ਸ਼ਰਾਬ.......... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਹਾਸਾ ਜਿਹਾ ਆਉਦਾ ਏ,
ਜੇ ਕੋਈ ਮੈਨੂੰ ਕਹਿੰਦਾ ਏ,
ਮੈਂ ਹਾਂ ਬੁਰੀ, ਮੈਂ ਹਾਂ ਖ਼ਰਾਬ,
ਤੁਸੀਂ ਠੀਕ ਸੋਚਿਆ ਜਨਾਬ,
ਮੈਂ ਹਾਂ ਸ਼ਰਾਬ, ਮੈਂ ਹਾਂ ਸ਼ਰਾਬ!

ਮੈਂ ਕਿਸੇ ਦੇ ਕੋਲ ਨਾ ਜਾਂਦੀ,
ਮੈਂ ਕਿਸੇ ਨੂੰ ਫੜਕੇ ਨਾ ਲਿਆਉਂਦੀ,
ਜਿਸ ਦੀ ਰੂਹ ਪੀਣ ਨੂੰ ਚਾਹੁੰਦੀ,
ਬੱਸ, ਬੋਤਲ ਦੇ ਨਾਲ ਮੇਲ ਕਰਾਉਂਦੀ,
ਦੋ ਘੁੱਟ ਲਾ ਕੇ ਆਪਣੇ ਆਪ ਨੂੰ,
ਸਾਰੇ ਸਮਝਣ ਰਾਜਾ ਨਵਾਬ,
ਤੁਸੀਂ ਠੀਕ ਸੋਚਿਆ ਜਨਾਬ,
ਮੈਂ ਹਾਂ ਸ਼ਰਾਬ, ਮੈਂ ਹਾਂ ਸ਼ਰਾਬ !


ਪੀਣ ਵਾਲਾ ਸਦਾ ਮੌਜਾਂ ਮਾਣੇ,
ਘਰ ਵਿੱਚ ਭਾਵੇਂ ਹੋਣ ਨਾ ਦਾਣੇ,
ਕਾਪੀ ਕਿਤਾਬਾਂ ਬਿਨ ਪੜ੍ਹਣ ਨਿਆਣੇ,
ਦਵਾਈ ਨੂੰ ਤਰਸਣ ਮਾਂ ਬਾਪ ਸਿਆਣੇ,
ਸ਼ਰਾਬੀ ਦੀ ਕਾਟੋ ਰਹੇ ਫੁੱਲਾਂ ਤੇ,
ਸੋਚੂ ਤਾਂ ਜੇ ਚੱਲੂ ਦਿਮਾਗ਼,
ਤੁਸੀਂ ਠੀਕ ਸੋਚਿਆ ਜਨਾਬ,
ਮੈਂ ਹਾਂ ਸ਼ਰਾਬ, ਮੈਂ ਹਾਂ ਸ਼ਰਾਬ!

ਇੱਕ ਘਾਇਲ ਹੀ ਮੇਰੇ ਨਾ ਕਾਬੂ ਆਇਆ,
ਸੁੱਖ-ਦੁੱਖ ‘ਚ ਵੀ ਓੁਹਨੇ ਹੱਥ ਨਾ ਲਾਇਆ,
ਬਾਕੀ ਸਭ ਨੂੰ ਮੈਂ ਉਂਗਲਾਂ ਤੇ ਨਚਾਇਆ,
ਕਈਆਂ ਨੇ ਮੇਰੇ ਲਈ ਘਰ ਬਾਰ ਲੁਟਾਇਆ,
ਜਦ ਤਕ ਕਿਸੇ ਨੂੰ ਹੋਸ਼ ਏ ਆਉਂਦੀ,
ਉਦੋਂ ਤਕ ਹੋ ਜਾਏ ਬਰਬਾਦ,
ਤੁਸੀਂ ਠੀਕ ਸੋਚਿਆ ਜਨਾਬ, 
ਮੈਂ ਹਾਂ ਸ਼ਰਾਬ, ਮੈਂ ਹਾਂ ਸ਼ਰਾਬ!

****


1 comment:

Gurpreet Matharu said...

excellent sir...achha likhiya ji