ਪਤਾ ਨਹੀਂ……… ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਉਸ ਵਿੱਚ ਬਹੁਤ ਕੁਝ ਵੇਖਿਆ ਸੀ ਮੈਂ,
ਮੈਨੂੰ ਕਿਉਂ ਨਹੀਂ ਆਪਣਾ ਬਣਾਇਆ ਉਸਨੇ,
ਪਤਾ ਨਹੀਂ?

ਹਮੇਸ਼ਾ ਖੁਆਬਾਂ ਵਿੱਚ ਵੇਖਦਾ ਸੀ, ਉਸਨੂੰ ਮੈਂ,
ਕਿਉਂ ਮੇਰਾ ਇੱਕ ਵੀ ਖੁਆਬ ਨਾ ਸਜਾਇਆ ਉਸਨੇ,
ਪਤਾ ਨਹੀਂ?

ਮੈਂ ਤਾਂ ਚਾਹੁੰਦਾ ਸੀ ਸਦਾ ਉਸਨੂੰ, ਖੁਸ਼ ਵੇਖਣਾ,
ਮੈਨੂੰ ਕਿਉਂ ਇੰਨਾ ਰੁਲਾਇਆ ਉਸਨੇ,
ਪਤਾ ਨਹੀਂ?


ਮੈਂ ਤਾਂ ਵੰਡਦਾ ਸੀ ਉਸ ਨਾਲ, ਹਰ ਦੁੱਖ ਸੁੱਖ,
ਮੈਨੂੰ ਕਿਉਂ ਸਮਝਿਆ ਪਰਾਇਆ ਉਸਨੇ,
ਪਤਾ ਨਹੀਂ?

ਜਿਸਦੇ ਜਿਉਣ ਦੀਆਂ ਸੀ ਮੈਂ, ਸੁੱਖਾਂ ਮੰਗਦਾ,
ਕਿਉਂ ਇਸ਼ਕ ‘ਚੋਂ ਮੈਨੂੰ ਮਰਵਾਇਆ ਉਸਨੇ,
ਪਤਾ ਨਹੀਂ?

ਖਤ ਲੈ ਕੇ ਘੁੰਮਦਾ ਸੀ, ਉਸਦੇ ਅੱਗੇ ਪਿੱਛੇ ਮੈਂ,
ਕਿਉਂ ਇੱਕ ਵੀ ਖਤ ਨਾ ਮੈਨੂੰ ਪਾਇਆ ਉਸਨੇ,
ਪਤਾ ਨਹੀਂ?

ਵਫਾ ਚਾਹੁੰਦਾ ਸੀ ਕਰਨੀ, ਉਸ ਨਾਲ ਮੈਂ,
ਆਪਣੇ ਨਾਂ ਨਾਲ ਬੇਵਫਾ ਕਿਉਂ ਲਗਾਇਆ ਉਸਨੇ,
ਪਤਾ ਨਹੀਂ?

ਜਿਸਦੀ ਦੇਵੀ ਦੇ ਰੂਪ ਵਿੱਚ ਸੀ ਮੈਂ, ਕਰਦਾ ਇੱਜ਼ਤ,
ਖੁਦ ਨੂੰ ਮੇਰੀ ਨਜ਼ਰਾਂ ‘ਚੋਂ ਕਿਉਂ ਗਿਰਾਇਆ ਉਸਨੇ,
ਪਤਾ ਨਹੀਂ ?

ਅਰਥੀ ਸਜਾਉਣ ਵਾਲੇ ਤਾਂ, ਬਹੁਤ ਸਨ ਮੇਰੀ,
ਪਰ ਕਫਨ ਕੌਣ ਲਿਆਇਆ,
ਪਤਾ ਨਹੀਂ?

ਤਿੰਨ ਜਣੇ ਤਾਂ ਅਰਥੀ ਚੁੱਕਣ ਲਈ, ਮੰਨ ਗਏ ਸੀ ‘ਘਾਇਲ‘,
ਪਰ ਚੌਥਾ ਕੌਣ ਮਨਾਇਆ,
ਪਤਾ ਨਹੀਂ?

****



No comments: