ਗਾਇਕ ਦਿਲਜੀਤ ਸਿੰਘ ਦੇ ਨਾਮ ਖੁੱਲ੍ਹਾ ਖਤ……… ਲੇਖ / ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”, ਫਰਿਜਨੋ (ਅਮਰੀਕਾ)



ਵੀਰ ਦਿਲਜੀਤ ਗੁਰੂ ਫਤਿਹ ਪ੍ਰਵਾਨ ਹੋਵੇ।

ਵੀਰ ਜੀ, ਜਿਹੜੇ ਗਾਇਕ ਹੁੰਦੇ ਹਨ, ਉਹ ਸੱਭਿਆਚਾਰ ਦਾ ਸੀਸ਼ਾ ਹੁੰਦੇ ਹਨ। ਕਹਿੰਦੇ ਹਨ ਕਿ ਜਦੋਂ ਸੀਸ਼ਾ ਮੈਲਾ ਹੋ ਜਾਵੇ ਤਾਂ ਤਸਵੀਰ ਆਪਣੇ ਆਪ ਮੈਲੀ ਹੋ ਜਾਂਦੀ ਹੈ। ਜਦੋਂ ਤਸਵੀਰ ਮੈਲੀ ਹੋ ਜਾਂਦੀ ਹੈ, ਫੇਰ ਸੀਸ਼ਾ ਧੁੰਧਲਾ ਦਿਸਦਾ ਹੈ। ਧੁੰਧਲੇ ਸੀਸ਼ੇ ਵਿਚ ਤੁਸੀਂ ਚਿਹਰਾ ਸਾਫ਼ ਨਹੀਂ ਵੇਖ ਸਕਦੇ ਅਤੇ ਧੁੰਦਲੀ ਤਸਵੀਰ ਕਦੇ ਭਵਿੱਖ ਨਹੀ ਸਿਰਜਦੀ । ਭਵਿੱਖ ਸਿਰਜੇ ਬਿਨਾਂ ਸੱਭਿਆਚਾਰ ਮਿਟ ਜਾਂਦੇ ਨੇ । ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਸਤੇ ਕਲਾਕਾਰ ਇਕ ਅਹਿਮ ਰੋਲ ਅਦਾ ਕਰਦੇ ਹਨ। ਜਿਹੜੇ ਕੱਪੜੇ ਕਲਾਕਾਰ ਪਾਉਂਦੇ ਹਨ, ਉਹ ਲੋਕਾਂ ਲਈ ਫੈਸ਼ਨ ਹੋ ਨਿਬੜਦਾ ਹੈ। ਜਿਹੜੀ ਬੋਲੀ ਵਿਚ ਕਲਾਕਾਰ ਗਾਉਂਦੇ ਹਨ, ਉਹ ਬੋਲੀ ਸਾਹਿਤਕ ਹੋ ਜਾਂਦੀ ਹੈ। ਉਸਤਾਦ ਸਵ. ਕੁਲਦੀਪ ਮਾਣਕ ਸਾਹਿਬ ਅੱਜ ਬੇਸ਼ੱਕ ਇਸ ਦੁਨੀਆਂ ‘ਤੇ ਨਹੀਂ ਰਹੇ, ਪਰ ਉਹਨਾਂ ਦੁਆਰਾ ਗਾਏ ਗਏ ਗੀਤ ਅੱਜ ਵੀ ਹਰ ਘਰ ਦੀ ਦਹਲੀਜ਼ ਦਾ ਸਿ਼ੰਗਾਰ ਹਨ । ਅੱਜ ਵੀ ਪਿੰਡਾ ਦੀਆਂ ਸੱਥਾਂ ਵਿੱਚ ਉਹਨਾਂ ਦੇ ਗੀਤਾਂ ਦੀ ਚਰਚਾ ਹੈ। ਸਵ.ਦਿਲਸ਼ਾਦ ਅਖਤਰ ਨੂੰ ਅੱਜ ਵੀ ਲੋਕ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਲਈ ਯਾਦ ਕਰਦੇ ਹਨ। ਮੁਹੰਮਦ ਸਦੀਕ ਸਾਹਿਬ ਅਤੇ ਰਣਜੀਤ ਕੌਰ  ਦੇ ਸਦਾ-ਬਹਾਰ ਦੋਗਾਣੇ ਅੱਜ ਵੀ ਲੋਕ ਫਰਮਾਇਸ਼ਾਂ ਕਰਕੇ ਸੁਣਦੇ ਹਨ। ਸਵ. ਉਸਤਾਦ ਲਾਲ ਚੰਦ ਯਮਲਾ ਜੱਟ ਹੋਰਾਂ  ਦੀਆਂ ਅੱਜ ਵੀ ਉਤਨੀਆਂ ਹੀ ਕੈਸਟਾਂ ਮਾਰਕਿਟ ਵਿਚ ਵਿਕਦੀਆਂ ਹਨ, ਜਿੰਨੀਆਂ ਉਹਨਾਂ ਦੇ ਜਿਉਂਦਿਆਂ ਤੋਂ ਵਿਕਦੀਆਂ ਸਨ। ਪੰਜਾਬੀਆਂ ਦੇ ਮਾਣ ਗੁਰਦਾਸ ਮਾਨ ਸਾਹਿਬ ਨੂੰ ਸੁਣਨ ਵਾਸਤੇ ਲੋਕ ਵਹੀਰਾਂ ਘੱਤ ਟਿਕਟਾਂ ਖ਼ਰਚ ਮੀਲਾਂ ਦਾ ਪੈਂਡਾ ਤਹਿ ਕਰਕੇ ਅੱਜ ਵੀ ਪਹੁੰਚਦੇ ਹਨ ਅਤੇ ਹਰ ਕੋਈ ਪਿੱਠ ਪਿੱਛੇ ਇਹਨਾਂ ਕਲਾਕਾਰਾਂ ਦੀ ਸ਼ੋਭਾ ਕਰਦਾ ਹੈ। ਹੋਰ ਵੀ ਅਨੇਕਾਂ ਕਲਾਕਾਰ ਹਨ, ਜਿੰਨ੍ਹਾਂ ਵਿਚ ਗਿੱਲ ਹਰਦੀਪ , ਬੱਬੂ ਗੁਰਪਾਲ, ਰਵਿੰਦਰ ਗਰੇਵਾਲ, ਗੋਰਾ ਚੱਕ ਵਾਲਾ, ਸਤਿੰਦਰ ਸਰਤਾਜ, ਗੁਲਾਮ ਜੁਗਨੀ, ਬੱਬੂ ਮਾਨ ਆਦਿ ਸ਼ਾਮਲ ਹਨ। ਇਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਮਿਸ਼ਰੀ ਘੁਲੇ ਬੋਲਾਂ ਨੂੰ ਆਪਣੀ ਜੁਬਾਨੀ ਗਾਇਆ। ਇਹ ਕਲਾਕਾਰ ਕਿਉਂ ਮਕਬੂਲ ਹਨ ? ਕਿੳਂੁਕਿ ਇਹਨਾਂ ਕਲਾਕਾਰਾਂ ਨੇ ਆਮ ਲੋਕਾਂ ਦੇ ਅਸਲੀ ਜੀਵਨ ਨੂੰ ਹੰਢਾਇਆ ਅਤੇ  ਲੋਕਾਂ ਦੇ ਅਮਲੀ ਸੱਚ ਨੂੰ ਗਾਇਆ। ਜਦੋਂ ਅਸੀਂ ਝੂਠੀ ਚਕਾਚੌਂਧ ਵਿਚ ਆਪਣੀ ਜਿੰਦਗੀ ਦੀਆਂ ਸੱਚੀਆਂ ਕਦਰਾਂ ਕੀਮਤਾਂ  ਨੂੰ ਭੁੱਲ ਕੇ ਸਿਰਫ਼ ਪੈਸੇ ਨੂੰ ਮੁੱਖ ਰੱਖ ਕੇ ਜਿੰਦਗੀ ਦੇ ਸਹੀ ਰਾਹ ਤੋਂ ਭਟਕ ਜਾਂਦੇ ਹਾਂ, ਤਾਂ ਫਿਰ ਦੋ ਦਿਨ ਦੀ ਚਾਨਣੀ ਫੇਰ ਅੰਧੇਰੀ ਰਾਤ ਵਾਲੀ ਗੱਲ ਹੋ ਜਾਂਦੀ ਹੈ।

2012 ਦਾ ਹੈਰਤਅੰਗੇਜ਼ ਦਿਮਾਗੀ ਕੈਲੰਡਰ........ਰਣਜੀਤ ਸਿੰਘ ਪ੍ਰੀਤ

ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇ ਨਾਲ ਹੀ ਹਰੇਕ ਸਾਲ ਦੀ ਜ਼ਰੂਰਤ ਮੁਤਾਬਕ ਨਵੇਂ ਸਾਲ ਦੇ ਕੈਲੰਡਰ ਦੀ ਲੋੜ ਵੀ ਪੈਣੀ ਹੈ। ਇਸ ਸਾਲ ਵਿੱਚ 12 ਮਹੀਨੇ 53 ਐਤਵਾਰ ਅਤੇ 366 ਦਿਨ ਹਨ । ਜਿਵੇ ਕਿ ਆਪਾਂ ਜਾਣਦੇ ਹੀ ਹਾਂ ਕਿ ਹਰ ਮਹੀਨੇ ਦੀਆਂ ਤਰੀਕਾਂ ਦੇ ਦਿਨ ਵੱਖੋ-ਵੱਖਰੇ ਹੁੰਦੇ ਹਨ, ਜਿਨ੍ਹਾਂ ਬਾਰੇ ਜਾਨਣ ਲਈ ਸਾਨੂੰ ਕੈਲੰਡਰ ਦੀ ਜ਼ਰੂਰਤ ਪੈਂਦੀ ਹੈ। ਪਰ ਅੱਜ ਇਥੇ ਜਿਸ ਕੈਲੰਡਰ ਦੀ ਗੱਲ ਕਰ ਰਹੇ ਹਾਂ, ਇਹ ਬਹੁਤ ਹੀ ਦਿਲਚਸਪ ਅਤੇ ਅਨੋਖਾ ਕੈਲੰਡਰ ਹੈ। ਇਸ ਦੀ ਵਰਤੋਂ ਕਰਨ ਦਾ ਵੀ ਆਪਣਾ ਹੀ ਇਕ ਤਰੀਕਾ ਹੈ। ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਮਹੀਨਿਆਂ ਅਤੇ ਦਿਨਾਂ ਦੇ ਕੋਡਾਂ ਦੀ ਗਿਣਤੀ ਯਾਦ ਰੱਖਣ ਦੀ ਲੋੜ ਪਵੇਗੀ । ਇਨ੍ਹਾਂ ਨੂੰ ਰਤਾ ਧਿਆਨ ਨਾਲ ਵੇਖਣ-ਪਰਖ਼ਣ  ਅਤੇ ਯਾਦ ਰੱਖਣ ਦੀ ਖ਼ਾਸ ਲੋੜ ਹੈ । ਅਸੀਂ ਜਿਉਂ ਹੀ ਇਹ ਯਾਦ ਕਰ ਲਏ, ਤਾਂ ਸਾਡਾ ਜੇਬੀ ਕੈਲੰਡਰ ਵੀ ਤਿਆਰ ਹੈ। ਜੇਬੀ ਕੈਲੰਡਰ ਇਸ ਲਈ ਕਿਹਾ ਹੈ ਕਿ ਇਹ ਕੋਡ ਜੇ ਲੋੜ ਲੱਗੇ ਤਾਂ ਲਿਖ ਕੇ ਵੀ ਜੇਬ ਵਿੱਚ ਰੱਖੇ ਜਾ ਸਕਦੇ ਹਨ ।

ਭਾਰਤ ਲਈ ਅਗਨੀ ਪ੍ਰੀਖਿਆ ਆਸਟ੍ਰੇਲੀਆ ਦੌਰਾ......... ਰਣਜੀਤ ਸਿੰਘ ਪ੍ਰੀਤ

ਨਵੇਂ ਵਰ੍ਹੇ ਦੀ ਸ਼ਰੂਆਤ ਵੀ ਕ੍ਰਿਕਟ ਮੈਚ ਨਾਲ

ਕੁਝ ਹੀ ਘੰਟੇ ਬਾਅਦ ਸਮੇਂ ਦਾ ਬੂਹਾ ਲੰਘ ਕੇ ਆਂਗਣ ਪ੍ਰਵੇਸ਼ ਕਰਨ ਵਾਲੇ ਵਰ੍ਹੇ ਦੀ ਸ਼ੁਰੂਆਤ ਵੀ ਇਤਿਹਾਸ ਦੀ ਬੁਕਲ਼ ‘ਚ ਸਾਉਣ ਵਾਲੇ 2011 ਵਾਂਗ ਕ੍ਰਿਕਟ ਟੈਸਟ ਮੈਚ ਨਾਲ ਹੋ ਰਹੀ ਹੈ । ਸਾਲ 2011 ਦੀ ਸ਼ੁਰੂਆਤ, ਪਹਿਲਾ ਟੈਸਟ ਮੈਚ ਪਹਿਲਾ ਟਾਸ ਜਿੱਤਦਿਆਂ ਦੱਖਣੀ ਅਫ਼ਰੀਕਾ ਵਿਰੁੱਧ 2 ਤੋਂ 6 ਜਨਵਰੀ ਤੱਕ ਬਰਾਬਰੀ ’ਤੇ ਖੇਡਦਿਆਂ ਅਤੇ ਟੈਸਟ ਲੜੀ 1-1 ਨਾਲ ਬਰਾਬਰ ਕਰਨ ਮਗਰੋਂ, 9 ਜਨਵਰੀ ਨੂੰ ਸਾਲ ਦੀ ਪਹਿਲੀ ਜਿੱਤ ਦੱਖਣੀ ਅਫ਼ਰੀਕਾ ਵਿਰੁੱਧ ਹੀ ਟੀ-20 ਮੈਚ ਵਿੱਚ 21 ਦੌੜਾਂ ਨਾਲ ਭਾਰਤ ਦੇ ਹਿੱਸੇ ਰਹਿਣ ਨਾਲ ਹੋਈ ਸੀ । ਬੀਤੇ ਵਰ੍ਹੇ ਅਤੇ ਇਸ ਵਰ੍ਹੇ ਵਿੱਚ ਅੰਤਰ ਇਹ ਹੈ ਕਿ ਪਿਛਲੀ ਵਾਰ ਇਹ ਭਾਰਤ ਵਿੱਚ ਅਤੇ ਇਸ ਵਾਰ ਆਸਟ੍ਰੇਲੀਆ ਵਿੱਚ ਸ਼ੁਰੂ ਹੋ ਰਿਹਾ ਹੈ । ਪਿਛਲੀ ਵਾਰ ਦੱਖਣੀ ਅਫ਼ਰੀਕਾ ਨਾਲ ਮੁਕਾਬਲਾ ਸੀ, ਇਸ ਵਾਰ ਧੁਨੰਤਰ ਟੀਮ ਆਸਟ੍ਰੇਲੀਆ ਨਾਲ ਹੈ । ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 10ਵੇਂ ਟੂਰ ਲਈ ਆਸਟ੍ਰੇਲੀਆ ਪਹੁੰਚੀ ਭਾਰਤੀ ਟੀਮ ਨੇ ਕੈਨਬਰਾ ਵਿੱਚ ਖੇਡੇ ਅਭਿਆਸੀ ਮੈਚਾਂ ਨਾਲ ਅਤੇ 26 ਤੋਂ 30 ਦਸੰਬਰ ਤੱਕ ਪਹਿਲਾ ਟੈਸਟ ਮੈਚ ਖੇਡਣ ਨਾਲ ਆਪਣਾ ਟੂਰ  ਸ਼ੁਰੂ ਕਰਿਆ ਹੈ । ਸਾਲ ਦੀ ਸ਼ੁਰੂਆਤ 3 ਤੋਂ 7 ਜਨਵਰੀ ਤੱਕ ਹੋਣ ਵਾਲੇ ਦੂਜੇ ਟੈਸਟ ਮੈਚ ਨਾਲ ਹੋਣੀ ਹੈ ।

ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ........ ਨਜ਼ਮ/ਕਵਿਤਾ / ਅਮਰਜੀਤ ਸਿੰਘ ਸਿੱਧੂ

ਮਾਤਾ ਗੁਜਰੀ ਸੱਦ ਕੋਲ ਪੋਤਿਆਂ ਨੂੰ ਨਾਲ ਪਿਆਰ ਦੇ ਗੋਦ ਬਿਠਾਵਦੀ ਏ।
ਨਾਲ ਲਾਡ ਦੇ ਸਿਰ ਵਿੱਚ ਹੱਥ ਫੇਰੇ ਮੁਖ ਲਾਲਾਂ ਦੇ ਨੂੰ ਪਈ ਨਿਹਾਰਦੀ ਏ।

ਬੋਲ ਮੁਖ ਚੋਂ ਆਖਦੀ ਸੁਣੋ ਸੇ਼ਰੋ ਅੱਜ ਫੇਰ ਕਚਿਹਰੀ ਵਿੱਚ ਜਾਵਣਾ ਏ,
ਜਿਹੜੀ ਰੀਤ ਤੁਰੀ ਘਰ ਆਪਣੇ ਚ ਉਸ ਰੀਤ ਤਾਈਂ ਤੁਸੀ ਪੁਗਾਵਣਾ ਏ।

ਤੁਹਾਡੇ ਦਾਦਾ ਦੇ ਦਾਦਾ ਜੀ ਲਾਹੌਰ ਅੰਦਰ ਤੱਤੀ ਤਵੀ ਤੇ ਆਸਣ ਲਾ ਲਿਆ ਸੀ,
ਉਹ ਤਾਂ ਧਰਮ ਤੋਂ ਰਤਾ ਵੀ ਨਹੀਂ ਥਿੜਕੇ ਜ਼ਾਲਮ ਰੇਤ ਤੱਤੀ ਸੀਸ ਵਿੱਚ ਪਾ ਰਿਹਾ ਸੀ।

ਪੰਜਾਬੀ ਮਾਂ........... ਨਜ਼ਮ/ਕਵਿਤਾ / ਅਵਤਾਰ ਸਿੰਘ ਰਾਏ, ਇੰਗਲੈਂਡ

ਆਜਾ ਵੇ ਮੁੜ ਆ ਵਤਨਾਂ ਨੂੰ, ਆਜਾ ਵੇ ਮੁੜ ਆ ਵਤਨਾਂ ਨੂੰ!
ਤੈਨੂੰ ਵਾਜਾਂ ਮਾਰਦੀ ਮਾਂ, ਵੇ ਮੁੜ ਆ ਵਤਨਾਂ ਨੂੰ!

ਪੁੱਤਰ ਤੁਰ ਗਏ ਪ੍ਰਦੇਸਾਂ ਨੂੰ, ਸੁੰਨੀਆਂ ਕਰ ਗਏ ਰਾਹਵਾਂ!
ਹੁੱਬਕੀ ਹੁੱਬਕੀ ਮਮਤਾ ਰੋਵੇ, ਵਾਜਾਂ ਮਾਰਨ ਮਾਂਵਾਂ!
ਗਲੀਆਂ ਵਿਹੜੇ ਖਾਲੀ ਖਾਲੀ ਭਾਂ ਭਾਂ ਕਰਨ ਗਰਾਂ!
ਵੇ ਮੁੜ ਆ ਵਤਨਾਂ ਨੂੰ....

ਉੱਜੜ ਜਾਂਦੀ ਜਦੋਂ ਕਿਸੇ ਦੀ ਹਰੀ ਭਰੀ ਫੁਲਵਾੜੀ ਵੇ!
ਮੱਲੋ ਮੱਲੀ ਬਣ ਬੈਂਹਦਾ ਏ, ਹਰ ਗਾਲ੍ਹੜ ਪਟਵਾਰੀ ਵੇ!
ਗਜ਼ ਦੀ ਥਾਂ ਤੇ ਰੱਸੀਆਂ ਦੇ ਨਾਲ ਮਿਣਦਾ ਫਿਰਦਾ ਥਾਂ!
ਵੇ ਮੁੜ ਆ ਵਤਨਾਂ ਨੂੰ....

ਪ੍ਰਵਾਸੀ ਮੀਡੀਏ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ, ਬਾਦਲ ਸਰਕਾਰ ਅਤੇ ਸੁਖਬੀਰ ਬਾਦਲ ਨੇ……… ਤਿਰਛੀ ਨਜ਼ਰ / ਬਲਜੀਤ ਬੱਲੀ

ਐਨ ਆਰ ਆਈ ਮੀਡੀਆ ਨੀਤੀ ਨਹੀਂ ਬਣਾਈ ਪੰਜਾਬ ਸਰਕਾਰ  ਨੇ
ਦਾਅਵੇ ਬਹੁਤ ਰਹੇ ਨੇ ਬਾਦਲ ਸਰਕਾਰ ਦੇ, ਅਕਾਲੀ ਦਲ ਦਲ ਦੇ ਤੇ ਸੁਖਬੀਰ  ਦੇ। ਬਹੁਤ ਉੱਚੀ ਆਵਾਜ਼ ਵਿਚ ਐਨ ਆਰ ਆਈ ਦਾ ਦਮ ਭਰਦੇ  ਨੇ। ਐਨ ਆਰ ਆਈ ਕਮਿਸ਼ਨ, ਵੱਖਰੇ ਪੁਲਿਸ  ਥਾਣੇ, ਵਿਸ਼ੇਸ਼ ਅਦਾਲਤਾਂ, ਕਿਰਾਏ ਕਾਨੂੰਨ ਵਿਚ ਸੋਧ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਟੇਟ ਗੈਸਟ ਦਾ ਦਰਜਾ  ਆਦਿਕ। ਇਹ ਵੀ ਦਾਅਵੇ ਅਕਸਰ ਸੁਣਦੇ ਆਂ,   ਐਨ ਆਰ  ਆਈ ਵੀ ਪੰਜਾਬ ਦਾ ਹਿੱਸਾ  ਨੇ, ਉਨ੍ਹਾਂ ਦਾ ਖ਼ਿਆਲ ਰੱਖਣਾ ਸਰਕਾਰਾਂ ਦਾ, ਨੇਤਾਵਾਂ ਦਾ ਫ਼ਰਜ਼  ਹੈ ਤੇ ਨਾਲ ਹੀ ਗਿਲੇ ਵੀ ਨੇ, ਸ਼ਿਕਾਇਤਾਂ ਵੀ ਨੇ । ਪ੍ਰਵਾਸੀ ਪੰਜਾਬੀ ਬਿਨਾਂ ਵਜ੍ਹਾ ਹੀ ਬਾਦਲਾਂ ਦਾ, ਅਕਾਲੀਆਂ  ਦਾ  ਤੇ ਬਾਦਲ ਸਰਕਾਰ  ਦਾ ਵਿਰੋਧ ਕਰਦੇ  ਨੇ। ਇਹ ਹਕੀਕਤ ਐ। ਪ੍ਰਵਾਸੀ ਭਾਰਤੀਆਂ ਦਾ ਵੱਡਾ ਹਿੱਸਾ ਬਾਦਲ ਪਰਿਵਾਰ  ਵਿਰੋਧੀ ਵੀ ਹੈ, ਰਵਾਇਤੀ ਅਕਾਲੀ ਨੇਤਾਵਾਂ ਦਾ ਵੀ। ਇਸੇ  ਹੀ ਕਤਾਰ  ਵਿਚ ਹੈ ਐਨ ਆਰ  ਆਈ ਮੀਡੀਆ ਵੀ । ਉਥੇ ਵੀ ਵੰਡੀਆਂ  ਨੇ । ਕੁਝ ਚਹੇਤੇ ਵੀ ਨੇ । ਪਰ ਬਹੁਗਿਣਤੀ ਪ੍ਰਵਾਸੀ  ਮੀਡੀਏ ਦਾ ਰੁੱਖ ਬਾਦਲ ਦਲ  ਲਈ ਰੁੱਖਾ ਹੀ ਰਿਹੈ। ਉਹ ਇਨ੍ਹਾਂ ਨੂੰ ਨਹੀਂ ਬਖਸ਼ਦੇ । ਕੌਈ ਮੌਕਾ ਵੀ ਨਹੀਂ ਖੁੰਝਾਉਂਦੇ ਬਾਦਲਾਂ ਨੂੰ ਰਗੜਾ ਲਾਉਣ ਦਾ। ਪ੍ਰਵਾਸੀ ਮੀਡੀਆ ਵੀ ਕੀ ਕਰੇ? ਪ੍ਰਵਾਸੀ ਪੱਤਰਕਾਰ ਵੀ ਕੀ ਕਰਨ ? ਉਨ੍ਹਾਂ ਨੂੰ ਤਾਂ ਬਾਦਲ ਸਰਕਾਰ  ਵੀ ਤੇ  ਅਕਾਲੀ ਨੇਤਾ ਵੀ ਸੱਤ-ਬਿਗਾਨੇ ਹੀ ਸਮਝਦੀ ਰਹੀ ਹੈ। ਅਕਾਲੀ ਦਲ ਦੀ, ਸਰਕਾਰ ਦੀ, ਮਹਿਕਮਿਆਂ ਦੀ, ਫ਼ੈਸਲਿਆਂ ਦੀ, ਪ੍ਰਵਾਸੀਆਂ ਲਈ ਦਿੱਤੀਆਂ ਸਹੂਲਤਾਂ ਦੀ ਮੁੱਢਲੀ ਜਾਣਕਾਰੀ ਤੱਕ ਵੀ ਨਹੀਂ ਦਿੱਤੀ ਜਾਂਦੀ ਪਰਵਾਸੀ ਮੀਡੀਏ ਨੂੰ। ਉਨ੍ਹਾਂ ਨਾਲ ਕੋਈ ਲਗਾਤਾਰ ਰਾਬਤਾ  ਨਹੀਂ। ਕੋਈ ਸੱਦਪੁੱਛ ਨਹੀਂ। ਦਿੱਲੀ, ਚੰਡੀਗੜ੍ਹ, ਜਲੰਧਰ, ਪਟਿਆਲੇ ਅਤੇ ਬਠਿੰਡੇ ਵਰਗੇ ਸ਼ਹਿਰਾਂ ਵਿਚ ਵੀ ਕਾਫ਼ੀ ਪੱਤਰਕਾਰ ਐਨ ਆਰ ਆਈ ਮੀਡੀਏ ਲਈ ਕੰਮ ਕਰ ਰਹੇ ਨੇ। ਦਰਜਨ ਦੇ ਕਰੀਬ ਪੰਜਾਬੀ ਅਖ਼ਬਾਰ ਤਾਂ ਤਿਆਰ ਹੀ ਪੰਜਾਬ ਅਤੇ ਚੰਡੀਗੜ੍ਹ ਵਿਚ ਕੀਤੇ ਜਾਂਦੇ  ਨੇ। ਇਨ੍ਹਾਂ ਦੀ ਕੰਪੋਜ਼ਿੰਗ ਅਤੇ ਪੂਰੀ ਡਿਜ਼ਾਈਨਿੰਗ ਇੱਥੇ ਕੀਤੀ ਜਾਂਦੀ ਹੈ, ਸਿਰਫ਼ ਛਪਾਈ ਹੀ ਬਾਹਰਲੇ ਮੁਲਕਾਂ ਵਿਚ ਹੁੰਦੀ ਹੈ। ਹੁਣ ਆਸਟ੍ਰੇਲੀਆ  ਦੇ ਇੱਕ ਪੰਜਾਬੀ ਅਖ਼ਬਾਰ ਨੇ  ਤਾਂ ਛਪਾਈ ਵੀ ਚੰਡੀਗੜ੍ਹ ਤੋਂ ਹੀ ਕਰਾਉਣ ਦੀ ਤਜ਼ਵੀਜ਼ ਬਣਾਈ ਹੈ। ਇੰਡੀਆ ਤੇ ਖ਼ਾਸ  ਕਰਕੇ  ਪੰਜਾਬ  ਤੇ ਚੰਡੀਗੜ੍ਹ  ਵਿਚ ਕੰਮ ਕਰਦੇ  ਪ੍ਰਵਾਸੀ ਮੀਡੀਏ ਦੇ ਪੱਤਰਕਾਰਾਂ ਤੇ ਫੋਟੋਗਰਾਫਰਾਂ ਨੂੰ ਫ਼ਾਲਤੂ ਸਮਝਿਆ ਜਾਂਦਾ ਹੈ। ਉਨ੍ਹਾਂ ਦੀ ਪਛਾਣ ਤੱਕ ਨੂੰ ਵੀ ਮਾਨਤਾ  ਨਹੀਂ ਦਿੱਤੀ ਜਾਂਦੀ। ਪੰਜਾਬ ਸਕੱਤਰੇਤ  ਅਤੇ ਸਰਕਾਰੀ ਦਫ਼ਤਰਾਂ ਅਤੇ ਸਮਾਗਮਾਂ ਤੱਕ ਪਹੁੰਚ ਕਰਨ ਲਈ ਇੱਕ ਪਛਾਣ-ਪੱਤਰ ਤਕ ਵੀ ਨਹੀਂ ਜਾਰੀ ਕੀਤਾ ਜਾਂਦਾ।  ਕਈ ਵਾਰੀ ਤਾਂ ਉਨ੍ਹਾਂ ਨੂੰ ਜ਼ਲੀਲ ਵੀ ਕੀਤਾ ਜਾਂਦਾ  ਹੈ।

ਫਾਂਸੀ ਦੀ ਸਜ਼ਾ ਰੱਦ ਕਰਨ ਦੀ ਮੰਗ ਕਰਦੀ ਵਿਸ਼ਾਲ ਕਨਵੈਨਸ਼ਨ……… ਲੇਖ / ਅਵਤਾਰ ਸਿੰਘ

ਲੋਕਾਈ ਲਈ ਲੜਨ ਵਾਲਿਆਂ ਨੂੰ ਅਕਸਰ ਹੀ ਸਰਕਾਰਾਂ ਦੇ ਦਮਨ ਦਾ ਸ਼ਿਕਾਰ ਹੋਣਾ ਪੈਂਦਾ ਹੈ। ਬਹੁਤ ਘੱਟ ਮੌਕੇ ਹੁੰਦੇ ਨੇ ਕਿ ਲੋਕਾਂ ਲਈ ਲੜਨ ਵਾਲਿਆਂ ਉਪਰ ਜਦੋਂ ਸਰਕਾਰ ਤਸ਼ੱਸਦ ਢਾਹੁਣ ਲੱਗੀ ਹੋਵੇ ਤਾਂ ਅਜਿਹੇ ਹਾਲਾਤ ਵਿਚ ਕੋਈ ਚੰਗੀ ਖ਼ਬਰ ਆ ਜਾਵੇ। ਬੜੀ ਦੇਰ ਬਾਅਦ ਇੱਕ ਚੰਗੀ ਖ਼ਬਰ ਬੀਤੀ 15 ਦਸੰਬਰ ਨੂੰ ਆਈ ਜਦੋਂ ਝਾਰਖੰਡ ਦੇ ਲੋਕ ਕਲਾਕਾਰ ਜੀਤਨ ਮਰਾਂਡੀ ਦੀ ਝਾਰਖੰਡ ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਅਤੇ ਜੀਤਨ ਸਮੇਤ ਚਾਰ ਲੋਕਾਂ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ। ਜੀਤਨ ਮਰਾਂਡੀ ਨੂੰ ਝਾਰਖੰਡ ਪੁਲਿਸ/ਸਰਕਾਰ ਵੱਲੋਂ ਚਿਲਖਾਰੀ ਕਾਂਡ ਵਿਚ ਇਕ ਸਾਜਿਸ਼ ਤਹਿਤ ਫਸਾਇਆ ਗਿਆ ਸੀ ਅਤੇ ਹੇਠਲੀ ਅਦਾਲਤ ਨੇ ਝੂਠੀਆਂ ਗਵਾਹੀਆਂ ਦੇ ਅਧਾਰ ‘ਤੇ ਜੀਤਨ ਸਮੇਤ ਚਾਰ ਲੋਕਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਪਰ ਹਾਈਕੋਰਟ ਨੇ ਇਸ ਕੇਸ ਵਿਚ ਸੁਣਵਾਈ ਦੌਰਾਨ ਸਾਰੇ ਗਵਾਹ ਝੂਠੇ ਪਾਏ ।ਕੁਲ 30 ਗਵਾਹਾਂ ਵਿਚ 27 ਤਾਂ ਹਾਈਕੋਰਟ ਵਿਚ ਮੁਕਰ ਗਏ ਅਤੇ ਤਿੰਨ ਜੋ ਸਰਕਾਰ ਦੇ ਖਰੀਦੇ ਹੋਏ ਪੂਰੀ ਤਰ੍ਹਾਂ ਭ੍ਰਿਸ਼ਟ ਵਿਅਕਤੀ ਸਨ, ਉਹ ਹਾਈਕੋਰਟ ਵਿਚ ਝੂਠੇ ਸਾਬਿਤ ਹੋ ਗਏ ਕਿਉਂਕਿ ਝੂਠ ਦੇ ਕੋਈ ਪੈਰ ਨਹੀਂ ਹੁੰਦੇ।
 

ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਦਰਸ਼ਨ ਸਿੰਘ ਗੁਰੂ ਦਾ ਕਹਾਣੀ ਸੰਗ੍ਰਹਿ “ਧੂੰਏ ਹੇਠਲੀ ਅੱਗ” ਰਿਲੀਜ਼……… ਪੁਸਤਕ ਰਿਲੀਜ਼ / ਤਰਲੋਚਨ ਸੈਂਭੀ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਕੈਨੇਡਾ ਦੀ ਦਸੰਬਰ ਮਹੀਨੇ ਦੀ ਮੀਟਿੰਗ 18 ਦਸੰਬਰ 2011 ਦਿਨ ਐਤਵਾਰ ਨੂੰ ਕੋਸੋ ਹਾਲ ਵਿਚ ਹੋਈ ਸਭ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਤਰਲੋਚਨ ਸੈਂਭੀ ਨੇ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਜੀ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ । ਪ੍ਰਸਿੱਧ ਲੋਕ ਗਾਇਕ ਕੁਲਦੀਪ ਮਾਣਕ, ਫਿਲਮ ਨਗਰੀ ਦੇ ਸਦਾਬਹਾਰ ਰਹੇ ਹੀਰੋ ਦੇਵ ਅਨੰਦ, ਪ੍ਰਸਿੱਧ ਕਹਾਣੀਕਾਰ ਗੁਰਮੇਲ ਮਡਾਹੜ ਤੇ ਬਰਤਾਨਵੀ ਪੰਜਾਬੀ ਲੇਖਕ ਡਾ. ਸਵਰਨ ਚੰਦਨ ਜੀ ਦੇ ਹਮੇਸ਼ਾ ਲਈ ਇਸ ਜਹਾਨ ਵਿਚੋਂ ਚਲੇ ਜਾਣ ‘ਤੇ ਇੱਕ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਬਲਵੀਰ ਗੋਰਾ ਰਕਬੇ ਵਾਲਾ ਅਤੇ ਬੀਜਾ ਰਾਮ ਨੇ ਆਪਣੀਆਂ ਰਚਨਾਵਾਂ ਸੁਣਾਈਆਂ । ਇਸ ਤੋਂ ਬਾਅਦ ਦਰਸ਼ਨ ਸਿੰਘ ਗੁਰੂ ਦੀ ਕਿਤਾਬ ‘ਧੂੰਏ ਹੇਠਲੀ ਅੱਗ’ ਰਿਲੀਜ਼ ਸਮਾਰੋਹ ਸ਼ੁਰੂ ਹੋਇਆ। ਬਲਜਿੰਦਰ ਸੰਘਾ ਨੇ ਉਹਨਾਂ ਦੀਆਂ ਕਹਾਣੀਆਂ ਦੀ ਸੂਖਮਤਾ ਬਾਰੇ ਪ੍ਰਭਾਵਸ਼ਾਲੀ ਪਰਚਾ ਪੜ੍ਹਦਿਆਂ ਕਿਹਾ ਕਿ ਕਹਾਣੀਕਾਰ ਕੋਲ ਘਟਨਾਵਾਂ ਨੂੰ ਸੂਖਮ ਤਰੀਕੇ ਨਾਲ ਸਿਰਜਣ ਦੀ ਕਲਾ ਹੈ ਤੇ ਕਹਾਣੀ ਵਿਧਾ ਦਾ ਗਿਆਨ ਹੈ । ਉਨ੍ਹਾਂ ਆਸ ਕੀਤੀ ਕਿ ਲੇਖਕ ਆਪਣੀਆਂ ਕਹਾਣੀਆਂ ਵਿਚ ਹੋਰ ਵੀ ਕੋਮਲ ਵਿਸ਼ੇ ਕੀਲੇਗਾ । ਹਰੀਪਾਲ ਜੀ ਨੇ ਇਸ ਕਿਤਾਬ ਦੇ ਰਿਲੀਜ਼ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਗਾਂਧੀ ਜੀ ਬਿਮਾਰ ਪੁਰਸੀ ਲਈ ਆਏ.......... ਕਹਾਣੀ / ਮੁਹਿੰਦਰ ਸਿੰਘ ਘੱਗ


ਜ਼ਿੰਦਗੀ ਦੇ ਅਠਵੇਂ ਦਹਾਕੇ ਦੀ ਸਰਦਲ ਤੇ ਪੈਰ ਕਾਹਦਾ ਧਰਿਆ ਕਿ ਆਏ ਦਿਨ ਕੋਈ ਨਾ ਕੋਈ ਚੂਲ ਵਿੰਗੀ ਹੋਣ ਲਗ ਪਈ। ਚੀਸਾਂ ਦਰਦਾਂ ਦੇ ਖੁਲੇ ਗੱਫੇ ਮਿਲ ਗਏ।  ਦਿਨ ਭਰ ਭੱਜਾ ਫਿਰਨ ਵਾਲਾ ਬੰਦਾ ਬਸ ਆਰੀ ਹੋ  ਕੇ ਰਹਿ ਗਿਆ। ਮਾਯੂਸੀ ਦਿਲ ਦਿਮਾਗ ਤੇ ਹਾਵੀ ਹੋਣ ਲੱਗੀ। ਕਿਸੇ ਭੱਖੜੇ ਦੀਆਂ ਪਿੰਨੀਆਂ ਦਾ ਸੁਝਾ ਦਿਤਾ, ਕੋਈ ਅੱਲਸੀ ਦੀ ਵਰਤੋਂ ਕਰਨ ਨੂੰ ਕਹਿੰਦਾ। ਭਾਰ ਘਟਾਉਣ ਲਈ ਮੀਲ ਦੋ ਮੀਲ ਤੁਰਿਆ ਕਰ ਦੇ ਸੁਝ੍ਹਾ ਆਏ। ਗੋਡੇ ਤਾਂ ਪੰਜਾਲੀ ਸੁਟ ਬੈਠੇ, ਤੁਰਾਂ ਤੇ ਕਿਦਾਂ ਤੁਰਾਂ। ਦੇਸੀ ਦਵਾਈਆਂ ਦਾ ਓਹੜ ਪੋਹੜ ਕੀਤਾ, ਐਲੋਪੈਥਕ ਕੈਪਸੂਲ ਵਰਤੇ, ਲੇਪਾਂ ਕੀਤੀਆਂ ਪਰ ਮਕਰੇ ਬਲਦ ਵਾਂਗ ਠਰਿਆ ਗੋਡਾ ਬਸ ਨਾਂਹ ਹੀ ਕਰ ਗਿਆ। ਮੇਰੇ ਡਾਕਟਰ ਨੇ ਸਰਜਰੀ ਦਾ ਸੁਝ੍ਹਾ ਦਿਤਾ ਤਾਂ ਨਾ ਚਾਹੂੰਦਿਆਂ ਹੋਇਆਂ ਵੀ ਮਰਦਾ ਕੀ ਨਾ ਕਰਦਾ ਦੇ ਅਖਾਣ ਅਨੁਸਾਰ ਡਾਕਟਰ ਦੀ ਛੁਰੀ ਅਗੇ ਧੌਣ ਸੁਟ ਦਿਤੀ ।

ਫੇਸ ਬੁੱਕ ਦੇ ਡਾਕੀਏ………… ਲੇਖ / ਮਿੰਟੂ ਬਰਾੜ

ਆਧੁਨਿਕਤਾ ਦੇ ਇਸ ਦੌਰ ’ਚ ਅੱਜ ਸਾਡੇ ਨਿੱਤਨੇਮ ਦੇ ਕਾਰਜਾਂ ਵਿੱਚ ਦਾਤਣ-ਪਾਣੀ, ਨਹਾਉਣ-ਧੋਣ ਅਤੇ ਅਕਾਲ ਪੁਰਖ ਦੀ ਉਸਤਤ ਦੇ ਨਾਲ-ਨਾਲ, ਜਿਹੜਾ ਇੱਕ ਜ਼ਰੂਰੀ ਅਧਿਆਏ ਹੋਰ ਜੁੜ ਗਿਆ ਹੈ, ਉਹ ਹੈ ਸੋਸ਼ਲ ਨੈੱਟਵਰਕਿੰਗ। ਭਾਵੇਂ ਉਹ ਫੇਸਬੁੱਕ ਹੋਵੇ ਭਾਵੇਂ ਯੂ-ਟਿਊਬ ਤੇ ਭਾਵੇਂ ਕੁਝ ਹੋਰ। ਜੇਕਰ ਹੁਣ ਇਹ ਕਹਿ ਲਈਏ ਕਿ ਅੱਜ-ਕਲ ਇਸ ਦੀ ਸਾਡੇ ਸਰੀਰ ਨੂੰ ਭੁੱਖ ਹੀ ਨਹੀਂ, ਤੋੜ ਜਿਹੀ ਵੀ ਲਗਦੀ ਹੈ ਤਾਂ ਗ਼ਲਤ ਨਹੀਂ ਹੋਵੇਗਾ । ਜਿਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਨੂੰ ਡਰ ਲੱਗਦਾ ਹੈ ਕਿ ਇਸ ਤੇਜ਼ ਤਰਾਰ ਯੁੱਗ ’ਚ ਕਿਤੇ ਅਸੀਂ ਪਛੜ ਹੀ ਨਾ ਜਾਈਏ। ਕਿਉਂਕਿ ਜੇ ਕਿਸੇ ਮਿੱਤਰ ਪਿਆਰੇ ਨੇ ਸਾਨੂੰ ਕੋਈ ਤਾਜ਼ਾ ਕਾਂਡ ਪਹਿਲਾਂ ਸੁਣਾ ਦਿੱਤਾ ਤਾਂ ਅਸੀਂ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਸਮਝਣ ਲੱਗ ਜਾਂਦੇ ਹਾਂ ਤੇ ਮੂਹਰਲਾ ਤੁਹਾਨੂੰ ਡੰਗਰ ਸਮਝਣ ਲੱਗ ਜਾਂਦਾ ਹੈ। ਉਹ ਸੋਚਦਾ ਕਿ ਪਤਾ ਨਹੀਂ ਇਹ ਕਿਹੜੇ ਜਹਾਨ ’ਚ ਰਹਿੰਦਾ ਹੈ ! ਮੈਨੂੰ ਲੋਕਾਂ ਦਾ ਤਾਂ ਪਤਾ ਨਹੀਂ ਪਰ ਮੇਰੀ ਰੋਜ਼ਮੱਰਾ ਦੀ ਜ਼ਿੰਦਗੀ ਤਾਂ ਬਿਸਤਰੇ ਚੋਂ ਉੱਠ ਕੇ ਲੈਪਟਾਪ ਦਾ ਬਟਨ ਦੱਬਣ ਤੋ ਸ਼ੁਰੂ ਹੁੰਦੀ ਹੈ। ਫੇਰ ਦਾਤਣ ਕੁਰਲੇ ਵੱਲ ਨੂੰ ਜਾਈਦਾ ਹੈ ਤੇ ਸੋਚ ਇਹੀ ਹੁੰਦੀ ਹੈ ਕਿ ਆਉਂਦੇ ਨੂੰ ਲੈਪਟਾਪ ਖੁੱਲ੍ਹ ਕੇ ਤਿਆਰ ਹੋਵੇ, ਕਿਤੇ ਕੋਈ ਵਕਤ ਬਰਬਾਦ ਨਾ ਹੋ ਜਾਵੇ।

ਸਬਕ……… ਕਹਾਣੀ / ਤਨੀਸ਼ਾ ਗੁਲਾਟੀ

ਪਿਆਰੇ ਤੇ ਸਤਿਕਾਰਿਤ ਪਾਠਕ ਵੀਰੋ !
ਇਹ ਕਹਾਣੀ ਐਡੀਲੇਡ ਵਿਖੇ ਛੇਵੀਂ ਜਮਾਤ ‘ਚ ਪੜ੍ਹਦੀ ਮੇਰੀ ਬੇਟੀ ਤਨੀਸ਼ਾ ਨੇ ਲਿਖੀ ਹੈ । ਉਸਨੇ ਇਹ ਕਹਾਣੀ ਅੰਗ੍ਰੇਜ਼ੀ ‘ਚ ਲਿਖੀ ਸੀ ਪਰ ਕੁਝ ਸਨੇਹੀਆਂ ਵੱਲੋਂ ਇਸਨੂੰ ਪੰਜਾਬੀ ‘ਚ ਤਰਜ਼ਮਾ ਕਰਨ ਦੀ ਸਲਾਹ ਮਿਲੀ ਹੈ । ਸੋ, ਆਪ ਜੀ ਦੀ ਕਚਿਹਰੀ ‘ਚ ਇਹ ਕਹਾਣੀ ਹਾਜ਼ਰ ਹੈ । “ਹਰਮਨ ਰੇਡੀਓ”, ਅਮਨਦੀਪ ਸਿੱਧੂ ਤੇ ਮਿੰਟੂ ਬਰਾੜ ਹੋਰਾਂ ਦਾ ਹਾਰਦਿਕ ਧੰਨਵਾਦੀ ਹਾਂ ਜੋ ਉਨ੍ਹਾਂ ਨੇ ਰੇਡੀਓ ‘ਤੇ ਪ੍ਰੋਗਰਾਮ “ਦਿਲ ਵਾਲੀ ਗੱਲ” ‘ਚ ਤਨੀਸ਼ਾ ਨਾਲ਼ ਗੱਲਬਾਤ ਕਰਕੇ ਉਸਦਾ ਹੌਸਲਾ ਵਧਾਇਆ ਹੈ । ਇਹ ਗੱਲਬਾਤ ਵੀ ਪੇਸ਼ ਹੈ ।

ਰਿਸੀ ਗੁਲਾਟੀ
 


ਇੱਕ ਦਿਨ ਸਿ਼ਬੂ ਨਾਮ ਦਾ ਲੜਕਾ ਆਪਣੇ ਪਿੰਡ ਦੀ ਪਾਲਤੂ ਜਾਨਵਰ ਵੇਚਣ ਦੀ ਦੁਕਾਨ ਕੋਲੋਂ ਲੰਘ ਰਿਹਾ ਸੀ, ਕਿ ਉਸਨੇ ਇੱਕ ਕਤੂਰਾ ਖਰੀਦਣ ਦਾ ਫੈਸਲਾ ਕੀਤਾ । ਉਹ ਦੁਕਾਨ ਦੇ ਅੰਦਰ ਗਿਆ ਤੇ ਕਾਊਂਟਰ ਦੇ ਪਿੱਛੇ ਖੜੇ ਦੁਕਾਨਦਾਰ ਨੂੰ ਬੜੀ ਨਿਮਰਤਾ ਨਾਲ਼ ਬੋਲਿਆ...

ਕੁੜੀਓ ਪਾਉ ਕਿੱਕਲੀ……… ਗੀਤ / ਮਲਕੀਅਤ ਸੁਹਲ

ਗਿੱਧੇ 'ਚ ਪੰਜਾਬਣਾਂ ਦੀ ਸ਼ਾਨ
ਕੁੜੀਓ ਪਾਓ ਕਿੱਕਲੀ
ਪੰਜਾਬੀਆਂ ਦਾ ਵਿਰਸਾ ਮਹਾਨ
ਕੁੜੀਓ ਪਾਓ ਕਿੱਕਲੀ

ਖੇਡਿਆ ਸਟਾਪੂ ਨਾਲੇ ਖੇਡੀਆਂ ਨੇ ਗੀਟੀਆਂ
ਲੁਕਣ-ਲੁਕਾਈ ਖੇਡੀ, ਲਾ-ਲਾ ਕੇ ਮੀਟੀਆਂ
ਗਿੱਧੇ ਵਿਚ ਲੱਕ ਹਿਲੂ, ਬਣ ਕੇ ਕਮਾਨ
ਕੁੜੀਓ ਪਾਓ ਕਿੱਕਲੀ।
ਗਿੱਧੇ 'ਚ ਪੰਜਾਬੀਆਂ ਦੀ ਸ਼ਾਨ...

ਇੰਗਲੈਂਡ ਦੀ "ਰੋਕੋ ਕੈਂਸਰ" ਸੰਸਥਾ ਵੱਲੋਂ ਵਿਸ਼ਾਲ ਕੈਂਸਰ ਚੈੱਕਅਪ ਕੈਂਪ


ਇਟਲੀ ਵਿੱਚ ਪ੍ਰਵਾਸੀਆਂ ਦੀਆਂ ਮਸ਼ਕਲਾਂ.......... ਲੇਖ / ਰਵੇਲ ਸਿੰਘ ਇਟਲੀ

ਵਿਦੇਸ਼ ਵਿਚ ਆਉਣਾ ਜਿੰਨਾਂ ਮੁਸ਼ਕਿਲ ਹੈ, ਉਸ ਤੋਂ ਵੀ ਕਿਤੇ ਵਧੇਰਾ ਔਖਾ ਇੱਥੇ ਪਹੁੰਚ ਕੇ ਕੰਮ ਧੰਦਾ ਲੱਭਣਾ ਹੈ । ਜਿਵੇਂ ਕਿ ਸਭ ਨੂੰ ਪਤਾ ਹੈ ਕਿ ਵਿਸ਼ਵ ਮੰਦੀ ਦਾ ਦੌਰ ਹੰਢਾ ਰਿਹਾ ਹੈ ਤੇ ਯੂਰਪ ਖਾਸ ਕਰ ਇਟਲੀ ਵਿਚ ਕੰਮਾਂ ਕਾਰਾਂ ਦਾ ਬਹੁਤ ਬੁਰਾ ਹਾਲ ਹੈ, ਫਿਰ ਵੀ ਲੋਕ ਠੱਗ ਏਜੰਟਾਂ ਹੱਥੇ ਚੜ੍ਹਕੇ, ੳਨ੍ਹਾਂ ਵੱਲੋਂ ਸਬਜ਼ ਬਾਗ ਵਿਖਾਏ ਜਾਣ ਤੇ ਰਾਤੋ ਰਾਤ ਅਮੀਰ ਬਨਣ ਦੀ ਚਾਹ ਵਿਚ ਆਪਣਾ ਘਰ ਕੁੱਲਾ ਦਾਅ ਤੇ ਲਾ ਕੇ ਵਾਹੋ ਦਾਹੀ ਜਦੋਂ ਇੱਥੇ ਪਹੰਚਦੇ ਹਨ, ਤਾਂ ਅੱਗੇ ਹਾਲਾਤ ਹੋਰ ਦੇ ਹੋਰ ਹੀ ਹੁੰਦੇ ਹਨ ।

ਕੰਮ ਕਾਰ ਤੋ ਬਿਨਾਂ ਵੇਹਲੜ ਢਾਣੇ ਜਦੋਂ ਇੱਥੇ ਵੇਖਦਾ ਹਾਂ ਤਾਂ ਇਨ੍ਹਾਂ ਤੇ ਤਾਂ ਕੀ ਇਨ੍ਹਾਂ ਦੇ ਪਿਛਲਿਆਂ  ‘ਤੇ ਵੀ ਤਰਸ ਆਉਂਦਾ ਹੈ । ਮੰਦੇ ਕਾਰਣ ਇੱਥੇ ਤਾਂ ਪੱਕੇ ਵਰਕਰਾਂ ਦੇ ਕੰਮ ਵੀ ਘਟ ਰਹੇ ਹਨ । ਕਈ ਫੈਕਟਰੀਆਂ ਕੰਮ ਨਾ ਹੋਣ ਕਾਰਣ ਬੰਦ ਹੀ ਹੋ ਗਈਆਂ ਹਨ ਅਤੇ ਕਈ ਬੰਦ ਹੋਣ ਨੂੰ ਫਿਰਦੀਆਂ ਹਨ । ਕਾਮਿਆਂ ਦੇ ਘਰਾਂ ਦੇ ਖਰਚ, ਕਿਰਾਏ, ਗੱਡੀਆਂ ਦੇ ਖਰਚ, ਮਕਾਨਾਂ ਦੀਆ ਕਿਸ਼ਤਾਂ ਉਨ੍ਹਾਂ ਅੱਗੇ  ਮੂੰਹ ਅੱਡੀ ਖੜੀਆਂ, ਉਨ੍ਹਾਂ ਨੂੰ ਘੂਰ ਰਹੀਆਂ ਹਨ । ਜਦ ਕੰਮ ਚੰਗੇ ਸਨ ਤਾਂ ਲੋਕ 11-11ਘੰਟੇ ਓਵਰ ਟਾਈਮ ਲਾ ਕੇ ਜ਼ਰਾ ਚੰਗੀ ਕਮਾਈ ਕਰ ਲੈਂਦੇ ਸਨ ਪਰ ਮੰਦੇ ਕਾਰਣ ਆਮ ਫੈਕਟਰੀਆਂ ਅੱਠ ਘੰਟੇ ਚੱਲਣ ਕਰਕੇ ਘਰਾਂ ਦਾ ਗੁਜ਼ਾਰਾ ਬਹੁਤ ਔਖਾ ਹੋ ਗਿਆ ਹੈ । ਜੇ ਕੰਮ ਬਿਲਕੁਲ ਬੰਦ ਹੋ ਜਾਵੇ ਤਾਂ  ਪੱਕੇ ਕੰਟਰੈਕਟ ‘ਤੇ ਰੱਖੇ ਗਏ ਵਰਕਰਾਂ ਨੂੰ ਸਿਰਫ਼ 800 ਕੁ ਸੌ ਯੂਰੋ ਘਰ ਦੇ ਖ਼ਰਚ ਲਈ ਕੁਝ ਨੀਯਤ ਸਮੇਂ ਲਈ ਮਿਲਦੇ ਹਨ, ਜਿਨ੍ਹਾਂ ਨਾਲ ਘਰਾਂ ਦੇ ਖਰਚੇ ਪੂਰੇ

ਸ਼ਾਹਮੁਖੀ ਅਤੇ ਗੁਰਮੁਖੀ ਵਿਚ ਤਿੰਨ ਦੋਸਤਾਂ ਦਾ ਚੋਣਵੇਂ ਕਲਾਮ ‘ਤ੍ਰਵੈਣੀ’ ਰਿਲੀਜ਼……… ਮਾਸਿਕ ਇਕੱਤਰਤਾ / ਜੱਸ ਚਾਹਲ


ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 11 ਨਵੰਬਰ 2011 ਨੂੰ 3 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿੱਚ ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ, ਦੇਵਿੰਦਰ ਸ਼ੋਰੀ ਐਮ. ਪੀ., ਸ਼ਿਰਾਜ਼ ਸ਼ਰੀਫ਼ ਸਾਬਕਾ ਐਮ. ਐਲ. ਏ., ਬੀਬੀ ਸੁਖਰਾਜ (ਰਾਨੀ) ਢੱਟ ਅਤੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਹੋਰੀਂ ਸ਼ਾਮਲ ਹੋਏ।ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ।

ਪਹਿਲੇ ਬੁਲਾਰੇ ਹਮਜ਼ਾ ਸ਼ੇਖ਼ ਦੇ ਤਲਾਵਤ ਪੜਨ ਨਾਲ ਸਭਾ ਦੀ ਸ਼ੁਰੂਆਤ ਹੋਈ। ਜਤਿੰਦਰ ਸਿੰਘ ‘ਸਵੈਚ’ ਨੇ ਆਪਣੀ ਕਵਿਤਾ ‘ਫੇਸ ਬੁੱਕ’ ਸੁਣਾਕੇ ਵਾਹ-ਵਾਹ ਲੁੱਟ ਲਈ -

‘ਫੇਸ ਬੁੱਕ  ਦਾ  ਚਰਚਾ  ਐਸਾ, ਹਰ  ਕੋਈ  ਇਸਨੇ  ਪੱਟ  ਲਿਆ
 ਵਿਹਲਿਆਂ ਨੂੰ ਵੀ ਵਿਹਲ ਨਹੀਂ ਮਿਲਦੀ, ਐਸਾ ਸਮੇਂ ਨੂੰ ਚੱਟ ਲਿਆ’

ਹੁਸਨ-ਕਟਾਰ……… ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਸਾਮ੍ਹਣੇ ਮੇਰੇ ਕਿਨਾਰਾ ਸੀ,
ਅਚਾਨਕ ਆਇਆ ਇੱਕ ਤੁਫਾਨ,
ਕਿਸ਼ਤੀ ਮੇਰੀ ਡਗਮਗਾਈ,
ਦਿਲ ‘ਚ ਰਹਿ ਗਏ ਦਿਲ ਦੇ ਅਰਮਾਨ।

ਇਹ ਕੀ ਹੋਇਆ, ਇਹ ਕੀ ਹੋਇਆ,
ਅਜਿਹਾ ਤਾਂ ਅਸੀਂ ਸੋਚਿਆ ਨਹੀਂ ਸੀ,
ਪਰ ਤਦ ਤੱਕ ਲੁੱਟ ਚੁੱਕੇ ਸੀ,
ਜਦੋਂ ਆਇਆ ਆਪਣਾ ਧਿਆਨ।

ਗਾਇਕ ਦਿਲਜੀਤ ਦੇ ਘਰ ਅੱਗੇ ਧਰਨਾ 27 ਦਸੰਬਰ ਨੂੰ.......... ਇਸਤਰੀ ਜਾਗ੍ਰਿਤੀ ਮੰਚ

ਰਾਹੋਂ (ਚੋਪੜਾ) : ਇਸਤਰੀ ਜਾਗ੍ਰਿਤੀ ਮੰਚ ਵੱਲੋਂ ਪੰਜਾਬੀ ਗਾਇਕ ਦਿਲਜੀਤ ਦੀ ਲੁਧਿਆਣਾ ਸਥਿਤ ਰਿਹਾਇਸ਼ ਦੇ ਸਾਹਮਣੇ ਸੂਬਾ ਪੱਧਰੀ ਧਰਨਾ 27 ਦਸੰਬਰ ਨੂੰ ਦਿੱਤਾ ਜਾਵੇਗਾ । ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਨਵੀਅਰ ਬੀਬੀ ਗੁਰਬਖ਼ਸ਼ ਕੌਰ ਸੰਘਾ ਨੇ ਦੱਸਿਆ ਕਿ ਇਹ ਧਰਨਾ ਔਰਤ ਵਿਰੋਧੀ ਗਾਇਕੀ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਦਿੱਤਾ ਜਾਵੇਗਾ । ਮੰਚ ਅਹੁਦੇਦਾਰ ਰੁਪਿੰਦਰ ਕੌਰ ਨੇ ਦੱਸਿਆ ਕਿ ੳਨ੍ਹਾਂ ਦੇ ਸੰਗਠਨ ਵੱਲੋਂ ਅਸ਼ਲੀਲਤਾ ਫੈਲਾਉਣ ਵਾਲੇ ਗਾਇਕਾਂ ਦੇ ਵਿਰੁੱਧ ਤਿੱਖਾ ਸੰਘਰਸ਼ ਕਰਨ ਦਾ ਪ੍ਰੋਗਰਾਮ ਹੈ ।

ਛੜਿਆਂ ਦੀ ਪੈਲੀ ਵਿਚ ਢੱਟਾ ਚਰੈ.......... ਲੇਖ / ਜੋਗਿੰਦਰ ਬਾਠ ਹੌਲੈਂਡ



ਪਾਇਆ! ਨੀ ਰੋਹੀ ਵਾਲਾ ਜੰਡ ਵੱਢ ਕੇ
ਲੰਡੇ ਚਿੜੇ ਨੇ ਚੁਬਾਰਾ ਪਾਇਆ ਨੀ

ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ ਤਾਂ ਉਦੋਂ ਕਦੇ ਸਾਡੇ ਮੁਹੱਲੇ ਵਿਚ ਵਿਆਹ ਸ਼ਾਦੀ ਜਾਂ ਕੋਈ ਹੋਰ ਖੁਸ਼ੀ ਦਾ ਦਿਨ ਦਿਹਾਰ ਆਉਂਦਾ ਤਾਂ ਸ਼ਗਨ ਵਿਹਾਰ ਮਗਰੋਂ ਸਾਡੇ ਮੁਹੱਲੇ ਦੀਆਂ ਤ੍ਰੀਮਤਾ ਦਾ ਨੱਚਣ ਗਾਉਣ ਦਾ ਖਾੜਾ ਜ਼ਰੂਰ ਮਘਦਾ। ਵਿਆਹ ਤੋਂ ਪਹਿਲਾਂ ਤਾਂ ਵਿਆਹ ਵਾਲੇ ਘਰ ਜਦੋਂ ਮੁੰਡਾ ਜਾਂ ਕੁੜੀ ਸਾਹੇ ਬੱਧੇ ਜਾਂਦੇ ਤਾਂ ਲੰਮੀਆਂ ਹੇਕਾਂ ਵਾਲੇ ਸੁਹਾਗ ਗਾਏ ਜਾਂਦੇ। ਔਰਤਾਂ ਰੋਟੀ ਟੁੱਕ ਤੋਂ ਵਿਹਲੀਆਂ ਹੋ ਕੇ ਵਿਆਹ ਵਾਲੇ ਘਰ ਜੁੜ ਜਾਂਦੀਆਂ ਤੇ ਵਿਚ ਵਿਚ ਲੰਮੀਆਂ ਹੇਕਾਂ ਵਾਲੇ ਅਕਾਊ ਸੁਹਾਗਾਂ ਤੋਂ ਬਾਅਦ ਪਰਾਤ ਮੁਧੀ ਮਾਰ ਕੇ ਚਮਚੇ ਤੇ ਪਰਾਤ ਦੇ ਰਿਦਮ ਨਾਲ ਕੁਸ਼ ਸੁਰ ਤਾਲ ‘ਚ ਲੈਅਬੱਧ ਗੀਤ ਵੀ ਗਾਏ ਜਾਂਦੇ, ਜੋ ਸਾਨੂੰ ਨਿਆਣਿਆਂ ਨੂੰ ਬਹੁਤ ਹੀ ਸੁਰੀਲੇ ਤੇ ਧੂਅ ਪਾਉਣ ਵਾਲੇ ਲਗਦੇ। ਪਰ ਜਿਹੜਾ ਧਮੱਚੜ ਬਰਾਤ ਜਾਣ ਪਿਛੋਂ ਪੈਂਦਾ ਉਹ ਅਜੀਬ ਹੀ ਦਿਲਚਸਪ ਨਜ਼ਾਰਾ ਪੇਸ਼ ਕਰਦਾ ਸੀ। ਇਹ ਔਰਤਾਂ ਦਾ ਖਾੜਾ ਸਾਡੇ ਨਿਆਣਿਆਂ ਲਈ ਤਾਂ ਦਿਲਚਸਪ ਹੁੰਦਾ ਹੀ ਸੀ ਪਰ ਸਿਆਣੇ ਵੀ ਇਸ ਮੌਕੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਸਨ। ਜਿਹੜੇ ਰਿਸ਼ਤੇਦਾਰ ਵਿਆਹ ਸ਼ਾਦੀ ਵਿਚ ਬੰਦੇ ਬਹੁਤੇ ਹੋ ਜਾਣ ਕਾਰਣ ਬਰਾਤ ਨਾਲ ਨਾ ਲਿਜਾਣ ਕਰਕੇ ਗੁੱਸੇ ਗਿਲੇ ਹੁੰਦੇ ਸਨ ਉਨ੍ਹਾਂ ਦਾ ਗੁੱਸਾ ਗਿਲਾ ਵੀ ਇਨ੍ਹਾਂ ਔਰਤਾਂ ਦਾ ਰੰਗੀਲਾ ਅਖਾੜਾ ਵੇਖ ਕੇ ਕਾਫੂਰ ਹੋ ਜਾਂਦਾ। ਜਵਾਨ ਤੀਵੀਆਂ ਖੂਬ ਖ਼ਰੂਦ ਕਰਦੀਆਂ। ਜਵਾਈ ਭਾਈ ਦੀ ਤਾਂ ਹਿੰਮਤ ਹੀ ਨਹੀਂ ਸੀ ਪੈਂਦੀ ਕਿ ਉਹ ਖਾੜੇ ਦੇ ਲਾਗੇ ਚਾਗੇ ਵੀ ਖਲੋ ਜਾਵੇ, ਕੋਠਿਆਂ ਦੇ ਜੰਗਲਿਆਂ ਉਹਲੇ ਜਾਂ ਸ਼ਰਾਬੀ ਹੋਇਆ ਪਿੱਛਲੇ ਅੰਦਰ ਪਿਆ ਬੇਸ਼ਰਮ ਹੋਇਆ ਸਵਾਦ ਲੈਂਦਾ ਸੁਣੀ ਜਾਂਦਾ। ਮੱਛਰੀਆਂ ਔਰਤਾਂ ਗੀਤਾਂ, ਬੋਲੀਆਂ, ਅਖਾਣਾਂ ‘ਚ ਛਿਬੀਆ ਦੇ ਦੇ ਕੇ ਉਸ ਦੀ ਮਾਂ ਭੈਣ ਇਕ ਕਰ ਦਿੰਦੀਆਂ। ਔਰਤਾਂ ਤਿੰਨ-ਤਿੰਨ, ਚਾਰ-ਚਾਰ ਘੰਟੇ ਗਿੱਧੇ ਬੋਲੀਆਂ ਦੇ ਨਾਲ ਅੱਡੀਆਂ ਮਾਰ-ਮਾਰ ਕੇ ਵਿਆਹ ਵਾਲੇ ਘਰ ਦੇ ਵਿਹੜੇ ਨੂੰ ਗੁੰਨ੍ਹ ਕੇ ਰੱਖ ਦਿੰਦੀਆਂ।

ਆਸਟਰੇਲੀਆ ਬਣਿਆਂ ਚੈਂਪੀਅਨਜ਼ ਟਰਾਫ਼ੀ ਚੈਂਪੀਅਨ..........ਰਣਜੀਤ ਸਿੰਘ ਪ੍ਰੀਤ

ਪਾਕਿਸਤਾਨ ਦੇ, ਖ਼ਾਸ ਕਰ ਏਅਰ ਮਾਰਸ਼ਲ ਨੂਰ ਖਾਨ ਦੇ ਯਤਨਾਂ ਨਾਲ 1978 ਲਾਹੌਰ ਦੇ ਕੌਮੀ ਸਟੇਡੀਅਮ ਤੋਂ ਸ਼ੁਰੂ ਹੋਇਆ ਹਾਕੀ ਦਾ ਇਹ ਮੁਕਾਬਲਾ, ਜਿਸ ਨੂੰ ਵਿਸ਼ਵ ਕੱਪ ਤੋਂ ਰਤਾ ਕੁ ਪਿੱਛੇ ਹਟਵਾਂ ਮੁਕਾਬਲਾ ਹੀ ਕਹਿ ਸਕਦੇ ਹਾਂ, 33 ਵੇਂ ਮੁਕਾਬਲੇ ਵਜੋਂ 3 ਦਸੰਬਰ ਤੋਂ 11 ਦਸੰਬਰ ਤੱਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚਲੇ ਨਾਰਥ ਹਾਰਬਰ ਹਾਕੀ ਸਟੇਡੀਅਮ ਵਿੱਚ ਖੇਡਿਆ ਗਿਆ । ਪਹਿਲਾਂ ਇਹ ਮੁਕਾਬਲਾ 4 ਫਰਵਰੀ 2011 ਨੂੰ ਭਾਰਤ ਵਿੱਚ ਕਰਵਾਉਣਾ ਮਿਥਿਆ ਗਿਆ ਸੀ, ਪਰ 6 ਸਤੰਬਰ 2011 ਨੂੰ ਇਸ ਬਾਰੇ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਨੇ ਨਿਰੀਖਣ ਕੀਤਾ ਅਤੇ ਭਾਰਤੀ ਹਾਕੀ ਸੰਸਥਾਵਾਂ ਦੀ ਖਿੱਚੋਤਾਣ ਦਰਮਿਆਨ 13 ਸਤੰਬਰ ਨੂੰ ਇਹ ਮੁਕਾਬਲਾ ਭਾਰਤ ਦੀ ਬਜਾਏ ਨਿਊਜ਼ੀਲੈਂਡ ਨੂੰ ਸੌਂਪਿਆ ਗਿਆ । ਹਰ ਸਾਲ ਹੋਣ ਵਾਲੇ ਇਸ ਹਾਕੀ ਟੂਰਨਾਮੈਂਟ ਦੀ ਪਾਕਿਸਤਾਨ ਨੇ 11 ਵਾਰੀ, ਹਾਲੈਂਡ ਨੇ 6 ਵਾਰੀ, ਆਸਟਰੇਲੀਆ ਤੇ ਜਰਮਨੀ ਨੇ 5-5 ਵਾਰੀ, ਮਲੇਸ਼ੀਆ ਤੇ  ਭਾਰਤ ਨੇ 2-2 ਵਾਰੀ ਅਤੇ ਸਪੇਨ ਤੇ ਨਿਊਜ਼ੀਲੈਂਡ  ਨੇ ਇੱਕ ਇੱਕ ਵਾਰੀ ਮੇਜ਼ਬਾਨੀ ਕੀਤੀ ਹੈ। ਸਨ 2012 ਦਾ ਮੁਕਾਬਲਾ ਆਸਟਰੇਲੀਆ ਵਿੱਚ ਅਤੇ 2014 ਦਾ ਅਰਜਨਟੀਨਾ ਵਿੱਚ ਹੋਣਾ ਹੈ ।

‘ਸਮਕਾਲੀ ਪੰਜਾਬੀ ਸਾਹਿਤ : ਰਾਜਨੀਤਕ ਅਵਚੇਤਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ.......... ਸੈਮੀਨਾਰ / ਡਾ. ਪਰਮਿੰਦਰ ਸਿੰਘ ਤੱਗੜ

ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵੱਲੋਂ ਹਰਿਆਣਾ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ਼ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਵਰਸਿਟੀ ਦੇ ਸੈਨੇਟ ਹਾਲ ਵਿਖੇ ਕਰਵਾਇਆ ਗਿਆ। ਸਮਕਾਲੀ ਪੰਜਾਬੀ ਸਾਹਿਤ : ਰਾਜਨੀਤਕ ਅਵਚੇਤਨਵਿਸ਼ੇ ਤੇ ਹੋਏ ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਸਨ -ਪੰਜਾਬੀ ਮਾਂ ਬੋਲੀ ਦੇ ਸੁਹਿਰਦ ਸਪੂਤ ਡਾ. ਜਸਪਾਲ ਸਿੰਘ, ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰਧਾਨ ਵਜੋਂ ਲੈਫ਼: ਜਨਰਲ ਡਾ. ਡੀ. ਡੀ. ਐਸ. ਸੰਧੂ, ਉਪ-ਕੁਲਪਤੀ, ਕੁਰੂਕਸ਼ੇਤਰ ਯੂਨੀਵਰਸਿਟੀ ਨੇ ਸ਼ਮੂਲੀਅਤ ਕੀਤੀ।  ਸ. ਸੁਖਚੈਨ ਸਿੰਘ ਭੰਡਾਰੀ, ਡਾਇਰੈਕਟਰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ। ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.) ਹਰਸਿਮਰਨ ਸਿੰਘ ਰੰਧਾਵਾ ਨੇ ਜੀ ਆਇਆਂਕਹਿਣ ਦੀ ਰਸਮ ਨਿਭਾਉਂਦਿਆਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ 1979 ਈ: ਚ ਸਥਾਪਤ ਪੰਜਾਬੀ ਵਿਭਾਗ ਵੱਲੋਂ ਸਫ਼ਲਤਾ ਸਹਿਤ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵਿਭਿੰਨ ਨੁਕਤਾ-ਇ-ਨਿਗ਼ਾਹ ਤੋਂ ਵਾਚਨ ਅਤੇ ਵਿਚਾਰਨ ਦੇ ਸੰਦਰਭ ਵਿਚ ਕੀਤੀਆਂ ਜਾ ਰਹੀਆਂ ਰਚਨਾਤਮਕ ਅਤੇ ਖੋਜਾਤਮਕ ਗਤੀਵਿਧੀਆਂ ਦੀ ਜਾਣਕਾਰੀ ਹਾਜ਼ਰੀਨ ਨਾਲ਼ ਸਾਂਝੀ ਕੀਤੀ ਅਤੇ ਇਸ ਸੰਦਰਭ ਵਿਚ ਭਵਿੱਖੀ ਯੋਜਨਾਵਾਂ ਦਾ ਖ਼ੁਲਾਸਾ ਕੀਤਾ। 

ਪੋਤੀ ਦੀ ਜੀਪ ਵਾਲਾ ਬਾਬਾ……… ਵਿਅੰਗ / ਗੱਜਣਵਾਲਾ ਸੁਖਮਿੰਦਰ

ਚਾਹੇ ਜ਼ਮਾਨੇ ਦੀ ਸੋਚ ਬਹੁਤ ਅੱਗੇ ਲੰਘ ਗਈ ਹੈ ਪਰ ਸਾਡੀ  ਮਾਨਸਿਕਤਾ ਅਜੇ ਵੀ ਸੌ ਸਾਲ ਪਿਛੇ ਖੜੀ ਹੈ ।ਕੁੜੀ ਜੰਮ ਪੈਂਦੀ ਹੈ ਤਾਂ ਬੰਦਾ ਸੋਚਣ ਲੱਗ ਪੈਂਦਾ ਹੁਣ ਤਾਂ ਵੱਡੇ ਘਾਟੇ ਦੀ ਸ਼ੁਰਆਤ ਹੋ ਗਈ  ।ਦੂਜੀ ਵਾਰ  ਕੁੜੀ ਹੋ ਜਾਵੇ ਤਾਂ ਜਾਣੋ ਰਹਿੰਦਾ ਹੀ ਫੱਕਾ ਨਹੀਂ । ਪਰ ਇਹ ਨਹੀਂ ਸੋਚਦੇ ਇਨ੍ਹਾਂ ਨੇ ਹੀ ਮਾਵਾਂ ਬਣਨਾ ਤੇ ਸੰਸਾਰ ਨੂੰ ਅੱਗੇ ਤੋਰਨਾ ।ਬਹੁਤੇ ਤਾਂ ਕੁੜੀ ਦੇ ਜੰਮਣਸਾਰ ਹੀ ਆਉਣ ਵਾਲੇ ਵੀਹ ਸਾਲਾਂ ਦੇ ਫਿਕਰ ਨੂੰ ਲੈ ਬੈਠਦੇ ਤੇ ਵੱਡੇ ਝੋਰਿਆਂ ‘ਚ ਪਾ ਕੇ ਪਾਰੇ ਵਧਾ ਲੈਂਦੇ ਹੌਂਅਕਾ ਜੇਹਾ ਖਿੱਚ ਕੇ ਆਪਣੀ ਚੰਗੀ ਭਲੀ ਦੁਨੀਆਂ ਉਦਾਸ  ਕਰ ਲੈਂਦੇ  ।

ਪਿੰਡਾਂ ‘ਚ ਅੱਜ ਤੋਂ ਚਾਲੀ ਪੰਜਾਹ ਸਾਲ  ਪਹਿਲਾਂ ਕੁੜੀ ਜੰਮ ਪੈਂਦੀ ਤਾਂ ਉਸ ਨੂੰ  ਅਫੀਮ ਘੋਲ ਕੇ ਜਾਂ  ਜ਼ਹਿਰ ਚਟਾ ਕੇ ਜਾਂ ਭੋਰਾ ਭਰ ਨੂੰ  ਠੰਡੇ ਠੁਰਕ ਪਾਣੀ ਨਾਲ ਈ ਨੁਹਾ ਕੇ ਅਗਾਂਹ ਤੋਰ ਦਿੰਦੇ ।ਪਰ ਤਰੱਕੀ ਕਰ ਲਈ  ਆਪਣੇ ਆਪ ਨੂੰ ਰੱਬ ਦਾ ਰੂਪ ਕਹਾਉਣ ਵਾਲੇ  ਲੋਕਾਂ ਨੂੰ ਜ਼ਿਦਗੀ ਬਖਸ਼ਣ ਵਾਲੇ ਡਾਕਟਰ ਈ ਜੰਮਣ ਤੋਂ ਪਹਿਲੇ ਭਰੂਨ ਦਾ  ਈ ਮਾਮਲਾ  ਸਾਫ ਕਰ ਦਿੰਦੇ।

ਚੌਂਕਾ..........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ, ਇਟਲੀ


ਜੇ ਚੌਂਕੇ ਦੀ ਗਲ ਕਰਦੇ ਹਾਂ ਤਾਂ ਆਪਣੇ ਆਪ ਹੀ ਧਿਆਨ ਪਿੱਛੇ ਨੂੰ ਮੁੜ ਜਾਂਦਾ ਹੈ, ਜਦੋਂ ਨਿੱਕੇ ਨਿੱਕੇ ਹੁੰਦੇ ਚੌਂਕੇ ਵਿੱਚ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਇਆ ਕਰਦੇ ਸਾਂ। ਜਦੋਂ ਸਕੂਲੋਂ ਪੜ੍ਹ ਕੇ ਆਉਣਾ ਤਾਂ ਆਉਂਦੇ ਸਾਰ ਹੀ ਸਿੱਧੇ ਚੌਂਕੇ ਵਿੱਚ ਬਹਿ ਕੇ ਰੋਟੀ ਖਾਣੀ। ਸਿਆਲ ਮਹੀਨੇ ਤਾਂ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਸੀ। ਮਾਂ ਨੇ ਮੱਕੀ ਦੀ ਗਰਮ ਗਰਮ ਰੋਟੀ ਪਕਾਈ ਜਾਣੀ, ਮੈਂ ਨਾਲ ਦੀ ਨਾਲ ਸਰੋਂ ਦੇ ਸਾਗ ਨਾਲ ਰੋਟੀ ਖਾਈ ਜਾਣੀ । ਚੁੱਲੇ ਮੂਹਰੇ ਬਹਿ ਕੇ ਤਾਂ ਲੂਣ ਲਾ ਕੇ ਖਾਧੀ ਰੋਟੀ ਵੀ ਆਪਣਾ ਇੱਕ ਅਨੋਖਾ ਹੀ ਸਵਾਦ ਰੱਖਦੀ ਸੀ । ਕਈ ਵਾਰ ਅਚਾਰ ਗੰਢੇ ਨਾਲ ਖਾਧੀ ਰੋਟੀ ਵੀ ਇੰਝ ਲੱਗਿਆ ਕਰਦੀ ਸੀ ਕਿ ਜਿਵੇਂ ਛੱਤੀ ਪ੍ਰਕਾਰ ਦੇ ਖਾਣੇ ਖਾਧੇ ਹੋਣ ਤੇ ਅੱਜ ਜਿ਼ੰਦਗੀ ਇੰਨੀ ਜਿ਼ਆਦਾ ਰੁਝੇਵਿਆਂ ਨਾਲ ਭਰ ਗਈ ਹੈ ਕਿ ਬੇਸ਼ੱਕ ਤੁਸੀਂ ਕੁਰਸੀ ਟੇਬਲ ਤੇ ਬਹਿ ਕੇ ਵੱਖ ਵੱਖ ਤਰਾਂ ਦੇ ਖਾਣੇ ਖਾਉ ਪਰ ਤੁਹਾਡਾ ਮਨ ਸ਼ਾਂਤ ਨਹੀਂ ਹੋ ਸਕਦਾ । ਤੁਸੀਂ ਰੋਟੀ ਨਾਲ ਆਪਣਾ ਪੇਟ ਤਾਂ ਭਰ ਸਕਦੇ ਹੋ ਪਰ ਆਪਣੇ ਮਨ ਨੂੰ ਤਸੱਲੀ ਨੀ ਦੇ ਸਕਦੇ ਜੋ ਤਸੱਲੀ ਕਦੇ ਚੌਂਕੇ ਵਿੱਚ ਬਹਿ ਕੇ ਆਇਆ ਕਰਦੀ ਸੀ। ਪਹਿਲਾਂ ਸਮਾਂ ਹੁੰਦਾ ਸੀ ਘਰ ਦੇ ਜੀਆਂ ਕੋਲ ਬਹਿਣ ਦਾ ਪਰ ਹੁਣ ਕਿਸੇ ਕੋਲ ਸਮਾਂ ਹੀ ਨਹੀਂ ਹੈ ਤਾਂ ਕੋਈ ਬੈਠੇਗਾ ਕਿਵੇਂ । ਬੱਚਿਆਂ ਨੇ ਸਕੂਲ ਤੋਂ ਘਰੇ ਆਕੇ ਆਪਣੇ ਸਕੂਲ ਦੇ ਕੰਮ ਨੂੰ ਕਰਨ ਤੋਂ ਬਾਅਦ ਸਿੱਧਾ ਕੰਪਿਊਟਰ ਵਲ ਜਾਣਾ ਹੁੰਦਾ ਹੈ ਤੇ ਉੱਥੋਂ ਫਿਰ ਰਾਤ ਦੀ ਰੋਟੀ ਸਮੇਂ ਹੀ ਬੱਚੇ ਨਿੱਕਲਦੇ ਹਨ ਤੇ ਫਿਰ ਸਿੱਧੇ ਬਿਸਤਰੇ ਵੱਲ ਨੂੰ ਮੂੰਹ ਕਰਦੇ ਹਨ । ਨਾ ਮਾਂ ਬਾਪ ਕੋਲ ਬੱਚਿਆਂ ਲਈ ਸਮਾਂ ਹੈ ਤੇ ਨਾ ਹੀ ਬੱਚਿਆਂ ਕੋਲ ਮਾਂ ਬਾਪ ਲਈ । ਜਿੰਦਗੀ ਇੱਕ ਮਸ਼ੀਨ ਤੋਂ ਜਿਆਦਾ ਤੇਜ਼ ਹੈ। 

ਪਿੜੀਆਂ.......... ਕਹਾਣੀ / ਲਾਲ ਸਿੰਘ ਦਸੂਹਾ

ਹੱਟੀ ਦੇ ਬੰਦ ਦਰਵਾਜ਼ੇ ਅੰਦਰੋਂ ਬਾਹਰ ਤਕ ਪੁੱਜਦੇ ਉਸਨੂੰ ਤਲਖੀ ਭਰੇ ਬੋਲ ਸੁਣਾਈ ਦਿੱਤੇ । ਮੱਖਣ ਨੇ ਇਸ ਬਾਤ-ਚੀਤ ਨੂੰ ਦੁਰਗੇ ਦਾ ਘਰੈਲੂ ਮਸਲਾ ਸਮਝ ,ਦਰੋਂ ਬਾਹਰ ਰੁਕੇ ਰਹਿਣਾ ਠੀਕ ਨਾ ਸਮਝਿਆ । ਉਨ੍ਹੀਂ ਪੈਰੀਂ ਉਹ ਵਾਪਸ ਪਰਤਣ ਹੀ ਲੱਗਾ ਸੀ ਕਿ ਅੰਦਰੋਂ ਉਸਦੇ ਪੈਰਾਂ ਦੀ ਆਹਟ ਕਿਸ ਨੇ ਸੁਣ ਲਈ । ਪੈਂਦੀ ਸੱਟੇ ਪਿੱਛਿਉਂ ਮੱਖਣ ਨੂੰ ਜ਼ੋਰਦਾਰ ਗੜ੍ਹਕ ਸੁਣਾਈ ਦਿੱਤੀ । ਨਾਲ ਹੀ ਭਿੱਤ ਦੇ ਪੂਰਾ ਖੁੱਲ ਜਾਣ ਦਾ ਖੜਾਕ – “ ਕ੍ਹੇੜਾ ਈ ਉਏ , ਕ੍ਹਾਦੀਆਂ ਸੂਹਾਂ ਲੈਨਾਂ ....।“ ਇਹ ਦੁਰਗਾ ਸੀ ,ਢੱਕਾਂ ‘ਤੇ ਹੱਥ ਰੱਖੀ ਦਰਵਾਜ਼ੇ ਵਿਚ ਖੜ੍ਹਾ । ਮੱਖਣ ਨੇ ਪਰਤ ਕੇ ਉਸ ਵੱਲ ਦੇਖਿਆ । ਉਸਨੂੰ ਜ਼ੋਰਦਾਰ ਝਟਕਾ ਲੱਗਾ । ਦੁਰਗੇ ਤੋਂ ਉਸਨੂੰ ਇਸ ਤਰ੍ਹਾਂ ਦੀ ਕਦਾਚਿੱਤ ਵੀ ਆਸ-ਉਮੀਦ ਨਹੀਂ ਸੀ । ਉਹ ਤਾਂ ਪੀਪਿਆਂ ਡੱਬਿਆਂ ਦੀ ਪਾਲ ਲਾਗੇ ਵਿਛੀ ਬੋਰੀ ਤੋਂ ਉਠਦਾ ਉਡ ਕੇ ਆ ਮਿਲਦਾ ਸੀ ਉਸਨੂੰ । ਜੱਫੀ ‘ਚ ਘੁੱਟੀ ਰੱਖਦਾ ਸੀ , ਕਿੰਨੇ ਸਾਰੇ ਨਿੱਘ ਸਨੇਹ ਨਾਲ । ਖੜ੍ਹੇ ਖੜੋਤੇ ਉਹ ਅੱਖਾਂ ‘ਚ ਅੱਖਾਂ ਪਾ ਕੇ ਇਕ ਦੂਜੇ ਵੱਲ ਕਿੰਨਾ ਕਿੰਨਾ ਚਿਰ ਝਾਕਦੇ ਰਹਿੰਦੇ ਸਨ । ਬੀਤੇ ਕਈ ਵਰ੍ਹਿਆਂ ਵਿਚੋਂ ਦੀ ਲਾਂਘਾ ਬਣਾਉਂਦੇ ਉਹ ਕਦੀ ਹੱਟੀ ਦੇ ਅੰਦਰ ਜਾ ਬੈਠਦੇ ਸਨ , ਕਦੀ ਬਾਹਰ ਹੀ ਵਿਹੜੇ ‘ਚ  ਡਿੱਠੀ ਮੰਜੀ ‘ਤੇ  । ਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਸਕੂਲੀ ਦਿਨਾਂ ਦੁਆਲੇ ਘੁੰਮਦੀਆਂ । ਉਨ੍ਹਾਂ ਦਿਨ੍ਹਾਂ ‘ਚ ਖੇਲ੍ਹੀ ਕੌਡ-ਕਬੱਡੀ , ਛੂਣ-ਛੁਹਾਈ , ਖਿੱਦੋ-ਖੂੰਟੀ ਦੁਆਲੇ । ਹਰ ਗੱਲੇ ਰੋਲ਼ ਮਾਰਨ ਵਾਲੇ ਦੁਰਗੇ ਨੂੰ ਨਾ ਸਕੂਲੇ ਕੋਈ ਆਪਣੇ ਨਾਲ ਖਿਡਾਉਂਦਾ , ਨਾ ਪਿੰਡ । ਦੂਜੇ ਚੌਥੇ ਉਹ ਕਿਸੇ ਨਾ ਕਿਸੇ ਨਾਲ ਗੁੱਥਮ ਗੁੱਥਾ ਹੋਇਆ ਹੁੰਦਾ । ਸਰੀਰੋਂ ਲਿੱਸਾ ਹੋਣ ਕਰਕੇ ਉਸਨੂੰ ਚੰਗੀ-ਚੋਖੀ ਮਾਰ-ਕੁੱਟ ਵੀ ਖਾਣੀ ਪੈਂਦੀ । ਰੋਂਦਾ –ਡੁਸਕਦਾ , ਮਿੱਟੀ-ਘੱਟੇ ਨਾਲ

ਸਰਕਾਰ ਦੇ ਜਵਾਈ………… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਅੱਜ ਕੱਲ੍ਹ ਅਣਖਾਂ ਪਿੱਛੇ ਹੋ ਰਹੇ ਕਤਲਾਂ ਦੀ ਚਰਚਾ ਹਰ ਕਿਸੇ ਦੀ ਜ਼ੁਬਾਨ ਤੇ ਹੈ। ਅਣਖ ਖਾਤਰ ਹੋ ਰਹੇ ਕਤਲਾਂ ਸੰਬੰਧੀ ਕਿਤੇ ਨਾ ਕਿਤੇ ਸੈਮੀਨਾਰ ਹੁੰਦੇ ਰਹਿੰਦੇ ਹਨ, ਜਾਂ ਜਦ ਕਿਤੇ ਚਾਰ ਬੁੱਧੀਜੀਵੀ ਇਕੱਠੇ ਬਹਿੰਦੇ ਹਨ ਤਾਂ ਇਸ ਗੱਲ ਦੀ ਚਰਚਾ ਜਰੂਰ ਹੁੰਦੀ ਹੈ। ਕੀ ਹੈ ਇਸ ਵਿਚਲਾ ਦਰਦ ਅਤੇ ਕੀ ਹੈ ਇਸ ਦਾ ਹੱਲ? ਜਦੋਂ ਕੋਈ ਕੁੜੀ ਕਿਸੇ ਮੁੰਡੇ ਨਾਲ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾ ਲੈਂਦੀ ਹੈ। ਭਾਵੇਂ ਉਹ ਮੁੰਡਾ ਉਸ ਦੀ ਜਾਤ ਦਾ ਹੋਵੇ ਜਾਂ ਅੰਤਰਜਾਤੀ ਜਾਂ ਸਿੱਧੇ ਲਫਜਾਂ ਵਿੱਚ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਉਸ ਦੀ ਰਜ਼ਾਮੰਦੀ ਨਾਲ ਘਰੋਂ ਭਜਾ ਕੇ ਲੈ ਜਾਏ ਜਾਂ ਕਈ ਵਾਰ ਵੇਖਣ ਸੁਣਨ ਨੂੰ ਮਿਲਿਆ ਹੈ ਕਿ ਕੋਈ ਕੁੜੀ ਕਿਸੇ ਮੁੰਡੇ ਨੂੰ (ਜਿਥੇ ਮੁੰਡਾ ਆਰਥਿਕ ਤੌਰ ਤੇ ਕਮਜੋਰ ਹੁੰਦਾ ਹੈ) ਭਜਾ ਕੇ ਲੈ ਜਾਂਦੀ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਕੋਰਟ ਮੈਰਿਜ ਕਰਵਾਲੈਣ ਅਤੇ ਖ਼ੁਸ਼ੀ ਖ਼ੁਸ਼ੀ ਆਪਣਾ ਜੀਵਨ ਬਸਰ ਕਰਨ ਲੱਗ ਪੈਣ ਤਾਂ ਭਿਣਕ ਪੈਣ ’ਤੇ ਕੁੜੀ ਦੇ ਮਾਂ-ਪਿਉ ਚਾਚੇ ਤਾਏ, ਭੈਣ ਭਰਾਂ, ਉਸਨੂੰ ਆਪਣੀ ਹੱਤਕ ਸਮਝਕੇ ਕੁੜੀ ਨੂੰ ਜਾਂ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਇਸਨੂੰ ਅਸੀਂ ‘ਅਣਖ ਪਿਛੇ ਹੋ ਰਹੇ ਕਤਲ’ ਆਖ ਕੇ ਬੜਾ ਬੁਰਾ ਭਲਾ ਆਖਦੇ ਹਾਂ, ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਵੀ ਬੜੇ ਜ਼ੋਰ ਸ਼ੋਰ ਨਾਲ ਹੁੰਦੀ ਹੈ। ਹਰ ਰੋਜ਼ ਅਖਬਾਰ ਵਿੱਚ ਟੀ.ਵੀ. ਵਿੱਚ, ਅਜਿਹੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੱਤਾ ਜਾਂਦਾ ਹੈ। ਕੀ ਹੋਇਆ ਜੇ ਮੁੰਡੇ ਕੁੜੀ ਨੇ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾ ਲਿਆ, ਵਿਆਹ ਤਾਂ ਕਰਨਾ ਹੀ ਸੀ, ਜੇਕਰ ਅੰਤਰਜਾਤੀ ਵਿਆਹ ਕਰਵਾ ਲਿਆ ਤਾਂ ਕੀ ਹੋਇਆ। ਇਹ ਉਦਾਹਰਣਾ ਅਸੀਂ ਇੱਕ ਦੂਜੇ ਨੂੰ ਦਿੰਦੇ ਹਾਂ, ਪਰ ਜਿਸ ਪ੍ਰੀਵਾਰ ਤੇ ਇਹ ਗੁਜ਼ਰਦੀ ਹੈ ਉਸ ਨੂੰ ਪੁੱਛ ਕੇ ਵੇਖੋ ਦੂਜੇ ਦੇ ਘਰ ਲੱਗੀ ਅੱਗ ਬਸੰਤਰ ਲੱਗਦੀ ਹੈ। ਜਦੋਂ ਸ਼ਰੀਕ ਮਿਹਣੇ ਮਾਰਦੇ ਹਨ, ਕਿਉਂ ਨਿਕਲਗੀ,-ਅਸੀਂ ਤਾਂ ਭਾਈ ਕਦੋਂ ਦੇ ਕਹਿੰਦੇ ਸੀ, ਆਪਣੀ ਨੂੰ ਸਮਝਾ ਕੇ ਰੱਖ, ਧੀਆਂ ਨੂੰ ਬਹੁਤਾ ਲਾਡ ਨਹੀਂ ਲਡਾਉਣਾ ਚਾਹੀਦਾ, ਇਹ ਚਾਂਭਲ ਜਾਂਦੀਆਂ, ਜਦੋਂ ਅਜਿਹੀਆਂ ਗੱਲਾਂ ਪੀੜਤ ਧਿਰ ਨੂੰ ਸੁਣਨ ਨੂੰ ਮਿਲਦੀਆਂ ਹਨ, ਇਹਤੋਂ ਵੀ ਅੱਗੇ, ਜਦ ਰਿਸ਼ਤੇਦਾਰ, ਭੈਣ-ਭਾਈ, ਸਾਕ-ਸੰਬੰਧੀ ਪਿੰਡ ਵਾਲੇ ਇਸ ਗੱਲ ਤੇ ਮਿਟੀ ਪਾਉਣ ਦੀ ਬਜਾਏ ਜ਼ਖਮਾਂ ਤੇ ਲੂਣ ਛਿੜਕਦੇ ਹਨ ਤਾਂ ਕਤਲ ਵਰਗੀਆਂ ਘਟਨਾਵਾਂ ਜਨਮ ਲੈਂਦੀਆਂ ਹਨ। ਗੱਲ ਅੰਤਰਜਾਤੀ, ਜਾਤੀ, ਇੱਕੋ ਜਿਹੇ ਖੂਨ ਜਾਂ ਇਨਸਾਨੀਅਤ ਦੀ ਨਹੀਂ, ਸਗੋਂ ਜਦੋਂ ਪੀੜਤ ਧਿਰ ਨਾਲ ਦੁੱਖ-ਸੁੱਖ ਸਾਂਝਾ ਕਰੀਦਾ ਤਾਂ ਸੱਚ ਮੁੱਚ ਬੰਦਾ ਹਿਲ ਜਾਂਦਾ।

ਐਤਵਾਰ……… ਨਜ਼ਮ ਕਵਿਤਾ / ਮਲਕੀਅਤ "ਸੁਹਲ"


ਥੱਕੇ-ਟੁੱਟੇ ਹੰਭੇ ਹਾਰੇ, ਦਿਨ ਆਇਆ ਐਤਵਾਰ
ਛੁੱਟੀ ਵਾਲੇ ਦਿਨ ਹੈ ਜਾਣਾ, ਆਪਾਂ ਗੁਰੂਦੁਆਰ

ਸੋਹਣੇ-ਸੋਹਣੇ ਕੱਪੜੇ ਪਾਉਣੇ ਤੇ ਟੌਹਰ ਹੋਏਗਾ ਪੂਰਾ
ਮੁੱਛ-ਮਰੋੜ ਤੇ ਫਿਕਸੋ ਲਾ ਕੇ, ਰੰਗ ਚੜ੍ਹੇਗਾ ਗੂੜ੍ਹਾ

ਸੁੱਖ਼ਣਾ ਲਾਹ ਅਰਦਾਸ ਕਰਾਉਣੀ, ਸੌ ਦਾ ਨੋਟ ਚੜ੍ਹਾਉਣਾ
ਮੇਲੇ ਵਿਚੋਂ ਆਟੋਮੈਟਿਕ ਲਿਆਉਣਾ ਜਹਾਜ਼ ਖ਼ਿਡਾਉਣਾ

ਫਰੀ ਦਾ ਲੰਗਰ ਛਕਣਾਂ ਉਥੋਂ ਤੇ ਨਾਲੇ ਚਾਹ-ਪਕੌੜੇ
ਮੇਲੇ ਦੇ ਵਿਚ ਫਿਰਨਾ ਆਪਾਂ, ਹੋ ਕੇ ਚੌੜੇ-ਚੌੜੇ

ਸਦਾ ਲਈ ਰੁਖ਼ਸਤ ਹੋ ਗਈ ਗਾਇਕਾ : ਪੁਸ਼ਪਾ ਹੰਸ……… ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

ਪਦਮਸ਼੍ਰੀ, ਪੰਜਾਬੀ ਭੂਸ਼ਣ ਤੇ ਕਲਪਨਾ ਚਾਵਲਾ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਪੰਜਾਬੀ ਲੋਕ ਗੀਤ ਗਾਇਕਾ ਪੁਸ਼ਪਾ ਹੰਸ ਦਾ ਜਨਮ 30 ਨਵੰਬਰ 1917 ਨੂੰ  ਫਾਜ਼ਿਲਕਾ (ਪੰਜਾਬ) ਵਿਖੇ ਮਾਤਾ ਜਨਕ ਰਾਣੀ ਕਪੂਰ ਅਤੇ ਪਿਤਾ ਰਤਨ ਲਾਲ ਕਪੂਰ ਦੇ ਘਰ ਹੋਇਆ । ਰਤਨ ਲਾਲ ਕਪੂਰ ਜੀ ਪੇਸ਼ੇ ਵਜੋਂ ਵਕੀਲ ਸਨ। ਉਹਨਾਂ ਪੁਸ਼ਪਾ ਹੰਸ ਨੂੰ ਮੁੱਢਲੀ ਪੜ੍ਹਾਈ ਫ਼ਾਜਿਲਕਾ ਤੋਂ ਦਿਵਾਉਣ ਉਪਰੰਤ, ਲਾਹੌਰ ਯੂਨੀਵਰਸਿਟੀ ਤੋਂ ਸੰਗੀਤ ਦੀ ਬੈਚਲਰ ਡਿਗਰੀ ਕਰਵਾਈ ਅਤੇ ਫਿਰ ਕਰੀਬ 10 ਸਾਲ ਉਹ ਨਾਮੀ ਭਾਰਤੀ ਸੰਗੀਤ ਘਰਾਣੇ ਪਟਵਰਧਨ ਤੋਂ ਲਾਹੌਰ ਵਿਖੇ ਸ਼ਾਸ਼ਤਰੀ ਸੰਗੀਤ ਦੀ ਸਿਖਿਆ ਹਾਸਲ ਕਰਦੀ ਰਹੀ। ਇਸ ਪੰਜਾਬੀ ਗਾਇਕਾ ਨੇ ਆਪਣਾ ਗਾਇਕੀ ਕੈਰੀਅਰ ਲਾਹੌਰ ਰੇਡੀਓ ਸਟੇਸ਼ਨ ਤੋਂ ਸ਼ੁਰੂ ਕੀਤਾ । ਪੁਸ਼ਪਾ ਹੰਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਬ੍ਰਿਹੋਂ ਪਰੋਤੇ ਗੀਤਾਂ ਨੂੰ ਕੇ ਪੰਨਾ ਲਾਲ ਦੇ ਸੰਗੀਤ ਤਹਿਤ ਫ਼ਿਲਿਪਸ ਕੰਪਨੀ ਰਾਹੀਂ ਪਹਿਲੀ ਐਲਬਮ “ਸ਼ਿਵ ਬਟਾਲਵੀ ਦੇ ਗੀਤ” ਟਾਈਟਲ ਨਾਲ ਖ਼ੂਬਸੂਰਤ ਆਵਾਜ਼ ਦਾ ਲਿਬਾਸ ਦਿੱਤਾ । ਸਰਕਾਰੀ ਤੌਰ ‘ਤੇ ਬਣੀਆਂ ਡਾਕੂਮੈਂਟਰੀ ਲਈ ਵੀ ਉਸਦੀ ਚੋਣ ਕੀਤੀ ਗਈ ਅਤੇ ਉਸ ਨੇ ਵਧੀਆ ਨਿਭਾਅ ਕਰਦਿਆਂ ਮਧੁਰ ਆਵਾਜ਼ ਦਾ ਜਾਦੂ ਬਿਖੇਰਿਆ । ਉਹ ਹਰ ਮਹਿਫ਼ਲ ਅਤੇ ਵਿਆਹਾਂ ਮੌਕੇ ਮੂਹਰੇ ਹੁੰਦੀ, ਲੋਕ ਉਸਦੀ ਆਵਾਜ਼ ਸੁਣਨ ਨੂੰ ਤਰਸਦੇ ਰਹਿੰਦੇ ।

ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ…… ਗੀਤ / ਬਲਵਿੰਦਰ ਸਿੰਘ ਮੋਹੀ

ਹੱਕ ਸੱਚ ਦੀ ਖਾਤਿਰ ਜੋ ਸੂਲੀ ਤੇ ਚੜ੍ਹਦੇ ਸੀ,
ਗਊ ਗਰੀਬ ਦੀ ਰਾਖੀ ਲਈ ਕੰਧ ਬਣਕੇ ਖੜ੍ਹਦੇ ਸੀ,
ਕੌਣ ਸੁਣਾਊ ਗੱਲ ਇਹੋ ਜਿਹੇ ਮਰਦ ਦਲੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਸੂਰਮਿਆਂ ਦੇ ਵਾਰਿਸ ਹੁਣ ਨਾ ਇਹ ਕਹਾਉਂਦੇ ਨੇ,
ਖੋਹਣ ਪਰਸ ਤੇ ਗਲ ਦੇ ਵਿੱਚੋਂ ਚੈਨੀ ਲਾਹੁੰਦੇ ਨੇ,
ਕੀੜੀ ਤੋਂ ਖੋਹ ਦਾਣਾ ਖਾਵਣ ਵਾਲੇ ਬਟੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਸੋਸ਼ਲ ਨੈਟਵਰਕਿੰਗ ‘ਤੇ ਵੀ ਕੈਂਚੀ……… ਲੇਖ / ਅਵਤਾਰ ਸਿੰਘ

ਦਿੱਗਵਿਜੇ ਸਿੰਘ ਅਤੇ ਕਪਿਲ ਸਿੱਬਲ ਕਾਂਗਰਸ ਦੇ ਅਜਿਹੇ ਨੇਤਾ ਨੇ, ਜੋ ਹਮੇਸ਼ਾ ਆਪਣੀ ਬਿਆਨਬਾਜ਼ੀ ਕਾਰਨ ਵਿਵਾਦਾਂ ਵਿਚ ਰਹਿੰਦੇ ਨੇ।  ਜਦੋਂ ਅੰਨਾ ਹਜ਼ਾਰੇ ਦਾ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਸੰਘਰਸ਼ ਪੂਰੇ ਜੋਬਨ ‘ਤੇ ਚੱਲ ਰਿਹਾ ਸੀ ਤਾਂ ਵੀ ਕਪਿਲ ਸਿੱਬਲ ਦੀ ਬਿਆਨਬਾਜ਼ੀ ਦੀ ਅੰਨਾ ਹਜ਼ਾਰੇ ਨੇ ਖੂਬ ਅਲੋਚਨਾ ਕੀਤੀ ਅਤੇ ਜਦੋਂ ਅੰਨਾ, ਕਪਿਲ ਸਿੱਬਲ ਬਾਰੇ ਕੋਈ ਵੀ ਹਾਸੋਹੀਣੀ ਟਿੱਪਣੀ ਕਰਦੇ ਤਾਂ ਸਾਰਾ ਪੰਡਾਲ ਉੱਚੀ-ਉੱਚੀ ਹੱਸਣ ਲੱਗਦਾ।  ਕਪਿਲ ਸਿੱਬਲ ਦੇ ਬਿਆਨਾਂ ਨੂੰ ਜੇਕਰ ਧਿਆਨ ਨਾਲ ਸੁਣਿਆਂ ਜਾਵੇ ਤਾਂ ਹਮੇਸ਼ਾ ਹੀ ਉਹ ਕੋਈ ਨਾ ਕੋਈ ਨਵਾਂ ਸੱਪ ਕੱਢਦੇ ਨੇ।  ਇਸ ਵਾਰ ਉਹਨਾਂ ਦਾ ਜੋ ਬਿਆਨ ਆਇਆ ਹੈ ਉਸ ਨੂੰ ਹੱਸ ਕੇ ਨਹੀਂ ਟਾਲਿਆ ਜਾ ਸਕਦਾ।  ਦੂਰ ਸੰਚਾਰ ਮੰਤਰੀ ਨੇ ਜੋ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਸਂੈਸਰਸ਼ਿੱਪ ਲਗਾਉਣ ਦੀ ਗੱਲ ਕਹੀ ਨੇ ਉਸ ਦਾ ਸਿੱਧਾ-ਸਿੱਧਾ ਅਰਥ ਲੋਕਾਂ ਦੀ ਆਵਾਜ਼ ਬੰਦ ਕਰਨਾ ਹੈ।  ਸਰਕਾਰ ਨੇ ਇਹਨਾਂ ਸਾਈਟਾਂ ਨੂੰ ਸੈਂਸਰ ਕਰਨ  ਦਾ ਬਹਾਨਾ ਇਹ ਬਣਾਇਆ ਹੈ ਕਿ ਇਹਨਾਂ ਸਾਈਟਾਂ (ਫੇਸਬੁੱਕ, ਯੂ-ਟਿਊਬ, ਟਵਿਟਰ, ਗੂਗਲ ਆਦਿ) ਉਪਰ ਅੱਪਲੋਡ ਕੀਤੀ ਜਾਂਦੀ ਕੁਝ ਇਤਰਾਜ਼ਯੋਗ ਸਮੱਗਰੀ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।  ਜਿਸ ਕਾਰਨ ਦੰਗੇ ਹੋਣ ਦੀ ਸੰਭਾਵਨਾ ਹੈ ।  ਸੋ ਇਸ ਲਈ ਇਹਨਾਂ ਸਾਈਟਾਂ ਨੂੰ ਸੈਂਸਰ ਕੀਤਾ ਜਾਣਾ ਚਾਹੀਦਾ ਹੈ।
 

ਇਹ ਦਿਨ ਵੀ ਆਉਣਾ ਸੀ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਹਰ ਸਾਲ ਦੀ ਤਰ੍ਹਾਂ ਐਤਕੀ ਵੀ ਨਗਰ ਕੀਰਤਨ ਕੱਢਿਆ ਗਿਆ। ਥਾਂ-ਥਾਂ ਠੰਡੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾਈ ਗਈਆਂ। ਲੋਕਾਂ ਨੇ ਆਪਣੇ-ਆਪਣੇ ਬਾਰਾਂ ਅੱਗੇ ਸਫਾਈ ਕੀਤੇ ਤੇ ਪਾਣੀ ਛਿੜਕਿਆ। ਨਗਰ ਕੀਰਤਨ ਹਰ ਪੜਾਅ 'ਤੇ ਖੜ੍ਹਦਾ ਅੱਗੇ ਵੱਧਦਾ। ਢਾਡੀ ਜੱਥੇ ਆਪਣੀਆਂ-ਆਪਣੀਆਂ ਵਾਰਾਂ ਪੇਸ਼ ਕਰਦੇ। ਲੋਕੀਂ ਢਾਡੀ ਜੱਥਿਆਂ ਨੂੰ ਰੁਪਈਏ ਦਿੰਦੇ। ਗੁਰੂ ਘਰ ਦੇ ਫੰਡ ਵਿੱਚ ਸ਼ਰਧਾ ਮੁਤਾਬਕ ਰੁਪਏ ਦਿੰਦੇ। 'ਸ਼੍ਰੀ ਗੁਰੂ ਗ੍ਰੰਥ ਸਾਹਿਬ' ਨੂੰ ਮੱਥਾ ਟੇਕਦੇ। ਮਾਈਆਂ ਪ੍ਰਾਂਤਾਂ, ਬਾਲਟੀਆਂ ਕਣਕ ਦੀਆਂ ਪਾਉਂਦੀਆਂ।

ਹਰ ਸਾਲ ਢਾਡੀ ਜੱਥੇ ਪਿਛਲੇ ਪੜਾਅ 'ਤੇ ਆਪਣੀਆਂ-ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਮੇਰੇ ਘਰ, ਮੇਰੀ ਬੈਠਕ ਵਿੱਚ ਆ ਕੇ ਬਹਿੰਦੇ। ਮੇਰੇ ਘਰ ਚਾਹ-ਪਾਣੀ ਪੀਂਦੇ ਤੇ ਸਾਹਿਤ ਦੀਆਂ ਗੱਲਾਂ ਕਰਦੇ। ਨਗਰ ਕੀਰਤਨ ਪਿਛਲੇ ਪੜਾਅ ਤੋਂ ਰਵਾਨਾ ਹੁੰਦਾ ਅਗਲੇ ਪੜਾਅ 'ਤੇ ਜਾ ਕੇ ਖੜ੍ਹਦਾ ਤੇ ਢਾਡੀ ਜੱਥੇ ਮੇਰੇ ਘਰੋਂ ਉੱਠ ਕੇ ਅਗਲੇ ਪੜਾਅ 'ਤੇ ਰੌਣਕਾਂ ਲਾਉਂਦੇ।

ਗਰੀਬੀ ਦੀ ਮਾਰ ਝੱਲ ਰਿਹਾ ਸਾਹਿਤਕਾਰ ਦਰਸ਼ਨ ਸਿੰਘ ਪ੍ਰੀਤੀਮਾਨ.......... ਰਣਜੀਤ ਸਿੰਘ ਸਿੱਧੂ


ਐਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇ,
ਚਾਰ ਕੁ ਬੰਦੇ ਰੱਖ ਲਈ ਅਰਥੀ ਨੂੰ ਮੋਢਾ ਦੇਣ ਲਈ,

ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਸਿੰਘ ਪਾਤਰ ਦੀਆਂ ਇਹ ਸੱਤਰਾਂ ਪੰਜਾਬੀ ਲੇਖਣੀ ਵਿੱਚ ਹਰ ਰੋਜ਼ ਨਵੇਂ ਦਿੱਸਹਦੇ ਕਾਇਮ ਕਰਨ ਵਾਲੇ ਦਰਸ਼ਨ ਸਿੰਘ ਪ੍ਰੀਤੀਮਾਨ ਉਪਰ ਖੂਬ ਢੁੱਕਦੀਆਂ ਹਨ। ਮੇਰਾ ਪ੍ਰੀਤੀਮਾਨ ਨਾਲ ਵਾਹ ਪਿਛਲੇ ਚਾਰ ਕੁ ਸਾਲਾਂ ਦਾ ਹੈ। ਮੈਂ ਉਸ ਨੁੰ ਲੇਖਣੀ ਵਿੱਚ ਅਤੇ ਵਧੀਆ ਰਾਹ ਦਸੇਰਾ ਅਤੇ ਆਪਣਾ ਵੱਡਾ ਵੀਰ ਵੀ ਮੰਨਦਾ ਹਾਂ ਕਿ ਮੈਂ ਜਦੋਂ ਵੀ ਉਸਨੂੰ ਮਿਲਦਾ ਹਾਂ ਉਹ ਚੜ੍ਹਦੀਆਂ ਕਲਾ ਵਿੱਚ ਰਹਿੰਦਾ ਹੈ। ਦਰਦਾਂ ਨਾਲ ਉਸਦਾ ਜਨਮਾਂ-ਜਨਮਾਂ ਦਾ ਸਾਥ ਹੈ। ਪਰ ਉਸਨੇ ਕਦੇ ਕਿਸੇ ਉੱਪਰ ਗਿਲਾ ਸ਼ਿਕਵਾ ਨਹੀਂ ਕੀਤਾ। ਜਿਸ ਨੇ ਤਨ, ਮਨ, ਧਨ ਅਤੇ ਸਭ ਕੁਝ ਸਮਾਜ ਦੇ ਲੇਖੇ ਲਗਾ ਛੱਡਿਆ। ਪਿਛਲੇ ਪੈਂਤੀ ਸਾਲਾਂ ਤੋਂ ਸਮਾਜ ਤੇ ਮਾਂ ਬੋਲੀ ਪੰਜਾਬੀ ਦੀ ਤਨੋਂ-ਮਨੋਂ ਸੇਵਾ ਕਰਦਾ ਆ ਰਿਹਾ ਹੈ। ਜਿਸ ਦੀਆਂ ਪ੍ਰਾਪਤੀਆਂ ਵੇਖਦੇ ਹਰ ਇੱਕ ਪਾਠਕ ਹੈਰਾਨ ਰਹਿ ਜਾਂਦਾ ਹੈ । ਜਿਸ ਦਾ ਸਮਾਜ ਪ੍ਰਤੀ ਪੰਜ ਤਰ੍ਹਾਂ ਦਾ ਯੋਗਦਾਨ ਹੈ। ਸਾਹਿਤ ਵਿੱਚ ਯੋਗਦਾਨ, ਸਮਾਜ ਸੇਵਾ, ਖੂਨਦਾਨ, ਨੇਤਰਦਾਨ ਅਤੇ ਮਰਨ ਉਪਰੰਤ ਸਰੀਰਦਾਨ, ਉਹ ਕਿਸੇ ਦੀ ਜਾਣ-ਪਛਾਣ ਦਾ ਮੁਖਾਜ ਨਹੀ, ਉਹ ਹੈ ਪੰਜਾਬੀ ਮਾਂ ਬੋਲੀ ਦਾ ਹੀਰਾ ਪ੍ਰਸਿੱਧ ਸਾਹਿਤਕਾਰ ਦਰਸ਼ਨ ਸਿੰਘ ਪ੍ਰੀਤੀਮਾਨ।

ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਆਮ ਲੋਕ ਅੱਗੇ ਆਉਣ.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ)

ਅੱਜ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਇਸਦੇ ਆਪਣੇ ਹੀ ਇਸ ਨੂੰ ਵਿਸਾਰਕੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਭਾਵ ਇਹ ਨਹੀਂ ਕਿ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਨਾ ਕੀਤਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਮਾਣ ਸਤਿਕਾਰ ਵੀ ਬਹਾਲ ਰੱਖਿਆ ਜਾਵੇ। ਜਿਥੋਂ ਤੱਕ ਸਰਕਾਰ ਦੀ ਡਿਊਟੀ ਬਣਦੀ ਹੈ, ਉਹ ਤਾਂ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਆਪਣੇ ਵੱਲੋਂ ਸਾਰੇ ਦਫਤਰਾਂ ਵਿੱਚ ਪੰਜਾਬੀ ਲਾਗੂ ਹੋਣ ਦੇ ਦਮਗਜ਼ੇ ਮਾਰ ਰਹੇ ਹਨ ਪਰ ਅਸਲੀਅਤ ਕੀ ਹੈ ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਕਿਸੇ ਬੋਲੀ ਜਾਂ ਸੱਭਿਆਚਾਰ ਦਾ ਹੇਜ਼ ਕਿਸੇ ਸਰਕਾਰ ਨੂੰ ਨਹੀਂ ਹੁੰਦਾ। ਇਨ੍ਹਾਂ ਲੋਕਾਂ ਕੋਲ ਤਾਂ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੇ ਦਾਅ ਪੇਚ ਹੀ ਹੁੰਦੇ ਹਨ, ਮਾਂ ਬੋਲੀ ਤਾਂ ਦੂਰ ਇਨ੍ਹਾਂ ਖੁਦਗਰਜ਼ ਲੋਕਾਂ ਨੂੰ ਤਾਂ ਆਪਣੀ ਮਾਂ ਵੀ ਭੁੱਲ ਜਾਂਦੀ ਹੈ। ਇਹ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਜਾਂ ਨਹੀਂ, ਪਰ ਆਮ ਲੋਕਾਂ ਦੀ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਕੋਈ ਜ਼ਿੰਮੇਵਾਰੀ ਬਣਦੀ ਹੈ, ਇਹ ਧਿਆਨਯੋਗ ਅਤੇ ਗੰਭੀਰ ਮਸਲਾ ਹੈ।

ਇੱਕ ਖ਼ਤ....ਪੰਜਾਬੀ ਗਾਇਕੀ 'ਚ 'ਬੁਰੀ ਤਰ੍ਹਾਂ' ਛਾ ਚੁੱਕੀ 'ਕੁਆਰੀ ਬੀਬੀ' ਦੇ ਨਾਂ............ ਲੇਖ / ਮਨਦੀਪ ਖੁਰਮੀ ਹਿੰਮਤਪੁਰਾ



ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ । ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ । ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ 'ਮਾਸ਼ੂਕਾਂ' ਦਰਸਾਉਣ 'ਚ ਵੀ! ਸੰਗੀਤ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦੈ, ਪਰ ਥੋਡੇ ਵੱਲੋਂ ਪਰੋਸਿਆ ਜਾ ਰਿਹਾ 'ਸੰਗੀਤ' ਤਾਂ ਲੋਕਾਂ ਦੇ ਮਨਾਂ 'ਚ ਪਾਰੇ ਵਰਗਾ ਅਸਰ ਕਰਦਾ ਨਜ਼ਰ ਆ ਰਿਹਾ ਹੈ । ਮੈਂ ਤਾਂ ਇਹ ਵੀ ਸੁਣਿਐ ਕਿ ਤੂੰ ਇੱਕ ਅਧਿਆਪਕਾ ਵੀ ਹੈਂ। ਭਾਈ ਕੁੜੀਏ... ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੈ.. ਤੇ ਤੂੰ..? ਤੂੰ ਤਾਂ ਆਪਣੇ ਵਿਦਿਆਰਥੀਆਂ ਨੂੰ ਆਦਰਸ਼ਕ ਗੀਤ ਹੀ ਅਜਿਹੇ ਦਿੱਤੇ ਹਨ ਕਿ,

"ਮਾਰਿਆ ਨਾ ਕਰ ਮਿੱਸ ਕਾਲ ਮਿੱਤਰਾ,
ਵੇ ਸਾਡੇ ਘਰ ਵਿੱਚ ਪੈਂਦੀ ਆ ਲੜਾਈ...।"

ਜਾਂਦੀ ਵਾਰੀ ਫਤਹਿ ਮੰਨਜ਼ੂਰ ਕਰਨੀਂ .......... ਸ਼ਰਧਾਂਜਲੀ / ਤਰਲੋਚਨ ਸਿੰਘ ਦੁਪਾਲਪੁਰ

ਪੰਜਾਬੀ ਰੰਗਮੰਚ ਅਤੇ ਗਾਇਕੀ ਦਾ ਅੰਤਰਰਾਸ਼ਟ੍ਰੀ ਵਿਸ਼ਲੇਸ਼ਕ ਐਸ.ਅਸ਼ੋਕ ਭੌਰਾ ਤੇ ਮੈਂ ਕੱਲ੍ਹ ਸ਼ਾਮੀ ਪੰਜ ਕੁ ਵਜੇ ਫੋਨ ਤੇ ਗੱਲਾਂ ਕਰਦੇ ਕਿਸੇ ਖਾਸ ਨੁਕਤੇ ਉੱਤੇ ਖੂਬ ਹੱਸੇ। ਉੱਚੀ ਉੱਚੀ ਹੱਸਦਿਆਂ ਹੋਇਆਂ ਹੀ ਅਸੀਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਗੱਲਾਂ ਬਾਤਾਂ ਦਾ ਸਿਲਸਿਲਾ ਬੰਦ ਕੀਤਾ। ਲੇਕਿਨ ਅੱਧੀ ਰਾਤ ਸਾਢੇ ਬਾਰਾਂ ਵਜੇ ਮੇਰੇ ਫੋਨ ਦੀ ਰਿੰਗ ਵੱਜੀ ਤਾਂ ਸਕਰੀਨ ਉੱਪਰ ਅਸੋਕ ਭੌਰਾਦੇਖ ਕੇ ਮੇਰਾ ਮੱਥਾ ਠਣਕਿਆ !---ਇਹ ਤਾਂ ਕਦੇ ਐਸ ਵੇਲ਼ੇ ਫੋਨ ਨਹੀਂ ਕਰਦਾ ਹੁੰਦਾ-ਅੱਜ ਕੀ ਗੱਲ ਹੋਈ ਹੋਵੇਗੀ ?’ ਚਿੰਤਾ ਗ੍ਰਸੀ ਉਤਸੁਕਤਾ ਨਾਲ਼ ਫੋਨ ਦਾ ਹਰਾ ਬਟਨ ਦੱਬਿਆ---ਹੈਲੋਦੀ ਥਾਂ ਮੇਰੇ ਮੂੰਹੋਂ ਨਿੱਕਲਿਆ-ਭੌਰਾ ਭਰਾ ਜੀ ਸੁੱਖ ਤਾਂ ਹੈ ?”

ਤੁਰ ਗਏ ਦੀ ਉਦਾਸੀ ਏ.......... ਸ਼ਰਧਾਂਜਲੀ / ਸਿ਼ਵਚਰਨ ਜੱਗੀ ਕੁੱਸਾ

ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

29 ਨਵੰਬਰ ਦਿਨ ਮੰਗਲਵਾਰ ਨੂੰ 'ਫ਼ੇਸਬੁੱਕ' 'ਤੇ ਇੱਕ 'ਦੰਦ-ਕਥਾ' ਛਿੜੀ ਸੀ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ। ਭਮੱਤਰੇ ਅਤੇ ਪ੍ਰੇਸ਼ਾਨ ਜਿਹੇ ਹੋਏ ਨੂੰ ਹੋਰ ਤਾਂ ਮੈਨੂੰ ਕੁਝ ਸੁੱਝਿਆ ਨਾ, ਮੈਂ ਤੁਰੰਤ ਬਾਈ ਦੇਵ ਥਰੀਕੇ ਨੂੰ ਫ਼ੋਨ ਮਿਲ਼ਾ ਲਿਆ। ਉਸ ਅੱਕੇ ਹੋਏ ਨੇ 'ਫ਼ੇਸਬੁੱਕੀਆਂ' ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਲੋਕ ਕਿਸੇ ਦੀ ਸੁੱਖ ਨਹੀਂ ਮੰਗਦੇ, ਫ਼ੇਸਬੁੱਕ 'ਤੇ ਅਫ਼ਵਾਹਾਂ ਉਡਾ ਰਹੇ ਨੇ! 29 ਨਵੰਬਰ ਨੂੰ ਮਾਣਕ ਠੀਕ-ਠਾਕ ਸੀ। ਨਮੂਨੀਆਂ ਹੋਣ ਕਾਰਨ ਉਹ ਹਸਪਤਾਲ਼ ਜ਼ਰੂਰ ਦਾਖ਼ਲ ਸੀ। ਪਰ ਬਾਈ ਦੇਵ ਥਰੀਕੇ ਦੇ ਦੱਸਣ ਅਨੁਸਾਰ ਠੀਕ ਸੀ। …ਤੇ ਫ਼ਿਰ 30 ਨਵੰਬਰ ਨੂੰ ਫ਼ਿਰ ਉਹੀ ਚਰਚਾ ਛਿੜੀ ਹੋਈ ਸੀ, "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ!" ਅੱਜ ਕੋਈ ਬਹੁਤਾ ਮਹਿਸੂਸ ਜਿਹਾ ਨਾ ਹੋਇਆ ਕਿ ਇਹ ਵੀ ਕੱਲ੍ਹ ਵਾਂਗ ਕਿਸੇ 'ਵਿਹਲੇ' ਨੇ 'ਟਸ਼ਣ' ਕਰਦੇ ਨੇ 'ਸ਼ੋਸ਼ਾ' ਛੱਡ ਦਿੱਤਾ ਅਤੇ ਟਾਈਮ ਪਾਸ ਕਰ ਲਿਆ। ਪਰ ਜਦੋਂ ਮੈਂ ਆਸਟਰੇਲੀਆ ਵਸਦੇ ਮੇਰੇ ਨਿੱਕੇ ਵੀਰ ਮਿੰਟੂ ਬਰਾੜ ਅਤੇ ਹਰਮਿੰਦਰ ਕੰਗ ਹੋਰਾਂ ਵੱਲੋਂ ਲਿਖਿਆ ਪੜ੍ਹਿਆ ਤਾਂ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ। ਹਰਮਿੰਦਰ ਕੰਗ ਨੂੰ ਪੁੱਛਿਆ ਕਿ ਕੀ ਇਹ ਗੱਲ ਸਹੀ ਹੈ? ਤਾਂ ਉਸ ਨੇ ਸਹੀ ਦੀ ਪੁਸ਼ਟੀ ਕਰ ਦਿੱਤੀ। 'ਮਰਨਾਂ ਸੱਚ ਅਤੇ ਜਿਉਣਾਂ ਝੂਠ' ਵਾਲ਼ੀ ਕਹਾਵਤ ਸੱਚ ਮੰਨਣੀ ਪਈ। ਪਰ ਫ਼ਿਰ ਵੀ ਦਿਲ ਨਾ ਟਿਕਿਆ ਅਤੇ ਦੇਵ ਥਰੀਕੇ ਨੂੰ ਪੰਜਾਬ ਫ਼ੋਨ ਮਿਲ਼ਾ ਲਿਆ ਅਤੇ ਸੱਚੀ ਗੱਲ ਦੀ ਪੁਸ਼ਟੀ ਕਰ ਕੇ ਬੇਵੱਸ ਹੋ ਕੇ ਬੈਠ ਗਿਆ। ਕਿਉਂਕਿ ਮੌਤ ਨੂੰ ਕੋਈ ਜਿੱਤ ਨਹੀਂ ਸਕਿਆ।

ਚਾਰ ਮੁਲਕੀ ਦੋ ਹਾਕੀ ਟੂਰਨਾਂਮੈਂਟ; ਉਲੰਪਿਕ ਕੁਆਲੀਫਾਈਂਗ ਲਈ ਤਿਆਰੀ........... ਰਣਜੀਤ ਸਿੰਘ ਪ੍ਰੀਤ

ਅਰਜਨਟੀਨਾ ਵਿੱਚ ਦੋ ਹਾਕੀ ਟੂਰਨਾਮੈਂਟ 7 ਤੋਂ 18 ਦਸੰਬਰ ਤੱਕ ਖੇਡੇ ਜਾ ਰਹੇ ਹਨ, ਜਿਨ੍ਹਾਂ ਵਿੱਚ ਚਾਰ ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ । ਇਸ ਟੂਰਨਾਮੈਂਟ ਨੂੰ ਦਿੱਲੀ ਵਿੱਚ ਹੋਣ ਵਾਲੇ ਉਲੰਪਿਕ ਕੁਆਲੀਫਾਈਂਗ ਮੁਕਾਬਲੇ ਦੀ ਤਿਆਰੀ ਵਜੋਂ ਲਿਆ ਜਾ ਰਿਹਾ ਹੈ । ਉਲੰਪਿਕ ਕੁਆਲੀਫਾਈ ਲਈ ਬੈਲਜੀਅਮ, ਜਪਾਨ ਅਤੇ ਭਾਰਤ ਵਿੱਚ ਮੁਕਾਬਲੇ ਹੋਣੇ ਹਨ। ਮੇਜਰ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਦਿੱਲੀ ਵਿੱਚ ਉਲੰਪਿਕ ਕੁਆਲੀਫਾਈਂਗ ਮੁਕਾਬਲਾ 15 ਫਰਵਰੀ ਤੋਂ 26 ਫ਼ਰਵਰੀ 2012 ਤੱਕ ਹੋਣਾ ਹੈ । ਜਿਸ ਵਿੱਚ ਭਾਰਤ ਤੋਂ ਇਲਾਵਾ ਦੱਖਣੀ ਅਫ਼ਰੀਕਾ, ਇਟਲੀ,ਕੈਨੇਡਾ,ਯੂਕਰੇਨ ਅਤੇ ਪੋਲੈਂਡ ਦੀਆਂ ਟੀਮਾਂ ਨੇ ਸ਼ਮੂਲੀਅਤ ਕਰਨੀ ਹੈ।

ਲੋਕ ਗਥਾਵਾਂ ਦੇ ਅੰਬਰ ਦਾ ਸੂਰਜ ਸਪੁਰਦ-ਇ-ਖ਼ਾਕ.......... ਰਣਜੀਤ ਸਿੰਘ ਪ੍ਰੀਤ

ਲੰਮਾ ਸਮਾਂ ਆਪਣੀ ਸੁਰੀਲੀ, ਬੁਲੰਦ ਅਤੇ ਵਿਲੱਖਣ ਅੰਦਾਜ਼ ਦੀ ਗਰਜਵੀਂ ਆਵਾਜ਼ ਨਾਲ ਪੰਜਾਬ ਦੀ ਫ਼ਿਜ਼ਾ ਵਿੱਚ ਰਸ ਘੋਲਣ ਵਾਲੇ, 50 ਸਾਲਾਂ ਤੱਕ ਲੋਕ ਗਥਾਵਾਂ ਅਤੇ ਉਸਾਰੂ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਲਤੀਫ਼ ਮੁਹੰਮਦ, ਜਿਸ ਨੂੰ ਲੱਧਾ ਵੀ ਕਿਹਾ ਕਰਦੇ ਸਨ ਅਤੇ ਬਾਅਦ ਵਿੱਚ ਕੁਲਦੀਪ ਮਾਣਕ ਅਖਵਾਉਣ ਵਾਲੇ ਸਿਰਮੌਰ ਗਾਇਕ, ਜੋ 30 ਨਵੰਬਰ ਨੂੰ ਡੀ. ਐਮ. ਸੀ. ਹਸਪਤਾਲ ਵਿੱਚ ਦਿਨੇ ਡੇਢ ਵਜੇ ਇਸ ਫ਼ਾਨੀ ਜਗਤ ਤੋਂ ਕੂਚ ਕਰ ਗਏ ਸਨ, ਉਹਨਾਂ ਨੂੰ 2 ਦਸੰਬਰ ਦੀ ਦੁਪਹਿਰੇ, ਜੱਦੀ ਪਿੰਡ ਜਲਾਲ ਵਿਖੇ ਸਪੁਰਦ-ਇ-ਖ਼ਾਕ ਕਰ ਦਿੱਤਾ ਗਿਆ । ਇਸ ਸਮੇਂ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋਏ ਬਿਨਾਂ ਨਾ ਰਹਿ ਸਕੀਆਂ। ਮਾਣਕ ਦਾ ਇਹ ਗੀਤ “ ਜਦ ਮੈਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ, ਉਦੋਂ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ” ਲਗਾਤਾਰ ਚੱਲਦਾ ਰਿਹਾ। ਜਿਸ ਨਾਲ ਮਾਹੌਲ ਹੋਰ ਵੀ ਗ਼ਮਗੀਨ ਬਣਿਆ ਰਿਹਾ। ਬਾਹਰੋਂ ਆਉਣ ਵਾਲੇ ਉਹਦੇ ਚਹੇਤੇ ਜੋ ਗੱਡੀਆਂ ‘ਤੇ ਆਏ ਸਨ, ਉਹਨਾਂ ਨੇ ਆਪਣੀਆਂ ਗੱਡੀਆਂ ਦੇ ਪਿੱਛੇ ਮਾਣਕ ਦੀ ਫੋਟੋ ਦੇ ਨਾਲ ਹੀ ਇਹ ਗੀਤ ਵੀ ਲਿਖਿਆ ਹੋਇਆ ਸੀ।

ਗਿਆਨ ਦੇ ਯੁੱਗ ਵਿਚ ਅਗਿਆਨ ਵਾਸ……… ਲੇਖ / ਮਨਜੀਤ ਸਿੰਘ ਔਜਲਾ

ਅਜ ਅਸੀਂ ਇਕੀਵੀਂ ਸਦੀ ਦੇ ਤਕਨੀਕੀ ਯੁੱਗ ਵਿਚ ਰਹਿ ਰਹੇ ਹਾਂ, ਜਿਸ ਵਿਚ ਵਿਚਰਦਿਆਂ ਅੱਜ ਦਾ ਸਾਧਾਰਣ ਵਿਅਕਤੀ ਪ੍ਰਸਾਰਣ ਦੇ ਵਾਧੇ ਕਾਰਣ ਅਨੇਕਾਂ ਗੱਲਾਂ ਤੋਂ ਸੁਭਾਵਕ ਹੀ ਜਾਣੂ ਹੋ ਜਾਂਦਾ ਹੈ। ਇਹ ਹੀ ਕਾਰਣ ਹੈ ਕਿ ਅੱਜ ਆਮ ਆਦਮੀ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਬੈਠ ਕੇ ਭਾਰਤ ਦੀਆਂ ਬੁਰਾਈਆਂ ਅਤੇ ਅਮਰੀਕਾ ਦੇ ਟ੍ਰੀਲਿਯਨ ਡਾਲਰਾਂ ਦੇ ਕਰਜੇ ਬਾਰੇ ਇੰਝ ਗੱਲਾਂ ਕਰਦਾ ਹੈ, ਜਿਵੇਂ ਇਹ ਸਭ ਕੁਝ ਉਸਨੇ ਅੱਖੀਂ ਦੇਖਿਆ ਹੋਵੇ। ਇਹ ਹੀ ਨਹੀਂ ਅੱਜ ਦਾ ਅਨਪੜ੍ਹ ਜਾਂ ਇਹ ਕਹਿ ਲਵੋ ਕਿ ਘੱਟ ਪੜ੍ਹਿਆ ਇਨਸਾਨ ਗੱਲਾਂ ਕਰਕੇ ਸਿਆਣੇ ਮਨੁੱਖਾਂ ਦੇ ਵੀ ਕੰਨ ਕੁਤਰਦਾ ਹੈ ਅਤੇ ਆਪਣੀ ਕਿਸੇ ਵੀ ਕਮਜ਼ੋਰੀ ਤੇ ਸ਼ਰਮਸਾਰ ਨਹੀਂ ਹੁੰਦਾ। ਅਜੇ ਕੱਲ ਦੀ ਹੀ ਗੱਲ ਹੈ ਕਿ ਇੱਕ ਅੱਠ ਸਾਲ ਦਾ ਬੱਚਾ ਗੁਰੂ ਘਰ ਵਿੱਚੋਂ ਬਿਨਾਂ ਕੋਈ ਸ਼ਬਦ ਬੋਲਿਆਂ ਕਮੇਟੀ ਤੋਂ ਸਨਮਾਨ ਕਰਵਾ ਕੇ ਆਸਟ੍ਰੇਲੀਆ ਵਿਚੋਂ ਵਾਅਵਾ ਖੱਟ ਰਿਹਾ ਹੈ ਅਤੇ ਪੜ੍ਹਿਆਂ ਲਿਖਿਆਂ ਦੀਆਂ ਮੁਰਾਦਾਂ ਪੂਰੀਆਂ ਕਰ ਰਿਹਾ ਹੈ। ਇਹ ਹੀ ਨਹੀਂ ਅੱਜ ਪੰਜਾਬ ਤੋਂ ਹਰ ਝੂਠਾ ਸੱਚਾ ਡੇਰੇਦਾਰ ਆਪਣਾ ਜਥਾ ਲੈ ਕੇ ਬਾਹਰਲੇ ਦੇਸ਼ਾਂ ਦੇ ਦੌਰੇ ਤੇ ਨਿੱਕਲ ਪੈਂਦਾ ਹੈ, ਗੁਰਦੁਆਰਾ ਬਨਾਉਣ ਦਾ ਹੋਕਾ ਦੇਈ ਜਾਂਦਾ ਹੈ ਅਤੇ ਭੁੱਲੇ ਵਿਸਰਿਆਂ ਤੋਂ ਮਾਇਆ ਬਟੋਰੀ ਜਾਂਦਾ ਹੈ। ਬੜੂ ਸਹਿਬ ਵਿੱਦਿਆ ਕੇਂਦਰ ਜੋ ਕਦੇ ਵਿੱਦਿਆ ਦੀ ਘਾਟ ਪੂਰੀ ਕਰਨ ਵਾਸਤੇ ਹੋਂਦ ਵਿਚ ਆਇਆ ਸੀ, ਅੱਜ ਹੋਣਹਾਰ ਬੱਚਿਆਂ ਨੂੰ ਕੇਵਲ ਰਾਗ ਸਿਖਾ ਕੇ ਵਿਦੇਸ਼ਾਂ ਵਿਚੋਂ ਪੈਸਾ ਇਕੱਠਾ ਕਰ ਰਿਹਾ ਹੈ ਅਤੇ ਮਾਪਿਆਂ ਦੀਆਂ ਆਸਾਂ ਉੱਤੇ ਪਾਣੀ ਫੇਰ ਰਿਹਾ ਹੈ। ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਵਿਚ ਜਦੋਂ ਪੜ੍ਹ ਲਿਖ ਕੇ ਲੋਕ ਬੇਰੁਜ਼ਗਾਰੀ ਵਿਚ ਵਾਧਾ ਕਰਨ ਲੱਗ ਪਏ ਤਾਂ ਇੱਕ ਕਹਾਵਤ ਜਿਹੀ ਹੀ ਚੱਲ ਪਈ ਸੀ ਕਿ ਅੱਜ ਕਲ੍ਹ ਦੋ ਹੀ ਰੁਜ਼ਗਾਰ ਰਹਿ ਗਏ ਹਨ, ਜੋ ਬੇਰੁਜ਼ਗਾਰੀ ਨੂੰ ਠੱਲ੍ਹ ਪਾ ਸਕਦੇ ਹਨ ਅਤੇ ਉਹ ਸਨ, “ਕੱਦੂ ਵਿਚ ਡੰਡਾ ਫਸਾ ਕੇ ਕੋਈ ਵੀ ਰਾਗ ਆਰੰਭ ਦੇਵੋ ਅਤੇ ਦੂਸਰਾ ਕਿਸੇ ਪ੍ਰੇਤ ਆਤਮਾਂ ਦਾ ਸੁਪਨਾ ਦੱਸਕੇ ਕਿਸੇ ਸਰਕਾਰੀ ਜ਼ਮੀਨ ਉੱਤੇ ਡੰਡੇ ਤੇ ਝੰਡਾ ਲਾ ਕੇ ਗੱਡ ਦਿਓ ਬੱਸ ਫਿਰ ਪੌਂ ਬਾਰਾਂ”। ਸਦੀ ਬਦਲੀ ਅਤੇ ਇਨ੍ਹਾਂ ਸ਼ਰਾਰਤੀਆਂ ਦੀ ਸੋਚ ਵੀ ਬਦਲ ਗਈ।

ਗਾਇਕੀ ਦੇ ਇੱਕ ਯੁੱਗ ਦਾ ਹੋਇਆ ਦੁਖਦ ਅੰਤ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਅਰਸੇ ਤੋਂ ਬਿਮਾਰ ਚੱਲ ਰਹੇ ਸਨ । ਦੁਪਹਿਰ ਡੇਢ ਵਜੇ ਉਹਨਾਂ ਆਖ਼ਰੀ ਸਾਹ ਲਿਆ । ਕੁਲਦੀਪ ਮਾਣਕ ਦੇ ਨਾਲ ਹੀ ਪੰਜਾਬੀ ਗਾਇਕੀ ਦਾ ਮਾਣਮੱਤਾ ਯੁੱਗ ਹੋਇਆ ਸਮਾਪਤ । ਜਿਓਂ ਹੀ ਇਹ ਦੁਖਦਾਈ ਖ਼ਬਰ ਭਗਤਾ ਅਤੇ 8 ਜਲਾਲਾਂ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਤਾਂ ਸੋਗ ਦੀ ਲਹਿਰ ਫ਼ੈਲ ਗਈ, ਲੋਕ ਉਦਾਸ ਹੋ ਇੱਕ ਦੂਜੇ ਨਾਲ ਆਪਣੇ ਮਹਿਬੂਬ ਗਾਇਕ ਮਾਣਕ ਦੀਆਂ ਗੱਲਾਂ ਕਰਨ ਲੱਗੇ । 62 ਵਰ੍ਹਿਆਂ ਦਾ ਕੁਲਦੀਪ ਮਾਣਕ ਆਪਣੇ ਪਿੱਛੇ ਪਤਨੀ ਸਰਬਜੀਤ, ਗਾਇਕ ਪੁੱਤਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਨੂੰ ਆਪਣੇ ਲੱਖਾਂ ਚਹੇਤਿਆਂ ਸਮੇਤ ਹੰਝੂ ਵਹਾਉਣ ਲਈ ਛੱਡ ਗਿਆ ।