਸ਼ਰਨਜੀਤ ਬੈਂਸ ਦੀ ਪਲੇਠੀ ਕਿਤਾਬ “ਫਨਕਾਰ ਪੰਜ ਆਬ ਦੇ” ਦੀ ਘੁੰਢ ਚੁਕਾਈ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਕੀਤੀ ਗਈ।“ਆਪਣਾ ਪੰਜਾਬ ਟੀ.ਵੀ” ਵਲੋਂ “ਯੁਨੀਕ ਇੰਟਰਨੈਸ਼ਨਲ ਕਾਲਜ” ਗਰੈਨਵਿਲ ‘ਚ ਆਯੋਜਿਤ ਇਸ ਪ੍ਰੋਗਰਾਮ ‘ਚ ਪੰਜਾਬੀ ਗੀਤਕਾਰ ਗੁਰਮਿੰਦਰ ਕੈਂਡੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਇਸ ਮੌਕੇ ਕਿਤਾਬ ਰਿਲੀਜ ਕਰਦੇ ਹੋਏ ਸ.ਕੈਂਡੋਵਾਲ ਨੇ ਕਿਹਾ ਕਿ ਸ਼ਰਨਜੀਤ ਬੈਂਸ ਨੇ ਇਸ ਕਿਤਾਬ ‘ਚ ਜਿੱਥੇ ਪੰਜਾਬ ਦੇ ਪੁਰਾਣੇ ਲੋਕ ਗਾਇਕਾਂ ਵਾਰੇ ਬਹੁਤ ਵਧੀਆ ਤਰੀਕੇ ਨਾਲ ਚਾਨਣਾ ਪਾਇਆ ਹੈ ਉੱਥੇ ਹੀ ਨਛੱਤਰ ਗਿੱਲ,ਸੋਹਣ ਸ਼ੰਕਰ,ਕ੍ਰਿਸ਼ਨ ਗੜ੍ਹਸ਼ੰਕਰ ਜਿਹੇ ਨਵੇਂ ਗਾਇਕਾਂ ਵਾਰੇ ਵੀ ਬਹੁਤ ਹੀ ਵਧੀਆ ਲਿਖਿਆ ਹੈ।ਧੀਆਂ......... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ
ਮੈਂ ਪੁਛਣਾ ਚਾਹੁੰਦਾਂ ਆਦਮ ਜਾਤ ਤੋਂਮੈਂ ਪੁਛਣਾ ਚਾਹੁੰਦਾਂ ਇਸ ਸਮਾਜ ਤੋਂ
ਮੈਂ ਪੁਛਣਾ ਚਾਹੁੰਦਾਂ ਹਰ ਧੀ ਦੀ ਮਾਂ ਤੋਂ
ਮੈਂ ਪੁਛਣਾ ਚਾਹੁੰਦਾਂ ਹਰ ਧੀ ਦੇ ਬਾਪ ਤੋਂ
ਮਾਂ ਬਾਪ ਦੇ ਮਿਲਾਪ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ
ਇੱਕ ਜਨਣੀ ਦੂਜੀ ਜਨਣੀ ਨੂੰ
ਕਿਉਂ ਕੁੱਖ ਵਿੱਚ ਮਾਰ ਮੁਕਾਏ
ਇੱਕ ਮਾਂ ਆਪਣੇ ਹੀ ਬੀਜ ਨੂੰ
ਕਿਉਂ ਜੱਗ 'ਚ ਨਾ ਲਿਆਉਣਾ ਚਾਹੇ
ਪੁੱਤਾਂ ਲਈ ਤਾਂ ਮੰਦਿਰ ਮਸਜਿਦ
ਜਾ - ਜਾ ਕੇ ਫੁੱਲ ਚੜਾਏ
ਪਰ ਬਿਨ ਮੰਗੇ ਜਦ ਰੱਬ ਧੀ ਦੇਵੇ
ਕਿਉਂ ਸਭ ਦੇ ਚਿਹਰੇ ਮੁਰਝਾਏ
ਮਾਂ ਬਾਪ ਦੇ ਅਹਿਸਾਸ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ
ਕਿਉਂ ਕੁੱਖ ਵਿੱਚ ਮਾਰ ਮੁਕਾਏ
ਇੱਕ ਮਾਂ ਆਪਣੇ ਹੀ ਬੀਜ ਨੂੰ
ਕਿਉਂ ਜੱਗ 'ਚ ਨਾ ਲਿਆਉਣਾ ਚਾਹੇ
ਪੁੱਤਾਂ ਲਈ ਤਾਂ ਮੰਦਿਰ ਮਸਜਿਦ
ਜਾ - ਜਾ ਕੇ ਫੁੱਲ ਚੜਾਏ
ਪਰ ਬਿਨ ਮੰਗੇ ਜਦ ਰੱਬ ਧੀ ਦੇਵੇ
ਕਿਉਂ ਸਭ ਦੇ ਚਿਹਰੇ ਮੁਰਝਾਏ
ਮਾਂ ਬਾਪ ਦੇ ਅਹਿਸਾਸ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ
ਸਮਾਜ ਨੂੰ ਪ੍ਰੇਰਦਾ ਹਰ ਦਸਵਾਂ ਗੀਤ ਹੀ ਸਾਡਾ ਦਸਵੰਧ – ਮਨਮੋਹਨ ਵਾਰਿਸ......... ਰਿਸ਼ੀ ਗੁਲਾਟੀ
ਐਡੀਲੇਡ : ਪੰਜਾਬੀ ਵਿਰਸਾ 2011 ਦੀ ਲੜੀ ਦੇ ਤਹਿਤ ਪੰਜਾਬੀ ਗਾਇਕ ਭਰਾਵਾਂ ਮਨਮੋਹਨ ਵਾਰਿਸ, ਸੰਗਤਾਰ ਹੀਰ ਤੇ ਕਮਲ ਹੀਰ ਵੱਲੋਂ ਐਡੀਲੇਡ ਇੰਟਰਟੇਨਮੈਂਟ ਹਾਲ ਵਿਖੇ ਪ੍ਰੋਗਰਾਮ ਪੇਸ਼ ਕੀਤਾ ਗਿਆ । ਐਡੀਲੇਡ ਵਿਖੇ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਪ੍ਰੋਗਰਾਮ ‘ਚ “ਹਾਲ ਫੁੱਲ” ਦਾ ਬੋਰਡ ਲਗਾਇਆ ਗਿਆ ਹੋਵੇ । ਐਡੀਲੇਡ ਵਰਗੇ ਇਲਾਕੇ ‘ਚ ਕਰੀਬ ਹਫ਼ਤੇ ਦੇ ਵਕਫ਼ੇ ਤੇ ਇਹ ਦੂਜਾ ਪੰਜਾਬੀ ਸ਼ੋਅ ਸੀ ਪਰ ਇਸ ਵਾਰ ਵੀ ਦਰਸ਼ਕਾਂ ਦਾ ਭਾਰੀ ਇਕੱਠ ਹੋਣਾ ਮਾਇਣੇ ਰੱਖਦਾ ਹੈ ।ਸ਼ੋਅ ਦੀ ਸ਼ੁਰੂਆਤ ਤਿੰਨੇ ਭਰਾਵਾਂ ਨੇ ਇੱਕ ਧਾਰਮਿਕ ਗੀਤ ਨਾਲ ਕੀਤੀ । ਇਸ ਵਾਰ ਸੰਗਤਾਰ ਵੀ ਗਾਇਕ ਦੇ ਰੂਪ ‘ਚ ਦਰਸ਼ਕਾਂ ਦੇ ਰੂਬਰੂ ਹੋਇਆ । ਹਾਲਾਂਕਿ ਮਨਮੋਹਣ ਵਾਰਿਸ ਤੇ ਕਮਲ ਹੀਰ ਤੱਕ ਪਹੁੰਚਣ ਲਈ ਉਸਨੂੰ ਲੰਬਾ ਸਫ਼ਰ ਤੈਅ ਕਰਨਾ ਪਵੇਗਾ ਪਰ ਉਹ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ‘ਚ ਕਾਮਯਾਬ ਰਿਹਾ । ਇਸ ਤੋਂ ਬਾਅਦ ਕਮਲ ਹੀਰ ਨੇ ਇੱਕ ਤੋਂ ਬਾਅਦ ਇੱਕ ਗੀਤਾਂ ਤੇ ਭੰਗੜੇ ਨਾਲ਼ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਕਮਲ ਹੀਰ ਨੇ ਕਿਹਾ ਕਿ ਸਟੇਜ ਤੇ ਪ੍ਰਦਰਸ਼ਨ ਦੌਰਾਨ ਉਸਨੂੰ ਆਪਣੇ ਸਾਹਾਂ ‘ਚ ਤਬਲਾ ਵੱਜਦਾ ਮਹਿਸੂਸ ਹੁੰਦਾ ਹੈ । ਕਮਲ ਤੋਂ ਬਾਅਦ ਮਨਮੋਹਨ ਵਾਰਿਸ ਨੇ ਸ਼ਾਇਰ ਸੁਰਜੀਤ ਪਾਤਰ ਦੀ ਗ਼ਜ਼ਲ ਨਾਲ਼ ਆਪਣੀ ਪਾਰੀ ਦਾ ਆਗਾਜ਼ ਕੀਤਾ ਤੇ ਕਈ ਹੋਰ ਸ਼ਾਇਰਾਂ ਜਿਵੇਂ ਅਮਰ ਸਿੰਘ ਸ਼ੌਂਕੀ ਤੇ ਹਰੀ ਸਿੰਘ ਦਿਲਬਰ ਦੀਆਂ ਰਚਨਾਵਾਂ ਪੇਸ਼ ਕੀਤੀਆਂ । ਅੰਨ੍ਹਾ ਹਜ਼ਾਰੇ ਵੀ ਇਸ ਸ਼ਾਇਰੀ ਦਾ ਮਹੱਤਵਪੂਰਣ ਹਿੱਸਾ ਰਿਹਾ । ਪੂਰੇ ਪ੍ਰੋਗਰਾਮ ਦੌਰਾਨ ਇਸ ਤਿੱਕੜੀ ਵੱਲੋਂ 14 ਨਵੇਂ ਗੀਤ ਪੇਸ਼ ਕੀਤੇ ਗਏ ।
ਐਡੀਲੇਡ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ..........ਰਿਸ਼ੀ ਗੁਲਾਟੀ
ਐਡੀਲੇਡ : ਗੁਰੁ ਨਾਨਕ ਸਿੱਖ ਸੁਸਾਇਟੀ ਵੱਲੋਂ ਸਾਰਾਗੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਦੂਜੇ ਵਿਸ਼ਵਯੁੱਧ ਦੇ ਸਿੱਖ ਸ਼ਹੀਦਾਂ ਦੀ ਯਾਦ 'ਚ ਐਡੀਲੇਡ ਵਿਖੇ ਬਣਾਏ ਗਏ ਸਮਾਰਕ 'ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ 'ਤੇ ਮਲਟੀਕਲਚਰ ਮਨਿਸਟਰ ਗ੍ਰੇਸ ਪੋਰਟੀਲੇਸੀ ਤੇ ਮਲਟੀਕਲਚਰ ਵਿਭਾਗ ਦੇ ਗਵਰਨਰ ਵੈਨ ਹਿਊ ਲੀ ਨੇ ਸ਼ਿਰਕਤ ਕੀਤੀ । ਰਿਟਾਇਰਡ ਕਰਨਲ ਬਿੱਕਰ ਸਿੰਘ ਬਰਾੜ ਨੇ ਆਏ ਹੋਏ ਪਤਵੰਤਿਆਂ ਨੂੰ ਅੰਗ੍ਰੇਜ਼਼ੀ 'ਚ ਸਾਰਾਗੜ੍ਹੀ ਦਾ ਇਤਿਹਾਸ ਪੜ੍ਹ ਕੇ ਸੁਣਾਇਆ, ਜਿਸਨੂੰ ਗੋਰੇ ਮਹਿਮਾਨਾਂ ਨੇ ਬੜੇ ਧਿਆਨ ਨਾਲ਼ ਸੁਣਿਆ । ਵਿਦੇਸ਼ੀ ਧਰਤੀ 'ਤੇ ਅਜਿਹੇ ਉਪਰਾਲੇ ਖਾਸ ਲਗਦੇ ਹਨ । ਯਾਦ ਰਹੇ ਕਿ ਕੁਝ ਮਹੀਨੇ ਪਹਿਲਾਂ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਈਕ ਰੈਨ ਵੱਲੋਂ ਇਸ ਸਮਾਰਕ ਉਦਘਾਟਨ ਕੀਤਾ ਗਿਆ ਸੀ ।
ਬਾਦਲ ਦਲ ਦੇ ਹੌਂਸਲੇ ਬੁਲੰਦ ਪਰ ਬਹੁਤ ਸਖ਼ਤ ਹੈ ਵਿਧਾਨ ਸਭਾ ਚੋਣ ਮੁਕਾਬਲਾ.......... ਤਿਰਛੀ ਨਜ਼ਰ / ਬਲਜੀਤ ਬੱਲੀ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਅਤੇ ਸੰਤ ਸਮਾਜ ਦੇ ਸਾਂਝੇ ਗੱਠਜੋੜ ਦੀ ਹੋਈ ਉਮੀਦ ਨਾਲੋਂ ਵੱਡੀ ਜਿੱਤ ਨੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਨੇ। ਇੰਨ੍ਹਾਂ ਚੋਣਾਂ ਵਿਚ ਕਈ ਹਲਕਿਆਂ ਵਿਚ ਹੋਈਆਂ ਬੇਨਿਯਮੀਆਂ, ਪਤਿਤ ਅਤੇ ਮੋਨੇ ਸਿੱਖਾਂ ਵੱਲੋਂ ਵੋਟਾਂ ਪਏ ਜਾਣ ਦੀਆਂ ਘਟਨਾਵਾਂ ਅਤੇ ਸ਼ਿਕਾਇਤਾਂ ਅਤੇ ਇਨ੍ਹਾਂ ਤੇ ਢੁੱਕਵੀਂ ਕਾਰਵਾਈ ਕਰਨ ਪੱਖੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਨਾਕਾਮੀ ਵੀ ਸਾਹਮਣੇ ਆਈ। 1979 ਤੋਂ ਬਾਅਦ ਇਹ ਪਹਿਲੀਆਂ ਸ਼ਰੋਮਣੀ ਕਮੇਟੀ ਚੋਣਾਂ ਸਨ ਜੋ ਅਕਾਲੀ ਰਾਜ ਦੌਰਾਨ ਹੋਈਆਂ ਹਨ । 2004 ਨਾਲੋਂ ਇਸ ਵਾਰ ਲਗਭਗ 10 ਫ਼ੀਸਦੀ ਵੱਧ ਪੋਲਿੰਗ ਹੋਈ ਹੈ। ਰਾਜਭਾਗ ਅਤੇ ਸਾਧਨਾਂ ਦਾ ਜ਼ਾਇਜ਼-ਨਜ਼ਾਇਜ਼ ਲਾਹਾ ਤਾਂ ਅਕਾਲੀ ਦਲ ਨੇ ਲੈਣਾ ਹੀ ਸੀ। ਮੇਰੇ ਸਾਹਮਣੇ ਜੁਲਾਈ 2004 ਦੇ ਅਖ਼ਬਾਰਾਂ ਦੀਆਂ ਉਹ ਖ਼ਬਰਾਂ ਪਈਆਂ ਹਨ ਜਿਨ੍ਹਾਂ ਵਿਚ ਹੁਣ ਵਾਂਗ ਹੀ ਮੋਨੇ ਅਤੇ ਪਤਿਤ ਸਿੱਖਾਂ ਵੱਲੋਂ ਵੋਟਾਂ ਪੈ ਜਾਣ ਦੀਆਂ ਖ਼ਬਰਾਂ ਛਪੀਆਂ ਸਨ ਜਦੋਂ ਕਿ ਉਸ ਵੇਲੇ ਅਮਰਿੰਦਰ ਸਿੰਘ ਸਰਕਾਰ ਸੀ।
ਮੰਗਣ ਨਾਲੋਂ ਮਰਨਾ ਚੰਗਾ……… ਲੇਖ / ਨਿਸ਼ਾਨ ਸਿੰਘ ਰਾਠੌਰ
ਪੰਜਾਬੀ ਗਾਇਕੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਸਥਾਪਤ ਕਰਨ ਵਾਲਾ ਗਾਇਕ, ਜਿਸ ਨੂੰ ਲੋਕ ਪਿਆਰ ਨਾਲ ‘ਪੰਜਾਬ ਦਾ ਮਾਣ’ ਕਹਿ ਕੇ ਸਤਿਕਾਰ ਦਿੰਦੇ ਹਨ, ਗੁਰਦਾਸ ਮਾਨ ਦਾ ਗੀਤ ‘ਰੋਟੀ ਹੱਕ ਦੀ ਖਾਣੀਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ’ ਟੀ.ਵੀ. ਤੇ ਸੁਣਿਆ। ਗੀਤ ਸੁਣਨ ਤੋਂ ਬਾਅਦ ਮੇਰੇ ਮਨ ਵਿਚ ਬੜੀ ਅਜੀਬ ਜਿਹੀ ਸਥਿਤੀ ਬਣ ਗਈ ਕਿਉਂਕਿ ਜਿਸ ਦਿਨ ਮੈਂ ਗੁਰਦਾਸ ਮਾਨ ਦਾ ਗੀਤ ਸੁਣਿਆ ਠੀਕ ਉਸੇ ਦਿਨ ਹੀ ਮੇਰਾ ਵਾਸਤਾ ਇਕ ਮੰਗਤੇ ਨਾਲ ਪੈ ਗਿਆ। ਜਿਹੜਾ ਮੈਨੂੰ ਪੰਜਾਬੀ ਜਾਪਿਆ, ਪਰ ਸ਼ਾਇਦ ਇਹ ਮੇਰਾ ਵਹਿਮ ਸੀ ਅਸਲ ਵਿਚ ਉਹ ਰਾਜਸਥਾਨੀ ਰਾਂਗੜ ਜਾਟ ਸੀ।
ਗੁਰਦਾਸ ਮਾਨ ਦੇ ਗੀਤ ਵਾਂਗ ਉਹ ਵੀ ਮੰਗਣ ਨੂੰ ਮੌਤ ਤੋਂ ਵੱਧ ਸਮਝਦਾ ਸੀ, ਪਰ ਇਹ ਕੀ ਕਾਰਨ ਸਨ ਕਿ ਉਹ ਕਿਸੇ ਦੇ ਦਰਵਾਜੇ ਤੇ ਮੰਗਣ ਲਈ ਮਜਬੂਰ ਹੋ ਰਿਹਾ ਸੀ। ਉਸ ਨੇ ਜੋ ਕਹਾਣੀ ਮੈਨੂੰ ਸੁਣਾਈ ਉਹ ਮੈਂ ਪਾਠਕਾਂ ਨਾਲ ਜਰੂਰ ਸਾਂਝੀ ਕਰਨੀ ਚਾਹੁੰਦਾ ਹਾਂ।
ਹਰਫ਼ਾਂ ਦਾ ਸਫ਼ਰ (ਕਾਵਿ-ਸੰਗ੍ਰਹਿ) ......... ਪੁਸਤਕ ਰੀਵਿਊ / ਸੁਖਵੀਰ ਜੋਗਾ
ਸੰਪਾਦਕ : ਕਰਨ ਭੀਖੀ, ਸੁਖਵਿੰਦਰ ਸੁੱਖੀ ਭੀਖੀ
ਪੰਨੇ : 143, ਮੁੱਲ : 150
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨ, ਮਾਨਸਾ।
ਬਹੁਤ ਸਾਰੇ ਲੋਕ ਹਨ ਜਿਹੜੇ ਆਪਣੇ
ਮਨੋ-ਭਾਵਾਂ ਨੂੰ ਸ਼ਬਦਾਂ ਦੇ ਜ਼ਰੀਏ ਪੇਸ਼ ਕਰਨ ਦਾ ਸ਼ੌਕ ਪਾਲ ਲੈਂਦੇ ਹਨ। ਪੈਸੇ ਦੇ ਇਸ ਯੁੱਗ ਵਿੱਚ ਹਰ
ਇੱਕ ਦੇ ਇਹ ਵੱਸ ਨਹੀਂ ਹੁੰਦਾ ਜਾਂ ਹਿੰਮਤ ਨਹੀਂ ਹੁੰਦੀ ਕਿ ਇਹਨਾਂ ਨੂੰ ਕਿਤਾਬ ਦਾ ਰੂਪ ਦੇ ਕੇ ਲੋਕਾਂ
ਸਾਹਮਣੇ ਲੈ ਆਵੇ। ਅਜਿਹੇ ਤਕਰੀਬਨ ਅਰਧ ਸੈਂਕੜਾ ਨੌਜਵਾਨ ਕਵੀਆਂ ਨੂੰ ਇਸ ਪੁਸਤਕ ਰਾਹੀਂ ਪਲੇਟਫਾਰਮ
ਮੁਹੱਈਆ ਕਰਵਾਇਆ ਹੈ ਭੀਖੀ ਦੇ ਦੋ ਨੌਜਵਾਨਾਂ ਕਰਨ ਅਤੇ ਸੁਖਵਿੰਦਰ ਸੁੱਖੀ ਨੇ।
ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ……… ਲੇਖ / ਨਿਸ਼ਾਨ ਸਿੰਘ ਰਾਠੌਰ

ਭਾਰਤੀ ਸੂਫ਼ੀ ਪਰੰਪਰਾ ਦੇ ਮੋਢੀ ਸੰਚਾਲਕਾਂ ਵਿੱਚੋਂ ਬਾਬਾ ਫ਼ਰੀਦ ਜੀ ਅਹਿਮ ਸਥਾਨ ਰੱਖਦੇ ਹਨ। ਬਾਬਾ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ ‘ਆਦਿ ਕਵੀ’ ਹੋਣ ਦਾ ਮਾਣ ਪ੍ਰਾਪਤ ਹੈ। ਆਪ ਤੋਂ ਪਹਿਲਾਂ ਲਿਖਤ ਪੰਜਾਬੀ ਸਾਹਿਤ ਦਾ ਕੋਈ ਪ੍ਰਮਾਣਿਕ ਰੂਪ ਸਾਡੇ ਤੱਕ ਨਹੀਂ ਪਹੁੰਚਿਆ। ਨਾਥ ਸਾਹਿਤ ਦੇ ਕੁੱਝ ਇੱਕ ਸੋਮੇ ਅਤੇ ਲੋਕ-ਸਾਹਿਤ ਦੀਆਂ ਕੁੱਝ ਵੰਨਗੀਆਂ ਨੂੰ ਭਾਵੇਂ ਫ਼ਰੀਦ ਕਾਲ ਤੋਂ ਪਹਿਲਾਂ ਦੇ ਕਾਲ ਨਾਲ ਜੋੜਿਆ ਜਾਂਦਾ ਰਿਹਾ ਹੈ, ਪਰ ਇਸ ਦੇ ਨਾਲ ਹੀ ਇਨ੍ਹਾਂ ਦੀ ਇਤਿਹਾਸਕਤਾ ਤੇ ਕਿੰਤੂ ਕੀਤਾ ਜਾਂਦਾ ਰਿਹਾ ਹੈ। ਦੂਜੇ ਪਾਸੇ ਫ਼ਰੀਦ ਬਾਣੀ ਪ੍ਰਮਾਣਿਕਤਾ ਦੀ ਕਸੌਟੀ ਤੇ ਖਰੀ ਉੱਤਰਦੀ ਹੋਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਹੋਣ ਦਾ ਮਾਣ ਪ੍ਰਾਪਤ ਕਰਦੀ ਹੈ। ਇਸ ਤਰ੍ਹਾਂ ਪੰਜਾਬੀ ਸਾਹਿਤ ਦੇ ਇਕ ਪ੍ਰਮਾਣਿਕ ਆਦਿ ਕਵੀ ਹੋਣ ਦੀ ਸੂਰਤ ਵਿੱਚ ਸ਼ੇਖ ਫ਼ਰੀਦ ਨੇ ਉੱਤਰ ਵਰਤੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਕਈ ਧਰਾਤਲਾਂ ਤੇ ਪ੍ਰਭਾਵਿਤ ਕੀਤਾ ਹੈ:-
“ਫ਼ਰੀਦ ਬਾਣੀ ਵਿੱਚ ਇੱਕ ਪਰਮਾਤਮਾ ਦੀ ਨਿਰਾਕਾਰਤਾ ਅਤੇ ਸਰਵਸ਼ਕਤੀਮਾਨਤਾ ਦਾ ਜੋ ਲੱਛਣ ਮਿਲਦਾ ਹੈ, ਉਹ ਵੀ ਭਾਰਤੀ ਸਭਿਆਚਾਰ ਲਈ ਕਾਫ਼ੀ ਨਵੀਨ ਸੀ। ਭਾਰਤੀ ਦਰਸ਼ਨ ਵਿੱਚ ਬਹੁਦੇਵਵਾਦ ਅਤੇ ਸਗੁਣ ਪਰਮਾਤਮਾ ਦਾ ਸੰਕਲਪ ਪ੍ਰਧਾਨ ਸੀ। ਫ਼ਰੀਦ ਜੀ ਨੇ ‘ਨਿਰਗੁਣ’ ਅਤੇ ‘ਇੱਕ’ ਪਰਮਾਤਮਾ ਦੀ ਹੋਂਦ ਅਤੇ ਸਰਵ ਦੇ ਸੋਹਿਲੇ ਗਾਏ। ਬਾਅਦ ਵਿੱਚ ਪਰਮਾਤਮਾ ਦੇ ਇਸ ਸੰਕਲਪ ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਸੰਕਲਪ ਗੁਰਮਤਿ ਪਰੰਪਰਾ ਨੇ ਰੂਪਮਾਨ ਕੀਤਾ। ਇਸੇ ਵਿਚਾਰਧਾਰਕ ਸਾਂਝ ਕਾਰਨ ਫ਼ਰੀਦ ਜੀ ਦੇ ਕਲਾਮ ਨੂੰ ਆਦਿ ਗ੍ਰੰਥ ਵਿਚ ਸੰਕਲਿਤ ਕੀਤਾ ਗਿਆ। ਭਾਵੇਂ ਫ਼ਰੀਦ ਦਰਸ਼ਨ ਵਿਚ ਗੁਰਮਤਿ ਦਰਸ਼ਨ ਨਾਲੋਂ ਕੁੱਝ ਭਿੰਨਤਾਵਾਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ (ਜਿਨ੍ਹਾਂ ਵੱਲ ਆਦਿ ਗ੍ਰੰਥ ਵਿਚ ਸੰਕੇਤ ਵੀ ਕੀਤੇ ਗਏ ਹਨ) ਪਰੰਤੂ ਤਾਂ ਵੀ ਫ਼ਰੀਦ ਜੀ ਨੇ ਇੱਕ ਨਿਰਾਕਾਰ ਪਰਮਾਤਮਾ ਦੀ ਨਿਰੰਕੁਸ਼ਤਾ ਦਾ ਸੰਕਲਪ ਪੇਸ਼ ਕਰਕੇ ਭਾਰਤੀ ਸਭਿਆਚਾਰ ਵਿੱਚ ਇੱਕ ਨਵੀਨ ਵਿਚਾਰਧਾਰਕ ਮੋੜ ਲਿਆਂਦਾ ਹੈ।”1
ਫਰੀਦਾ ਲੋੜੈ ਦਾਖ ਬਿਜੋਰੀਆਂ ਕਿਕਰਿ ਬੀਜੈ ਜਟੁ......... ਲੇਖ / ਅਜੀਤ ਸਿੰਘ (ਡਾ.), ਕੋਟਕਪੂਰਾ

ਇਤਿਹਾਸ ਦੇ ਵਰਕੇ ਫਰੋਲਣ ਨਾਲ ਬਹੁਤ ਸਾਰੇ ਪੱਖ ਨਜ਼ਰ ਆਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਕੇਵਲ ਦੋ ਸੌ ਸਾਲ ਪਹਿਲਾਂ ਫਰੀਦ ਜੀ ਹੋਏ ਸਨ । ਉਹਨਾਂ ਦੇ ਰਚਿਤ ਸਲੋਕ ਵੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ । ਹਰ ਸਿੱਖ ਜਾਂ ਨਾਨਕ ਨਾਮ ਲੇਵਾ ਜਦੋਂ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਿਜਦਾ ਕਰਦਾ ਹੈ ਤਾਂ ਉਹ ਬਾਬਾ ਫਰੀਦ ਜੀ ਦੀ ਬਾਣੀ ਦਾ ਵੀ ਉਨ੍ਹਾਂ ਹੀ ਸਤਿਕਾਰ ਕਰਦਾ ਹੈ, ਜਿਤਨਾ ਉਸ ਦੇ ਮਨ ਵਿਚ ਆਪਣੇ ਗੁਰੂ ਜੀ ਦਾ ਸਤਿਕਾਰ ਹੁੰਦਾ ਹੈ। ਬਾਬਾ ਫਰੀਦ ਜੀ ਦਾ ਪੂਰਾ ਨਾਮ ਫਰੀਦੁ-ਦੀਨ ਮਸੂਦ ਸੀ । ਉਹ ਹਿਜਰੀ 569 ਦੇ ਰਮਜ਼ਾਨ ਮਹੀਨੇ ਦੀ ਪਹਿਲੀ ਤਾਰੀਖ ਨੂੰ ਪੈਦਾ ਹੋਏ ਸੀ ਅਤੇ ਉਸ ਸਮੇਂ ਸੰਨ 1173 ਸੀ, ਕੁਝ ਇਤਿਹਾਸਕਾਰ 1175 ਮੰਨ ਰਹੇ ਹਨ ।
ਇਤਿਹਾਸ ਵਿਚ ਦਰਜ ਹੈ ਕਿ ਬਾਰਵੀਂ ਸਦੀ ਈਸਵੀ ਵਿਚ ਕਾਬੁਲ ਦਾ ਬਾਦਸ਼ਾਹ ਫਾਰੂਕ ਸ਼ਾਹ ਸੀ । ਗਜਨੀ ਅਤੇ ਹੋਰ ਨੇੜੇ ਦੇ ਇਲਾਕੇ ਦੇ ਬਾਦਸ਼ਾਹ ਇਸ ਦੀ ਈਨ ਮੰਨਦੇ ਸਨ। ਪ੍ਰੰਤੂ ਫਾਰੂਕ ਸ਼ਾਹ ਦਾ ਪੁਤਰ ਇਤਨਾ ਤੇਜ਼ ਤਰਾਰ ਯੋਧਾ ਅਤੇ ਕਾਬਲ ਨਹੀਂ ਸੀ।ਗਜ਼ਨੀ ਦੇ ਬਾਦਸ਼ਾਹ ਨੇ ਕਾਬੁਲ ਉਪਰ ਕਬਜ਼ਾ ਕਰ ਲਿਆ ਅਤੇ ਅਖੀਰ ਉਸ ਨੇ ਆਪਣੀ ਲੜਕੀ ਦੀ ਸ਼ਾਦੀ ਉਸ ਦੇ ਪੁਤਰ ਨਾਲ ਕਰਕੇ ਉਸ ਨੂੰ ਕਾਬੁਲ ਦੀ ਬਾਦਸ਼ਾਹੀ ਵਾਪਸ ਕਰ ਦਿਤੀ ਸੀ। ਇਸ ਲੜਾਈ ਝਗੜੇ ਦੇ ਸਮੇਂ ਗਜ਼ਨੀ ਦਾ ਇਕ ਭਰਾ ਸ਼ੇਖ ਸਾਈਬ (ਹਿਜਰੀ 519) ਈਸਵੀ 1125 ਵਿਚ ਆਪਣੇ ਪਰਿਵਾਰ ਸਮੇਤ ਵਤਨ ਛੱਡ ਕੇ ਕਸੂਰ ਵਿਚ ਜਾ ਵਸਿਆ। ਫਿਰ ਕਸੂਰ ਛੱਡ ਕੇ ਮੁਲਤਾਨ ਚਲੇ ਗਏ ਅਤੇ ਫਿਰ ਦੀਪਾਲਪੁਰ ਨੇੜੇ ਕੋਠੀਵਾਲ ਵਿਚ ਆ ਵਸੇ। ਸ਼ੇਖ ਸਈਬ ਦੇ ਪੁਤਰ ਦੀ ਸ਼ਾਦੀ ਬੀਬੀ ਮਰੀਅਮ ਨਾਲ ਕਰ ਦਿਤੀ ਗਈ।ਉਸ ਦੀ ਕੁਖ ਵਿਚੋ ਤਿੰਨ ਪੁਤਰ ਪੈਦਾ ਹੋਏ ਦੂਜੇ ਪੁਤਰ ਦਾ ਨਾਂ ਫਰੀਦੁ-ਦੀਨ ਮਸੂਦ ਸੀ।
ਇਤਿਹਾਸਕਾਰ ਪ੍ਰੋਫ਼ੈਸਰ ਸੁਭਾਸ਼ ਪਰਿਹਾਰ ਦੀ ਸੇਵਾ ਮੁਕਤੀ ’ਤੇ ਹੋਈ ਸਨਮਾਨ ਮਿਲਣੀ........... ਬਲਜੀਤ ਕੌਰ ਤੱਗੜ
ਕੋਟਕਪੂਰਾ : ਇਤਿਹਾਸ ਖੇਤਰ ਵਿਚ ਭਾਰਤ ਭਰ ਦੇ ਜਾਣੇਪਛਾਣੇ ਇਤਿਹਾਸਕਾਰ ਅਤੇ ਕਲਾ ਖੋਜੀ ਪ੍ਰੋਫ਼ੈਸਰ (ਡਾ) ਸੁਭਾਸ਼ ਪਰਿਹਾਰ ਦੀ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਇਤਿਹਾਸ ਵਿਭਾਗ ’ਚੋਂ ਹੋਈ ਸੇਵਾਮੁਕਤੀ ਨੂੰ ਯਾਦਗਾਰੀ ਬਨਾਉਣ ਦੇ ਉਦੇਸ਼ ਨਾਲ਼ ‘ਮਿੱਤਰ ਮੰਚ’ ਕੋਟਕਪੂਰਾ ਦੀ ਤਰਫ਼ੋ ‘ਸਨਮਾਨ ਮਿਲਣੀ’ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਪ੍ਰੋਫ਼ੈਸਰ (ਡਾ) ਸੁਭਾਸ਼ ਪਰਿਹਾਰ ਤੋਂ ਇਲਾਵਾ ਪੰਜਾਬੀ ਗ਼ਜ਼ਲਕਾਰੀ ਵਿਚ ਵਿਕਲੋਤਰਾ ਸਥਾਨ ਰੱਖਦੇ ਪ੍ਰਿੰਸੀਪਲ ਹਰੀ ਸਿੰਘ ਮੋਹੀ, ਕਹਾਣੀਕਾਰ ਜ਼ੋਰਾ ਸਿੰਘ ਸੰਧੂ ਅਤੇ ਵਿਅੰਗਕਾਰ ਰਾਜਿੰਦਰ ਜੱਸਲ ਸਤਿਕਾਰਤ ਮਹਿਮਾਨਾਂ ਵਜੋਂ ਸ਼ੁਮਾਰ ਸਨ। ਗ਼ੈਰਰਸਮੀ ਅਤੇ ਰਸਮੀ ਅੰਦਾਜ਼ ਵਿਚ ਹੋਈ ਇਸ ਮਿਲਣੀ ਦਾ ਸੰਚਾਲਨ ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਫ਼ੈਸਰ (ਡਾ) ਪਰਮਿੰਦਰ ਸਿੰਘ ਤੱਗੜ ਨੇ ਆਪਣੇ ਦਿਲਕਸ਼ ਅੰਦਾਜ਼ ’ਚ ਕਰਦਿਆਂ ਸਭ ਤੋਂ ਪਹਿਲਾਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਨਵਾਂ ਪੰਜਾਬੀ ਨਾਵਲ “ਪਛਾਣ ਚਿੰਨ” ‘ਤੇ ਗੋਸ਼ਟੀ ........... ਪੁਸਤਕ ਰਿਲੀਜ਼ / ਪਰਮਿੰਦਰ ਸਿੰਘ ਤੱਗੜ (ਡਾ)
-ਨਾਵਲ ‘ਪਰਬਤ ਪੁੱਤਰੀ‘ ਲੋਕ ਅਰਪਿਤ
ਅੰਬਾਲਾ : ਹਰਿਆਣਾ
ਸਾਹਿਤ ਅਕਾਦਮੀ ਅਤੇ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅੰਬਾਲਾ ਦੇ ਜੀ ਐਮ ਨੈਸ਼ਨਲ ਪੋਸਟ
ਗ੍ਰੈਜੂਏਟ ਕਾਲਜ ਵਿਖੇ ਵਿਸ਼ੇਸ਼ ਸਾਹਿਤਕ ਗੋਸ਼ਟੀ ਕਰਵਾਈ ਗਈ। ਜਿਸ ਦੇ ਮੁੱਖ ਮਹਿਮਾਨ ਸਨ ਡਾ:
ਸੁਖਚੈਨ ਸਿੰਘ ਭੰਡਾਰੀ ਡਾਇਰੈਕਟਰ ਸਾਹਿਤ ਅਕਾਦਮੀ ਹਰਿਆਣਾ ਅਤੇ ਪ੍ਰਧਾਨਗੀ ਮੰਡਲ ਵਿਚ ਕੁਰੂਕਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਪ੍ਰੋਫ਼ੈਸਰ (ਡਾ:) ਕਰਮਜੀਤ ਸਿੰਘ (ਸਰਪ੍ਰਸਤ
ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ), ਸ਼ਾਮ ਸਿੰਘ
(ਅੰਗ-ਸੰਗ), ਆਲੋਚਕਾ ਡਾ:
ਉਪਿੰਦਰਜੀਤ, ਨਾਵਲਕਾਰ ਪ੍ਰੇਮ
ਬਰਨਾਲਵੀ, ਕਾਲਜ ਦੇ
ਪ੍ਰਿੰਸੀਪਲ ਡਾ: ਮਲਿਕ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ: ਸੁਦਰਸ਼ਨ ਗਾਸੋ ਸ਼ਾਮਲ ਸਨ।
ਏਦਾਂ ਵੀ ਹੁੰਦਾ ਹੈ........ ਨਜ਼ਮ/ਕਵਿਤਾ / ਹਰੀ ਸਿੰਘ ਮੋਹੀ
ਤਰਸੇ ਹੋਏ ਮਾਰੂਥਲ ਦੇ ਉੱਪਰੋਂ,
ਕੋਈ ਤਿੱਤਰ-ਖੰਭੀ
ਬਿਨ ਵੱਸਿਆਂ ਵੀ ਲੰਘ ਜਾਵੇ ਤਾਂ
ਰੇਤੇ ਦੇ ਸੀਨੇਂ ਦੇ ਵਿਚ
ਹਰਿਆਵਲ ਜਿਹਾ ਕੁਝ
ਅੰਗੜਾਈਆਂ ਭੰਨਣ ਲਗਦਾ ਹੈ
ਹਿੱਕ ਉੱਗਿਆ ਚੰਨਣ ਲਗਦਾ ਹੈ
ਹਾਂ-ਏਦਾਂ ਵੀ ਹੁੰਦਾ ਹੈ.......
ਕਦੀ ਕਦੀ ਕੋਈ
ਕੰਜ ਕੁਆਰੀ ਵੀਣੀ ਸਹਿਲਾਅ
ਹੰਝੂਆਂ ਦੇ ਸੰਗ ਘੁਲਦੇ ਹੋਏ
ਸਿਸਕੀਆਂ ਭਰਦੇ ਛੱਡ ਤੁਰਦਾ ਹੈ
ਭੰਨ ਜਾਂਦਾ ਹੈ, ਖ਼ੁਦ ਖੁਰਦਾ ਹੈ
ਜੇਰਾ ਝੁਰਦਾ ਹੀ ਝੁਰਦਾ ਹੈ
ਪਛਤਾਵੇ ਦੇ ਹੋਠਾਂ ਨੂੰ
ਫਿਰ ਮੁਸਕਾਉਣਾ ਕਦ ਫੁਰਦਾ ਹੈ
ਹਾਂ-ਏਦਾਂ ਵੀ ਹੁੰਦਾ ਹੈ.......
ਪਿਆਰੇ ਪਾਸ਼ ਨੂੰ ਸਮਰਪਿਤ.......... ਨਜ਼ਮ/ਕਵਿਤਾ / ਸੁਖਵੀਰ ਸਰਵਾਰਾ
ਨਹੀਂ ਦੋਸਤ
ਤੂੰ ਹਾਲੀਂ ਵਿਦਾ ਨਹੀਂ ਹੋਣਾ ਸੀ
ਹਾਲੀਂ ਤਾਂ ਤੂੰ ਬਹਤ ਕੁਝ ਹੋਰ ਕਰਨਾ ਸੀ
ਤੂੰ ਭਾਰਤ ਮਾਂ ਦੀ ਬਾਂਹ ਤੇ ਬੰਨੀਂ ਕੋਈ ਰੱਖ ਬਣਨਾ ਸੀ
ਜੋ ਸਾਨੂੰ ਨਹੀਂ ਦਿਸਦਾ ਦਿਖਾਉਣ ਲਈ ਅੱਖ ਬਣਨਾ ਸੀ
ਸਾਨੂੰ ਨਾਸਮਝਾਂ ਨੂੰ ਹਾਲੀ ਤੂੰ ਹੋਰ ਸਮਝਾਉਣਾ ਸੀ
ਸਾਨੂੰ ਬੇ ਅਣਖਾਂ ਨੂੰ ਅਣਖ ਨਾਲ ਜੀਣਾ ਸਿਖਾਉਣਾ ਸੀ
ਸਾਡੇ ਬੋਲੇ ਕੰਨਾਂ ਨੂੰ ਜੋ ਸੁਣ ਸਕੇ ਉਹ ਰਾਗ ਬਣਨਾ ਸੀ
ਅੱਜ ਦੇ ਸਿਆਸੀ ਦੁੱਧ ਨੂੰ ਫਾੜਨ ਦੇ ਲਈ ਜਾਗ ਬਣਨਾ ਸੀ
ਰੁੱਤ........... ਗੀਤ / ਅਰਸ਼ ਮਾਨ
ਰੁੱਤ ਆਕੇ ਹਰ ਚਲੀ ਗਈ ਏ, ਮੈਂ ਉਥੇ ਦਾ ਉਥੇ,
ਮੈਨੂੰ ਕੋਈ ਬਾਹਾਰ ਨਾ ਟੱਕਰੀ ਨਾ ਮੀਂਹ ਨੇ ਗ਼ਮ ਧੋਤੇ,
ਆਸ ਲਗਾਈ ਖੜਾ ਸਾਲਾਂ ਤੋਂ ਸ਼ਾਇਦ ਕੋਈ ਆ ਜਾਵੇ।
ਜਹਿੜਾ ਮੇਰੇ ਅੱਖੀਓਂ ਵਗਦੇ ਅੱਥਰੂ ਆ ਕੇ ਪੋਚੇ।
ਰੁੱਤ ਆਕੇ.......
ਕਾਸ਼ ਕਿਤੇ ਕੋਈ ਹਮਦਮ ਹੁੰਦਾ ਦਿਲੋ ਮੈਂ ਖੁਸ਼ੀ ਮਨਾਉਦਾ,
ਲੋਕਾਂ ਵਾਗੂੰ ਈਦ ਦਿਵਾਲੀ ਅਤੇ ਬਸੰਤ ਹੰਢਾਉਂਦਾ,
ਪਰ ਪਛਤਾਵੇ ਬੁਕਲ ਦੇ ਵਿਚ ਤੇ ਕੁਝ ਸ਼ਿਕਵੇ ਰੋਸ਼ੇ
ਰੁੱਤ ਆਕੇ.......
ਗ਼ਦਰ......... ਕਹਾਣੀ / ਲਾਲ ਸਿੰਘ ਦਸੂਹਾ
ਇਸ ਵਾਰ ਪੱਕਾ ਮਨ
ਬਣਾ ਕੇ ਤੁਰਿਆ ਸੀ ਕਿ ਊਦ੍ਹੋ ਮਾਮੇ ਨੂੰ ਬਰ – ਜ਼ਰੂਰ ਮਿਲਣਾ । ਆਲਸ ਨਹੀਂ ਪਾਉਣੀ । ਤਿੰਨ ਵਾਰ
ਪਹਿਲੋਂ ਕੀਤੀ ਗ਼ਲਤੀ ਇਸ ਵਾਰ ਬਿਲਕੁਲ ਨਹੀਂ ਕਰਨੀ । ਘਿਉ ਦਾ ਘੜਾ ਰੁੜ੍ਹ ਜਾਏ , ਐਧਰਲੀ ਓਧਰ ਹੋ
ਜਾਏ ਜਾਂ ਹੇਠਲੀ ਉੱਤੇ । ਪਹਿਲੀ ਵਾਰ ਚਾਣਚੱਕ ਆਉਣਾ ਪਿਆ ਸੀ ਇੰਡੀਆ । ਪਿੰਡੋਂ ਆਏ ਤੇਜ਼ ਗਤੀ
ਲਿਫਾਫੇ ‘ ਤੇ ਨਾ ਭੇਜਣ ਵਾਲੇ ਦਾ ਨਾ ਸੀ , ਨਾ ਥਹੁ-ਪਤਾ । ਇਸ
ਅੰਦਰੋਂ ਨਿਕਲਿਆ ਕਾਲਾ-ਹਾਸ਼ੀਆ ਕਾਰਡ ਹੋਰ ਵੀ ਵਿਸਫੋਕਟ । ਮੈਂ ਦੇਖਦਾ-ਪੜ੍ਹਦਾ ਜਿਵੇਂ ਸੁੰਨ ਹੋ
ਗਿਆ ਸੀ - ‘ ਸਾਡੇ ਪੂਜਨੀਕ
ਪਿਤਾ ਲੰਬੜਦਾਰ ਹਰਬੰਸ ਸਿੰਘ ਘੁੰਮਣ , ਸਾਬਕਾ ਸਰਪੰਚ ,ਇਸ ਮਹੀਨੇ ਦੀ ਸੰਗਰਾਂਦ ਵਾਲੇ ਦਿਨ
ਅੰਮ੍ਰਿਤ ਵੇਲੇ ਗੁਰਪੁਰੀ ਸਿਧਾਰ ਗਏ । ਉਹਨਾਂ ਦੀ
ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ .... । ਅੱਗੇ ਨਾ ਮੈਥੋਂ ਭੋਗ ਦੀ ਮਿਤੀ ਪੜ੍ਹੀ ਗਈ ,
ਨਾ ਦਿਨ । ਮੇਰੀ ਨਿਗਾਹ ਸਿੱਧੀ ਦੁਖੀ ਹਿਰਦਿਆਂ ਵਲ੍ਹ ਨੂੰ ਤਿਲਕ ਗਈ । ਇਹ ਸਨ –ਗੁਲਬਾਗ਼ ਸਿੰਘ
ਘੁੰਮਣ ( ਪੁੱਤਰ ), ਗਗਨਦੀਪ ਸਿੰਘ ਘੁੰਮਣ ( ਪੋਤਰਾ ) , ਕਿਰਨਦੀਪ ਸਿੰਘ ਘੁੰਮਣ ( ਪੋਤਰਾ ) ।
Subscribe to:
Posts (Atom)















