ਡਾਲਰ.......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ

ਨੋਟ  ਕਮਾਓ, ਨੋਟ ਖੁਆਓ,
ਰਿਸ਼ਵਤ ਪਚਾਓ, ਐਬ ਲੁਕਾਓ,
ਉਂਗਲ ਘੁਮਾਓ, ਦੁਨੀਆ ਨਚਾਓ।
ਤਿਲਾਂਜਲੀ ਦਿਓ ਈਮਾਨ ਨੂੰ ਪਾਸੇ,
ਵਫਾਦਾਰੀ ਬਦਲੋ, ਝੂਠ ਵਰਤਾਓ।
ਵੋਟ, ਜ਼ਮੀਰਾਂ, ਜਿਸਮ ਖਰੀਦੋ,
ਰੰਗਰਲੀਆਂ ਮਨਾਓ, ਦੁੱਧੀਂ ਨਹਾਓ।
ਨੇਤਾ ਬਣਨ ਦਾ ਨਿਆਰਾ ਸੂਤਰ,
ਨੋਟ ਦਿਖਾਓ, ਆਪ ਮੁਸਕਾਓ,
ਜਨਤਾ ਭਰਮਾਓ, ਲਾਰੇ ਲਗਾਓ।
ਸ਼ਰੇਆਮ ਬਜਾਰੀਂ ਵਿਕਦੀ,
ਜਿਸ ਭਾਅ ਮਿਲੇ ਸੱਤਾ ਹਥਿਆਓ।
ਕਰਾਮਾਤ ਡਾਲਰ ਰੁਪੱਈਏ ਦੀ,
ਮਿਰਗ ਤ੍ਰਿਸ਼ਨਾ ਝਉਲ਼ਾ ਪਾਓ।
ਲੋੜਵੰਦ ਵਿਕਾਊ ਦੁਨੀਆ,
ਠੁਕਰਾਈ ਜਾਓ ਪੈਰੀਂ ਪੁਆਓ,
ਡੁਗਡੁਗੀ ਵਜਾਓ ਪਿੱਛੇ ਲਾਓ।
ਪੰਨੂ ਮਾਇਆ ਦਾ ਕ੍ਰਿਸ਼ਮਾ ਸਾਰਾ,
ਨਾਮ ਕਮਾਓ, ਅਮਰ ਹੋ ਜਾਓ।

****

No comments: