ਪੁਰਾਣੇ ਵਿਦੇਸ਼ੀ ਪੰਜਾਬੀਆਂ ਦੀ ਗੱਲਬਾਤ……… ਨਜ਼ਮ/ਕਵਿਤਾ / ਕਰਨ ਬਰਾੜ

ਮਨਜੀਤ ਸਿੰਘਾ ਜੇ ਤੂੰ ਸੋਚਦਾ
ਇੰਡੀਆ ਨਰਕ ਹੈ… ਗਰੀਬ ਹੈ…
ਫਿਰ ਕਿਉਂ ਆਪਣੇ ਨਾਮ ਨਾਲ
ਸਿੰਘ ਦੀ ਟੰਗੀ ਸਲੀਬ ਹੈ...
ਤੁਸੀਂ ਉੱਥੇ ਜਾ ਕੇ ਉਸਦੀ
ਗਰੀਬੀ ਕਿਉਂ ਨਹੀਂ ਕਟਾਉਂਦੇ...
ਦੇਸ਼ ਦੀ ਤਰੱਕੀ ਵਿੱਚ ਆਪਣਾ
ਹੱਥ ਕਿਉਂ ਨਹੀਂ ਵਟਾਉਂਦੇ...
ਕਈ ਵਾਰ ਇੱਕ ਹੀ ਬੰਦਾ
ਪੂਰੇ ਸੰਸਾਰ ਦਾ ਰੁਖ ਮੋੜ ਦਿੰਦਾ...
ਆਪਣੀ ਚੰਗੀ ਸੋਚ ਨਾਲ
ਪੂਰੀ ਦੁਨੀਆਂ ਜੋੜ ਦਿੰਦਾ...

ਗੁਰਬਚਨ ਸਿਆਂ ਕੀ ਹੋਇਆ ਜੇ ਮੈਂ ਸੋਚਦਾਂ
ਇੰਡੀਆ ਗਰੀਬ ਹੈ ਨਰਕ ਹੈ...
ਇਹ ਤਾਂ ਸਾਰੀ ਦੁਨੀਆਂ ਨੂੰ ਪਤੈ
ਫਿਰ ਇਸ ਵਿੱਚ ਕੀ ਹਰਜ਼ ਹੈ...
ਕਿਸੇ ਨੂੰ ਦੱਸੀਂ ਨਾ ਪਰ
ਇਹ ਗੱਲ ਵੀ ਸੱਚੀ ਹੈ...
ਤੂੰ ਦੇਸ਼ ਦੀ ਗੱਲ ਕਰਦਾ
ਮੈਂ ਤਾਂ ਆਪਣੇ ਘਰ ਦੀ
ਗਰੀਬੀ ਮਸਾਂ ਕੱਟੀ ਹੈ...

ਆਪਣਾ ਤਾਂ ਪੁੱਤ ਨੀ ਮੁੜਦਾ
ਤੂੰ ਸੰਸਾਰ ਦੇ ਰੁਖ ਦੀ ਗੱਲ ਕਰਦਾ...
ਹਰੇਕ ਸਾਲ ਅਖੰਡ ਪਾਠ ‘ਤੇ
ਲੰਗਰ ਲਾ ਦੇਈਦਾ
ਉੱਥੇ ਤਾਂ ਸਾਰਾ ਮੁਲਖ ਭੁੱਖਾ ਮਰਦਾ...

****

No comments: