ਭਾਰਤ ਦੇਸ਼……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ

ਮਾਪਿਆਂ ਨੂੰ ਮੰਗਿਆ ਪਾਣੀ ਨਾ ਮਿਲਦਾ
ਪੁੱਤਾ ਕੋਲ ਟਾਇਮ ਕਿੱਥੇ ਇੱਕ ਪਲ ਦਾ
ਪਰ ਨਿੱਤ ਹਾਜ਼ਰੀ ਡੇਰੇ ਲਾਉਦੇ
ਪੈਰ ਬੈਠ ਬਾਬਿਆਂ ਦੇ ਘੁੱਟਦੇ 
ਭਾਰਤ ਦੇਸ਼ ਅਖੌਤੀ ਬਾਬਿਆਂ ਦਾ
ਏਥੇ ਅੰਧਵਿਸਵਾਸ਼ੀ ਲੋਕ ਨੇ ਵਸਦੇ…

ਲੋਕੀ ਮੰਦਰਾਂ ਮਸਜਿਦਾਂ ਵਿੱਚ ਰੱਬ ਲੱਭਦੇ
ਰੱਬ ਦੇ ਰੂਪ ਮਾਪਿਆਂ ਨੂੰ ਘਰੋਂ ਕੱਢ ਕੇ
ਦੁਰਕਾਰ ਮਾਂ-ਪਿੳ ਦੀਆਂ ਅਸੀਸਾਂ ਨੂੰ 
ਥੱਲੇ ਹਵਸਖੋਰ ਬਾਬਿਆਂ ਦੇ ਚੱਟਦੇ
ਭਾਰਤ ਦੇਸ਼ ਅਖੌਤੀ ਬਾਬਿਆਂ ਦਾ
ਏਥੇ ਅੰਧਵਿਸਵਾਸ਼ੀ ਲੋਕ ਨੇ ਵਸਦੇ…

ਮਾਂ ਪਾਏ ਸੂਤੀ ਕੱਪੜੇ ਫੱਟੇ ਪੁਰਾਣੇ
ਬਾਬਿਆਂ ਨੂੰ ਨਿੱਤ ਚੜਦੇ ਬਰੈਡਰ ਬਾਣੇ
ਮਾਂ ਭੁੱਖੀ ਬਾਬਿਆਂ ਨੂੰ ਪੱਕਣ ਪਰੌਂਠੇ
ਲੋਕੀ ਛਿੱਲ ਲੁਹਾਉਣੋਂ ਨਹੀਂ ਹੱਟਦੇ
ਭਾਰਤ ਦੇਸ਼ ਅਖੌਤੀ ਬਾਬਿਆਂ ਦਾ
ਏਥੇ ਅੰਧਵਿਸਵਾਸ਼ੀ ਲੋਕ ਨੇ ਵਸਦੇ…

ਧਰਮ ਦਾ ਨਵਾਂ ਬਿਜ਼ਨੈਸ ਚਲਾਇਆ
ਹਰ ਭੋਲਾ ਪੰਛੀ ਇਸ ਵਿੱਚ ਫਸਾਇਆ
‘ਅਰਸ਼’ ਮਾਪਿਆਂ ਵਿੱਚ ਰੱਬ ਵਸਦਾ
ਬਾਬੇ ਤਾਂ ਉਲੂ ਬਣਾ ਕੇ ਲੁੱਟਦੇ
ਭਾਰਤ ਦੇਸ਼ ਅਖੌਤੀ ਬਾਬਿਆਂ ਦਾ
ਏਥੇ ਅੰਧਵਿਸਵਾਸ਼ੀ ਲੋਕ ਨੇ ਵਸਦੇ…
                        
****

No comments: