“ਦ ਗਰੇਟ ਖਲੀ” ਉਰਫ਼ ਦਲੀਪ ਸਿੰਘ ਦੇ ਡਬਲਯੂ ਡਬਲਯੂ ਈ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਇਸ ਖੇਡ ਦਾ ਕਰੇਜ਼ ਹਰ ਉਮਰ ਵਰਗ ਦੇ ਨੌਜਵਾਨਾਂ ਦੇ ਦਿਲੋ ਦਿਮਾਗ ਤੇ ਬਹੁਤ ਬੁਰੀ ਤਰਾਂ ਹਾਵੀ ਹੋ ਚੁੱਕਾ ਹੈ । ਜਦ ਵੀ ਕਦੀ ਖਲੀ ਦਾ ਮੈਚ ਹੁੰਦਾ ਹੈ ਉਸਦੇ ਪ੍ਰਸ਼ੰਸਕ ਆਪੋ ਆਪਣੀ ਸ਼ਰਧਾ ਮੁਤਾਬਿਕ ਹਵਨ, ਯੱਗ, ਵਰਤ ਆਦਿ ਸ਼ੁਰੂ ਕਰ ਦਿੰਦੇ ਹਨ । ਸਭ ਇਹੀ ਉਮੀਦ ਕਰਦੇ ਹਨ ਕਿ ਦਿਓ ਕੱਦ ਕਾਠੀ ਵਾਲਾ ਖਲੀ ਸਾਹਮਣੇ ਪਹਿਲਵਾਨ ਨੂੰ ਕੀੜੀ ਵਾਂਗ ਮਸਲ ਕੇ ਰੱਖ ਦੇਵੇ ਪਰ ਆਪਣੇ ਤੋਂ ਬਹੁਤ ਹਲਕੇ ਤੇ ਫੁਰਤੀਲੇ “ਦੁਸ਼ਮਣ” ਤੋਂ ਮਾਤ ਖਾਂਦਾ ਵੇਖਕੇ ਸਭ ਪ੍ਰਸ਼ੰਸਕ ਤਿਲਮਿਲਾ ਜਾਂਦੇ ਹਨ । ਉਸਦੀ ਹਾਰ ਨੂੰ ਸਾਜਿਸ਼ ਜਾਂ ਧੋਖਾਧੜੀ ਦਾ ਨਾਮ ਦੇ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦੇ ਹਨ । ਉਸਦੀ ਹਾਰ ਫਿਨਲੇ ਹੱਥੋਂ ਹੋਈ ਹੋਵੇ ਜਾਂ ਕੇਨ ਹੱਥੋਂ, ਮੁਕਾਬਲਾ ਚਾਹੇ “ਨੋ ਵੇਅ ਆਊਟ” ਹਾਰਿਆ ਹੋਵੇ ਜਾਂ “ਰੈਸਲ ਮੇਨੀਆ”, ਉਸਦੀ ਹਰ ਹਾਰ ਨੂੰ ਸਾਜਿਸ਼ ਦਾ ਨਾਮ ਦੇ ਕੇ ਪ੍ਰਚਾਰਿਤ ਕੀਤਾ ਜਾਂਦਾ ਹੈ ਤੇ ਹਮਦਰਦੀ ਬਟੋਰੀ ਜਾਂਦੀ ਹੈ । ਕੋਈ ਟੀਵੀ ਚੈਨਲ ਉਸਨੂੰ ਹਨੂੰਮਾਨ ਦਾ ਭਗਤ ਕਹਿੰਦਾ ਹੈ ਤੇ ਕੋਈ ਉਸਦੀ ਤੁਲਨਾਂ ਭਗਵਾਨ ਦੇ ਅਵਤਾਰ ਨਾਲ ਕਰਦਾ ਹੈ । ਟੀਵੀ ਚੈਨਲ ਤੇ ਕਦੇ ਕੋਈ ਜੋਤਸ਼ੀ ਉਸਨੂੰ ਨਗ ਪਾਉਣ ਜਾਂ ਨਾਮ ਬਦਲਣ ਦੀ ਸਲਾਹ ਦਿੰਦਾ ਹੈ ਤੇ ਕਦੀ ਕੋਈ ਬਾਬਾ ਉਸਨੂੰ ਕਪਾਲ ਭਾਰਤੀ ਤੇ ਪ੍ਰਾਣਾਯਾਮ ਕਰਨ ਦੀ । ਕੋਈ ਚੈਨਲ ਉਸਨੂੰ ਅੰਗ੍ਰੇਜ਼ੀ ਸਿੱਖਣ ਦੀ ਸਲਾਹ ਦਿੰਦਾ ਹੈ ਤੇ ਕੋਈ ਚੁਸਤੀ ਚਲਾਕੀ ਸਿੱਖਣ ਜਾਂ ਮੈਚ ਦੌਰਾਨ ਲੇਡੀ ਪਾਰਟਨਰ ਰੱਖਣ ਦੀ । ਪਰ ਕੀ ਇਹ ਸਭ ਕੁਝ ਕਰਕੇ ਖਲੀ ਮੈਚ ਜਿੱਤਣ ਲੱਗ ਜਾਏਗਾ ? ਸ਼ਾਇਦ ਨਹੀਂ । ਕਿਉਂਕਿ ਅਜਿਹਾ ਕਰਕੇ ਅਸੀਂ ਖਲੀ ਪ੍ਰਤੀ ਆਪਣੇ ਪਿਆਰ ਜਾਂ ਭਾਵੁਕਤਾ ਦਾ ਪ੍ਰਦਰਸ਼ਨ ਹੀ ਕਰ ਸਕਦੇ ਹਾਂ, ਪਰ ਅਸਲੀਅਤ ਵਿੱਚ ਅਜਿਹੇ ਕਰਮ-ਕਾਂਡਾਂ ਜਾਂ ਸਲਾਹਾਂ ਨਾਲ ਖਲੀ ਜਾਂ ਡਬਲਯੂ ਡਬਲਯੂ ਈ ਦੇ ਕਿਸੇ ਵੀ ਪਹਿਲਵਾਨ ਦੀ ਸਿਹਤ ਤੇ ਕੋਈ ਅਸਰ ਨਹੀਂ ਪਵੇਗਾ । ਅਸਲ ਵਿੱਚ ਸਾਨੂੰ ਡਬਲਯੂ ਡਬਲਯੂ ਈ ਦੀ ਅਸਲੀਅਤ ਦਾ ਗਿਆਨ ਹੀ ਨਹੀਂ ਹੈ, ਸੋ ਅਸੀਂ ਅਜਿਹੇ ਉਪਕਰਮ ਕਰਕੇ ਉਸਦੀ ਸਫ਼ਲਤਾ ਦੀ ਕਾਮਨਾਂ ਕਰਦੇ ਹਾਂ । ਜਿੱਥੋਂ ਤੱਕ ਖਲੀ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣ ਦਾ ਸਵਾਲ ਹੈ, ਹਰ ਕੋਈ ਉਸਦੇ ਨਾਮ ਨਾਲ ਆਪਣਾ ਨਾਮ ਜੋੜ ਕੇ ਸਸਤੀ ਸ਼ੋਹਰਤ ਖੱਟਣ ਦੀ ਫਿਰਾਕ ਵਿੱਚ ਵਿਅਸਤ ਮਹਿਸੂਸ ਹੁੰਦਾ ਹੈ । ਟੀਵੀ ਚੈਨਲਾਂ ਤੇ ਉਸਦੇ ਆਪੂੰ ਬਣੇ ਕਈ ਕੋਚਾਂ ਨੇ ਇੰਟਰਵਿਊ ਦਿੱਤੀਆਂ, ਜੋ ਕਿ ਉਸ ਨਾਲ ਵੇਟ ਟ੍ਰੇਨਿੰਗ ਕਰਦੇ ਹੁੰਦੇ ਸਨ । ਜਲੰਧਰ ਦੇ ਇੱਕ ਹੈਲਥ ਕਲੱਬ ਦੇ ਕੋਚ ਨੇ ਵੀ ਛੋਟੇ ਪਰਦੇ ਤੇ ਆਪਣੇ ਆਪ ਨੂੰ ਖਲੀ ਦਾ ਕੋਚ ਦੱਸਦੇ ਹੋਏ ਉਸਦੀ ਖੁਰਾਕ ਤੇ ਕਸਰਤ ਆਦਿ ਬਾਰੇ ਚਰਚਾ ਕੀਤੀ, ਜਦ ਕਿ ਜਿਸ ਸਮੇਂ ਖਲੀ ਬਾਡੀ ਬਿਲਡਿੰਗ ਕਰਦਾ ਸੀ, ਉਸ ਸਮੇਂ ਇਹ ਹੈਲਥ ਕਲੱਬ ਦਾ ਨਾਮੋ ਨਿਸ਼ਾਨ ਨਹੀਂ ਸੀ ।
ਪਹੁਤਾ ਪਾਂਧੀ (ਟੂ).......... ਸਫ਼ਰਨਾਮਾ / ਰਿਸ਼ੀ ਗੁਲਾਟੀ (ਫਰੀਦਕੋਟ), ਆਸਟ੍ਰੇਲੀਆ
ਵਤਨੀਂ ਫੇਰੀ ਦੌਰਾਨ ਕਈ ਦਿਨਾਂ ਬਾਅਦ ਉਹ ਦਿਨ ਆ ਹੀ ਗਿਆ, ਜਦੋਂ ਕਿ ਰਿਸ਼ਤੇਦਾਰੀਆਂ ‘ਚ ਜਾਣਾ ਸੀ । ਰਿਸ਼ਤੇਦਾਰੀਆਂ ਦੂਰ ਨੇੜੇ ਹੁੰਦੀਆਂ ਹੀ ਹਨ, ਇਸ ਲਈ ਆਸਟ੍ਰੇਲੀਆ ਰਹਿੰਦਿਆਂ ਹੀ ਗੂਗਲ ‘ਤੇ ਸਰਚਾਂ ਮਾਰ ਮਰ ਕੇ ਕੋਸਿ਼ਸ਼ ਕੀਤੀ ਸੀ ਕਿ ਕੋਈ ਅਜਿਹੀ ਟਰੈਵਲ ਏਜੰਸੀ ਮਿਲ ਜਾਏ ਜੋ ਕਿ ਸੈਲਫ਼ ਡਰਾਈਵਿੰਗ ਲਈ ਗੱਡੀ ਦੇ ਦਏ ਤੇ ਆਪਣੇ ਹਿਸਾਬ ਨਾਲ਼ ਹੀ ਦੂਰੀਆਂ ਤੈਅ ਕੀਤੀਆਂ ਜਾ ਸਕਣ । ਸੈਲਫ਼ ਡਰਾਈਵਿੰਗ ਲਈ ਗੱਡੀ ਲੱਭਣ ਦਾ ਵੀ ਕਾਰਣ ਖ਼ਾਸ ਸੀ । ਜਦੋਂ ਕਿਰਾਏ ਦੀਆਂ ਗੱਡੀਆਂ ਬਾਰੇ ਪਤਾ ਕੀਤਾ ਸੀ ਤਾਂ ਰਾਤ ਰੁਕਣ ਦੀ ਸਮੱਸਿਆ ਦਰ-ਪੇਸ਼ ਆ ਗਈ । ਪਿੰਡਾਂ ‘ਚ ਤਾਂ ਖੁੱਲੇ ਘਰ ਹੁੰਦੇ ਨੇ, ਓਪਰੇ ਬੰਦਿਆਂ ਦੀ ਰਿਹਾਇਸ਼ ਲਈ ਅੱਡ ਬੈਠਕਾਂ ਵੀ ਬਣਾਈਆਂ ਗਈਆਂ ਹੁੰਦੀਆਂ ਨੇ । ਹਮਾਤੜਾਂ ਦੇ ਸਾਬਣਦਾਨੀ ਜਿੱਡੇ ਤਾਂ ਘਰ ਹੁੰਦੇ ਨੇ ਤੇ ਕਿਰਾਏ ਦੀ ਗੱਡੀ ਵਾਲਿਆਂ ਮੁਤਾਬਿਕ ਉਨ੍ਹਾਂ ਦੇ ਡਰਾਈਵਰ ਨੂੰ ਰਾਤ ਰਹਿਣ ਲਈ ਅਲੱਗ ਕਮਰਾ ਚਾਹੀਦਾ ਸੀ । ਰਿਸ਼ਤੇਦਾਰੀਆਂ ‘ਚ ਡਰਾਈਵਰ ਲਈ ਕਮਰੇ ਦਾ ਇੰਤਜ਼ਾਮ ਕਰਨਾ ਔਖਾ ਲੱਗਾ ਤਾਂ ਸੈਲਫ਼ ਡਰਾਈਵਿੰਗ ਲਈ ਗੱਡੀ ਲੈਣਾ ਆਸਾਨ ਲੱਗਾ । ਪਹਿਲਾਂ ਤਾਂ ਅਣਜਾਣ ਨੂੰ ਕਿਸੇ ਨੇ ਆਪਣੀ ਗੱਡੀ ਦੇਣ ਦੀ ਹਾਂ ਹੀ ਨਾ ਕੀਤੀ । ਉਨ੍ਹਾਂ ਨੂੰ ਹੁਣ ਤੱਕ ਆਪਣੇ ਇੱਥੋਂ ਦੀ ਮਿੱਟੀ ਫੱਕਣ ਤੇ ਪਰਿਵਾਰ ਪੰਜਾਬ ‘ਚ ਹੋਣ ਦੀ ਬਾਰੇ ਦੁਹਾਈ ਪਾਈ ਤਾਂ ਉਨ੍ਹਾਂ ਸਿੱਧਾ ਜਿਹਾ ਕੰਮ ਨਬੇੜ ਦਿੱਤਾ ਕਿ ਜੇ ਗੱਡੀ ਲੱਗ ਗਈ ਤਾਂ ਸਾਰਾ ਖਰਚਾ ਝੱਲਣਾ ਪੈਣਾ, ਬੇਸ਼ੱਕ ਗੱਡੀ ਦਾ ਫੁੱਲ ਬੀਮਾ ਹੋਇਆ ਵੀ ਕਿਉਂ ਨਾ ਹੋਵੇ । ਨਾਲ਼ ਹੀ ਉਨ੍ਹਾਂ ਇੱਕ ਦੋ ਕਹਾਣੀਆਂ ਅਜਿਹੀਆਂ ਦੁਰਘਟਨਾਵਾਂ ਦੀਆਂ ਵੀ ਸੁਣਾ ਦਿੱਤੀਆਂ ਜਿਨ੍ਹਾਂ ‘ਚ ਬਾਹਰਲਿਆਂ ਨੇ ਗੱਡੀਆਂ ਠੋਕ ਦਿੱਤੀਆਂ ਸੀ ਤੇ ਗੱਡੀਆਂ ਲੱਗਭਗ ਖਤਮ ਹੀ ਹੋ ਗਈਆਂ । ਗੱਡੀ ਠੋਕਣ ਦਾ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ.......... ਸ਼ਬਦ ਚਿਤਰ / ਸਿ਼ਵਚਰਨ ਜੱਗੀ ਕੁੱਸਾ
ਐੱਫ਼. ਡੀ. ਰੂਜਵੈੱਲਟ ਕਹਿੰਦਾ ਹੈ ਕਿ ਮਾਨਵੀ ਜੀਵਨ ਦੀਆਂ ਘਟਨਾਵਾਂ ਦਾ ਇੱਕ ਰਹੱਸ-ਪੂਰਨ ਗੇੜ ਹੈ, ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼ ਜਾਂਦਾ ਹੈ, ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ। ਬਰਟਰਾਂਡ ਰਸਲ ਦਾ ਇਸ ਤੋਂ ਵੱਖ ਕਥਨ ਹੈ ਕਿ ਇਹ ਬੌਧਿਕਤਾ ਹੀ ਹੈ, ਜੋ ਸਿਆਣਪ ਦਿੰਦੀ ਹੈ, ਸ਼ਾਇਦ ਇਸੇ ਕਾਰਨ ਮੈਂ ਭਾਵਨਾ ਨਾਲ਼ੋਂ ਬੁੱਧੀ ਦੀ ਵਧੇਰੇ ਕਦਰ ਕਰਦਾ ਹਾਂ! ਇਹਨਾਂ ਦੋਹਾਂ ਮਹਾਂਰਥੀਆਂ ਦੇ ਵਿਚਾਰਾਂ ਨਾਲ਼ ਸਹਿਮਤ ਹੁੰਦੇ ਦਾ ਮੇਰਾ ਆਪਣਾ ਵਿਚਾਰ ਇਹ ਹੈ ਕਿ ਕਿਸੇ ਵੀ ਕੌਮ ਦਾ ਕੋਈ ਵੀ ਲੇਖਕ ਮੁਕਤੀ ਦਾਤਾ ਤਾਂ ਨਹੀਂ ਹੁੰਦਾ, ਪਰ ਆਪਣੀ ਕੌਮ ਜਾਂ ਦੇਸ਼ ਦੀ ਤਕਦੀਰ ਸਿਰਜਣ ਦੇ ਕਾਬਲ ਜ਼ਰੂਰ ਹੋ ਸਕਦਾ ਹੈ। ਮਿੰਟੂ ਬਰਾੜ ਵਰਗੇ ਉਸਾਰੂ ਅਤੇ ਨਿੱਗਰ ਵਿਸਿ਼ਆਂ 'ਤੇ ਲਿਖਣ ਵਾਲ਼ੇ ਲੇਖਕਾਂ ਨੂੰ ਮੈਂ ਆਪਣੀ ਕੌਮ ਅਤੇ ਦੇਸ਼ ਦੀ ਕਿਸਮਤ ਨਾਲ਼ ਜੋੜ-ਜੋੜ ਕੇ ਦੇਖਦਾ ਹਾਂ, ਤਾਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਸਾਰੇ ਹੀ ਜਾਦੂਗਰਾਂ ਨੂੰ ਰੱਸੀ 'ਤੇ ਤੁਰਨਾ ਨਹੀਂ ਆਉਂਦਾ, ਪਰ ਮਿੰਟੂ ਵਰਗੇ ਘਾਗ ਲੇਖਕ ਵੀਰਤਾ ਨਾਲ਼ ਲਿਖ ਕੇ ਸਾਡੇ ਹਨ੍ਹੇਰੇ ਭਰੇ ਰਸਤਿਆਂ ਵਿਚ ਆਸ ਦਾ ਦੀਵਾ ਬਾਲ਼ ਕੇ ਆਸ ਦੀ ਕਿਰਨ ਜ਼ਰੂਰ ਦਿਖਾ ਜਾਂਦੇ ਹਨ। ਘੁੱਪ ਹਨ੍ਹੇਰੇ ਜੰਗਲ ਵਿਚ ਦੂਰ ਕੋਈ ਜਗਦਾ ਦੀਵਾ ਮਾਨੁੱਖੀ ਵਸੋਂ ਜਾਂ ਜਿਉਂਦੀ ਜਿ਼ੰਦਗੀ ਦਾ ਸੰਕੇਤ ਹੀ ਤਾਂ ਹੁੰਦਾ ਹੈ! ਦੀਵਾ, ਜੋਤ ਜਾਂ ਚਿਰਾਗ ਮਾਨੁੱਖ ਹੀ ਬਾਲ਼ਦੇ ਹਨ, ਜਾਨਵਰ ਜਾਂ ਪੰਖੇਰੂ ਨਹੀਂ!!ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (1) .......... ਲੇਖ / ਗਿਆਨੀ ਅਵਤਾਰ ਸਿੰਘ
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੁਪਾਲਾ ਜੀ ਪਾਸੋਂ
‘ਜਪੁ’ ਬਾਣੀ ਦਾ ਸ਼ੁੱਧ ਪਾਠ ਸੁਣ ਕੇ ਕੀਮਤੀ ਘੋੜਾ ਬਖ਼ਸ਼ਸ਼ ਕੀਤਾ ਸੀ ਅਤੇ ਖਿਲਤ
(ਸਨਮਾਨ ਦੀ ਪੌਸ਼ਾਕ) ਬਖ਼ਸ਼ੀ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ
ਵੱਲੋਂ ਉਚਾਰਨ ਕੀਤੀ ਗਈ ਪਾਵਨ ਪੰਕਤੀ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥’’ (ਮ: ੧/੯੩੦) , ਦੇ ਵਿੱਚ ਦਰਜ ‘ਕੈ’ ਸ਼ਬਦ ਦੀ ਬਜਾਏ ‘ਕੇ’ ਪੜ੍ਹਨ ਵਾਲੇ ਇੱਕ ਗੁਰਸਿੱਖ ਨੂੰ (ਅਨੰਦਪੁਰ ਸਾਹਿਬ ਵਿਖੇ) ਸਖ਼ਤ ਤਾੜਨਾ ਕੀਤੀ ਸੀ। ਕਈ ਸੱਜਣਾਂ ਪਾਸੋਂ ਇਹ
ਸਾਖੀ ਸੁਣਨ ਅਤੇ ਪੜ੍ਹਨ ਉਪਰੰਤ (‘ਕੈ’ ਅਤੇ ‘ਕੇ’ ਅੱਖਰਾਂ ਦਾ) ਇਹੀ ਅੰਤਰ ਸਮਝ ਵਿੱਚ ਆਇਆ ਕਿ ‘ਕੈ’ ਦਾ ਅਰਥ ‘ਜਾਂ’ ਹੁੰਦਾ ਹੈ ਅਤੇ ‘ਕੇ’ ਦਾ ਅਰਥ ‘ਕੀ’ ਹੁੰਦਾ ਹੈ।
ਬੇਸ਼ਕ, ਇਹ ਦੋਵੇਂ (ਜਾਂ ਅਤੇ ਕੀ) ਅਰਥ ਘੱਟ ਮਾਇਨਾ (ਮਤਲਬ) ਨਹੀਂ ਰੱਖਦੇ ਪਰ
ਦਸ਼ਮੇਸ਼ ਜੀ ਨੇ ‘ਕੈ’ ਸ਼ਬਦ ਦੇ ਅਸ਼ੁੱਧ ਪਾਠ ਵੱਲ ਇਤਨਾ ਵਿਸ਼ੇਸ਼ ਧਿਆਨ ਕਿਉਂ ਦਿੱਤਾ, ਇਹ ਵੀ ਇਕ ਵੀਚਾਰਨ ਦਾ ਵਿਸ਼ਾ ਹੈ। ਇਸ ਵਿਸ਼ੇ ਨੂੰ
ਕੁਝ ਵਿਸਥਾਰ ਨਾਲ ਗੁਰੂ ਪਿਆਰਿਆਂ ਸਾਹਮਣੇ ਰੱਖਣ ਲਈ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ। ਇਹ ਵਿਸ਼ਾ
ਕਿਉਂਕਿ ਕਿਸ਼ਤਾਂ ਵਿੱਚ ਨਹੀਂ ਵੀਚਾਰਿਆ ਜਾ ਸਕਦਾ ਇਸ ਲਈ ਵਿਸ਼ੇ ਦੇ ਹੋਏ ਵਿਸਥਾਰ ਕਾਰਨ ਪਾਠਕਾਂ
ਪਾਸੋਂ ਮਾਫ਼ੀ ਚਾਹਾਂਗਾ।
ਗੁਰਬਾਣੀ ਦੀ ਲਿਖਤ ਵਿੱਚ ‘ਕੈ’ ਸ਼ਬਦ 1794 ਵਾਰ ਅਤੇ ‘ਕੇ’ ਸ਼ਬਦ 1271 ਵਾਰ ਦਰਜ ਹੈ। ਗੁਰਬਾਣੀ ਵਿੱਚ ‘ਕੈ’ ਸ਼ਬਦ ਦਾ ‘ਕੇ’ ਸ਼ਬਦ ਤੋਂ ਵੀ ਵਧੀਕ ਵਾਰ ਦਰਜ ਹੋਣਾ ਅਤੇ ਅਜੋਕੀ ਪੰਜਾਬੀ ਵਿੱਚ ਇਸ ‘ਕੈ’ ਦੀ ਜਗ੍ਹਾ ‘ਕੇ’ ਨੇ ਲੈ ਲੈਣੀ, ਇਸ ਵਿਸ਼ੇ ਦੇ ਬੋਧ ਨੂੰ ਜ਼ਰੂਰੀ ਬਣਾ ਦਿੰਦਾ ਹੈ।
ਗੁਰਬਾਣੀ ਦੀ ਤਮਾਮ ਲਿਖਤ ਵਿੱਚੋਂ ‘ਕੈ’ ਸ਼ਬਦ ਸਭ ਤੋਂ ਵਧੀਕ ਵਿਆਕਰਣ ਨਿਯਮਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ, ਇਸ ਦੇ ਮੁਕਾਬਲੇ ਕਿਸੇ ਵੀ ਹੋਰ ਸ਼ਬਦ ਨਾਲ ਇੰਨੇ
ਵਿਆਕਰਣ ਨਿਯਮ ਲਾਗੂ ਨਹੀਂ ਹੁੰਦੇ ਹਨ। ਇਸ ਲੇਖ ਰਾਹੀਂ ਵਿਸ਼ੇ ਨੂੰ 8 ਭਾਗਾਂ ਵਿੱਚ ਵੰਡ ਕੇ ਵੀਚਾਰਿਆ ਜਾਵੇਗਾ ਅਤੇ
ਸੰਬੰਧਤ ਭਾਗ ਨੂੰ ਵੀ ਉਪ ਭਾਗਾਂ ਰਾਹੀਂ ਖੋਲਿਆ ਜਾਵੇਗਾ।
ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (2) .......... ਲੇਖ / ਗਿਆਨੀ ਅਵਤਾਰ ਸਿੰਘ
(ਭਾਗ-3) (ੲ)
ਉਪਰੋਕਤ ਕੀਤੀ ਗਈ ਵੀਚਾਰ ਕਿ ਜਦ ‘ਕੈ’ ਸ਼ਬਦ ਦਾ ਅਰਥ ‘ਦੇ’ (ਸੰਬੰਧਕ) ਰੂਪ ਵਿੱਚ ਹੁੰਦਾ ਹੈ
ਤਾਂ ‘ਕੈ’ ਸ਼ਬਦ ਤੋਂ ਉਪਰੰਤ ਜ਼ਿਆਦਾਤਰ ‘ਇੱਕ ਵਚਨ ਪੁਲਿੰਗ ਨਾਂਵ’ ਸ਼ਬਦ ਹੀ ਦਰਜ ਕੀਤਾ ਜਾਂਦਾ ਹੈ, ਜਿਸ ਦੀ ਬਣਤਰ ‘ਅੰਤ ਔਕੁੜ ਸਹਿਤ’ ਤੋਂ ਬਦਲ ਕੇ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ’ਚ ਤਬਦੀਲ ਹੋ ਜਾਂਦੀ ਹੈ ਅਤੇ
ਇਨ੍ਹਾਂ ‘ਅੰਤ ਸਿਹਾਰੀ’ ਅਤੇ ‘ਅੰਤ ਦੁਲਾਵਾਂ’ ਵਿੱਚੋਂ ਕਾਰਕੀ ਅਰਥ (‘ਨਾਲ, ਰਾਹੀਂ, ਵਿੱਚ, ਅੰਦਰ’ ਆਦਿ) ਨਿਕਲਦੇ ਹਨ, ਜਿਵੇਂ ਕਿ ਉਕਤ ਭਾਗ-3 (ਉ, ਅ) ਵਿੱਚ ਵੀਚਾਰ ਕੀਤੀ ਗਈ ਹੈ
ਪਰ ਅਗਰ ਕਾਵਿ ਤੋਲ ਨੂੰ ਮੁੱਖ ਰੱਖਦਿਆਂ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਵਾਲੇ ਸ਼ਬਦ ਹੀ ਲਿਖਤੀ ਰੂਪ ’ਚ ਸ਼ਾਮਲ ਕਰਨ ਦੀ ਜ਼ਰੂਰਤ ਨਾ
ਪਵੇ ਤਾਂ ‘ਕੈ’ ਅੱਖਰ ਵਿੱਚੋਂ ਹੀ ਉਪਰੋਕਤ
ਤਮਾਮ ਕਾਰਕੀ ਅਰਥ ਲਏ ਜਾਂਦੇ ਹਨ।
ਯਾਦ ਰਹੇ ਕਿ ਇਸ ਨਿਯਮ ਅਧੀਨ ਸਰਲਾਰਥ ਦੀ ਸਪੱਸ਼ਟਤਾ
ਲਈ ‘ਕੈ’ ਅੱਖਰ ਤੋਂ ਉਪਰੰਤ ‘ਵਿਸਰਾਮ’ (ਠਹਿਰਾਓ) ਦੇਣਾ ਬਹੁਤ ਹੀ ਜ਼ਰੂਰੀ ਹੁੰਦਾ
ਹੈ;
ਜਿਵੇਂ:
ਜਾ ਕੈ, ਅਚਿੰਤੁ ਵਸੈ ਮਨਿ ਆਇ ॥ (ਮ:
੫/੧੮੬) (ਭਾਵ ਜਿਸ ਦੇ ਮਨ ਵਿੱਚ)
ਜਾ ਕੈ, ਊਣਾ ਕਛਹੂ ਨਾਹਿ ॥ (ਮ: ੫/੧੮੭) (ਭਾਵ ਜਿਸ ਦੇ (ਹਿਰਦੈ) ਵਿੱਚ)
ਜਾ ਕੈ, ਹਰਿ ਧਨੁ ਸੋ ਸਚ ਸਾਹੁ ॥ (ਮ: ੫/੧੮੯) (ਭਾਵ ਜਿਸ ਦੇ (ਹਿਰਦੈ) ਵਿੱਚ)
ਨਾਮੁ ਭਗਤ ਕੈ, ਪ੍ਰਾਨ ਅਧਾਰੁ ॥ (ਮ: ੫/੧੮੯) (ਭਾਵ ਭਗਤ ਦੇ (ਹਿਰਦੈ) ਵਿੱਚ)
ਨਾਮੁ ਭਗਤ ਕੈ, ਸੁਖ ਅਸਥਾਨੁ ॥ (ਮ: ੫/੧੮੯) (ਭਾਵ ਭਗਤ ਦੇ ਅੰਦਰ, ਹਿਰਦੈ ਵਿੱਚ)
ਜਾ ਕੈ, ਕੇਵਲ ਨਾਮੁ ਅਧਾਰੀ ॥ (ਮ: ੫/੨੦੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)
ਕਿਛੁ ਨਾਹੀ, ਤਾ ਕੈ, ਕਮੀ ॥ (ਮ: ੫/੨੧੨) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)
ਕੋਟਿ ਪੂਜਾ ਜਾ ਕੈ, ਹੈ ਧਿਆਨ ॥ (ਮ: ੫/੨੩੮) (ਭਾਵ ਜਿਸ (ਰੱਬ) ਦੇ (ਘਰ) ਵਿੱਚ)
ਐਸੀ ਦਿ੍ਰੜਤਾ ਤਾ ਕੈ, ਹੋਇ ॥ (ਮ: ੫/੨੩੬) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)
ਸਾਜਨੁ ਦੁਸਟੁ ਜਾ ਕੈ, ਏਕ ਸਮਾਨੈ ॥ (ਮ: ੫/੨੩੬) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)
ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (3) .......... ਲੇਖ / ਗਿਆਨੀ ਅਵਤਾਰ ਸਿੰਘ
(ਭਾਗ-5) (ੳ)
ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ਕੇਵਲ ਕਾਵਿ ਤੋਲਿ
ਨੂੰ ਮੁੱਖ ਰੱਖ ਕੇ ਹੀ ਕਿਸੇ ਪੰਕਤੀ ਦੇ ਅਖ਼ੀਰ ਵਾਲੇ ਸ਼ਬਦ ਦੀ ਬਣਤਰ (ਭਾਸ਼ਾਈ ਨਿਯਮਾਂਵਲੀ) ਬਦਲੀ
ਗਈ ਹੈ,
ਜਿਨ੍ਹਾਂ
ਸ਼ਬਦਾਂ ਦੇ ਪ੍ਰਭਾਵ ਕਾਰਨ, ਪੰਕਤੀ ਦੇ ਅਖ਼ੀਰਲੇ ਸ਼ਬਦਾਂ ਦੀ ਮੂਲ ਬਣਤਰ ਬਦਲੀ ਗਈ
ਹੈ ਉਨ੍ਹਾਂ ਸੰਬੰਧਤ ਪੰਕਤੀਆਂ ਨੂੰ ਵੀ ਬਰਾਬਰ ਦਿੱਤਾ ਜਾ ਰਿਹਾ ਹੈ; ਜਿਵੇਂ:
‘‘ਧਾਰਿ ਅਨੁਗ੍ਰਹੁ ਸੁਆਮੀ ‘ਮੇਰੇ’ ॥ ਘਟਿ ਘਟਿ ਵਸਹਿ, ਸਭਨ ਕੈ ‘ਨੇਰੇ’ ॥’’ (ਮ: ੫/੧੦੮੬) (ਅਗਰ ਗੁਰਬਾਣੀ ਕਾਵਿ ਨਾ ਹੁੰਦਾ ਤਾਂ ਇੱਥੇ ਦੂਸਰੀ ਪੰਕਤੀ ’ਚ ਸ਼ਬਦ ‘ਨੇਰਿ’ ਹੋਣਾ ਸੀ, ਜੋ ਕਿ 4 ਵਾਰ ਇਉਂ ਦਰਜ ਹੈ ‘‘ਸਾਧਸੰਗ ਕੈ ਨਾਹੀ ‘ਨੇਰਿ’ ॥’’ (ਮ: ੫/੧੮੦) ਆਦਿ।
‘‘ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ; ਜਿਸੁ ਦਿ੍ਰੜਤਾ ਨਾਮੁ ‘ਅਧਾਰੇ’ ॥ ਤਿਸੁ ਆਗੈ ਜੀਉ ਦੇਵਉ ਅਪੁਨਾ, ਹਉ ਸਤਿਗੁਰ ਕੈ ‘ਬਲਿਹਾਰੇ’ ॥ (ਮ: ੪/੧੧੯੯), ਬਿਬੇਕੁ ਗੁਰੂ ਗੁਰੂ ਸਮਦਰਸੀ, ਤਿਸੁ ਮਿਲੀਐ ਸੰਕ ‘ਉਤਾਰੇ’ ॥ ਸਤਿਗੁਰ ਮਿਲਿਐ ਪਰਮ ਪਦੁ ਪਾਇਆ; ਹਉ ਸਤਿਗੁਰ ਕੈ ‘ਬਲਿਹਾਰੇ’ ॥ (ਮ: ੪/੯੮੧) (ਇਨ੍ਹਾਂ ਪੰਕਤੀਆਂ ਦੇ ਅੰਤ ’ਚ ਸ਼ਬਦ ‘ਬਲਿਹਾਰੈ’ ਹੁੰਦਾ; ਜਿਵੇਂ 52 ਵਾਰ ਇਉਂ ਹੈ: ‘‘ਤਾ ਕੈ ਸਦ ‘ਬਲਿਹਾਰੈ’ ਜਾਉ ॥’’ (ਮ: ੧/੧੫੨) ਆਦਿ।
ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (4) .......... ਲੇਖ / ਗਿਆਨੀ ਅਵਤਾਰ ਸਿੰਘ
(ਭਾਗ-5) (ੲ)
ਹੇਠਾਂ ਲਿਖੀਆਂ ਪੰਕਤੀਆਂ ਵਿੱਚ ਕਾਵਿ ਤੋਲਿ ਕਾਰਨ
ਸ਼ਬਦ ‘ਬਲਿਹਾਰੈ’ (ਜੋ ਗੁਰਬਾਣੀ ਵਿੱਚ 52 ਵਾਰ ਦਰਜ ਹੈ), ਤੋਂ ‘ਬਲਿਹਾਰੀ’ ਸ਼ਬਦ ਬਣਤਰ ਬਣ ਗਈ ਹੈ।
ਹਉ ਤਾ ਕੈ ‘ਬਲਿਹਾਰੀ’ ॥ ਜਾ ਕੈ ਕੇਵਲ ਨਾਮੁ ‘ਅਧਾਰੀ’ ॥ (ਮ: ੫/੨੦੭), ਤਿਸੁ ਸੇਵਕ ਕੈ ਹਉ ‘ਬਲਿਹਾਰੀ’; ਜੋ ਅਪਨੇ ਪ੍ਰਭ ਭਾਵੈ ॥ (ਮ: ੫/੪੦੩), ਹਰਿ ਬਿਨੁ ਜੀਅਰਾ ਰਹਿ ਨ ਸਕੈ; ਜਿਉ ਬਾਲਕੁ ਖੀਰ ‘ਅਧਾਰੀ’॥ ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ; ਅਪੁਨੇ ਸਤਿਗੁਰ ਕੈ ‘ਬਲਿਹਾਰੀ’॥ (ਮ:੪/੫੦੬), ਇਹੁ ਮਨੁ ਸੰਤਨ ਕੈ ‘ਬਲਿਹਾਰੀ’ ॥ ਜਾ ਕੀ ਓਟ ਗਹੀ ਸੁਖੁ ਪਾਇਆ, ਰਾਖੇ ਕਿਰਪਾ ‘ਧਾਰੀ’ ॥ (ਮ: ੫/੮੮੯), ਨਾਨਕ! ਤਿਨ ਕੈ ਸਦ ‘ਬਲਿਹਾਰੀ’; ਜਿਨ ਏਕ ਸਬਦਿ ਲਿਵ ਲਾਈ ॥ (ਮ: ੧/੮੭੯), ਉਸਤਤਿ ਕਹਨੁ ਨ ਜਾਇ ‘ਤੁਮਾਰੀ’, ਕਉਣੁ ਕਹੈ ਤੂ ਕਦ ਕਾ॥ ਨਾਨਕ! ਦਾਸੁ ਤਾ ਕੈ ‘ਬਲਿਹਾਰੀ’; ਮਿਲੈ ਨਾਮੁ ਹਰਿ ਨਿਮਕਾ ॥ (ਮ: ੫/੧੧੧੭), ਤਿਸੁ ਗੁਰ ਕੈ ਜਾਈਐ ‘ਬਲਿਹਾਰੀ’; ਸਦਾ ਸਦਾ ਹਉ ਵਾਰਿਆ॥ (ਮ: ੫/੧੨੧੮), ਤਿਸੁ ਗੁਰ ਕੈ ਜਾਈਐ ਬਲਿਹਾਰੀ; ਸਦਾ ਸਦਾ ਹਉ ਵਾਰਿਆ ॥ (ਮ: ੫/੧੨੧੮),
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ..........ਮਾਸਿਕ ਇਕੱਤਰਤਾ / ਜੱਸ ਚਾਹਲ
ਕੈਲਗਰੀ: ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 2 ਮਈ 2015 ਦਿਨ
ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਭਾ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਜੀਤ ਸਿੰਘ ‘ਪੰਨੂੰ’ ਹੋਰਾਂ ਨੂੰ
ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ
ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ। ਇਸ ਉਪਰੰਤ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਂਦਿਆਂ
ਸਭਾ ਦੀ ਕਾਰਵਾਈ ਸ਼ੁਰੂ ਕੀਤੀ –
ਹੈਪੀ ਮਾਨ ਹੋਰਾਂ ਨੇ ਅਪੀਲ ਕੀਤੀ ਕਿ ਪਾਰਟੀ ਦੀ ਕਾਰਗੁਜ਼ਾਰੀ ਅਤੇ ਉਮੀਦਵਾਰ ਦੀ ਇਖ਼ਲਾਕੀ ਅਤੇ
ਸਭਿਆਚਾਰਕ ਕਾਬਲੀਯਤ ਨੂੰ ਧਿਆਨ ਵਿੱਚ ਰਖਕੇ ਹੀ ਵੋਟ ਪਾਉਣੀ ਚਾਹੀਦੀ ਹੈ। ਬੀਬੀ ਮਨਜੀਤ ਕਾਂਡਾ ‘ਨਿਰਮਲ’ ਨੇ ਇਕ
ਅੰਗ੍ਰੇਜ਼ੀ ਕਹਾਣੀ “Returning Home” ਅਤੇ ਇਕ
ਹਿੰਦੀ ਕਵਿਤਾ ਸਾਂਝੀ ਕੀਤੀ-
Subscribe to:
Posts (Atom)





