ਬੰਦਾ.......... ਨਜ਼ਮ/ਕਵਿਤਾ / ਅਮਰਜੀਤ ਕੌਰ ਹਿਰਦੇ

ਹੋਇਆ ਅੱਜਕੱਲ ਕਾਫਰ ਬੰਦਾ
ਤਾਂਹੀਓ ਅੱਜਕੱਲ ਵਾਫਰ ਬੰਦਾ ।

ਅਜੇ ਵੀ ਵ‍ੱਸਦਾ ਰੱਬ ਬੰਦਿਆਂ ਵਿਚ,
ਰ‍ੱਬ ਤੋਂ ਹੋਇਆ ਨਾਬਰ ਬੰਦਾ ।

ਸ਼ਬਦ ਤੀਰ ਨਾਲ ਸੁਧਿਰਆ ਬਾਬਰ,
ਗਿਆਨਵਾਨ ਹੋਇਆ ਬਾਬਰ ਬੰਦਾ ।

ਮੋਮਨ ਰਿਹਾ ਮੋਮ ਦਿਲ ਨਾਂਹੀ,
ਹੋਇਆ ਅੱਜਕੱਲ ਜਾਬਰ ਬੰਦਾ ।

ਹਿੰਦੂ, ਮੁਸਲਿਮ, ਸਿੱਖ ਹੋ ਗਿਆ,
ਇਨਸਾਨਾਂ ਤੋਂ ਗਿਆ ਘਾਬਰ ਬੰਦਾ ।

ਗਾਂ, ਸੂਰ ਸੱਭ ਵੱਢ ਕੇ ਖਾ ਗਿਆ,
ਵੱਢਿਆ ਪਿਆ ਬਰਾਬਰ ਬੰਦਾ ।

ਜਹਾਦ ਦੇ ਨਾ ਫਸਾਦ ਕਰਾਉਂਦਾ,
ਬਣਿਆ ਅੱਜ ਜਨਾਵਰ ਬੰਦਾ ।

1 comment:

ਦੀਪ ਜੀਰਵੀ DEEP ZIRVI said...

ਇਨਸਾਨਾਂ ਤੋਂ ਗਿਆ ਘਾਬਰ ਬੰਦਾ । es str vich atk aondi hai