ਮੋਰਨੀ ਗੀਤ ਰਾਹੀਂ ਹਰ ਪਾਸੇ ਬੱਲੇ-ਬੱਲੇ ਕਰਵਾਉਣ ਵਾਲਾ ਗੀਤਕਾਰ “ਬਿੰਦਰ ਨਵੇਂ ਪਿੰਡੀਆ” .......... ਸ਼ਬਦ ਚਿਤਰ / ਰਾਜੂ ਹਠੂਰੀਆ

ਨਕੋਦਰ ਕਸਬੇ ਦੇ ਛੋਟੇ ਜਿਹੇ ਪਿੰਡ ਨਵਾਂ ਪਿੰਡ ਜੱਟਾਂ ਦੇ ਜੰਮਪਲ ਬਿੰਦਰ ਨਵੇਂ ਪਿੰਡੀਏ ਨੇ ਮੁਢਲੀ ਸਿੱਖਿਆ ਆਪਣੇ ਪਿੰਡ ਤੋਂ ਹੀ ਹਾਸਲ ਕੀਤੀ। ਪੰਡੋਰੀ ਖਾਸ ਤੋਂ ਦਸਵੀਂ ਕਰ ਕੇ, ਉੱਚ ਵਿਦਿਆ ਲਈ ਗੁਰੂ ਨਾਨਕ ਕਾਲਜ ਨਕੋਦਰ ਵਿੱਚ ਦਾਖਲਾ ਲਿਆ। ਪੜ੍ਹਾਈ ਤੋਂ ਇਲਾਵਾ ਉਸ ਨੂੰ ਗੀਤ ਲਿਖਣ ਦਾ ਵੀ ਸ਼ੌਂਕ ਪੈ ਗਿਆ। ਪਰ ਕਿਸੇ ਕਾਰਨ ਪੜ੍ਹਾਈ ਅਧੂਰੀ ਛੱਡ ਜਰਮਨ ਆ ਗਿਆ। ਏਥੇ ਉਸ ਨੇ ਕੰਮ ਨਾਲ ਜੱਦੋ ਜਹਿਦ ਕਰਦਿਆਂ ਆਪਣੀ ਗੀਤਕਾਰੀ ਵੀ ਬਰਕਰਾਰ ਰੱਖੀ।

ਬਿੰਦਰ ਨਵੇਂ ਪਿੰਡੀਏ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਭ ਤੋਂ ਪਹਿਲਾ ਗੀਤ ਗ਼ਮ ਸਾਡੇ ਮੁੱਕਦੇ ਨਹੀਂ, ਹੰਝੂ ਰੋਕੇ ਰੁਕਦੇ ਨਹੀਂ, ਆਵੇ ਸੱਜਣਾ ਦੀ ਯਾਦ, ਪਾਵਾਂ ਬਾਰੀ ਵੱਲ ਝਾਤ, ਪਰ ਯਾਰ ਸਾਡੇ ਪੁੱਛਦੇ ਨਹੀਂ। ਲੈਹਿੰਬਰ ਹੂਸੈਨਪੁਰੀ ਨੇ ਆਪਣੀ ਟੇਪ ਅੱਖਾਂ ਸੱਜਣਾ ਨੇ ਮੋੜੀਆਂ ਵਿੱਚ ਰਿਕਾਰਡ ਕਰਵਾਇਆ। ਉਨ੍ਹਾਂ ਦੀ ਆਵਾਜ਼ ਵਿੱਚ ਬਿੰਦਰ ਨਵੇਂ ਪਿੰਡੀਏ ਦੇ ਹੋਰ ਕਾਫ਼ੀ ਗੀਤ ਰਿਕਾਰਡ ਹੋਏ ਜਿੰਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਜਿਵੇਂ ਵਿੱਚ ਪ੍ਰਦੇਸਾਂ ਮੇਰਾ ਦਿਲ ਨਾ ਨੀ ਲੱਗੇ ਮਾਏ”, “ਬੱਚ ਜਾਅ ਜੱਟਾਂ ਦੇ ਮੁੰਡੇ ਅੜਬ ਬੜੇ”, “ਤੇਰੀ ਆਕੜ ਸੋਹਣੀਏਤੇ ਮਿਸ ਪੂਜਾ ਨਾਲ ਡਿਊਡ ਦੇ ਦੇ ਇੱਕ ਹੋਰ ਗੇੜਾ (ਬੋਲੀਆਂ)। ਬਿੰਦਰ ਨਵੇਂ ਪਿੰਡੀਏ ਦੇ ਗੀਤਾਂ ਨੂੰ ਲੈਹਿੰਬਰ ਹੂਸੈਨਪੁਰੀ ਤੋਂ ਇਲਾਵਾ ਅਵਤਾਰ ਰੰਧਾਵਾ, ਕੁਲਦੀਪ ਪੁਰੇਵਾਲ, ਅਸ਼ੋਕ ਗਿੱਲ, ਕਾਕਾ ਭੈਣੀਆਂ ਵਾਲਾ ਤੇ ਹੋਰ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਗਾਇਆ ਹੈ। ਜਿਸ ਗੀਤ ਨੇ ਬਿੰਦਰ ਨਵੇਂ ਪਿੰਡੀਏ ਦੀ ਹਰ ਪਾਸੇ ਬੱਲੇ-ਬੱਲੇ ਕਰਵਾਈ ਉਹ ਗੀਤ ਹੈ ਮੋਰਨੀ (ਬੱਲੇ-ਬੱਲੇ)ਜਿਸ ਨੂੰ ਪੰਜਾਬੀ ਐਮ ਸੀ ਵੱਲੋਂ ਅਸ਼ੋਕ ਗਿੱਲ ਦੀ ਖੂਬਸੂਰਤ ਆਵਾਜ਼ ਵਿੱਚ ਪੇਸ਼ ਕੀਤਾ ਗਿਆ। ਇਸ ਗੀਤ ਨੂੰ ਬਰਿਟ ਏਸ਼ੀਆ ਮਿਉਜ਼ਕ ਅਵਾਰਡ 2011(Brit asia music award 2011) ਚ ਵਧੀਆ ਗੀਤ ਚੁਣੇ ਜਾਣ ਦਾ ਮਾਣ ਹਾਸਲ ਹੋਇਆ। ਅੱਜ ਕੱਲ ਬਿੰਦਰ ਨਵੇਂ ਪਿੰਡੀਏ ਦੇ ਲਿਖੇ ਗੀਤ ਗਲ਼ ਵਿੱਚ ਖੰਡਾ ਪਾਇਆ ਨੀ ਸਿੰਘ ਬਣਦੇਅਵਤਾਰ ਰੰਧਾਵਾ ਦੀ ਅਵਾਜ਼ ਵਿੱਚ ਤੇ ਲੈਹਿੰਬਰ ਹੂਸੈਨਪੁਰੀ ਦੀ ਆਵਾਜ਼ ਵਿੱਚ ਬੋਲੀਆਂ ਨੂੰ ਸਰੋਤਿਆਂ ਵੱਲੋਂ ਬਹੁਤ ਸਲਾਹਿਆ ਜਾ ਰਿਹਾ ਹੈ।

ਮਸ਼ਹੂਰ ਸੰਗੀਤਕਾਰ ਤੇ ਗਾਇਕ ਸੁਖਸਿ਼ੰਦਰ ਸਿ਼ੰਦਾ ਵੀ ਬਿੰਦਰ ਨਵੇਂ ਪਿੰਡੀਏ ਦੇ ਲਿਖੇ ਗੀਤਾਂ ਨੂੰ ਜਲਦੀ ਹੀ ਮਾਰਕੀਟ ਵਿੱਚ ਲਿਆ ਰਹੇ ਹਨ। ਇਸ ਤੋਂ ਇਲਾਵਾ ਬਿੰਦਰ ਨਵੇਂ ਪਿੰਡੀਆ ਇੱਕ ਹੋਰ ਟੇਪ ਦੀ ਤਿਆਰੀ ਵਿੱਚ ਲੱਗਾ ਹੋਇਆ ਹੈ, ਜੋ ਉਸ ਦੀ ਆਪਣੀ ਪੇਸ਼ਕਾਰੀ ਹੋਵੇਗੀ ਤੇ ਇਸ ਟੇਪ ਦੇ ਸਾਰੇ ਗੀਤ ਉਸ ਦੇ ਹੀ ਲਿਖੇ ਹੋਏ ਹਨ, ਜਿੰਨ੍ਹਾਂ ਨੂੰ ਲੈਹਿੰਬਰ ਹੂਸੈਨਪੁਰੀ, ਅਵਤਾਰ ਰੰਧਾਵਾ(ਇਟਲੀ), ਕੁਲਦੀਪ ਪੁਰੇਵਾਲ, ਅਸ਼ੋਕ ਗਿੱਲ, ਮਾਸ਼ਾ ਅਲੀ, ਹਰਜਿੰਦਰ ਜਿੰਦੀ, DCS(sin), ਸਾਜ਼ੀ ਜੱਜ ਤੇ ਪਰਮਜੀਤ ਪੰਮਾ ਨੇ ਆਪਣੀਆਂ ਖੂਬਸੂਰਤ ਆਵਾਜ਼ਾਂ ਨਾਲ ਸਿ਼ੰਗਾਰਿਆ ਹੈ। ਇਸ ਟੇਪ ਦਾ ਮਿਉਜਿ਼ਕ ਜੀਤੀ ਸਿੰਘ(ਯੂ ਕੇ) ਨੇ ਕੀਤਾ ਹੈ। ਬਿੰਦਰ ਨਵੇਂ ਪਿੰਡੀਏ ਦੇ ਹੋਰ ਗੀਤ ਗਾਇਕ ਨਿੰਦਰ ਲੱਧੜ ਦੀ ਜਲਦੀ ਹੀ ਆਉਣ ਵਾਲੀ ਟੇਪ ਨੱਥ ਸੋਨੇ ਦੀਵਿੱਚ ਵੀ ਸੁਨਣ ਨੂੰ ਮਿਲਣਗੇ।

ਬਿੰਦਰ ਨਵੇਂ ਪਿੰਡੀਆ ਆਪਣੇ ਵੀਰ ਜਗਦੀਸ਼ ਮਹਿਮੀ, ਲੈਹਿੰਬਰ ਹੂਸੈਨਪੁਰੀ, Eky21, ਹਰਜਿ਼ੰਦਰ ਮੱਲੀ, ਆਪਣੇ ਗੁਰੂ ਪ੍ਰੋਫੈਸਰ ਮਾਧੋਪੁਰੀ ਜੀ, ਪ੍ਰੋਫੈਸਰ ਸੁਰਜੀਤ ਸਿੰਘ, ਪ੍ਰੋਫੈਸਰ ਜਸਪਾਲ ਸਿੰਘ ਜੀ ਤੇ ਪ੍ਰਿੰਸੀਪਲ ਵੀਰ ਸਿੰਘ ਰੰਧਾਵਾ ਜੀ (ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ) ਦਾ ਬਹੁਤ-ਬਹੁਤ ਧੰਨਵਾਦੀ ਹੈ ਜਿੰਨ੍ਹਾਂ ਨੇ ਉਸ ਨੂੰ ਹਮੇਸ਼ਾ ਸਹਿਯੋਗ ਦਿੱਤਾ। ਬਿੰਦਰ ਨਵੇਂ ਪਿੰਡੀਆ ਉਰਫ਼ ਬਲਵਿੰਦਰ ਮਹਿਮੀ ਸਾਫ਼ ਸੁਥਰੀ ਗੀਤਕਾਰੀ ਨੂੰ ਤਰਜੀਹ ਦੇਣ ਵਾਲਾ ਗੀਤਕਾਰ ਹੈ। ਉਮੀਦ ਕਰਦੇ ਹਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਗੀਤ ਸਰੋਤਿਆ ਦੀ ਝੋਲੀ ਪਾਵੇਗਾ ਤੇ ਸਰੋਤੇ ਉਨ੍ਹਾਂ ਗੀਤਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਦੇਣਗੇ।
****

No comments: