ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਰੋਧੀ ਫ਼ੈਸਲੇ ਖਿਲਾਫ ਵਿਸ਼ਾਲ ਮੋਮਬੱਤੀ ਮਾਰਚ ਕੀਤਾ ਗਿਆ

ਸਾਹਿਤ ਨੂੰ ਸਮਰਪਿਤ ਸੰਸਥਾ ਲਿਟਰੇਰੀ ਫੋਰਮ, ਫ਼ਰੀਦਕੋਟ ਵਲੋਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਰੋਧੀ ਫੈ਼ਸਲੇ ਖਿਲਾਫ਼
ਵਿਸ਼ਾਲ ਮੋਮਬੱਤੀ ਮਾਰਚ ਕੀਤਾ ਗਿਆ। ਗੁਰੂਦੁਆਰਾ ਖ਼ਾਲਸਾ ਦੀਵਾਨ ਤੋਂ ਟਿੱਲਾ ਬਾਬਾ ਫ਼ਰੀਦ ਤੱਕ ਕੀਤੇ ਗਏ ਮਾਰਚ ਵਿਚ ਫ਼ਰੀਦਕੋਟ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ, ਅਧਿਆਪਕ, ਲੇਖਕ, ਕਲਾਕਾਰ ਸ਼ਾਮਿਲ ਹੋਏ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਸੰਬੋਧਨ ਕਰਦਿਆਂ  ਫੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਪੰਜਾਬੀ ਮਾਂ ਬੋਲੀ ਦੇ ਪਿਛੋਕੜ ਅਤੇ ਪਹਿਲਾਂ ਤੋਂ ਹੀ ਸਮੇਂ ਸਮੇਂ ਇਸ ਉਪਰ ਹੁੰਦੇ ਆ ਰਹੇ ਹਮਲਿਆਂ ਦਾ ਖੁਲਾਸਾ ਕਰਦਿਆਂ  ਕਿਹਾ ਕਿ ਅੱਜ ਵੀ ਦਿੱਲੀ ਯੂਨੀਵਰਸਿਟੀ ਨੇ ਪੰਜਾਬੀ 'ਤੇ ਹਮਲਾ ਕਰਦਿਆਂ 10 ਕਾਲਜਾਂ 'ਚੋਂ ਪੰਜਾਬੀ ਪੜ੍ਹਾਉਣੀ ਬੰਦ ਕਰ ਦਿੱਤੀ ਹੈ। ਪਰ ਪੰਜਾਬੀ ਪਿਆਰੇ ਆਪਣੀ ਮਾਂ ਬੋਲੀ ਲਈ ਵੱਡਾ ਸੰਘਰਸ਼ ਲੜਨ ਲਈ ਤਿਆਰ ਹਨ। ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਾਂਝੀਵਾਲ਼ ਜੱਥੇ ਵਲੋਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਮਾਰੂ ਫੈਸਲੇ ਵਿਰੁੱਧ ਅਤੇ ਦਿੱਲੀ ਰਾਜ ਵਿੱਚ ਪੰਜਾਬੀ ਦਾ ਦੂਜੀ ਭਾਸ਼ਾ ਹੋਣ ਦੇ ਮਸਲੇ 'ਤੇ ਲਗਾਇਆ ਗਿਆ ਪੰਜਾਬੀ ਬੋਲੀ ਮੋਰਚਾ ਅਪਣੇ ਤਰਤਾਲੀ਼ਵੇਂ ਦਿਨ ਵਿਚ ਪੁੱਜ ਗਿਆ ਹੈ। ਪੰਜਾਬੀ ਵਿਰੋਧੀ ਲੌਬੀ ਅਤੇ ਮਾਂ ਬੋਲੀ ਦੀ ਗੱਦਾਰ ਜੁੰਡਲੀ ਦੇ ਵਿਰੋਧ ਵਿਚ ਦਿੱਲੀ ਦੇ ਪੰਜਾਬੀਆਂ ਨੇ ਅਪਣਾ ਵਿਸ਼ਾਲ ਸਮਰਥਨ ਦਸਤਖ਼ਤਾਂ ਦੇ ਰੂਪ ਵਿਚ ਅਤੇ ਇਕੱਤਰਤਾ ਰੂਪ ਵਿਚ, ਪਰਚਾ ਰੂਪ ਵਿਚ ਵੱਡਾ ਸਮਰਥਨ ਦਿੱਤਾ ਹੈ। ਇਸਨੂੰ ਫਿ਼ਰਕਿਆਂ ਦੀ ਨਹੀਂ ਸਗੋਂ ਸਾਂਝੀ ਲੜਾਈ ਵਜੋਂ ਲਿਆ ਗਿਆ ਹੈ। ਆਉਣ ਦਿਨਾਂ ਵਿਚ ਵੱਡੀ ਲਾਮਬੰਦੀ ਲਈ ਦ੍ਰਿੜ ਹਾਂ। ਸ਼ਾਇਰ ਹਰਮੀਤ ਵਿਦਿਆਰਥੀ ਦਿੱਲੀ ਯੂਨੀਵਰਸਿਟੀ ਵਿਚੋਂ ਪੰਜਾਬੀ ਨੂੰ ਸਾਜਿਸ਼ ਤਹਿਤ ਖ਼ਤਮ ਕੀਤਾ ਜਾ ਰਿਹਾ ਹੈ। ਪੰਜਾਬ ਸਾਂਝੀਵਾਲ਼ ਜੱਥੇ ਨੇ ਸੰਘਰਸ਼ ਦਾ ਇਕ ਨਵਾਂ ਰਸਤਾ ਦਿਖਾਇਆ ਹੈ। ਪੰਜਾਬ ਦੇ ਲੋਕ ਹੁਣ ਸ਼ਾਇਦ ਆਪਣੀ ਜ਼ੁਬਾਨ ਲਈ ਹੀਣ ਭਾਵਨਾ ਤਿਆਗ ਕੇ ਮਾਣਮੱਤੇ ਢੰਗ ਨਾਲ਼ ਲੜਾਈ ਲੜ ਸਕਣਗੇ। ਕਾਮਰੇਡ ਗੁਰਦਿਆਲ ਭੱਟੀ ਨੇ ਕਿਹਾ ਕਿ ਭਾਰਤ ਦੀਆਂ ਰਾਜ ਅਤੇ ਕੇਂਦਰੀ ਸਰਕਾਰਾਂ ਨੇ ਭਾਰਤ ਦੇ ਲੋਕਾਂ ਤੋਂ ਉਨ੍ਹਾਂ ਦੀ ਬੋਲੀ ਅਤੇ ਸੱਭਿਆਚਾਰ ਖੋਹਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਦੇਸ਼ ਦੇ ਕਿਰਤੀਆਂ ਦੇ ਸਹਿਯੋਗ ਨਾਲ਼ ਹੀ ਜਿੱਤੀ ਜਾ ਸਕਦੀ ਹੈ। ਸਹਾਇਕ ਨਿਰਦੇਸ਼ਕ ਜਗਜੀਤ ਸਿੰਘ ਚਾਹਲ ਨੇ ਵੀ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਅਪਣੀ ਮਾਂ ਬੋਲੀ ਲਈ ਮੋਢੇ ਨਾਲ਼ ਮੋਢਾ ਲਾ ਕੇ ਲੜਾਈ ਲੜਨਗੇ।



ਇਸ ਮੌਕੇ ਹੋਰਾਂ 'ਤੋਂ ਇਲਾਵਾ ਪ੍ਰਿੰ. ਸੇਵਾ ਸਿੰਘ ਚਾਵਲਾ਼, ਪ੍ਰਿੰ. ਗੁਰਦੀਪ ਸਿੰਘ ਢੁੱਡੀ, ਪ੍ਰੋ ਸਾਧੂ ਸਿੰਘ, ਪ੍ਰੋ. ਰਾਜੇਸ਼ ਮੋਹਨ, ਪ੍ਰੋ. ਪਰਮਿੰਦਰ ਸਿੰਘ, ਲੋਕ ਗਾਇਕ ਕੁਲਵਿੰਦਰ ਕੰਵਲ, ਗੁਰਚਰਨ ਸਿੰਘ ਭੰਗੜਾ ਕੋਚ, ਮੰਚ ਸੰਚਾਲਕ ਜਸਵੀਰ ਜੱਸੀ, ਨਵਰਾਹੀ ਘੁਗਿਆਣਵੀ, ਸ਼ਾਇਰ ਵਿਜੈ ਵਿਵੇਕ, ਤੇਜੀ ਜੌੜਾ, ਜਸਵੀਰ ਸਿੰਘ,  ਜਸਵਿੰਦਰ ਮਿੰਟੂ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਸੁਖਵਿੰਦਰ ਸਾਈਂ, ਬਨਾਰਸੀ ਦਾਸ ਸ਼ਾਸਤਰੀ, ਪ੍ਰੋ. ਪਾਲ ਸਿੰਘ, ਸੁਰਿੰਦਰ ਮਚਾਕੀ, ਸੁਨੀਲ ਵਾਟਸ, ਹਰਪ੍ਰੀਤ ਹਰਫ਼, ਗਾਇਕ ਵਿਜੈ ਦੇਵਗਨ, ਡਾ. ਸੰਜੀਵ ਕਟਾਰੀਆ, ਪ੍ਰਭਦੀਪ ਚਾਵਲਾ, ਗੁਰਮੇਲ ਜੱਸਲ, ਦਰਸ਼ਨ ਲਾਲ ਚੁੱਘ, ਪਰਵੀਨ ਕਾਲਾ, ਰਾਜਪਾਲ ਹਰਦਿਆਲੇਆਣਾ, ਗੀਤਕਾਰ ਜਸਵਿੰਦਰ ਸੰਧੂ, ਮਿੰਟਾ ਚਮੇਲੀ, ਦੇਸ ਰਾਜ ਸ਼ਰਮਾਂ, ਬਲਤੇਜ ਸਿੰਘ ਭਾਸ਼ਾ ਵਿਭਾਗ,  ਅਰਜਨ ਸਿੰਘ,  ਲਾਲ ਸਿੰਘ ਕਲਸੀ, ਨਵਦੀਪ ਲੰਡੇ ਆਦਿ ਹਾਜ਼ਰ ਸਨ।

****

No comments: