ਇਸ਼ਕ.......... ਗੀਤ / ਹਰਮੇਲ ਪਰੀਤ

ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ
ਅਸੀਂ ਸੱਜਣਾਂ ਦੇ ਰੰਗ ਰੰਗੇ
ਸਾਨੂੰ ਲੋਕੀਂ ਆਖਣ ਝੱਲੇ

ਨੈਣੀਂ ਨੀਂਦਰ ਪੈਰੀਂ ਛਾਲੇ
ਤਨ ਮਨ ਸਾਡਾ ਯਾਰ ਹਵਾਲੇ
ਇਸ਼ਕ ਓਹਦਾ ਵਿੱਚ ਸਾਡੇ ਪੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ


ਜੱਗ ਦੀ ਹੁਣ ਪ੍ਰਵਾਹ ਨਾਹੀਂ
ਯਾਰ ਬਿਨਾਂ ਕੋਈ ਚਾਹ ਨਾਹੀਂ
ਲੱਗ ਗਏ ਨੇ ਰੋਗ ਅਵੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

ਇਸ਼ਕ ਦਾ ਭਾਵੇਂ ਬਿੱਖੜਾ ਪੈਂਡਾ
ਪੱਕਾ ਏ ਪਰ ਇਰਾਦਾ ਮੈਂਡਾ
ਤੁਰਦੇ ਜਾਣਾ ਬੱਸ ਮੰਜ਼ਿਲ ਵੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

ਇਸ਼ਕ ਹੰਢਾਵੇ ਪੀੜ ਪਰਾਈ
ਕਿੰਨੇ ਆਸ਼ਕਾਂ ਜਾਨ ਗਵਾਈ,
ਸੁਰਤ ਲਗਾਈ ਯਾਰ ਦੇ ਵੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

ਇਸ਼ਕ ਜੇਹੀ ਇਬਾਦਤ ਕਿਹੜੀ
ਸੱਚੇ ਰੱਬ ਨੂੰ ਮਿਲਾਵੇ ਜਿਹੜੀ
ਅਸ਼ਕ ਆਪ ਖੁਦਾ ਦੇ ਘੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

****


No comments: