ਹੁਕਮ ਬਨਾਮ ਨਸੀਬ.......... ਲੇਖ / ਗਿਆਨੀ ਅਵਤਾਰ ਸਿੰਘ

ਗੁਰਬਾਣੀ ’ਚ ‘ਹੁਕਮ’; ਪੁਲਿੰਗ ਨਾਂਵ ਹੈ ਅਤੇ ਇਸ ਦੇ ਤਿੰਨ ਤਰ੍ਹਾਂ ਅਰਥ ਬਣਦੇ ਹਨ (1). ਮਨੁੱਖ ਦੁਆਰਾ ਕੀਤਾ ਜਾਂਦਾ ‘ਹੁਕਮ’, ਇਸ ਦਾ ਅਰਥ ਹੈ ‘ਅਹੰਕਾਰ’; ਜਿਵੇਂ ”ਹੁਕਮ ਕੀਏ ਮਨਿ ਭਾਵਦੇ.. ॥” (ਮਹਲਾ ੧/੪੭੦), (2). ਸਤਿਗੁਰੂ ਦੁਆਰਾ ਕੀਤਾ ‘ਹੁਕਮ’, ਇਸ ਦਾ ਅਰਥ ਹੈ ‘ਉਪਦੇਸ਼’; ਜਿਵੇਂ “ਪੂਰੇ ਗੁਰ ਕਾ ਹੁਕਮੁ ਨ ਮੰਨੈ; ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥“ (ਮਹਲਾ ੪/੩੦੩), ਇਸ ਗੁਰੂ ਹੁਕਮ ਨੂੰ ਮੰਨਣਾ ਜਾਂ ਨਾ ਮੰਨਣਾ; ਬੰਦੇ ਦਾ ਨਿਜੀ ਅਧਿਕਾਰ ਹੈ ਯਾਨੀ ਕਿ ਕਿਸੇ ’ਤੇ ਥੋਪਿਆ ਨਹੀਂ ਜਾਂਦਾ।, (3). ਰੱਬ ਦੁਆਰਾ ਕੀਤਾ ਜਾਂਦਾ ‘ਹੁਕਮ’, ਇਸ ਦਾ ਅਰਥ ਹੈ ‘ਆਦੇਸ਼’; ਯਾਨੀ ਕਿ ਇਹ ਹੁਕਮ ਹਰ ਹਾਲਤ ’ਚ ਮੰਨਣਾ ਪੈਣੈ ਭਾਵੇਂ ਕੋਈ ਖ਼ੁਸ਼ੀ ਨਾਲ਼ ਮੰਨੇ ਜਾਂ ਦੁਖੀ ਹੋ ਕੇ ”ਇਕਨਾ ਹੁਕਮਿ ਸਮਾਇ ਲਏ; ਇਕਨਾ ਹੁਕਮੇ ਕਰੇ ਵਿਣਾਸੁ ॥” (ਮਹਲਾ ੧/੪੬੩) ਅਰਥ : ਰੱਬ; ਕਈਆਂ ਨੂੰ ਆਪਣੇ ਹੁਕਮ ਰਾਹੀਂ ਆਪਣੇ ’ਚ ਲੀਨ ਕਰ ਲੈਂਦਾ ਹੈ ਭਾਵ ਦੁੱਖ-ਸੁੱਖ ਤੋਂ ਬਚਾ ਲੈਂਦੈ ਅਤੇ ਕਈਆਂ ਨੂੰ ਆਪਣੇ ਹੁਕਮ ਰਾਹੀਂ ਆਤਮਿਕ ਮੌਤ ਅਤੇ ਸਰੀਰਕ ਮੌਤ ਮਾਰਦਾ ਹੈ ਯਾਨੀ ਕਿ ਆਵਾਗਮਣ ਰਾਹੀਂ ਦੁੱਖ ਦਿੰਦਾ ਹੈ।

ਉਕਤ ਨੰਬਰ (3). ਵਾਲ਼ੇ ਹੁਕਮ ’ਚ ਜਗਤ ਰਚਨਾ ਬਣੀ ਹੈ। ਗੁਰਮਤਿ ਨੇ ਇਹ ਹੁਕਮ ਨੂੰ ਭੀ ਦੋ ਭਾਗ ’ਚ ਵੰਡਿਆ ਹੈ :

(ੳ). ਰੱਬ ਦੇ ਹੁਕਮ ’ਚ ਪੂਰੀ ਕੁਦਰਤਿ ਬਣੀ, ਜੋ ਹੁਣ ਭੀ ਹੁਕਮ ’ਚ ਵਧ-ਫੁੱਲ ਰਹੀ ਹੈ ”ਚਹੁ ਦਿਸਿ ਹੁਕਮੁ ਵਰਤੈ ਪ੍ਰਭ ! ਤੇਰਾ.. ॥” (ਮਹਲਾ ੧/੧੨੭੫) ਰੱਬ ਦਾ ਇਹ ਵਿਆਪਕ/ਵਿਸ਼ਾਲ ਹੁਕਮ; ਪੂਰਾ ਕਲਮਬੱਧ ਨਹੀਂ ਹੋ ਸਕਦਾ  ਤੇਰਾ ਹੁਕਮੁ ਨ ਜਾਪੀ ਕੇਤੜਾ; ਲਿਖਿ ਨ ਜਾਣੈ ਕੋਇ ॥ (ਮਹਲਾ ੧/੫੩), ਜੇ ਕੋ ਕਹੈ; ਕਰੈ ਵੀਚਾਰੁ ॥  ਕਰਤੇ ਕੈ ਕਰਣੈ (ਰੱਬ ਦੇ ਪਸਾਰੇ ਦਾ) ਨਾਹੀ ਸੁਮਾਰੁ (ਅੰਤ)॥੧੬॥” (ਜਪੁ), ਨਾਸਤਕ ਸੋਚ; ਅਜਿਹੇ ਵਾਕਾਂ ਦੀ ਟੇਕ ਲੈ ਕੇ ਨਿਰਾਕਾਰ (ਰੱਬ) ਦੀ ਵਿਚਾਰ ਕਰਨੋਂ ਹੀ ਇਨਕਾਰੀ ਹੁੰਦੀ ਹੈ ਭਾਵੇਂ ਕਿ ਇਨ੍ਹਾਂ ਵਾਕਾਂ ’ਚ ਰੱਬ ਦੀ ਵਿਚਾਰ ਕਰਨ ਤੋਂ ਮਨਾਹੀ ਨਹੀਂ ਬਲਕਿ ਉਸ ਦੇ ਪਸਾਰੇ ਦਾ ਅੰਤ ਪਾਉਣ ਤੋਂ ਵਰਜਿਐ; ਜਿਵੇਂ ਕੁਦਰਤ ਦਾ ਅੰਤ ਪਾਉਣ ਗਏ ਬ੍ਰਹਮਾ ਦੀ ਮਿਸਾਲ ਹੈ ”ਨਾਲਿ ਕੁਟੰਬੁ ਸਾਥਿ ਵਰਦਾਤਾ; ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥ ਆਗੈ ਅੰਤੁ ਨ ਪਾਇਓ ਤਾ ਕਾ.. ॥” (ਮਹਲਾ ੧/੩੫੦), ‘ਨਾਲਿ’ ਦਾ ਅਰਥ ਹੈ : ਕਮਲ ਦੀ ‘ਨਾੜਿ/ਨਾੜੀ’, ‘ਵਰਦਾਤਾ’ ਦਾ ਅਰਥ ਹੈ ‘ਵਰ ਦੇਣ ਵਾਲ਼ਾ ਵਿਸ਼ਨੂੰ ਯਾਨੀ ਕਿ ‘ਕਮਲ’, ਜਿਸ ’ਚੋਂ ਬ੍ਰਹਮਾ ਪੈਦਾ ਹੋਇਆ, ਮੰਨਿਐ। ”ਨਾਲਿ ਕੁਟੰਬੁ ਸਾਥਿ ਵਰਦਾਤਾ”  ਦਾ ਅਰਥ ਹੈ : ਪਰਵਾਰ ਕਮਲ ਦੀ ਨਾੜ ਸਮੇਤ ਯਾਨੀ ਕਿ ਆਪਣੇ ਹੀ ਜਨਮ-ਦਾਤਾ ਕਮਲ ਨਾੜੀ ਦੀ ਰਾਹੀਂ ”ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥”  ਫਲ਼ ਕੀ ਮਿਲਿਆ ”ਆਗਿਆ ਨਹੀ ਲੀਨੀ (ਗੁਰੂ ਹੁਕਮ ਨਾ ਮੰਨਿਆ); ਭਰਮਿ ਭੁਲਾਇਆ ॥” (ਮਹਲਾ ੧/੨੨੭)

ਬੌਧਿਕ ਗਿਆਨ ਨੂੰ ਰੂਹਾਨੀਅਤ ਗਿਆਨ ਸਮਝਣ ਦਾ ਭੁਲੇਖਾ .......... ਲੇਖ / ਗਿਆਨੀ ਅਵਤਾਰ ਸਿੰਘ

ਹਾਨੀਅਤ ਗਿਆਨ ਅਤੇ ਬੌਧਿਕ ਗਿਆਨ ’ਚ ਅੰਤਰ ਹੁੰਦਾ ਹੈ। ਬੌਧਿਕ ਗਿਆਨ; ਬੁੱਧੀ ਦੀ ਉਪਜ ਹੈ ਅਤੇ ਤਰਕਸ਼ੀਲਤਾ ਹੈ ਕਿਉਂਕਿ ਇਸ ਦਾ ਸ੍ਰੋਤ; ਪੰਜ ਗਿਆਨ ਇੰਦ੍ਰੇ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਹਨ ਜਦਕਿ ਰੂਹਾਨੀਅਤ ਗਿਆਨ; ਇੱਕ ਅਨੁਭਵ ਹੈ, ਜਿਸ ’ਤੇ ਦੂਸਰੇ ਨੂੰ ਵਿਸ਼ਵਾਸ ਹੀ ਕਰਨਾ ਪੈਣਾ ਹੈ।  ਰੂਹਾਨੀਅਤ ਸਮਝਾਉਣ ਲਈ ਬੌਧਿਕ ਗਿਆਨ ਮਿਸਾਲ ਬਣਦਾ ਹੈ ਕਿਉਂਕਿ ਇਸ ਤੋਂ ਹਰ ਕੋਈ ਵਾਕਫ਼ ਹੈ, ਪਰ ਬੌਧਿਕ ਗਿਆਨ ਲਈ ਰੂਹਾਨੀਅਤ ਦੀ ਦਲੀਲ ਨਹੀਂ ਦੇ ਸਕਦੇ ਕਿਉਂਕਿ ਇਸ ਤੋਂ ਕੋਈ ਜਾਣੂ ਨਹੀਂ ਹੁੰਦਾ। ਰੂਹਾਨੀਅਤ ਅਨੁਭਵ; ਵੱਖਰੀਆਂ ਅੱਖਾਂ ਹਨ ‘‘ਸੇ ਅਖੜੀਆ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥’’ (ਮਹਲਾ ੫/੧੧੦੦) ਅਰਥ : ਜਿਨ੍ਹਾਂ ਅੱਖਾਂ ਨਾਲ਼ ਮੇਰਾ ਪਤੀ (ਪਿਆਰਾ ਪ੍ਰਭੂ) ਦਰਸ਼ਨ ਦਿੰਦੈ, ਉਹ ਅੱਖਾਂ; ਹੋਰ ਹਨ (ਨਾ ਕਿ ਗਿਆਨ ਨੇਤਰ)।

ਅਨੁਭਵ ਗਿਆਨ; ਸਵੈ ਪੜਚੋਲ ’ਚੋਂ ਪ੍ਰਗਟ ਹੋਈ ਅਨੋਖੀ ਵਿਚਾਰਧਾਰਾ ਹੈ, ਜੋ ਮਨ ’ਚ ਵਿਸਮਾਦ ਪੈਦਾ ਕਰਦੀ ਹੈ। ਗਿਆਨ ਇੰਦ੍ਰਿਆਂ ਰਾਹੀਂ ਉਪਜਦਾ ਬੌਧਿਕ ਗਿਆਨ ਇਹ ਹੈਰਾਨਗੀ ਨਹੀਂ ਭਰ ਸਕਦਾ ਭਾਵੇਂ ਕੋਈ ਇਸ ਤੋਂ ਘੱਟ ਵਾਕਫ਼ ਹੈ ਜਾਂ ਵੱਧ। ਬੌਧਿਕ ਗਿਆਨ ਭੀ ਅਰਥਹੀਣ ਨਹੀਂ ਕਿਉਂਕਿ ਜੋ ਗਿਆਨ; ਮਿਸਾਲ ਵਜੋਂ ਰੂਹਾਨੀਅਤ ਪ੍ਰਗਟਾਉਣ ’ਚ ਮਦਦ ਕਰੇ ਉਸ ਨੂੰ ਮੂਲੋਂ ਰੱਦ ਨਹੀਂ ਕੀਤਾ ਜਾਂਦਾ, ਨਹੀਂ ਤਾਂ ਮਿਸਾਲ ਕਿਵੇਂ ਬਣੇਗਾ; ਜਿਵੇਂ ਕਿ ਗੁਰਬਾਣੀ ’ਚ ਦੇਵੀ-ਦੇਵਤਿਆਂ ਦੇ ਵਜੂਦ ਨੂੰ ਨਾ ਪ੍ਰਵਾਨ ਕੀਤੈ, ਨਾ ਰੱਦ।

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮੀਟਿੰਗ ਹੋਈ .......... ਮਾਸਿਕ ਇਕੱਤਰਤਾ / ਜ਼ੋਰਾਵਰ ਬਾਂਸਲ

ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਉੱਤੇ ਭੱਖਵੀ ਚਰਚਾ ਹੋਈ ਅਤੇ ਕਿਸਾਨੀ ਸਘੰਰਸ਼ ਤੇ ਕਰੋਨਾ ਮਹਾਮਾਰੀ ਦੀ ਵਿਗੜ ਰਹੀ ਸਥਿਤੀ ਉੱਤੇ ਫਿਕਰ ਜ਼ਾਹਿਰ ਕੀਤਾ।

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮੈਂਬਰਾਂ ਨੇ ਕਰੋਨਾ ਮਹਾਮਾਰੀ ਦੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਇਸ ਮਹੀਨੇ ਦੀ ਮੀਟਿੰਗ ਵੀ ਜ਼ੂਮ ਦੇ ਮਾਧਿਅਮ ਰਾਹੀਂ ਆਪਣੇ-ਆਪਣੇ ਘਰਾਂ ਤੋਂ ਕੀਤੀ। ਪ੍ਰਧਾਨ ਦਵਿੰਦਰ ਮਲਹਾਂਸ ਨੇ ਸਭ ਨੂੰ 'ਜੀ ਆਇਆਂ' ਆਖਿਆ ਅਤੇ  ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ। ਸ਼ੋਕ ਮਤੇ ਪੜ੍ਹਦਿਆਂ ਵੈਨਕੂਵਰ ਨਿਵਾਸੀ ਜੋਗਿੰਦਰ ਸ਼ਮਸ਼ੇਰ ਦੇ ਸਾਹਿਤ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਵੱਲੋਂ ਇੰਗਲੈਂਡ ਵਿੱਚ ਕੀਤੀ ਪਹਿਲੀ ਵਰਲਡ ਪੰਜਾਬੀ ਕਾਨਫ਼ਰੰਸ ਅਤੇ ਮਾਨ ਸਨਮਾਨਾਂ ਦੀ ਗੱਲਬਾਤ ਵੀ ਕੀਤੀ, ਜਿਨ੍ਹਾਂ ਵਿੱਚ 2004 ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਗਮ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਸੀ। 24 ਅਗਸਤ 2021 ਨੂੰ ਜੋਗਿੰਦਰ ਸ਼ਮਸ਼ੇਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਪੰਜਾਬੀ ਲਿਖਾਰੀ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰਾਜਵੰਤ ਮਾਨ ਅਤੇ ਮਹਿੰਦਰਪਾਲ ਐਸ ਪਾਲ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।

ਫਕੀਰੀਆ………. ਅਭੁੱਲ ਯਾਦਾਂ / ਹਰਪਾਲ ਸਿੰਘ ਪੰਨੂ

1960 ਦੀ ਗੱਲ ਹੈ, ਖੇਤ ਵਿਚ ਖੂਹ ਖੋਦਣਾ ਸੀ ਇਸ ਵਾਸਤੇ ਉੱਚ ਕੋਟੀ ਦਾ ਉਸਤਾਦ ਲੱਭਣ ਲਈ ਸਾਰੇ ਚਾਚੇ ਬਾਬੇ ਪੁੱਛ-ਗਿੱਛ ਕਰਨ ਲੱਗੇ। ਪਤਾ ਲੱਗਾ ਫਕੀਰੀਆ ਨਾਮ ਦਾ ਮਾਹਿਰ ਇਨ੍ਹੀ ਦਿਨੀ ਕਕਰਾਲੇ ਪਿੰਡ ਵਿਚ ਕਿਸੇ ਖੇਤ, ਖੂਹ ਦੀ ਚਿਣਾਈ ਕਰਵਾ ਰਿਹਾ ਹੈ। ਕਕਰਾਲੇ ਗਏ, ਲੱਭ ਲਿਆ, ਕਹਿੰਦਾ ਮਹੀਨਾ ਇੱਥੇ ਲੱਗੇਗਾ ਫਿਰ ਆਕੇ ਲੈ ਜਾਇਓ। ਸਾਈ ਫੜਾਈ, ਪ੍ਰਸੰਨ-ਚਿੱਤ ਬਾਬੇ ਪਰਤ ਆਏ। ਮਹੀਨੇ ਦਾ ਕੀ ਹੈ, ਆਇਆ ਕਿ ਆਇਆ। ਪਤਾ ਲੱਗਾ ਬਾਬਾ ਜੀ ਦੇ ਘਰ ਫਕੀਰੀਆ ਆਇਆ ਬੈਠਾ ਹੈ। ਅਸੀਂ ਬੱਚੇ ਉਸਨੂੰ ਦੇਖਣ ਵਾਸਤੇ ਦੌੜੇ। ਮਾਲਵੇ ਦੇ ਲੋਕ ਚੰਗੇ ਭਲੇ ਸ਼ਬਦ ਨੂੰ ਆਰਾਮ ਨਾਲ ਵਿਗਾੜ ਕੇ ਸੱਤਿਆਨਾਸ ਕਰ ਦਿੰਦੇ ਹਨ। ਸਾਰੇ ਉਸਨੂੰ ਪਖੀਰੀਆ ਕਹਿਕੇ ਬੁਲਾਉਂਦੇ, ਸਾਨੂੰ ਬੱਚਿਆਂ ਨੂੰ ਹੁਕਮ ਹੋਇਆ ਕਿ ਪਖੀਰੀਏ ਨੂੰ ਤਾਇਆ ਕਹਿਣਾ ਹੈ। 

ਪਿੰਡ ਦਰਜੀ ਹੁੰਦਾ ਸੀ, ਉਸਦਾ ਨਾਮ ਸੀ ਸੇਰਲੀ ਪਖੀਰ। ਮੈਨੂੰ ਸਮਝ ਨਾ ਆਏ ਇਹ ਕੀ ਨਾਮ ਹੋਇਆ- ਸੇਰਲੀ ਪਖੀਰ! ਇਸ ਦਾ ਕੀ ਮਤਲਬ? ਇਕ ਦਿਨ ਉਸੇ ਨੂੰ ਪੁੱਛ ਲਿਆ- ਚਾਚਾ ਤੇਰਾ ਨਾਮ ਅਜੀਬ ਹੈ, ਇਸ ਦਾ ਮਤਲਬ ਕੀ ਹੋਇਆ ਭਲਾ? ਉਹ ਹੱਸ ਪਿਆ, ਕਹਿੰਦਾ- ਨਾਮ ਤਾਂ ਮੇਰਾ ਬਹੁਤ ਵਧੀਆ ਹੈ, ਤੇਰੀ ਮਾਂ ਨੇ ਵਿਗਾੜ ਦਿੱਤਾ। ਪੁਛਿਆ- ਕੀ ਨਾਮ ਹੈ? ਕਹਿੰਦਾ- ਫਕੀਰ ਸ਼ੇਰ ਅਲੀ। ਫਕੀਰ ਦੀ ਥਾਂ ਪਖੀਰ ਕਹਿੰਦੇ ਨੇ ਸ਼ੇਰ ਅਲੀ ਦੀ ਥਾਂ ਸੇਰਲੀ, ਫਕੀਰ ਸ਼ੇਰ ਅਲੀ ਨੂੰ ਸੇਰਲੀ ਪਖੀਰ ਬਣਾ ਦਿੱਤਾ, ਸ਼ੇਰ ਨੂੰ ਗਿੱਦੜ। ਕੋਈ ਇਨਸਾਫ ਹੋਇਆ ਇਹ?