tag:blogger.com,1999:blog-3390381720548602805.post9118356627390123572..comments2023-06-02T22:36:55.746+09:30Comments on Shabad Sanjh: ਕਭੀ ਤੋ ਕੁੜੀ ਫਸ ਜਾਏਗੀ !......... ਲੇਖ / ਸ਼ਮੀ ਜਲੰਧਰੀShabad Sanjhhttp://www.blogger.com/profile/07004897689207801015noreply@blogger.comBlogger2125tag:blogger.com,1999:blog-3390381720548602805.post-64629313582418150422011-05-27T14:15:44.974+09:302011-05-27T14:15:44.974+09:30ਸੈਕਸ ਹਰ ਸ਼ਖ਼ਸ ਦੀ ਜ਼ਿੰਦਗੀ ਵਿੱਚ ਆਉਂਦਾ ਹੈ। ਉਸ ਨੂੰ ਇਸ ...ਸੈਕਸ ਹਰ ਸ਼ਖ਼ਸ ਦੀ ਜ਼ਿੰਦਗੀ ਵਿੱਚ ਆਉਂਦਾ ਹੈ। ਉਸ ਨੂੰ ਇਸ ਦੀ ਲੋੜ ਪੈਂਦੀ ਹੈ। ਇਸ ਦੀ ਸਤੰਸ਼ਟੀ ਕੁਦਰਤੀ ਹੈ। ਕੁਦਰਤ ਨੇ ਸੈਕਸ ਮਨੁੱਖ ਦੇ ਅੰਗ ਅੰਗ ਹਰ ਕੋਸ਼ਿਕਾਂ ਵਿੱਚ ਰਖਿਆ ਹੈ, ਇਸ ਤੋਂ ਬਿਨਾਂ ਜ਼ਿੰਦਗੀ ਦੀ ਰਫ਼ਤਾਰ, ਗੁਫਤਾਰ ਸੰਭਵ ਨਹੀਂ। ਪਰ ਇਸ ਨੂੰ ਮਾਨਤਾ ਦੇਣ ਲਗਿਆਂ ਸੱਭ ਨੂੰ ਤਕਲੀਫ਼ ਹੁੰਦੀ ਹੈ। ਹਰ ਕੋਈ ਜਦੋਂ ਇਸ ਨੂੰ ਭੋਗਦਾ ਹੈ, ਮਾਨਸਕ ਤੌਰ ਤੇ ਮਨੋਵਿਗਿਆਨਕ ਤੌਰ ਤੇ ਕੁਝ ਨਾ ਕੁਝ ਜ਼ਰੂਰ ਸੋਚ ਰਿਹਾ ਹੁੰਦਾ ਹੈ। ਕਿਉਂ ਕਿ ਮਨੋਵਿਗਿਆਨੀਆਂ ਅਨੁਸਾਰ ਮਾਨਸਕ ਅਵਸਥਾ ਤੋਂ ਬਿਨਾਂ ਇਸ ਦੀ ਉਤਜਨਾ ਤੇ ਸੰਤੁਸ਼ਟੀ ਸੰਭਵ ਨਹੀਂ। ਕੋਈ ਵੀ ਵਿਅਕਤੀ ਸੈਕਸ ਦੀ ਤ੍ਰਿਪਤੀ ਮਾਨਸਕ ਰੂਪ ਵਿੱਚ ਕਿਵੇਂ ਕਰਦਾ ਹੈ ਇਹ ਉਸ ਦੀ ਨਿੱਜੀ ਜ਼ਿੰਦਗੀ ਦਾ ਹਿੱਸਾ ਹੈ ਜਿਸ ਨਾਲ ਕਿਸੇ ਦਾ ਵੀ ਕੋਈ ਸਰੋਕਾਰ ਨਹੀਂ ਜਦੋਂ ਤੱਕ ਉਹ ਆਪਣੀ ਹੱਦ ਵਿੱਚ ਰਹਿੰਦਾ ਹੈ ਤੇ ਕਿਸੇ ਦੂਜੇ ਦੀ ਆਜ਼ਾਦੀ ਵਿੱਚ ਦਖਲ ਨਹੀਂ ਦਿੰਦਾ। ਹਰ ਕਿਸੇ ਨੂੰ ਆਪਣੀ ਨਿੱਜੀ ਆਜ਼ਾਦੀ ਰੱਕਣ ਦਾ ਹੱਕ ਹੈ। ਕਿਸੇ ਦੀ ਸੈਕਸ ਜ਼ਿੰਦਗੀ ਬਾਰੇ ਚਟਕਾਰੇ ਲੈ ਕੇ ਗੱਲ ਕਰਨਾ ਗੀਤ ਗਾਉਣੇ ਘਟੀਆ ਸਭਿਆਚਾਰ ਦਾ ਹਿੱਸਾ ਹੈ। ਸਾਡੇ ਆਪਣੇ ਸਭਿਆਚਾਰ ਵਿੱਚ ਕੁੜੀਆਂ ਨੂੰ ਤ੍ਰਿੰਝਣਾ ਵਿੱਚ ਆਪਣੇ ਮਨੋਭਾਵ (ਸੈਕਸ ਨਾਲ ਜੁੜੇ ਹੋਏ) ਗੀਤਾਂ ਰਾਹੀ ਪ੍ਰਗਟਾਉਣ ਦਾ ਹੱਕ ਸਮਾਜ ਨੇ ਦਿੱਤਾ ਹੈ ਪਰ ਨਾਲ ਹੀ ਮਰਦਾਂ ਦਾ ਭਰਾਵਾਂ ਦਾ ਉਸ ਥਾਂ ਤੇ ਜਾਣਾ ਵਿਵਰਜਤ ਵੀ ਕੀਤਾ ਹੈ। ਜੇ ਕਰ ਮਾਨ ਸਾਹਿਬ ਵਰਗਾ ਉੱਥੇ ਜਾ ਕੇ ਉਹਨਾਂ ਦੇ ਨਿੱਜੀ ਪ੍ਰਗਟਾਵੇ ਨੂੰ ਚਟਕਾਰੇ ਲੈ ਕੇ ਗਾਵੇ ਤੇ ਲੋਕਾਂ ਦਾ ਮਨੋਰੰਜਨ ਕਰੇ ਤਾਂ ਇਹ ਸੱਭ ਤੋਂ ਘਟੀਆ ਹਰਕਤ ਹੈ। ਸੇਕਸ ਕਿੳਂ ਕਿ ਕੁਦਰਤੀ ਹੈ ਇਸ ਬਾਰੇ ਹਰ ਹਾਲ ਵਿੱਚ ਸੰਤੁਸ਼ਟ ਰਹਿਣਾ ਨਰੋਈ ਮਾਨਸਕ ਸਿਹਤ ਦਾ ਲੱਛਣ ਹੈ। ਇਸ ਉਪਰ ਲਾਈ ਗਈ ਰੋਕ ਬਹੁਤੀ ਵਾਰੀ ਮਾਨਸਕ ਰੋਗਾਂ ਨੂੰ ਜਨਮ ਦਿੰਦੀ ਹੈ, ਸਮਾਜਕ ਵਿਕਾਰਾਂ ਨੂੰ ਜਨਮ ਦਿੰਦੀ ਹੈ, ਜਿਸ ਵਿੱਚ ਲੋਕ ਪਾਗਲ ਹੋ ਜਾਂਦੇ ਹਨ। ਇਸ ਲਈ ਸੈਕਸ ਪ੍ਰਤੀ ਮੋਕਲਾ ਰਵੱਈਆ ਅਪਣਾਉਣਾ ਚਾਹਿਦਾ ਹੈ। ਗੱਲ ਲੰਮੀ ਹੋ ਸਕਦੀ ਹੈ ਤੇ ਬਹਿਸ ਵੀ, ਕਿਉਂ ਕਿ ਪਿਛਲੀ ਇੱਕ ਸਦੀ ਵਿੱਚ ਇਸ ਉਪਰ ਬਹੁਤ ਵਧੀਆ, ਪ੍ਰਮਾਣੀਕ ਵਿਗਿਆਨਕ ਕੰਮ ਹੋ ਚੁਕਿਆ ਹੈ। ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ (ਸੈਕਸ ਬਾਰੇ) ਝਾਕ ਕੇ ਉਸ ਦਾ ਮਜ਼ਾਕ ਬਣਾਉਣਾ ਘੋਰ ਅਨੈਤਿਕ ਹੈ, ਇਹ ਸਾਡੀ ਸੋਚ ਨੂੰ ਸਹੀ ਲੀਹਾਂ ਉਪਰ ਨਹੀਂ ਪਾ ਰਿਹਾ ਸਗੋਂ ਉਸ ਨੂੰ ਕੁਰਾਹੇ ਪਾ ਰਿਹਾ ਹੈ। ਅਜਿਹੇ ਲੋਕਾਂ ਨੂੰ ਖੁਜਰਾਹੋ ਦੇ ਮੰਦਰਾਂ ਦੀਆਂ ਕੰਧਾਂ ਤੇ ਮੁਰਤੀਆਂ ਅਸ਼ਲੀਲ ਦਿਖਈ ਦਿੰਦੀਆਂ ਹਨ।ਗੁਰਦੀਪnoreply@blogger.comtag:blogger.com,1999:blog-3390381720548602805.post-5552632772678323642011-05-25T14:14:19.540+09:302011-05-25T14:14:19.540+09:30what a criticismwhat a criticismkaramhttps://www.blogger.com/profile/12636606457109213371noreply@blogger.com