ਸਾਹਿਤ ਦੀ ਫੁਲਵਾੜੀ ਦੀ ਮਹਿਕਦੀ ਕਿਰਨ : ਰਣਜੀਤ ਕੌਰ ਸਵੀ.......... ਸ਼ਬਦ ਚਿਤਰ / ਪਰਮ ਜੀਤ ਰਾਮਗੜ੍ਹੀਆ, ਬਠਿੰਡਾ

 
ਰਣਜੀਤ ਕੌਰ ਸਵੀ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਪੰਜਾਬ ਦੀਆਂ ਚਰਚਿਤ ਕਵਿੱਤਰੀਆਂ ਦੇ ਵਿੱਚ ਰਣਜੀਤ ਕੌਰ ਸਵੀ ਦਾ ਨਾਮ ਬੜੇ ਮਾਣ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਮਿੱਠੜੇ ਬੋਲ, ਨਰਮ ਸੁਭਾਅ ਤੇ ਬੋਲਚਾਲ ਦਾ ਸੁੰਦਰ ਸਲੀਕਾ ਸਵੀ ਜੀ ਦੇ ਹਿੱਸੇ ਦਾ ਵਿਸ਼ੇਸ਼ ਗੁਣ ਹੈ । ਸਾਹਿਤਕ ਪਿੜ ਅੰਦਰ ਆਪਣੀ ਕਲਮ ਦੀ ਨੋਕ ਜਰੀਏ ਅਜੋਕੇ ਸਮਾਜ ਅੰਦਰ  ਔਰਤ ਦੇ ਅੰਦਰ ਦੀ ਹੂਕ ਨੂੰ ਜਿੰਨ੍ਹਾਂ ਕਲਮਾਂ  ਨੇ ਨੇੜੇ ਤੋਂ ਤੱਕਿਆ ਹੈ, ਉਨ੍ਹਾਂ ਚੁਣਿੰਦਾ ਕਲਮਾਂ ਵਿੱਚ ਰਣਜੀਤ ਕੌਰ ਸਵੀ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ ।
ਰਣਜੀਤ ਕੌਰ ਸਵੀ ਦਾ ਜਨਮ ਰਿਆਸਤੀ ਸ਼ਹਿਰ ਪਟਿਆਲਾ ਵਿਖੇ ਪਿਤਾ ਸ੍। ਗੁਰਮੇਲ ਸਿੰਘ  ਦੇ ਘਰ ਤੇ ਮਾਤਾ ਸ੍ਰੀਮਤੀ ਰਾਜਿੰਦਰ ਕੌਰ ਦੀ ਕੁੱਖੋਂ  ਹੋਇਆ। ਬੇਸ਼ੱਕ ਪਰਿਵਾਰ ਵਿੱਚ  ਲਿਖਣ ਦਾ ਸ਼ੌਂਕ ਹੋਰ ਕਿਸੇ ਵੀ ਮੈਂਬਰ ਨੂੰ ਵੀ ਨਹੀਂ ਸੀ,  ਪਰ ਸਵੀ ਦਾ ਲਿਖਣ ਦਾ ਕਾਰਜ ਪੜ੍ਹਾਈ ਦੇ ਨਾਲ਼ ਨਾਲ਼ ਨਿਰੰਤਰ ਚਲਦਾ ਰਿਹਾ।  'ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ਼' ਕਹਾਵਤ ਸਵੀ ਜੀ ਦੀ ਕਲਮ ਤੇ ਐਨ ਢੁੱਕਦੀ ਹੈ, ਰਣਜੀਤ ਕੌਰ ਸਵੀ ਨੇ  ਜੋ ਵੀ ਲਿਖਿਆ ਹੈ ਬਾ-ਕਮਾਲ ਦਾ ਲਿਖਿਆ ਹੈ। 

ਮੇਰਾ ਪਿੰਡ.......... ਨਜ਼ਮ/ਕਵਿਤਾ / ਸੁਖਵਿੰਦਰ ਵੈਦ

ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ

ਇੱਥੋਂ ਕੁੱਲ ਪਰਿੰਦੇ ਉੱਡ ਗਏ,
ਪੱਤੇ ਸਾਥ ਛੱਡ ਗਏ ਟਾਹਣੀਆਂ ਦਾ
ਇੱਥੋਂ  ਉੱਡੇ ਹਾਸੇ ਖੇੜੇ ਸੁਹੱਪਣ
ਇੱਥੇ ਉੱਡੇ ਸੁਹਾਗ ਰਾਣੀਆਂ ਦਾ
ਇੱਕ ਰੁੱਖ ਨੂੰ ਲੱਗੀਓ ਅੱਗ ਸੀ
ਇੱਕ ਸੂਰਜ ਦੀ ਅੱਗ ਮੱਘੀ ਏ
ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ

ਅਲੋਪ ਰੰਗ.......... ਨਜ਼ਮ / ਕਵਿਤਾ / ਪਰਮ ਜੀਤ 'ਰਾਮਗੜੀਆ'

ਜੰਡ, ਕਰੀਰ, ਚੰਨਣ
ਸਰ, ਕਾਨਾ, ਅੱਕ
ਮਲਾ, ਪੀਲਾਂ ਤੇ ਬਣ

ਹੌਲਾਂ, ਮਰੂੰਡਾ, ਸੱਤੂ, 
ਪਤੋੜ,ਮੱਠੀਆਂ-ਗੁਲਗਲ਼ੇ
ਭੇਲੀ, ਖੁੰਬਾਂ ਤੇ ਸਵੱਝਣ

ਹਲ, ਤੰਗਲੀ, ਸੁਹਾਗਾ
ਸਾਲੰਘ, ਗੱਡਾ, ਢੀਂਡੀ
ਸੇਪੀ, ਅਹਿਰਣ ਤੇ ਘਣ