ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (2) .......... ਲੇਖ / ਗਿਆਨੀ ਅਵਤਾਰ ਸਿੰਘ

(ਭਾਗ-3) (ੲ)

ਉਪਰੋਕਤ ਕੀਤੀ ਗਈ ਵੀਚਾਰ ਕਿ ਜਦ ਕੈ ਸ਼ਬਦ ਦਾ ਅਰਥ ਦੇ (ਸੰਬੰਧਕ) ਰੂਪ ਵਿੱਚ ਹੁੰਦਾ ਹੈ ਤਾਂ ਕੈ ਸ਼ਬਦ ਤੋਂ ਉਪਰੰਤ ਜ਼ਿਆਦਾਤਰ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਹੀ ਦਰਜ ਕੀਤਾ ਜਾਂਦਾ ਹੈ, ਜਿਸ ਦੀ ਬਣਤਰ ਅੰਤ ਔਕੁੜ ਸਹਿਤ ਤੋਂ ਬਦਲ ਕੇ ਅੰਤ ਸਿਹਾਰੀ ਜਾਂ ਅੰਤ ਦੁਲਾਵਾਂਚ ਤਬਦੀਲ ਹੋ ਜਾਂਦੀ ਹੈ ਅਤੇ ਇਨ੍ਹਾਂ ਅੰਤ ਸਿਹਾਰੀ ਅਤੇ ਅੰਤ ਦੁਲਾਵਾਂ ਵਿੱਚੋਂ ਕਾਰਕੀ ਅਰਥ (‘ਨਾਲ, ਰਾਹੀਂ, ਵਿੱਚ, ਅੰਦਰਆਦਿ) ਨਿਕਲਦੇ ਹਨ, ਜਿਵੇਂ ਕਿ ਉਕਤ ਭਾਗ-3 (, ਅ) ਵਿੱਚ ਵੀਚਾਰ ਕੀਤੀ ਗਈ ਹੈ ਪਰ ਅਗਰ ਕਾਵਿ ਤੋਲ ਨੂੰ ਮੁੱਖ ਰੱਖਦਿਆਂ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਵਾਲੇ ਸ਼ਬਦ ਹੀ ਲਿਖਤੀ ਰੂਪਚ ਸ਼ਾਮਲ ਕਰਨ ਦੀ ਜ਼ਰੂਰਤ ਨਾ ਪਵੇ ਤਾਂ ਕੈ ਅੱਖਰ ਵਿੱਚੋਂ ਹੀ ਉਪਰੋਕਤ ਤਮਾਮ ਕਾਰਕੀ ਅਰਥ ਲਏ ਜਾਂਦੇ ਹਨ।
ਯਾਦ ਰਹੇ ਕਿ ਇਸ ਨਿਯਮ ਅਧੀਨ ਸਰਲਾਰਥ ਦੀ ਸਪੱਸ਼ਟਤਾ ਲਈ ਕੈ ਅੱਖਰ ਤੋਂ ਉਪਰੰਤ ਵਿਸਰਾਮ’ (ਠਹਿਰਾਓ) ਦੇਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ; ਜਿਵੇਂ:
ਜਾ ਕੈ, ਅਚਿੰਤੁ ਵਸੈ ਮਨਿ ਆਇ ॥ (ਮ: ੫/੧੮੬) (ਭਾਵ ਜਿਸ ਦੇ ਮਨ ਵਿੱਚ)
ਜਾ ਕੈ, ਊਣਾ ਕਛਹੂ ਨਾਹਿ ॥ (ਮ: ੫/੧੮੭) (ਭਾਵ ਜਿਸ ਦੇ (ਹਿਰਦੈ) ਵਿੱਚ)
ਜਾ ਕੈ, ਹਰਿ ਧਨੁ ਸੋ ਸਚ ਸਾਹੁ ॥ (ਮ: ੫/੧੮੯) (ਭਾਵ ਜਿਸ ਦੇ (ਹਿਰਦੈ) ਵਿੱਚ)
ਨਾਮੁ ਭਗਤ ਕੈ, ਪ੍ਰਾਨ ਅਧਾਰੁ ॥ (ਮ: ੫/੧੮੯) (ਭਾਵ ਭਗਤ ਦੇ (ਹਿਰਦੈ) ਵਿੱਚ)
ਨਾਮੁ ਭਗਤ ਕੈ, ਸੁਖ ਅਸਥਾਨੁ ॥ (ਮ: ੫/੧੮੯) (ਭਾਵ ਭਗਤ ਦੇ ਅੰਦਰ, ਹਿਰਦੈ ਵਿੱਚ)
ਜਾ ਕੈ, ਕੇਵਲ ਨਾਮੁ ਅਧਾਰੀ ॥ (ਮ: ੫/੨੦੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)
ਕਿਛੁ ਨਾਹੀ, ਤਾ ਕੈ, ਕਮੀ ॥ (ਮ: ੫/੨੧੨) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)
ਕੋਟਿ ਪੂਜਾ ਜਾ ਕੈ, ਹੈ ਧਿਆਨ ॥ (ਮ: ੫/੨੩੮) (ਭਾਵ ਜਿਸ (ਰੱਬ) ਦੇ (ਘਰ) ਵਿੱਚ)
ਐਸੀ ਦਿ੍ਰੜਤਾ ਤਾ ਕੈ, ਹੋਇ ॥ (ਮ: ੫/੨੩੬) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)
ਸਾਜਨੁ ਦੁਸਟੁ ਜਾ ਕੈ, ਏਕ ਸਮਾਨੈ ॥ (ਮ: ੫/੨੩੬) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (3) .......... ਲੇਖ / ਗਿਆਨੀ ਅਵਤਾਰ ਸਿੰਘ

(ਭਾਗ-5) (ੳ)
ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ਕੇਵਲ ਕਾਵਿ ਤੋਲਿ ਨੂੰ ਮੁੱਖ ਰੱਖ ਕੇ ਹੀ ਕਿਸੇ ਪੰਕਤੀ ਦੇ ਅਖ਼ੀਰ ਵਾਲੇ ਸ਼ਬਦ ਦੀ ਬਣਤਰ (ਭਾਸ਼ਾਈ ਨਿਯਮਾਂਵਲੀ) ਬਦਲੀ ਗਈ ਹੈ, ਜਿਨ੍ਹਾਂ ਸ਼ਬਦਾਂ ਦੇ ਪ੍ਰਭਾਵ ਕਾਰਨ, ਪੰਕਤੀ ਦੇ ਅਖ਼ੀਰਲੇ ਸ਼ਬਦਾਂ ਦੀ ਮੂਲ ਬਣਤਰ ਬਦਲੀ ਗਈ ਹੈ ਉਨ੍ਹਾਂ ਸੰਬੰਧਤ ਪੰਕਤੀਆਂ ਨੂੰ ਵੀ ਬਰਾਬਰ ਦਿੱਤਾ ਜਾ ਰਿਹਾ ਹੈ; ਜਿਵੇਂ:
‘‘ਧਾਰਿ ਅਨੁਗ੍ਰਹੁ ਸੁਆਮੀ ਮੇਰੇ॥ ਘਟਿ ਘਟਿ ਵਸਹਿ, ਸਭਨ ਕੈ ਨੇਰੇ’’ (ਮ: ੫/੧੦੮੬) (ਅਗਰ ਗੁਰਬਾਣੀ ਕਾਵਿ ਨਾ ਹੁੰਦਾ ਤਾਂ ਇੱਥੇ ਦੂਸਰੀ ਪੰਕਤੀ ਚ ਸ਼ਬਦ ਨੇਰਿ ਹੋਣਾ ਸੀ, ਜੋ ਕਿ 4 ਵਾਰ ਇਉਂ ਦਰਜ ਹੈ ‘‘ਸਾਧਸੰਗ ਕੈ ਨਾਹੀ ਨੇਰਿ’’ (ਮ: ੫/੧੮੦) ਆਦਿ।
‘‘ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ; ਜਿਸੁ ਦਿ੍ਰੜਤਾ ਨਾਮੁ ਅਧਾਰੇ॥ ਤਿਸੁ ਆਗੈ ਜੀਉ ਦੇਵਉ ਅਪੁਨਾ, ਹਉ ਸਤਿਗੁਰ ਕੈ ਬਲਿਹਾਰੇ॥ (ਮ: ੪/੧੧੯੯), ਬਿਬੇਕੁ ਗੁਰੂ ਗੁਰੂ ਸਮਦਰਸੀ, ਤਿਸੁ ਮਿਲੀਐ ਸੰਕਉਤਾਰੇ॥ ਸਤਿਗੁਰ ਮਿਲਿਐ ਪਰਮ ਪਦੁ ਪਾਇਆ; ਹਉ ਸਤਿਗੁਰ ਕੈ ਬਲਿਹਾਰੇ॥ (ਮ: ੪/੯੮੧) (ਇਨ੍ਹਾਂ ਪੰਕਤੀਆਂ ਦੇ ਅੰਤ ਚ ਸ਼ਬਦ ਬਲਿਹਾਰੈਹੁੰਦਾ; ਜਿਵੇਂ 52 ਵਾਰ ਇਉਂ ਹੈ: ‘‘ਤਾ ਕੈ ਸਦ ਬਲਿਹਾਰੈਜਾਉ ॥’’ (ਮ: ੧/੧੫੨) ਆਦਿ।

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (4) .......... ਲੇਖ / ਗਿਆਨੀ ਅਵਤਾਰ ਸਿੰਘ

(ਭਾਗ-5) (ੲ)

ਹੇਠਾਂ ਲਿਖੀਆਂ ਪੰਕਤੀਆਂ ਵਿੱਚ ਕਾਵਿ ਤੋਲਿ ਕਾਰਨ ਸ਼ਬਦ ਬਲਿਹਾਰੈ’ (ਜੋ ਗੁਰਬਾਣੀ ਵਿੱਚ 52 ਵਾਰ ਦਰਜ ਹੈ), ਤੋਂ ਬਲਿਹਾਰੀਸ਼ਬਦ ਬਣਤਰ ਬਣ ਗਈ ਹੈ।
ਹਉ ਤਾ ਕੈਬਲਿਹਾਰੀ॥ ਜਾ ਕੈ ਕੇਵਲ ਨਾਮੁ ਅਧਾਰੀ॥ (ਮ: ੫/੨੦੭), ਤਿਸੁ ਸੇਵਕ ਕੈ ਹਉ ਬਲਿਹਾਰੀ’; ਜੋ ਅਪਨੇ ਪ੍ਰਭ ਭਾਵੈ ॥ (ਮ: ੫/੪੦੩), ਹਰਿ ਬਿਨੁ ਜੀਅਰਾ ਰਹਿ ਨ ਸਕੈ; ਜਿਉ ਬਾਲਕੁ ਖੀਰਅਧਾਰੀ॥ ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ; ਅਪੁਨੇ ਸਤਿਗੁਰ ਕੈ ਬਲਿਹਾਰੀ॥ (ਮ:੪/੫੦੬), ਇਹੁ ਮਨੁ ਸੰਤਨ ਕੈ ਬਲਿਹਾਰੀ॥ ਜਾ ਕੀ ਓਟ ਗਹੀ ਸੁਖੁ ਪਾਇਆ, ਰਾਖੇ ਕਿਰਪਾ ਧਾਰੀ॥ (ਮ: ੫/੮੮੯), ਨਾਨਕ! ਤਿਨ ਕੈ ਸਦ ਬਲਿਹਾਰੀ’; ਜਿਨ ਏਕ ਸਬਦਿ ਲਿਵ ਲਾਈ ॥ (ਮ: ੧/੮੭੯), ਉਸਤਤਿ ਕਹਨੁ ਨ ਜਾਇ ਤੁਮਾਰੀ’, ਕਉਣੁ ਕਹੈ ਤੂ ਕਦ ਕਾ॥ ਨਾਨਕ! ਦਾਸੁ ਤਾ ਕੈ ਬਲਿਹਾਰੀ’; ਮਿਲੈ ਨਾਮੁ ਹਰਿ ਨਿਮਕਾ ॥ (ਮ: ੫/੧੧੧੭), ਤਿਸੁ ਗੁਰ ਕੈ ਜਾਈਐ ਬਲਿਹਾਰੀ’; ਸਦਾ ਸਦਾ ਹਉ ਵਾਰਿਆ॥ (ਮ: ੫/੧੨੧੮), ਤਿਸੁ ਗੁਰ ਕੈ ਜਾਈਐ ਬਲਿਹਾਰੀ; ਸਦਾ ਸਦਾ ਹਉ ਵਾਰਿਆ ॥ (ਮ: ੫/੧੨੧੮),

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ..........ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ: ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 2 ਮਈ 2015 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਦੇ ਹਾਲ ਵਿਚ ਹੋਈਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਭਾ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਜੀਤ ਸਿੰਘਪੰਨੂੰ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ। ਇਸ ਉਪਰੰਤ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਂਦਿਆਂ ਸਭਾ ਦੀ ਕਾਰਵਾਈ ਸ਼ੁਰੂ ਕੀਤੀ
ਹੈਪੀ ਮਾਨ ਹੋਰਾਂ ਨੇ ਅਪੀਲ ਕੀਤੀ ਕਿ ਪਾਰਟੀ ਦੀ ਕਾਰਗੁਜ਼ਾਰੀ ਅਤੇ ਉਮੀਦਵਾਰ ਦੀ ਇਖ਼ਲਾਕੀ ਅਤੇ ਸਭਿਆਚਾਰਕ ਕਾਬਲੀਯਤ ਨੂੰ ਧਿਆਨ ਵਿੱਚ ਰਖਕੇ ਹੀ ਵੋਟ ਪਾਉਣੀ ਚਾਹੀਦੀ ਹੈ। ਬੀਬੀ ਮਨਜੀਤ ਕਾਂਡਾਨਿਰਮਲ ਨੇ ਇਕ ਅੰਗ੍ਰੇਜ਼ੀ ਕਹਾਣੀ “Returning Home” ਅਤੇ ਇਕ ਹਿੰਦੀ ਕਵਿਤਾ ਸਾਂਝੀ ਕੀਤੀ-

ਆਤਮ ਵਿਸਲੇਸ਼ਣ.......... ਲੇਖ / ਸੋਨੀ ਸਿੰਗਲਾ

ਕੋਲੰਬਸ ਤੋਂ ਪਹਿਲਾਂ ਧਰਤੀ ਥਾਲ ਸਮਝੀ ਜਾਂਦੀ ਸੀ। ਕੋਲੰਬਸ ਨੇ ਅਮਰੀਕਾ ਲੱਭ ਕੇ ਇਹ ਧਾਰਨਾ ਬਦਲ ਦਿੱਤੀ ਅਤੇ ਦੁਨੀਆਂ ਗੋਲ ਹੈ, ਛੋਟੀ ਹੈ, ਇਹ ਸਮਝ ਆਇਆ। ਰਾਈਟ ਭਰਾਵਾਂ ਨੇ ਹਵਾਈ ਜਹਾਜ਼ ਬਣਾ ਕੇ ਦੁਨੀਆਂ ਹੋਰ ਛੋਟੀ ਕਰ ਦਿੱਤੀ। ਗੈਲੀਲਿਓ ਨੇ ਟੈਲੀਸਕੋਪ ਦੀ ਕਾਢ ਕੱਢ ਕੇ ਧਰਤੀ ਦੀ ਔਕਾਤ ਬ੍ਰਹਿਮੰਡ ਸਾਹਮਣੇ ਬਿੰਦੂ ਜਿੰਨੀ ਕਰ ਦਿੱਤੀ। ਅੱਜ ਦੀ ਗੱਲ ਕਰੀਏ ਤਾਂ ਪੱਛਮ ਬ੍ਰਹਿਮੰਡ ਦੀ ਵੀ ਗਿਣਤੀ-ਮਿਣਤੀ ਦੱਸ ਰਿਹਾ ਹੈ। ਪਰ ਪ੍ਰਸ਼ਨ ਇਹ ਹੈ ਕਿ ਅਸੀਂ ਕਿੱਥੇ ਖੜੇ ਹਾਂ?

ਪਿੱਛੇ ਜਿਹੇ ਮੈਂ ਇੱਕ ਅੰਗਰੇਜੀ ਫਿਲਮ ਅਲੈਂਗਜੈਂਡਰ ਦੇਖ ਰਿਹਾ ਸੀ, ਜਿਸ ਵਿੱਚ ਇੱਕ ਯੂਰਪੀ ਗੁਰੂ ਆਪਣੇ ਬੱਚਿਆਂ ਨੂੰ ਦੱਸ ਰਿਹਾ ਸੀ ਕਿ ਆਪਾਂ ਏਸ਼ੀਆ ਦੇ ਲੋਕਾਂ ਨਾਲੋਂ, ਭਾਰਤੀਆਂ ਨਾਲੋਂ ਵਧੀਆ ਹਾਂ, ਕਿਉਂਕਿ ਉਹ ਆਪਣੀਆਂ ਇੱਛਾਵਾਂ ਅਤੇ ਭਾਵਨਾਵਾਂ ‘ਤੇ ਕੰਟਰੋਲ ਕਰਨਾ ਨਹੀਂ ਜਾਣਦੇ । ਕਾਰਨ ਇਹ ਹੈ ਕਿ ਉਹਨਾਂ ਦੇ ਮਨ ਵੱਸ ਵਿੱਚ ਨਹੀਂ ਬਲਕਿ ਉਹ ਆਪਣੇ ਮਨ ਦੇ ਵੱਸ ਵਿੱਚ ਹਨ। ਮੈਨੂੰ ਲੱਗਿਆ ਸ਼ਾਇਦ ਆਪਣੇ ਨਾਲੋਂ ਜਿਆਦਾ ਆਪਾਂ ਨੂੰ ਦੂਸਰੇ ਜਾਣਦੇ ਹਨ ਅਤੇ ਇਸ ਲਈ ਉਹ ਆਪਣੇ ‘ਤੇ ਰਾਜ ਕਰ ਜਾਂਦੇ ਹਨ। ਉਸ ਯੂਰਪੀ ਗੁਰੂ ਦੀ ਗੱਲ ਮੇਰੇ ਅਨੁਸਾਰ ਹਰ ਭਾਰਤੀ ‘ਤੇ ਲਾਗੂ ਹੁੰਦੀ ਹੈ। ਆਪਾਂ ਕੰਮ ਕਰਕੇ ਰਾਜੀ ਨਹੀਂ ਹਾਂ। ਆਪਾਂ ਕੰਮ ਨਾ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਹਾਂ। ਮੈਂ ਬਹੁਤਿਆਂ ਤੋਂ ਸੁਣਿਆ ਹੈ ਕਿ ਪੱਛਮ ਸਾਡੇ ਦੇਸ਼ ਨੂੰ ਖ਼ਰਾਬ ਕਰ ਰਿਹਾ ਹੈ। ਇਹ ਕਿਵੇਂ ਹੋ ਸਕਦਾ ਹੈ? ਕੋਈ ਕਿਸੇ ਨੂੰ ਕਿਵੇਂ ਖਰਾਬ ਕਰ ਸਕਦਾ ਹੈ, ਜਿਨ੍ਹਾਂ ਚਿਰ ਵਿੱਚ ਉਸਦੀ ਆਪਣੀ ਇੱਛਾ ਨਾ ਹੋਵੇ। ਲੋਕ ਆਪ ਹੀ ਕੁਝ ਨਹੀਂ ਕਰਦੇ ਅਤੇ ਨਾਮ ਪੱਛਮ ਦਾ ਲਾ ਦਿੰਦੇ ਹਨ।

ਜਿਊਣ ਦਾ ਮੰਥਨ - ਆਓ ਜਿਊਣਾ ਸਿੱਖੀਏ .......... ਪੁਸਤਕ ਰਿਵੀਊ / ਪ੍ਰੋ. ਤਰਸਪਾਲ ਕੌਰ

ਆਓ ਜਿਊਣਾ ਸਿੱਖੀਏਡਾ. ਅਮਨਦੀਪ ਸਿੰਘ ਟੱਲੇਵਾਲੀਆ ਵੱਲੋਂ ਪਹਿਲਾਨਿਬੰਧ ਸੰਗ੍ਰਹਿਹੈ। ਭਾਵੇਂ ਵਾਰਤਕ ਵਿਚ ਕਈ ਨਵੇਂ ਨਵੇਂ ਪ੍ਰਯੋਗ ਸਾਹਮਣੇ ਚੁੱਕੇ ਹਨ ਪਰ ਮਨੁੱਖੀ ਸਮੱਸਿਆਵਾਂ ਜਾਂ ਮਾਨਸਿਕ ਰੋਗਾਂ ਨੂੰ ਲੈ ਕੇ ਚੋਣਵੇਂ ਵਾਰਤਕਕਾਰਾਂ ਨੇ ਇਸ ਖੇਤਰ ਵਿੱਚ ਕੰਮ ਕੀਤਾ ਹੈ। ਜਿਵੇਂ ਕਿ ਡਾ. ਅਮਨਦੀਪ ਸਿੰਘ ਵੀ ਪੇਸ਼ੇ ਵਜੋਂ ਹੋਮਿਓਪੈਥੀ ਦੇ ਡਾਕਟਰ ਹਨ ਤੇ ਇਸ ਦੇ ਨਾਲ ਹੀ ਕਵੀ ਤੇ ਗੀਤਕਾਰ ਵੀ। ਇੱਕ ਕਵੀ ਤੇ ਗੀਤਕਾਰ ਸੂਖਮ ਹੁੰਦਾ ਹੈ ਤੇ ਹੋਮਿਓਪੈਥੀ ਵਿੱਚ ਵੀ ਸੂਖਮ ਲੱਛਣ ਤੇ ਦਵਾਈ ਦੀ ਸੂਖਮ ਪੱਧਤੀ ਵਾਲਾ ਸਿਧਾਂਤ ਹੀ ਲਾਗੂ ਹੁੰਦਾ ਹੈ। ਡਾ. ਅਮਨਦੀਪ ਨੇ ਆਪਣੇ ਵਿਸ਼ਾਲ ਤਜ਼ਰਬੇ ਰਾਹੀਂ ਵਿਗਿਆਨਕ ਦ੍ਰਿਸ਼ਟੀਕੋਣ ਤੋਂਜਿਊਣਦੇ ਰਾਹਤੇ ਆਈਆਂ ਰੁਕਾਵਟਾਂ ਤੇ ਇਹਨਾਂ ਬਾਰੇ ਸੂਖਮ ਇਲਾਜ ਵਿਧੀ ਰਾਹੀਂ ਜਿਊਣ ਦੇ ਕੁਦਰਤੀ ਤਰੀਕਿਆਂ ਨੂੰ ਵੀ ਸਨਮੁਖ ਲਿਆਂਦਾ ਹੈ। ਅੱਜ ਦੇ ਇਸ ਯੁੱਗ ਵਿੱਚ ਖਾਣ-ਪਾਣ, ਜੀਵਨ ਸ਼ੈਲੀ ਤੇ ਰੋਗਾਂ ਬਾਰੇ ਜਾਗਰੂਕਤਾ ਦੀ ਅਤਿਅੰਤ ਲੋੜ ਹੈ। ਡਾ. ਅਮਨਦੀਪ ਵਿਗਿਆਨਕ ਤੇ ਪ੍ਰਕ੍ਰਿਤਕ ਦੋਹਾਂ ਦ੍ਰਿਸ਼ਟੀਕੋਣਾਂ ਦਾ ਧਾਰਨੀ ਹੈ। ਲੋਕਾਂ ਦੀਆਂ ਮਾਨਸਿਕ ਤਕਲੀਫਾਂ ਵਿਚੋਂ ਪੈਦਾ ਹੋਇਆ ਦਵੰਧ ਮਨੁੱਖੀ ਸਿਹਤ ਤੇ ਸਮੁੱਚੇ ਸੰਸਾਰ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਡਾ. ਅਮਨਦੀਪ ਨੇ ਨਿਤਾਪ੍ਰਤੀ ਦੇ ਜਿਊਣ ਢੰਗਾਂ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਲੈਕੇ ਕਈ ਭਰਮ-ਭੁਲੇਖੇ ਦੂਰ ਕੀਤੇ ਹਨ ਤੇ ਇਸ ਸੰਬੰਧੀ ਸਾਰਥਕ ਜਾਣਕਾਰੀ ਪਾਠਕਾਂ ਤੱਕ ਪਹੁੰਚਾਈ ਹੈ। ਇਸ ਹੱਥਲੀ ਪੁਸਤਕ ਵਿੱਚ ਸਿਹਤ ਸੰਬੰਧੀ ਵੱਖ-ਵੱਖ ਵਿਸ਼ਿਆਂ ਤੇ 48 ਵਿਗਿਆਨਕ ਜਾਣਕਾਰੀ ਨਾਲ ਭਰਪੂਰ ਲੇਖ ਦਰਜ਼ ਹਨ। ਉਹਨਾਂ ਨੇ ਵੱਖੋ-ਵੱਖਰੇ ਲੇਖਾਂ ਵਿੱਚ ਜਿਊਣ ਦੇ ਗ਼ੈਰ ਕੁਦਰਤੀ ਢੰਗਾਂ, ਗਲਤ ਖਾਣ-ਪੀਣ, ਨਾਕਰਾਤਮਕ ਦ੍ਰਿਸ਼ਟੀਕੋਣ ਤੇ ਇਲਾਜ ਪ੍ਰਣਾਲੀਆਂ ਸੰਬੰਧੀ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ।

ਅਜੋਕਾ ਪੰਜਾਬ.......... ਨਜ਼ਮ/ਕਵਿਤਾ / ਗੁਰਮੀਤ ਸਿੰਘ ਬਰਸਾਲ (ਡਾ), ਕੈਲੇਫੋਰਨੀਆਂ

ਗੁਰੂਆਂ ਦੇ ਨਾਂ ਤੇ ਵਸਦਾ ਹੈ,

ਕਵੀਆਂ ਦਾ ਇਹ ਵਿਚਾਰ ਏ ।
ਸੁਣਿਆ ਸੀ ਹਰ ਹਮਲਾਵਰ ਲਈ,
ਰਿਹਾ ਬਣਦਾ ਇਹ ਤਲਵਾਰ ਏ ।।
ਗੈਰਾਂ ਦੀ ਇੱਜਤ ਖਾਤਿਰ ਵੀ,
ਸੀ ਸੀਸ ਤਲੀ ਤੇ ਧਰ ਲੈਂਦਾ ।
ਅੱਜ ਘਰ ਦੀ ਇਜੱਤ ਰਾਖੀ ਲਈ,
ਇਹ ਹੋਇਆ ਪਿਆ ਲਾਚਾਰ ਏ ।।
ਕਦੇ ਉੱਚ ਕਿਰਦਾਰ ਦੀ ਖਾਤਿਰ ਇਹ,
ਜੀਵਨ ਦੀ ਬਾਜੀ ਲਾਉਂਦਾ ਸੀ,
ਅੱਜ ਜੀਵਨ ਦੇ ਆਦਰਸ਼ਾਂ ਨੂੰ
ਨਸ਼ਿਆਂ ਤੋਂ ਦਿੱਤਾ ਵਾਰ ਏ ।।

ਪੀਕੂ.......... ਫਿਲਮ ਰੀਵਿਊ / ਰਿਸ਼ੀ ਗੁਲਾਟੀ

ਕਾਫ਼ੀ ਹਫ਼ਤਿਆਂ ਤੋਂ ਇੰਤਜ਼ਾਰ ਕਰ ਰਿਹਾ ਸੀ, ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ ਤੇ ਇਰਫ਼ਾਨ ਖਾਨ ਸਟਾਰਰ ਹਿੰਦੀ ਫਿਲਮ ਪੀਕੂ ਦੀ ਤੇ ਆਖਿ਼ਰ ਅੱਠ ਮਈ ਨੂੰ ਰਿਲੀਜ਼ ਹੋਣ ਦੇ ਇੱਕ ਦਿਨ ਬਾਅਦ ਇਸ ਨੂੰ ਦੇਖਣ ਦਾ ਸਬੱਬ ਬਣ ਹੀ ਗਿਆ । ਜਿਵੇਂ ਕਿ ਬਚਪਨ ਵਿਚ ਬੱਚਿਆਂ ਦੇ ਛੋਟੇ ਨਾਮ ਰੱਖ ਦਿੱਤੇ ਜਾਂਦੇ ਹਨ, ਬੰਟੀ, ਚਿੰਟੂ, ਕਾਕਾ ਆਦਿ, ਸ਼ਾਇਦ ਉਸੇ ਤਰ੍ਹਾਂ ਹੀ ਪੀਕੂ ਨਾਮ ਰੱਖਿਆ ਗਿਆ ਹੋਵੇ । ਫਿਲਮ ਦੀ ਕਹਾਣੀ ਇੱਕ ਬੰਗਾਲੀ ਪਰਿਵਾਰ ਵਿਚ ਹੀ ਘੁੰਮਦੀ ਰਹਿੰਦੀ ਹੈ, ਜਿਸ ਵਿਚ ਇੱਕ ਪਿਉ (ਅਮਿਤਾਭ ਬੱਚਨ) ਹੈ, ਧੀ ਪੀਕੂ (ਦੀਪਿਕਾ ਪਾਦੁਕੋਣ) ਹੇ ਤੇ ਇੱਕ ਨੌਕਰ ਤੋਂ ਇਲਾਵਾ ਇੱਕ ਟੈਕਸੀ ਮਾਲਕ / ਡਰਾਈਵਰ (ਇਰਫ਼ਾਨ ਖ਼ਾਨ) ਵੀ ਇਸ ਕਹਾਣੀ ਦਾ ਅਹਿਮ ਹਿੱਸਾ ਹੈ । ਅਮਿਤਾਭ ਬੱਚਨ ਨੇ ਇੱਕ ਵਾਰ ਫੇਰ ਸਾਬਿਤ ਕਰ ਦਿੱਤਾ ਹੈ ਕਿ ਉਮਰ ਦੇ ਇਸ ਪੜਾਅ ‘ਚ ਵੀ ਉਹ ਇਤਨਾ ਦਮ ਰੱਖਦਾ ਹੈ ਕਿ ਉਸਦੇ ਮੋਢਿਆਂ ‘ਤੇ ਰਵਾਇਤੀ ਫਿਲਮੀ ਪਿਉਆਂ ਨੂੰ ਛੱਡ ਕੇ ਗੱਡੇ ਦੇ ਬਲਦ ਵਾਂਗ ਬਰਾਬਰ ਦਾ ਬੋਝ ਪਾਇਆ ਜਾ ਸਕਦਾ ਹੈ । “ਬਾਗ਼ਬਾਨ” ਹੋਵੇ “ਪਾ” ਹੋਵੇ, “ਸ਼ਮਿਤਾਬ” ਜਾਂ ਹੁਣ “ਪੀਕੂ”, ਅਮਿਤਾਭ ਬੱਚਨ ਨੇ ਵਾਕਿਆ ਹੀ ਮਨਵਾਇਆ ਹੈ ਕਿ ਉਸਨੂੰ ਮਹਾਂਨਾਇਕ ਉਂਝ ਹੀ ਨਹੀਂ ਕਿਹਾ ਜਾਂਦਾ । ਇਸ ਫਿਲਮ ‘ਚ ਅਮਿਤਾਭ ਨੇ ਇੱਕ ਅਜਿਹੇ ਬੰਗਾਲੀ ਪਿਉ ਦਾ ਰੋਲ ਅਦਾ ਕੀਤਾ ਹੈ, ਜੋ ਕਿ ਹਮੇਸ਼ਾ ਹੀ ਕਬਜ਼ ਦਾ ਸਿ਼ਕਾਰ ਰਹਿੰਦਾ ਹੈ ਜਾਂ ਉਸਨੂੰ ਕਬਜ਼ ਹੋਣ ਦਾ ਵਹਿਮ ਰਹਿੰਦਾ ਹੈ । ਸੱਤਰ ਸਾਲਾਂ ਦੀ ਉਮਰ ਵਿਚ ਉਹ ਆਪਣੀ ਸਿਹਤ ਪ੍ਰਤੀ ਬਹੁਤ ਚਿੰਤਤ ਰਹਿੰਦਾ ਹੈ ਤੇ ਉਮਰ ਦੇ ਤਕਾਜ਼ੇ ਨੂੰ ਛੱਡ ਕੇ ਸਰੀਰ ਤਕਰੀਬਨ ਚੰਗਾ ਭਲਾ ਹੈ ਪਰ ਉਸਨੂੰ ਹਰ ਵੇਲੇ ਵਹਿਮ ਰਹਿੰਦਾ ਹੈ ਕਿ ਕਿਤੇ ਉਸਦਾ ਬਲੱਡ ਪ੍ਰੈਸ਼ਰ ਤਾਂ ਨਹੀਂ ਵਧ ਘੱਟ ਗਿਆ, ਕਿਤੇ ਬੁਖ਼ਾਰ ਤਾਂ ਨਹੀਂ ਹੋ ਗਿਆ ਜਾਂ ਕੋਈ ਹੋਰ ਬਿਮਾਰੀ ਤਾਂ ਨਹੀਂ ਚਿੰਬੜ ਗਈ । ਅਸਲ ‘ਚ ਉਹ ਤੁਰਦਿਆਂ ਫਿਰਦਿਆਂ ਹੀ ਸ਼ਾਂਤੀ ਨਾਲ਼ ਇਸ ਦੁਨੀਆਂ ਤੋਂ ਵਿਦਾ ਹੋਣਾ ਚਾਹੁੰਦਾ ਹੈ । ਬੇਸ਼ੱਕ ਉਹ ਆਪਣੇ ਆਪ ਨੂੰ ਕਦੇ ਵੀ ਠੀਕ ਮਹਿਸੂਸ ਨਹੀਂ ਕਰਦਾ ਤੇ ਦੂਜਿਆਂ ‘ਤੇ ਨਿਰਭਰ ਹੈ ਪਰ ਖੁੱਦ-ਦਾਰ