ਕੈਲਗਰੀ ਦੇ ਸਕੂਲਾਂ ਵਿਚ ਪੰਜਾਬੀ ਕਲਾਸਾਂ ਸ਼ੁਰੂ ਕਰਾਉਣ ਦੇ ਯਤਨਾਂ ਲਈ ਸਰਵਿਸਜ਼ ਮੰਤਰੀ ਮਨਮੀਤ ਭੁੱਲਰ ਦਾ ਸਨਮਾਨ.......... ਸਨਮਾਨ ਸਮਾਰੋਹ / ਬਲਜਿੰਦਰ ਸੰਘਾ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ, ਜੋ ਬੜੇ ਲੰਬੇ ਸਮੇਂ ਤੋਂ ਸ਼ਹਿਰ ਵਿਚ ਪੰਜਾਬੀ ਬੋਲੀ ਸਕੂਲਾਂ ਵਿਚ ਸ਼ੁਰੂ ਕਰਵਾਉਣ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ. ਪਾਲ ਰਾਹੀ ਸਰਵਿਸਜ਼ ਮੰਤਰੀ ਮਨਮੀਤ ਭੁੱਲਰ ਨਾਲ ਰਾਬਤਾ ਰੱਖ ਰਹੀ ਸੀ। ਪਿਛਲੇ ਦੋ ਸਾਲਾਂ ਦੌਰਾਨ ਪੰਜਾਬੀ ਭਾਸ਼ਾ ਸਕੂਲਾਂ ਵਿਚ ਕਲਾਸਾਂ ਦੇ ਰੂਪ ਵਿਚ ਪੜ੍ਹਾਉਣ ਲਈ ਕਈ ਤਰਾਂ ਦੇ ਸੈਮੀਨਾਰ ਕਰਕੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਸੀ। ਉਸਦਾ ਸਾਰਥਿਕ ਅਸਰ ਇਹ ਹੋਇਆ ਕਿ ਹੁਣ ਸਰਕਾਰ ਨੇ ਕੈਲਗਰੀ ਨਾਰਥ-ਈਸਟ ਦੇ ਦੋ ਸਕੂਲਾਂ ਲੈਸਟਰ ਬੀ ਪੀਅਰਸਨ ਅਤੇ ਜੇਮਸ ਫੋਲਰ ਹਾਈ ਸਕੂਲ ਵਿਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ। ਇਸਦੇ ਸਬੰਧ ਵਿਚ ਸਭਾ ਵੱਲੋਂ ਮੰਤਰੀ ਮਨਮੀਤ ਸਿੰਘ ਭੁੱਲਰ ਦਾ ਹੁਣ ਤੱਕ ਇਸੇ ਸੰਬੰਧ ਵਿਚ ਕੀਤੇ ਯਤਨਾਂ ਸਦਕਾ ਪਲੈਕ ਨਾਲ ਖਚਾ-ਖਚ ਭਰੇ ਹੋਏ ਹਾਲ ਵਿਚ ਸਨਮਾਨ ਕੀਤਾ। ਮਨਮੀਤ ਭੁੱਲਰ ਜੀ ਨੇ ਇਸ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ।
ਸਭਾ ਦਾ ਧੰਨਵਾਦ ਕਰਦਿਆਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਬੇਸ਼ਕ ਇਸਦੇ ਸਬੰਧ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਕਨੈਡਾ ਇਕ ਬਹੁ-ਸੱਭਿਆਚਾਰੀ ਦੇਸ਼ ਹੈ ਤੇ ਸਭ ਕੁਝ ਇੰਡੀਆ ਵਾਂਗ ਲਾਗੂ ਨਹੀਂ ਕੀਤਾ ਜਾ ਸਕਦਾ। ਪਰ ਆਪਣੇ ਯਤਨ ਰੰਗ ਲਿਆਏ ਹਨ ਤੇ ਇਹਨਾਂ ਪੰਜਾਬੀ ਕਲਾਸਾਂ ਰੂਪੀ ਰੰਗਾਂ ਦਾ ਸਹੀ ਲਾਭ ਉਠਾਉਣ ਲਈ ਇਹਨਾਂ ਸਕੂਲਾਂ ਦੇ ਬੱਚਿਆ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਵਿਸ਼ਾਂ ਪੜਨ ਲਈ ਉਤਸ਼ਾਹਿਤ ਕਰਨ। ਨਾਲ ਹੀ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸਾਹਿਤਕ ਅਤੇ ਸਮਾਜਿਕ ਕੰਮਾਂ ਵਿਚ ਜੁਟੀ ਪੰਜਾਬੀ ਲਿਖ਼ਾਰੀ ਸਭਾ ਦੀ ਤਾਰੀਫ਼ ਕਰਦਿਆਂ ਨਿੱਤ ਦਿਨ ਬਣ ਰਹੀਆਂ ਨਵੀਆਂ ਸਭਾਵਾਂ ਨੂੰ ਪੰਜਾਬੀ ਕਮਿਊਨਟੀ ਲਈ ਘਾਤਕ ਦੱਸਿਆ ਜੋ ਸਿਰਫ਼ ਖ਼ਬਰਾਂ ਤੱਕ ਹੀ ਸੀਮਿਤ ਹਨ ਅਤੇ ਸਭ ਨੂੰ ਇਕ ਪਲੇਟਫਰਾਮ ਤੇ ਇਕੱਠਾ ਹੋਣ ਦੀ ਬੇਨਤੀ ਕੀਤੀ। ਇਹ ਵੀ ਵਾਅਦਾ ਕੀਤਾ ਕਿ ਜੇਕਰ ਉਸ ਕੋਲ ਕੋਈ ਉਸਾਰੂ ਮੁੱਦਾ ਲੈ ਕੇ ਆੳਂੁਦਾ ਹੈ ਤਾਂ ਉਹ ਹਮੇਸ਼ਾਂ ਉਸਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਕੋਸਿ਼ਸ਼ ਕਰਦੇ ਹਨ। ਮਾਸਟਰ ਭਜਨ ਸਿੰਘ ਗਿੱਲ ਨੇ ਪੰਜਾਬੀ ਲਿਖ਼ਾਰੀ ਸਭਾ ਦੀ ਕਾਰਜਕਾਰੀ ਕਮੇਟੀ ਨੂੰ ਨੌਜਵਾਨਾਂ ਦੀ ਕਮੇਟੀ ਦਸਦੇ ਹੋਏ ਪ੍ਰਸੰਸਾ ਕੀਤੀ ਅਤੇ ਇਸ ਡੈਮੋਕਰੇਟਿਕ ਸਭਾ ਦੇ ਕੀਤੇ ਕੰਮਾਂ ਲਈ ਖੁਸ਼ੀ ਪ੍ਰਗਟਾਈ।

****

No comments: