ਪਟਿਆਲੇ ਆਉਣਾ ਤੇ ਸਾਹਿਤਕ ਸੰਸਾਰ ਨਾਲ਼ ਸੰਪਰਕ.......... .......... ਅਭੁੱਲ ਯਾਦਾਂ / ਗਿਆਨੀ ਸੰਤੋਖ ਸਿੰਘ
ਜਾਗੇ ਸ਼ੌਕ ਦੀ ਪੂਰਤੀ ਹਿਤ, ਭਾਈਆ ਜੀ ਦੇ ਰਸੂਖ਼ ਸਦਕਾ, ਮੈ ਪਟਿਆਲੇ ਦੀ ਬਦਲੀ ਕਰਵਾ ਕੇ ਆ ਗਿਆ। ਮੇਰੇ ਵਰਗੇ ਵਾਸਤੇ ਪਟਿਆਲਾ ਹਰ ਤਰ੍ਹਾਂ ਦੀ ਪੜ੍ਹਾਈ ਵਾਸਤੇ ਸਭ ਤੋਂ ਵਧੀਆ ਸਥਾਨ ਸੀ। ਏਥੇ ਸਰਕਾਰੀ ਸੰਸਥਾ, 'ਗੌਰਮੈਟ ਇੰਸਟੀਚਿਊਟ ਫਾਰ ਓਰੀਐਂਟਲ ਐਂਡ ਮੌਡਰਨ ਇੰਡੀਅਨ ਲੈਂਗੁਏਜਜ਼' ਵਿਚ ਦਾਖਲ ਹੋ ਕੇ, ਬਹੁ ਪੱਖੀ ਵਿੱਦਿਆ ਹਾਸਲ ਕੀਤੀ। ਇਸ ਸੰਸਥਾ ਦੇ ਵਾਈਸ ਪ੍ਰਿੰਸੀਪਲ ਮੈਡਮ ਸੁਰਜੀਤ ਕੌਰ ਸਨ ਜੋ ਕਿ ਪੰਜਾਬੀ ਵਿਭਾਗ ਦੇ ਇੰਚਾਰਜ ਵੀ ਸਨ। ਉਹਨਾਂ ਨੇ ਸਾਨੂੰ ਸਾਹਿਤ ਪੜ੍ਹਨ ਦੀ ਜਾਚ ਦੱਸੀ ਤੇ ਨਾਲ਼ ਚੇਟਕ ਵੀ ਲਾਈ। ਉਹ ਆਪ ਸਾਹਿਤ ਦੇ ਚੰਗੇ ਪਾਠਕ ਸਨ।
ਇਸ ਤੋਂ ਇਲਾਵਾ ਪੰਜਾਬੀ ਦੀਆਂ ਤਕਰੀਬਨ ਸਾਰੀਆਂ ਹੀ ਅਖ਼ਬਾਰਾਂ ਪੜ੍ਹਨ ਦੀ ਲਲ੍ਹਕ ਤੇ ਸਮੇ ਸਮੇ ਵਿਦਵਾਨਾਂ ਤੇ ਸਾਹਿਤਕਾਰਾਂ ਦੇ, ਪਬਲਿਕ ਲਾਇਬ੍ਰੇਰੀ ਵਿਚ ਹੋਣ ਵਾਲ਼ੇ ਸਮਾਗਮਾਂ ਨੂੰ ਸੁਣਨ ਦਾ ਅਵਸਰ ਵੀ ਪ੍ਰਾਪਤ ਹੁੰਦਾ ਰਿਹਾ। ਕਈ ਸਮਾਗਮਾਂ ਵਿਚੋਂ ਇਕ ਦਾ ਏਥੇ ਜ਼ਿਕਰ ਕਰ ਦੇਣਾ ਪਾਠਕ ਠੀਕ ਹੀ ਸਮਝਣਗੇ। ਪਬਲਿਕ ਲਾਇਬ੍ਰੇਰੀ ਵਿਚ 'ਕਾਂਗਰਸ ਫਾਰ ਸੋਸਲਿਸ਼ਟ ਫ਼ੋਰਮ' ਵੱਲੋਂ, ਦੇਸ ਵਿਚ ਸੋਸ਼ਲਿਜ਼ਮ ਲਾਗੂ ਕਰਨ ਲਈ ਵਿਚਾਰਾਂ ਕਰਨ ਵਾਸਤੇ ਜਲਸਾ ਹੋ ਰਿਹਾ ਸੀ। ਪ੍ਰਧਾਨਗੀ ਉਸ ਸਮੇ ਦੇ ਪੰਜਾਬ ਅਸੈਂਬਲੀ ਦੇ ਸਪੀਕਰ ਸ੍ਰੀ ਹਰਬੰਸ ਲਾਲ ਜੀ ਕਰ ਰਹੇ ਸਨ ਤੇ ਮੁਖ ਬੁਲਾਰੇ, ਕਾਂਗਰਸ ਦੇ ਤਤਕਾਲੀ ਮੀਤ ਪ੍ਰਧਾਨ ਗਿ. ਜ਼ੈਲ ਸਿੰਘ ਜੀ ਸਨ। ਓਦੋਂ ਅਜੇ ਪੰਜਾਬ ਦੀ ਵੰਡ ਨਹੀ ਸੀ ਹੋਈ। ਗਿਆਨੀ ਜੀ ਨੇ ਆਪਣੇ ਭਾਸ਼ਨ ਵਿਚ ਦੱਸਿਆ ਕਿ ਸੋਸ਼ਲਿਜ਼ਮ ਲਾਗੂ ਕਰਨ ਦੇ ਰਸਤੇ ਵਿਚ ਸਭ ਤੋਂ ਵੱਡੀ ਰੁਕਾਵਟ ਮਜ਼ਹਬ ਹੈ। ਆਪਣਾ ਤਜੱਰਬਾ ਬਿਆਨ ਉਹਨਾਂ ਨੇ ਇਉਂ ਕੀਤਾ:
ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ ॥2॥.......... ਲੇਖ / ਮਨਜੀਤ ਸਿੰਘ ਔਜਲਾ
ਸਿੱਖੀ ਦਾ ਬੂਟਾ ਤਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਸਮੇਂ ਹੀ ਲਗ ਗਿਆ ਸੀ ਅਤੇ ਸਚ ਦਾ ਪਰਚਾਰ ਵੀ ਆਰੰਭ ਹੋ ਗਿਆ ਸੀ ਫਿਰ ਵੀ ਮਾਤਲੋਕੀ ਜੀਵਾਂ ਨੂੰ ਸਚ ਦਾ ਪਾਠ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਜਾਨਸ਼ੀਨ ਗੁਰੂ ਸਹਿਬਾਨ ਨੇ 239 ਸਾਲ ਤਕ ਕੰਠ ਕਰਵਾਇਆ। ਇਥੇ ਹੀ ਬਸ ਨਹੀਂ 1708 ਈਸਵੀ (ਸੰਮਤ 1765), ਜਦੋਂ ਦਸਵੇਂ ਜਾਮੇਂ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਕੇ ਗੁਰੂ ਗਰੰਥ ਸਹਿਬ ਨੂੰ ਸਦੀਵ ਕਾਲ ਲਈ ਸਿੱਖਾਂ ਦਾ ਗੁਰੂ ਥਾਪ ਦਿਤਾ ਅਤੇ ਫੁਰਮਾਣ ਕੀਤਾ, “ਸਭ ਸਿੱਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ॥” ਉਸ ਦਿਨ ਤੋਂ ਅਜ ਤਕ ਹਰ ਇਨਸਾਨ ਜੋ ਆਪਣੇ ਆਪ ਨੂੰ ਸਿਖ ਅਖਵਾਉਂਦਾ ਹੈ, ਗੁਰੂ ਘਰ ਜਾਕੇ ਗੁਰੂ ਗ੍ਰੰਥ ਸਹਿਬ ਅਗੇ ਨੱਤ-ਮਸਤਕ ਹੁੰਦਾ ਹੈ ਅਤੇ ਰਾਗੀ ਜਥੇ ਦਾ ਕੀਰਤਨ ਪੁਰੀ ਸ਼ਰਧਾ ਨਾਲ ਸੁਣ ਕੇ ਉਸ ਉਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਅਜਿਹੇ ਸਿੱਖ ਦੇ ਦਿਮਾਗ ਵਿਚ ਇਹ ਸੋਚ ਕਤੱਈ ਨਹੀਂ ਆ ਸਕਦੀ ਕਿ ਇਹ ਰਾਗੀ ਸਿੰਘ ਜੋ ਇਤਨੇ ਪਿਆਰ ਅਤੇ ਸ਼ਰਧਾ ਨਾਲ ਸੰਗਤ ਨੂੰ ਗੁਰਬਾਣੀ ਦੇ ਲੜ ਲਗਣ ਦੀ ਪ੍ਰੇਰਨਾਂ ਕਰਦੇ ਹਨ, ਖੁਦ ਆਪ ਸਿੱਖੀ ਤੋਂ ਬਹੁਤ ਦੂਰ ਹੋਣਗੇ ਅਤੇ ਇਨ੍ਹਾਂ ਦੇ ਜੀਵਨ ਵਿਚ ਵੀ ਕੋਈ ਤਰੁਟੀ ਹੋਵੇਗੀ ਜਾਂ ਆ ਸਕਦੀ ਹੈ।
ਆਪਨੜੈ ਗਿਰੀਵਾਨ ਮਹਿ.......... ਲੇਖ / ਕੇਹਰ ਸ਼ਰੀਫ਼
ਕੋਈ ਵੀ ਸੂਝਵਾਨ ਵਿਅਕਤੀ ਕਿਸੇ ਦੂਸਰੇ ਬਾਰੇ ਵਿਚਾਰ ਕਰਦਿਆਂ ਉਸਦੇ ਉਸਾਰੂ ਪੱਖਾਂ ਦਾ ਜਿ਼ਕਰ ਕਰਨਾ ਲਾਜ਼ਮੀ ਪਸੰਦ ਕਰੇਗਾ, ਪਰ ਫੇਰ ਵੀ ਕਿਉਂਕਿ ਇਕ ਪਾਸੇ ਵਾਲਾ ਸਿੱਕਾ ਹੁੰਦਾ ਹੀ ਨਹੀਂ ਇਸ ਕਰਕੇ ਉਸਦੇ ਗੁਣਾਂ ਨਾਲ ਉਸਦੀਆਂ ਘਾਟਾਂ ਜਾਂ ਦਿਸਦੇ-ਅਣਦਿਸਦੇ ਅਵਗੁਣਾਂ ਦਾ ਵੀ ਹੋਣਾ ਕੋਈ ਹੈਰਾਨੀ ਵਾਲੀ ਜਾਂ ਅਲੋਕਾਰ ਗੱਲ ਨਹੀਂ ਕਹੀ ਜਾ ਸਕਦੀ । ਇਥੇ ਇਕ ਕਹਾਵਤ ਨੂੰ ਚੇਤੇ ਕਰਨ ਦੀ ਲੋੜ ਪੈਂਦੀ ਹੈ ਕਿ ‘ਕੋਈ ਵੀ ਵਿਅਕਤੀ ਸੋਲਾਂ ਕਲਾ ਸੰਪੂਰਨ ਨਹੀਂ ਹੁੰਦਾ’ ਦੁੱਖ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਕਿਸੇ ਦੇ ਅਵਗੁਣ ਹੀ ਉਸਦੇ ਗੁਣਾਂ ’ਤੇ ਭਾਰੂ ਹੋ ਜਾਣ ਅਤੇ ਉਸਦੀ ਸ਼ਖਸੀਅਤ ਨੂੰ ਢਾਅ ਲਾਉਣ ਲੱਗ ਪੈਣ ਜਾਂ ਬੌਨਾਂ ਕਰਨ ਦੇ ਰਾਹੇ ਤੁਰ ਪੈਣ। ਪਰ ਅਜਿਹਾ ਕਿਸੇ ਦੀ ਵੀ ਇਕ ਅੱਧੀ ਨਾਂਹ ਪੱਖੀ ਆਦਤ ਨੂੰ ਹੀ ਲੈ ਕੇ ਫਤਵੇ ਦੇਣ ਨਹੀਂ ਤੁਰ ਪੈਣਾ ਚਾਹੀਦਾ ਸਗੋਂ ਕਿਸੇ ਸਿਰੇ ਜਾਂ ਫੈਸਲੇ ੳੱਤੇ ਪਹੁੰਚਣ ਤੋਂ ਪਹਿਲਾਂ ਉਸ ਇਨਸਾਨ ਦੇ ਸਮੁੱਚੇ ਵਿਹਾਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ।
ਬਲੌਰ......... ਕਹਾਣੀ / ਲਾਲ ਸਿੰਘ ਦਸੂਹਾ
ਗੱਲ ਪਰੂੰ ਦੀ ਐ ਜਾਂ ਪਰਾਰ ਦੀ , ਚੰਗੀ ਤਰ੍ਹਾਂ ਚੇਤੇ ਨਈਂ , ਪਰ ਹੋਇਆ ਐਉਂ ਪਈ ਸੁਜਾਨ ਸਿੰਘ ਦੀ ਕਹਾਣੀ ‘ਕੁਲਫੀ ’ ਦਾ ਨੌਜਵਾਨ ਪਾਤਰ ਬਹਾਦਰ , ਮਹੀਨੇ ਭਰ ਦੇ ਤਰਸੇਵੇਂ ਪਿੱਛੋਂ , ਧਿਆਨ ਸ਼ਾਹ ਦੇ ਮੁੰਡੇ ਬਾਲ ਕ੍ਰਿਸ਼ਨ ਤੋਂ ਝਿੜੀ ਵੱਲ ਨੂੰ ਦੌੜ ਪਿਆ । ਇਕ ਤਾਂ ਵਿਚਾਰੇ ਨੂੰ ਸ਼ਾਹਾਂ ਦੀ ਗਲੀਓ ਭੱਜ ਕੇ ਪਿੰਡੋਂ ਬਾਹਰ ਆਉਣ ਲਈ ਪਹਿਲੋਂ ਸ਼ੀਲੋ ਝੀਊਰੀ ਦੀ ਕੱਚੀ ਕੰਧ ਟੱਪਣੀ ਪਈ , ਦੂਜੇ ਲੰਬੜਾਂ ਦੀ ਵਿੰਗ-ਬੜਿੰਗੀ ਗਲੀ ਵਿਚੋਂ ਦੀ ਦੌੜਦਿਆਂ ਕਿੰਨਾਂ ਸਾਰਾ ਸਮਾਂ ਹੋਰ ਲੱਗ ਗਿਆ । ਹਲਕੇ ਗੁਲਾਬੀ ਰੰਗ ਦੀ ਡੰਡਾ-ਕੁਲਫੀ , ਝਬੂਟੀ ਮਾਰ ਕੇ ਖੋਹਣ ਵੇਲੇ ਤੋਂ ਲੈ ਕੇ ਪਾਂਧਿਆਂ ਦੀ ਹਲਟੀ ਤੱਕ ਪਹੁੰਚਦਿਆਂ ਊਂ ਈਂ ਲੱਕ ਵਿਚਕਾਰੋਂ ਜਿਵੇਂ ਘੁੱਟੀ ਗਈ ਹੋਵੇ । ਸਾਹੋ-ਸਾਹੀ ਹੋਏ ਦੌੜਦੇ ਬਹਾਦਰ ਨੇ ਜਿੰਨੀ ਵਾਰ ਵੀ ਪਿਛਾਂਹ ਮੁੜ ਕੇ ਦੇਖਿਆ , ਓਨੀਂ ਵਾਰ ਹੀ ਉਸ ਨੂੰ ਆਪਣੇ ਕਾਰਨਾਮੇ ‘ ਤੇ ਜੀਅ ਭਰ ਕੇ ਤਸੱਲੀ ਹੋਈ ਕਿ ਕੁਲਫੀ ਖੋਹਣ ਵੇਲੇ ਖੜ੍ਹੀ ਸ਼ਾਹਾਂ ਦੇ ਧੁੱਥ-ਮੁੱਥ ਜਿਹੇ ਨਿਆਣਿਆਂ ਦੀ ਫੌਜ ਦੀ ਫੌਜ ਵਿਚੋਂ ਕਿਸੇ ਨੇ ਵੀ ਉਸਦੀ ਪੈੜ ਨਹੀਂ ਸੀ ਨੱਪੀ ।
ਚੱਕੀ……… ਲੇਖ / ਰਵੇਲ ਸਿੰਘ ਇਟਲੀ
ਸਾਡੇ ਪੰਜਾਬ ਦਾ ਪੁਰਾਣਾ ਕੀਮਤੀ ਵਿਰਸਾ, ਸੱਭਿਆਚਾਰ ਲੋਕ ਗੀਤ, ਲੋਕ ਕਾਵਿ ਕਿੱਸੇ, ਬੋਲੀਆਂ, ਗਿੱਧਾ, ਭੰਗੜਾ, ਢੋਲੇ, ਮਾਹੀਆ, ਕਿੱਸਾ ਮਿਰਜ਼ਾ ਸਾਹਿਬਾਂ, ਹੀਰ ਵਾਰਿਸ ਸ਼ਾਹ, ਸੂਫੀ ਫਕੀਰਾਂ ਦੇ ਮਸਤੀ ਦੇ ਰੰਗ ਵਿਚ ਰੰਗੇ ਬੋਲ, ਕਾਫੀਆਂ ਅਤੇ ਇਲਾਹੀ ਰੰਗ ਵਿਚ ਮਖਮੂਰ ਗੁਰਬਾਣੀ ਦਾ ਭੰਡਾਰ ਜਿਸ ਸੁਚੱਜੇ ਢੰਗ ਨਾਲ ਸਾਂਭਿਆ ਪਿਆ ਹੈ । ਪਰ ਸਮੇਂ ਦੀ ਤੇਜ਼ ਰਫਤਾਰੀ ਨਾਲ ਜਿੱਥੇ ਸਾਡੇ ਕਿਰਸਾਣੀ ਦੇ ਕਈ ਪ੍ਰਕਾਰ ਦੇ ਪੁਰਾਣੇ ਸੰਦ ਜਿਵੇਂ, ਰੰਬਾ, ਖੁਰਪਾ, ਪੰਜਾਲੀ, ਸੁਹਾਗਾ, ਵੱਟਾਂ ਪਾਉਣ ਵਾਲਾ ਜੰਦਰਾ, ਕਰੰਡੀ, ਕਹੀ, ਕਮਾਦ ਛਿੱਲਣ ਵਾਲੀ ਪੜਛੀ, ਫਾਲਾ, ਹੱਲੜ ਅਦਿ ਤੇ ਹੋਰ ਕਈ ਸੰਦਾਂ ਦੇ ਨਾਂ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਜਾਪਦੇ ਹਨ । ਇਸੇ ਤਰ੍ਹਾਂ ਹੀ ਆਮ ਘਰਾਂ ਵਿਚ ਰੋਟੀ ਟੁੱਕ ਤਿਆਰ ਕਰਨ ਦੀ ਮੁੱਖ ਖੁਰਾਕ ਆਟਾ ਪੀਹਣ ਵਾਲੀ ਚੱਕੀ ਦਾ ਨਾਮ ਵੀ ਦਿਨੋ ਲੋਕਾਂ ਦੀ ਜਾਣਕਾਰੀ ਵਿਚੋਂ ਨਿਕਲਦਾ ਜਾ ਰਿਹਾ ਜਾਪਦਾ ਹੈ ।ਇਸ ਦੇ ਨਾਲ ਨਾਲ ਇਸ ਮੰਤਵ ਲਈ ਆਟਾ ਪੀਹਣ ਦੇ ਹੋਰ ਸਾਧਨ ਖਰਾਸ ਅਤੇ ਘਰਾਟ ਦਾ ਨਾਮ ਵੀ ਆਉਂਦਾ ਹੈ ।ਕਿਉਂ ਜੋ ਮਸ਼ੀਨੀ ਯੁੱਗ ਵਿਚ ਹੁਣ ਇਨ੍ਹਾਂ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਆਟਾ ਪੀਹਣ ਵਾਲੀਆਂ ਚੱਕੀਆਂ ਆਉਣ ਕਾਰਣ, ਇਸ ਕੰਮ ਵਿਚ ਅਸਾਨੀ ਹੋ ਜਾਣ ਕਾਰਨ ਹੱਥ ਚੱਕੀ ਦੀ ਜਾਣਕਾਰੀ ਵੀ ਹੁਣ ਦਿਨੋਂ ਦਿਨ ਘਟਦੀ ਨਜ਼ਰ ਆਉਂਦੀ ਜਾਪਦੀ ਹੈ, ਪਰ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਸਾਡੀ ਪੁਰਾਣੀ ਸੱਭਿਅਤਾ ਨੂੰ ਹੋਰ ਪੱਖਾਂ ਤੋਂ ਹਰ ਪਖੋਂ ਸੰਭਾਲਣਾ ।
ਹਾਲੈਂਡ ਦੇ 7 ਵੇਂ ਖੇਡ ਮੇਲੇ ਵਿਚ ਕਬੱਡੀ ਵਿੱਚ ਇਟਲੀ ਤੇ ਫੁੱਟਬਾਲ ਵਿੱਚ ਐਮਸਟਾਡਮ ਬਾਜੀ ਮਾਰ ਗਿਆ……… ਖੇਡ ਮੇਲਾ / ਅਮਰਜੀਤ ਸਿੱਧੂ
ਹਮਬਰਗ : ਬੀਤੇ ਦਿਨ ਯੂਰਪ ਦੇ ਖੇਡ ਮੇਲਿਆਂ ਦੀ ਸੁਰੂਆਤ ਕਰਦੇ ਹੋਏ ਪੰਜਾਬ ਸਪੋਰਟਸ ਓਵਰਸੀਜ ਕਲੱਬ ਐਮਸਟਾਡਮ ਹਾਲੈਂਡ ਵਲੋਂ ਸੱਤਵਾਂ ਖੇਡ ਮੇਲਾ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ, ਸ੍ਰੀ ਸ਼ਿਵ ਲਾਲ, ਸ: ਪ੍ਰਿਤਪਾਲ ਸਿੰਘ, ਸ; ਬਲਜੀਤ ਸਿੰਘ, ਸ: ਗੁਰਮੁਖ ਸਿੰਘ ਸ਼ੇਰਗਿਲ, ਸ: ਕਰਤਾਰ ਸਿੰਘ, ਸ: ਬਲਿਹਾਰ ਸਿੰਘ ਅਤੇ ਮਿ: ਬੱਲੀ ਦੀ ਅਣਥੱਕ ਮਿਹਨਤ ਨਾਲ ਬੜੀ ਸ਼ਾਨੋਸ਼ੋਕਤ ਨਾਲ ਕਰਵਾਇਆ ਗਿਆ । ਇਸ ਮੇਲੇ ਵਿਚ ਛੇ ਟੀਮਾਂ ਨੇ ਭਾਗ ਲਿਆ ਜਿਨਾਂ ਵਿਚ ਇਟਲੀ, ਬੈਲਜੀਅਮ, ਫਰਾਂਸ, ਜਰਮਨ ਅਤੇ ਹਾਲੈਂਡ ਦੇ ਨਾਮ ਵਰਨਣਯੋਗ ਹਨ । ਕੁਲਵਿੰਦਰ ਮਿੰਟਾ ਬੈਲਜ਼ੀਅਮ ਵਲੋਂ ਕਮੈਂਟਰੀ ਕਰਦੇ ਹੋਏ ਪ੍ਰਬੰਧਕਾਂ ਦੇ ਫੈਸਲੇ ਮੁਤਾਬਕ ਜਰਮਨ ਅਤੇ ਹਾਲੈਂਡ ਦੀ ਟੀਮ ਨੂੰ ਪਹਿਲਾ ਮੈਚ ਖੇਡਣ ਲਈ ਸੱਦਾ ਦਿਤਾ ਗਿਆ । ਰੈਫਰੀ ਦੀ ਬਾਖੁਬੀ ਡਿਊਟੀ ਨਿਭਾਉਦੇ ਹੋਏ ਬਲਿਹਾਰ ਸਿੰਘ ਬੈਲਜੀਅਮ ਅਤੇ ਮੰਗਾ ਫਰਾਂਸ ਨੇ ਆਪਣੀ ਬਾਜ ਵਾਲੀ ਅੱਖ ਨਾਲ ਹਰ ਰੇਡਰ ਅਤੇ ਜਾਫੀ ਨਾਲ ਇਨਸਾਫ ਕਰਦਿਆਂ ਹੋਇਆਂ 36-22 ਦੇ ਅੰਕ ਨਾਲ ਹਾਲੈਂਡ ਦੀ ਜਿੱਤ ਦਾ ਬਿਗਲ ਵਜਾ ਦਿਤਾ ।
ਗ੍ਰਫਿਥ ਮੇਲਾ.......... ਲੇਖ / ਗੱਜਣਵਾਲਾ ਸੁਖਮਿੰਦਰ
ਪੰਜਾਬੋਂ ਚੱਲ ਕੇ ਮੈਲਬਰਨ ਵਿੱਚ ਅਜੇ ਦਾਖਲ ਹੋਣਾ ਹੀ ਸੀ ਕਿ ਜਹਾਜ਼ ਵਿੱਚ ਗੱਲਾਂ ਚੱਲ ਰਹੀਆਂ ਸਨ ਐਡੀਲੇਡ ਦੀਆਂ ਸਿੱਖ ਖੇਡਾਂ ਬਹੁਤ ਹੀ ਲਭਾਉਣੀਆਂ ਰਹੀਆਂ ਤੇ 11-12 ਜੂਨ ਨੂੰ ‘ਜੂਨ ਚਰਾਸੀ’ ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਗ੍ਰਫਿਥ ‘ਚ ਹੋ ਰਹੀਆਂ ਖੇਡਾਂ ਵੀ ਵੇਖਣ ਵਾਲੀਆਂ ਹੁੰਦੀਆਂ ।
ਮੈਲਬਰਨ ਪਹੁੰਚੇ ਤਾਂ ਤੱਕਿਆ ਮੌਸਮ ਇਕ ਦਮ ਠੰਢਾ , ਬਹੁਤ ਹੀ ਤੰਗ ਕਰਨ ਵਾਲਾ ।ਕਦੇ ਧੁੱਪ ਕਦੇ ਮੀਂਹ । ਸਾਰਾ ਦਿਨ ਬੱਦਲਵਾਈ; ਘਰ ਬੈਠੇ ਬੰਦੇ ਨੂੰ ਉਦਾਸ ਕਰ ਦੇਣ ਵਾਲਾ ।ਮਿੰਟੂ ਬਰਾੜ ਨੇ ਉਦਾਸੀ ਦੂਰ ਕਰਨ ਲਈ ਹਰਮਨ ਰੇਡੀਓ ਨਾਲ ਮੁਲਾਕਾਤ ਕਰਵਾਈ ਤੇ ਆਪ ਗੱਲਾਂ ਕੀਤੀਆਂ ।ਫਿਰ ਅਮਨਦੀਪ ਸਿੱਧੂ ਹੁਰਾਂ ਨਾਲ ਵੀ ਖੁੱਲ ਗੱਲਾਂ ਹੋਈਆਂ ਤੇ ਨੇੜਤਾ ਹੋਈ । ਪਰ ਮੈਲਬਰਨ ਦੀ ਉਦਾਸੀ ਅਜੇ ਕਾਇਮ ਸੀ । ਮਨ ‘ਚ ਸੋਚਿਆ ਗ੍ਰਫਿਥ ਖੇਡ ਮੇਲੇ ਤੇ ਜਾਈਏ ਤਾਂ ਕੀਹਦੇ ਨਾਲ । ਤਾਂ ਪੱਤਰਕਾਰ ਭਾਈਚਾਰੇ ਚੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇਜ਼ਸਦੀਪ ਅਜ਼ਨੌਦਾ ਦਾ ਸਵਾਗਤੀ ਫੋਨ ਆਇਆ – ਬਾਈ ਜੀ ਤਿਆਰ ਰਹਿਉ ਆਪਾਂ ਗ੍ਰਫਿਥ ਖੇਡਾਂ ਤੇ ਜਾਣਾ ।ਬੱਸ ਫੇਰ ਕੀ ਮਾਨਸੇ ਦੇ ਬਹੁਤ ਹੀ ਸੁਚੱਜੇ ਲਾਈਫ਼ ਸਟਾਈਲ ਵਾਲੇ ਸੇਖੋਂ ਸ਼ਮਿੰਦਰ ਦੀ ਕੈਮਰੀ ਗੱਡੀ ਔਨ ਦਾ ਟਰੈਕ ਹੋ ਗਈ । ਇਕ ਹੋਰ ਖਮਾਣੋਂ ਦਾ ਮੱਲੀ ਜੋ ਪਹਿਲਾਂ ਘੋਨੇ ਮੂੰਹ ਸਿਰ ਵਾਲਾ ਸੀ ਪਤਾ ਨਹੀਂ ਉਸ ਨੂੰ ਦਾਤੇ ਨੇ ਕਿਵੇਂ ਸੁਮੱਤ ਬਖਸ਼ੀ ਉਸ ਨੇ ਵੱਡਾ ਸਾਰ ਜੂੜਾ ਤੇ ਵਿਸ਼ਾਲ ਦਾੜ੍ਹਾ ਪ੍ਰਕਾਸ਼ ਕਰ ਲਿਆ ਸੀ ਉਸ ਨੇ ਅੱਜ ਹੀ ਪੰਜਾਬੋਂ ਮੈਲਬੌਰਨ ਦੇ ਏਅਰਪੋਰਟ ਤੇ ਉੱਤਰਨਾ ਸੀ ।ਅਸੀਂ ਉਸ ਨੂੰ ਘਰੇ ਜਾਣ ਦੀ ਥਾਂ ਸਿੱਧਾ ਏਅਰਪੋਰਟ ਤੋਂ ਹੀ ਚੁੱਕ ਲਿਆ ਤੇ ਸਿਡਨੀ ਨੂੰ ਜਾਂਦੇ ਫਰੀ-ਵੇ ‘ਤੇ ਪੈ ਗਏ ।ਬਹੁਤ ਹੀ ਸੁੰਦਰ ਤਿੰਨ ਸੌ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਬਹੁਤ ਹੀ ਪਿਆਰੇ ਕਸਬੇ ਐਲਬਰੀ ਪਹੁੰਚ ਗਏ ।ਉਥੇ ਤੇਜ਼ਸਦੀਪ ਜਰੂਰੀ ਕੰਮ ਆਇਆ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਵਿਖੇ ਘੱਲੂ ਘਾਰਾ ਦਿਵਸ਼ ਮਨਾਇਆ ਗਿਆ.......... ਧਾਰਮਿਕ ਸਮਾਗਮ / ਅਮਰਜੀਤ ਸਿੰਘ ਸਿੱਧੂ
ਹਮਬਰਗ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਨੇ 1984 ਦੇ ਅਤੇ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਤੇ ਸਰਧਾ ਦੇ ਫੁੱਲ ਭੇਂਟ ਕਰਨ ਲਈ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ 10 ਜੂਨ ਨੂੰ ਪ੍ਰਕਾਸ਼ ਕਰਵਾਏ। ਜਿਹਨਾਂ ਦੇ ਭੋਗ 12 ਜੂਨ ਨੂੰ ਪਾਏ ਗਏ। ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿੱਚ ਗੁਰੂ ਘਰ ਦੇ ਹੈਡ ਗਰੰਥੀ ਭਾਈ ਮਨਦੀਪ ਸਿੰਘ ਜੀ ਅਤੇ ਪੰਜਾਬ ਤੋਂ ਆਏ ਹੋਏ ਮਹਾਨ ਕੀਰਤਨੀਏ ਪ੍ਰਿੰਸੀਪਲ ਭਾਈ ਹਰਭਜਨ ਸਿੰਘ ਪਟਿਆਲੇ ਵਾਲੇ ਅਤੇ ਉਹਨਾਂ ਦੇ ਸਾਥੀ ਭਾਈ ਅਵਤਾਰ ਸਿੰਘ ਜੀ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਉਹਨਾਂ ਉਪਰੰਤ ਇੱਕ 13 ਸਾਲਾ ਬੱਚੀ ਸਮਨਦੀਪ ਕੌਰ ਨੇ ਸ਼ਹੀਦਾਂ ਪ੍ਰਤੀ ਬੋਲਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਸ ਉਪਰੰਤ ਯੌਰਪ ਦੇ ਸਭ ਤੋਂ ਪੁਰਾਣੇ ਪੱਤਰਕਾਰ ਤੇ ਲੇਖਕ ਸ: ਬਸੰਤ ਸਿੰਘ ਜੀ ਰਾਮੂੰਵਾਲੀਆ ਜੀ ਨੇ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਤੇ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਜਿਥੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਉਹਨਾਂ ਨੇ ਸਿੱਖਾਂ ਨੂੰ ਸ਼ਹੀਦ ਕਰਨ ਦੇ ਕਾਰਨਾਂ ਤੇ ਵੀ ਚਾਨਣਾ ਪਾਇਆ । ਜਿਹਨਾਂ ਕਰਕੇ ਸਿੱਖ ਕੌਮ ਨੂੰ ਬਿਨਾਂ ਵਜ੍ਹਾ ਬਦਨਾਮ ਕਰਕੇ ਉਹਨਾਂ ਤੇ ਝੂਠੇ ਕੇਸ ਦਰਜ ਕਰਕੇ ਕਿਵੇਂ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ ਜਾਂ ਸਾਲਾਂ ਬੱਧੀ ਜੇਲ੍ਹਾਂ ਵਿੱਚ ਬੰਦ ਕਰਕੇ ਮੌਤ ਤੋਂ ਵੀ ਭੈੜੀ ਜਿੰਦਗੀ ਜਿਉਣ ਲਈ ਮਜਬੂਰ
ਮਾਮਲਾ ਲੱਚਰ ਗੀਤਕਾਰੀ ਤੇ ਲੱਚਰ ਗਾਇਕੀ ਦਾ.... ਕੁੱਝ ਤਾਂ ਸੋਚੀਏ, ਕੁੱਝ ਤਾਂ ਕਰੀਏ.......... ਲੇਖ / ਕੇਹਰ ਸ਼ਰੀਫ਼
ਕਿਸੇ ਵੀ ਜ਼ੁਬਾਨ ਦਾ ਸਾਹਿਤ, ਉਹ ਕਿਸੇ ਵੀ ਵਿਧਾ ਵਿਚ ਹੋਵੇ ਸਾਹਿਤ ਨੂੰ ਅਮੀਰੀ ਬਖਸ਼ਦਾ ਹੈ। ਸਾਹਿਤ ਨੇ ਸਮਾਜ ਦੇ ਹਰ ਪੱਖ ਦਾ ਹਾਲ-ਹਵਾਲ ਕਲਾਤਮਿਕ ਪੱਧਰ ਤੇ ਸਿਰਜਣਾ ਹੁੰਦਾ ਹੈ। ਜਿਸ ਰਚਨਾ ਵਿਚ ਕਲਾਤਮਿਕਤਾ ਨਾ ਹੋਵੇ ਉਹ ਸੁਹਜ ਵਿਹੂਣੀ ਰਹਿ ਜਾਂਦੀ ਹੈ। ਅਜਿਹੀ ਰਚਨਾ ਮੁੱਲਹੀਣ ਹੋਣ ਦੇ ਨਾਲ ਹੀ ਚਿਰਜੀਵੀ ਵੀ ਨਹੀਂ ਹੋ ਸਕਦੀ ਅਤੇ ਨਾ ਹੀ ਸਮਾਜ ਨੂੰ ਕਿਸੇ ਕਿਸਮ ਦੀ ਕੋਈ ਸੇਧ ਦੇਣ ਦੇ ਯੋਗ ਹੁੰਦੀ ਹੈ। ਹਰ ਰਚਨਾਕਾਰ ਨੇ ਸਮਾਜ ਦੀ ਬਣਤਰ, ਸੁਭਾਅ ਅਤੇ ਰਵਾਇਤਾਂ ਦਾ ਖਿਆਲ ਵੀ ਰੱਖਣਾ ਹੁੰਦਾ ਹੈ ਅਤੇ ਸਮਾਜ ਅੰਦਰ ਸ਼ਰਮ-ਹਯਾ ਵਾਲੇ ਰਿਸ਼ਤਿਆਂ ਦਾ ਚਿਤ੍ਰਣ ਸਮੇਂ ਅਨੁਸਾਰ ਕਰਨਾ ਹੁੰਦਾ ਹੈ।ਅਦਾਰਾ ‘ਮੀਡੀਆ ਪੰਜਾਬ’ ਵੱਲੋਂ ਲਾਈਪਜਿ਼ਗ ਵਿਖੇ ਤੀਸਰਾ ਸਫਲ ਵਾਰਸ਼ਿਕ ਅੰਤਰਾਸ਼ਟਰੀ ਸਾਹਿਤ ਸਮਾਗਮ.......... ਸਲਾਨਾ ਸਮਾਗਮ / ਕੇਹਰ ਸ਼ਰੀਫ਼

‘ਅਦਾਰਾ ਮੀਡੀਆ ਪੰਜਾਬ’ ਵੱਲੋਂ ਤੀਸਰਾ ਵਾਰਸ਼ਿਕ ਅੰਤਰਾਸ਼ਟਰੀ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਸਫਲਤਾ ਨਾਲ ਜਰਮਨੀ ਦੇ ਸ਼ਹਿਰ ਲਾਇਪਜਿ਼ਗ ਵਿਖੇ ਕਰਵਾਇਆ ਗਿਆ। ਪੂਰੇ ਯੂਰਪ ਭਰ ਵਿੱਚੋਂ ਵਿਦਵਾਨ ਅਤੇ ਕਵੀ, ਸਰੋਤੇ ਇਸ ਵਿੱਚ ਹਾਜ਼ਰੀ ਭਰਨ ਲਈ ਪਹੁੰਚੇ। ਪ੍ਰੋਗਰਾਮ ਦਾ ਆਰੰਭ ਅੰਜੂਜੀਤ ਦੇ ਸਵਾਗਤੀ ਗੀਤ ਨਾਲ ਹੋਇਆਂ ਇਸਤੋਂ ਬਾਅਦ ਕਵਿਤਾ ਪਾਠ ਦਾ ਲੰਬਾ ਦੌਰ ਚੱਲਿਆ। ਜਰਮਨ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਕਵੀਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਵਾਈ। ਕਵੀ ਦਰਬਾਰ ਦੀ ਆਰੰਭਤਾ ਜਿੱਥੇ ਵਿਦਵਾਨਾਂ ਨੂੰ ਨਿੱਘੀ ਜੀ ਆਇਆਂ ਕਹੀ ਗਈ ਉੱਥੇ ਹੀ ਨਾਲ ਦੀ ਨਾਲ ਬਿਰਹਾਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸ਼ਾਇਰ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਬਲਵੀਰ ਸਿੰਘ ਜੱਸੀ ਖਾਲਸਾ ਨੇ ਸਿ਼ਵ ਦੀਆਂ ਰਚਨਾਵਾਂ ਗਾ ਕੇ ਮਹਿਫਲ ਦਾ ਰੰਗ ਬੰਨ੍ਹਿਆਂ।
‘ਮੀਡੀਆਂ ਪੰਜਾਬ’ ਦੇ ਸਮਗਮ ਮੌਕੇ ਸੱਤ ਪੰਜਾਬੀ ਪੁਸਤਕਾਂ ਲੋਕ ਅਰਪਣ.......... ਪੁਸਤਕ ਰਿਲੀਜ਼ / ਕੇਹਰ ਸ਼ਰੀਫ਼
‘ਮੀਡੀਆ ਪੰਜਾਬ’ ਵਲੋਂ ਲਾਈਪਜਿ਼ਗ (ਜਰਮਨੀ) ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਅਤੇ ਕਵੀ ਦਰਬਾਰ ਦੇ ਮੌਕੇ ਸਾਰੇ ਯੂਰਪ ਤੋਂ ਜੁੜੇ ਪੰਜਾਬੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਦੀ ਹਾਜ਼ਰੀ ਵਿਚ ਘੰਟਿਆਂ ਬੱਧੀ ਵਿਚਾਰ ਚਰਚਾ ਅਤੇ ਕਾਵਿ ਮਹਿਫ਼ਲ ਦੇ ਦਰਮਿਆਨ 7 ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਜਰਮਨ ਵਿਚ ਵਸਦੇ 14 ਪੰਜਾਬੀ ਲੇਖਕਾਂ ਵਲੋਂ ਜਿਨ੍ਹਾਂ ਵਿਚ ਗੁਰਦੀਸ਼ ਪਾਲ ਕੌਰ ਬਾਜਵਾ, ਅੰਜੂਜੀਤ ਸ਼ਰਮਾ, ਚਰਨਜੀਤ ਕੌਰ ਧਾਲੀਵਾਲ ਸੈਦੋਕੇ, ਸੁੱਚਾ ਸਿੰਘ ਬਾਜਵਾ, ਕੇਹਰ ਸ਼ਰੀਫ਼, ਅਮਰਜੀਤ ਸਿੰਘ ਸਿੱਧੂ, ਰਣਜੀਤ ਸਿੰਘ ਦੂਲੇ, ਜੋਗਿੰਦਰ ਬਾਠ, ਦਰਸ਼ਣ ਸਿੰਘ ਘੁੰਮਣ, ਅਦਰਸ਼ ਪਾਲ ਸਿੰਘ ਘੋਤੜਾ, ਅਮਨਦੀਪ ਕਾਲਕਟ, ਮਨਮੋਹਨ ਸਿੰਘ ਜਰਮਨੀ, ਸੇਵਾ ਸਿੰਘ ਸੋਢੀ, ਬਬਰ ਸਤਨਾਮ ਸਿੰਘ ਸ਼ਾਮਲ ਹਨ ਵਲੋਂ ਪਰਵਾਸ ਦੇ ਮਸਲਿਆਂ ਸਬੰਧੀ ਲਿਖੀ ਵਾਰਤਕ ਦੀ ਪੁਸਤਕ ‘ਪਰਵਾਸ ਦੇ ਰੰਗ’ ਜੋ ਕਿ ਬੀਬੀ ਗੁਰਦੀਸ਼ ਪਾਲ ਕੌਰ ਬਾਜਵਾ, ਬਲਦੇਵ ਸਿੰਘ ਬਾਜਵਾ ਅਤੇ ਕੇਹਰ ਸ਼ਰੀਫ਼ ਵਲੋਂ ਸੰਪਾਦਤ ਕੀਤੀ ਗਈ ਹੈ ਲੋਕ ਅਰਪਣ ਕੀਤੀ ਗਈ। ਜਰਮਨ ਵਸਦੀ ਕਵਿਤਰੀ ਅੰਜੂਜੀਤ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ ‘ਸੋਚਾਂ ਦੀਆਂ ਪੈੜਾਂ’,
ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਆਲ੍ਹਣਿਆਂ ਦੀ ਚਿੰਤਾ” ਰੀਲੀਜ਼……… ਪੁਸਤਕ ਰਿਲੀਜ਼ / ਸੁਰਜੀਤ ਜੱਜ (ਪ੍ਰੋ.)
ਬੀਤੇ ਦਿਨੀਂ ਕੌਮਾਂਤਰੀ ਲੇਖਕ ਮੰਚ (ਕਲਮ)-ਫ਼ਗਵਾੜਾ ਵਲੋਂ ਪੰਜਾਬੀ ਦੇ ਨੌਜਵਾਨ ਸ਼ਾਇਰ ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਤ ਗ਼ਜ਼ਲ ਸੰਗ੍ਰਹਿ “ਆਲ੍ਹਣਿਆਂ ਦੀ ਚਿੰਤਾ” ਦਾ ਰਿਲੀਜ਼ ਸਮਾਗਮ ਸਥਾਨਕ ਬਲੱਡ ਬੈਂਕ(ਹਰਗੋਬਿੰਦ ਨਗਰ-ਫ਼ਗਵਾੜਾ) ਦੇ ਸੈਮੀਨਾਰ ਹਾਲ ਵਿਚ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਰਵਸ਼੍ਰੀ ਡਾ.ਰਜਨੀਸ਼ ਬਹਾਦਰ, ਐਸ ਬਲਵੰਤ, ਸ.ਅਮਰੀਕ ਸਿੰਘ (ਲੁਬਰਾਈਟ ਇੰਡਸਟ੍ਰੀਜ਼), ਅਵਤਾਰ ਜੌੜਾ ਤੇ ਮਲਕੀਤ ਸਿੰਘ ਰਘਬੋਤਰਾ ਨੇ ਕੀਤੀ।ਦਾਦਰ ਪੰਡੋਰਵੀ ਨੇ ਆਪਣੀਆਂ ਕੁਝ ਚੋਣਵੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੇ ਰੂਬਰੂ ਹੋ ਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਰੋਟੀਆਂ ਲਾਹੁੰਦੇ.......... ਗੀਤ / ਰਿਸ਼ੀ ਗੁਲਾਟੀ
ਰੋਟੀਆਂ ਲਾਹੁੰਦੇ ਜਦ ਤਵੇ ‘ਤੇ, ਹੱਥ ਸੜ ਜਾਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ
ਪੌੜੀਆਂ ਚੜ੍ਹ ਚੜ੍ਹ ਬੁਰੇ ਹਾਲ ਹੋ ਗਏ
ਟੁੱਟਦੇ ਨਾ ਸੰਤਰੇ, ਮੰਦੇ ਹਾਲ ਹੋ ਗਏ
ਭੋਰਾ ਗ਼ਲਤੀ ਤੋਂ ਜਦ ਗੋਰਾ, ਗਲ ਨੂੰ ਆਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ
ਹੱਥੀਂ ਕੰਡੇ ਭਰੇ ਨੇ, ਦੁੱਖ ਬੜੇ ਜਰੇ ਨੇ
ਕੰਮ ਲੱਗੇ ਔਖਾ ਤਾਂ, ਡਾਲਰ ਕਿੱਥੇ ਧਰੇ ਨੇ
ਫ਼ੀਸ ਦੇਣ ਟਾਈਮ ਸਿਰ ਤੇ, ਚੜਿਆ ਆਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ
ਹਾਇ ! ਕੁਦਰਤੀ ਸੋਮੇ......... ਮਿੰਨੀ ਕਹਾਣੀ / ਰਿਸ਼ੀ ਗੁਲਾਟੀ
ਉਹ ਬੜੇ ਅਗਾਂਹ ਵਧੂ ਵਿਚਾਰਾਂ ਦਾ ਧਾਰਨੀ ਹੈ । ਸਨਕ ਦੀ ਹੱਦ ਤੱਕ ਸਮਾਜਿਕ ਮਸਲਿਆਂ ਬਾਰੇ ਸੋਚਦਾ ਹੈ । ਆਉਣ ਵਾਲੇ ਸਮੇਂ ਵਿੱਚ ਦਰ-ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਜਿਵੇਂ ਧਰਤੀ ਹੇਠਲੇ ਪਾਣੀ ਦੇ ਘਟਦੇ ਲੈਵਲ, ਪ੍ਰਦੂਸ਼ਣ ਆਦਿ ਪ੍ਰਤੀ ਉਹ ਲੋਕਾਂ ਨੂੰ ਲਗਾਤਾਰ ਸੁਚੇਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ । ਦੁਨੀਆਂ ਭਾਵੇਂ ਕੁਝ ਵੀ ਕਹੇ ਪਰ ਉਸਦੇ ਇਹ ਉਪਰਾਲੇ ਅਸਲ ਵਿੱਚ ਸਲਾਹੁਣ ਯੋਗ ਹਨ । ਵਿਗਿਆਨਿਕ ਸੋਚ ਦੇ ਨਾਲ-ਨਾਲ ਉਹ ਧਾਰਮਿਕ ਵੀ ਬੜਾ ਹੈ । ਪਿਛਲੇ ਦਿਨੀਂ ਉਹ ਮੈਨੂੰ ਵੀ ਨਾਲ ਖਿੱਚ੍ਹ ਕੇ ਯਾਤਰਾ ਤੇ ਲੈ ਗਿਆ । ਰਾਤ ਨੂੰ ਸੰਗਤ ਲੰਗਰ ਪਾਣੀ ਤੋਂ ਵਿਹਲੀ ਹੋ ਇਕੱਠੀ ਜੁੜ ਬੈਠੀ ।
“ਓ ਪਾੜ੍ਹਿਆ, ਕੀ ਕਹਿੰਦੀਆਂ ਅਖਬਾਰਾਂ ਅੱਜ ਕੱਲ ?” ਬਾਬੇ ਰਤਨ ਸਿੰਘ ਨੇ ਉਸ ਕੋਲੋਂ ਪੁੱਛਿਆ ।
“ਬਾਬਾ ਜੀ, ਇੱਕ ਨਵੇਂ ਮੀਟਰ ਦੀ ਖੋਜ ਹੋ ਗਈ ਹੈ । ਝੋਨੇ ਨੂੰ ਆਪਾਂ ਹਮੇਸ਼ਾਂ ਹੀ ਡਬੋ ਕੇ ਰੱਖਦੇ ਹਾਂ ਤੇ ਪਾਣੀ ਫਾਲਤੂ ਹੀ ਵਗਾ ਦਿੰਦੇ ਹਾਂ । ਇਹ ਮੀਟਰ ਆਪਾਂ ਨੂੰ ਇਹ ਦੱਸ ਦੇਵੇਗਾ ਕਿ ਪਾਣੀ ਖੇਤ ਵਿੱਚ ਜਿ਼ਆਦਾ ਹੋ ਗਿਆ ਹੈ, ਹੁਣ ਪਾਣੀ ਦੀ ਲੋੜ ਨਹੀਂ ”
‘ਤੇ ਆਖ਼ਰ ਉਹ ਜਿੱਤ ਗਿਆ.......... ਕਹਾਣੀ / ਬਲਬੀਰ ਕੌਰ ਸੰਘੇੜਾ, ਕੈਨੇਡਾ
ਤ੍ਰੇਲ ਭਿੱਜੀ ਸਵੇਰ ਵੇਲੇ ਡੋਰ-ਬੈੱਲ ਦੀ ਘੰਟੀ ਦਾ ਤਾਲ ‘ਤਾਵਲਾ ਸੀ. ਡਰੈਸਿੰਗ ਗਾਊਨ ਨੂੰ ਸੰਵਾਰਦਿਆਂ ਹੋਇਆਂ ਮੈਂ ਦਰ ਖੋਲਣ ਤੁਰ ਪਈ. ਦਰ ਦੇ ਸ਼ੀਸ਼ੇ ਵਿੱਚੀਂ ਇਕ ਆਕਾਰ ਨਜ਼ਰ ਆ ਰਿਹਾ ਸੀ. ਪਰ ਪਛਾਤਾ ਨਹੀਂ ਸੀ ਜਾ ਰਿਹਾ. ਬੂਹਾ ਖੋਲਿਆ, ਅੱਗੇ ਕੁਲਦੀਪ ਖੜਾ ਸੀ, ਸਿਰ ਨੀਂਵਾ ਕਰੀ. ਸਮੀਨਾ ਮੇਰੇ ਮਗਰ ਭੱਜੀ ਆਈ. ਉਹ ਅੱਧੇ ਦਿਨ ਕਾਲਜ ਜਾਣ ਵਾਸਤੇ ਤਿਆਰ ਸੀ. ਉਹ ਮੇਰੇ ਵੱਲ ਘੂਰੀ ਵੱਟ ਕੇ ਤੱਕਦੀ ਹੈ. ਤੇ ਫਿਰ ਸਿਰ ਘੁੰਮਾ ਕੇ ਦੂਜੇ ਬੰਨੇ ਦਰ ਤੇ ਖੜੇ ਆਪਣੇ ਡੈਡੀ ਵੱਲ. ਉਸਦੀ ਨਜ਼ਰ ਘੁੰਮਦੀ ਹੋਈ ਮੇਰੇ ‘ਤੇ ਆਣ ਟਿਕੀ. ਧੀ ਨਾਲ਼ ਨਜ਼ਰ ਮਿਲਾਉਣ ਦਾ ਜੇਰਾ ਮੈਥੋਂ ਨਹੀਂ ਪੈ ਰਿਹਾ. ਉਹ ਮੇਰੇ ਵੱਲ ਤੱਕਦੀ ਹੋਈ ਬਿਨਾਂ ਬੋਲੇ, ਮੂੰਹ ਨੂੰ ਵਟਾ ਜਿਹਾ ਦਿੰਦੀ ਹੋਈ, ਧੜੱਮ-ਧੜੱਮ ਪੌੜੀਆਂ ਚੜ੍ਹ ਜਾਂਦੀ ਹੈ. ਉਸਦੇ ਪਲੇਟਫਾਰਮ ਸੈਂਡਲ ਮੇਰੇ ਸਿਰ ਵਿੱਚ ਠੱਕ-ਠੱਕ ਕਰਕੇ ਵੱਜਦੇ ਹਨ.
ਟੁੱਟਿਆ ਕੀ-ਕੀ ਹੈ………… ਗ਼ਜ਼ਲ / ਦਾਦਰ ਪੰਡੋਰਵੀ
ਟੁੱਟਿਆ ਕੀ-ਕੀ ਹੈ, ਟੁੱਟੇ ਸੁਪਨਿਆਂ ਦੇ ਨਾਲ-ਨਾਲ।
ਮੰਜ਼ਿਲਾਂ ਦਮ ਤੋੜ ਗਈਆਂ ਰਸਤਿਆਂ ਦੇ ਨਾਲ-ਨਾਲ।
ਪਾਰਦਰਸ਼ੀ ਹੋਣ ਦਾ ਮੈਂਨੂੰ ਇਹ ਮਿਲਿਆ ਹੈ ਇਨਾਮ,
ਝੋਲ ਮੇਰੀ ਭਰ ਗਈ ਹੈ ਟੁਕੜਿਆਂ ਦੇ ਨਾਲ-ਨਾਲ।
ਖ਼ਤਰਿਆਂ ਦੇ ਨਾਲ ਖੇਡਾਂ ਖੇਡਦੇ ਹੋਏ ਜਵਾਨ ,
ਵਰਚਣਾ ਵੀ ਸਿਖ ਲਿਆ ਹੈ ਸਦਮਿਆਂ ਦੇ ਨਾਲ-ਨਾਲ।
ਕਿੰਗਰੇ ਭੁਰ ਜਾਣ ਦੀ ਵੀ ਕੀ ਸਜ਼ਾ ਦਿੰਦੇ ਨੇ ਲੋਕ,
ਬਾਹਰ ਸੁਟ ਦਿੰਦੇ ਨੇ ਫੁਲ ਵੀ ਗ਼ਮਲਿਆਂ ਦੇ ਨਾਲ-ਨਾਲ।
ਮੈਨੂੰ ਕੀ?.......... ਲੇਖ / ਮਿੰਟੂ ਬਰਾੜ
"ਮੈਨੂੰ ਕੀ" ਇਹ ਦੇਖਣ ਨੂੰ ਸਿਰਫ਼ ਦੋ ਸ਼ਬਦ ਲਗਦੇ ਹਨ। ਪਰ ਅਸਲ 'ਚ ਇਹਨਾਂ ਦੋ ਸ਼ਬਦਾਂ ਵਿਚ ਜਿੰਨੀ ਕੁ ਲਾਪਰਵਾਹੀ ਕੁੱਟ ਕੁੱਟ ਕੇ ਭਰੀ ਹੋਈ ਹੈ, ਉਹ ਇਕ ਘਰ ਤਾਂ ਕਿ ਪੂਰਾ ਮੁਲਕ ਤਬਾਹ ਕਰ ਸਕਦੀ ਹੈ। ਸੋਚਣ ਦੀ ਗਲ ਹੈ ਕਿ ਜੇ "ਮੈਨੂੰ ਕੀ" ਐਨੀ ਖ਼ਤਰਨਾਕ ਚੀਜ਼ ਹੈ ਤਾਂ ਫੇਰ ਕੋਈ ਇਸ ਦਾ ਕੁਝ ਕਰਦਾ ਕਿਉਂ ਨਹੀਂ? ਜੇਕਰ ਇਹੀ ਚਰਚਾ ਕਿਸੇ ਨਾਲ਼ ਕੀਤੀ ਜਾਏ ਕਿ ਇਹ ਦੋ ਸ਼ਬਦ ਦੇਸ਼ ਬਰਬਾਦ ਕਰ ਰਹੇ ਹਨ ਤਾਂ ਮੂਹਰਲੇ ਬੰਦੇ ਦਾ ਇਹੀ ਜਵਾਬ ਹੋਵੇਗਾ ਕਿ ਜਦੋਂ ਸਾਰਿਆਂ ਦਾ ਹੀ ਆਵਾ ਊਤਿਆ ਪਿਆ ਹੈ ਤਾਂ ਕੋਈ ਇਕੱਲਾ ਕੀ ਕਰ ਸਕਦਾ ਹੈ । ਸੋ "ਮੈਨੂੰ ਕੀ" ਜੋ ਹੋਈ ਜਾਂਦਾ, ਹੋਈ ਜਾਵੇ ਸਾਡੀ ਤਾਂ ਬਾਹਲ਼ੀ ਨਿੱਬੜ ਗਈ ਥੋੜ੍ਹੀ ਰਹਿ ਗਈ। ਇਹ ਗੱਲ ਖ਼ਾਸ ਕਰ ਮੇਰੀ ਜਨਮ ਭੂਮੀ ਯਾਨੀ ਕਿ ਹਿੰਦੁਸਤਾਨ ਨੂੰ ਸਹਿਜੇ-ਸਹਿਜੇ ਨਿਗਲ਼ ਰਹੀ ਹੈ। ਸ਼ੁਕਰ ਹੈ ! ਹਾਲੇ ਇਸ ਦਾ ਪ੍ਰਕੋਪ ਮੇਰੀ ਕਰਮ ਭੂਮੀ ਆਸਟ੍ਰੇਲੀਆ ਤੇ ਨਹੀਂ ਪਿਆ।
Subscribe to:
Posts (Atom)















