ਵਿਸ਼ਵ ਭਰ ਤੋਂ ਆਨ ਲਾਇਨ ਮੀਡੀਆ ਦੀ ਸੰਸਥਾ ਆਈ ਹੋਂਦ ’ਚ

ਲੁਧਿਆਣਾ : ਸਥਾਨਕ ਪੰਜਾਬੀ ਭਵਨ ਵਿਚ ਆਨ ਲਾਇਨ ਮੀਡੀਆ ਕਰਮੀਆਂ ਦੀ ਅਹਿਮ ਮੀਟਿੰਗ ਹੋਈ, ਇਸ ਮੀਟਿੰਗ ਵਿਚ
ਵਿਦੇਸ਼ਾਂ ਵਿਚੋਂ ਹੀ ਆਨ ਲਾਇਨ ਮੀਡੀਆ ਚਲਾ ਰਹੇ ਕਰਮੀ ਵੀ ਆਨ ਲਾਇਨ ਸੁਵਿਧਾ ਨਾਲ ਸ਼ਾਮਲ ਹੋਏ, ਇਸ ਮੀਟਿੰਗ ਵਿਚ ਇਕ ਵਿਸ਼ਵ ਭਰ ਦੇ ਆਨ ਲਾਇਨ ਮੀਡੀਆ ਵਿਚ ਕੰਮ ਕਰ ਰਹੇ ਮੀਡੀਆ ਕਰਮੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਇਕ  ‘ਓਪਨ ਆਨ ਲਾਇਨ ਪ੍ਰੈਸ ਕਲੱਬ’ ਨਾਮ ਦੀ ਸੰਸਥਾ ਬਣਾਈ ਗਈ, ਇਸ ਸੰਸਥਾ ਦੇ ਸਰਪ੍ਰਸਤ ਜਨਮੇਜਾ ਜੌਹਲ ਨੂੰ ਬਣਾਇਆ ਗਿਆ ਜਦ ਕਿ ਵਿਸ਼ਵ ਪੱਧਰ ਦੀ ਮੀਡੀਆ ਕਰਮੀਆਂ ਦੀ ਸਹਿਮਤੀ ਨਾਲ ਗੁਰਨਾਮ ਸਿੰਘ ਅਕੀਦਾ ਨੂੰ ਸਰਬ ਸੰਮਤੀ ਨਾਲ ਵਿਸ਼ਵ ਦਾ ਪ੍ਰਧਾਨ ਚੁਣ ਲਿਆ ਗਿਆ, ਇਸੇ ਤਰ੍ਹਾਂ ਜਨਰਲ ਸਕੱਤਰ ਸੁਖਨੈਬ ਸਿੱਧੂ ਬਠਿੰਡਾ, ਖਜਾਨਚੀ ਬਲਤੇਜ ਪਨੂੰ ਕਨੈਡਾ, ਪ੍ਰੈਸ ਸਕੱਤਰ ਕੁਲਦੀਪ ਚੰਦ ਨੰਗਲ,  ਮੀਤ ਪ੍ਰਧਾਨ ਆਸਟ੍ਰੇਲੀਆ ਤੋਂ ਮਿੰਟੂ ਬਰਾੜ, ਸਕੱਤਰ ਮਨਪ੍ਰੀਤ ਸਿੰਘ ਰੇਡੀਓ 24 ਤੋਂ, ਮਨਦੀਪ ਖੁਰਮੀ ਹਿੰਮਤਪੁਰਾ ਯੂਕੇ ਤੋਂ ਨੂੰ ਸਕੱਤਰ, ਮੀਡੀਆ ਪੰਜਾਬ ਯੁਰਪ ਤੋਂ ਬਲਦੇਵ ਬਾਜਵਾ ਨੂੰ ਸੀਨੀਅਰ ਮੀਤ ਪ੍ਰਧਾਨ, ਕੈਲਗਰੀ ਤੋਂ ਪੰਜਾਬੀ ਅਖਬਾਰ ਤੋਂ ਹਰਬੰਸ ਬੁਟਰ ਨੂੰ ਜੋਆਇੰਟ ਸਕੱਤਰ, ਕਾਰਜਕਾਰੀ ਮੈਂਬਰਾਂ ਵਿਚ ਹਾਂਗ ਕਾਂਗ ਤੋਂ ਅਮਰਜੀਤ ਸਿੰਘ ਗਰੇਵਾਲ ਪੰਜਾਬੀ ਚੇਤਨਾ,  ਰੈਕਟਰ ਕਥੂਰੀਆ ਪੰਜਾਬ ਸਕਰੀਨ ਲੁਧਿਆਣਾ, ਹਰਦੇਵ ਸਿੰਘ ਬਲਿੰਗ ਸਰੀ ਕਨੈਡਾ ਤੋਂ, ਰਘਬੀਰ ਬਲਾਸਪੁਰੀ,  ਪੰਜਾਬੀ ਟ੍ਯਾਇਮਜ਼ ਸ਼ਰਨਜੀਤ ਸਿੰਘ ਕੈਂਥ, ਪਰਮੇਸ਼ਰ ਸਿੰਘ , ਦਰਸ਼ਨ ਬਰਸਾਉਂ (ਅਮਰੀਕਾ), ਸ਼ਰਨਜੀਤ ਬੈਂਸ (ਅਮਰੀਕਾ), ਹਰਬੰਸ ਬੁੱਟਰ (ਕੈਲਗਰੀ), ਰਘਬੀਰ ਬਲਾਸਪੁਰੀ (ਐਡਮਿੰਟਨ), ਹਰਦੇਵ ਸਿੰਘ ਬਿਲਿੰਗ (ਅਬਟਸਫੋਰਡ), ਐਚ ਐਸ ਬਾਵਾ,  ਨੂੰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਹੋਰ ਅਹੁਦਿਆਂ ਦੀ ਅਗਲੀ ਲਿਸਟ ਜਲਦੀ ਹੀ ਜਾਰੀ ਕੀਤੀ ਜਾਵੇਗੀ। 

ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ.......... ਸਾਹਿਤਕ ਮਿਲਣੀ / ਬੂਟਾ ਸਿੰਘ ਵਾਕਫ਼

ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬੀ ਦੇ ਨੌਜਵਾਨ ਗ਼ਜ਼ਲਗੋ ਸ੍ਰੀ ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਈ ਗਈ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਲੋਕ ਨਾਥ, ਜਗਵੰਤ ਨਿਰਮੋਹੀ ਅਤੇ ਬਲਦੇਵ ਸਿੰਘ ਆਜ਼ਾਦ। ਸਮਾਗਮ ਦੇ ਸ਼ੁਰੂ ਵਿਚ ਸ੍ਰੀ ਸੁਨੀਲ ਚੰਦਿਆਨਵੀ ਨੂੰ ਖੂਬਸੂਰਤ ਕਲਮ ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ। ਸ੍ਰੀ ਜਗਵੰਤ ਨਿਰਮੋਹੀ ਨੇ ਸੁਨੀਲ ਚੰਦਿਆਨਵੀ ਦੀ ਹਾਜ਼ਰੀਨ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਉਨਾਂ ਨੂੰ ਸਾਊ ਮਨੁੱਖ, ਵਧੀਆ ਮਿੱਤਰ ਅਤੇ ਉਚ-ਕੋਟੀ ਦਾ ਗ਼ਜ਼ਲਗੋ ਕਿਹਾ। ਡਾ. ਢੀਂਗਰਾ ਨੇ ਆਖਿਆ ਕਿ ਚੰਦਿਆਨਵੀ ਇੱਕ ਨਵੀਂ ਭਾਸ਼ਾ ਸਿਰਜ ਰਿਹਾ ਹੈ। ਇਸ ਦੀ ਗ਼ਜ਼ਲ ਹਾਸ਼ੀਏ ਵੱਲ ਧੱਕੇ ਲੋਕਾਂ ਪ੍ਰਤੀ ਪ੍ਰਤੀਬੱਧ ਨਜ਼ਰ ਆਉਂਦੀ ਹੈ ਅਤੇ ਪਾਠਕ ਨੂੰ ਚੇਤਨਾ ਪ੍ਰਦਾਨ ਕਰਦੀ ਹੈ। ਹਾਜ਼ਰੀਨ ਨਾਲ ਆਪਣੀ ਕਲਮ ਦਾ ਸਫ਼ਰ ਸਾਂਝਾ ਕਰਦਿਆਂ ਸ੍ਰੀ ਸੁਨੀਲ ਚੰਦਿਆਨਵੀ ਨੇ ਆਖਿਆ ਕਿ ਹੋਰਨਾਂ ਵਿਧਾਵਾਂ ਤੇ ਕਾਫੀ ਸਮਾਂ ਕੰਮ ਕਰਨ ਉਪਰੰਤ ਉਨਾਂ ਨੇ ਸੁਚੇਤ ਰੂਪ ਵਿਚ ਗ਼ਜ਼ਲ ਵਿਧਾ ਨੂੰ ਅਪਣਾਇਆ ਹੈ ਕਿਉਂਕਿ ਗ਼ਜ਼ਲ ਉਨਾਂ ਦੇ ਸੁਭਾਅ ਦੇ ਬਿਲਕੁਲ ਅਨੁਕੂਲ ਹੈ। ਉਨਾਂ ਆਖਿਆ ਕਿ ਕਵਿਤਾ ਉਨਾਂ ਲਈ ਇਲਹਾਮ ਨਹੀਂ ਬਲਕਿ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਉਨਾਂ ਨੂੰ ਗ਼ਜ਼ਲ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਉਨਾਂ ਆਪਣੀਆਂ ਚੋਣਵੀਂਆਂ ਗ਼ਜ਼ਲਾਂ ਹਾਜ਼ਾਰੀਨ ਨਾਲ ਸਾਂਝੀਆਂ ਕੀਤੀਆਂ ਜਿਨਾਂ ਨੂੰ ਹਾਜ਼ਰ ਸਰੋਤਿਆਂ ਵੱਲੋਂ ਬੇਹੱਦ ਸਰਾਹਿਆ ਗਿਆ।

ਲਾਲਿਆਂ ਦਾ ਵਿਆਹ.......... ਕਾਵਿ ਵਿਅੰਗ / ਗੁਰਾਂਦਿੱਤਾ ਸੰਧੂ

ਲਾਲਿਆਂ ਨੇ ਟੈਂਟ ਸੀ ਗਲ਼ੀ ‘ਚ ਲਾ ਲਿਆ।
ਰਸਤੇ ਨੂੰ   ਰੋਕ  ਪੈਲਿਸ   ਬਣਾ  ਲਿਆ।

ਫੇਰਿਆਂ   ਦੀ  ਰਸਮ  ਹੋਣੀ  ਸੀ ਰਾਤ  ਨੂੰ।
ਚਾਹ-ਪਾਣੀ ਪਿਆਉਂਦੇ ਪਏ ਸੀ ਬਰਾਤ ਨੂੰ।

ਫੜ ਕੇ ਪਲੇਟਾਂ ਹਰ ਜਾਨੀ  ਖੜ੍ਹ ਗਿਆ।
ਓਸੇ ਵੇਲੇ਼ ਢੱਠਾ ਟੈਂਟ ਵਿਚ ਵੜ ਗਿਆ।

ਸਵਾ ਛੱਬੀ ਘੰਟੇ.......... ਅਭੁੱਲ ਯਾਦਾਂ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਸਿਆਣੇ ਸੱਚ ਹੀ ਕਹਿੰਦੇ ਹਨ ਕਿ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਨਾਲ ਵਾਹ ਵੀ ਪੈ ਗਿਆ ਤੇ ਇਸ ਰਾਹ ‘ਤੇ ਵੀ ਤੁਰਨਾ ਪਿਆ । ਸਰੀਰਕ ਦੁੱਖ ਤਾਂ ਆਉਣੇ ਜਾਣੇ ਹਨ ਤੇ ਇਨ੍ਹਾਂ ਉਪਰ ਕਿਸੇ ਦਾ ਵੱਸ ਵੀ ਨਹੀਂ, ਪਰ ਭਾਰਤੀ ਤੇ ਆਸਟ੍ਰੇਲੀਅਨ ਮੈਡੀਕਲ ਸੇਵਾਵਾਂ ‘ਚ ਬਹੁਤ ਵੱਡਾ ਫਰਕ ਨਜ਼ਰ ਆਇਆ । ਜਿਸ ਸਮੱਸਿਆ ਕਰਕੇ ਸਵਾ ਛੱਬੀ  ਘੰਟੇ ਹਸਪਤਾਲ ‘ਚ ਗੁਜ਼ਾਰੇ, ਉਸੇ ਸਮੱਸਿਆ ਕਾਰਨ ਕਰੀਬ ਪੰਜ ਸਾਲ ਪਹਿਲਾਂ ਲੁਧਿਆਣੇ ਦੇ ਡੀ. ਐਮ. ਸੀ. ‘ਚ ਵੀ ਕਰੀਬ ਪੰਜਾਹ ਘੰਟੇ ਗੁਜ਼ਾਰ ਚੁੱਕਾ ਹਾਂ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਦੀ ਜੋ ਸਭ ਤੋਂ ਵੱਡੀ ਕਮੀ ਨਜ਼ਰੀਂ ਆਈ, ਉਹ ਇਹ ਸੀ ਕਿ ਛੇਤੀ ਕੀਤੇ ਡਾਕਟਰ ਦੁਆਰਾ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ, ਖਾਸ ਤੌਰ ‘ਤੇ ਜਦੋਂ ਕਿਸੇ ਸਪੈਸ਼ਲਿਸਟ ਨੂੰ ਮਿਲਣਾ ਹੋਵੇ । ਹਾਂ ! ਜੇਕਰ ਤਕਲੀਫ਼ ਇਤਨੀ ਹੈ ਕਿ ਐਂਬੂਲੈਂਸ ਦੁਆਰਾ ਹਸਪਤਾਲ ਜਾਣਾ ਪਵੇ ਤਾਂ ਕਿਆ ਬਾਤਾਂ ਬਈ ਵਾਲੀ ਗੱਲ ਹੁੰਦੀ ਹੈ ਤੇ ਘਰ ਬੈਠਿਆਂ ਬਹੁਤ ਹੀ ਉਮਦਾ ਸੇਵਾਵਾਂ ਬਹੁਤ ਜਲਦੀ ਮਿਲਦੀਆਂ ਹਨ । ਉਂਝ ਡਾਕਟਰ ਕੋਈ ਵੀ ਹੋਵੇ, ਜਨਰਲ ਪ੍ਰੈਕਟੀਸ਼ੀਨਰ ਜਾਂ ਸਪੈਸ਼ਲਿਸਟ, ਉਸਨੂੰ ਮਿਲਣ ਲਈ ਪਹਿਲਾਂ ਸਮਾਂ ਲੈਣਾ ਪੈਂਦਾ ਹੈ ।
ਸਾਡੇ ਵਤਨਾਂ ਵਾਲੇ ਪਾਸਿਓਂ ਜਦੋਂ ਕੋਈ ਵੀ ਪ੍ਰਦੇਸੀਂ ਆਉਂਦਾ ਹੈ ਤਾਂ ਉਸਨੂੰ ਬੀਚ ‘ਤੇ ਭਾਵ ਸਮੁੰਦਰ ਦੇ ਕਿਨਾਰੇ ਜਾਣ ਦੀ ਬੜੀ ਤਾਂਘ ਹੁੰਦੀ ਹੈ । ਹੋਵੇ ਵੀ ਕਿਉਂ ਨਾ, ਵਤਨੀਂ ਤਾਂ ਬੀਚ ਦੱਖਣ ਵਾਲੇ ਪਾਸੇ ਹੀ ਹੈ ਤੇ ਜੀਹਨੇ ਕਦੇ ਬਠਿੰਡਾ ਨਹੀਂ ਟੱਪਿਆ ਹੁੰਦਾ, ਆਸਟ੍ਰੇਲੀਆ ਵਰਗੇ ਮੁਲਕ ‘ਚ ਆ ਪੁੱਜੇ ਤਾਂ ਸੁਭਾਵਿਕ ਹੀ ਬੀਚ ਆਪਣੇ ਵੱਲ ਨੂੰ ਖਿੱਚਦਾ ਹੈ । ਬੀਚ, ਜੋ ਸਿਰਫ਼ ਫਿਲਮਾਂ ‘ਚ ਹੀ ਦੇਖਿਆ ਹੁੰਦਾ ਹੈ । ਬੀਚ, ਜੋ ਕਦੇ ਸੁਪਨੇ ‘ਚ ਵੀ ਨਹੀਂ ਆਇਆ ਹੁੰਦਾ । ਬੀਚ, ਜਿਸਦਾ ਧਿਆਨ ਆਉਂਦਿਆਂ ਹੀ ਰੌਣਕਾਂ ਸ਼ੌਣਕਾਂ ਦੇ ਨਾਲ਼ ਨਾਲ਼ ਫੀਮੇਲ ਆਵਾਜ਼ ‘ਚ ਲਾ ਲਾ ਲਾਲਾ ਤੇ ਮੁੜਕੇ ਆਹਾ ਵਰਗਾ ਮਧੁਰ ਸੰਗੀਤ ਵੀ ਜਿ਼ਹਨ ‘ਚ ਸਹਿਜੇ ਹੀ ਆ, ਮਨ ਨੂੰ ਆਨੰਦਿਤ ਕਰ ਦਿੰਦਾ ਹੈ । ਅਜਿਹੇ ਹਾਲਤਾਂ ‘ਚ ਜੇਕਰ ਕੋਈ ਹਮਵਤਨੀਂ ਜਾਂ ਹਮਾਤੜ ਬੀਚ ‘ਤੇ ਖਿੱਚੀਆਂ ਫੋਟੋਆਂ ਨੂੰ ਫੇਸਬੁੱਕ ‘ਤੇ ਖਰੀਆਂ ਕਰਦਾ ਹੈ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ । ਇਹ ਗੱਲ ਵੱਖਰੀ ਹੈ ਕਿ ਪਹਿਲਾਂ ਪਹਿਲ ਜਦੋਂ ਵੀ ਕੋਈ ਹਮਾਤੜ ਬੀਚ ‘ਤੇ ਜਾਂਦਾ ਹੈ ਤਾਂ ਚੰਗੀ ਜੀਨ ਸ਼ੀਨ, ਅੱਧੀਆਂ ਬਾਂਹਾਂ ਵਾਲੀ ਡੱਬੀਆਂ ਵਾਲੀ ਸ਼ਰਟ ਨਾਲ਼ ਪਾਈ ਹੁੰਦੀ ਹੈ ਤੇ ਸ਼ਰਟ, ਪੈਂਟ ‘ਚ ਤੁੰਨ ਕੇ ਉਤੋਂ ਬੈਲਟ ਲੱਗੀ ਹੁੰਦੀ ਹੈ ਤੇ ਪੈਰਾਂ ‘ਚ, ਜੀ ਪੈਰਾਂ ‘ਚ ਓਰੀਜਨਲ ਲੈਦਰ ਦੇ ਬੂਟ ਵੀ ਸਣੇ ਜੁਰਾਬਾਂ ਪਾਏ ਹੁੰਦੇ ਹਨ । ਬੀਚ ‘ਤੇ ਪੁੱਜਣ ਦੇ ਅੱਧੇ ਕੁ ਘੰਟੇ ਦੇ ਬਾਅਦ ਚਿੱਤ ਕਰਦਾ ਹੈ ਕਿ ਰੇਤ ‘ਤੇ ਚਹਿਲ ਕਦਮੀ ਕੀਤੀ ਜਾਵੇ । ਮੁੜ ਬੀਚ ‘ਤੇ ਬੂਟ ਹੱਥਾਂ ‘ਚ ਲਮਕਾ, ਥੱਲੋਂ ਪਹੁੰਚੇ ਮੋੜ ਕੇ ਜੀਨਾਂ ਸ਼ੀਨਾਂ ‘ਚ ਕੱਸੇ ਅਸੀਂ ਹੀ ਨਜ਼ਰੀਂ ਪੈਂਦੇ ਹਾਂ ਤੇ ਲੋਕਲ ਜਨਤਾ ਭਾਵ ਗੋਰੇ ਗੋਰੀਆਂ ‘ਦੇ ਤਨ ਦੇ ਕੱਪੜੇ ਤਾਂ ਕੱਕੇ ਨੂੰ ਅੱਧਕ, ਪੱਪਾ ਤੱਕ ਹੀ ਸੀਮਤ ਹੁੰਦੇ ਹਨ, ਰਾੜੇ ਨੂੰ ਲਾਮ ਲਾਉਣ ਦੀ ਲੋੜ ਤਾਂ ਪੈਂਦੀ ਹੀ ਨਹੀਂ ।

ਢਲਦੇ ਪਰਛਾਵੇਂ.......... ਕਹਾਣੀ / ਰਵੀ ਸਚਦੇਵਾ


ਪਟੇਲ ਨਗਰ ਵਿੱਚ ਕਿਰਾਏ ਦੇ ਇੱਕ ਮਕਾਨ 'ਚ ਦੋ ਛੜੇ ਰਹਿੰਦੇ ਸਨ। ਹਫ਼ਤੇ 'ਚ ਇੱਕ ਦੋ ਸ਼ਿਫਟਾਂ, ਬਾਕੀ ਪੰਜੋ ਦਿਨ ਗਲੀਆਂ 'ਚ



ਖਾਕ  ਛਾਣਦੇ ਕੁੜੀਆਂ ਮਗਰ। ਦੋ ਦਿਨ ਦੀ ਖੱਟੀ ਉਨ੍ਹਾਂ ਲਈ ਊਠ ਤੋਂ ਚਾਨਣੀ ਲਾਉਂਣ ਨੂੰ ਕਾਫ਼ੀ ਸੀ। ਥੋੜੇ ਨਾਲ ਵੀ ਉਹ ਦਾਲ ਫੁਲਕਾ ਵਧੀਆਂ ਤੋਰੀ ਰੱਖਦੇ। ਪਰ ਇਸ ਵਾਰ ਤਾਂ ਖੂਹ ਵੀ ਨਿਖੁੱਟਦਾ ਜਾਂਦਾ ਸੀ। ਹਫ਼ਤੇ ਤੋਂ ਉੱਪਰ ਹੋ ਗਿਆ ਸੀ, ਉਨ੍ਹਾਂ ਨੂੰ ਵਿਹਲੇ ਬੈਠਿਆਂ।  ਜਿਸ ਫੈਕਟਰੀ 'ਚ ਉਹ ਕੰਮ ਕਰਦੇ ਸਨ, ਉਨ੍ਹੀਂ ਦਿਨੀ ਉੱਥੇ ਸਫ਼ਾਈ ਅਭਿਆਨ ਚੱਲ ਰਿਹਾ ਸੀ। ਸੱਤਾਂ-ਅੱਠਾਂ ਮਹੀਨਿਆਂ ਬਾਅਦ ਐਨ.ਆਰ.ਆਈ. ਬੋਸ ਨੇ ਇੰਡੀਆ ਫੇਰੀ ਪਾਉਣ ਜੋ ਆਉਣਾ ਸੀ। ਪਾਪੜੀ ਲੱਥੀਆਂ  ਕੰਧਾਂ ਨੂੰ ਰੰਗ-ਰੋਗਣ ਨਾਲ ਦਰੁਸਤ ਕਰਨਾ, ਕਾਲਸ ਜੰਮੀਆਂ ਮਸ਼ੀਨਾਂ ਨੂੰ ਲਿਸ਼ਕਾਉਣਾ 'ਤੇ ਬਾਹਰਲੇ ਬੰਨੀ ਘਾਹ ਦੀ ਕੱਟ-ਵੱਢ ਕਰਨਾ, ਕਾਰ ਪਾਰਕਿੰਗ 'ਚ ਖੜ੍ਹੇ ਬਰਸਾਤੀ ਪਾਣੀ ਦਾ ਨਿਕਾਸ ਕਰਨਾ, ਖੱਡਿਆਂ ਨੂੰ ਪੂਰਨਾ। 'ਤੇ ਹੋਰ ਵੀ ਅਜਿਹੇ ਬਹੁਗੁਣੇ ਕੰਮ ਮੈਨੇਜਰ ਦਾ ਸਿਰ ਦਰਦ ਬਣੇ ਹੋਏ ਸਨ। ਚੱਲਦੇ ਇਸ ਮਹਾ ਸਫਾਈ ਅਭਿਆਨ ਕਾਰਨ ਫੈਕਟਰੀ ਦੀਆਂ  ਚੰਦ ਮਸ਼ੀਨਾਂ  ਚੰਦ ਦਿਨਾਂ ਵਾਸਤੇ ਬੰਦ ਕਰਨੀਆਂ ਪਈਆਂ। ਸਟਾਫ਼ ਅੱਧਾ ਵਿਹਲਾ ਹੋ ਗਿਆ। ਮਜ਼ਬੂਰੀ ਵੱਸ ਕੁਝ ਮੁਲਾਜ਼ਮਾਂ ਨੂੰ ਛੁੱਟੀਆਂ ਕਰਨੀਆਂ ਪਈਆਂ। ਇਹ ਦੋਨੋਂ ਵੀ ਇਸ ਲਿਸਟ 'ਚ ਆ ਗਏ। ਪੰਜ ਦਿਨ ਉਨ੍ਹਾਂ ਨੇ ਗਲੀਆਂ 'ਚ ਠਰਕ ਭੋਰਦੇ ਖੂਬ ਲਫੈਡ ਆਸ਼ਕੀ ਕੀਤੀ। 'ਤੇ ਛੇਵੇਂ  ਦਿਨ ਬੰਦ ਕਮਰੇ 'ਚ ਫੈਸ਼ਨ ਟੀ.ਵੀ. ਤੇ ਪਰੋਸੀਆਂ ਜਾ ਰਹੀਆਂ ਤਕਰੀਬਨ ਬੇਨਕਾਬ ਵਿਦੇਸ਼ੀ ਮਾਡਲ ਨੱਢੀਆਂ ਨੂੰ ਜਗਿਆਸੀ 'ਤੇ ਅਭਿਲਾਸ਼ੀ ਅੱਖਾਂ ਨਾਲ ਤੱਕਦੇ ਕੱਢਿਆ।

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਰੋਧੀ ਫ਼ੈਸਲੇ ਖਿਲਾਫ ਵਿਸ਼ਾਲ ਮੋਮਬੱਤੀ ਮਾਰਚ ਕੀਤਾ ਗਿਆ

ਸਾਹਿਤ ਨੂੰ ਸਮਰਪਿਤ ਸੰਸਥਾ ਲਿਟਰੇਰੀ ਫੋਰਮ, ਫ਼ਰੀਦਕੋਟ ਵਲੋਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਰੋਧੀ ਫੈ਼ਸਲੇ ਖਿਲਾਫ਼
ਵਿਸ਼ਾਲ ਮੋਮਬੱਤੀ ਮਾਰਚ ਕੀਤਾ ਗਿਆ। ਗੁਰੂਦੁਆਰਾ ਖ਼ਾਲਸਾ ਦੀਵਾਨ ਤੋਂ ਟਿੱਲਾ ਬਾਬਾ ਫ਼ਰੀਦ ਤੱਕ ਕੀਤੇ ਗਏ ਮਾਰਚ ਵਿਚ ਫ਼ਰੀਦਕੋਟ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ, ਅਧਿਆਪਕ, ਲੇਖਕ, ਕਲਾਕਾਰ ਸ਼ਾਮਿਲ ਹੋਏ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਸੰਬੋਧਨ ਕਰਦਿਆਂ  ਫੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਪੰਜਾਬੀ ਮਾਂ ਬੋਲੀ ਦੇ ਪਿਛੋਕੜ ਅਤੇ ਪਹਿਲਾਂ ਤੋਂ ਹੀ ਸਮੇਂ ਸਮੇਂ ਇਸ ਉਪਰ ਹੁੰਦੇ ਆ ਰਹੇ ਹਮਲਿਆਂ ਦਾ ਖੁਲਾਸਾ ਕਰਦਿਆਂ  ਕਿਹਾ ਕਿ ਅੱਜ ਵੀ ਦਿੱਲੀ ਯੂਨੀਵਰਸਿਟੀ ਨੇ ਪੰਜਾਬੀ 'ਤੇ ਹਮਲਾ ਕਰਦਿਆਂ 10 ਕਾਲਜਾਂ 'ਚੋਂ ਪੰਜਾਬੀ ਪੜ੍ਹਾਉਣੀ ਬੰਦ ਕਰ ਦਿੱਤੀ ਹੈ। ਪਰ ਪੰਜਾਬੀ ਪਿਆਰੇ ਆਪਣੀ ਮਾਂ ਬੋਲੀ ਲਈ ਵੱਡਾ ਸੰਘਰਸ਼ ਲੜਨ ਲਈ ਤਿਆਰ ਹਨ। ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਾਂਝੀਵਾਲ਼ ਜੱਥੇ ਵਲੋਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਮਾਰੂ ਫੈਸਲੇ ਵਿਰੁੱਧ ਅਤੇ ਦਿੱਲੀ ਰਾਜ ਵਿੱਚ ਪੰਜਾਬੀ ਦਾ ਦੂਜੀ ਭਾਸ਼ਾ ਹੋਣ ਦੇ ਮਸਲੇ 'ਤੇ ਲਗਾਇਆ ਗਿਆ ਪੰਜਾਬੀ ਬੋਲੀ ਮੋਰਚਾ ਅਪਣੇ ਤਰਤਾਲੀ਼ਵੇਂ ਦਿਨ ਵਿਚ ਪੁੱਜ ਗਿਆ ਹੈ। ਪੰਜਾਬੀ ਵਿਰੋਧੀ ਲੌਬੀ ਅਤੇ ਮਾਂ ਬੋਲੀ ਦੀ ਗੱਦਾਰ ਜੁੰਡਲੀ ਦੇ ਵਿਰੋਧ ਵਿਚ ਦਿੱਲੀ ਦੇ ਪੰਜਾਬੀਆਂ ਨੇ ਅਪਣਾ ਵਿਸ਼ਾਲ ਸਮਰਥਨ ਦਸਤਖ਼ਤਾਂ ਦੇ ਰੂਪ ਵਿਚ ਅਤੇ ਇਕੱਤਰਤਾ ਰੂਪ ਵਿਚ, ਪਰਚਾ ਰੂਪ ਵਿਚ ਵੱਡਾ ਸਮਰਥਨ ਦਿੱਤਾ ਹੈ। ਇਸਨੂੰ ਫਿ਼ਰਕਿਆਂ ਦੀ ਨਹੀਂ ਸਗੋਂ ਸਾਂਝੀ ਲੜਾਈ ਵਜੋਂ ਲਿਆ ਗਿਆ ਹੈ। ਆਉਣ ਦਿਨਾਂ ਵਿਚ ਵੱਡੀ ਲਾਮਬੰਦੀ ਲਈ ਦ੍ਰਿੜ ਹਾਂ। ਸ਼ਾਇਰ ਹਰਮੀਤ ਵਿਦਿਆਰਥੀ ਦਿੱਲੀ ਯੂਨੀਵਰਸਿਟੀ ਵਿਚੋਂ ਪੰਜਾਬੀ ਨੂੰ ਸਾਜਿਸ਼ ਤਹਿਤ ਖ਼ਤਮ ਕੀਤਾ ਜਾ ਰਿਹਾ ਹੈ। ਪੰਜਾਬ ਸਾਂਝੀਵਾਲ਼ ਜੱਥੇ ਨੇ ਸੰਘਰਸ਼ ਦਾ ਇਕ ਨਵਾਂ ਰਸਤਾ ਦਿਖਾਇਆ ਹੈ। ਪੰਜਾਬ ਦੇ ਲੋਕ ਹੁਣ ਸ਼ਾਇਦ ਆਪਣੀ ਜ਼ੁਬਾਨ ਲਈ ਹੀਣ ਭਾਵਨਾ ਤਿਆਗ ਕੇ ਮਾਣਮੱਤੇ ਢੰਗ ਨਾਲ਼ ਲੜਾਈ ਲੜ ਸਕਣਗੇ। ਕਾਮਰੇਡ ਗੁਰਦਿਆਲ ਭੱਟੀ ਨੇ ਕਿਹਾ ਕਿ ਭਾਰਤ ਦੀਆਂ ਰਾਜ ਅਤੇ ਕੇਂਦਰੀ ਸਰਕਾਰਾਂ ਨੇ ਭਾਰਤ ਦੇ ਲੋਕਾਂ ਤੋਂ ਉਨ੍ਹਾਂ ਦੀ ਬੋਲੀ ਅਤੇ ਸੱਭਿਆਚਾਰ ਖੋਹਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਦੇਸ਼ ਦੇ ਕਿਰਤੀਆਂ ਦੇ ਸਹਿਯੋਗ ਨਾਲ਼ ਹੀ ਜਿੱਤੀ ਜਾ ਸਕਦੀ ਹੈ। ਸਹਾਇਕ ਨਿਰਦੇਸ਼ਕ ਜਗਜੀਤ ਸਿੰਘ ਚਾਹਲ ਨੇ ਵੀ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਅਪਣੀ ਮਾਂ ਬੋਲੀ ਲਈ ਮੋਢੇ ਨਾਲ਼ ਮੋਢਾ ਲਾ ਕੇ ਲੜਾਈ ਲੜਨਗੇ।

ਨਵੇਂ ਸ਼ਾਇਰਾਂ ਨੂੰ ਸਮਰਪਿਤ ‘ਅਦਬੀ ਮਹਿਫ਼ਿਲ’ ਕਰ ਗਈ ਸਰੋਤਿਆਂ ਨੂੰ ਅਨੰਦਿਤ.......... ਜਸਬੀਰ ਕੌਰ

“ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹੀ ਹੈ ਕਿ ਸਾਡੇ ਨਵੇਂ ਸ਼ਾਇਰ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਨਾਂ ਸ਼ਾਇਰਾਂ ਨੂੰ ਭਾਸ਼ਾ, ਵਿਆਕਰਨ ਅਤੇ ਰਵਾਨਗੀ ਦੀ ਪੂਰਨ ਸਮਝ ਹੈ”, ਇਹ ਵਿਚਾਰ ਡਾ. ਦਵਿੰਦਰ ਸੈਫ਼ੀ ਨੇ ਨਵੀਂ ਪੰਜਾਬੀ ਕਵਿਤਾ ਨੂੰ ਸਮਰਪਿਤ “ਅਦਬੀ ਮਹਿਫਿ਼ਲ” ‘ਚ ਪੇਸ਼ ਕੀਤੇ ਜਦ ਕਿ ਉਹ ਸਾਹਿਤਕ ਗਤੀਵਿਧੀਆਂ ਨੂੰ ਸਮਰਪਿਤ ਸੰਸਥਾ ਲਿਟਰੇਰੀ ਫੋਰਮ, ਫਰੀਦਕੋਟ ਵੱਲੋਂ ਰਚੇ ਗਏ ਇਸ ਸਮਾਗਮ ‘ਚ ਬੋਲ ਰਹੇ ਸਨ । ਇਸ ਮੌਕੇ ‘ਤੇ ਉਨ੍ਹਾਂ ਨੇ ਹਰ ਕਵੀ ਦੀ ਵਿੱਲਖਣਤਾ ਬਾਰੇ ਸਿਧਾਂਤਕ ਨੁਕਤੇ ਵੀ ਦੱਸੇ।
ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਸੀਨੀਅਰ ਸੈਕੰਡਰੀ ਲੜਕੀਆਂ ਫ਼ਰੀਦਕੋਟ ਵਿਖੇ ਕਰਵਾਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸਾਹਿਤਕਾਰ ਹਰਮੰਦਰ ਸਿੰਘ ਕੁਹਾਰਵਾਲਾ, ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਡਾ. ਦੇਵਿੰਦਰ ਸੈਫ਼ੀ, ਪ੍ਰੋ. ਸਾਧੂ ਸਿੰਘ ਅਤੇ ਨਾਵਲਕਾਰ ਬਾਬੂ ਸਿੰਘ ਬਰਾੜ ਸੁਸ਼ੋਭਿਤ ਹੋਏ। ਸਮਾਗਮ ਦਾ ਆਗਾਜ਼ ਖੂਬਸੂਰਤ ਆਵਾਜ਼ ਦੇ ਮਾਲਿਕ ਵਿਜੈ ਦੇਵਗਨ ਨੇ ਰਾਜਿੰਦਰਜੀਤ ਇੰਗਲੈਂਡ ਦੀ .ਗਜ਼ਲ ਨਾਲ ਕੀਤੀ। ਫਿਰ ਉਭਰਦੇ ਗਾਇਕ ਸੁਖਜਿੰਦਰ ਸੰਧੂ ਨੇ ਸਾਹਿਤਕ ਗੀਤ ਤੇ ਮਿੱਠੀ ਆਵਾਜ਼ ਦੇ ਸੁਮੇਲ ਨਾਲ ਸਰੋਤਿਆਂ ਨੂੰ ਆਨੰਦਿਤ ਕੀਤਾ । ਇਸ ਮੌਕੇ ‘ਤੇ ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਤੇ ਦੱਸਿਆ ਕਿ ਅੱਜ ਦਾ ਸਮਾਗਮ ਕਰਾਉਣ ਦਾ ਉਦੇਸ਼ ਇਲਾਕੇ ਦੇ ਉਭਰ ਰਹੇ ਸ਼ਾਇਰਾਂ ਨੂੰ ਸਰੋਤਿਆਂ ਦੇ ਰੂਬਰੂ ਕਰਨਾ ਹੈ। ਇਸ ਮੌਕੇ ਨੌਜਵਾਨ ਸ਼ਾਇਰ ਹਰਪ੍ਰੀਤ ਨੇ ‘ਸਹਿਯੋਗ’ ਅਤੇ ‘ਅੰਤਰ ਸਹਿਯੋਗ’, ਕਾਗਜ਼ ਚੁਗਣ ਵਾਲਾ ਰਚਨਾਵਾਂ ਪੇਸ਼ ਕਰਦਿਆਂ ਮਨੁੱਖੀ ਮਨ ਦੀਆਂ ਅੰਤਰੀਵ ਪਰਤਾਂ ਬਾਖੂਬੀ ਖੋਲੀਆਂ। ਸ਼ਾਇਰ ਨਵੀ ਨਿਰਮਾਣ ਨੇ ਬਹੁਤ ਹੀ ਮਖ਼ਸੂਸ ਅੰਦਾਜ਼ ’ਚ ਸਮਾਜਿਕ ਢਾਂਚੇ ਉਪਰ ਚੋਟ ਕਰਦਿਆਂ ਨਜ਼ਮਾਂ ‘ਮੇਰੀ ਕਵਿਤਾ ਦਾਮਿਨੀ ਦੇ ਨਾਮ’, ਅਤੇ ‘ਕੌਣ’ ਕਮਾਲ ਦੇ ਅੰਦਾਜ਼ ’ਚ ਪੇਸ਼ ਕੀਤੀਆਂ। ਫ਼ਿਰ ਵਾਰੀ ਆਈ ਸ਼ਾਇਰਾ ਅਨੰਤ ਗਿੱਲ ਦੀ, ਜਿਸ ਨੇ ‘ਕ੍ਰਾਂਤੀ’, ‘ਇਨਸਾਨੀਅਤ’ ਅਤੇ ‘ਔਰਤ ਦੀ ਤ੍ਰਸਾਦੀ ’ ਰਾਹੀਂ ਔਰਤ ਦੀਆਂ ਭਾਵਨਾਵਾਂ ਨੂੰ ਪੇਸ਼ ਕਰਦਿਆਂ ਪ੍ਰਭਾਵਿਤ ਕੀਤਾ। ਸ਼ਾਇਰ ਕੁਲਵਿੰਦਰ ਵਿਰਕ ਅਤੇ ਜਗਦੀਪ ਹਸਰਤ ਨੇ ਵੀ ਆਪਣੀ ਨਜ਼ਮਾਂ ਨਾਲ ਸਰੋਤਿਆਂ ਨਾਲ ਇਕਮਿਕਤਾ ਬਣਾਈ ਅਤੇ ਭਰਪੂਰ ਦਾਦ ਹਾਸਲ ਕੀਤੀ।

ਸ਼ਬਦਾਂ ਦਾ ਜਾਦੂਗਰ ‘ਦੇਬੀ ਮਖਸੂਸਪੁਰੀ’.......... ਸ਼ਬਦ ਚਿਤਰ / ਗੁਰਜਿੰਦਰ ਮਾਹੀ

ਸ਼ਬਦਾਂ ਦੇ ਜਾਦੂਗਰ ‘ਦੇਬੀ ਮਖਸੂਸਪੁਰੀ’ ਦੀ ਸ਼ਖਸ਼ੀਅਤ ਨੂੰ ਸ਼ਬਦਾਂ ਵਿਚ ਬਿਆਨ ਕਰ ਸਕਣਾ ਬਹੁਤ ਮੁਸ਼ਕਲ ਹੈ, ਫਿਰ ਜੇ ਦੇਬੀ ਬਾਰੇ ਇਹ ਕਿਹਾ ਜਾਵੇ ਕਿ ਅਜੋਕੇ ਪੰਜਾਬੀ ਸੰਗੀਤ ਦੇ ਵਿਹੜੇ ਜੋ ਵਾਵਰੋਲੇ ਜਾਂ ਚਲ ਰਹੀਆਂ ਗੰਧਲੀਆਂ ਹਨੇਰੀਆਂ ਦਰਮਿਆਨ  ਦੇਬੀ ਠੰਡੀ ਹਵਾ ਦੇ ਬੁਲ੍ਹੇ ਵਾਂਗ ਜੋ ਹਰਇਕ ਰੂਹ ਨੂੰ ਸਕੂਨ ਬਖਸ਼ਦਾ ਹੈ। ਉਸਦੇ ਗੁਰੂਜਨ ਤੇ  ਉਸਦੇ ਸ਼ਰਧਾਲੂਆਂ ਵਰਗੇ ਸਰੋਤੇ ਸਾਰੇ ਹੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲੱਖਾਂ ਦਿਲਾਂ ਦੀ ਤਰਜਮਾਨੀ ਕਰਨ ਵਾਲਾ ਦੇਬੀ ਜਿੰਨਾਂ ਵੱਡਾ ਸ਼ਾਇਰ ਹੈ ਉਸਤੋ ਕਿਤੇ ਵੱਡਾ ਤੇ ਖਰਾ ਇਨਸਾਨ ਹੈ।

25 ਕੁ ਵਰ੍ਹੇ ਪਹਿਲਾਂ ਬਤੌਰ ਗੀਤਕਾਰ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਦੇਬੀ ਦੇ ਗੀਤ ਪੰਜਾਬ ਦੇ ਲਗਭਗ ਸਾਰੇ ਸਿਰਮੌਰ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਕੇ ਹਿੱਟ ਹੋਏ। ਉਸਨੇ ਆਪਣੀ ਮਿਹਨਤ ਤੇ ਲਗਨ ਨਾਲ ਪੰਜਾਬੀ ਗੀਤਕਾਰੀ ਅਤੇ ਸ਼ਾਇਰੀ ਵਿਚਲੇ ਵੱਡੇ ਫਰਕ ਨੂੰ ਮੇਟ ਦਿੱਤਾ, ਜਿਸ ਨਾਲ ਉਸਦੇ ਚਾਹੁਣ ਵਾਲਿਆਂ ਦਾ ਇਕ ਵੱਖਰਾ ਵਰਗ ਕਾਇਮ ਹੋਇਆ। ਫਿਰ ਪਰਵਾਸ ਨੇ ਉਸਦੀ ਜ਼ਿੰਦਗੀ ’ਚ ਨਵੇਂ ਰੰਗ ਭਰੇ, ਕੈਨੇਡਾ ਵਿਚਲੀ ਮਿੱਤਰ-ਮੰਡਲੀ ਦੇ ਕਹਿਣ ’ਤੇ ਉਸਨੇ  ਗਾਇਕੀ  ’ਚ ਪ੍ਰਵੇਸ਼ ਕੀਤਾ ਤਾਂ ਵੱਖ- ਵੱਖ ਤਰਾਂ ਦੀ ਚਰਚਾ ਦਾ ਦੌਰ ਸੁਰੂ  ਹੋਈ ਪਰ ਕਿਸੇ ਦੀ ਪ੍ਰਵਾਹ ਕੀਤੇ ਬਿਨ੍ਹਾ ਉਹ ਆਪਣੇ ਰਾਹ ’ਤੇ ਡੱਟਿਆ ਰਿਹਾ। ਹੁਣ ਤੱਕ 16 ਐਲਬਮਾਂ ਉਹ ਸ੍ਰੋਤਿਆਂ  ਦੀ ਕਚਹਿਰੀ ’ਚ ਪੇਸ਼ ਕਰਨ ’ਤੇ ਪਰਵਾਨ ਚੜ੍ਹ ਚੁੱਕਿਆ ਹੈ। ਦੇਬੀ ਲਾਇਵ 1 ਤੋਂ 4  ਤੱਕ ਦੀ ਲੜੀ ਦੀ ਸਫ਼ਲਤਾ ਨਾਲ ਉਸਨੇ ਇੱਕ ਨਵੀਂ ਮਿੱਥ ਸਥਾਪਿਤ ਕੀਤੀ  ਹੈ। ਪੇਸ਼ਕਾਰੀ ਦੇ ਨਵੇਕਲੇਪਣ  ਨਾਲ ਉਸਦੀਆਂ ਰਚਨਾਵਾਂ ਜਿਵੇਂ ‘ਸਹੁੰ ਖਾ ਕੇ ਦੱਸ ਸਾਡਾ ਚੇਤਾ...’,  ‘ਖੇ²ਤਾਂ ਦੇ  ਸਰਦਾਰ...’, ‘ਜਿੰਨ੍ਹਾਂ ਦੀ ਫ਼ਿਤਰਤ ’ਚ ਦਗਾ...’, ‘ਬੰਦਾ ਆਪਣੀ ਕੀਤੀ ਪਾਉਂਦਾ...’, ‘ਰੱਬ ਕਰੇ ਮਨਜ਼ੂਰ...’,  ‘ਜਦੋਂ  ਦੇ ਸਟਾਰ ਹੋ ਗਏ...’, ‘ਕੀ ਹਾਲ ਏ ਤੇਰਾ ਮੁੱਦਤ ਪਿਛੋਂ ਟੱਕਰੀ ਏਂ...’,  ਲੋਕਾਂ ਦੇ ਚੇਤਿਆਂ ’ਚ ਵੱਸ ਗਈਆਂ ਤੇ ਉਸਨੂੰ ਮੂਹਰਲੀ ਕਤਾਰ ਦੇ ਸਥਾਪਿਤ ਕਲਾਕਾਰਾਂ ਵਿਚ ਗਿਣਿਆ ਜਾਣ ਲੱਗਾ।

ਜੱਸੀ ਜਸਰਾਜ ਉਰਫ਼ ਬਿੱਕਰ ਬਾਈ ਸੈਂਟੀਮੈਂਟਲ.......... ਲੇਖ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਯਾਰੋ ! ਟੁੱਕ ‘ਤੇ ਡੇਲੇ ਵਾਲੀ ਗੱਲ ਤਾਂ ਇਹੀ ਹੈ ਕਿ ਮੈਂ ਨਾ ਤਾਂ ਅੱਜ ਤੱਕ ਜੱਸੀ ਜਸਰਾਜ ਨੂੰ ਮਿਲਿਆ ਹਾਂ ਤੇ ਨਾ ਹੀ ਅਜੇ ਯਾਰੀ
 

ਪਈ ਹੈ । ਓਹਦੇ ਨਾਲ਼ ਫੋਨ ‘ਤੇ ਹੀ ਵਿਚਾਰਾਂ ਹੋਈਆਂ ਹਨ, ਉਹ ਵੀ ਕੇਵਲ ਦੋ ਕੁ ਘੰਟੇ । ਓਦੂੰ ਪਹਿਲਾਂ ਓਹਦੀਆਂ ਕੁਝ ਵੀਡੀਓ ਦੇਖੀਆਂ ਸਨ, ਯੂ ਟਿਊਬ ‘ਤੇ । ਸੱਚੀ ਗੱਲ ਤਾਂ ਇਹ ਹੈ ਕਿ ਦੋ ਘੰਟਿਆਂ ਦੀ ਫੋਨੀ ਗੱਲਬਾਤ ਨਾਲ਼ ਹੀ ਪਤੰਦਰ ਨੇ ਮਨ ਮੋਹ ਲਿਆ । ਇਉਂ ਜਾਪਦੈ, ਜਿਵੇਂ ਵਰ੍ਹੇ ਪੁਰਾਣੀ ਯਾਰੀ ਹੋਵੇ, ਜਦ ਕਿ ਅਜੇ ਤਾਂ ਜਾਣ ਪਹਿਚਾਣ ਵੀ ਕੁਝ ਦਿਨ ਪੁਰਾਣੀ ਹੈ ।
ਸਿਆਣੇ ਕਹਿੰਦੇ ਐ ਪਈ ਏਨਾ ਵੀ ਸੱਚ ਨਾ ਬੋਲੀਏ ਕਿ ਚਾਰ ਬੰਦੇ ਮੋਢਾ ਦੇਣ ਨੂੰ ਵੀ ਨਾ ਬਚਣ ਪਰ ਜੱਸੀ ਤਾਂ, ਓਹ ਜਿਵੇਂ ਕਹਿੰਦੇ ਹੁੰਦੇ ਐ ਨਾ ਕਿ ਅੱਡੀਆਂ ਨੂੰ ਥੁੱਕ ਲਾਈ ਫਿਰਦੈ, ਪੰਜਾਬੀ ਗਾਇਕੀ ‘ਚ ਘੁਲੇ ਗੰਦ ਨੂੰ ਸਾਫ਼ ਕਰਨ ਲਈ । ਬਾਈ ਨੇ ਪੇਚਾ ਵੀ ਪਤਾ ਕਿੱਥੇ ਪਾਇਐ ? ਐਂ... ਪੰਜਾਬੀ ਗਾਇਕੀ ‘ਚ ਗੰਦ ਦੇ ਟੀਸੀ ਆਲੇ ਬੇਰ ਨੂੰ ਆਪਣੀ ਗੁਲੇਲ ਦਾ ਨਿਸ਼ਾਨਾ ਬਣਾਇਐ । ਨਹੀਂ ਸਮਝੇ... ਓਹੀ ਯਾਰ, ਜੀਹਨੂੰ ਜੱਸੀ ਛੋਟੂ ਕਹਿੰਦਾ ਹੁੰਦੈ... । ਅਜੇ ਵੀ ਨਹੀਂ ਸਮਝੇ... ਓਹੀ ਯਾਰ ਜੀਹਨੇ ਕੁਝ ਵਰ੍ਹੇ ਪਹਿਲਾਂ “ਪੱਚੀਆਂ ਪਿੰਡਾਂ ਦੀ ਸਰਦਾਰੀ” ਕਾਇਮ ਕੀਤੀ ਸੀ ਤੇ ਕੁਝ ਕੁ ਮਹੀਨੇ ਪਹਿਲਾਂ ਬੜਾ ਗੱਜ ਵੱਜ ਕੇ ਕਹਿੰਦਾ ਸੀ, “ਮੈਂ ਹੂੰ ਬਲਾਤ..” । ਹਾਂ ! ਹੁਣ

ਹਾਇਕੂ : ਮੁੱਢਲੀ ਜਾਣ ਪਛਾਣ ਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ .......... ਲੇਖ / ਹਰਵਿੰਦਰ ਧਾਲੀਵਾਲ

ਹਾਇਕੂ, ਜਪਾਨ ਦੀ ਕਵਿਤਾ ਦਾ ਇੱਕ ਰੂਪ ਹੈ . ਆਕਾਰ ਵਿੱਚ ਇਹ ਬਹੁਤ ਸੰਖੇਪ ਹੁੰਦਾ ਹੈ . ਹਾਇਕੂ ਜਪਾਨ ਦੀ ਸਭਿੱਅਤਾ ਅਤੇ ਲੋਕ ਸਾਹਿਤ ਦਾ ਅਨਿਖੜਵਾਂ ਅੰਗ ਹੈ . ਜਪਾਨ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਸ ਨੇ ਕਦੇ ਹਾਇਕੂ ਨਹੀਂ ਲਿਖਿਆ, ਉਹ ਕਵੀ ਨਹੀਂ ਹੈ . ਕਵਿਤਾ ਦੇ ਇਸ ਖੂਬਸੂਰਤ ਰੂਪ ਦੀ ਰਚਨਾ ਸਭ ਤੋਂ ਪਹਿਲਾਂ ਜਪਾਨ ਦੇ ਬੋਧੀ ਭਿਕਸਖੂਆਂ ਨੇ ਆਰੰਭ ਕੀਤੀ . ਜਦ ਬੋਧੀ ਭਿਕਸਖੂ ਜੰਗਲਾਂ, ਪਹਾੜਾਂ ਆਦਿ ਚੋ ਗੁਜਰਦੇ ਤਾਂ ਕੁਦਰਤ ਦੇ ਰੰਗ ਬਰੰਗੇ ਪਸਾਰੇ ਵਿੱਚ ਅਨੇਕਾਂ ਅਚੰਭੇ ਵਾਲੀਆਂ ਪ੍ਰਸਥਿਤੀਆਂ ਵੇਖਣ ਨੂੰ ਮਿਲਦੀਆਂ . ਉਨਾਂ ਦੀ ਚੇਤਨ ਅਵਸਥਾ, ਕੁਦਰਤ ਦੇ ਇਨਾਂ ਅਚੰਭਿਤ ਕਰਨ ਵਾਲੇ ਨਜਾਰਿਆਂ ਨੂੰ ਕੈਦ ਕਰਨ ਲਈ ਬਿਹਬਲ ਹੋ ਉਠਦੀ . ਸ਼ਾਇਦ ਇਨਾਂ ਅਵੱਸਥਾਵਾਂ ਚੋ ਹੀ ਪਹਿਲੀ ਵਾਰ ਹਾਇਕੂ ਦਾ ਜਨਮ ਹੋਇਆ . ਕੁਝ ਪ੍ਰਮੁੱਖ ਹਾਇਕੂ ਕਵੀਆਂ ਦੇ ਨਾਮ ਹਨ, ਮਾਤਸੂਓ ਬਾਸ਼ੋ, ਸਾਨਤੋਕਾ ਤਾਨੇਦਾ, ਚੀਯੋ ਨੀ, ਯੋਸਾ ਬੂਸੋਨ, ਕੋਬਾਯਾਸ਼ੀ ਇੱਸਾ, ਓਜ਼ਾਕੀ ਹੋਸਾਈ ਆਦਿ, ਜਿੰਨਾਂ ਨੇ ਆਪਣੇ ਆਪਣੇ ਕਾਰਜਕਾਲ ਦੌਰਾਨ ਬਿਹਤਰੀਨ ਹਾਇਕੂ ਰਚੇ .

ਸਾਹਿਤਕ ਮੇਲੇ ਦੁਰਾਨ ਵਿਦਵਾਨਾ ਨੇ ਪੰਜਾਬੀ ਬੋਲੀ ਅਤੇ ਸਾਹਿਤ ਬਾਰੇ ਮਸਲੇ ਵਿਚਾਰੇ.......... ਭੂਪਿੰਦਰ ਸਿੰਘ ਸੱਗੂ

ਵੁਲਵਰਹੈਂਪਟਨ ਵਿਖੇ ਇਕ ਸਾਹਿਤਕ ਮੇਲਾ ਕਰਵਾਇਆ ਗਿਆ। ਅਜਿਹਾ ਮੇਲਾ ਵਲੈਤ ਵਿਚ ਪਹਿਲੀ ਵਾਰ ਹੋਇਆ ਹੈ, ਜਿਸ ਵਿਚ ਦੁਨੀਆਂ ਭਰ ਦੇ ਨਵੇਂ ਪੁਰਾਣੇ ਸਾਹਿਤਕਾਰਾਂ ਦੇ ਖੂਬਸੂਰਤ ਸ਼ੇਅਰਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਤਸਵੀਰਾਂ ਨੂੰ ਕੰਧਾਂ ਉਪਰ ਲਟਕਾਇਆ ਗਿਆ। ਜਿਨ੍ਹਾਂ ਨੂੰ ਵੇਖ ਪੜ੍ਹ ਕੇ ਪੁਰਾਣੀਆਂ ਯਾਦਾਂ ਦੇ ਨਾਲ ਨਾਲ ਸਾਡੇ ਰਹਿਨੁਮਾ ਸ਼ਾਇਰਾਂ ਦਾ ਚੇਤਾ ਆ ਰਿਹਾ ਸੀ। ਹਾਜ਼ਰ ਸਾਹਿਤਕਾਰ ਕੰਧਾਂ ਉਪਰ ਟੰਗੀਆਂ ਤਸਵੀਰਾਂ ਵਾਲੇ ਸਾਹਿਤਕਾਰਾਂ ਦੀ ਕਈ ਤਰ੍ਹਾਂ ਦੀ ਆਲੋਚਨਾ ਕਰ ਰਹੇ ਸੁਣਾਈ ਦਿਤੇ। ਦਲਜੀਤ ਸਿੰਘ ਉੱਪਲ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ। ਪ੍ਰਧਾਨਗੀ ਮੰਚ ਉਪਰ ਕਿਰਪਾਲ ਸਿੰਘ ਪੂਨੀ, ਡਾ: ਰਤਨ ਰੀਹਲ, ਚੰਨ ਜੰਡਿਆਲਵੀ, ਕੌਂਸਲਰ ਇਲਿਆਸ ਮੱਟੂ, ਕੌਂਸਲਰ ਅਰਣ ਫੋਟੇ ਸੁਸ਼ੋਭਿਤ ਹੋਏ। ਸਟੇਜ ਦਾ ਸੰਚਾਲਨ ਭੂਪਿੰਦਰ ਸੱਗੂ ਨੇ ਬਾਖੂਬੀ ਨਿਭਾਇਆ।

ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ ਵਲੋਂ ਕਰਵਾਈ ਕਾਨਫਰੰਸ ਦੇ ਦੋ ਸ਼ੈਸ਼ਨ ਸਫਲ ਹੋ ਨਿਬੜੇ

ਸੇਲਮ : ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੈਪਟਰ ਔਰੀਗਨ ਸਟੇਟ ਵਲੋਂ ਇਥੇ ਇਕ ਰੋਜਾ ਕਾਨਫਰੰਸ ਦੇ ਦੋ ਸ਼ੈਸ਼ਨ ਕਰਵਾਏ ਗਏ। ਜਿਸ ਵਿਚ ਸਟੇਟ ਭਰ ਵਿਚੋਂ ਨਾਪਾ ਦੇ ਆਗੂਆਂ ਤੋਂ ਇਲਾਵਾ ਕਮਿਊਨਿਟੀ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਭਾਗ ਲਿਆ। ਕਾਨਫਰੰਸ ਦਾ ਪਹਿਲਾ ਸ਼ੈਸ਼ਨ ਸਥਾਨਕ  ਗੁਰੂਦੁਆਰਾ ਦਸ਼ਮੇਸ਼ ਦਰਬਾਰ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਇਸ ਖੇਤਰ ਵਿਚ ਰਹਿਣ ਵਾਲੇ ਸਿਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਐਨ.ਪਾਰਥਾਸਾਰਥੀ, ਮੇਅਰ ਐਨਾ ਪੀਟਰਸਨ, ਦਲਵਿੰਦਰ ਸਿੰਘ ਧੂਤ,  ਬਹਾਦਰ ਸਿੰਘ ਚੇਅਰਮੈਨ ਨਾਪਾ ਚੈਪਟਰ, ਸਤਨਾਮ ਸਿੰਘ ਚਾਹਲ, ਮੋਹਨਬੀਰ ਸਿੰਘ ਗਰੇਵਾਲ, ਗੁਰਜੀਤ ਸਿੰਘ ਰੰਕਾ, ਸਤਵਿੰਦਰ ਸਿੰਘ ਸੰਧੂ,  ਪ੍ਰੋਫੈਸਰ ਨਵਨੀਤ ਕੌਰ ਆਦਿ ਆਗੂਆਂ ਨੇ ਸੰਭੋਧਨ ਕੀਤਾ। ਇਸ ਮੌਕੇ ਤੇ ਬੋਲਦਿਆਂ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਪਾਰਥਾਸਾਰਥੀ ਨੇ ਕਿਹਾ ਕਿ ਉਹ ਇਸ ਖੇਤਰ ਵਿਚ ਸਿਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ  ਹੱਲ ਕਰਵਾਉਣ ਲਈ ਸਿਖ ਭਾਈਚਾਰੇ ਨੂੰ ਪੂਰਾ ਸਮੱਰਥਨ ਦੇਣਗੇ।  ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਕਿਹਾ ਕਿ ਨਾਪਾ ਪੂਰੇ ਨਾਰਥ ਅਮਰੀਕਾ ਅੰਦਰ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਪਰਫੁਲਤ ਕਰਨ ਲਈ  ਠੋਸ ਉਪਰਾਲੇ ਕਰੇਗੀ। ਉਹਨਾਂ ਕਿਹਾ ਕਿ ਕੈਲੀਫੋਰਨੀਆ ਵਾਂਗ ਔਰੀਗਨ ਸਟੇਟ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਵੀ ਸਿਖਾਂ ਦੀ ਪਹਿਚਾਣ ਤੇ ਧਰਮ ਸਬੰਧੀ ਜਾਣਕਾਰੀ ਪਰਕਾਸ਼ਤ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਏਗਾ।

ਮਿਸਟਰ ਸਿੰਘ ਮਾਨਸਾ 2013 ਦਾ ਖਿਤਾਬ ਨਰਿੰਦਰਪਾਲ ਸਿੰਘ ਨੇ ਜਿੱਤਿਆ..........ਕਿਰਪਾਲ ਸਿੰਘ


ਬਠਿੰਡਾ : ਦਸਮੇਸ਼ ਦਸਤਾਰ ਸਿਖਲਾਈ ਕੇਂਦਰ ਮਾਨਸਾ ਵੱਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਮਿਸਟਰ ਸਿੰਘ ਮਾਨਸਾ 2013 ਸੰਬੰਧੀ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਮੀਡੀਆ ਇੰਚਾਰਜ ਭਾਈ ਹੀਰਾ ਸਿੰਘ ਮਾਨਸਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਸਾਬਤ ਸੂਰਤ ਬਾਰਾਂ ਸਿੱਖ ਨੌਜਵਾਨਾਂ ਨੇ ਹਿੱਸਾ ਲਿਆ। ਸਭਨਾਂ ਪ੍ਰਤੀਯੋਗੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਬਤ ਸੂਰਤ ਦਸਤਾਰ ਸਿਰਾਂ ਦੀ ਮਹੱਤਤਾ ਨੂੰ ਸੰਗਤਾਂ ਦੇ ਰੁਬਰੂ ਬਾਖੂਬੀ ਪੇਸ਼ ਕੀਤਾ। ਇਸ ਪ੍ਰਤੀਯੋਗਤਾ ’ਚ ਨਰਿੰਦਰਪਾਲ ਸਿੰਘ ਨੇ ਮਿਸਟਰ ਸਿੰਘ ਮਾਨਸਾ 2013 ਦਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਸਮੇਂ ਜੱਜਾਂ ਦੀ ਭੂਮਿਕਾ ਸ੍ਰ: ਸਤਵੀਰ ਸਿੰਘ ਡਾਇਰੈਕਟਰ ਆਫ ਖ਼ਾਲਸਾ ਥੀਏਟਰ, ਹਰਸ਼ਰਨ ਕੌਰ ਖ਼ਾਲਸਾ ਮੀਡੀਆ ਆਈਕਨ ਦਿੱਲੀ, ਸ੍ਰ: ਸੁਖਦੇਵ ਸਿੰਘ ਖ਼ਾਲਸਾ ਪ੍ਰਧਾਨ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਨੇ ਨਿਭਾਈ। ਬਾਡੀ ਬਿਲਡਰ ਵਰਲਡ 2011 ਵਿਜੇਤਾ ਸ੍ਰ: ਨਵਤੇਜ ਸਿੰਘ ਵੀ ਸਮਾਗਮ ਵਿਚ ਖਿੱਚ ਦਾ ਕੇਂਦਰ ਸਨ।

ਘੱਟ ਗਿਣਤੀ.......... ਨਜ਼ਮ/ਕਵਿਤਾ / ਬਿੱਟੂ ਖੰਗੂੜਾ

ਨਿੱਕੇ  ਨਿੱਕੇ ਦੀਵਿਆਂ ਨੂੰ ਕੌਣ ਪੁੱਛਦਾ
ਹਨੇਰਾ ਤਾਂ ਵੱਡੇ ਸੂਰਜਾਂ ਨੂੰ ਡਕਾਰ ਲੈਂਦਾ

ਇੱਕੋ ਹੀ ਕਾਨੂੰਨ ਛੱਡ ਜਾਂਦਾ ਕਿਸੇ ਨੂੰ
ਕਿਸੇ ਨੂੰ ਮੂੰਹ ਹਨੇਰੇ ਫਾਂਸੀ ਚਾੜ੍ਹ ਲੈਂਦਾ

ਚਿੱਟੇ ਦਿਨ ਜ਼ਾਲਮ ਬੰਦੂਕਾਂ ਦਾ ਕਾਫਲਾ
ਬੋਲਣ ਦੀ ਆਜ਼ਾਦੀ ਨੂੰ ਰਾੜ੍ਹ ਲੈਂਦਾ

ਉਹ ਇਤਿਹਾਸ ਨੂੰ ਮੂਧੇ-ਮੂੰਹ ਮਾਰ ਰਹੇ ਹਨ – ਇਰਫਾਨ ਹਬੀਬ

ਮੁਲਾਕਾਤੀ – ਰੇਆਜ਼ ਉਲ ਹਕ
ਅਨੁਵਾਦ - ਕੇਹਰ ਸ਼ਰੀਫ਼

ਮੱਧਕਾਲੀ ਭਾਰਤ ਬਾਰੇ ਦੁਨੀਆਂ ਦੇ ਸਭ ਤੋਂ ਵੱਡੇ ਮਾਹਿਰਾਂ ਵਿਚ ਗਿਣੇ ਜਾਣ ਵਾਲੇ ਇਰਫਾਨ ਹਬੀਬ ਭਾਰਤ ਦੇ ਲੋਕ ਇਤਿਹਾਸ ਲੜੀ 'ਤੇ ਕੰਮ ਕਰ ਰਹੇ ਹਨ। ਇਸ ਅਧੀਨ ਦੋ ਦਰਜਣ ਤੋਂ ਵੱਧ ਕਿਤਾਬਾਂ ਆ ਗਈਆਂ ਹਨ। ਰਿਆਜ਼ ਉਲ ਹਕ ਨਾਲ ਗੱਲ-ਬਾਤ ਵਿਚ ਉਹ ਦੱਸ ਰਹੇ ਹਨ ਕਿ ਕਿਵੇ ਇਤਿਹਾਸਕਾਰਾਂ ਵਾਸਤੇ ਵਰਤਮਾਨ ਵਿਚ ਹੋ ਰਹੀਆਂ ਤਬਦੀਲੀਆਂ ਇਤਿਹਾਸ ਬਾਰੇ ਉਨ੍ਹਾਂ ਦੇ ਨਜ਼ਰੀਏ ਨੂੰ ਵੀ ਬਦਲ ਦਿੰਦੀਆਂ ਹਨ। ਕ੍ਰਿਸ ਹਰਮੈਨ ਦਾ 'ਵਿਸ਼ਵ ਦਾ ਲੋਕ ਇਤਿਹਾਸ' ਅਤੇ ਹਾਵਰਡ ਜਿਨ ਦਾ 'ਅਮਰੀਕਾ ਦਾ ਲੋਕ ਇਤਿਹਾਸ' ਕਾਫੀ ਚਰਚਿਤ ਰਹੇ ਹਨ।

ਮੇਰੇ ਨਾਨਕਿਆਂ ਦੀ ਮਿੱਟੀ ‘ਚ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ

ਛੋਟੇ ਹੁੰਦਿਆਂ ਨੇ ਸੁਣਿਆ ਸੀ ਕਿ ਕਈ ਮਸਲਿਆਂ ਤੇ ਬਜੁਰਗ ਤੇ ਬੱਚੇ ਇਕੋ ਜਿਹੇ ਹੁੰਦੇ ਹਨ। ਉਹਨਾਂ ਦਾ ਸੁਭਾਅ ਤੇ ਖੁਆਇਸ਼ ਉਸੇ ਤਰ੍ਹਾਂ ਦੀ ਹੁੰਦੀ ਹੈ। ਇਹ ਗੱਲਾਂ ਸੁਣਨ ਵਿੱਚ ਅਜੀਬ ਲੱਗਦੀਆਂ ਪਰ ਇਹ ਇਕ ਅਟੱਲ ਸਚਾਈ ਹੈ।
ਇਸ ਦਾ ਸਬੂਤ ਮੈਨੂੰ ਉਸ ਸਮੇਂ ਮਿਲਿਆ ਜਦ ਮੇਰੇ ਨਾਨਾ ਜੀ ਜੋਂ ਉਸ ਸਮੇਂ 105 ਕੁ ਵਰ੍ਹਿਆਂ ਦੇ ਸਨ ਤੇ ਮੰਜੇ ਤੋਂ ਬਹੁਤਾ ਹਿਲਜੁਲ ਵੀ ਨਹੀਂ ਸਨ ਸਕਦੇ । ਪੇਟ ਦੀ ਖਰਾਬੀ ਕਾਰਨ ਅਕਸਰ ਦਫਾ ਹਾਜਤ ਵੀ ਕਈ ਵਾਰੀ ਮੰਜੇ ਤੇ ਹੀ ਕਰ ਦਿੰਦੇ ਸਨ। ਇਕ ਦਿਨ ਉਹ ਮੇਰੀ ਮਾਂ ਨੂੰ ਜਿਸਨੂੰ ਉਸਦਾ ਪੇਕਾ ਪਰਿਵਾਰ ‘ਬੀਬੀ ਆਖਦਾ ਸੀ, ਕਹਿਣ ਲੱਗੇ  “ਬੀਬੀ ਮੇਰਾ ਪਕੌੜੇ ਖਾਣ ਨੂੰ ਦਿਲ ਕਰਦਾ ਹੈ। ਭਾਵੇ ਦੋ ਤਿੰਨ ਹੀ ਲਿਆ ਦੇ, ਮੈਨੂੰ ਪਕੌੜੇ ਖੁਆ ਦੇ ।' ਉਸ ਸਮੇ ਚਾਹੇ ਮੇਰੇ ਨਾਨਾ ਜੀ ਬਹੁਤ ਕਮਜ਼ੋਰ ਤੇ ਬੀਮਾਰ ਸਨ। ਬਚਣ ਦੀ ਬਹੁਤੀ ਆਸ ਨਹੀਂ ਸੀ। ਮੇਰੀ ਮਾਂ ਨੇ ਪਿਉ ਦੀ ਇਸ ਖੁਹਾਇਸ਼ ਨੂੰ ਪੂਰਾ ਕਰਨ ਲਈ ਕੌਲੀ ਵਿਚ ਥੋੜ੍ਹਾ ਜਿਹਾ ਵੇਸਣ ਘੋਲ ਕੇ ਆਲੂ ਪਿਆਜ਼  ਪਾ ਕੇ ਚਾਰ ਕੁ ਪਕੌੜੇ ਬਣਾ ਕੇ ਮੇਰੇ ਨਾਨਾ ਜੀ ਨੂੰ ਖੁਆ ਦਿੱਤੇ । ਉਸ ਸਮੇਂ ਪਕੌੜੇ ਖਾ ਕੇ ਮੇਰੇ ਨਾਨਾ ਜੀ ਦੇ ਚੇਹਰੇ ਤੇ ਜੋ ਸਕੂਨ ਸੀ, ਉਹ ਵੇਖਣ ਵਾਲਾ ਸੀ। ਇਸ ਤਰ੍ਹਾਂ ਉਹ ਇਕ  ਪੂਰੀ ਸਦੀ ਤੇ ਛੇ ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਚੋਂ ਵਿਦਾ ਹੋਏ ।

ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

    ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘਟਣ ਲੱਗਦਾ ਹੈ। ਝੜ ਚੁੱਕੇ ਦਰਖਤ ਮੁੜ ਹਰੇ ਹੋਣੇ ਸ਼ੁਰੂ ਹੁੰਦੇ ਹਨ। ਰੰਗ ਬਿਰੰਗੇ ਪਤੰਗ ਅਸਮਾਨ ਵਿਚ ਉਡਦੇ ਦਿਖਾਈ ਦਿੰਦੇ ਹਨ। ਧੁੰਦ ਦੀ ਲਪੇਟ ’ਚ ਆਇਆ ਸੂਰਜ ਵੀ ਚਮਕ ਆਉਂਦਾ ਹੈ, ਖੇਤਾਂ ’ਚ ਖੜ੍ਹੀ ਸਰੋਂ ਦੇ ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ। ਇਸ ਖਿੜੀ ਰੁੱਤ ਵਿੱਚ ਆਉਂਦਾ ਹੈ ਰੰਗਾਂ ਦਾ ਤਿਉਹਾਰ ਹੋਲੀ।
    ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜਦੀ ਪਰ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਪ੍ਰਮਾਤਮਾ ਦੇ ਭਗਤ ਦੀ ਲਾਜ ਰੱਖਣ ਸਬੰਧੀ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ :

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥

ਦਾਮਿਨੀ.......... ਨਜ਼ਮ/ਕਵਿਤਾ / ਬਿੱਟੂ ਖੰਗੂੜਾ

ਇਕ ਲਈ ਉਠੇ ਹਜ਼ਾਰਾਂ ਨੇ ਹੱਥ
ਹਜ਼ਾਰਾਂ ਹੀ ਖਬਰਾਂ, ਹਜ਼ਾਰਾਂ ਹੀ ਕਿੱਸੇ ਸੀ
ਜਦੋਂ ਟਾਇਰਾਂ ‘ਚ ਬਲਦੇ ਸੀ ਮਨੁੱਖ
ਮੋਮਬੱਤੀਆ ਜਗਾਉਣ ਵਾਲੇ ਜਨਾਬ ਕਿੱਥੇ ਸੀ
ਜੋ ਰਾਤੋ ਰਾਤ ਟੰਗ ਦਿੰਦੇ ਨੇ ਫਾਹੇ
ਏਨੇ ਸਾਲਾਂ ਤੋਂ ਉਹ ਜਲਾਦ ਕਿੱਥੇ ਸੀ
ਜਦੋਂ ਸੂਰਜਾਂ ਨੂੰ ਚੁੱਕ ਲੈਂਦੇ ਸੀ ਹਨੇਰੇ
ਚੰਨ ਵਰਗੇ ਉਦੋਂ ਇਹ ਮਹਿਤਾਬ ਕਿੱਥੇ ਸੀ
ਜਦੋਂ ਆਮ ਆਦਮੀ ਹਿਰਾਸਤ ‘ਚ ਸੀ ਮਰਦਾ
ਮਰਨ ਵਰਤ ਰੱਖ ਕੇ ਜਿਉਂਦੇ ਜਾਲਸਾਜ਼ ਕਿੱਥੇ ਸੀ

ਗੁਰਬਾਣੀ ਦੀ ਸਖ਼ਤ (ਵਿਲੱਖਣ) ਸ਼ਬਦਾਵਲੀ.......... ਲੇਖ / ਜਸਵਿੰਦਰ ਸਿੰਘ ਰੁਪਾਲ


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਗੁਰੂ ਸਾਹਿਬਾਨਾਂ,  ਭਗਤਾਂ,  ਭੱਟਾਂ ਅਤੇ ਗੁਰਸਿੱਖਾਂ ਦੀ ਰਚਨਾ ਨੂੰ ਅਸੀਂ ਸਮੁੱਚੇ ਰੂਪ ਵਿੱਚ ਗੁਰਬਾਣੀ ਆਖ ਕੇ ਸਤਿਕਾਰਦੇ ਹਾਂ ਅਤੇ ਸੀਸ ਨਿਵਾਂਦੇ ਹਾਂ। ਇਸ ਬਾਣੀ ਵਿੱਚ ਤਪਦੇ ਹਿਰਦਿਆਂ ਨੂੰ ਠਾਰਨ,  ਮਾਨਸ ਤੋਂ ਦੇਵਤੇ ਕਰਨ ਦੀ ਤਾਕਤ ਅਤੇ ਸਮਰੱਥਾ ਹੈ। ਪਰ ਇਹ ਅਸਰ ਸਿਰਫ ਕੋਮਲ ਮਨਾਂ ਤੇ ਹੀ ਕਰਦੀ ਹੈ - ਉਹ ਮਨ ਜਿਹੜੇ ਨਿਮਰਤਾ ਵਿੱਚ ਹੋਣ,  ਜਿਹੜੇ ਆਪਣੇ ਆਪ ਨੂੰ ਸਿਖਾਂਦਰੂ ਸਮਝਣ। ਜਿਵੇਂ ਬੱਚੇ ਦਾ ਕੋਰਾ ਮਨ...
ਮਨੁੱਖੀ ਮਨ ਨੂੰ ਮੋੜਨਾ ਇੰਨਾ ਸੌਖਾ ਨਹੀਂ ਹੈ। ਇਹ ਦੁਨਿਆਵੀ ਅਤੇ ਮਾਇਆਵੀ ਜਕੜਾਂ ਵਿੱਚ ਇਸ ਕਦਰ ਜਕੜਿਆ ਹੋਇਆ ਹੈ ਕਿ ਇਸ ਨੂੰ ਮੰਮਾ-ਮਾਲਕ ਅਤੇ ਮੰਮਾ-ਮੌਤ ਭੁੱਲ ਚੁੱਕੇ ਹਨ। ਮਨ ਨੂੰ ਸਮਝਾਉਣ ਲਈ ਗੁਰੂ ਸਾਹਿਬ ਅਤੇ ਹੋਰ ਬਾਣੀਕਾਰ ਬਹੁਤ ਸਾਰੇ ਢੰਗ ਤਰੀਕੇ ਵਰਤਦੇ ਹਨ।
ਪਹਿਲਾ ਤਰੀਕਾ ਹੈ - ਹਾਂ ਵਾਚਕ ਜਿਸ ਪਾਸੇ ਤੋਰਨਾ ਹੈ,  ਉਸ ਦੀਆਂ ਸਿਫ਼ਤਾਂ ਕਰਨੀਆਂ। ਇਸ ਪਾਸੇ ਤੁਰਨ ਦੇ ਫ਼ਾਇਦੇ ਕੀ ਹਨ ? ਇਸ ਰਸਤੇ ‘ਤੇ ਜਾਣ ਵਾਲਿਆਂ ਦੀ ਦਸ਼ਾ ਕਿਹੋ ਜਿਹੀ ਹੁੰਦੀ ਹੈ ? ਉਸ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ ਤਾਂ ਕਿ ਮਨੁੱਖੀ ਮਨ ਪ੍ਰੇਰਨਾ ਲਵੇ। ਆਪਣਾ ‘ਰੋਲ ਮਾਡਲ’ ਚੁਣੇ ਅਤੇ ‘ਜੈਸਾ ਸੇਵੇ ਤੈਸਾ ਹੋਇ’ ਅਨੁਸਾਰ ਅੱਛੇ ਦੀ ਪ੍ਰਸੰਸਾ ਕਰਦਾ ਕਰਦਾ ਖੁਦ ਅੱਛਾ ਬਣ ਜਾਵੇ। ਇਸੇ ਲਈ ਬਾਣੀ ਵਿੱਚ ਜਿੱਥੇ ਪ੍ਰਮਾਤਮਾ ਦੇ ਗੁਣ ਬਿਆਨ ਕੀਤੇ ਹਨ,  ਉਥੇ ਉਸ ਦੇ ਨਾਮ,  ਹੁਕਮ ਅਤੇ ਰਜ਼ਾ ਦੀ ਵਿਆਖਿਆ ਅਤੇ ਇਸ ਰਜ਼ਾ ਵਿੱਚ ਰਹਿਣ ਵਾਲੇ ਪ੍ਰੇਮੀਆਂ ਦਾ ਪ੍ਰੇਮ, ਉਨ੍ਹਾਂ ਦੇ ਆਨੰਦ-ਝਲਕਾਰੇ, ਵਿਸਮਾਦੀ ਦਸ਼ਾ, ਨਿਰਭਉ ਅਤੇ ਨਿਰਵੈਰ ਹੋਣ ਦਾ ਗੁਣ ਆਦਿ ਬਹੁਤ ਸਾਰੀਆਂ ਗੱਲਾਂ ਬਹੁਤ ਹੀ ਸਹਿਜ ਵਿੱਚ ਅਤੇ ਵਿਸਥਾਰ ਵਿੱਚ ਬਿਆਨੀਆਂ ਗਈਆਂ ਹਨ। ਮਨ ਨੂੰ ਸਮਝਾਉਣ ਦਾ ਦੂਜਾ ਤਰੀਕਾ ਹੈ ‘ਡਾਂਟ ਦਾ’। ਜਿਵੇਂ ਛੋਟੇ ਬੱਚੇ ਨੂੰ ਅਸੀਂ ਪਿਆਰ ਨਾਲ ਡਾਂਟ ਵੀ ਦਿੰਦੇ ਹਾਂ ਤਾਂ ਕਿ ਉਹ ਗਲਤ ਪਾਸੇ ਜਾਣਾ ਰੁਕ ਪਵੇ ਅਤੇ ਠੀਕ ਰਸਤਾ ਅਪਣਾਵੇ। ਇਸ ਦੀ ਖਾਤਰ ਕਦੇ ਕਦੇ ਝਿੜਕਣਾ ਵੀ ਪੈਂਦਾ ਹੈ। ਇਹ ਝਿੜਕ ਬੱਚੇ ਦੀ ਭਲਾਈ ਲਈ ਹੀ ਹੁੰਦੀ ਹੈ।

‘ਤੇ ਧੀ ਤੋਰ ਦਿੱਤੀ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ

ਗੁਰੂਦੁਆਰੇ ਵਿੱਚ ਵੜਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਆਨੰਦ ਕਾਰਜ ਹੋ ਰਿਹਾ ਸੀ। ਲੋਕ ਸ਼ਰਧਾ ਤੇ ਖੁਸ਼ੀ ਨਾਲ ਬੈਠੇ ਅਨੰਦ ਕਾਰਜ ਨੂੰ ਦੇਖ ਰਹੇ ਸਨ।  ਪਵਿੱਤਰ ਗੁਰਬਾਣੀ ਦੀਆਂ ਰੀਤ ਰਿਵਾਜਾਂ ਨਾਲ ਕਾਰਜ ਸੰਪੰਨ ਹੋ ਰਹੇ ਸਨ। ਅਸੀਂ ਦੋਹਾਂ ਨੇ ਮੱਥਾ ਟੇਕਿਆ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ ਨਹੀਂ ਸੀ ਜਾਣਦਾ।  ਨਾ ਲੜਕੇ ਵਾਲੇ ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿੱਛੇ ਲੈ ਗਈ, ਉਨ੍ਹੀ ਦਿਨੀਂ ਮੇਰੀ ਇੱਕ ਕਹਾਣੀ ‘ਕੌੜਾ ਸੱਚਅ ਰੋਜਾਨਾ ਸਪੋਕਸਮੈਨ ਅਖਬਾਰ ਵਿੱਚ ਛਪੀ ਸੀ।
“ਸਰ ਜੀ ਤੁਹਾਡੀ ਸਪੋਕਸ ਮੈਨ ਵਿੱਚ ਛਪੀ ਕਹਾਣੀ “ਕੌੜਾ ਸੱਚ” ਬਹੁਤ ਵਧੀਆ ਲੱਗੀ । ਫਰਾਮ ਦੀਪ। ਮੈਨੂੰ ਇੱਕ ਐਸ. ਐਮ. ਐਸ. ਪ੍ਰਾਪਤ ਹੋਇਆ ।
“ਸ਼ੁਕਰੀਆ ਜੀ, ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਟੀਚਰ ਹੋ ?”, ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੀ,  ਮੈਂ ਪੜ੍ਹਦੀ ਹਾਂ, ਟੀਚਰ ਨਹੀਂ ਹਾਂ।”, ਇਹ ਜਵਾਬ ਆਇਆ।

ਤੀਰਥ ਇਸ਼ਨਾਨ ਅਤੇ ਗੁਰਮਤਿ……… ਲੇਖ / ਅਵਤਾਰ ਸਿੰਘ ਮਿਸ਼ਨਰੀ

ਤੀਰਥ ਸੰਸਕ੍ਰਿਤ ਦਾ ਲਫ਼ਜ ਹੈ, ਭਾਈ ਕਾਨ੍ਹ ਸਿੰਘ ਜੀ ਰਚਿਤ ਮਹਾਨ ਕੋਸ਼ ਪੰਨਾ 594 ਅਨੁਸਾਰ ਇਸ ਦੇ ਅਰਥ ਹਨ-ਜਿਸ ਦੁਆਰਾ ਪਾਪਾਂ ਤੋਂ ਬਚ ਜਾਈਏ, ਪਵਿਤਰ ਅਸਥਾਨ, ਜਿਥੇ ਧਾਰਮਿਕ ਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ। ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤਰ ਥਾਂ ਤੀਰਥ ਮੰਨ ਰੱਖੇ ਹਨ। ਕਿਤਨਿਆਂ ਨੇ ਦਰਸ਼ਨ ਅਤੇ ਸ਼ਪਰਸ਼ ਮਾਤਰ ਤੋਂ ਹੀ ਤੀਰਥਾਂ ਨੂੰ ਮੁਕਤੀ ਦਾ ਸਾਧਨ ਨਿਸ਼ਚੇ ਕੀਤਾ ਹੈ। ਗੁਰਮਤਿ ਅਨੁਸਾਰ ਤਾਂ ਧਰਮ ਦੀ ਸਿਖਿਆ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ ਪਰ ਤੀਰਥਾਂ ਦਾ ਮੁਕਤੀ ਨਾਲ ਕੋਈ ਸ਼ਾਕਸ਼ਾਤ ਸਬੰਧ ਨਹੀਂ ਹੈ। ਗੁਰੂ ਸਾਹਿਬਾਨ ਨੇ ਜਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ ਉਹ ਇਹ ਹੈ-ਤੀਰਥ ਨਾਵਣ ਜਾਉਂ ਤੀਰਥੁ ਨਾਮੁ ਹੈ॥ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (687) ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥(1279) ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਜੀ ਫੁਰਮਾਂਦੇ ਹਨ-ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ॥(61) ਅਨੇਕ ਤੀਰਥ ਜੇ ਜਤਨ ਕਰੇ ਤਾ ਅੰਤਰਿ ਕੀ ਹਉਮੇ ਕਦੇ ਨਾ ਜਾਇ॥(ਗੂਜਰੀ ਮ:3) ਤੀਰਥ ਨਾਇ ਨ ਉਤਰਸਿ ਮੈਲ॥ਕਰਮ ਧਰਮ ਸਭ ਹਉਮੈ ਫੈਲ॥(890)

ਸ਼ਹੀਦੀ ਸਾਹਿਬਜ਼ਾਦਿਆਂ ਦੀ - ਇਕ ਅਦੁਤੀ ਮਿਸਾਲ........... ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ

ਸਿੱਖ ਧਰਮ ਦੇ ਇਤਿਹਾਸ ਉਪਰ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ।  ਸਿੱਖ ਕੌਮ ਨੂੰ ਭਖਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ।  ਮੌਤ ਦਾ ਹਰ ਸੰਭਵ ਢੰਗ ਸਮੇਂ ਦੇ ਹੁਕਮਰਾਨਾਂ ਵਲੋਂ ਇਸ ਕੌਮ ਉਪਰ ਅਜਮਾਇਆ ਗਿਆ ਹੈ, ਫਿਰ ਵੀ ਇਹ ਕੌਮ ਹਮੇਸ਼ਾਂ ਚੜਦੀ ਕਲਾ ਵਿਚ ਰਹੀ ਹੈ । ਢੁਕਵੀਂ ਜੀਵਨ ਜਾਂਚ ਵਿਚ ਵਿਚਰਦੀ ਹੋਈ ਇਹ ਕੌਮ, ਸੱਚ ਅਤੇ ਹੱਕ ਦਾ ਜਜ਼ਬਾ ਸੰਭਾਲਦੀ ਹੋਈ ਅਣਖ ਨਾਲ ਜੀਵਨ ਬਿਤਾ ਰਹੀ ਹੈ ਅਤੇ ਸਮੇਂ ਨਾਲ ਕਦਮ ਮਿਲਾ ਕੇ ਅੱਗੇ ਅਤੇ ਹੋਰ ਅੱਗੇ ਵਧ ਰਹੀ ਹੈ । ਇਸ ਜੁਝਾਰੂ ਕੌਮ ਦਾ ਸਾਰਾ ਇਤਿਹਾਸ ਹੀ ਖੂਨ ਨਾਲ ਲੱਥ ਪੱਥ ਹੈ।  ਪੰਜਵੇਂ ਪਾਤਸ਼ਾਹ ਦੀ ਕੁਰਬਾਨੀ ਇਕ ਮਿਸਾਲ ਹੈ ਉਨ੍ਹਾਂ ਨੇ ਤੱਤੀ ਤਵੀ ਦੇ ਉਪਰ ਬੈਠ ਕੇ ਉਸ ਅਕਾਲ ਪੁਰਖ ਦਾ ਭਾਣਾ ਮਿਠਾ ਕਰ ਕੇ ਮੰਨਿਆ ਸੀ ਅਤੇ ਮੁਖ ਤੋਂ ਉਚਾਰਿਆ ਸੀ ‘ਤੇਰਾ ਭਾਣਾ ਮੀਠਾ ਲਾਗੇ’ । ਨੌਵੇਂ ਪਾਤਸ਼ਾਹ ਦੀ ਕੁਰਬਾਨੀ ਦੇਸ਼ ਅਤੇ ਧਰਮ ਦੀ ਖਾਤਰ ਸੀ, ਜੋ ਬਿਲਕੁਲ ਹੀ ਨਿਰਸਵਾਰਥ ਸੀ ਅਤੇ ਗੁਰੂ ਜੀ ਨੇ ਕੁਰਬਾਨੀ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਤੀ ਸੀ । ਜੇ ਕਰ ਉਨ੍ਹਾਂ ਨੇ ਇਹ ਕੁਰਬਾਨੀ ਨਾ ਦਿੱਤੀ ਹੁੰਦੀ ਤਾਂ ਹਿੰਦੂ ਧਰਮ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀ ।  ...ਤਾਂ ਹੀ ਕਿਸੇ ਕਵੀ ਨੇ ਵਰਣਨ ਕੀਤਾ ਹੈ...

ਗੁਰੂ ਗੋਬਿੰਦ ਆਗਮਨ ‘ਤੇ........... ਨਜ਼ਮ/ਕਵਿਤਾ / ਜਸਵਿੰਦਰ ਸਿੰਘ ਰੁਪਾਲ

ਕੈਸਾ ਦਿਨ ਚੜ੍ਹਿਆ ਦਿਲ ਖੂਬ ਖਿੜਿਆ ,ਐਪਰ ਸ਼ਬਦ ਜ਼ਬਾਨ ਤੇ ਕਿਵੇ਼ ਆਵੇ ?
ਮੇਰੀ ਨਿੱਕੀ ਅੰਝਾਣੀ ਜਿਹੀ ਕਲਮ ਕੋਲੋ਼,ਖੁਸ਼ੀ ਭਾਰ ਨਾ ਚੁੱਕਿਆ ਮੂਲ ਜਾਵੇ ।
ਥੋੜੀ ਮਿਹਰ ਕਰ ਤੇ ਬਲ ਬਖਸ਼ ਇੰਨਾ,ਤਾਂ ਜੋ ਯਾਦ ਵਿੱਚ ਤੇਰੀ ਕੋਈ ਗੀਤ ਗਾਵੇ।
ਸਿਰੋਂ ਪੈਰਾਂ ਤੱਕ ਔਗਣਾਂ ਨਾਲ਼ ਭਰਿਆ,ਗਾਉਣੇ ਗੁਣ ਗੁਣਵਾਨ ਦੇ ਅੱਜ ਚਾਹਵੇ।

ਜਦੋਂ ਹਿੰਦ ਦੀ ਸੋਹਣੀ ਇਸ ਧਰਤ ਉਤੇ,ਅਤਿ ਜੁਲਮ ਨੇ ਸੱਜਣਾ ਚਾਈ ਹੋਈ ਸੀ।
ਸਿੱਖਿਆ ਦਿੱਤੀ ਸੀ ਜੋ ਤੇਰੇ ਵੱਡਿਆਂ ਨੇ,ਉਹ ਤਾਂ ੳੱਕਾ ਹੀ ਦਿਲੋਂ ਭੁਲਾਈ ਹੋਈ ਸੀ।
ਮੁਸਲਿਮ ਜਾਲਮ ਔਰੰਗੇ ਦੇ ਰਾਜ ਹੇਠਾਂ,ਹਿੰਦੂ ਧਰਮ ਨੇ ਪੱਤ ਗਵਾਈ ਹੋਈ ਸੀ ।
ਨਿਆਂ ਹੱਕ ਨਹੀਂ ਸੀ ਲੱਭਦਾ ਲਭਿਆਂ ਤੋਂ,ਸਗੋਂ ਜਬਰ ਹਨੇਰੀ ਚੜ੍ਹ ਆਈ ਹੋਈ ਸੀ ।

ਪ੍ਰੋ: ਦਰਸ਼ਨ ਸਿੰਘ ਦਾ ਜੰਮੂ ਦੇ ਗੁਰਦੁਆਰਿਆਂ ਵਿੱਚ ਹੋਇਆ ਨਿੱਘਾ ਸੁਆਗਤ……… ਕਿਰਪਾਲ ਸਿੰਘ ਬਠਿੰਡਾ

ਹੁਣ ਤੱਕ ਜਾਰੀ ਹੋਏ ਅਖੌਤੀ ਹੁਕਨਾਮੇ ਲਾਗੂ ਕਰਵਾਉਣ ਲਈ ਜਿੰਨਾਂ ਜੋਰ ਨਿਜੀ ਤੌਰ ’ਤੇ ਦਿਲਚਸਪੀ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਹੈ ਇੰਨਾਂ ਜੋਰ ਸ਼ਾਇਦ ਹੀ ਹੋਰ ਕਿਸੇ ਹੁਕਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਹੋਵੇ। ਪਰ ਇਸ ਦੇ ਬਾਵਯੂਦ ਜੋ ਹਸ਼ਰ ਇਸ ਹੁਕਨਾਮੇ ਦਾ ਹੋ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਬੇਸ਼ੱਕ ਇਨ੍ਹਾਂ ਦੀ ਸਹਿ ’ਤੇ ਕਾਲਕਾ ਪੰਥੀਆਂ ਨੇ ਪ੍ਰੋ: ਦਰਸ਼ਨ ਸਿੰਘ ਦੇ ਪ੍ਰੋਗਰਾਮ ਰੁਕਵਾਉਣ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਪਰੋਗਰਾਮ ਕਰਵਾਉਣ ਵਾਲੇ ਗੁਰਦੁਆਰਿਆਂ ’ਤੇ ਹਮਲੇ ਕਰਕੇ ਆਪਣਾ ਔਰੰਗਜ਼ੇਬੀ ਚਿਹਰਾ ਧਾਰਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਯੂਦ ਦੇਸ਼ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਪ੍ਰੋਗਰਾਮ ਹੋ ਰਹੇ ਹਨ, ਜਿਨ੍ਹਾਂ ਨੂੰ ਸੁਣਨ ਲਈ ਸੰਗਤਾਂ ਬੜੇ ਉਤਸ਼ਾਹ ਨਾਲ ਪਹੁੰਚ ਰਹੀਆਂ ਹਨ। 

ਖੇਤੀ ਨੂੰ ਬਚਾਇਆ ਜਾਵੇ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ।ਪਿਛਲੇ ਦੋ ਦਹਾਕੇ ਤੋਂ ਇਹ ਹਾਲ ਹੈ ਕਿ ਖੇਤੀ ਅਧਾਰਿਤ ਪੰਜਾਬ ਦੀ ਆਰਥਿਕਤਾ ਦਿਨੋ ਦਿਨ ਤਰਸਯੋਗ ਹੋ ਰਹੀ ਹੈ। ਇਹ ਦਾ ਕਾਰਨ ਇਹ ਹੈ ਕਿ ਖੇਤੀ ਜਿਣਸ ਨੂੰ ਲਾਹੇਵੰਦ ਭਾਅ ਨਹੀ ਮਿਲ ਰਹੇ ਤੇ ਜ਼ਮੀਨਾਂ ਦੇ ਰੇਟ ਸਗੋਂ ਅਸਮਾਨ ‘ਤੇ ਚੜ੍ਹ ਰਹੇ ਹਨ। ਖੇਤੀ ਕਰਦਾ ਪਰਿਵਾਰ ਖੇਤੀ ਕਰਨ ਨਾਲੋਂ ਜ਼ਮੀਨ ਵੇਚਣ ਨੂੰ ਪਹਿਲ ਦੇ ਰਿਹਾ ਹੈ, ਜੋ ਕਿ ਬਹੁਤ ਹੀ ਘਾਤਕ ਰੁਝਾਨ ਹੈ। ਇਹਦਾ ਮੁੱਖ ਕਾਰਨ ਇਹ ਵੀ ਹੈ ਕਿ ਨੌਜਵਾਨ ਵਰਗ ਮਿਹਨਤ ਤੋਂ ਪਿਛਾਂਹ ਜਾ ਰਿਹਾ ਹੈ। ਖੇਤੀ ਅਧਾਰਿਤ ਧੰਦੇ ਵੀ ਵੱਧ ਫੁੱਲ ਨਹੀ ਰਹੇ। ਇਥੇ ਵੀ ਇਹੋ ਹੈ ਕਿ ਸਰਕਾਰੀ ਸਹਾਇਤਾ ਤੇ ਮੰਡੀਕਰਣ ਚੰਗਾ ਨਾ ਹੋਣ ਕਰਕੇ ਨੌਜਵਾਨ ਇਧਰ ਨਹੀ ਮੁੜ ਰਹੇ। ਲੋੜ ਹੈ ਕਿ ਪੰਜਾਬ ਦਾ ਪੂਰਾ ਸੱਭਿਆਚਾਰ, ਸਮਾਜਿਕ, ਆਰਥਿਕ ਢਾਂਚਾ ਖੇਤੀ ਨਾਲ ਜੁੜਿਆ ਹੋਇਆ ਹੈ । ਇਸ ਨੂੰ ਹਰ ਹੀਲੇ ਬਚਾਇਆ ਜਾਵੇ। ਸਹਾਇਕ ਧੰਦੇ, ਖੇਤੀ ਅਧਾਰਿਤ ਉਦਯੋਗ, ਮੰਡੀ ਦੀਆਂ ਬੇਹਤਰ ਸਹੂਲਤਾਂ ਪ੍ਰਦਾਨ ਕਰਕੇ ਪੰਜਾਬੀ ਖੇਤੀ ਵਿੱਚ ਨਵੀਂ ਰੂਹ ਫੂਕੀ ਜਾ ਸਕਦੀ ਹੈ। ਸਭ ਤੋਂ ਜ਼ਰੂਰੀ ਹੈ ਕਿ ਪੜ੍ਹੇ ਲਿਖੇ ਨੌਜਵਾਨ ਵੱਧ ਤੋ ਵੱਧ ਇਸ ਨਾਲ ਆਪਣਾ ਪੁਰਾਣਾ ਰਾਬਤਾ ਕਾਇਮ ਕਰਨ ਤਾਂ ਕਿ ਖੇਤੀ ਵਿੱਚ ਵੀ ਨਵੀਂ ਤਕਨੀਕ ਲਿਆ ਕੇ ਇਸ ਨੂੰ ਤੇ ਆਪਣੇ ਪੰਜਾਬ ਨੂੰ ਨਵੇਂ ਰਾਹ ਤੋਰਿਆ ਜਾਵੇ। ਹਰੇ ਭਰੇ ਖੇਤ ਤੇ ਲਹਿਰਾਉਂਦੇ ਰੁੱਖ ਹੀ ਤਾਂ ਪੰਜਾਬ ਦੀ ਜਿੰਦ ਜਾਨ ਹਨ।

****

ਮੱਛਰ ਅਤੇ ਮੱਛਰਦਾਨੀ.......... ਵਿਅੰਗ / ਰਤਨ ਰੀਹਲ (ਡਾ.)

ਇਸ ਦੁਨੀਆਂ ਦੀ ਹਰ ਵਸਤੂ ਅੰਦਰ ਵਿਰੋਧਾਭਾਸ ਹੈ। ਜਿਵੇਂ ਨਰ ਅਤੇ ਨਾਰੀ ਆਦਿ, ਪਰ ਮਦੀਨ ਮੱਛਰ ਹੁੰਦਿਆਂ ਹੋਇਆਂ ਵੀ ਮੱਛਰ ਦਾ ਕੋਈ ਮਦੀਨ ਨਾਮ ਨਹੀਂ ਹੈ। ਮੱਛਰ ਦੇ ਘਰਵਾਲੀ ਮਛਰੀ ਕਹੀਏ ਤਾਂ ਵੀ ਗੱਲ ਨਹੀਂ ਬਣਦੀ ਕਿਉਂਕ ਮਛਰੀ ਸ਼ਬਦ ਗੁਰੁ ਗ੍ਰੰਥ ਸਾਹਿਬ ਵਿਚ ਇਕ ਮਛਲੀ ਦੇ ਰੂਪ ਵਿਚ ਪੜ੍ਹਿਆ ਜਾਂਦਾ ਹੈ। ਮੱਛਰ ਦੀ ਘਰਵਾਲੀ ਨੂੰ ਮਛਰਾ ਕਹੀਏ ਤਾਂ ਵੀ ਠੀਕ ਨਹੀਂ ਹੈ। ਜਿਵੇਂ ਅਛਰਾ ਇਸ ਧਰਤੀ ਦੀ ਖੂਬਸੂਰਤ ਔਰਤ ਨੂੰ ਕਿਹਾ ਜਾਂਦਾ ਹੈ, ਪੱਛਰਾ ਪਰੀ ਦੇਸ ਦੀ ਸੁਹਣੀ ਔਰਤ ਨੂੰ ਕਹਿੰਦੇ ਹਨ ਅਤੇ ਮੱਛਰਾ ਪਾਤਾਲ ਲੋਕ ਦੀ ਸੁੰਦਰ ਨਾਰੀ ਦਾ ਨਾਮ ਗੁਰਬਾਣੀ ਵਿਚ ਆਉਂਦਾ ਹੈ ਜਿਵੇਂ ‘ਕਹੂ ਅਛਰਾ ਪਛਰਾ ਮਛਰਾ ਹੋ।’ ਮੈਂ ਤਾਂ ਬਹੁਤ ਡਿਕਸ਼ਨਰੀਆਂ ਫਰੋਲੀਆਂ ਪਰ ਮੈਨੂੰ ਮੱਛਰ ਦੀ ਘਰਵਾਲੀ ਦਾ ਕੋਈ ਨਾਮ ਨਹੀਂ ਪੜ੍ਹਣ ਵਾਸਤੇ ਮਿਲਿਆ ਪਰ ਜੇ ਕਿਸੇ ਹੋਰ ਨੂੰ ਪਤਾ ਹੋਵੇ ਤਾਂ ਲੇਖਕ ਨੂੰ ਸੂਚਤ ਜ਼ਰੂਰ ਕਰੇ ਜੀ। 

ਕਿਹੜੇ ਰਾਹ ਪੈ ਗਈ ਹੈ ਪੰਜਾਬੀ ਗਾਇਕੀ……… ਲੇਖ / ਸ਼ਮਸ਼ੇਰ ਮੋਹੀ (ਡਾ.)

     ਭਾਵੇਂ ਸੱਭਿਆਚਾਰ ਸਿਰਫ਼ ਗੀਤਾਂ ਤੱਕ ਹੀ ਮਹਿਦੂਦ ਨਹੀਂ ਹੁੰਦਾ, ਪਰ ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਗੀਤ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੁੰਦੇ ਹਨ।ਅਜੋਕੀ ਪੰਜਾਬੀ ਗਾਇਕੀ ਨੇ ਜਿਸ ਕਦਰ ਪੰਜਾਬੀ ਸੱਭਿਆਚਾਰ ਨੂੰ ਪਲੀਤ ਕਰਕੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਇਆ ਹੈ, ਉਹ ਕਿਸੇ ਸੰਗੀਨ ਜੁਰਮ ਤੋਂ ਘੱਟ ਨਹੀਂ।ਭਾਵੇਂ ਇੰਟਰਨੈੱਟ ਦੇ ਤੇਜ਼ ਪਸਾਰ ਕਾਰਨ ਇਸ ਵਿਚ ਤੇਜ਼ੀ ਆਈ ਹੈ ਫਿਰ ਵੀ ਇਹ ਕੋਈ ਅਚਨਚੇਤ ਵਾਪਰਿਆ ਵਰਤਾਰਾ ਨਹੀਂ ।ਅਸਲ ਵਿਚ ਦੋ-ਅਰਥੀ ਤੇ ਗ਼ੈਰ-ਮਿਆਰੀ ਗਾਇਕੀ ਦਾ ਆਰੰਭ ਅੱਸੀਵਿਆਂ ਵਿਚ ਅਮਰ ਸਿੰਘ ਚਮਕੀਲੇ ਨੇ ਹੀ ਕਰ ਦਿੱਤਾ ਸੀ।ਪਰ ਹੁਣ ਤਾਂ ਚਮਕੀਲਿਆਂ ਦਾ ਹੜ੍ਹ ਜਿਹਾ ਹੀ ਆ ਗਿਆ ਹੈ।ਭਾਵੇਂ ਕਿ ਕਿਸੇ ਗੀਤ ਨੂੰ ਸੁਣਨਯੋਗ/ਦੇਖਣਯੋਗ ਰੂਪ ਵਿਚ ਪ੍ਰਸਤੁਤ ਕਰਨ ਵਿਚ ਗਾਇਕ/ਗਾਇਕਾ ਤੋਂ ਇਲਾਵਾ ਗੀਤਕਾਰ, ਵੀਡੀਓ ਨਿਰਦੇਸ਼ਕ ਅਤੇ ਪ੍ਰੋਡਿਊਸਰ ਵੀ ਜ਼ਿੰਮੇਵਾਰ ਹੁੰਦੇ ਹਨ ਤੇ ਬਾਅਦ ਵਿਚ ਗੀਤ ਨੂੰ ਪ੍ਰਮੋਟ ਕਰਨ ਵਾਲ਼ੇ ਚੈਨਲਾਂ ਨੂੰ ਵੀ ਇਸ ਜੁਰਮ ਤੋਂ ਬਰੀ ਨਹੀਂ ਕੀਤਾ ਜਾ ਸਕਦਾ, ਪਰ ਅਗਰਭੂਮੀ ਵਿਚ ਗਾਇਕ/ਗਾਇਕਾ ਹੀ ਹੋਣ ਕਾਰਨ ਸਭ ਤੋਂ ਵੱਡੀ ਜ਼ਿੰਮੇਵਾਰੀ ਓਸੇ ਦੀ ਹੁੰਦੀ ਹੈ।ਅੱਜ ਇਹਨਾਂ ਵਿਚੋਂ ਬਹੁਗਿਣਤੀ ਲੋਕ ਬਾਜ਼ਾਰੀ ਮਾਨਸਿਕਤਾ ਵਿਚ ਗ੍ਰਸੇ ਜਾਣ ਕਾਰਨ ਆਪਣੀ ਜ਼ਿੰਮੇਵਾਰੀ ਭੁੱਲੀ ਬੈਠੇ ਹਨ। ਇਸ ਦਾ ਭਾਵ ਇਹ ਵੀ ਨਹੀਂ ਕਿ ਪਹਿਲਾਂ ਸਾਰੇ ਗੀਤ ਚੰਗੇ ਹੀ ਹੁੰਦੇ ਸਨ, ਪਰ ਜਿਸ ਕਿਸਮ ਦੇ ਨਿਘਾਰ ਦੀ ਰਫ਼ਤਾਰ ਅਜੋਕੇ ਅਖੌਤੀ ਵਿਸ਼ਵੀਕਰਨ ਦੇ ਦੌਰ ਵਿਚ ਦੇਖਣ ਨੂੰ ਮਿਲ ਰਹੀ ਹੈ, ਅਜਿਹਾ ਨਿਰਸੰਦੇਹ ਪਹਿਲਾਂ ਕਦੇ ਨਹੀਂ ਹੋਇਆ।ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮਾਜ ਵਿਚ ਵੀ ਨਿਘਾਰ ਆ ਚੁੱਕਾ ਹੈ ਤੇ ਇਹ ਨਿਘਾਰ ਸਾਡੇ ਗੀਤ-ਸੰਗੀਤ ਵਿਚ ਵੀ ਝਲਕਣਾ ਸੁਭਾਵਿਕ ਸੀ, ਕਿਉਂਕਿ ਕਲਾ ਅਤੇ ਸਮਾਜ ਦਾ ਸੰਬੰਧ ਦਵੰਦਾਤਮਕ ਹੈ।ਪਰ ਕਲਾ ਦਾ ਕੋਈ ਸਮਾਜਕ ਮਨੋਰਥ ਵੀ ਹੁੰਦਾ ਹੈ, ਜਿਸ ਤੋਂ ਸਮਕਾਲੀ ਗੀਤਕਾਰੀ/ਗਾਇਕੀ ਕਾਫ਼ੀ ਹੱਦ ਤੱਕ ਵਿੱਥ ਥਾਪ ਚੁੱਕੀ ਹੈ।ਜਦੋਂ ਕਿਸੇ ਚੀਜ਼ ਨੂੰ ਮੰਡੀ ਦੀਆਂ ਤਾਕਤਾਂ ਸੰਚਾਲਿਤ ਕਰਦੀਆਂ ਹਨ ਤਾਂ ਅਜਿਹਾ ਹੋਣਾ ਸੁਭਾਵਿਕ ਹੀ ਹੁੰਦਾ ਹੈ।

ਤਜ਼ਰਬੇ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ

ਸਰਕਾਰ ਵਿੱਦਿਆ ਦੇ ਖੇਤਰ ਵਿੱਚ ਕਈ ਤਰ੍ਹਾਂ ਦੇ ਤਜ਼ਰਬੇ ਕਰਦੀ ਰਹਿੰਦੀ ਹੈ। ਕਦੇ ਬੱਚਿਆਂ ਨੂੰ ਦਸਤਕਾਰੀ ਸਿਖਾਉਣੀ ਕਦੇ  ਹਰ ਸਕੂਲ ਵਿੱਚ ਕੰਪਿਉਟਰ ਦੇਣ ਦਾ ਐਲਾਨ ਕਰਨਾ ਕਦੇ ਜਾਤ ਅਧਾਰਿਤ ਕਿਤਾਬਾਂ ਦੇਣਾ ਜਾਂ ਫਿਰ ਹੁਣ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਠਵੀ ਤੱਕ ਹਰ ਇੱਕ ਨੂੰ ਮੁਫਤ ਕਿਤਾਬਾਂ ਜਾਰੀ ਕਰਨਾ । ਹੋਰ ਵੀ ਅਜਿਹੇ ਢੰਗ ਤਰੀਕੇ ਸਰਕਾਰ ਸਰਕਾਰੀ ਸਕੂਲਾਂ ਵਿੱਚ ਲਾਗੂ ਕਰਦੀ ਰਹਿੰਦੀ ਹੈ। ਪਰ ਮੂਲ ਸਮੱਸਿਆ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਰਾਜ ਵਿੱਚ ਸਰਕਾਰੀ ਵਿੱਦਿਆ ਪ੍ਰਣਾਲੀ ਦਿਨੋਂ ਦਿਨ ਗੰਭੀਰ ਹਾਲਤ ਵਿੱਚ ਪੁੱਜ ਚੁੱਕੀ ਹੈ।

ਮੂਲ ਕਾਰਨ ਇਹ ਹਨ ਕਿ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਚੰਗੀ ਹਾਲਤ ਵਿੱਚ ਨਹੀਂ ਹੈ। ਖਾਸ ਕਰ ਪੇਂਡੂ ਇਲਾਕਿਆਂ ਵਿੱਚ ਕਈ ਅਜਿਹੇ ਸਕੂਲ ਹਨ ਜੋ ਇੱਕ ਇੱਕ ਕਮਰੇ ਦੇ ਹੀ ਹਨ । ਉਥੇ ਨਿਯੁਕਤ ਅਧਿਆਪਕ ਨੂੰ ਸੇਵਾਦਾਰ ਤੋਂ ਲੈ ਕਲਰਕ ਤੱਕ ਦੇ ਸਾਰੇ ਕੰਮ ਆਪ ਕਰਨੇ ਪੈਂਦੇ ਹਨ। ਦੂਜਾ ਕਾਰਨ ਇਹ ਵੀ ਹੈ ਕਿ ਸਕੂਲਾਂ ਵਿੱਚ ਪੂਰਾ ਸਟਾਫ ਵੀ ਨਹੀ ਹੁੰਦਾ ਤੇ ਫਿਰ ਵੀ ਸਰਕਾਰ ਅਧਿਆਪਕਾਂ ਤੋਂ ਹੀ ਹਰ ਸਰਕਾਰੀ ਸਰਵੇ ਕਰਵਾਉਣ ਦਾ ਕੰਮ ਲੈਂਦੀ ਹੈ, ਜਿਸ ਨਾਲ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਇਸ ਦੀ ਥਾਂ ਸਰਕਾਰ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਤੋਂ ਸਰਕਾਰੀ ਸਰਵੇ ਕਰਵਾਉਣ ਦਾ ਕੰਮ ਲੈ ਸਕਦੀ ਹੈ। ਆਦਰਸ਼ ਸਕੂਲ ਪ੍ਰਣਾਲੀ ਵੀ ਅੰਤਿਮ ਸਾਹ ਲੈ ਰਹੀ ਜਾਪਦੀ ਹੈ।

ਸੁਪਰ ਮੌਕੀਂ ਨਾਲ ਗੱਲਬਾਤ..........ਵਿਅੰਗ / ਬਲਜਿੰਦਰ ਸੰਘਾ

ਅੱਜ ਆਪਾ ਮੌਕੀਂ ਨਹੀਂ ਬਲਕਿ ਸੁਪਰ ਮੌਕੀਂ ਨਾਲ ਖੁੱਲ੍ਹੀ ਗੱਲ-ਬਾਤ ਕਰਾਂਗੇ। ਜਿਸ ਵਿਚ ਉਸਦੇ ਜੀਵਨ ਦੇ ਹਰ ਰੰਗ ਬਾਰੇ ਰੰਗ ਪੇਸ਼ ਕਰਨ ਦੀ ਕੋਸਿ਼ਸ਼ ਉਸਦੇ ਦਿੱਤੇ ਜਵਾਬਾਂ ਦੇ ਅਧਾਰਿਤ ਹੀ ਹੋਵੇਗੀ। ਇਸ ਮੌਕੀਂ ਨਹੀਂ ਬਲਕਿ ਮੌਕੀਂਆਂ ਦੇ ਬਾਪ ਸੁਪਰ ਮੌਕੀਂ ਦੇ ਹਰ ਪੱਖ ਨੂੰ, ਹਰ ਪੱਖ ਤੋਂ ਪੇਸ਼ ਕਰਨ ਦੀ ਕੋਸਿ਼ਸ਼ ਹੈ।
ਸਵਾਲ : ਸਭ ਤੋਂ ਪਹਿਲਾ ਸੁਪਰ ਮੌਕੀਂ ਜੀ ਅੱਜ ਪਹਿਲੀ ਵਾਰ ਸਾਡੇ ਹੱਥ ਲੱਗਣ ਤੇ ਜੀ ਆਇਆ।
ਜਵਾਬ: ਮੇਰੇ ਵੱਲੋਂ ਜਾਨਿ ਕਿ ਸੁਪਰ ਬਾਂਦਰ ਵੱਲੋਂ ਵੀ ਆਪ ਦਾ ਧੰਨਵਾਦ ਕਿ ਅੱਜ ਸਾਡੇ ਦਿਲ ਦੀਆਂ ਗੱਲਾਂ ਪੁੱਛੋਗੇ।
ਸਵਾਲ : ਆਪਣੇ ਮੁੱਢਲੇ ਜੀਵਨ ਬਾਰੇ ਦੱਸੋ।

ਘੂਕ ਸੁੱਤੀਆਂ ਯਾਦਾਂ ਦੀ ਜਾਗ.......... ਅਭੁੱਲ ਯਾਦਾਂ / ਤਰਲੋਚਨ ਸਿੰਘ ‘ਦੁਪਾਲਪੁਰ’

ਪੂਰੀ ਇਮਾਨਦਾਰੀ ਨਾਲ ਪਹਿਲੋਂ ਇਹ ਸੱਚ-ਸੱਚ ਦੱਸ ਦਿਆਂ ਕਿ ਇਸ ਲਿਖਤ ਵਿੱਚ ਆਪਣੇ ਸਾਹਿਤਕ ਸਨੇਹ ਦੇ ਦੋ ਵਾਕਿਆ ਜੋ ਪਾਠਕਾਂ ਅੱਗੇ ਰੱਖ ਰਿਹਾ ਹਾਂ, ਉਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਮੈਂ ਆਪਣੀ ਕਿਸੇ ਚਤੁਰਤਾ ਜਾਂ ਆਪਣੇ ‘ਅਕਲ-ਮੰਦ’ ਹੋਣ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ। ਅਜਿਹਾ ਕਰਨਾ ਮੂਰਖਤਾ ਦੀ ਨਿਸ਼ਾਨੀ ਹੁੰਦੀ ਹੈ। ਬੱਸ, ਇਹਨਾਂ ਨੂੰ ਮਹਿਜ਼ ਇਤਫਾਕ ਨਾਲ ਹੋਏ ਅਸਚਰਜ ਮੌਕਾ-ਮੇਲ਼ ਹੀ ਕਿਹਾ ਜਾ ਸਕਦਾ ਹੈ। ਇਹਦੇ ’ਚ ਕੋਈ ਹਉਮੈ ਜਾਂ ਵਡਿਆਈ ਦੀ ਗੱਲ ਨਹੀਂ। ਹਾਂ, ਆਪਣੀ ਯਾਦ-ਦਾਸ਼ਤ ਉੱਤੇ ਭੋਰਾ ਕੁ ਜਿੰਨਾ ਫ਼ਖਰ ਕਰਨ ਦੀ ਗੁਸਤਾਖੀ ਜ਼ਰੂਰ ਕਰਨੀ ਚਾਹਾਂਗਾ। ਉਮੀਦ ਹੈ ਕਿ ਪਾਠਕ-ਜਨ ਸਾਰਾ ਲੇਖ ਪੜ੍ਹਨ ਉਪਰੰਤ ਮੈਨੂੰ ਏਨੀ ਕੁ ਖੁੱਲ੍ਹ ਜ਼ਰੂਰ ਦੇ ਦੇਣਗੇ।
ਕਿਤੇ ਵੀ ਛਪੀ ਹੋਈ ਕੋਈ ਵਧੀਆ ਲੇਖਣੀ ਪੜ੍ਹ ਕੇ ਉਸ ਦੇ ਲੇਖਕ ਨਾਲ ਸੰਪਰਕ ਕਰਨ ਦੀ ‘ਖੋਟੀ ਆਦਤ’ ਮੈਨੂੰ ਮੁੱਢੋਂ ਹੀ ਪਈ ਹੋਈ ਹੈ; ਉਦੋਂ ਦੀ, ਜਦੋਂ ਹਾਲੇ ਟੈਲੀਫੋਨ ਦੀ ਵਰਤੋਂ ਆਮ ਨਹੀਂ ਸੀ ਹੋਈ। ਉਨ੍ਹਾਂ ਦਿਨਾਂ ਵਿੱਚ ਮੈਂ ਕਵੀਆਂ-ਲੇਖਕਾਂ ਨੂੰ ਹੱਥੀਂ ਚਿੱਠੀਆਂ ਲਿਖਿਆ ਕਰਦਾ ਸਾਂ। ਇਹ ‘ਰੋਗ’ ਫਿਰ ਵੱਖ-ਵੱਖ ਅਖ਼ਬਾਰਾਂ-ਮੈਗਜ਼ੀਨਾਂ ਦੇ ‘ਸੰਪਾਦਕ ਦੀ ਡਾਕ’ ਕਾਲਮ ਨੂੰ ਖ਼ਤ ਲਿਖਣ ਤੱਕ ਵਧ ਗਿਆ। ਅਮਰੀਕਾ ਆ ਕੇ ‘ਨੈੱਟ’ ਅਤੇ ਫੋਨ ਦੀ ਖੁੱਲ੍ਹੀ ਸਹੂਲਤ ਮਿਲਣ ਸਦਕਾ ਮੇਰੇ ਸ਼ੌਕ ਦਾ ਦਾਇਰਾ ਕੌਮਾਂਤਰੀ ਹੋ ਗਿਆ। ਕਿਸੇ ਲੇਖਕ ਦੀ ਰਚਨਾ ਬਾਰੇ ਉਸ ਦੀ ਨੁਕਤਾਚੀਨੀ ਕਰਨੀ ਜਾਂ ਲਿਖਾਰੀ ਦੀ ਹੌਸਲਾ-ਅਫ਼ਜ਼ਾਈ ਕਰਨੀ ਮੇਰੇ ਲਈ ਸੁਖਾਲੀ ਹੋ ਗਈ। ਕਿਸੇ ਮਜਬੂਰੀ ਅਧੀਨ ਨਹੀਂ, ਸਗੋਂ ਸਵੈ-ਸਿਰਜੇ ਫਰਜ਼ ਮੁਤਾਬਕ ਅਜਿਹਾ ਕਰਦਿਆਂ ਮੈਨੂੰ ਮਾਨਸਿਕ ਤਸੱਲੀ ਮਿਲਦੀ ਹੈ।
ਅਮਰੀਕਾ ’ਚ ਛਪਦੀ ਇੱਕ ਪੰਜਾਬੀ ਅਖ਼ਬਾਰ ਵਿੱਚ ਡਾ: ਕ੍ਰਿਸ਼ਨ ਕੁਮਾਰ ਰੱਤੂ ਦਾ ਇੱਕ ਲੇਖ ਪੜ੍ਹਿਆ। ‘ਖ਼ਵਾਬ ਹੋਏ ਬੰਜਰ ਇਸ ਪਹਿਰ’ ਦੇ ਸਿਰਲੇਖ ਵਾਲੀ ਇਸ ਲਿਖਤ ਵਿੱਚ ਡਾ: ਰੱਤੂ ਨੇ ਖਲੀਲ ਜਿਬਰਾਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਏਨੇ ਮਾਰਮਿਕ ਭਾਵਾਂ ਨੂੰ ਸ਼ਬਦੀ ਜਾਮਾ ਪਹਿਨਾਉਂਦਿਆਂ ਡਾਕਟਰ ਸਾਹਿਬ ਨੇ ਕਮਾਲ ਹੀ ਕੀਤੀ ਹੋਈ ਸੀ ਇਸ ਲੇਖ ਵਿੱਚ। ਵੰਨਗੀ-ਮਾਤਰ ਕੁਝ ਸਤਰਾਂ ਲਿਖ ਰਿਹਾ ਹਾਂ :

ਸ਼ੋ ਪੀਸ……… ਮਿੰਨੀ ਕਹਾਣੀ / ਵਿਵੇਕ ਕੋਟ ਈਸੇ ਖਾਂ

“ਮੈਨੂੰ ਤਾਂ ਇਹੀ ਦੁਕਾਨ ਲੱਗਦੀ ਏ”, ਕੁੜੀ ਨੇ ਕਿਹਾ ਸੀ ।

“ਬਜ਼ਾਰ ਵੜਦੇ ਪੰਜਵੀਂ ਦੁਕਾਨ ਹੈ ਲਹਿੰਦੇ ਵੱਲ ਨੂੰ”, ਜਗਤੇ ਨੇ ਬਜ਼ਾਰ ‘ਚ ਇਧਰ ਉਧਰ ਵੇਖਦੇ ਹੋਏ ਮਨ ਹੀ ਮਨ ਕਿਹਾ।ਇੱਕ ਪੈਕਟ ਘੁੱਟ ਕੇ ਉਸ ਨੇ ਹੱਥ ਵਿੱਚ ਫੜ੍ਹਿਆ ਹੋਇਆ ਸੀ।ਬਜ਼ਾਰ ‘ਚ ਖੜੇ ਇੱਕ ਮੁੰਡੇ ਨੂੰ ਸ਼ਿੰਦੇ ਮੁਨਿਆਰੀ ਵਾਲੇ ਦੀ ਦੁਕਾਨ ਪੁੱਛ ਆਪਣੇ ਆਪਨੂੰ ਹੋਰ ਵੀ ਪੱਕਾ ਕਰ ਲਿਆ ਤੇ ਦੁਕਾਨ ਦੇ ਅੰਦਰ ਵੜ ਗਿਆ।

“ਬਾਊ ਜੀ ਆਹ ਚੀਜ਼ ਵਾਪਸ ਕਰ ਲਵੋ, ਕੱਲ ਮੇਰੀ ਗੁੱਡੀ ਲੈ ਗਈ ਸੀ ਤੁਹਾਡੇ ਕੋਲੋਂ”

'ਨਾਨਕ' ਸਰੂਪਾਂ ਨੂੰ ਗੁਰੂ ਕਹਿਣ ਦਾ ਵੱਲ ਗੁਰਬਾਣੀ ਖੁਦ ਆਪ ਸਿਖਾਉਂਦੀ ਹੈ.......... ਲੇਖ / ਸੁਖਜੀਤ ਪਾਲ ਸਿੰਘ

ਧੰਨੁ ਧੰਨੁ ਗੁਰੂ ਕਾ ਪਿਤਾ ਮਾਤਾ ਲਲ  (ਗੁਰੂ ਗ੍ਰੰਥ ਸਾਹਿਬ, ਪੰਨਾ: ੫੯੨) ਜੇ ਸਾਡਾ ਗੁਰੂ ਕੇਵਲ ਅਕਾਲਪੁਰਖ਼ ਅਤੇ ਉਸ ਦਾ ਗਿਆਨ ਹੀ ਹੈ ਤਾਂ ਉਹ ਕਿਹੜੇ ਮਾਤਾ ਪਿਤਾ ਹਨ ਜੋ ਧੰਨ ਹਨ, ਕਿਉਂਕਿ ਅਕਾਲਪੁਰਖ਼ ਦੇ ਤਾਂ ਕੋਈ ਮਾਤਾ ਪਿਤਾ ਹੈ ਹੀ ਨਹੀਂ ਹਨ।
'ਗੁਰੂ' ਪਦ ਨਾਨਕ ਸਰੂਪਾਂ ਨਾਲ ਨਾ ਵਰਤਿਆਂ ਜਾਣਾ ਤੱਤ ਗੁਰਮਤਿ ਪਰਿਵਾਰ 'ਤੇ ਸਪੋਕਮੈਨ ਵੱਲੋਂ ਵੱਡੀ ਖੋਜ ਸਮਝੀ ਜਾ ਰਹੀ ਹੈ। ਇਹ ਵੀਰ ਨਾਨਕ ਸਰੂਪਾਂ ਨਾਲ ਗੁਰੂ ਸ਼ਬਦ ਵਰਤਣ ਨੂੰ ਬ੍ਰਾਹਮਣੀ ਸੋਚ ਸਮਝਦੇ ਹਨ। ਇਹ ਵੀਰ ਅਣਜਾਣੇ ਅੰਦਰ ਗੁਰਬਾਣੀ ਸਿਧਾਂਤ ਨੂੰ ਪੂਰੀ ਤਰਾਂ ਨਾਲ ਨਾ ਸਮਝਣ ਕਰ ਕੇ ਗੁਰਬਾਣੀ ਦੇ ਗਲਤ ਅਰਥ ਕਰ ਰਹੇ ਹਨ। ਜਿਸ ਨਾਲ ਪੰਥ ਅੰਦਰ ਵਿਵਾਦ ਦੁਬਿਧਾ 'ਤੇ ਦੁਚਿੱਤੀ ਬਣੀ ਹੋਈ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਬਣ ਕੇ ਰਿਹ ਗਿਆ ਹੈ। ਹੋਰ ਮੁਦਿਆਂ ਦੇ ਨਾਲ ਨਾਲ ਇਸ ਮੁੱਦੇ 'ਤੇ ਵੀ ਪੰਥ ਦੋਫਾੜ ਹੋ ਰਿਹਾ ਹੈ, ਇਹ ਬਹੁਤ ਹੀ ਚਿੰਤਾਜਨਕ ਹੈ ਜੋ ਪੰਥ ਵਾਸਤੇ ਚੰਗੀ ਗੱਲ ਨਹੀ ਹੈ।

ਪਰਵਾਸ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ

ਪਰਵਾਸ ਸ਼ਬਦ ਆਪਣੇ ਵਿੱਚ ਕਈ ਕੁਝ ਛੁਪਾ ਕੇ ਬੈਠਾ ਹੈ। ਘਰ ਦੀ ਮਜ਼ਬੂਰੀ, ਆਪਣਿਆਂ ਤੋਂ ਦੂਰੀ, ਪਰਾਇਆ ਪਣ, ਬੇਗਾਨੀ ਧਰਤੀ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਹੈ । ਇਸ ਸ਼ਬਦ ਦੇ ਅੰਦਰ, ਪਰਵਾਸ ਚਾਹੇ ਆਪਣੇ ਦੇਸ਼ ਵਿੱਚ ਹੋਵੇ ਜਾਂ ਫਿਰ ਬੇਗਾਨੇ ਦੇਸ਼ ਵਿੱਚ ਇਹ ਹਮੇਸ਼ਾ ਹੀ ਪੀੜਾਦਾਇਕ ਹੁੰਦਾ ਹੈ।

ਪਰਵਾਸ ਹੰਢਾ ਰਹੇ ਵਿਅਕਤੀ ਦੇ ਮਨ ਦਾ ਪੰਛੀ ਹਮੇਸ਼ਾ ਆਪਣੇ ਲੋਕ ,ਆਪਣੀ ਧਰਤੀ ਵੱਲ ਉਡਾਰੀ ਮਾਰਨਾ ਲੋਚਦਾ ਹੈ। ਉਹ ਹੋਰ ਕੁਝ ਨਾ ਕਰ ਸਕਦਾ ਹੋਵੇ ਤਾਂ ਇਹ ਇੱਛਾ ਹਮੇਸ਼ਾ ਬਣੀ ਰਹਿੰਦੀ ਹੈ ਕਿ ਉਹ ਆਪਣੀ ਮਿੱਟੀ ਲਈ ਕੁਝ ਨਾ ਕੁਝ ਜ਼ਰੂਰ ਕਰੇ। ਜਿਹੜੀਆਂ ਪਰਸਥਿਤੀਆਂ ਕਾਰਨ ਉਸ ਨੂੰ ਆਪਣੀ ਧਰਤੀ ਛੱਡਣੀ ਪਈ ਤੇ ਬੇਗਾਨੇ ਥਾਂ ਕੰਮਕਾਜ ਕਰਨਾ ਪਿਆ, ਉਸ ਸਥਿਤੀ  ‘ਚੋਂ ਹੋਰ ਲੋਕ ਨਾ ਲੰਘਣ, ਪਰਵਾਸੀ ਚਾਹੇ ਬੇਗਾਨੀ ਧਰਤੀ ਤੇ ਲੱਖ ਸਹੂਲਤਾਂ ਮਾਣ ਰਿਹਾ ਹੋਵੇ ਪਰ ਫਿਰ ਵੀ ਉਸਨੂੰ ਆਪਣਾ ਪੁਰਾਣਾ ਘਰ, ਕੰਧਾਂ, ਗਲੀ ਬਜ਼ਾਰ, ਦੋਸਤ, ਹੱਸਦੇ ਰੋਂਦੇ ਚਿਹਰੇ ਹਰ ਪਲ ਯਾਦ ਆਉਂਦੇ ਹੀ ਰਹਿੰਦੇ ਹਨ। ਪਰਵਾਸ ਆਪਣੇ ਪਿੱਛੇ ਕਈ ਕਥਾ ਕਹਾਣੀਆਂ ਛੱਡ ਜਾਂਦਾ ਹੈ।

ਉਸ ਮਹਾਨ ਵਿਚਾਰਧਾਰਾ ਨੂੰ ਸੰਸਾਰ ਤੱਕ ਪਹੁੰਚਾਣ ਦੇ ਸੰਜੀਦਾ ਯਤਨ ਕੀਤੇ ਜਾਣ ਜਿਸ ਦੀ ਕਿ ਅੱਜ ਦੇ ਸਮਾਜ ਨੂੰ ਸ਼ਾਇਦ ਬਹੁਤ ਜਰੂਰਤ ਵੀ ਹੈ.......... ਲੇਖ / ਤਰਸੇਮ ਬਸ਼ਰ

ਭ੍ਰਿਸ਼ਟਾਚਾਰ, ਬਲਾਤਕਾਰ, ਕਤਲੋਗਾਰਤ ਦੇ ਬੋਲਬਾਲੇ ਵਾਲੇ ਇਸ ਅਰਾਜਕਤਾ ਭਰੇ ਮਾਹੌਲ ਵਿੱਚ ਇਸ ਦੇ ਪ੍ਰਭਾਵ ਤੋਂ ਕਿਸੇ ਸੰਵੇਦਨਸ਼ੀਲ ਬੰਦੇ ਵਾਸਤੇ ਬਚ ਕੇ ਰਹਿਣਾ ਸੌਖਾ ਨਹੀਂ । ਅਖਬਾਰਾਂ ਦੀਆਂ ਸੁਰਖੀਆਂ ਤੇ ਟੈਲੀਵਿਜ਼ਨ ਚੈਨਲਾਂ ਤੇ ਛਾਈ ਇਸ ਅਰਾਜਕਤਾ ਦੀ ਕਾਲੀ ਹਨੇਰੀ ਵਿੱਚ ਮੈਨੂੰ ਕਦੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਯਾਦ ਆਉਂਦੀਆਂ ਹਨ ਤਾਂ ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ  ਤੇ ਤੱਤੀ ਤਵੀ ਤੇ ਬੈਠੇ ਮਨੁੱਖਤਾ ਦੀ ਖਾਤਿਰ ਸ਼ੀਸ਼ ਕਟਵਾ ਰਹੇ, ਅਧਰਮ ਤੇ ਧਰਮ ਦੀ ਜਿੱਤ ਖਾਤਰ ਸਰਬੰਸ ਵਾਰ ਗਏ ਗੁਰੂ ਸਾਹਿਬਾਨ ਦਾ ਖਿਆਲ ਆਉਂਦਾ ਹੈ ਤਾਂ ਅੱਖਾਂ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕੋਸਾ ਪਾਣੀ ਦਸਤਕ ਦੇ ਦਿੰਦਾ ਹੈ । 

ਕਾਸ਼ ! ਦੁਨੀਆ ਧਰਤੀ ਦੇ ਇਸ ਕੋਨੇ ਤੋਂ ਠਪਜੀ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਕ੍ਰਾਂਤੀ ਦਾ ਲਾਹਾ ਲੈ ਲੈਂਦੀ । ਉਹ ਕ੍ਰਾਂਤੀ ਜੋ ਗੁਰੂ ਨਾਨਕ ਸਾਹਿਬ ਨੇ ਸਮਾਜ ਵਿੱਚ ਧਰਮ ਤੇ ਭਾਰੂ ਹੋ ਚੁੱਕੇ ਭਰਮ ਤੇ ਅਜੋਕੇ  ਯੁੱਗ ਵਾਗੂੰ ਉਸ ਸਮੇਂ ਫੈਲ ਚੁੱਕੀ ਅਰਾਜਕਤਾ ਨੂੰ ਦੇਖਦਿਆਂ ਮਨੁੱਖਤਾ ਨੂੰ ਰਾਹਤ ਦੇਣ ਲਈ ਅਰੰਭੀ ਸੀ, ਜੋ ਬਾਅਦ ਵਿੱਚ ਸੱਚਾਈ ਦੀ ਕੀਮਤ ਉਤਾਰਦਿਆਂ ਲਾਸਾਨੀ ਕੁਰਬਾਨੀਆਂ ਲਈ ਵੀ ਜਾਣੀ ਗਈ । ਪਰ ਅਫਸੋਸ ਬ੍ਰਹਿਮੰਡ ਦੇ ਪੂਰੇ ਇਤਿਹਾਸ ਵਿੱਚ ਲਾਸਾਨੀ ਕੁਰਬਾਨੀਆਂ ਦੇ ਮਿੱਥ ਵਜੋਂ ਸੰਘਰਸ਼ ਦੀ ਗਾਥਾ ਬਣ ਚੁੱਕੀ ਇਹ ਕ੍ਰਾਂਤੀ ਜੋ ਕਿ ਉਸ ਵਿਚਾਰਧਾਰਾ ਤੇ ਆਧਾਰਿਤ ਸੀ ਜੋ ਪੂਰੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਦੀ ਸਮਰੱਥਾ ਰੱਖਦੀ ਸੀ, ਸੀਮਿਤ ਦਾਇਰੇ ਤੱਕ ਹੀ ਪਹੁੰਚ ਸਕੀ । ਪੈਗੰਬਰ ਆਏ ਸਨ ਤੇ ਰਾਹ ਦਿਖਾ ਕੇ ਚਲੇ ਗਏ ਪਰ ਸਮਾਜ ਇਸ ਦਾ ਲਾਹਾ ਨਾ ਲੈ ਸਕਿਆ । ਅੱਜ ਜਦੋਂ ਮਨੁੱਖ ਆਪਣੇ ਹੀ ਬਣਾਏ ਸਮਾਜ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਤਾਂ ਗੁਰੂ ਸਾਹਿਬਾਨ ਦੀ ਮਨੁੱਖਤਾ ਨੂੰ ਬਖਸ਼ੀ ਅਮੁੱਲ ਦਾਤ ਤੋਂ ਕਿਸ ਤਰ੍ਹਾਂ ਮਹਿਰੂਮ ਰਿਹਾ,ਇਸ ਦਾ ਅੰਦਾਜ਼ਾਂ ਇਸ ਇੱਕ ਫਿਕਰੇ ਵਿੱਚੋਂ ਲੱਗ ਜਾਂਦਾ ਹੈ, ਕਿਸੇ ਸਮੇਂ ਤੱਕ ਸਿੱਖਾਂ ਦੇ ਪ੍ਰਭਾਵ ਵਾਲੇ ਇਲਾਕੇ ਦੇ ਨਾਲ ਲੱਗਦੇ ਖੇਤਰਾਂ ਤੱਕ ਵੀ ਲੋਕ ਆਪਣੇ ਗਲੀ ਗੁਆਂਢ ਵਿੱਚ ਕਿਸੇ ਸਿੱਖ ਨੂੰ ਵਸਾਉਣਾ ਲੋਚਦੇ ਸਨ । ਗੱਡੀਆਂ ਬੱਸਾਂ ਵਿੱਚ ਕਿਸੇ ਸਿੱਖ ਦੇ ਬੈਠ ਜਾਣ ਤੋਂ ਬਾਅਦ ਮਜ਼ਲੂਮ ਲੋਕ ਬੇਫਿਕਰ ਹੋ ਜਾਂਦੇ ਸਨ । ਇਹੀ ਸਿੱਖ ਜੋ ਕੌਲ, ਧਰਮ, ਮਨੁੱਖਤਾ, ਸੱਚਾਈ ਤੇ ਇਖਲਾਕ ਦੇ ਬਲਦੇ ਚਿਰਾਗ ਸਨ, ਉਸੇ ਕ੍ਰਾਂਤੀ ਦੀ ਫਸਲ ਸਨ ਜੋ ਤਿਆਗ, ਬਲਿਦਾਨ ਤੇ ਸੱਚਾਈ ਦੀ ਧਰਤੀ ਤੇ ਬੀਜੀ ਗਈ ਸੀ । ਕਾਸ਼ ! ਇਹ ਫਸਲ ਬਹੁਤਾਤ ਵਿੱਚ ਹੁੰਦੀ ਤੇ ਪੂਰੀ ਦੁਨੀਆਂ ਵਿੱਚ ਦਿਖਾਈ ਦਿੰਦੀ ਤਾਂ ਅੱਜ ਦੁਨੀਆਂ ਦੇ ਹਾਲਾਤ ਵੱਖਰੇ ਹੁੰਦੇ ।
 

ਦਿੱਲੀ ਅਜੇ ਦੂਰ ਹੈ.......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

ਪੁੱਤਰ ਕੋਲੋਂ ਪੰਜਾਬੀ ਦਾ ਸਬਕ ਸੁਣਦਿਆਂ ਜਦੋਂ ਵੀ ਪੁੱਤਰ ਨੇ ਪੜ੍ਹਦੇ ਪੜ੍ਹਦੇ ਗਲਤੀ ਕਰਨੀ ਤਾਂ ਉਸਨੇ ਨਸੀਅਤ ਦਿੰਦਿਆ ਕਹਿ ਦੇਣਾ, “ਪੁੱਤਰ, ਹੋਰ ਮਿਹਨਤ ਕਰ, ਦਿੱਲੀ ਅਜੇ ਦੂਰ ਹੈ।"
ਅੱਜ ਜਦੋਂ ਉਹ ਅਖਬਾਰ ਵਿੱਚ ਦਿੱਲੀ ਵਿੱਚ ਵਾਪਰੇ ਗੈਂਗ ਰੇਪ ਬਾਰੇ ਖਬਰ ਪੜ੍ਹ ਰਿਹਾ ਸੀ ਤਾਂ ਕੋਲ ਹੀ ਅੱਖਰ ਜੋੜ ਜੋੜ ਕੇ ਕਿਤਾਬ ਪੜ੍ਹ ਰਿਹਾ ਉਸਦਾ ਪੁੱਤਰ ਕਹਿਣ ਲੱਗਾ, “ਪਾਪਾ ਜੇ ਦਿੱਲੀ ਇਸ ਤਰ੍ਹਾਂ ਦੀ ਹੈ ਤਾਂ ਦੂਰ ਹੀ ਚੰਗੀ ਹੈ।"
“ਉਹ ਤੂੰ..." ਕਹਿੰਦਾ ਉਹ ਆਪਣੇ ਪੁੱਤਰ ਦੇ ਬੋਲੇ ਡੂੰਘੇ ਸ਼ਬਦਾਂ ਦੇ ਭੇਦ ਨੂੰ ਜਾਣਨ ਲਈ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਗੁੰਮ ਗਿਆ ਸੀ। 

****

ਉਡੀਕ.......... ਨਜ਼ਮ/ਕਵਿਤਾ / ਰਾਜੂ ਪੁਰਬਾ

ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।
ਦਿਨ ਰਾਤ ਹਉਂਕੇ ਭਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।

ਮੇਰਾ ਹਮਸਫਰ ਖੋ ਗਿਆ ਏ, ਖਾ ਗਈਆਂ ਨਜਰਾਂ ਸ਼ਰੀਕ ਦੀਆਂ।
ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।

ਏਨਾ ਲੇਖਾਂ ਵਿੱਚ ਜੁਦਾਈ ਏ, ਭੋਗਾਂ ਮੱਥੇ ਦੀ ਲੀਕ ਦੀਆਂ।
ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।

ਕਮਾਊ ਪੁੱਤ.......... ਗੀਤ / ਰਾਜੂ ਪੁਰਬਾ

ਦੂਰ ਇੱਕ ਪਿੰਡ ਵਿੱਚ ਮੈਨੂੰ ਹੈ ਉਡੀਕ ਦੀ।
ਪੁੱਛਦੀ ਖਬਰ ਆਉਣ ਵਾਲੀ ਤਰੀਕ ਦੀ।
ਭੁੱਲਿਆਂ ਨਹੀ ਬਚਪਨ ਦਾ ਕੱਚਾ ਘਰ  ਮੈਂ,
ਲੋਚਦਾ ਏ ਦਿਲ ਮਾਣੀ ਮਮਤਾ ਦੀ ਛਾਂ ਨੂੰ।
ਕਰਕੇ ਕਮਾਈਆਂ ਪੁੱਤ, ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।

ਉੱਠਕੇ ਸਵੇਰੇ ਤੇਰੀ ਤਸਵੀਰ ਤੱਕਦਾ।
ਮੱਥਾ ਟੇਕ ਤੈਨੂੰ ਅੰਨ ਪਾਣੀ ਫੇਰ ਛੱਕਦਾ।
ਇੱਕ ਤੂੰ ਹੀ ਮੇਰਾ ਬਸ ਰੱਬ ਨੀ ਅੰਮੀਏ,
ਤੇਰੇ ਉੱਤੋਂ ਵਾਰਾਂ ਸਦਾ ਆਪਣੀ ਜਾਂ ਨੂੰ।
ਕਰਕੇ ਕਮਾਈਆਂ ਪੁੱਤ , ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।

ਕਾਲੀਆਂ ਰਾਤਾਂ.......... ਗੀਤ / ਰਾਜੂ ਪੁਰਬਾ

ਅੱਖਾਂ ਭਿੱਜੀਆਂ ਪੰਜਾਬ ਦੀਆਂ, ਖੌਰੇ ਕਦ ਤੱਕ ਸੁੱਕਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਧਰਮ ਦੇ ਨਾਂ ਤੇ ਵੰਡੀ ਪਾਤੀ ਲੀਡਰ ਲੋਕਾਂ ਨੇ।
ਰਖਵਾਲੇ ਕਿਉਂ ਦੇਸ਼ ਦੇ ਅੱਜ ਬਣ ਗਏ ਜੋਕਾਂ ਨੇ।
ਖੌਰੇ ਇਹਨਾਂ ਦੀਆਂ ਚਲਾਕੀਆਂ  ਕਦ ਤੱਕ ਲੁਕਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਲਹੂ ਬਣ ਗਿਆ ਪਾਣੀ ਜਿੰਨਾਂ ਨੇ ਐਸੀ ਕਰੀ ਕਮਾਈ ।
ਚੰਦ ਨੋਟਾਂ ਦੀ ਖਾਤਰ ਇੱਜਤ ਗ਼ੈਰਾਂ ਹੱਥੋਂ ਗਵਾਈ ।
ਕਤਲ ਭਰੋਸੇ ਦਾ ਕਰਕੇ ਧੌਣਾਂ ਕਦ ਤਕ ਝੁਕਣਗੀਆਂ ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

...‘ਤੇ ਆਖਿਰ ਤੁਫਾਨ ਗੁਜ਼ਰ ਗਿਆ.......... ਕਹਾਣੀ / ਰਮੇਸ਼ ਸੇਠੀ ਬਾਦਲ

“ਨਹੀਂ ਨਹੀਂ ਮੈਂ ਠੀਕ ਹਾਂ। ਕੁਝ ਨਹੀਂ ਹੋਇਆ ਮੈਨੂੰ।“, ਜਦੋਂ ਉਸਨੂੰ ਸਿਰਹਾਣੇ ਦੀ ਓਟ ਲਾਈ ਅਧਲੇਟੇ ਪਏ ਨੂੰ ਘੂਕ ਨੀਂਦ ‘ਚੋਂ ਕਾਹਲੀ ਨਾਲ, ਨਾਲ ਪਈ ਪਤਨੀ ਨੇ ਪੁੱਛਿਆ, ਤਾਂ ਉਸਨੇ ਕਿਹਾ । ਥੋੜੀ ਜਿਹੀ  ਘਬਰਾਹਟ ਤੇ ਉਨੀਂਦਰੀ ਪਤਨੀ ਵੀ ਨਾਲ ਹੀ ਉੱਠਕੇ ਬੈਠ ਗਈ। ਸਾਹਮਣੇ ਘੜੀ ਤੇ ਸਮਾਂ ਦੇਖਿਆ ਤਾਂ ਲਾਲ ਲਾਲ ਚਮਕਦੇ ਅੱਖਰ ਦੋ ਤਿੰਨ ਚਾਰ ਤਿੰਨ ਪੰਜ ਨਜਰ ਆਏ ਮਤਲਬ ਸਵੇਰ ਦੇ ਦੋ ਵੱਜਕੇ ਚੌਂਤੀ ਮਿੰਟ ਤੇ ਪੈਂਤੀ ਸੈਕਿੰਡ ਹੋਏ ਸਨ। ਇਹ ਉਹ ਸਮਾਂ ਹੈ ਜਦੋ ਕਹਿੰਦੇ ਨੇ ਸਿਰਫ ਖੁਦਾ ਹੀ ਜਾਗਦਾ ਹੁੰਦਾ ਹੈ ਜਾਂ  ਕੋਈ ਪੂਰਨ ਸੰਤ। ਬਾਹਰ ਸ਼ਾਂਤੀ ਸੀ। ਕਿਸੇ ਧਾਰਮਿਕ ਸਥਾਨ ਦਾ ਕੋਈ ਸਪੀਕਰ ਸ਼ਾਂਤੀ ਨੂੰ ਭੰਗ ਨਹੀਂ ਕਰ ਰਿਹਾ ਸੀ। ਤੇ ਰਾਤ ਨੂੰ ਚਲਦੇ ਮੈਰਿਜ ਪੈਲੇਸਾਂ ਦੇ ਡੀ.ਜੇ. ਵੀ ਹੁਣ  ਬੰਦ ਹੋ ਚੁਕੇ ਸਨ ।ਹੁਣ ਤਾਂ ਕਿਸੇ ਚਾਬੀ ਵਾਲੀ ਘੜੀ ਦੀ ਟਿਕ ਟਿਕ ਨਹੀਂ ਸੀ ਸੁਣਦੀ ।
“ਫੇਰ ਏਸ ਤਰ੍ਹਾਂ ਕਿਉ ਪਏ ਹੋ ਕੀ ਤਕਲੀਫ ਹੈ, ਅੱਖਾਂ ਖੁੱਲੀਆਂ ਹਨ ਤੇ ਸੌਣ ਦੀ ਕੋਸਿ਼ਸ਼ ਵੀ ਨਹੀ ਕਰ ਰਹੇ । ਕੋਈ ਤਕਲੀਫ ਸੀ ਤਾਂ ਮੈਨੂੰ ਜਗਾ ਲੈਂਦੈ”, ਘਰਵਾਲੀ ਨੇ ਸਵਾਲਾਂ ਦੀ ਝੜੀ ਲਾ  ਦਿੱਤੀ। ਉਹ ਚੁੱਪ ਰਿਹਾ ਤੇ ਉਸ ਨੇ ਲੰਬਾ ਠੰਢਾ ਸਾਹ ਲਿਆ। ਗੱਲ ਸ਼ੁਰੂ ਕਰਨ ਲਈ ਬੁੱਲਾਂ ਤੇ ਜੀਭ ਫੇਰੀ ਪਰ ਉਸ ਦਾ ਤਾਂ ਗਲਾ ਖੁਸ਼ਕ ਹੋਇਆ ਪਿਆ ਸੀ । ਕੁਝ ਸੁੱਕੀ ਜਿਹੀ ਖਾਂਸੀ ਕੀਤੀ । ਆਖਿਰ ਉਸਨੇ ਸਿਰਹਾਣੇ ਪਏ ਪਾਣੀ ਦੇ ਗਿਲਾਸ ‘ਚੋਂ ਘੁੱਟ ਭਰਿਆ । ਤੇ ਉਸੇ ਤਰ੍ਹਾਂ ਚੁੱਪ ਚਾਪ ਲੇਟ ਗਿਆ । ਪਰ ਘਰਵਾਲੀ ਅਜੇ ਵੀ ਉੱਠਕੇ ਬੈਠੀ ਸੀ ਤੇ ਘਬਰਾਹਟ ਵਿੱਚ ਬੁੜ ਬੁੜ ਕਰ ਰਹੀ ਸੀ ।

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ……… ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਜਨਵਰੀ ਦੀ ਮਾਸਿਕ ਇਕੱਤਰਤਾ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਸੁਰਜੀਤ ਸਿੰਘ ਸੀਤਲ ਹੋਰਾਂ ਨੂੰ ਅਤੇ ਬੀਬੀ ਸੁਰਿੰਦਰ ਗੀਤ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਜੱਸ ਚਾਹਲ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਅੱਜ ਦੀ ਸਭਾ ਦੇ ਪਹਿਲੇ ਬੁਲਾਰੇ ਸੁਰਿੰਦਰ ਰਨਦੇਵ ਹੋਰਾਂ ਨੇ ਇਸ ਗੱਲ ਤੇ ਜ਼ੋਰ ਦਿਂਦਿਆਂ ਕਿ ਜ਼ਿੰਦਗੀ ਨੂੰ ਚੰਗੀ ਤਰਾਂ ਮਾਨਣ ਲਈ ਅੱਛੀ ਸੋਚ ਦੇ ਨਾਲ-ਨਾਲ ਚੰਗੀ ਸੇਹਤ ਵੀ ਬਹੁਤ ਜ਼ਰੂਰੀ ਹੈ, ਸਰੋਤਿਆਂ ਨੂੰ ਯੋਗਾ ਕਰਨ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਯੋਗਾ ਸਿਖਾਉਣ ਲਈ ਉਹ ਹਰ ਵਕਤ ਹਾਜ਼ਿਰ ਹਨ।
ਬੀਬੀ ਹਰਚਰਨ ਕੌਰ ਬਾਸੀ ਨੇ ਨਵੇਂ ਸਾਲ ਦੀ ਵਧਾਈ ਅਪਣੀ ਇਕ ਕਵਿਤਾ ਰਾਹੀਂ ਦਿੱਤੀ –
“ਸਭ ਤਾਈਂ ਵਧਾਈਆਂ ਜੀ, ਨਵਾਂ ਸਾਲ ਘਰ ਆਇਆ
 ਅਨੰਦ-ਅਨੰਦ ਹੋਵੇ ਜੀ, ਵੀਹ ਸੌ ਤੇਰਾਂ ਚੜ ਆਇਆ”

ਹਾਏ ਗਰਮੀ……… ਗੀਤ / ਮੁਹਿੰਦਰ ਸਿੰਘ ਘੱਗ

ਹਾਏ ਗਰਮੀ ! ਹਾਏ ਗਰਮੀ ਗਰਮੀ
ਹਾਏ ਗਰਮੀ ਹਾਏ ਗਰਮੀ  ਇਨੀ ਉਫ ਉਫ ਕਰਦੇ ਸਾਰੇ ਨੇ
ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ
ਹਾਏ ਗਰਮੀ ਹਾਏ ਗਰਮੀ ਇਨੀ
ਹਾਏ ਗਰਮੀ ਹਾਏ ਗਰਮੀ ਗਰਮੀ
ਦਿਨੇਂ ਵੀ ਗਰਮੀ ਰਾਤ ਵੀ ਗਰਮੀ ਪਾਰਾ ਜ਼ਰਾ ਨਾ ਲਹਿੰਦਾ
ਦਿਨੇ ਸੂਰਜ ਦੀਆਂ ਤਿਖੀਆਂ ਅਖੀਆਂ ਰਾਤ ਨੂੰ ਰੋਕਾ ਰਹਿੰਦਾ
ਬਿਜਲੀ ਦੇ ਕੁਨੈਕਸ਼ਨ ਟੁਟਦੇ ਏਸੀ ਥਕ ਕੇ ਹਾਰੇ ਨੇ
ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ
ਹਾਏ ਗਰਮੀ ਹਾਏ ਗਰਮੀ ਇਨੀ
ਹਾਏ ਗਰਮੀ ਹਾਏ ਗਰਮੀ ਗਰਮੀ

ਪਿੰਡ ਨੇਕਨਾਮਾ (ਦਸੂਹਾ,ਹੁਸ਼ਿਆਰਪੁਰ) ਵਿਖੇ ਨਾਟਕ ਸਮਾਗਮ ਦਾ ਆਯੋਜਨ.......... ਸੱਭਿਆਚਾਰਕ ਸਮਾਗਮ / ਅਮਰਜੀਤ

ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਵੱਲੋਂ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦੀ ਰਹਿਨੁਮਾਹੀ ਹੇਠ ਸਭਾ ਦੇ ਮੀਤ-ਪ੍ਰਧਾਨ ਮਾਸਟਰ ਕਰਨੈਲ ਸਿੰਘ ਦੀ ਪਹਿਲ ਕਦਮੀ ਸਦਕਾ ਗ੍ਰਾਮ-ਪੰਚਾਇਤ ਨੇਕਨਾਮਾ(ਜਿਲ੍ਹਾ ਹੁਸ਼ਿਆਰਪੁਰ(ਪੰਜਾਬ) ਅਤੇ ਮਹਿਲਾ ਮੰਡਲ ਨੇਕਨਾਮਾ ਦੇ ਸਹਿਯੋਗ ਨਾਲ  ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਇੱਕ ਵਿਸ਼ਾਲ ਨਾਟਕ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ । ਜਿਸਦੀ ਪ੍ਰਧਾਨਗੀ “ਸੱਚੀ ਗੱਲ” ਅਖ਼ਬਾਰ ਦੇ ਸੰਪਾਦਕ ਸੰਜੀਵ ਡਾਬਰ ਨੇ ਕੀਤੀ । ਇਸ ਸਮਾਗਮ ਵਿੱਚ ਆਜ਼ਾਦ ਰੰਗ ਮੰਚ ਚੱਕ ਦੇਸ ਰਾਜ ਵੱਲੋਂ ਬੀਬਾ ਬਲਵੰਤ ਦੀ ਨਿਰਦੇਸ਼ਤਾ ਹੇਠ ਤਿੰਨ ਨਾਟਕ ਖੇਡੇ ਗਏ ।ਜਿਨ੍ਹਾਂ ਵਿੱਚ ਪਹਿਲਾ ਨਾਟਕ “ ਫਾਂਸੀ ” ਜੋ ਕਿ ਸ਼ਹੀਦ ਭਗਤ ਸਿੰਘ ਦੀ  ਇਨਕਲਾਬੀ ਸੋਚ ਨੂੰ ਸਮਰਪਿਤ ਸੀ , ਦੂਸਰਾ ਨਾਟਕ  ” ਮਾਏ ਨੀ ਮਾਏ ਇੱਕ ਲੋਰੀ ਦੇ ਦੇ “, ਜੋ ਕਿ  ਧੀਆਂ ਨੂੰ ਕੁੱਖ ਵਿੱਚ ਮਾਰਨ ਦੀ ਅਜੋਕੇ ਸਮਾਜ ਦੀ ਨਾਪਾਕ ਪ੍ਰਥਾ ‘ਤੇ ਚੋਟ ਕਰਨ ਵਾਲਾ ਸੀ , ਜਦਕਿ ਤੀਸਰਾ ਨਾਟਕ ਨੰਦ ਲਾਲ ਨੂਰਪੂਰੀ ਦੀ ਪ੍ਰਸਿੱਧ ਕਵਿਤਾ “ ਮੰਗਤੀ “ ਦਾ ਨਾਟ ਰੂਪਾਂਤਰ ਸੀ । ਇਸ ਵਿੱਚ ਲਾਚਾਰ ਅਬਲਾਵਾਂ ਨਾਲ ਹਰ ਜਣੇ ਖਣੇ ਵੱਲੋਂ ਕੀਤੇ ਜਾਂਦੇ  ਵਰਤਾਰੇ ਦਾ ਜ਼ਿਕਰ ਸੀ । ਇਹਨਾਂ ਨਾਟਕਾਂ ਦੇ ਨਾਲ ਨਾਲ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜਿ:)  ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਸਭਾ ਸਮੇਤ “ਸੱਚੀ ਗੱਲ ” ਨਾਲ ਜੁੜੇ ਸ਼ਾਇਰਾਂ ਰਾਹੀਂ ਕਵਿਤਾ ਦਾ ਦੌਰ ਵੀ ਜਾਰੀ ਰੱਖਿਆ ।

ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ?.......... ਲੇਖ / ਅਵਤਾਰ ਸਿੰਘ ਮਿਸ਼ਨਰੀ

ਭਾਈ ਕਾਹਨ ਸਿੰਘ ਨ੍ਹਾਭਾ ਮਹਾਨ ਕੋਸ਼ ਦੇ ਪੰਨਾ 1075 ਤੇ ਲਿਖਦੇ ਹਨ ਕਿ "ਵੈਦਿਕ ਧਰਮ" ਨਾਮ ਰਸਾਲੇ ਵਿੱਚ ਲਿਖਿਆ ਹੈ ਕਿ ਲੋੜ੍ਹੀ ਦਾ ਮੂਲ "ਤਿਲ-ਰੋੜੀ" ਹੈ ਇਸ ਤੋਂ ਤਿਲੋੜੀ ਹੋਇਆ ਅਰ ਇਸ ਦਾ ਰੂਪਾਂਤਰ ਲੋੜ੍ਹੀ ਹੈ। ਲੋੜ੍ਹੀ ਦੇ ਦਿਨ ਤਿਲ ਅਤੇ ਰੋੜੀ (ਗੁੜ) ਖਾਦੇ ਤੇ ਹਵਨ ਕੀਤੇ ਜਾਂਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗ੍ਰਾਂਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਲੋਹੜੀ ਸਿੱਖਾਂ ਦਾ ਨਹੀਂ ਸਗੋਂ ਮੌਸਮੀ ਤਿਉਹਾਰ ਹੈ। ਅੱਜ ਇਸ ਨੂੰ ਨਿਰੋਲ ਬ੍ਰਾਹਮਣੀ ਤਿਉਹਾਰ ਬਣਾ ਦਿੱਤਾ ਗਿਆ ਹੈ। ਮੁਕਤਸਰ ਦਾ ਇਤਿਹਾਸਕ ਸਾਕਾ ਜਿਹੜਾ ਕਿ ਅਸਲ ਵਿੱਚ ਮਈ ਮਹੀਨੇ ਦਾ ਸਾਕਾ ਹੈ ਨੂੰ ਰਲ-ਗਡ ਕਰਕੇ, ਮਾਘ ਮਹੀਨੇ ਨਾਲ ਜੋੜ ਕੇ, ਮਾਘੀ ਦੀ ਸੰਗ੍ਰਾਂਦ ਨੂੰ ਸਿੱਖ ਦਿਹਾੜਾ ਹੋਣ ਦਾ ਭੁਲੇਖਾ ਪਾਇਆ ਗਿਆ ਹੈ। ਅੱਜ ਦੇਖਾ ਦੇਖੀ ਹੋਰਾਂ ਮਗਰ ਲੱਗ ਕੇ, ਅਾਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ, ਪੁੱਤਾਂ-ਧੀਆਂ ਦੀਆਂ ਲੋਹੜੀਆਂ ਮਨਾਈ ਜਾਂਦੇ ਹਨ। ਐਸਾ ਕਿਉਂ ਹੈ? ਜਰਾ ਧਿਆਨ ਨਾਲ ਸੋਚੋ! ਲੋਹੜੀ ਦਾ ਮੂਲ ਸੰਬੰਧ ਦੇਵੀ-ਦੇਵਤਿਆਂ ਦੀ ਪੂਜਾ ਅਤੇ ਜੱਗਾਂ ਨਾਲ ਹੈ। ਬ੍ਰਾਹਮਣੀ ਮਤ ਦਾ ਆਧਾਰ ਹੀ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਅਤੇ ਜੱਗ-ਹਵਨ ਹਨ। ਗੁਰਮਤਿ ਅਜਿਹੇ ਥੋਥੇ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਦਾ ਭਰਵਾਂ ਖੰਡਨ ਕਰਦੀ ਹੈ। ਦੇਵੀ-ਦੇਵਤਿਆਂ ਬਾਰੇ ਗੁਰਮਤਿ ਦਾ ਫੁਰਮਾਨ ਹੈ-ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ (129)

ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣ ਤੇ ਸੁਣਨ ਵਾਲਿਆਂ ਲਈ ਅਨਮੋਲ ਤੋਹਫ਼ਾ.......... ਲੇਖ / ਕਿਰਪਾਲ ਸਿੰਘ ਬਠਿੰਡਾ

ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 16 ’ਤੇ ਸਾਧਾਰਨ ਪਾਠ ਦੇ ਸਿਰਲੇਖ ਹੇਠ ਇਹ ਹਦਾਇਤਾਂ ਦਰਜ ਹਨ:
(ੳ) ਹਰ ਇੱਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ। 
(ਅ) ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਏ। 
(ੲ) ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ। ਜੇ ਇਸ ਵਿਚ ਉਕਾਈ ਹੋ ਜਾਵੇ, ਤਾਂ ਦਿਨ ਵਿਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੇ ਜਾਂ ਸੁਣੇ। ਸਫ਼ਰ ਆਦਿ ਔਕੜ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।
(ਸ) ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸਾਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ ਮਗਰੋਂ (ਜਾਂ ਜਿਤਨੇ ਸਮੇਂ ਵਿਚ ਹੋ ਹੋ ਸਕੇ) ਭੋਗ ਪਾਵੇ।ਪਰ ਪੁਜਾਰੀ ਸ਼੍ਰੇਣੀ, ਜਿਨ੍ਹਾਂ ਨੇ ਧਰਮ ਨੂੰ ਧੰਦਾ ਜਾਂ ਵਪਾਰ ਬਣਾ ਲਿਆ ਹੈ ਉਨ੍ਹਾਂ ਨੇ ਸਿੱਖਾਂ ਨੂੰ ਵਹਿਮਾਂ ਭਰਮਾਂ ਵਿਚ ਉਲਝਾ ਕੇ ਇੰਨਾ ਡਰਾ ਦਿੱਤਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਤਾਂ ਇੱਕ ਪਾਸੇ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਆਉਣ ਤੋਂ ਵੀ ਡਰਨ ਲੱਗ ਪਏ ਹਨ। ਕਿਉਂਕਿ ਪ੍ਰਚਾਰਿਆ ਜਾ ਰਿਹਾ ਹੈ ਕਿ ਬਿਨਾਂ ਸੰਥਿਆ ਲਿਆਂ ਪਾਠ ਗ਼ਲਤ ਹੋ ਜਾਂਦਾ ਹੈ ਤੇ ਗ਼ਲਤ ਪਾਠ ਕਰਨ ਵਾਲੇ ਨੂੰ ਪਾਪ ਲੱਗਦਾ ਹੈ। ਉਨ੍ਹਾਂ ਅਨੁਸਾਰ ਵਿਧੀ ਪੂਰਵਕ ਪਾਠ ਕਰਨ ਦੀ ਮਰਿਆਦਾ

ਨਵੀਂ ਸ਼ਰਟ.......... ਮਿੰਨੀ ਕਹਾਣੀ / ਜਸਵਿੰਦਰ ਸਿੰਘ ਰੁਪਾਲ

 “ਆਹ ਦੇਖੋ ਜੀ,ਮੈਂ ਅੱਜ ਤੁਹਾਡੇ ਲਈ ਨਵੀਂ ਸ਼ਰਟ ਲਿਆਈ ਆਂ। ਪਾ ਕੇ ਦਿਖਾਇਓ ਜ਼ਰਾ। ” ਕਹਿੰਦਿਆਂ ਮੇਰੀ ਪਤਨੀ ਨੇ ਉਸ ਦੀ ਪੂਰੀ ਪੈਕਿੰਗ ਖੋਲ੍ਹੀ। ਮੇਰੇ ਹੱਥ ਸ਼ਰਟ ਫੜਾਉਂਦਿਆਂ ਦੱਸਿਆ ਕਿ ਉਹ ਤੇ ਹਰਵਿੰਦਰ ਅੱਜ ਬਾਜ਼ਾਰ ਗਈਆਂ ਸਨ। ਠੀਕ ਰੇਟ ਦੀ ਹੋਣ ਕਰਕੇ ਉਸ ਲੈ ਲਈ ਸੀ । ਮੈਂ ਵੀ ਮਹਿਸੂਸ ਕਰ ਰਿਹਾ ਸੀ ਕਿ ਇਸ ਦੀ ਮੈਂਨੂੰ ਲੋੜ ਸੀ।  ਮੈਂ ਧੰਨਵਾਦੀ ਨਜ਼ਰਾਂ ਨਾਲ ਦੇਖਿਆ,ਪਰ ਬੋਲਿਆ ਕੁਝ ਨਾ।
“ਪਾਓ ਵੀ...” ਉਸ ਮੈਨੂੰ ਯਾਦ ਕਰਾਇਆ । ਮੈਂ ਆਪਣੀ ਸੋਚਾਂ ਦੀ ਲੜੀ ਤੋੜਦੇ ਹੋਏ ਸ਼ਰਟ ਹੱਥ ਵਿੱਚ ਫੜੀ,ਉਸ ਦੇ ਪੈਰਾਂ ਨੂੰ ਛੁਹਾਈ ਅਤੇ ਪਾਉਣ ਲੱਗਿਆ। ਅੰਮ੍ਰਿਤ ਇੱਕ ਦਮ ਪਿੱਛੇ ਹਟਦੀ ਹੋਈ ਬੋਲੀ, “ਨਾ, ਇਹ ਕੀ ਕਰਦੇ ਓ ? ਪੈਰੀਂ ਹੱਥ ਮੈਂ ਤੁਹਾਡੇ ਲਾਉਣੇ ਨੇ ਜਾਂ ਤੁਸੀਂ ਮੇਰੇ ?ਐਂਵੇਂ ਮੇਰੇ ਤੇ ਵਜ਼ਨ ਚੜਾਉਣ ਲੱਗੇ ਓ। ”

ਤਲਾਸ਼ੀ.......... ਮਿੰਨੀ ਕਹਾਣੀ / ਜਸਵਿੰਦਰ ਸਿੰਘ ਰੁਪਾਲ

ਮੈਟਰਿਕ ਦੇ ਇਮਤਿਹਾਨ ਹੋ ਰਹੇ ਸਨ।  ਮੈਂ ਇੱਕ ਪਬਲਿਕ ਸਕੂਲ ਵਿੱਚ ਬਣੇ ਸੈਟਰ ਵਿਖੇ ਨਿਗਰਾਨ ਵਜੋਂ ਡਿਊਟੀ ਦੇ ਰਿਹਾ ਸੀ। ਸ਼ਾਮ ਦਾ ਪੇਪਰ ਸੀ। ਬੱਚੇ ਵੀ ਪ੍ਰਾਈਵੇਟ ਸਨ ਅਤੇ ਪੇਪਰ ਵੀ ਅੰਗਰੇਜ਼ੀ ਦਾ। ਚੈਕਿੰਗ ਹੋਣ ਦੀ ਪੂਰੀ ਪੂਰੀ ਸੰਭਾਵਨਾ ਸੀ। ਅਸੀਂ ਸਾਰੇ ਪੂਰੀ ਤਰਾਂ ਚੇਤੰਨ ਸਾਂ। ਇੱਕ ਵਾਰ ਪਰਚੀਆਂ ਪਾਕਟਾਂ ਬਾਹਰ ਕੱਢੀਆਂ ਜਾ ਚੁੱਕੀਆਂ ਸਨ। ਮੁੱਖ-ਅਧਿਆਪਕ ਸਾਹਿਬ, ਜਿਹੜੇ ਕੇਂਦਰ ਕੰਟਰੋਲਰ ਵੀ ਸਨ, ਨਕਲ ਦੇ ਪੂਰੀ ਤਰਾਂ ਵਿਰੁੱਧ ਵੀ ਸਨ, ਚੰਗੀ ਤਰਾਂ ਜਾਇਜਾ ਲੈ ਰਹੇ ਸਨ।  ਉਨ੍ਹਾਂ ਮੈਨੂੰ ਵੀ ਇਸ਼ਾਰਾ ਕੀਤਾ ਕਿ ਇੱਕ ਵਾਰੀ ਤਲਾਸ਼ੀ ਹੋਰ ਲੈ ਲਈ ਜਾਵੇ। ਮੈਂ ਤਲਾਸ਼ੀ ਲੈਣੀ ਦੁਬਾਰਾ ਸ਼ੁਰੂ ਕਰ ਦਿੱਤੀ। ਉਹ ਆਪ ਵੀ ਤਲਾਸ਼ੀ ਲੈਣ ਲੱਗ ਪਏ। ਅਸੀਂ ਜੇਬਾਂ, ਬਟੂਏ, ਡੈਸਕ, ਜੁੱਤੀਆਂ ਆਦਿ ਸਭ ਚੈੱਕ ਕਰਨੀਆਂ ਸੁਰੂ ਕਰ ਦਿੱਤੀਆਂ। ਇੱਕ ਵਿਦਿਆਰਥੀ ਦੀ ਪੈਂਟ ਦੀ ਅੰਦਰਲੀ ਜ਼ੇਬ ਵਿਚ ਮੈਨੂੰ ਕੁਝ ਹੋਣ ਦਾ ਸ਼ੱਕ ਪਿਆ। ਮੈਂ ਉਸ ਨੂੰ ਘੁਰ ਕੇ ਪੁੱਛਿਆ,