ਪਿਆਰ……… ਗੀਤ / ਲੱਖਣ ਮੇਘੀਆਂ

ਸਭਨਾ ਲਈ ਦਿਲੀ
ਸਤਿਕਾਰ ਹੋਣਾ ਚਾਹੀਦਾ।
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ  ਚਾਹੀਦਾ।
            
ਪਹਿਲਾਂ  ਹਰ  ਗੱਲ  ਨੂੰ
ਚਾਹੀਦਾ  ਹੈ   ਤੋਲਣਾ।
ਫਿਰ  ਜਾ ਕੇ  ਚਾਹੀਦਾ
ਸਦਾ  ਉਹਨੂੰ  ਬੋਲਣਾ ।
ਜੋ ਮੁੱਖ ਵਿਚੋਂ  ਬੋਲਿਆ
ਵਿਚਾਰ ਹੋਣਾਂ  ਚਾਹੀਦਾ;
ਦਿਲ ਵਿਚ ਗੁੱਸਾ ਨਹੀ
ਪਿਆਰ ਹੋਣਾ  ਚਾਹੀਦਾ।

ਜੱਗ ਉਤੇ  ਬੰਦਿਆ ਤੁੰ
ਮਾਣ  ਕਾਹਦਾ  ਕਰਨਾ ।
ਖਾਲੀ ਹੱਥ  ਜਾਣਾ ਏਥੋਂ
ਕੁਝ ਵੀ ਨਹੀਂ  ਖੜਨਾ ।
ਨਾ ਦਿਲ  ਵਿਚ  ਕਦੇ
ਹੰਕਾਰ  ਹੋਣਾ  ਚਾਹੀਦਾ;
ਸਭਨਾ  ਲਈ   ਦਿਲੀ
ਸਤਿਕਾਰ ਹੋਣਾ ਚਾਹੀਦਾ।

ਕਰਨੀ  ਲੜਾਈ  ਕਦੇ
ਕੰਮ  ਨਹੀ ਜੇ  ਚੰਗਾ ।
ਅੰਜ਼ਾਮ  ਇਹਦਾ  ਹੁੰਦੈ
ਸਦਾ ਅੰਤ ਵਿਚ  ਮੰਦਾ।
ਨਾ ਹਥਾਂ  ਵਿਚ  ਕਦੇ
ਹੱਥਿਆਰ ਹੋਣਾ ਚਾਹੀਦਾ;
ਦਿਲ ਵਿਚ  ਗੁੱਸਾ ਨਹੀਂ
ਪਿਆਰ ਹੋਣਾ  ਚਾਹੀਦਾ।

ਕਹਿੰਦਾ 'ਮੇਘੀਆਂ ਲੱਖਣ'
ਸਦਾ ਕੰਮ  ਕਰੋ  ਨੇਕ ।
ਲੋਕੋ ਸਾਰਿਆਂ ਨੂੰ  ਮਿਲੇ
ਕੰਮ ਸਿੱਧੇ  ਵਿਚੋਂ ਸੇਧ ।
ਦਸਾਂ ਨੌਹਾਂ  ਦੀ ਕਮਾਈ
ਦਾ ਖੁਮਾਰ ਹੋਣਾ ਚਾਹੀਦਾ;
ਦਿਲ ਵਿਚ  ਗੁੱਸਾ ਨਹੀਂ
ਪਿਆਰ  ਹੋਣਾ  ਚਾਹੀਦਾ।

****

Post a Comment