ਪ੍ਰਗਤੀਸ਼ੀਲ ਲਿਖਾਰੀ ਸਭਾ ਵਲੋਂ ਲੰਮੀ ਕਵਿਤਾ ‘ਉਸਨੇ ਕਿਹਾ’ ਉਪਰ ਵਿਚਾਰ ਗੋਸ਼ਟੀ.......... ਵਿਚਾਰ ਗੋਸ਼ਟੀ / ਭੂਪਿੰਦਰ ਸਿੰਘ ਸੱਗੂ


ਪ੍ਰਗਤੀਸ਼ੀਲ ਲਿਖਾਰੀ ਸਭਾ (ਯੂ ਕੇ) ਦੀ ਬਰਾਂਚ ਬ੍ਰਮਿੰਘਮ ਅਤੇ ਸੈਂਡਵੈਲ 3 ਸਤੰਬਰ 2011 ਦਿਨ ਸ਼ਨਿਚਰਵਾਰ, ਵਿਕਟੋਰੀਆ ਸਟਰੀਟ ਸੈਂਟਰ ਵੈਸਟ ਬਰੌਮਿਚ ਵਿਖੇ ਸ਼ਾਨਦਾਰ ਸਾਹਿਤਕ ਪ੍ਰੋਗਰਾਮ ਦੁਪਹਿਰ 2।30 ਵਜੇ ਤੋਂ ਦੇਰ ਸ਼ਾਮ ਤੱਕ ਕਰਵਾਇਆ ਗਿਆ। ਜਿਸ ਵਿਚ ਬਰਤਾਨੀਆਂ ਤੋਂ ਦੂਰੋਂ-ਨੇੜਿਓ ਸਾਹਿਤਕ ਪ੍ਰੇਮੀਆਂ ਨੇ ਭਾਗ ਲਿਆ।
ਪਹਿਲੇ ਸ਼ੈਸਨ ਦੇ ਪ੍ਰਧਾਨਗੀ ਮੰਡਲ ਵਿਚ ਮੋਤਾ ਸਿੰਘ (ਕੌਂਸਲਰ), ਸਰਵਣ ਜ਼ਫ਼ਰ, ਭੂਪਿੰਦਰ ਸਿੰਘ ਸੱਗੂ, ਨਿਰਮਲ ਸਿੰਘ ਸੰਘਾ, ਡਾ: ਰਤਨ ਰੀਹਲ, ਪ੍ਰਕਾਸ਼ ਆਜ਼ਾਦ ਸ਼ਾਮਲ ਹੋਏ।

ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇਕ ਮਿੰਟ ਵਾਸਤੇ ਸਾਥੋਂ ਸਦਾ ਲਈ ਵਿਛੜ ਗਏ ਸਾਹਿਤਕਾਰ ਡਾ: ਸਈਅਦ ਅਖ਼ਤਰ ਹੁਸੈਨ ਅਖ਼ਤਰ, ਜਸਵੰਤ ਸਿੰਘ ਵਿਰਦੀ, ਡਾ: ਸਤਿੰਦਰ ਸਿੰਘ ਨੂਰ, ਅਤੇ ਡਾ: ਟੀ ਆਰ ਵਿਨੋਦ ਹੋਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਤੋਂ ਉਪ੍ਰੰਤ ਪ੍ਰਗਤੀਵਾਦੀ ਕਵੀਭੂਪਿੰਦਰ ਸਿੰਘ ਸੱਗੂ ਦੇ ਸੱਤਵੇਂ ਕਾਵਿ ਸੰਗ੍ਰਹਿ ‘ਉਸਨੇ ਕਿਹਾ’ ਲੰਮੀ ਕਵਿਤਾ ਬਾਰੇ ਆਲੋਚਨਾ ਪੱਤਰ ਡਾ: ਰਤਨ ਰੀਹਲ ਵਲੋਂ ਪੜ੍ਹਿਆ ਗਿਆ। ਜਿਸ ਉਪਰ ਸਾਰਥਕ ਬਹਿਸ ਹੋਈ। ਵਿਦਵਾਨ ਸਾਹਿਤਕਾਰ ਪੋ: ਸੁਰਜੀਤ ਸਿੰਘ ਖ਼ਾਲਸਾ ਨੇ ਭੂਪਿੰਦਰ ਸਿੰਘ ਸੱਗੂ ਦੀ ਕਵਿਤਾ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੋਇਆ ਪਾਠਕਾਂ ਨਾਲ ਸਾਂਝਾ ਕੀਤਾ।
ਪ੍ਰੋਗਰਾਮ ਦਾ ਦੂਸਰਾ ਸ਼ੈਸਨ ਕਵੀ ਦਰਬਾਰ ਦਾ ਸੀ ਅਤੇ ਪ੍ਰਧਾਨਗੀ ਮੰਡਲ ਵਿਚ ਗੁਰਨਾਮ ਢਿਲੋਂ, ਦੇਵਿੰਦਰ ਨੌਰਾ, ਮੋਤਾ ਸਿੰਘ (ਕੌਂਸਲਰ) ਕ੍ਰਿਪਾਲ ਪੂੰਨੀ ਸ਼ਾਮਲ ਹੋਏ ਅਤੇ ਉੱਚ-ਕੋਟੀ ਦੇ ਕਵੀਆਂ ਨੇ ਇਸ ਵਿਚ ਭਾਗ ਲਿਆ। ਜਿਵੇਂ ਚੰਨਜੰਡਿਆਲਵੀ, ਸੁਰਜੀਤ ਸਿੰਘ ਖ਼ਾਲਸਾ, ਨਿਰਮਲ ਸਿੰਘ ਸੰਘਾ, ਭੂਪਿੰਦਰ ਸਿੰਘ ਸੱਗੂ, ਗੁਰਨਾਮ ਢਿਲੋਂ, ਕਿਰਪਾਲ ਪੂੰਨੀ, ਪ੍ਰਕਾਸ਼ ਆਜ਼ਾਦ, ਮੋਤਾ ਸਿੰਘ, ਹਰਭਜਨ ਦਰਦੀ, ਸੋਹਣ ਰਾਣੂ, ਦੇਵਿੰਦਰ ਨੌਰਾ, ਚਰਨਜੀਤ ਰਾਇਤ, ਡਾ: ਰਤਨ ਰੀਹਲ, ਪਰਦੀਪ ਸਿੰਘ ਬਾਸੀ, ਨਛੱਤਰ ਭੋਗਲ, ਪਰਮਿੰਦਰ ਸਿੱਧੂ, ਕੰਵਲਜੀਤ ਕੰਵਲ, ਬਲਦੇਵ ਦਿਉਲ, ਧੰਨਵੰਤ ਸਿੰਘ ਅਤੇ ਹੋਰ ਕਵੀ ਜਨਾ ਕੇ ਆਪਣੀਆਂ ਕਲਾਤਮਿਕ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨਿਆਂ।

ਇਸ ਸਮੇਂ ਹੀ ਪੰਜਾਬੀ ਰਸਾਲਾ ‘ਦਰਪਣ’ ਕਵਿਤਾ ਦਾ ਯੂ ਕੇ ਦੇ ਲੇਖਕਾਂ ਬਾਰੇ ਵਿਸ਼ੇਸ਼ ਅੰਕ ਰਲੀਜ਼ ਕੀਤਾ ਗਿਆ। ਰਸਾਲੇ ਦੇ ਸ੍ਰਪ੍ਰਸਤ ਨਿਰਮਲ ਸਿੰਘ ਸੰਘਾ ਨੇ ਇਸ ਨੂਰਮਹਿਲ ਤੋਂ ਨਿਕਲਦੇ ਰਸਾਲੇ ਬਾਰੇ ਭਰਪੂਰ ਜਾਣਕਰੀ ਦਿੱਤੀ। ਕੌਂਸਲਰ ਮੋਤਾ ਸਿੰਘ ਦੇ ਧੰਨਵਾਦ ਸਹਿਤ ‘ਸੰਗਤ ਟੀ ਵੀ’ ਵਾਲਿਆਂ ਨੇ ਇਹ ਸਾਰਾ ਪ੍ਰੋਗਰਾਮ ਰਿਕਾਰਡ ਕੀਤਾ। ਅਸੀਂ ਉਨ੍ਹਾਂ ਦਾ ਵੀ ਧੰਨਵਾਦ ਕਰਦੇ ਹਾਂ। 

ਇਸ ਸਮਾਗ਼ਮ ਤੋਂ ਪਹਿਲਾਂ ਪ੍ਰਗਤੀਸ਼ੀਲ ਲਿਖਾਰੀ ਸਭਾ ਯੂ ਕੇ ਦੀ ਕੇਂਦਰੀ ਕਮੇਟੀ ਲਈ ਸਰਬ ਸੰਮਤੀ ਨਾਲ ਮੈਂਬਰਾਂ ਦੀ ਚੋਣ ਵੀ ਹੋਈ ਜਿਸ ਵਿਚ; ਗੁਰਨਾਮ ਢਿਲੋਂ ਜਨਰਲ ਸਕੱਤਰ, ਸਰਵਣ ਜ਼ਫ਼ਰ ਸਹਾਇਕ ਸਕੱਤਰ, ਸੰਤੋਖ ਸਿੰਘ ਸੰਤੋਖ, ਮੁਸ਼ਤਾਕ, ਮੋਤਾ ਸਿੰਘ, ਅਵਤਾਰ ਸਾਦਿਕ, ਗੁਰਬਖ਼ਸ਼ ਕੌਰ, ਪ੍ਰਕਾਸ਼ਸਿੰਘ ਆ਼ਜ਼ਾਦ, ਨਿਰਮਲ ਸਿੰਘ ਸੰਘਾ ਅਤੇ ਸੁਰਜੀਤ ਸਿੰਘ ਖਾਲਸਾ ਕੇਂਦਰੀ ਕਮੇਟੀ ਦੇ ਮੈਂਬਰ ਚੁਣੇ ਗਏ।

****

No comments: