ਵਿਗਿਆਨ ਖੋਜੀ ਡਾ. ਅਸ਼ੋਕ ਦੀ ਯਾਦ ‘ਚ ਲਿਟਰੇਰੀ ਫ਼ੋਰਮ ਨੇ ਗਜ਼ਲਾਂ ਦੀ ਇੱਕ ਸ਼ਾਮ ਕਰਵਾਈ........ ਸਾਹਿਤਕ ਸ਼ਾਮ / ਜਸਬੀਰ ਜੱਸੀ

ਫ਼ਰੀਦਕੋਟ : ਲਿਟਰੇਰੀ ਫ਼ੋਰਮ ਫ਼ਰੀਦਕੋਟ ਵੱਲੋਂ ਸਥਾਨਕ ਅਫ਼ਸਰ ਕਲੱਬ ਵਿਖੇ ਵਿਗਿਆਨ ਖੋਜੀ ਡਾ. ਅਸ਼ੋਕ ਦੀ ਯਾਦ ‘ਚ ਗਜ਼ਲਾਂ ਦੀ ਇੱਕ ਸ਼ਾਮ ਕਰਵਾਈ ਗਈ। ਇਸ ਸਾਹਿਤਕ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਵਿਜੈ ਵਿਵੇਕ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਮਨਜੀਤ ਸੰਧੂ ਸੁੱਖਣਵਾਲੀਆ, ਬਲਵਿੰਦਰ ਹਾਲੀ ਇੰਚਾਰਜ ਸਬ ਆਫ਼ਿਸ ਹਾਜ਼ਰ ਹੋਏ। ਇਸ ਪ੍ਰੋਗਰਾਮ ਦਾ ਆਗਾਜ਼ ਫ਼ੋਰਮ ਦੇ ਪ੍ਰਧਾਨ ਸ਼ਾਇਰ ਸੁਨੀਲ ਚੰਦਿਆਣਵੀਂ ਨੇ ਪਹੁੰਚੇ ਮਹਿਮਾਨਾਂ, ਕਲਾਕਾਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਕੀਤਾ। ਉਨ੍ਹਾਂ ਫ਼ੋਰਮ ਵੱਲੋਂ ਦਿੱਤੇ ਨਿਰਧਾਰਿਤ ਸਮੇਂ ਤੇ ਪਹੁੰਚੇ ਸ਼ਹਿਰੀਆਂ ਤੋਂ ਭਵਿੱਖ ‘ਚ ਵੀ ਇਸ ਤਰ੍ਹਾਂ ਦਾ ਸਹਿਯੋਗ ਮੰਗਿਆ। 

ਇਸ ਪ੍ਰੋਗਰਾਮ ਦੀ ਸ਼ੁਰੂਆਤ ਇਲਾਕੇ ਦੇ ਉਭਰਦੇ ਗਜ਼ਲ ਗਾਇਕ ਵਿਜੈ ਦੇਵਗਨ ਨੇ ‘ਇਨ੍ਹਾਂ ਪੈਰਾਂ ਦਾ ਰੇਤਾ‘ ਰਚਨਾ ਨਾਲ ਕੀਤੀ ਤੇ ਫ਼ਿਰ ‘ਸਿਖ਼ਰ ਦੁਪਹਿਰ‘ ਅਤੇ ‘ਰਾਹਾਂ‘ ਰਚਨਾਵਾਂ ਨਾਲ ਸੰਗੀਤ ਸੂਝ ਵਿਖਾਉਂਦਿਆਂ ਸਰੋਤਿਆਂ ਦਾ ਰੱਜਵਾਂ ਪਿਆਰ ਪ੍ਰਾਪਤ ਕੀਤਾ। ਫ਼ਿਰ ਵਾਰੀ ਆਈ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਸੰਗੀਤ ਵਿਭਾਗ ਦੇ ਮੁਖੀ ਅਤੇ ਨਾਮਵਰ ਸ਼ਾਇਰ ਸੰਗੀਤਕਾਰ ਪ੍ਰੋ. ਰਾਜੇਸ਼ ਮੋਹਨ ਹੋਰਾਂ ਦੀ। ਉਨ੍ਹਾਂ ‘ਸਹਿਮੀ ਸਹਿਮੀ ਸੀ ਧਰਤੀ ਹੈ, ਆਹ ਚੁੱਕ ਆਪਣੀ ਤਾਂਘ ਤਵੱਸਰ, ਹੁਨਰ ਉਦਾਸ ਰੁੱਤੋਂ ਸੇ ਹੀ ਮਿਲਾ ਹਮਕੋਂ, ਟੱਪੇ, ਮਾਏ ਨੀ ਮੈਂ ਖ਼ਾਬ ਸੱਜਣ ਦੇ ਵੇਖਾਂ ਸਮੇਤ ਕਈ ਗਜ਼ਲਾਂ ਪੇਸ਼ ਕਰਦਿਆਂ ਸਰੋਤਿਆਂ ਨੂੰ ਅਸ਼-ਅਸ਼ ਕਰਨ ਲਾ ਦਿੱਤਾ। ਸਅਨਜੲੲਦਅ  ਸ਼ਾਇਰੀ ਅਤੇ ਸੰਗੀਤ ਸੂਝ ਦੇ ਸਮੁੇਲ ਰਾਹੀਂ ਪ੍ਰੋਫ਼ਸਰ ਰਾਜ਼ੇਸ਼ ਮੋਹਨ ਨੇ ਕਰੀਬ ਡੇਢ ਘੰਟਾ ਸਰੋਤਿਆਂ ਨੂੰ ਕੀਲੀ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਜਗਜੀਤ ਸਿੰਘ ਚਾਹਲ ਨੇ ਲਿਟਰੇਰੀ ਫ਼ੋਰਮ ਨੂੰ ਸਾਹਿਤਕ ਸਮਾਗਮ ਦੀ ਸਫ਼ਲਤਾ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਸੰਜੀਦਾ ਸ਼ਾਇਰੀ ਤੇ  ਸੰਗੀਤ ਨਾਲ ਜੋੜਨ ਵਾਸਤੇ ਇਸ ਤਰ੍ਹਾਂ ਦੇ ਉਪਰਾਲੇ ਵੱਡੇ ਪੱਧਰ ਤੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਦੋਹਾਂ ਗਾਇਕਾਂ ਨੂੰ ਖਾਸ ਕਰਕੇ ਮੈੱਟਰ ਦੀ ਚੋਣ ਲਈ ਮੁਬਾਰਕ ਦਿੱਤੀ। ਇਸ ਮੌਕੇ ਵਿਜੈ ਦੇਵਗਨ ਅਤੇ ਪ੍ਰੋ. ਰਾਜੇਸ਼ ਮੋਹਨ ਦੇ ਨਾਲ-ਨਾਲ ਸੰਗੀਤਕਾਰ ਹਰਜੀਤ ਸਿੰਘ ਅਤੇ ਸਿਤਾਰ ਵਾਦਕ ਗੁਲਾਬ ਦਾ ਵੀ ਫ਼ੋਰਮ ਵੱਲੋਂ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ। ਅੰਤ ‘ਚ ਫ਼ੋਰਮ ਵੱਲੋਂ ਗੁਰਚਰਨ ਸਿੰਘ ਭੰਗੜਾ ਕੋਚ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਫ਼ੋਰਮ ਮੈਂਬਰਾਂ ‘ਚੋਂ ਜਸਵਿੰਦਰ ਸਿੰਘ ਮਿੰਟੂ ਸਟੇਟ ਐਵਾਰਡੀ, ਤੇਜੀ ਜੌੜਾ, ਰਤਨ ਸਿੰਘ ਰਾਈਕਾ, ਸ਼ਾਇਰ ਮਨਜੀਤ ਪੁਰੀ, ਸ਼ਾਇਰ ਹਰਪ੍ਰੀਤ ਹਰਫ਼, ਰੰਗਕਰਮੀ ਸੁਨੀਲ ਵਾਟਸ, ਕਾਲਮ ਨਵੀਸ ਸੁਰਿੰਦਰ ਮਚਾਕੀ, ਲੋਕ ਗਾਇਕ ਸੁਰਜੀਤ ਗਿੱਲ ਨੇ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਅਹਿਮ ਯੋਗਦਾਨ ਦਿੱਤਾ। ਇਸ ਸਮਾਗਮ ਦੌਰਾਨ ਗੁਰਮੀਤ ਸਿੰਘ ਕੋਟਕਪੂਰਾ, ਜਸਵੰਤ ਜਸ, ਸ਼ਾਇਰ ਪ੍ਰੀਤ ਜੱਗੀ, ਡਾ. ਹਰਜਿੰਦਰਮੀਤ, ਬਲਤੇਜ ਸਿੰਘ ਭਾਸ਼ਾ ਵਿਭਾਗ, ਸੰਦੀਪ ਅਰੋੜਾ ਸੀਰ ਸੁਸਾਇਟੀ, ਕੁਲਦੀਪ ਸੰਘਾ, ਜਸਕਰਨ ਸਿੰਘ ਰੋਮਾਣਾ, ਜਸਵਿੰਦਰ ਸੰਧੂ ਗੀਤਕਾਰ, ਮਿੰਟਾ ਚਮੇਲੀ, ਸਰਤਾਜ ਢਿੱਲੋਂ, ਲਾਲ ਸਿੰਘ ਕਲਸੀ, ਰਾਜਪਾਲ ਸਿੰਘ ਹਰਦਿਆਲੇਆਣਾ, ਲੋਕ ਗਾਇਕ ਜਰਨੈਲ ਬਾਘਾ, ਲੋਕ ਗਾਇਕ ਸੁਖਵਿੰਦਰ ਸੁੱਖਾ, ਦਿਲਬਾਗ ਸਿੰਘ ਬਰਾੜ, ਅਮਨਦੀਪ ਦੀਪ ਭੰਗੜਾ ਕਲਾਕਾਰ, ਅਵਤਾਰ ਸਿੰਘ ਮਾਣੂਕੇ, ਹਰਜੀਤ ਸਿੰਘ ਲੈਕਚਰਾਰ, ਸੁਖਵਿੰਦਰ ਸਿੰਘ ਲੈਕਚਰਾਰ, ਲੋਕ ਗਾਇਕਾ ਸਿਮਰਤਾ ਸ਼ਰਮਾ, ਲਖਵਿੰਦਰ ਹਾਲੀ, ਸੁਖਵਿੰਦਰ ਸਿੰਘ ਭੋਲਾ ਪਟਵਾਰੀ, ਭੁਪਿੰਦਰ ਸਿੰਘ ਢਿੱਲੋਂ ਲੈਕਚਰਾਰ, ਗੁਰਮੇਲ ਜੱਸਲ, ਨੈਬ ਸਿੰਘ ਉਚੇਚੇ ਤੌਰ ਤੇ ਸ਼ਾਮਲ ਸਨ।

No comments: