ਚੁੱਪ.......... ਨਜ਼ਮ/ਕਵਿਤਾ / ਜਨਮੇਜਾ ਸਿੰਘ ਜੌਹਲ

ਜਦੋਂ ਵੀ
ਕੋਈ ਪਿਆਰਾ
ਇਸ ਸੰਸਾਰ ਤੋਂ
ਤੁਰ ਜਾਂਦਾ ਹੈ
ਤਾਂ ਮੈਂ
ਕਿਸੇ ਨਾ ਕਿਸੇ
ਦਰਖਤ ਦੇ
ਗਲ ਲੱਗ ਕਿ ਰੋਂਦਾ ਹਾਂ।
ਆਪਣੇ ਗਮ ਦੀ
ਗਲ ਕਰਦਾ ਹਾਂ
ਦਰਖਤ
ਚੁੱਪ ਚਾਪ ਸੁਣਦਾ ਹੈ
ਤੇ ਆਪਣੀ ਚੁੱਪ
ਮੇਰੇ ਅੰਦਰ ਭਰਦਾ ਹੈ
ਮੈਂ ਸ਼ਾਂਤ ਹੋ ਕੇ
ਜੀਵਨ ਦੇ
ਅਗਲੇ ਸਫਰ ਤੇ ਤੁਰ ਪੈਂਦਾ ਹਾਂ।

****
Post a Comment