ਸੁਪਨਾ……… ਗੀਤ / ਸੁਖਜੀਤ ਸਿੰਘ ਪਿੰਕਾ

ਹੋਇਆ ਸਿਫਟ ਤੇ ਯਾਰ ਕੁਵੇਲਾ,
ਨਾ ਲੱਗਾ ਰੋਟੀ ਦਾ ਵੇਲਾ,
ਨਿਕਲਿਆ ਭੁੱਖ ਨਾਲ ਕਾਲਜਾ ਮੇਰਾ,
ਓੁਤੋਂ ਆਵੇ ਨੀਂਦ ਦਾ ਗੇੜਾ,
ਮੈਂ ਭੁੱਖਾ ਸੌਂ ਗਿਆ...

ਸੁੱਤੇ ਨੂੰ ਸੁਪਨਾ ਇੱਕ ਆਇਆ,
ਜਿਵੇਂ ਮਾਂ ਨੇ ਆਣ ਜਗਾਇਆ,
ਮੱਥਾ ਚੁੰਮਿਆ ਸੀਨੇ ਨਾਲ ਲਾਇਆ,
ਮੁੰਹ ਨੂੰ ਦੁੱਧ ਦਾ ਛੱਨਾ ਲਾਇਆ,
ਕਹਿੰਦੀ ਭੁੱਖਾ ਤੇ ਤਿਰਹਾਇਆ,
ਵੇ ਕਿਂਓੁ ਪੁੱਤ ਸੌਂ ਗਿਆ...

ਸੁਣ ਕੇ ਮਾਂ ਦੀ ਆਵਾਜ਼,
ਕੰਨ੍ਹੀ ਵੱਜਿਆ ਅਨਹਦ ਨਾਦ,
ਖੁੱਲ ਗਈ ਇੱਕ ਦੱਮ ਮੇਰੀ ਜਾਗ,
ਅੱਖਾਂ ਖੁੱਲਦਿਆਂ ਫੁੱਟ ਗਏ ਭਾਗ,
ਨਾਂ ਐਥੇ ਮਾਂ ਨਾਂ ਮਾਂ ਦਾ ਲਾਡ,
ਮੈਂ ਉੱਠ ਖਲੋ ਗਿਆ...

ਇਂਜ ਰੌਂਦੇ ਕਰਦੇ ਮੇਰਾ,
ਅਗਲੀ ਸਿਫਟ ਦਾ ਵੇਲਾ,
ਵੀ ਤੱਦ ਹੋ ਗਿਆ,

ਮੈਂ ਰੋਂਦੇ ਰੋਂਦੇ ਰੋਂਦੇ ਰੋਂਦੇ ਓ ਗਿਆ
ਮੈਂ ਰੋਂਦੇ ਰੋਂਦੇ ਰੋਂਦੇ ਰੋਂਦੇ ਓ ਗਿਆ

No comments: