ਜਿੱਤ.......... ਨਜ਼ਮ/ਕਵਿਤਾ / ਸੀਮਾ ਚਾਵਲਾ

ਸਭ ਤੋਂ ਔਖਾ ਹੁੰਦਾ ਏ
ਕਿਸੇ ਦੀ ਰੂਹ ਨੂੰ ਸਰ ਕਰ ਲੈਣਾ
ਤੇ
ਤੈਨੂੰ ਤਾਂ ਖ਼ੁਦ ਪਤਾ ਨਾ ਲੱਗਿਆ
ਤੂੰ ਇਹ ਕੰਮ ਕਦੋਂ ਕਰ ਲਿਆਆਜ਼ਾਦੀ

ਤੇਰੀ ਕੈਦ ਚੋਂ
ਆਜ਼ਾਦ ਹੋ ਕੇ
ਬਹੁਤ ਉਦਾਸ ਹਾਂ ਮੈਂ
ਇਹ ਕੇਹੀ ਆਜ਼ਾਦੀ ਹੈ
ਨਾ ਤੇਰੇ ਕਰੀਬ
ਨਾ ਆਪਣੇ ਪਾਸ ਹਾਂ ਮੈਂ

No comments: