ਤਿੜਕੇ ਸੁਪਨੇ.......... ਗ਼ਜ਼ਲ / ਜਤਿੰਦਰ ਲਸਾੜਾ

ਸੂਰਜ ਢੂੰਡਣ ਆਸਾਂ ਤੁਰੀਆਂ, ਅੱਧ ਵਿਚਾਲੇ ਰਾਤ ਹੋਈ।
ਬਿਖਰੇ ਪੈਂਡੇ, ਤਿੜਕੇ ਸੁਪਨੇ, ਹੰਝੂਆਂ ਦੀ ਬਰਸਾਤ ਹੋਈ।

ਤੇਰੇ ਨਾਲ ਬਿਤਾਈਆਂ ਘੜੀਆਂ ਅੱਜ ਤਕ ਉੱਥੇ ਹੀ ਖੜੀਆਂ,
ਤੇਰੇ ਮਗਰੋਂ ਇੰਝ ਲਗਦੈ ਜਿਉਂ ਦਿਨ ਚੜ੍ਹਿਆ ਨਾ ਰਾਤ ਹੋਈ।

ਏਸ ਫ਼ਸਲ 'ਤੇ ਗਹਿਣੇ ਲੈਣੇ, ਜ਼ਿਦ ਸੀ ਮੇਰੀ ਬੇਗ਼ਮ ਦੀ,
ਹੋਰ ਪੈ ਗਿਆ ਕਿੱਲਾ ਗਹਿਣੇ, ਅਣਚਾਹੀ ਬਰਸਾਤ ਹੋਈ।

ਛੱਡ ਲਸਾੜੇ ਦਿਲ ਦੀ ਗੱਠੜੀ, ਖੋਲ੍ਹਨਾ ਵਿੱਚ ਹਮਦਰਦਾਂ ਦੇ,
ਆਖੇਂ ਗਾਫੜ ਜ਼ਖ਼ਮੀ ਸਧਰਾਂ, ਆਪਣਿਆ ਤੋਂ ਮਾਤ ਹੋਈ।ਉਂਝ ਤੇ ਸੂਰਜ ਨਿੱਤ ਹੀ ਚੜਦੈ, ਰੌਸ਼ਨ ਕਰਦੈ ਹਰ ਕੋਨਾ,
ਮੇਰੇ ਹਿੱਸੇ ਦੀ ਖਬਰੇ ਕਿਉਂ, ਅੱਜ ਤਕ ਨਾ ਪ੍ਰਭਾਤ ਹੋਈ।
****

No comments: