ਅਮੁੱਕ ਸਫਰ.........ਨਜ਼ਮ/ਕਵਿਤਾ / ਇੰਦਰਜੀਤ ਪੁਰੇਵਾਲ,ਨਿਊਯਾਰਕ


ਸੂਹੀ ਸਵੇਰ
ਵਧ ਰਹੀ ਏ
ਸੁਨਹਿਰੀ ਦੁਪਹਿਰ ਵੱਲ
ਤਾਂਘ ਏ ਸੁਨਹਿਰੀ ਦੁਪਹਿਰ ਨੂੰ
ਸੁਰਮਈ ਸ਼ਾਮ ਨੂੰ ਮਿਲਣ ਦੀ
ਹੌਲੇ-ਹੌਲੇ ਸੁਰਮਈ ਸ਼ਾਮ
ਜਾ ਬੈਠੀ ਕਾਲੀ ਰਾਤ ਦੇ
ਆਗੋਸ਼ ਵਿੱਚ
ਕਾਲੀ ਰਾਤ ਸੌਂ ਗਈ
ਤਾਰਿਆਂ ਦੀ ਛਾਂਵੇ
ਸਵੇਰ ਹੋਣ ਤਕ
ਅਗਲੇ ਸਫਰ ਦੀ
ਉਡੀਕ ਵਿੱਚ


Post a Comment