ਨੌਜ਼ਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸਿ਼ੰਦਿਓ”.......... ਪੁਸਤਕ ਰਿਵੀਊ / ਮਨਦੀਪ ਖੁਰਮੀ ਹਿੰਮਤਪੁਰਾ
ਲੇਖਕ- ਹਰਮਨਦੀਪ ਚੜ੍ਹਿੱਕਪ੍ਰਕਾਸ਼ਕ:- ਅਦਾਰਾ ਭਵਿੱਖ, ਸ਼ਹੀਦ ਨਛੱਤਰ ਸਿੰਘ ਭਵਨ, ਮੋਗਾ।
ਕੀਮਤ- 100 ਰੁਪਏ
ਕਹਿੰਦੇ ਹਨ ਕਿ "ਬੋਹੜ ਦੇ ਹੇਠਾਂ ਬੋਹੜ ਨਹੀਂ ਉੱਗਦਾ।" ਪਰ ਮੇਰਾ ਖਿਆਲ ਹੈ ਕਿ ਬੋਹੜ ਦੇ ਹੇਠਾਂ ਬੋਹੜ ਬੀਜਣ ਵਰਗਾ ਬਚਕਾਨਾ ਕੰਮ ਕਰਨਾ ਵੀ ਇੱਕ ਨਿੱਕੇ ਬੂਟੇ ਦੇ ਬਚਪਨ ਨੂੰ ਦਾਬੇ ਹੇਠ ਰੱਖਣ ਵਾਂਗ ਹੀ ਹੋਵੇਗਾ। ਇਸ ਤਜ਼ਰਬੇ ਨਾਲੋਂ ਤਾਂ ਇਹੀ ਬਿਹਤਰ ਹੋਵੇਗਾ ਕਿ ਪਹਿਲਾਂ ਤੋਂ ਛਾਂ ਦੇ ਰਹੇ ਬੋਹੜ ਤੋਂ ਕੁਝ ਦੂਰੀ 'ਤੇ ਹੀ ਉਸ 'ਮਿੰਨੀ ਬੋਹੜ' ਨੂੰ ਲਗਾਇਆ ਜਾਵੇ ਤਾਂ ਜੋ ਉਹ ਵੀ ਆਪਣੇ 'ਬਜ਼ੁਰਗ ਬੋਹੜ' ਵਾਂਗ ਸੰਘਣੀ ਛਾਂ ਦੇ ਸਕੇ। ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕਾਵਿ-ਪੁਸਤਕ "ਨਵੀਂ ਦੁਨੀਆ ਦੇ ਬਾਸਿ਼ੰਦਿਓ" ਪੜ੍ਹਦਿਆਂ ਅਹਿਸਾਸ ਹੋਇਆ ਹੈ ਕਿ ਜੇ ਬਾਪੂ ਦਰਸ਼ਨ ਸਿੰਘ 'ਟੂਟੀ' ਨੌਕਰੀ ਤੋਂ ਸੇਵਾਮੁਕਤ ਹੋ ਕੇ ਵੀ ਪੰਜਾਬ ਦੇ ਰੋਡਵੇਜ ਕਾਮਿਆਂ ਦੇ ਹੱਕਾਂ ਲਈ ਲੜਦਾ ਆ ਰਿਹਾ ਹੈ ਉੱਥੇ ਉਸ 'ਪਿਓ ਬੋਹੜ' ਤੋਂ ਹਜਾਰਾਂ ਮੀਲਾਂ ਦੀ ਦੂਰੀ 'ਤੇ ਬੈਠਾ ਹਰਮਨਦੀਪ ਵੀ ਆਪਣੀ ਕਲਮ ਰਾਹੀਂ ਕਿਰਤੀਆਂ ਨੂੰ ਨਵੀਂ ਸੇਧ ਦੇਣ ਦੀ ਕੋਸਿ਼ਸ਼ ਕਰਦਾ ਹੋਇਆ ਲਿਖਦਾ ਹੈ ਕਿ-
ਨਵੇਂ ਯੁਗ ਦੀ ਦੁਨੀਆਂ ਦੇ ਬਾਸਿ਼ੰਦਿਓ
....ਅੱਜ ਧਰਤੀ ਤੇ ਚੰਨ
ਸਾਡੀ ਪਹੁੰਚ ਵਿੱਚ ਹਨ
ਆਓ! ਅੱਜ ਅਸੀਂ
ਬ੍ਰਹਿਮੰਡ ਤੋਂ ਅੱਗੇ ਦੀਆਂ
ਉਦਾਸੀਆਂ ਕਰਨ ਲਈ ਤੁਰੀਏ।
ਵਿਸ਼ਵ ਭਰ ਤੋਂ ਆਨ ਲਾਇਨ ਮੀਡੀਆ ਦੀ ਸੰਸਥਾ ਆਈ ਹੋਂਦ ’ਚ
ਲੁਧਿਆਣਾ : ਸਥਾਨਕ ਪੰਜਾਬੀ ਭਵਨ ਵਿਚ ਆਨ ਲਾਇਨ ਮੀਡੀਆ ਕਰਮੀਆਂ ਦੀ ਅਹਿਮ ਮੀਟਿੰਗ ਹੋਈ, ਇਸ ਮੀਟਿੰਗ ਵਿਚ
ਵਿਦੇਸ਼ਾਂ ਵਿਚੋਂ ਹੀ ਆਨ ਲਾਇਨ ਮੀਡੀਆ ਚਲਾ ਰਹੇ ਕਰਮੀ ਵੀ ਆਨ ਲਾਇਨ ਸੁਵਿਧਾ ਨਾਲ ਸ਼ਾਮਲ ਹੋਏ, ਇਸ ਮੀਟਿੰਗ ਵਿਚ ਇਕ ਵਿਸ਼ਵ ਭਰ ਦੇ ਆਨ ਲਾਇਨ ਮੀਡੀਆ ਵਿਚ ਕੰਮ ਕਰ ਰਹੇ ਮੀਡੀਆ ਕਰਮੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਇਕ ‘ਓਪਨ ਆਨ ਲਾਇਨ ਪ੍ਰੈਸ ਕਲੱਬ’ ਨਾਮ ਦੀ ਸੰਸਥਾ ਬਣਾਈ ਗਈ, ਇਸ ਸੰਸਥਾ ਦੇ ਸਰਪ੍ਰਸਤ ਜਨਮੇਜਾ ਜੌਹਲ ਨੂੰ ਬਣਾਇਆ ਗਿਆ ਜਦ ਕਿ ਵਿਸ਼ਵ ਪੱਧਰ ਦੀ ਮੀਡੀਆ ਕਰਮੀਆਂ ਦੀ ਸਹਿਮਤੀ ਨਾਲ ਗੁਰਨਾਮ ਸਿੰਘ ਅਕੀਦਾ ਨੂੰ ਸਰਬ ਸੰਮਤੀ ਨਾਲ ਵਿਸ਼ਵ ਦਾ ਪ੍ਰਧਾਨ ਚੁਣ ਲਿਆ ਗਿਆ, ਇਸੇ ਤਰ੍ਹਾਂ ਜਨਰਲ ਸਕੱਤਰ ਸੁਖਨੈਬ ਸਿੱਧੂ ਬਠਿੰਡਾ, ਖਜਾਨਚੀ ਬਲਤੇਜ ਪਨੂੰ ਕਨੈਡਾ, ਪ੍ਰੈਸ ਸਕੱਤਰ ਕੁਲਦੀਪ ਚੰਦ ਨੰਗਲ, ਮੀਤ ਪ੍ਰਧਾਨ ਆਸਟ੍ਰੇਲੀਆ ਤੋਂ ਮਿੰਟੂ ਬਰਾੜ, ਸਕੱਤਰ ਮਨਪ੍ਰੀਤ ਸਿੰਘ ਰੇਡੀਓ 24 ਤੋਂ, ਮਨਦੀਪ ਖੁਰਮੀ ਹਿੰਮਤਪੁਰਾ ਯੂਕੇ ਤੋਂ ਨੂੰ ਸਕੱਤਰ, ਮੀਡੀਆ ਪੰਜਾਬ ਯੁਰਪ ਤੋਂ ਬਲਦੇਵ ਬਾਜਵਾ ਨੂੰ ਸੀਨੀਅਰ ਮੀਤ ਪ੍ਰਧਾਨ, ਕੈਲਗਰੀ ਤੋਂ ਪੰਜਾਬੀ ਅਖਬਾਰ ਤੋਂ ਹਰਬੰਸ ਬੁਟਰ ਨੂੰ ਜੋਆਇੰਟ ਸਕੱਤਰ, ਕਾਰਜਕਾਰੀ ਮੈਂਬਰਾਂ ਵਿਚ ਹਾਂਗ ਕਾਂਗ ਤੋਂ ਅਮਰਜੀਤ ਸਿੰਘ ਗਰੇਵਾਲ ਪੰਜਾਬੀ ਚੇਤਨਾ, ਰੈਕਟਰ ਕਥੂਰੀਆ ਪੰਜਾਬ ਸਕਰੀਨ ਲੁਧਿਆਣਾ, ਹਰਦੇਵ ਸਿੰਘ ਬਲਿੰਗ ਸਰੀ ਕਨੈਡਾ ਤੋਂ, ਰਘਬੀਰ ਬਲਾਸਪੁਰੀ, ਪੰਜਾਬੀ ਟ੍ਯਾਇਮਜ਼ ਸ਼ਰਨਜੀਤ ਸਿੰਘ ਕੈਂਥ, ਪਰਮੇਸ਼ਰ ਸਿੰਘ , ਦਰਸ਼ਨ ਬਰਸਾਉਂ (ਅਮਰੀਕਾ), ਸ਼ਰਨਜੀਤ ਬੈਂਸ (ਅਮਰੀਕਾ), ਹਰਬੰਸ ਬੁੱਟਰ (ਕੈਲਗਰੀ), ਰਘਬੀਰ ਬਲਾਸਪੁਰੀ (ਐਡਮਿੰਟਨ), ਹਰਦੇਵ ਸਿੰਘ ਬਿਲਿੰਗ (ਅਬਟਸਫੋਰਡ), ਐਚ ਐਸ ਬਾਵਾ, ਨੂੰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਹੋਰ ਅਹੁਦਿਆਂ ਦੀ ਅਗਲੀ ਲਿਸਟ ਜਲਦੀ ਹੀ ਜਾਰੀ ਕੀਤੀ ਜਾਵੇਗੀ।
ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ.......... ਸਾਹਿਤਕ ਮਿਲਣੀ / ਬੂਟਾ ਸਿੰਘ ਵਾਕਫ਼
ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬੀ ਦੇ ਨੌਜਵਾਨ ਗ਼ਜ਼ਲਗੋ ਸ੍ਰੀ ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਈ ਗਈ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ
ਕਰ ਰਹੇ ਸਨ ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਲੋਕ ਨਾਥ, ਜਗਵੰਤ ਨਿਰਮੋਹੀ ਅਤੇ
ਬਲਦੇਵ ਸਿੰਘ ਆਜ਼ਾਦ। ਸਮਾਗਮ ਦੇ ਸ਼ੁਰੂ ਵਿਚ ਸ੍ਰੀ ਸੁਨੀਲ ਚੰਦਿਆਨਵੀ ਨੂੰ ਖੂਬਸੂਰਤ ਕਲਮ
ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ। ਸ੍ਰੀ ਜਗਵੰਤ ਨਿਰਮੋਹੀ ਨੇ ਸੁਨੀਲ ਚੰਦਿਆਨਵੀ
ਦੀ ਹਾਜ਼ਰੀਨ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਉਨਾਂ ਨੂੰ ਸਾਊ ਮਨੁੱਖ, ਵਧੀਆ ਮਿੱਤਰ ਅਤੇ
ਉਚ-ਕੋਟੀ ਦਾ ਗ਼ਜ਼ਲਗੋ ਕਿਹਾ। ਡਾ. ਢੀਂਗਰਾ ਨੇ ਆਖਿਆ ਕਿ ਚੰਦਿਆਨਵੀ ਇੱਕ ਨਵੀਂ ਭਾਸ਼ਾ ਸਿਰਜ
ਰਿਹਾ ਹੈ। ਇਸ ਦੀ ਗ਼ਜ਼ਲ ਹਾਸ਼ੀਏ ਵੱਲ ਧੱਕੇ ਲੋਕਾਂ ਪ੍ਰਤੀ ਪ੍ਰਤੀਬੱਧ ਨਜ਼ਰ ਆਉਂਦੀ ਹੈ ਅਤੇ
ਪਾਠਕ ਨੂੰ ਚੇਤਨਾ ਪ੍ਰਦਾਨ ਕਰਦੀ ਹੈ। ਹਾਜ਼ਰੀਨ ਨਾਲ ਆਪਣੀ ਕਲਮ ਦਾ ਸਫ਼ਰ ਸਾਂਝਾ ਕਰਦਿਆਂ
ਸ੍ਰੀ ਸੁਨੀਲ ਚੰਦਿਆਨਵੀ ਨੇ ਆਖਿਆ ਕਿ ਹੋਰਨਾਂ ਵਿਧਾਵਾਂ ਤੇ ਕਾਫੀ ਸਮਾਂ ਕੰਮ ਕਰਨ ਉਪਰੰਤ
ਉਨਾਂ ਨੇ ਸੁਚੇਤ ਰੂਪ ਵਿਚ ਗ਼ਜ਼ਲ ਵਿਧਾ ਨੂੰ ਅਪਣਾਇਆ ਹੈ ਕਿਉਂਕਿ ਗ਼ਜ਼ਲ ਉਨਾਂ ਦੇ ਸੁਭਾਅ
ਦੇ ਬਿਲਕੁਲ ਅਨੁਕੂਲ ਹੈ। ਉਨਾਂ ਆਖਿਆ ਕਿ ਕਵਿਤਾ ਉਨਾਂ ਲਈ ਇਲਹਾਮ ਨਹੀਂ ਬਲਕਿ ਜ਼ਿੰਦਗੀ
ਦੀਆਂ ਤਲਖ਼ ਹਕੀਕਤਾਂ ਉਨਾਂ ਨੂੰ ਗ਼ਜ਼ਲ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਉਨਾਂ ਆਪਣੀਆਂ
ਚੋਣਵੀਂਆਂ ਗ਼ਜ਼ਲਾਂ ਹਾਜ਼ਾਰੀਨ ਨਾਲ ਸਾਂਝੀਆਂ ਕੀਤੀਆਂ ਜਿਨਾਂ ਨੂੰ ਹਾਜ਼ਰ ਸਰੋਤਿਆਂ ਵੱਲੋਂ
ਬੇਹੱਦ ਸਰਾਹਿਆ ਗਿਆ।ਸਵਾ ਛੱਬੀ ਘੰਟੇ.......... ਅਭੁੱਲ ਯਾਦਾਂ / ਰਿਸ਼ੀ ਗੁਲਾਟੀ, ਆਸਟ੍ਰੇਲੀਆ
ਸਿਆਣੇ ਸੱਚ ਹੀ ਕਹਿੰਦੇ ਹਨ ਕਿ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਨਾਲ ਵਾਹ ਵੀ ਪੈ ਗਿਆ ਤੇ ਇਸ ਰਾਹ ‘ਤੇ ਵੀ ਤੁਰਨਾ ਪਿਆ । ਸਰੀਰਕ ਦੁੱਖ ਤਾਂ ਆਉਣੇ ਜਾਣੇ ਹਨ ਤੇ ਇਨ੍ਹਾਂ ਉਪਰ ਕਿਸੇ ਦਾ ਵੱਸ ਵੀ ਨਹੀਂ, ਪਰ ਭਾਰਤੀ ਤੇ ਆਸਟ੍ਰੇਲੀਅਨ ਮੈਡੀਕਲ ਸੇਵਾਵਾਂ ‘ਚ ਬਹੁਤ ਵੱਡਾ ਫਰਕ ਨਜ਼ਰ ਆਇਆ । ਜਿਸ ਸਮੱਸਿਆ ਕਰਕੇ ਸਵਾ ਛੱਬੀ ਘੰਟੇ ਹਸਪਤਾਲ ‘ਚ ਗੁਜ਼ਾਰੇ, ਉਸੇ ਸਮੱਸਿਆ ਕਾਰਨ ਕਰੀਬ ਪੰਜ ਸਾਲ ਪਹਿਲਾਂ ਲੁਧਿਆਣੇ ਦੇ ਡੀ. ਐਮ. ਸੀ. ‘ਚ ਵੀ ਕਰੀਬ ਪੰਜਾਹ ਘੰਟੇ ਗੁਜ਼ਾਰ ਚੁੱਕਾ ਹਾਂ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਦੀ ਜੋ ਸਭ ਤੋਂ ਵੱਡੀ ਕਮੀ ਨਜ਼ਰੀਂ ਆਈ, ਉਹ ਇਹ ਸੀ ਕਿ ਛੇਤੀ ਕੀਤੇ ਡਾਕਟਰ ਦੁਆਰਾ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ, ਖਾਸ ਤੌਰ ‘ਤੇ ਜਦੋਂ ਕਿਸੇ ਸਪੈਸ਼ਲਿਸਟ ਨੂੰ ਮਿਲਣਾ ਹੋਵੇ । ਹਾਂ ! ਜੇਕਰ ਤਕਲੀਫ਼ ਇਤਨੀ ਹੈ ਕਿ ਐਂਬੂਲੈਂਸ ਦੁਆਰਾ ਹਸਪਤਾਲ ਜਾਣਾ ਪਵੇ ਤਾਂ ਕਿਆ ਬਾਤਾਂ ਬਈ ਵਾਲੀ ਗੱਲ ਹੁੰਦੀ ਹੈ ਤੇ ਘਰ ਬੈਠਿਆਂ ਬਹੁਤ ਹੀ ਉਮਦਾ ਸੇਵਾਵਾਂ ਬਹੁਤ ਜਲਦੀ ਮਿਲਦੀਆਂ ਹਨ । ਉਂਝ ਡਾਕਟਰ ਕੋਈ ਵੀ ਹੋਵੇ, ਜਨਰਲ ਪ੍ਰੈਕਟੀਸ਼ੀਨਰ ਜਾਂ ਸਪੈਸ਼ਲਿਸਟ, ਉਸਨੂੰ ਮਿਲਣ ਲਈ ਪਹਿਲਾਂ ਸਮਾਂ ਲੈਣਾ ਪੈਂਦਾ ਹੈ ।
ਸਾਡੇ ਵਤਨਾਂ ਵਾਲੇ ਪਾਸਿਓਂ ਜਦੋਂ ਕੋਈ ਵੀ ਪ੍ਰਦੇਸੀਂ ਆਉਂਦਾ ਹੈ ਤਾਂ ਉਸਨੂੰ ਬੀਚ ‘ਤੇ ਭਾਵ ਸਮੁੰਦਰ ਦੇ ਕਿਨਾਰੇ ਜਾਣ ਦੀ ਬੜੀ ਤਾਂਘ ਹੁੰਦੀ ਹੈ । ਹੋਵੇ ਵੀ ਕਿਉਂ ਨਾ, ਵਤਨੀਂ ਤਾਂ ਬੀਚ ਦੱਖਣ ਵਾਲੇ ਪਾਸੇ ਹੀ ਹੈ ਤੇ ਜੀਹਨੇ ਕਦੇ ਬਠਿੰਡਾ ਨਹੀਂ ਟੱਪਿਆ ਹੁੰਦਾ, ਆਸਟ੍ਰੇਲੀਆ ਵਰਗੇ ਮੁਲਕ ‘ਚ ਆ ਪੁੱਜੇ ਤਾਂ ਸੁਭਾਵਿਕ ਹੀ ਬੀਚ ਆਪਣੇ ਵੱਲ ਨੂੰ ਖਿੱਚਦਾ ਹੈ । ਬੀਚ, ਜੋ ਸਿਰਫ਼ ਫਿਲਮਾਂ ‘ਚ ਹੀ ਦੇਖਿਆ ਹੁੰਦਾ ਹੈ । ਬੀਚ, ਜੋ ਕਦੇ ਸੁਪਨੇ ‘ਚ ਵੀ ਨਹੀਂ ਆਇਆ ਹੁੰਦਾ । ਬੀਚ, ਜਿਸਦਾ ਧਿਆਨ ਆਉਂਦਿਆਂ ਹੀ ਰੌਣਕਾਂ ਸ਼ੌਣਕਾਂ ਦੇ ਨਾਲ਼ ਨਾਲ਼ ਫੀਮੇਲ ਆਵਾਜ਼ ‘ਚ ਲਾ ਲਾ ਲਾਲਾ ਤੇ ਮੁੜਕੇ ਆਹਾ ਵਰਗਾ ਮਧੁਰ ਸੰਗੀਤ ਵੀ ਜਿ਼ਹਨ ‘ਚ ਸਹਿਜੇ ਹੀ ਆ, ਮਨ ਨੂੰ ਆਨੰਦਿਤ ਕਰ ਦਿੰਦਾ ਹੈ । ਅਜਿਹੇ ਹਾਲਤਾਂ ‘ਚ ਜੇਕਰ ਕੋਈ ਹਮਵਤਨੀਂ ਜਾਂ ਹਮਾਤੜ ਬੀਚ ‘ਤੇ ਖਿੱਚੀਆਂ ਫੋਟੋਆਂ ਨੂੰ ਫੇਸਬੁੱਕ ‘ਤੇ ਖਰੀਆਂ ਕਰਦਾ ਹੈ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ । ਇਹ ਗੱਲ ਵੱਖਰੀ ਹੈ ਕਿ ਪਹਿਲਾਂ ਪਹਿਲ ਜਦੋਂ ਵੀ ਕੋਈ ਹਮਾਤੜ ਬੀਚ ‘ਤੇ ਜਾਂਦਾ ਹੈ ਤਾਂ ਚੰਗੀ ਜੀਨ ਸ਼ੀਨ, ਅੱਧੀਆਂ ਬਾਂਹਾਂ ਵਾਲੀ ਡੱਬੀਆਂ ਵਾਲੀ ਸ਼ਰਟ ਨਾਲ਼ ਪਾਈ ਹੁੰਦੀ ਹੈ ਤੇ ਸ਼ਰਟ, ਪੈਂਟ ‘ਚ ਤੁੰਨ ਕੇ ਉਤੋਂ ਬੈਲਟ ਲੱਗੀ ਹੁੰਦੀ ਹੈ ਤੇ ਪੈਰਾਂ ‘ਚ, ਜੀ ਪੈਰਾਂ ‘ਚ ਓਰੀਜਨਲ ਲੈਦਰ ਦੇ ਬੂਟ ਵੀ ਸਣੇ ਜੁਰਾਬਾਂ ਪਾਏ ਹੁੰਦੇ ਹਨ । ਬੀਚ ‘ਤੇ ਪੁੱਜਣ ਦੇ ਅੱਧੇ ਕੁ ਘੰਟੇ ਦੇ ਬਾਅਦ ਚਿੱਤ ਕਰਦਾ ਹੈ ਕਿ ਰੇਤ ‘ਤੇ ਚਹਿਲ ਕਦਮੀ ਕੀਤੀ ਜਾਵੇ । ਮੁੜ ਬੀਚ ‘ਤੇ ਬੂਟ ਹੱਥਾਂ ‘ਚ ਲਮਕਾ, ਥੱਲੋਂ ਪਹੁੰਚੇ ਮੋੜ ਕੇ ਜੀਨਾਂ ਸ਼ੀਨਾਂ ‘ਚ ਕੱਸੇ ਅਸੀਂ ਹੀ ਨਜ਼ਰੀਂ ਪੈਂਦੇ ਹਾਂ ਤੇ ਲੋਕਲ ਜਨਤਾ ਭਾਵ ਗੋਰੇ ਗੋਰੀਆਂ ‘ਦੇ ਤਨ ਦੇ ਕੱਪੜੇ ਤਾਂ ਕੱਕੇ ਨੂੰ ਅੱਧਕ, ਪੱਪਾ ਤੱਕ ਹੀ ਸੀਮਤ ਹੁੰਦੇ ਹਨ, ਰਾੜੇ ਨੂੰ ਲਾਮ ਲਾਉਣ ਦੀ ਲੋੜ ਤਾਂ ਪੈਂਦੀ ਹੀ ਨਹੀਂ ।

ਢਲਦੇ ਪਰਛਾਵੇਂ.......... ਕਹਾਣੀ / ਰਵੀ ਸਚਦੇਵਾ

ਪਟੇਲ ਨਗਰ ਵਿੱਚ ਕਿਰਾਏ ਦੇ ਇੱਕ ਮਕਾਨ 'ਚ ਦੋ ਛੜੇ ਰਹਿੰਦੇ ਸਨ। ਹਫ਼ਤੇ 'ਚ ਇੱਕ ਦੋ ਸ਼ਿਫਟਾਂ, ਬਾਕੀ ਪੰਜੋ ਦਿਨ ਗਲੀਆਂ 'ਚ
ਖਾਕ ਛਾਣਦੇ ਕੁੜੀਆਂ ਮਗਰ। ਦੋ ਦਿਨ ਦੀ ਖੱਟੀ ਉਨ੍ਹਾਂ ਲਈ ਊਠ ਤੋਂ ਚਾਨਣੀ ਲਾਉਂਣ ਨੂੰ ਕਾਫ਼ੀ ਸੀ। ਥੋੜੇ ਨਾਲ ਵੀ ਉਹ ਦਾਲ ਫੁਲਕਾ ਵਧੀਆਂ ਤੋਰੀ ਰੱਖਦੇ। ਪਰ ਇਸ ਵਾਰ ਤਾਂ ਖੂਹ ਵੀ ਨਿਖੁੱਟਦਾ ਜਾਂਦਾ ਸੀ। ਹਫ਼ਤੇ ਤੋਂ ਉੱਪਰ ਹੋ ਗਿਆ ਸੀ, ਉਨ੍ਹਾਂ ਨੂੰ ਵਿਹਲੇ ਬੈਠਿਆਂ। ਜਿਸ ਫੈਕਟਰੀ 'ਚ ਉਹ ਕੰਮ ਕਰਦੇ ਸਨ, ਉਨ੍ਹੀਂ ਦਿਨੀ ਉੱਥੇ ਸਫ਼ਾਈ ਅਭਿਆਨ ਚੱਲ ਰਿਹਾ ਸੀ। ਸੱਤਾਂ-ਅੱਠਾਂ ਮਹੀਨਿਆਂ ਬਾਅਦ ਐਨ.ਆਰ.ਆਈ. ਬੋਸ ਨੇ ਇੰਡੀਆ ਫੇਰੀ ਪਾਉਣ ਜੋ ਆਉਣਾ ਸੀ। ਪਾਪੜੀ ਲੱਥੀਆਂ ਕੰਧਾਂ ਨੂੰ ਰੰਗ-ਰੋਗਣ ਨਾਲ ਦਰੁਸਤ ਕਰਨਾ, ਕਾਲਸ ਜੰਮੀਆਂ ਮਸ਼ੀਨਾਂ ਨੂੰ ਲਿਸ਼ਕਾਉਣਾ 'ਤੇ ਬਾਹਰਲੇ ਬੰਨੀ ਘਾਹ ਦੀ ਕੱਟ-ਵੱਢ ਕਰਨਾ, ਕਾਰ ਪਾਰਕਿੰਗ 'ਚ ਖੜ੍ਹੇ ਬਰਸਾਤੀ ਪਾਣੀ ਦਾ ਨਿਕਾਸ ਕਰਨਾ, ਖੱਡਿਆਂ ਨੂੰ ਪੂਰਨਾ। 'ਤੇ ਹੋਰ ਵੀ ਅਜਿਹੇ ਬਹੁਗੁਣੇ ਕੰਮ ਮੈਨੇਜਰ ਦਾ ਸਿਰ ਦਰਦ ਬਣੇ ਹੋਏ ਸਨ। ਚੱਲਦੇ ਇਸ ਮਹਾ ਸਫਾਈ ਅਭਿਆਨ ਕਾਰਨ ਫੈਕਟਰੀ ਦੀਆਂ ਚੰਦ ਮਸ਼ੀਨਾਂ ਚੰਦ ਦਿਨਾਂ ਵਾਸਤੇ ਬੰਦ ਕਰਨੀਆਂ ਪਈਆਂ। ਸਟਾਫ਼ ਅੱਧਾ ਵਿਹਲਾ ਹੋ ਗਿਆ। ਮਜ਼ਬੂਰੀ ਵੱਸ ਕੁਝ ਮੁਲਾਜ਼ਮਾਂ ਨੂੰ ਛੁੱਟੀਆਂ ਕਰਨੀਆਂ ਪਈਆਂ। ਇਹ ਦੋਨੋਂ ਵੀ ਇਸ ਲਿਸਟ 'ਚ ਆ ਗਏ। ਪੰਜ ਦਿਨ ਉਨ੍ਹਾਂ ਨੇ ਗਲੀਆਂ 'ਚ ਠਰਕ ਭੋਰਦੇ ਖੂਬ ਲਫੈਡ ਆਸ਼ਕੀ ਕੀਤੀ। 'ਤੇ ਛੇਵੇਂ ਦਿਨ ਬੰਦ ਕਮਰੇ 'ਚ ਫੈਸ਼ਨ ਟੀ.ਵੀ. ਤੇ ਪਰੋਸੀਆਂ ਜਾ ਰਹੀਆਂ ਤਕਰੀਬਨ ਬੇਨਕਾਬ ਵਿਦੇਸ਼ੀ ਮਾਡਲ ਨੱਢੀਆਂ ਨੂੰ ਜਗਿਆਸੀ 'ਤੇ ਅਭਿਲਾਸ਼ੀ ਅੱਖਾਂ ਨਾਲ ਤੱਕਦੇ ਕੱਢਿਆ।
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਰੋਧੀ ਫ਼ੈਸਲੇ ਖਿਲਾਫ ਵਿਸ਼ਾਲ ਮੋਮਬੱਤੀ ਮਾਰਚ ਕੀਤਾ ਗਿਆ
ਵਿਸ਼ਾਲ ਮੋਮਬੱਤੀ ਮਾਰਚ ਕੀਤਾ ਗਿਆ। ਗੁਰੂਦੁਆਰਾ ਖ਼ਾਲਸਾ ਦੀਵਾਨ ਤੋਂ ਟਿੱਲਾ ਬਾਬਾ ਫ਼ਰੀਦ ਤੱਕ ਕੀਤੇ ਗਏ ਮਾਰਚ ਵਿਚ ਫ਼ਰੀਦਕੋਟ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ, ਅਧਿਆਪਕ, ਲੇਖਕ, ਕਲਾਕਾਰ ਸ਼ਾਮਿਲ ਹੋਏ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਫੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਪੰਜਾਬੀ ਮਾਂ ਬੋਲੀ ਦੇ ਪਿਛੋਕੜ ਅਤੇ ਪਹਿਲਾਂ ਤੋਂ ਹੀ ਸਮੇਂ ਸਮੇਂ ਇਸ ਉਪਰ ਹੁੰਦੇ ਆ ਰਹੇ ਹਮਲਿਆਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਅੱਜ ਵੀ ਦਿੱਲੀ ਯੂਨੀਵਰਸਿਟੀ ਨੇ ਪੰਜਾਬੀ 'ਤੇ ਹਮਲਾ ਕਰਦਿਆਂ 10 ਕਾਲਜਾਂ 'ਚੋਂ ਪੰਜਾਬੀ ਪੜ੍ਹਾਉਣੀ ਬੰਦ ਕਰ ਦਿੱਤੀ ਹੈ। ਪਰ ਪੰਜਾਬੀ ਪਿਆਰੇ ਆਪਣੀ ਮਾਂ ਬੋਲੀ ਲਈ ਵੱਡਾ ਸੰਘਰਸ਼ ਲੜਨ ਲਈ ਤਿਆਰ ਹਨ। ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਾਂਝੀਵਾਲ਼ ਜੱਥੇ ਵਲੋਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਮਾਰੂ ਫੈਸਲੇ ਵਿਰੁੱਧ ਅਤੇ ਦਿੱਲੀ ਰਾਜ ਵਿੱਚ ਪੰਜਾਬੀ ਦਾ ਦੂਜੀ ਭਾਸ਼ਾ ਹੋਣ ਦੇ ਮਸਲੇ 'ਤੇ ਲਗਾਇਆ ਗਿਆ ਪੰਜਾਬੀ ਬੋਲੀ ਮੋਰਚਾ ਅਪਣੇ ਤਰਤਾਲੀ਼ਵੇਂ ਦਿਨ ਵਿਚ ਪੁੱਜ ਗਿਆ ਹੈ। ਪੰਜਾਬੀ ਵਿਰੋਧੀ ਲੌਬੀ ਅਤੇ ਮਾਂ ਬੋਲੀ ਦੀ ਗੱਦਾਰ ਜੁੰਡਲੀ ਦੇ ਵਿਰੋਧ ਵਿਚ ਦਿੱਲੀ ਦੇ ਪੰਜਾਬੀਆਂ ਨੇ ਅਪਣਾ ਵਿਸ਼ਾਲ ਸਮਰਥਨ ਦਸਤਖ਼ਤਾਂ ਦੇ ਰੂਪ ਵਿਚ ਅਤੇ ਇਕੱਤਰਤਾ ਰੂਪ ਵਿਚ, ਪਰਚਾ ਰੂਪ ਵਿਚ ਵੱਡਾ ਸਮਰਥਨ ਦਿੱਤਾ ਹੈ। ਇਸਨੂੰ ਫਿ਼ਰਕਿਆਂ ਦੀ ਨਹੀਂ ਸਗੋਂ ਸਾਂਝੀ ਲੜਾਈ ਵਜੋਂ ਲਿਆ ਗਿਆ ਹੈ। ਆਉਣ ਦਿਨਾਂ ਵਿਚ ਵੱਡੀ ਲਾਮਬੰਦੀ ਲਈ ਦ੍ਰਿੜ ਹਾਂ। ਸ਼ਾਇਰ ਹਰਮੀਤ ਵਿਦਿਆਰਥੀ ਦਿੱਲੀ ਯੂਨੀਵਰਸਿਟੀ ਵਿਚੋਂ ਪੰਜਾਬੀ ਨੂੰ ਸਾਜਿਸ਼ ਤਹਿਤ ਖ਼ਤਮ ਕੀਤਾ ਜਾ ਰਿਹਾ ਹੈ। ਪੰਜਾਬ ਸਾਂਝੀਵਾਲ਼ ਜੱਥੇ ਨੇ ਸੰਘਰਸ਼ ਦਾ ਇਕ ਨਵਾਂ ਰਸਤਾ ਦਿਖਾਇਆ ਹੈ। ਪੰਜਾਬ ਦੇ ਲੋਕ ਹੁਣ ਸ਼ਾਇਦ ਆਪਣੀ ਜ਼ੁਬਾਨ ਲਈ ਹੀਣ ਭਾਵਨਾ ਤਿਆਗ ਕੇ ਮਾਣਮੱਤੇ ਢੰਗ ਨਾਲ਼ ਲੜਾਈ ਲੜ ਸਕਣਗੇ। ਕਾਮਰੇਡ ਗੁਰਦਿਆਲ ਭੱਟੀ ਨੇ ਕਿਹਾ ਕਿ ਭਾਰਤ ਦੀਆਂ ਰਾਜ ਅਤੇ ਕੇਂਦਰੀ ਸਰਕਾਰਾਂ ਨੇ ਭਾਰਤ ਦੇ ਲੋਕਾਂ ਤੋਂ ਉਨ੍ਹਾਂ ਦੀ ਬੋਲੀ ਅਤੇ ਸੱਭਿਆਚਾਰ ਖੋਹਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਦੇਸ਼ ਦੇ ਕਿਰਤੀਆਂ ਦੇ ਸਹਿਯੋਗ ਨਾਲ਼ ਹੀ ਜਿੱਤੀ ਜਾ ਸਕਦੀ ਹੈ। ਸਹਾਇਕ ਨਿਰਦੇਸ਼ਕ ਜਗਜੀਤ ਸਿੰਘ ਚਾਹਲ ਨੇ ਵੀ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਅਪਣੀ ਮਾਂ ਬੋਲੀ ਲਈ ਮੋਢੇ ਨਾਲ਼ ਮੋਢਾ ਲਾ ਕੇ ਲੜਾਈ ਲੜਨਗੇ।
ਨਵੇਂ ਸ਼ਾਇਰਾਂ ਨੂੰ ਸਮਰਪਿਤ ‘ਅਦਬੀ ਮਹਿਫ਼ਿਲ’ ਕਰ ਗਈ ਸਰੋਤਿਆਂ ਨੂੰ ਅਨੰਦਿਤ.......... ਜਸਬੀਰ ਕੌਰ
“ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹੀ ਹੈ ਕਿ ਸਾਡੇ ਨਵੇਂ ਸ਼ਾਇਰ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਨਾਂ ਸ਼ਾਇਰਾਂ ਨੂੰ ਭਾਸ਼ਾ, ਵਿਆਕਰਨ ਅਤੇ ਰਵਾਨਗੀ ਦੀ ਪੂਰਨ ਸਮਝ ਹੈ”, ਇਹ ਵਿਚਾਰ ਡਾ. ਦਵਿੰਦਰ ਸੈਫ਼ੀ ਨੇ ਨਵੀਂ ਪੰਜਾਬੀ ਕਵਿਤਾ ਨੂੰ ਸਮਰਪਿਤ “ਅਦਬੀ ਮਹਿਫਿ਼ਲ” ‘ਚ ਪੇਸ਼ ਕੀਤੇ ਜਦ ਕਿ ਉਹ ਸਾਹਿਤਕ ਗਤੀਵਿਧੀਆਂ ਨੂੰ ਸਮਰਪਿਤ ਸੰਸਥਾ ਲਿਟਰੇਰੀ ਫੋਰਮ, ਫਰੀਦਕੋਟ ਵੱਲੋਂ ਰਚੇ ਗਏ ਇਸ ਸਮਾਗਮ ‘ਚ ਬੋਲ ਰਹੇ ਸਨ । ਇਸ ਮੌਕੇ ‘ਤੇ ਉਨ੍ਹਾਂ ਨੇ ਹਰ ਕਵੀ ਦੀ ਵਿੱਲਖਣਤਾ ਬਾਰੇ ਸਿਧਾਂਤਕ ਨੁਕਤੇ ਵੀ ਦੱਸੇ।
ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਸੀਨੀਅਰ ਸੈਕੰਡਰੀ ਲੜਕੀਆਂ ਫ਼ਰੀਦਕੋਟ ਵਿਖੇ ਕਰਵਾਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸਾਹਿਤਕਾਰ ਹਰਮੰਦਰ ਸਿੰਘ ਕੁਹਾਰਵਾਲਾ, ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਡਾ. ਦੇਵਿੰਦਰ ਸੈਫ਼ੀ, ਪ੍ਰੋ. ਸਾਧੂ ਸਿੰਘ ਅਤੇ ਨਾਵਲਕਾਰ ਬਾਬੂ ਸਿੰਘ ਬਰਾੜ ਸੁਸ਼ੋਭਿਤ ਹੋਏ। ਸਮਾਗਮ ਦਾ ਆਗਾਜ਼ ਖੂਬਸੂਰਤ ਆਵਾਜ਼ ਦੇ ਮਾਲਿਕ ਵਿਜੈ ਦੇਵਗਨ ਨੇ ਰਾਜਿੰਦਰਜੀਤ ਇੰਗਲੈਂਡ ਦੀ .ਗਜ਼ਲ ਨਾਲ ਕੀਤੀ। ਫਿਰ ਉਭਰਦੇ ਗਾਇਕ ਸੁਖਜਿੰਦਰ ਸੰਧੂ ਨੇ ਸਾਹਿਤਕ ਗੀਤ ਤੇ ਮਿੱਠੀ ਆਵਾਜ਼ ਦੇ ਸੁਮੇਲ ਨਾਲ ਸਰੋਤਿਆਂ ਨੂੰ ਆਨੰਦਿਤ ਕੀਤਾ । ਇਸ ਮੌਕੇ ‘ਤੇ ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਤੇ ਦੱਸਿਆ ਕਿ ਅੱਜ ਦਾ ਸਮਾਗਮ ਕਰਾਉਣ ਦਾ ਉਦੇਸ਼ ਇਲਾਕੇ ਦੇ ਉਭਰ ਰਹੇ ਸ਼ਾਇਰਾਂ ਨੂੰ ਸਰੋਤਿਆਂ ਦੇ ਰੂਬਰੂ ਕਰਨਾ ਹੈ। ਇਸ ਮੌਕੇ ਨੌਜਵਾਨ ਸ਼ਾਇਰ ਹਰਪ੍ਰੀਤ ਨੇ ‘ਸਹਿਯੋਗ’ ਅਤੇ ‘ਅੰਤਰ ਸਹਿਯੋਗ’, ਕਾਗਜ਼ ਚੁਗਣ ਵਾਲਾ ਰਚਨਾਵਾਂ ਪੇਸ਼ ਕਰਦਿਆਂ ਮਨੁੱਖੀ ਮਨ ਦੀਆਂ ਅੰਤਰੀਵ ਪਰਤਾਂ ਬਾਖੂਬੀ ਖੋਲੀਆਂ। ਸ਼ਾਇਰ ਨਵੀ ਨਿਰਮਾਣ ਨੇ ਬਹੁਤ ਹੀ ਮਖ਼ਸੂਸ ਅੰਦਾਜ਼ ’ਚ ਸਮਾਜਿਕ ਢਾਂਚੇ ਉਪਰ ਚੋਟ ਕਰਦਿਆਂ ਨਜ਼ਮਾਂ ‘ਮੇਰੀ ਕਵਿਤਾ ਦਾਮਿਨੀ ਦੇ ਨਾਮ’, ਅਤੇ ‘ਕੌਣ’ ਕਮਾਲ ਦੇ ਅੰਦਾਜ਼ ’ਚ ਪੇਸ਼ ਕੀਤੀਆਂ। ਫ਼ਿਰ ਵਾਰੀ ਆਈ ਸ਼ਾਇਰਾ ਅਨੰਤ ਗਿੱਲ ਦੀ, ਜਿਸ ਨੇ ‘ਕ੍ਰਾਂਤੀ’, ‘ਇਨਸਾਨੀਅਤ’ ਅਤੇ ‘ਔਰਤ ਦੀ ਤ੍ਰਸਾਦੀ ’ ਰਾਹੀਂ ਔਰਤ ਦੀਆਂ ਭਾਵਨਾਵਾਂ ਨੂੰ ਪੇਸ਼ ਕਰਦਿਆਂ ਪ੍ਰਭਾਵਿਤ ਕੀਤਾ। ਸ਼ਾਇਰ ਕੁਲਵਿੰਦਰ ਵਿਰਕ ਅਤੇ ਜਗਦੀਪ ਹਸਰਤ ਨੇ ਵੀ ਆਪਣੀ ਨਜ਼ਮਾਂ ਨਾਲ ਸਰੋਤਿਆਂ ਨਾਲ ਇਕਮਿਕਤਾ ਬਣਾਈ ਅਤੇ ਭਰਪੂਰ ਦਾਦ ਹਾਸਲ ਕੀਤੀ।

ਸ਼ਬਦਾਂ ਦਾ ਜਾਦੂਗਰ ‘ਦੇਬੀ ਮਖਸੂਸਪੁਰੀ’.......... ਸ਼ਬਦ ਚਿਤਰ / ਗੁਰਜਿੰਦਰ ਮਾਹੀ
ਸ਼ਬਦਾਂ ਦੇ ਜਾਦੂਗਰ ‘ਦੇਬੀ ਮਖਸੂਸਪੁਰੀ’ ਦੀ ਸ਼ਖਸ਼ੀਅਤ ਨੂੰ ਸ਼ਬਦਾਂ ਵਿਚ ਬਿਆਨ ਕਰ ਸਕਣਾ ਬਹੁਤ ਮੁਸ਼ਕਲ ਹੈ, ਫਿਰ ਜੇ ਦੇਬੀ ਬਾਰੇ ਇਹ ਕਿਹਾ ਜਾਵੇ ਕਿ ਅਜੋਕੇ ਪੰਜਾਬੀ ਸੰਗੀਤ ਦੇ ਵਿਹੜੇ ਜੋ ਵਾਵਰੋਲੇ ਜਾਂ ਚਲ ਰਹੀਆਂ ਗੰਧਲੀਆਂ ਹਨੇਰੀਆਂ ਦਰਮਿਆਨ ਦੇਬੀ ਠੰਡੀ ਹਵਾ ਦੇ ਬੁਲ੍ਹੇ ਵਾਂਗ ਜੋ ਹਰਇਕ ਰੂਹ ਨੂੰ ਸਕੂਨ ਬਖਸ਼ਦਾ ਹੈ। ਉਸਦੇ ਗੁਰੂਜਨ ਤੇ ਉਸਦੇ ਸ਼ਰਧਾਲੂਆਂ ਵਰਗੇ ਸਰੋਤੇ ਸਾਰੇ ਹੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲੱਖਾਂ ਦਿਲਾਂ ਦੀ ਤਰਜਮਾਨੀ ਕਰਨ ਵਾਲਾ ਦੇਬੀ ਜਿੰਨਾਂ ਵੱਡਾ ਸ਼ਾਇਰ ਹੈ ਉਸਤੋ ਕਿਤੇ ਵੱਡਾ ਤੇ ਖਰਾ ਇਨਸਾਨ ਹੈ।25 ਕੁ ਵਰ੍ਹੇ ਪਹਿਲਾਂ ਬਤੌਰ ਗੀਤਕਾਰ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਦੇਬੀ ਦੇ ਗੀਤ ਪੰਜਾਬ ਦੇ ਲਗਭਗ ਸਾਰੇ ਸਿਰਮੌਰ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਕੇ ਹਿੱਟ ਹੋਏ। ਉਸਨੇ ਆਪਣੀ ਮਿਹਨਤ ਤੇ ਲਗਨ ਨਾਲ ਪੰਜਾਬੀ ਗੀਤਕਾਰੀ ਅਤੇ ਸ਼ਾਇਰੀ ਵਿਚਲੇ ਵੱਡੇ ਫਰਕ ਨੂੰ ਮੇਟ ਦਿੱਤਾ, ਜਿਸ ਨਾਲ ਉਸਦੇ ਚਾਹੁਣ ਵਾਲਿਆਂ ਦਾ ਇਕ ਵੱਖਰਾ ਵਰਗ ਕਾਇਮ ਹੋਇਆ। ਫਿਰ ਪਰਵਾਸ ਨੇ ਉਸਦੀ ਜ਼ਿੰਦਗੀ ’ਚ ਨਵੇਂ ਰੰਗ ਭਰੇ, ਕੈਨੇਡਾ ਵਿਚਲੀ ਮਿੱਤਰ-ਮੰਡਲੀ ਦੇ ਕਹਿਣ ’ਤੇ ਉਸਨੇ ਗਾਇਕੀ ’ਚ ਪ੍ਰਵੇਸ਼ ਕੀਤਾ ਤਾਂ ਵੱਖ- ਵੱਖ ਤਰਾਂ ਦੀ ਚਰਚਾ ਦਾ ਦੌਰ ਸੁਰੂ ਹੋਈ ਪਰ ਕਿਸੇ ਦੀ ਪ੍ਰਵਾਹ ਕੀਤੇ ਬਿਨ੍ਹਾ ਉਹ ਆਪਣੇ ਰਾਹ ’ਤੇ ਡੱਟਿਆ ਰਿਹਾ। ਹੁਣ ਤੱਕ 16 ਐਲਬਮਾਂ ਉਹ ਸ੍ਰੋਤਿਆਂ ਦੀ ਕਚਹਿਰੀ ’ਚ ਪੇਸ਼ ਕਰਨ ’ਤੇ ਪਰਵਾਨ ਚੜ੍ਹ ਚੁੱਕਿਆ ਹੈ। ਦੇਬੀ ਲਾਇਵ 1 ਤੋਂ 4 ਤੱਕ ਦੀ ਲੜੀ ਦੀ ਸਫ਼ਲਤਾ ਨਾਲ ਉਸਨੇ ਇੱਕ ਨਵੀਂ ਮਿੱਥ ਸਥਾਪਿਤ ਕੀਤੀ ਹੈ। ਪੇਸ਼ਕਾਰੀ ਦੇ ਨਵੇਕਲੇਪਣ ਨਾਲ ਉਸਦੀਆਂ ਰਚਨਾਵਾਂ ਜਿਵੇਂ ‘ਸਹੁੰ ਖਾ ਕੇ ਦੱਸ ਸਾਡਾ ਚੇਤਾ...’, ‘ਖੇ²ਤਾਂ ਦੇ ਸਰਦਾਰ...’, ‘ਜਿੰਨ੍ਹਾਂ ਦੀ ਫ਼ਿਤਰਤ ’ਚ ਦਗਾ...’, ‘ਬੰਦਾ ਆਪਣੀ ਕੀਤੀ ਪਾਉਂਦਾ...’, ‘ਰੱਬ ਕਰੇ ਮਨਜ਼ੂਰ...’, ‘ਜਦੋਂ ਦੇ ਸਟਾਰ ਹੋ ਗਏ...’, ‘ਕੀ ਹਾਲ ਏ ਤੇਰਾ ਮੁੱਦਤ ਪਿਛੋਂ ਟੱਕਰੀ ਏਂ...’, ਲੋਕਾਂ ਦੇ ਚੇਤਿਆਂ ’ਚ ਵੱਸ ਗਈਆਂ ਤੇ ਉਸਨੂੰ ਮੂਹਰਲੀ ਕਤਾਰ ਦੇ ਸਥਾਪਿਤ ਕਲਾਕਾਰਾਂ ਵਿਚ ਗਿਣਿਆ ਜਾਣ ਲੱਗਾ।
ਜੱਸੀ ਜਸਰਾਜ ਉਰਫ਼ ਬਿੱਕਰ ਬਾਈ ਸੈਂਟੀਮੈਂਟਲ.......... ਲੇਖ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਯਾਰੋ ! ਟੁੱਕ ‘ਤੇ ਡੇਲੇ ਵਾਲੀ ਗੱਲ ਤਾਂ ਇਹੀ ਹੈ ਕਿ ਮੈਂ ਨਾ ਤਾਂ ਅੱਜ ਤੱਕ ਜੱਸੀ ਜਸਰਾਜ ਨੂੰ ਮਿਲਿਆ ਹਾਂ ਤੇ ਨਾ ਹੀ ਅਜੇ ਯਾਰੀ
ਪਈ ਹੈ । ਓਹਦੇ ਨਾਲ਼ ਫੋਨ ‘ਤੇ ਹੀ ਵਿਚਾਰਾਂ ਹੋਈਆਂ ਹਨ, ਉਹ ਵੀ ਕੇਵਲ ਦੋ ਕੁ ਘੰਟੇ । ਓਦੂੰ ਪਹਿਲਾਂ ਓਹਦੀਆਂ ਕੁਝ ਵੀਡੀਓ ਦੇਖੀਆਂ ਸਨ, ਯੂ ਟਿਊਬ ‘ਤੇ । ਸੱਚੀ ਗੱਲ ਤਾਂ ਇਹ ਹੈ ਕਿ ਦੋ ਘੰਟਿਆਂ ਦੀ ਫੋਨੀ ਗੱਲਬਾਤ ਨਾਲ਼ ਹੀ ਪਤੰਦਰ ਨੇ ਮਨ ਮੋਹ ਲਿਆ । ਇਉਂ ਜਾਪਦੈ, ਜਿਵੇਂ ਵਰ੍ਹੇ ਪੁਰਾਣੀ ਯਾਰੀ ਹੋਵੇ, ਜਦ ਕਿ ਅਜੇ ਤਾਂ ਜਾਣ ਪਹਿਚਾਣ ਵੀ ਕੁਝ ਦਿਨ ਪੁਰਾਣੀ ਹੈ ।
ਸਿਆਣੇ ਕਹਿੰਦੇ ਐ ਪਈ ਏਨਾ ਵੀ ਸੱਚ ਨਾ ਬੋਲੀਏ ਕਿ ਚਾਰ ਬੰਦੇ ਮੋਢਾ ਦੇਣ ਨੂੰ ਵੀ ਨਾ ਬਚਣ ਪਰ ਜੱਸੀ ਤਾਂ, ਓਹ ਜਿਵੇਂ ਕਹਿੰਦੇ ਹੁੰਦੇ ਐ ਨਾ ਕਿ ਅੱਡੀਆਂ ਨੂੰ ਥੁੱਕ ਲਾਈ ਫਿਰਦੈ, ਪੰਜਾਬੀ ਗਾਇਕੀ ‘ਚ ਘੁਲੇ ਗੰਦ ਨੂੰ ਸਾਫ਼ ਕਰਨ ਲਈ । ਬਾਈ ਨੇ ਪੇਚਾ ਵੀ ਪਤਾ ਕਿੱਥੇ ਪਾਇਐ ? ਐਂ... ਪੰਜਾਬੀ ਗਾਇਕੀ ‘ਚ ਗੰਦ ਦੇ ਟੀਸੀ ਆਲੇ ਬੇਰ ਨੂੰ ਆਪਣੀ ਗੁਲੇਲ ਦਾ ਨਿਸ਼ਾਨਾ ਬਣਾਇਐ । ਨਹੀਂ ਸਮਝੇ... ਓਹੀ ਯਾਰ, ਜੀਹਨੂੰ ਜੱਸੀ ਛੋਟੂ ਕਹਿੰਦਾ ਹੁੰਦੈ... । ਅਜੇ ਵੀ ਨਹੀਂ ਸਮਝੇ... ਓਹੀ ਯਾਰ ਜੀਹਨੇ ਕੁਝ ਵਰ੍ਹੇ ਪਹਿਲਾਂ “ਪੱਚੀਆਂ ਪਿੰਡਾਂ ਦੀ ਸਰਦਾਰੀ” ਕਾਇਮ ਕੀਤੀ ਸੀ ਤੇ ਕੁਝ ਕੁ ਮਹੀਨੇ ਪਹਿਲਾਂ ਬੜਾ ਗੱਜ ਵੱਜ ਕੇ ਕਹਿੰਦਾ ਸੀ, “ਮੈਂ ਹੂੰ ਬਲਾਤ..” । ਹਾਂ ! ਹੁਣ
ਹਾਇਕੂ : ਮੁੱਢਲੀ ਜਾਣ ਪਛਾਣ ਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ .......... ਲੇਖ / ਹਰਵਿੰਦਰ ਧਾਲੀਵਾਲ
ਹਾਇਕੂ,
ਜਪਾਨ ਦੀ ਕਵਿਤਾ ਦਾ
ਇੱਕ ਰੂਪ ਹੈ . ਆਕਾਰ
ਵਿੱਚ ਇਹ ਬਹੁਤ ਸੰਖੇਪ
ਹੁੰਦਾ ਹੈ . ਹਾਇਕੂ ਜਪਾਨ
ਦੀ ਸਭਿੱਅਤਾ ਅਤੇ ਲੋਕ
ਸਾਹਿਤ ਦਾ ਅਨਿਖੜਵਾਂ ਅੰਗ
ਹੈ . ਜਪਾਨ ਵਿੱਚ ਇਹ
ਮੰਨਿਆ ਜਾਂਦਾ ਹੈ ਕਿ
ਜਿਸ ਨੇ ਕਦੇ ਹਾਇਕੂ
ਨਹੀਂ ਲਿਖਿਆ, ਉਹ ਕਵੀ
ਨਹੀਂ ਹੈ . ਕਵਿਤਾ ਦੇ
ਇਸ ਖੂਬਸੂਰਤ ਰੂਪ ਦੀ
ਰਚਨਾ ਸਭ ਤੋਂ ਪਹਿਲਾਂ
ਜਪਾਨ ਦੇ ਬੋਧੀ ਭਿਕਸਖੂਆਂ
ਨੇ ਆਰੰਭ ਕੀਤੀ . ਜਦ
ਬੋਧੀ ਭਿਕਸਖੂ ਜੰਗਲਾਂ, ਪਹਾੜਾਂ
ਆਦਿ ਚੋ ਗੁਜਰਦੇ ਤਾਂ
ਕੁਦਰਤ ਦੇ ਰੰਗ ਬਰੰਗੇ
ਪਸਾਰੇ ਵਿੱਚ ਅਨੇਕਾਂ ਅਚੰਭੇ
ਵਾਲੀਆਂ ਪ੍ਰਸਥਿਤੀਆਂ ਵੇਖਣ ਨੂੰ ਮਿਲਦੀਆਂ
. ਉਨਾਂ ਦੀ ਚੇਤਨ ਅਵਸਥਾ,
ਕੁਦਰਤ ਦੇ ਇਨਾਂ ਅਚੰਭਿਤ
ਕਰਨ ਵਾਲੇ ਨਜਾਰਿਆਂ ਨੂੰ
ਕੈਦ ਕਰਨ ਲਈ ਬਿਹਬਲ
ਹੋ ਉਠਦੀ . ਸ਼ਾਇਦ ਇਨਾਂ
ਅਵੱਸਥਾਵਾਂ ਚੋ ਹੀ ਪਹਿਲੀ
ਵਾਰ ਹਾਇਕੂ ਦਾ ਜਨਮ
ਹੋਇਆ . ਕੁਝ ਪ੍ਰਮੁੱਖ ਹਾਇਕੂ
ਕਵੀਆਂ ਦੇ ਨਾਮ ਹਨ,
ਮਾਤਸੂਓ ਬਾਸ਼ੋ, ਸਾਨਤੋਕਾ ਤਾਨੇਦਾ,
ਚੀਯੋ – ਨੀ, ਯੋਸਾ
ਬੂਸੋਨ, ਕੋਬਾਯਾਸ਼ੀ ਇੱਸਾ, ਓਜ਼ਾਕੀ ਹੋਸਾਈ
ਆਦਿ, ਜਿੰਨਾਂ ਨੇ ਆਪਣੇ
ਆਪਣੇ ਕਾਰਜਕਾਲ ਦੌਰਾਨ ਬਿਹਤਰੀਨ
ਹਾਇਕੂ ਰਚੇ .
ਸਾਹਿਤਕ ਮੇਲੇ ਦੁਰਾਨ ਵਿਦਵਾਨਾ ਨੇ ਪੰਜਾਬੀ ਬੋਲੀ ਅਤੇ ਸਾਹਿਤ ਬਾਰੇ ਮਸਲੇ ਵਿਚਾਰੇ.......... ਭੂਪਿੰਦਰ ਸਿੰਘ ਸੱਗੂ
ਵੁਲਵਰਹੈਂਪਟਨ ਵਿਖੇ ਇਕ ਸਾਹਿਤਕ ਮੇਲਾ ਕਰਵਾਇਆ ਗਿਆ। ਅਜਿਹਾ ਮੇਲਾ ਵਲੈਤ ਵਿਚ ਪਹਿਲੀ ਵਾਰ ਹੋਇਆ ਹੈ, ਜਿਸ ਵਿਚ ਦੁਨੀਆਂ ਭਰ ਦੇ ਨਵੇਂ ਪੁਰਾਣੇ ਸਾਹਿਤਕਾਰਾਂ ਦੇ ਖੂਬਸੂਰਤ ਸ਼ੇਅਰਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਤਸਵੀਰਾਂ ਨੂੰ ਕੰਧਾਂ ਉਪਰ ਲਟਕਾਇਆ ਗਿਆ। ਜਿਨ੍ਹਾਂ ਨੂੰ ਵੇਖ ਪੜ੍ਹ ਕੇ ਪੁਰਾਣੀਆਂ ਯਾਦਾਂ ਦੇ ਨਾਲ ਨਾਲ ਸਾਡੇ ਰਹਿਨੁਮਾ ਸ਼ਾਇਰਾਂ ਦਾ ਚੇਤਾ ਆ ਰਿਹਾ ਸੀ। ਹਾਜ਼ਰ ਸਾਹਿਤਕਾਰ ਕੰਧਾਂ ਉਪਰ ਟੰਗੀਆਂ ਤਸਵੀਰਾਂ ਵਾਲੇ ਸਾਹਿਤਕਾਰਾਂ ਦੀ ਕਈ ਤਰ੍ਹਾਂ ਦੀ ਆਲੋਚਨਾ ਕਰ ਰਹੇ ਸੁਣਾਈ ਦਿਤੇ। ਦਲਜੀਤ ਸਿੰਘ ਉੱਪਲ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ। ਪ੍ਰਧਾਨਗੀ ਮੰਚ ਉਪਰ ਕਿਰਪਾਲ ਸਿੰਘ ਪੂਨੀ, ਡਾ: ਰਤਨ ਰੀਹਲ, ਚੰਨ ਜੰਡਿਆਲਵੀ, ਕੌਂਸਲਰ ਇਲਿਆਸ ਮੱਟੂ, ਕੌਂਸਲਰ ਅਰਣ ਫੋਟੇ ਸੁਸ਼ੋਭਿਤ ਹੋਏ। ਸਟੇਜ ਦਾ ਸੰਚਾਲਨ ਭੂਪਿੰਦਰ ਸੱਗੂ ਨੇ ਬਾਖੂਬੀ ਨਿਭਾਇਆ।
ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ ਵਲੋਂ ਕਰਵਾਈ ਕਾਨਫਰੰਸ ਦੇ ਦੋ ਸ਼ੈਸ਼ਨ ਸਫਲ ਹੋ ਨਿਬੜੇ
ਸੇਲਮ : ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੈਪਟਰ ਔਰੀਗਨ ਸਟੇਟ ਵਲੋਂ ਇਥੇ ਇਕ ਰੋਜਾ ਕਾਨਫਰੰਸ ਦੇ ਦੋ ਸ਼ੈਸ਼ਨ ਕਰਵਾਏ ਗਏ। ਜਿਸ ਵਿਚ ਸਟੇਟ ਭਰ ਵਿਚੋਂ ਨਾਪਾ ਦੇ ਆਗੂਆਂ ਤੋਂ ਇਲਾਵਾ ਕਮਿਊਨਿਟੀ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਭਾਗ ਲਿਆ। ਕਾਨਫਰੰਸ ਦਾ ਪਹਿਲਾ ਸ਼ੈਸ਼ਨ ਸਥਾਨਕ ਗੁਰੂਦੁਆਰਾ ਦਸ਼ਮੇਸ਼ ਦਰਬਾਰ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਇਸ ਖੇਤਰ ਵਿਚ ਰਹਿਣ ਵਾਲੇ ਸਿਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਐਨ.ਪਾਰਥਾਸਾਰਥੀ, ਮੇਅਰ ਐਨਾ ਪੀਟਰਸਨ, ਦਲਵਿੰਦਰ ਸਿੰਘ ਧੂਤ, ਬਹਾਦਰ ਸਿੰਘ ਚੇਅਰਮੈਨ ਨਾਪਾ ਚੈਪਟਰ, ਸਤਨਾਮ ਸਿੰਘ ਚਾਹਲ, ਮੋਹਨਬੀਰ ਸਿੰਘ ਗਰੇਵਾਲ, ਗੁਰਜੀਤ ਸਿੰਘ ਰੰਕਾ, ਸਤਵਿੰਦਰ ਸਿੰਘ ਸੰਧੂ, ਪ੍ਰੋਫੈਸਰ ਨਵਨੀਤ ਕੌਰ ਆਦਿ ਆਗੂਆਂ ਨੇ ਸੰਭੋਧਨ ਕੀਤਾ। ਇਸ ਮੌਕੇ ਤੇ ਬੋਲਦਿਆਂ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਪਾਰਥਾਸਾਰਥੀ ਨੇ ਕਿਹਾ ਕਿ ਉਹ ਇਸ ਖੇਤਰ ਵਿਚ ਸਿਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸਿਖ ਭਾਈਚਾਰੇ ਨੂੰ ਪੂਰਾ ਸਮੱਰਥਨ ਦੇਣਗੇ। ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਕਿਹਾ ਕਿ ਨਾਪਾ ਪੂਰੇ ਨਾਰਥ ਅਮਰੀਕਾ ਅੰਦਰ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਪਰਫੁਲਤ ਕਰਨ ਲਈ ਠੋਸ ਉਪਰਾਲੇ ਕਰੇਗੀ। ਉਹਨਾਂ ਕਿਹਾ ਕਿ ਕੈਲੀਫੋਰਨੀਆ ਵਾਂਗ ਔਰੀਗਨ ਸਟੇਟ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਵੀ ਸਿਖਾਂ ਦੀ ਪਹਿਚਾਣ ਤੇ ਧਰਮ ਸਬੰਧੀ ਜਾਣਕਾਰੀ ਪਰਕਾਸ਼ਤ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਏਗਾ।
ਮਿਸਟਰ ਸਿੰਘ ਮਾਨਸਾ 2013 ਦਾ ਖਿਤਾਬ ਨਰਿੰਦਰਪਾਲ ਸਿੰਘ ਨੇ ਜਿੱਤਿਆ..........ਕਿਰਪਾਲ ਸਿੰਘ
ਬਠਿੰਡਾ : ਦਸਮੇਸ਼ ਦਸਤਾਰ ਸਿਖਲਾਈ ਕੇਂਦਰ ਮਾਨਸਾ ਵੱਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਮਿਸਟਰ ਸਿੰਘ ਮਾਨਸਾ 2013 ਸੰਬੰਧੀ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਮੀਡੀਆ ਇੰਚਾਰਜ ਭਾਈ ਹੀਰਾ ਸਿੰਘ ਮਾਨਸਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਸਾਬਤ ਸੂਰਤ ਬਾਰਾਂ ਸਿੱਖ ਨੌਜਵਾਨਾਂ ਨੇ ਹਿੱਸਾ ਲਿਆ। ਸਭਨਾਂ ਪ੍ਰਤੀਯੋਗੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਬਤ ਸੂਰਤ ਦਸਤਾਰ ਸਿਰਾਂ ਦੀ ਮਹੱਤਤਾ ਨੂੰ ਸੰਗਤਾਂ ਦੇ ਰੁਬਰੂ ਬਾਖੂਬੀ ਪੇਸ਼ ਕੀਤਾ। ਇਸ ਪ੍ਰਤੀਯੋਗਤਾ ’ਚ ਨਰਿੰਦਰਪਾਲ ਸਿੰਘ ਨੇ ਮਿਸਟਰ ਸਿੰਘ ਮਾਨਸਾ 2013 ਦਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਸਮੇਂ ਜੱਜਾਂ ਦੀ ਭੂਮਿਕਾ ਸ੍ਰ: ਸਤਵੀਰ ਸਿੰਘ ਡਾਇਰੈਕਟਰ ਆਫ ਖ਼ਾਲਸਾ ਥੀਏਟਰ, ਹਰਸ਼ਰਨ ਕੌਰ ਖ਼ਾਲਸਾ ਮੀਡੀਆ ਆਈਕਨ ਦਿੱਲੀ, ਸ੍ਰ: ਸੁਖਦੇਵ ਸਿੰਘ ਖ਼ਾਲਸਾ ਪ੍ਰਧਾਨ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਨੇ ਨਿਭਾਈ। ਬਾਡੀ ਬਿਲਡਰ ਵਰਲਡ 2011 ਵਿਜੇਤਾ ਸ੍ਰ: ਨਵਤੇਜ ਸਿੰਘ ਵੀ ਸਮਾਗਮ ਵਿਚ ਖਿੱਚ ਦਾ ਕੇਂਦਰ ਸਨ। ਉਹ ਇਤਿਹਾਸ ਨੂੰ ਮੂਧੇ-ਮੂੰਹ ਮਾਰ ਰਹੇ ਹਨ – ਇਰਫਾਨ ਹਬੀਬ
ਮੁਲਾਕਾਤੀ – ਰੇਆਜ਼ ਉਲ ਹਕ
ਅਨੁਵਾਦ - ਕੇਹਰ ਸ਼ਰੀਫ਼
ਮੱਧਕਾਲੀ ਭਾਰਤ ਬਾਰੇ ਦੁਨੀਆਂ ਦੇ ਸਭ ਤੋਂ ਵੱਡੇ ਮਾਹਿਰਾਂ ਵਿਚ ਗਿਣੇ ਜਾਣ ਵਾਲੇ ਇਰਫਾਨ ਹਬੀਬ ਭਾਰਤ ਦੇ ਲੋਕ ਇਤਿਹਾਸ ਲੜੀ 'ਤੇ ਕੰਮ ਕਰ ਰਹੇ ਹਨ। ਇਸ ਅਧੀਨ ਦੋ ਦਰਜਣ ਤੋਂ ਵੱਧ ਕਿਤਾਬਾਂ ਆ ਗਈਆਂ ਹਨ। ਰਿਆਜ਼ ਉਲ ਹਕ ਨਾਲ ਗੱਲ-ਬਾਤ ਵਿਚ ਉਹ ਦੱਸ ਰਹੇ ਹਨ ਕਿ ਕਿਵੇ ਇਤਿਹਾਸਕਾਰਾਂ ਵਾਸਤੇ ਵਰਤਮਾਨ ਵਿਚ ਹੋ ਰਹੀਆਂ ਤਬਦੀਲੀਆਂ ਇਤਿਹਾਸ ਬਾਰੇ ਉਨ੍ਹਾਂ ਦੇ ਨਜ਼ਰੀਏ ਨੂੰ ਵੀ ਬਦਲ ਦਿੰਦੀਆਂ ਹਨ। ਕ੍ਰਿਸ ਹਰਮੈਨ ਦਾ 'ਵਿਸ਼ਵ ਦਾ ਲੋਕ ਇਤਿਹਾਸ' ਅਤੇ ਹਾਵਰਡ ਜਿਨ ਦਾ 'ਅਮਰੀਕਾ ਦਾ ਲੋਕ ਇਤਿਹਾਸ' ਕਾਫੀ ਚਰਚਿਤ ਰਹੇ ਹਨ।

ਮੇਰੇ ਨਾਨਕਿਆਂ ਦੀ ਮਿੱਟੀ ‘ਚ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ
ਛੋਟੇ ਹੁੰਦਿਆਂ ਨੇ ਸੁਣਿਆ ਸੀ ਕਿ ਕਈ ਮਸਲਿਆਂ ਤੇ ਬਜੁਰਗ ਤੇ ਬੱਚੇ ਇਕੋ ਜਿਹੇ ਹੁੰਦੇ ਹਨ। ਉਹਨਾਂ ਦਾ ਸੁਭਾਅ ਤੇ ਖੁਆਇਸ਼ ਉਸੇ ਤਰ੍ਹਾਂ ਦੀ ਹੁੰਦੀ ਹੈ। ਇਹ ਗੱਲਾਂ ਸੁਣਨ ਵਿੱਚ ਅਜੀਬ ਲੱਗਦੀਆਂ ਪਰ ਇਹ ਇਕ ਅਟੱਲ ਸਚਾਈ ਹੈ।
ਇਸ ਦਾ ਸਬੂਤ ਮੈਨੂੰ ਉਸ ਸਮੇਂ ਮਿਲਿਆ ਜਦ ਮੇਰੇ ਨਾਨਾ ਜੀ ਜੋਂ ਉਸ ਸਮੇਂ 105 ਕੁ ਵਰ੍ਹਿਆਂ ਦੇ ਸਨ ਤੇ ਮੰਜੇ ਤੋਂ ਬਹੁਤਾ ਹਿਲਜੁਲ ਵੀ ਨਹੀਂ ਸਨ ਸਕਦੇ । ਪੇਟ ਦੀ ਖਰਾਬੀ ਕਾਰਨ ਅਕਸਰ ਦਫਾ ਹਾਜਤ ਵੀ ਕਈ ਵਾਰੀ ਮੰਜੇ ਤੇ ਹੀ ਕਰ ਦਿੰਦੇ ਸਨ। ਇਕ ਦਿਨ ਉਹ ਮੇਰੀ ਮਾਂ ਨੂੰ ਜਿਸਨੂੰ ਉਸਦਾ ਪੇਕਾ ਪਰਿਵਾਰ ‘ਬੀਬੀ ਆਖਦਾ ਸੀ, ਕਹਿਣ ਲੱਗੇ “ਬੀਬੀ ਮੇਰਾ ਪਕੌੜੇ ਖਾਣ ਨੂੰ ਦਿਲ ਕਰਦਾ ਹੈ। ਭਾਵੇ ਦੋ ਤਿੰਨ ਹੀ ਲਿਆ ਦੇ, ਮੈਨੂੰ ਪਕੌੜੇ ਖੁਆ ਦੇ ।' ਉਸ ਸਮੇ ਚਾਹੇ ਮੇਰੇ ਨਾਨਾ ਜੀ ਬਹੁਤ ਕਮਜ਼ੋਰ ਤੇ ਬੀਮਾਰ ਸਨ। ਬਚਣ ਦੀ ਬਹੁਤੀ ਆਸ ਨਹੀਂ ਸੀ। ਮੇਰੀ ਮਾਂ ਨੇ ਪਿਉ ਦੀ ਇਸ ਖੁਹਾਇਸ਼ ਨੂੰ ਪੂਰਾ ਕਰਨ ਲਈ ਕੌਲੀ ਵਿਚ ਥੋੜ੍ਹਾ ਜਿਹਾ ਵੇਸਣ ਘੋਲ ਕੇ ਆਲੂ ਪਿਆਜ਼ ਪਾ ਕੇ ਚਾਰ ਕੁ ਪਕੌੜੇ ਬਣਾ ਕੇ ਮੇਰੇ ਨਾਨਾ ਜੀ ਨੂੰ ਖੁਆ ਦਿੱਤੇ । ਉਸ ਸਮੇਂ ਪਕੌੜੇ ਖਾ ਕੇ ਮੇਰੇ ਨਾਨਾ ਜੀ ਦੇ ਚੇਹਰੇ ਤੇ ਜੋ ਸਕੂਨ ਸੀ, ਉਹ ਵੇਖਣ ਵਾਲਾ ਸੀ। ਇਸ ਤਰ੍ਹਾਂ ਉਹ ਇਕ ਪੂਰੀ ਸਦੀ ਤੇ ਛੇ ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਚੋਂ ਵਿਦਾ ਹੋਏ ।

ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)
ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘਟਣ ਲੱਗਦਾ ਹੈ। ਝੜ ਚੁੱਕੇ ਦਰਖਤ ਮੁੜ ਹਰੇ ਹੋਣੇ ਸ਼ੁਰੂ ਹੁੰਦੇ ਹਨ। ਰੰਗ ਬਿਰੰਗੇ ਪਤੰਗ ਅਸਮਾਨ ਵਿਚ ਉਡਦੇ ਦਿਖਾਈ ਦਿੰਦੇ ਹਨ। ਧੁੰਦ ਦੀ ਲਪੇਟ ’ਚ ਆਇਆ ਸੂਰਜ ਵੀ ਚਮਕ ਆਉਂਦਾ ਹੈ, ਖੇਤਾਂ ’ਚ ਖੜ੍ਹੀ ਸਰੋਂ ਦੇ ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ। ਇਸ ਖਿੜੀ ਰੁੱਤ ਵਿੱਚ ਆਉਂਦਾ ਹੈ ਰੰਗਾਂ ਦਾ ਤਿਉਹਾਰ ਹੋਲੀ।
ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜਦੀ ਪਰ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਪ੍ਰਮਾਤਮਾ ਦੇ ਭਗਤ ਦੀ ਲਾਜ ਰੱਖਣ ਸਬੰਧੀ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ :
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥

ਦਾਮਿਨੀ.......... ਨਜ਼ਮ/ਕਵਿਤਾ / ਬਿੱਟੂ ਖੰਗੂੜਾ
ਇਕ ਲਈ ਉਠੇ ਹਜ਼ਾਰਾਂ ਨੇ ਹੱਥ
ਹਜ਼ਾਰਾਂ ਹੀ ਖਬਰਾਂ, ਹਜ਼ਾਰਾਂ ਹੀ ਕਿੱਸੇ ਸੀ
ਜਦੋਂ ਟਾਇਰਾਂ ‘ਚ ਬਲਦੇ ਸੀ ਮਨੁੱਖ
ਮੋਮਬੱਤੀਆ ਜਗਾਉਣ ਵਾਲੇ ਜਨਾਬ ਕਿੱਥੇ ਸੀ
ਜੋ ਰਾਤੋ ਰਾਤ ਟੰਗ ਦਿੰਦੇ ਨੇ ਫਾਹੇ
ਏਨੇ ਸਾਲਾਂ ਤੋਂ ਉਹ ਜਲਾਦ ਕਿੱਥੇ ਸੀ
ਜਦੋਂ ਸੂਰਜਾਂ ਨੂੰ ਚੁੱਕ ਲੈਂਦੇ ਸੀ ਹਨੇਰੇ
ਚੰਨ ਵਰਗੇ ਉਦੋਂ ਇਹ ਮਹਿਤਾਬ ਕਿੱਥੇ ਸੀ
ਜਦੋਂ ਆਮ ਆਦਮੀ ਹਿਰਾਸਤ ‘ਚ ਸੀ ਮਰਦਾ
ਮਰਨ ਵਰਤ ਰੱਖ ਕੇ ਜਿਉਂਦੇ ਜਾਲਸਾਜ਼ ਕਿੱਥੇ ਸੀ
ਹਜ਼ਾਰਾਂ ਹੀ ਖਬਰਾਂ, ਹਜ਼ਾਰਾਂ ਹੀ ਕਿੱਸੇ ਸੀ
ਜਦੋਂ ਟਾਇਰਾਂ ‘ਚ ਬਲਦੇ ਸੀ ਮਨੁੱਖ
ਮੋਮਬੱਤੀਆ ਜਗਾਉਣ ਵਾਲੇ ਜਨਾਬ ਕਿੱਥੇ ਸੀ
ਜੋ ਰਾਤੋ ਰਾਤ ਟੰਗ ਦਿੰਦੇ ਨੇ ਫਾਹੇ
ਏਨੇ ਸਾਲਾਂ ਤੋਂ ਉਹ ਜਲਾਦ ਕਿੱਥੇ ਸੀ
ਜਦੋਂ ਸੂਰਜਾਂ ਨੂੰ ਚੁੱਕ ਲੈਂਦੇ ਸੀ ਹਨੇਰੇ
ਚੰਨ ਵਰਗੇ ਉਦੋਂ ਇਹ ਮਹਿਤਾਬ ਕਿੱਥੇ ਸੀ
ਜਦੋਂ ਆਮ ਆਦਮੀ ਹਿਰਾਸਤ ‘ਚ ਸੀ ਮਰਦਾ
ਮਰਨ ਵਰਤ ਰੱਖ ਕੇ ਜਿਉਂਦੇ ਜਾਲਸਾਜ਼ ਕਿੱਥੇ ਸੀ
Subscribe to:
Posts (Atom)