ਪੀ ਪੀ ਪੀ ਦੀ ਗੱਡੀ ਦਾ ਕਬਿੱਤ.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲਪੁਰ

‘ਲੋਕ ਰਾਜ’ ਕਾਹਦਾ ਇਹ ਤਾਂ ‘ਬੋਕ ਰਾਜ’ ਹੈ
ਅੱਤ ਚੱਕੀ  ਹੋਈਐ  ਸੱਤਾ ਦੇ ਵਪਾਰੀਆਂ ।

ਧੱਕੇ ਸ਼ਾਹੀ ,ਨਸ਼ੇ, ਪੈਸੇ  ਰੋਲ਼ ਦਿੰਦੇ ਨੇ
ਨੇਕ ਨੀਤੀ  ਨਾਲ ਵਿੱਢੀਆਂ ਤਿਆਰੀਆਂ ।

ਲਾਰੇ ਲੱਪੇ ਲਾਉਣੇ ਵਾਲੇ ਰਾਜ ਭੋਗਦੇ
ਸੱਚਿਆਂ ਦੇ   ਪੱਲੇ ਪੈਂਦੀਆਂ ਖੁਆਰੀਆਂ ।

ਲੋਟੂ ਟੋਲੇ ਤਾਂਈਂ ਭੋਰਾ ਸੰਗ ਆਵੇ ਨਾ
ਕੌਮੀ ਹਿਤਾਂ   ਨਾਲ ਕਰਕੇ ਗਦਾਰੀਆਂ ।

ਵਿਕੀ ਜਾਂਦੇ ਆਗੂਆਂ ਦਾ ਹਾਲ ਦੇਖ ਕੇ
‘ਤੀਸਰੇ ਫਰੰਟ’ ਸੋਚਾਂ ਪਈਆਂ ਭਾਰੀਆਂ ।

ਪੀ.ਪੀ.ਪੀ. ਦੀ ਗੱਡੀ ਦਾ ‘ਸਟਾਫ਼’ਤੜਫੇ
ਚੜ੍ਹ ਚੜ੍ਹ   ਲੱਥੀ ਜਾਂਦੀਆਂ ਸਵਾਰੀਆਂ  !

****
Post a Comment