ਸ਼ਾਇਰਾ ਸੁਦਰਸ਼ਨ ਵਾਲੀਆ ਦਾ ਗ਼ਜ਼ਲ ਸੰਗ੍ਰਹਿ ‘ਬਿਫਰੇ ਮੌਸਮ’ ਰੀਲੀਜ਼……… ਪੁਸਤਕ ਰਿਲੀਜ਼ / ਜੱਸ ਚਾਹਲ



ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 3 ਸਤੰਬਰ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਵਿਚ ਹੋਈ। ਫੋਰਮ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ, ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ। ਸਕੱਤਰ ਨੇ ਕਵਿਤ੍ਰੀ ਸੁਦਰਸ਼ਨ ਵਾਲੀਆ ਨੂੰ, ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਪਹਿਲੇ ਬੁਲਾਰੇ ਪ੍ਰਭਦੇਵ ਸਿੰਘ ਗਿੱਲ ਨੇ ਤਾਰਾ ਸਿੰਘ ਕਾਮਲ ਦੀਆਂ ਕੁਝ ਲਾਈਨਾਂ ਸਾਂਝਿਆਂ ਕੀਤਿਆਂ ਅਤੇ ਆਪਣੀ ਕਵਿਤਾ ਸੁਣਾਈ
‘ਲੋਕਾਂ ਨੇ ਕਿਹਾ ਕਮਲ੍ਹਾ, ਯਾਰਾਂ ਨੇ ਕਿਹਾ ਕੁਝ ਬੋਲ
 ਤੇਰੇ ਇਸ਼ਕ ਵਿੱਚ ਸਜਣਾਂ, ਗਿੱਲ ਪੱਥਰ ਦਾ ਹੋ ਗਿਆ’
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਕੁਝ ਰੁਬਾਇਆਂ ਅਤੇ ਇਕ ਖ਼ੂਬਸੂਰਤ ਗ਼ਜ਼ਲ ਨਾਲ ਵਾਹ-ਵਾਹ ਲੁੱਟ ਲਈ -
 ਹਰ ਨਜ਼ਰ ਤਲਵਾਰ ਹੁੰਦੀ ਜਾ ਰਹੀ
 ਜ਼ਿੰਦਗੀ  ਦੁਸ਼ਵਾਰ  ਹੁੰਦੀ ਜਾ ਰਹੀ
 ‘ਪੰਨੂੰਆਂ’ ਦਾਮਨ ਬਚਾ ਕੇ ਰੱਖ ਤੂੰ,
 ਹਰ ਕਲੀ ਹੂਣ ਖ਼ਾਰ ਹੁੰਦੀ ਜਾ ਰਹੀ।
ਜਸਵੀਰ ਸਿੰਘ ਸਿਹੋਤਾ ਦੀ ਹਾਸਰਸ ਭਰਪੂਰ ਕਵਿਤਾ ਤੇ ਤਾਂ ਸਭ ਹਸਦੇ ਹੀ ਰਹਿ ਗਏ
‘ਪਾਕੇ ਚਾਰ ਕੁ ਦਾਣੇ ਮਸਰਾਂ ਦੇ ਦਿੱਤੇ ਪਾਣੀ ਵਿੱਚ ਉਬਾਲ
 ਹਾਏ ਅੋ ਮੇਰਿਆ ਰੱਬਾ!, ਅੱਜ ਫੇਰ ਮਸਰਾਂ ਦੀ ਦਾਲ’
ਅਜਾਇਬ ਸਿੰਘ ਸੇਖੋਂ ਹੋਰਾਂ ਆਪਣੀ ਕਵਿਤਾ ‘ਵਿਛੋੜਾ’ ਸਾਂਝੀ ਕੀਤੀ
 ਚਿਰ ਤੋਂ ਵਿਛੜੇ ਰਬੋਂ ਕਿਉਂ ਕਰ ਮਿਲਾਵਾ ਹੋਏ
 ਕੋ੍ਰਧ, ਲੋਭ, ਹੰਕਾਰ ਤਿਆਗੇ ਤਾਂ ਰਾਹ ਸਵਲਾ ਹੋਏ’।
ਸ਼ਮਸ਼ੇਰ ਸਿੰਘ ਸੰਧੂ ਨੇ ਕਵਿਤ੍ਰੀ ਸੁਦਰਸ਼ਨ ਵਾਲੀਆ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਬਿਫਰੇ ਮੌਸਮ’ ਬਾਰੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ 1996 ਵਿਚ ‘ਪਹਿਲੀ ਫੁਹਾਰ’ ਕਾਵਿ ਸੰਗ੍ਰਹਿ ਨਾਲ ਸੁਦਰਸ਼ਨ ਵਾਲੀਆ ਨੇ ਕਾਵਿ ਖੇਤਰ ਵਿਚ ਪੈਰ ਪਾਇਆ। ਤੇ 2004 ਵਿਚ ਛਪੇ ਪਲੇਠੇ ਗ਼ਜ਼ਲ ਸੰਗ੍ਰਹਿ ‘ਭਿੱਜੇ ਮੌਸਮ’ ਤੋਂ ਮਗਰੋਂ ਹੁਣ 2011 ਵਿਚ ਛਪਿਆ ਇਹ ‘ਬਿਫਰੇ ਮੌਸਮ’, ਸੁਦਰਸ਼ਨ ਵਾਲੀਆ ਦੀ ਗ਼ਜ਼ਲ ਖੇਤਰ ਵਿਚ ਦੂਜੀ ਸ਼ਾਨਦਾਰ ਪ੍ਰਾਪਤੀ ਹੈ ਜਿਸ ਨੂੰ ਰੀਲੀਜ਼ ਕਰਨ ਦਾ ਮਾਨ ਰਾਈਟਰਜ਼ ਫੋਰਮ, ਕੈਲਗਰੀ ਨੂੰ ਅੱਜ 3 ਸਤੰਬਰ 2011 ਨੂੰ ਪ੍ਰਾਪਤ ਹੈ।ਸੁਦਰਸ਼ਨ ਵਾਲੀਆ ਭਾਵੇਂ ਕੋਈ ਦਾਅਵਾ ਨਹੀਂ ਕਰਦੀ ਪਰ ਉਸਨੂੰ ਬਹਿਰਾਂ ਤੇ ਅਬੂਰ ਹਾਸਿਲ ਹੈ।ਹਰ ਚੰਗੇ ਸ਼ਾਇਰ ਦੀ ਤਰ੍ਹਾਂ ਸੁਦਰਸ਼ਨ ਵਾਲੀਆ ਦੀਆਂ ਗ਼ਜ਼ਲਾਂ ਦੇ ਵਿਸ਼ੇ ਮਨੁਖੀ ਸਰੋਕਾਰਾਂ ਨਾਲ ਜੁੜੇ ਹੋਏ ਹਨ। ਇਹਨਾਂ ਵਿਚ ਰਵਾਇਤੀ ਤੇ ਅਜੋਕੇ ਦੋਵੇਂ ਪ੍ਰਕਾਰ ਦੇ ਵਿਸ਼ੇ ਹਨ ਜਿਹਨਾ ਦਾ ਕਵਿਤਰੀ ਨੇ ਨਿਹਾਇਤ ਵਧੀਆ ਸੁਮੇਲ ਕੀਤਾ ਹੈ। ਜਿੰਦਗੀ ਦੀ ਹਰ ਖੁਸ਼ੀ ਗ਼ਮ, ਦੁਖ ਸੁਖ, ਜਿੱਤ ਹਾਰ, ਵਸਲ ਵਿਯੋਗ, ਜਫਾ ਤੇ ਵਫਾ ਦਾ ਰੰਗ ਉਸ ਦੀਆਂ ਗ਼ਜ਼ਲਾਂ ਵਿੱਚ ਹੈ।ਸੁਦਰਸ਼ਨ ਵਾਲੀਆ ਦੀਆਂ ਗ਼ਜ਼ਲਾਂ ਵਿੱਚ ਸਤਰੰਗੀ ਪੀਂਘ ਵਾਂਗ ਬੇਸ਼ੁਮਾਰ ਰੰਗ ਪਸਰੇ ਦਿਖਾਈ ਦਿੰਦੇ ਹਨ।
ਸਰਦਾਰ ਪੰਛੀ ਦੇ ਕਥਨ ਅਨੁਸਾਰ ‘ਸੁਦਰਸ਼ਨ ਵਾਲੀਆ ਦੀਆਂ ਗ਼ਜ਼ਲਾਂ ਦੇ ਸ਼ੇਅਰ ਫੁੱਲ ਪੱਤੀਆਂ ਤੇ ਪਈ ਤ੍ਰੇਲ ਵਰਗੇ ਹਨ। ਫੁੱਲਾਂ ਤੇ ਬਾਜ਼ਗਸ਼ਤ ਕਰਦੀ ਹੋਈ ਤਿਤਲੀ ਵਰਗੇ ਹਨ। ਸੁਆਂਤੀ ਬੂੰਦ ਦੀ ਉਡੀਕ ਵਿਚ ਮੂੰਹ ਖੋਲ੍ਹੀ ਬੈਠੀ ਸਿੱਪ ਵਰਗੇ ਹਨ। ਕਿਸੀ ਬਿਰਹਣ ਦੀ ਪੀੜ ਨੂੰ ਆਪਣੀ ਰਾਗਨੀ ਵਿਚ ਕੂਹੂ-ਕੂਹੂ ਕਰਦੀ ਕੋਇਲ ਵਰਗੇ ਹਨ। ਮਿਰਗ ਦੀ ਆਪਣੀ ਨਾਭੀ ਵਿਚੋਂ ਆਉਂਦੀ ਮਹਿਕ ਵਰਗੇ ਹਨ। ਬੇਲੇ ਵਿਚ ਮੱਝਾਂ ਚਾਰਦੇ ਹੋਏ, ‘ਹੀਰ’ ਨੂੰ ਵਾਜਾਂ ਮਾਰਦੀ ਹੋਈ ਵੰਝਲੀ ਦੀ ਤਾਨ ਵਰਗੇ ਹਨ। ‘ਸੁਹਣੀ’ ਦੇ ਆਪਣੇ ਮਹਿਬੂਬ ਨੁੰ ਮਿਲਣ ਲਈ ਮਿੱਟੀ ਦੇ ਕੱਚੇ ਘੜੇ ਤੇ ਕੀਤੇ ਭਰੋਸੇ ਵਰਗੇ ਹਨ’।
            ਸੁਦਰਸ਼ਨ ਵਾਲੀਆ ਦੀਆਂ ਗ਼ਜ਼ਲਾਂ ਬਾਰੇ ਪ੍ਰਸਿਧ ਗ਼ਜ਼ਲਗੋ ਗੁਰਦਿਆਲ ਸਿੰਘ ਰੌਸ਼ਨ ਲਿਖਦਾ ਹੈ ਕਿ ‘ਉਸ ਕੋਲ ਸ਼ਬਦਾਂ ਦਾ ਵੱਡਾ ਸੰਸਾਰ ਹੈ, ਜਿਸ ਨਾਲ ਉਹ ਗ਼ਜ਼ਲ ਦੀ ਫੁਲਕਾਰੀ ਬੜੀ ਬਾਰੀਕੀ ਅਤੇ ਸੁਚੱਜਤਾ ਨਾਲ ਕੱਢਦੀ ਹੈ’। ਆਉਣ ਵਾਲੇ ਸਮੇਂ ਵਿੱਚ ਪਾਠਕਾਂ ਨੂੰ ਸੁਦਰਸ਼ਨ ਤੋਂ ਹੋਰ ਵਧੇਰੇ ਉਮੀਦਾਂ ਹਨ। ਮੈਂ ਸੁਦਰਸ਼ਨ ਵਾਲੀਆ ਦੇ ਇਸ ਮਿਆਰੀ ਗ਼ਜ਼ਲ ਸੰਗ੍ਰਹਿ ‘ਬਿਫਰ ਮੌਸਮ’ ਨੂੰ ਖੁਸ਼ ਆਮਦੀਦ ਕਹਿੰਦਾ ਹਾਂ।
ਇਸ ਉਪਰੰਤ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਸਬਾ ਸ਼ੇਖ਼, ਜੱਸ ਚਾਹਲ, ਆਰ। ਐੱਸ। ‘ਫ਼ਰਾਜ਼’, ਤੇਜਪਾਲ ਸਿੰਘ ਅਤੇ ਪਰਮਦੀਪ ਕੌਰ ਨੂੰ ਨਾਲ ਲੈਕੇ ‘ਬਿਫਰੇ ਮੌਸਮ’ ਦਾ ਲੋਕ ਅਰਪਣ ਕੀਤਾ।ਇਸ ਪਿਛੋਂ ਸੁਦਰਸ਼ਨ ਵਾਲੀਆ ਨੇ ਆਪਣੀਆਂ ਕੁਝ ਗ਼ਜ਼ਲਾਂ ਵੀ ਸਾਂਝਿਆਂ ਕੀਤਿਆਂ -
1-ਕਿਸ ਬਿਰਹਨ ਦੇ ਨੈਣੋਂ ਹੰਝੂ ਚੋਇਆ ਹੈ
ਚਾਰ ਚੁਫੇਰੇ ਜਲਥਲ ਜਲਥਲ ਹੋਇਆ ਹੈ।
ਕਿਸ ਨੇ ਰਾਤ ਦੇ ਨੈਣੀ ਮੋਤੀ ਸ਼ਬਨਮ ਦਾ
ਦਰਦ ਦਿਲਾਂ ਦਾ ਭਰਕੇ ਆਣ ਪਰੋਇਆ ਹੈ।
2-ਕਿਸੇ ਨਿਰਦੋਸ਼ ਨੂੰ ਜਾਪੇ ਕਿਤੇ ਸੂਲੀ ਚੜ੍ਹਾਇਆ ਹੈ
ਉਸੇ ਦੀ ਆਹ ਦਾ ਧੂੰਆਂ ਚੁਫੇਰੇ ਆਣ ਛਾਇਆ ਹੈ।
ਹਲੀਮੀ ਨਾਲ ਪੁਛਦੇ ਨੇ ਛੁਰੀ ਵੀ ਧਰ ਗਲੇ ਦਰਸ਼ਨ
ਕਿਵੇਂ ਇਹ ਆਹ ਤੇਰੀ ਨੇ ਹਰਾ ਜੰਗਲ ਜਲਾਇਆ ਹੈ।
3- ਜਦ ਗਰਦਸ਼ਾਂ ਵਿਚ ਘਿਰ ਗਏ ਅਪਣੇ ਸਿਤਾਰੇ ਦੋਸਤਾ
ਫਿਰ ਸਾਥ ਸਾਡਾ ਛਡ ਗਏ ਹੰਝੂ ਵੀ ਖਾਰੇ ਦੋਸਤਾ।
ਜੇ ਅੱਖ ਹੁੰਦੀ ਆਪਣੀ ਦਰਸ਼ਨ ਦਿਲਾਂ ਦੀ ਜਾਣਦੀ
ਪਰ ਅੱਖ ਪੱਥਰ ਦੀ ਕਿਵੇਂ ਸਮਝੇ ਇਸ਼ਾਰੇ ਦੋਸਤਾ।
ਬੀਬੀ ਨਿਰਮਲਾ-ਮਨਜੀਤ ਨੇ ਆਪਣੀ ਕਵਿਤਾ ‘ਮੈਂ ਵਿੱਚਰੀ ਪੱਥਰਾਂ ਵਿੱਚ’ ਨਾਲ ਸਭਾ ‘ਚ ਸ਼ਿਰਕਤ ਕੀਤੀ
‘ਪੱਥਰਾਂ ਦੀ ਧਰਤੀ ਤੇ ਰਹਿ ਕੇ ਮੈਂ ਪੱਥਰ ਹੋ ਗਈ
 ਇਕ ਪੱਥਰ ਨੇ ਮੈਨੂੰ ਜਾਇਆ ਨਿਰਮਲ
 ਇਕ ਪੱਥਰ ਨੇ ਮੈਨੂੰ ਪਾਇਆ ਨਿਰਮਲ
 ਇਕ ਪੱਥਰ ਨੇ ਮੈਨੂੰ ਚਾਹਿਆ ਨਿਰਮਲ
 ਇਹਨਾ ਪੱਥਰਾਂ ਵਿੱਚੋਂ ਮੇਰਾ ਪੱਥਰ ਕੇੜਾ੍ਹ ਹੈ ਨਿਰਮਲ’
ਬੀਬੀ ਵਾਲਿਆ ਦੇ ਪਰਿਵਾਰ ਵਲੋਂ ਹਾਜ਼ਰੀਨ ਲਈ ਚਾਹ, ਕੋਲਡ ਡ੍ਰਿੰਕਸ ਅਤੇ ਸਨੈਕਸ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਸਭਨੇ ਪੂਰਾ ਅਨੰਦ ਮਾਣਿਆ।
ਟੀ-ਬੇ੍ਰਕ ਤੋਂ ਬਾਦ, ਜਸਵੰਤ ਸਿੰਘ ਸੇਖੋਂ ਨੇ ਤੀਆਂ ਤੇ ਲਿਖਿਆਂ ਕੁਝ ਬੋਲਿਆਂ ਸੁਣਾ ਕੇ ਰੰਗ ਬੰਨ ਦਿੱਤਾ 
‘ਮਾੜੀਆਂ ਹੁੰਦੀਆਂ ਅਪਣੇ ਮੂੰਹੋਂ ਅਪਣੀਆਂ ਵਡਿਆਈਆਂ
 ਅੱਖੀਂ ਸਾਰੇ ਤੱਕ ਲੈਣਗੇ ਜਦ ਬੰਨ੍ਹ ਕੇ ਡਾਰਾਂ ਆਈਆਂ
 ਸਾਉਣ ਮਹੀਨੇ ਪੀਂਘਾਂ ਪਾਉਂਦੀਆਂ ਪੇਕੇ ਆ ਕੇ ਧੀਆਂ
 ਹੇਠਾਂ ਪਿਪਲਾਂ ਦੇ ਲੱਗਦੀਆਂ ਨੇ ਤੀਆਂ, ਹੇਠਾਂ ਪਿਪਲਾਂ ਦੇ’
ਡਾ। ਮਨਮੋਹਨ ਸਿੰਘ ਬਾਠ ਨੇ ਇਕ ਗੀਤ ‘ਇਤਨੀ ਹਸੀਨ ਇਤਨੀ ਜਵਾਂ ਰਾਤ ਕਯਾ ਕਰੇਂ’ ਤਰੱਨਮ ਵਿਚ ਗਾਕੇ ਵਾਹ-ਵਾਹ ਖੱਟ ਲਈ।
ਇੰਜ। ਗੁਰਦਿਆਲ ਸਿੰਘ ਖੈਹਰਾ ਹੋਰਾਂ ਬਚਪਨ ਦੀਆਂ ਕੁਝ ਯਾਦਾਂ ਦੀ ਗੱਲ ਕਰਦੇ ਹੋਏ ਨੇਤ੍ਰਹੀਨ ਬਚਿੱਆਂ ਬਾਰੇ ਇਹ ਲਾਇਨਾਂ ਸਾਂਝੀਆਂ ਕੀਤੀਆਂ
‘ਮੈਨੇ ਕੋਈ ਸੂਰਜ ਕੋਈ ਤਾਰਾ ਨਹੀਂ ਦੇਖਾ
 ਕਿਸ ਰੰਗ ਕਾ ਹੋਤਾ ਹੈ ਉਜਾਲਾ ਨਹੀਂ ਦੇਖਾ
 ਹਾਲਾਂਕਿ ਸ਼ੌਕ ਮੁਝੇ ਸੰਵਰਨੇ ਕਾ ਬਹੁਤ ਹੈ
 ਲੇਕਿਨ ਮੈਨੇ ਅਪਨਾ ਹੀ ਚੇਹਰਾ ਨਹੀਂ ਦੇਖਾ’
ਜੱਸ ਚਾਹਲ ਨੇ ਆਪਣੀ ਹਿੰਦੀ ਗ਼ਜ਼ਲ ਦੇ ਕੁਝ ਸ਼ੇਅਰ ਸੁਣਾਕੇ ਹਾਜ਼ਰੀ ਲਗਵਾ ਲਈ
‘ਕਯਾ-ਕਯਾ ਨਾ ਕਰ ਦਿਖਾਯਾ ਹੈ ਮੇਰੀ ਨਜ਼ਰ ਨੇ?
 ਏਕ ਬੁੱਤ ਕੋ ਖ਼ੁਦਾ ਬਨਾਯਾ ਹੈ, ਮੇਰੀ ਨਜ਼ਰ ਨੇ।
 ਜਾਏਂ ਕਹਾਂ ਕਿ ਅਬ ਤੋ ਜੱਨਤ ਭੀ ਨਹੀਂ ਮੰਜ਼ੂਰ
 ਕੁਛ ਇਸ ਤਰਹ ਸੇ ਬਾਂਧ ਲੀਯਾ ਤੇਰੇ ਸ਼ਹਰ ਨੇ।
ਭੋਲਾ ਸਿੰਘ ਚੌਹਾਨ ਨੇ ਬੜੇ ਪਿਆਰੇ ਸ਼ੇਅਰ ਸਾਂਝੇ ਕੀਤੇ
 ਮੱਥਾ ਟੇਕ ਘਸਾਤਾ ਸਰਦਲ ਮੰਦਰ ਦਾ
 ਬੂਹਾ ਬੰਦ ਅਜੇ ਵੀ ਤੇਰੇ ਅੰਦਰ ਦਾ।
 ਪੜ੍ਹ-ਪੜ੍ਹ ਇਲਮ ਕਿਤਾਬਾਂ ਮੱਥਾ ਰੌਸ਼ਨ ਹੈ
 ਨਾ ਹੋਇਆ ਦੂਰ ਹਨ੍ਹੇਰਾ ਮਨ ਦੀ ਕੰਦਰ ਦਾ।
ਚੰਡੀਗੜ ਤੋਂ ਆਏ ਆਰ। ਐੱਸ। ‘ਫ਼ਰਾਜ਼’ ਹੋਰਾਂ ਆਪਣੀਆਂ ਦੋ ਖ਼ੂਬਸੂਰਤ ਗ਼ਜ਼ਲਾਂ ਸੁਣਾਈਆਂ
1-‘ਬੜਾ ਹੀ ਡੰਗਿਆ ਜ਼ੁਲਫ਼ਾਂ ਜ਼ਹਿਰ ਹੁਣ ਸਹਿ ਨਹੀਂ ਹੁੰਦਾ
    ਜਦੋਂ ਦਿਲ ਕਹਿਣ ਨੂੰ ਕਰਦੈ ਲਬਾਂ ਤੋਂ ਰਹਿ ਨਹੀਂ ਹੁੰਦਾ।
    ਉਨਾਂ੍ਹ ਨੇ ਸਾਥ ਜਦ ਦਿੱਤਾ ਖ਼ਲਾਅ ਸੀ ਭਰ ਗਿਆ ਯਾਰਾ
    ਵਿਛੋੜੇ ਪਾਏ ਨੇ ਜਦ ਤੋਂ ਇਕੱਲੇ ਰਹਿ ਨਹੀਂ ਹੁੰਦਾ’।
2-‘ਰੱਬਾ ਤੇਰੀ ਭਾਲ ਕਰਦਿਆਂ ਹਾਰ ਗਈਆਂ ਨੇ ਸਭ ਅੱਖਾਂ
    ਕਣ ਕਣ ਦੇ ਵਿਚ ਵਾਸਾ ਭਾਵੈਂ ਨਾ ਭਾਲ ਸਕੀ ਅੱਖ ਤਾਂਵੀ ਡੇਰਾ।
    ਕਿੰਨੀ ਕੁ ‘ਫ਼ਰਾਜ਼’ ਉੜੀਕ ਕਰੇਂਗਾ ਆਪਣੇ ਮਹਿਰਮ ਜਾਨੀ ਦੀ
    ਸੂਰਜ ਵੀ ਢਲ ਗਿਆ ਹੁਣ ਤਾਂ ਨਾ ਥੱਕਿਆ ਪਰ ਤੇਰਾ ਜੇਰਾ’।  
ਜਾਵੇਦ ਨਿਜ਼ਾਮੀਂ ਨੇ ਉਰਦੂ ਦਿਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ
1-‘ਕਯੋਂ ਆ ਰਹਾ ਹੈ ਯਾਰਬ ਯੇ ਬਾਰ-ਬਾਰ ਜੀ ਮੇਂ
    ਕਿ ਹੱਦੇ ਖ਼ੁਦੀ ਸੇ ਹਟਕਰ ਆ ਜਾਉਂ ਬੇਖ਼ੁਦੀ ਮੇਂ।
    ਆਸ਼ਿਕ ਹੂੰ ਫ਼ਲਸਫ਼ੀ ਹੂੰ ਯਾ ਵਕਫ਼ੇ-ਬੰਦਗੀ ਹੂੰ
    ਕਯਾ-ਕਯਾ ਕਰੂਂ ਇਲਾਹੀ ਦੋ ਦਿਨ ਕੀ ਜ਼ਿੰਦਗੀ ਮੇਂ’।
2-‘ਕਯਾ ਪਤਾ ਤੇਰਾ ਪਤਾ ਮਿਲੇ ਮਿਲੇ ਨਾ ਮਿਲੇ
    ਚਾਕੇ-ਗਰੇਬਾਂ ਅਪਨਾ ਸਿਲੇ ਸਿਲੇ ਨਾ ਸਿਲੇ’
ਸਲਾਹੁਦੀਨ ਸਬਾ ਸ਼ੇਖ਼ ਨੇ ਉਰਦੂ ਦੀਆਂ ਦੋ ਖ਼ੂਬਸੂਰਤ ਨਜ਼ਮਾਂ ਸਾਂਝੀਆਂ ਕੀਤੀਆਂ
1-‘ਹਜ਼ਾਰੋਂ ਗ਼ਮ ਛੁਪਾਏ ਦਿਲ ਮੇਂ ਹਮ ਮੁਸਕਰਾਏ ਫਿਰਤੇ ਹੈਂ
    ਫੂਲ ਜਲਦ ਮੁਰਝਾ ਗਏ ਕਾਂਟੋਂ ਕੋ ਗਲੇ ਲਗਾਏ ਫਿਰਤੇ ਹੈਂ।
    ਪਿਆਰ ਸੇ ਲੋਗੋਂ ਕਾ ਏਤਬਾਰ ਨ ਉਠ ਜਾਏ ਕਹੀਂ
    ਅਬ ਤਕ ਉਸ ਬੇਵਫ਼ਾ ਕੇ ਨਾਜ਼ ਉਠਾਏ ਫਿਰਤੇ ਹੈਂ’
2-‘ਜ਼ਿੰਦਗੀ ਕੀ ਧਾਰਾ ਨੇ ਯੂੰ ਹੀ ਬਹਤੇ ਰਹਨਾ ਹੈ
    ਖ਼ੁਸ਼ਿਯੋਂ ਕੇ ਸਾਥ ਸਾਥ ਗ਼ਮ ਭੀ ਸਹਤੇ ਰਹਨਾ ਹੈ’
ਤਾਰਿਕ ਮਲਿਕ ਨੇ ਮਸ਼ਹੂਰ ਉਰਦੂ ਸ਼ਾਇਰ ਅੱਲਾਮਾ ਇਕਬਾਲ ਦੇ ਕੁਝ ਸ਼ੇਰ ਸੁਣਾਏ
‘ਤੇਰੇ ਇਸ਼ਕ ਕੀ ਇੰਤਹਾ ਚਾਹਤਾ ਹੂੰ
 ਮੇਰੀ ਸਾਦਗੀ ਦੇਖ ਕਯਾ ਚਾਹਤਾ ਹੂੰ।
 ਯੇ ਜੱਨਤ ਮੁਬਾਰਕ ਰਹੇ ਜ਼ਾਹਿਦੋਂ ਕੋ
 ਕਿ ਮੈਂ ਆਪਕਾ ਸਾਮਨਾ ਚਾਹਤਾ ਹੂੰ’
ਰਾਜ ਹੁੰਦਲ ਵੀ ਇਕ ਰੋਚਕ ਵਾਕਯਾ ਸੁਣਾ ਕੇ ਅੱਜ ਦੇ ਬੁਲਾਰਿਆਂ ਵਿੱਚ ਸ਼ਾਮਿਲ ਹੋ ਗਏ।
ਇੰਜ। ਆਰ। ਐੱਸ। ਸੈਣੀ ਨੇ ਇੰਡਿਆ ਦੀ ਲੰਬੀ ਫੇਰੀ ਤੋਂ ਪਰਤਨ ਬਾਦ ਇਹ ਗੀਤ ਤਰੱਨਮ ਵਿਚ ਗਾਕੇ ਮੁੜ ਸਭਾ ਵਿੱਚ ਹਾਜ਼ਰੀ ਲਵਾਈ
‘ਮੁਝੇ ਰਾਸ ਆ ਗਯਾ ਹੈ ਤੇਰੇ ਦਰ ਪੇ ਸਰ ਝੁਕਾਨਾ
 ਤੁਝੇ ਮਿਲ ਗਯਾ ਪੁਜਾਰੀ ਮੁਝੇ ਮਿਲ ਗਯਾ ਠਿਕਾਨਾ’
ਸਰੋਤਿਆਂ ਦੀ ਫ਼ਰਮਾਇਸ਼ ਤੇ ਡਾ। ਮਨਮੋਹਨ ਸਿੰਘ ਬਾਠ ਨੇ ਪੰਜਾਬੀ ਇਕ ਗੀਤ ਗਾਇਆ
‘ਪਿਆਰ ਦੇ ਭੁਲੇਖੇ ਕਿੱਨੇ ਸੋਹਣੇ-ਸੋਹਣੇ ਖਾ ਗਏ
 ਦੂਰ-ਦੂਰ  ਜਾਂਦੇ-ਜਾਂਦੇ  ਨੇੜੇ-ਨੇੜੇ ਆ ਗਏ’
 ਇਹਨਾਂ ਬੁਲਾਰਿਆਂ ਤੋਂ ਇਲਾਵਾ ਬਲਵਿੰਦਰ ਕੌਰ, ਕਰਮਜੀਤ ਕੌਰ, ਮਲਕੀਤ ਸਿੰਘ, ਮਹਿੰਦਰ ਸਿੰਘ ਮਾਨ, ਰੂਪ ਸਿੰਘ, ਪਰਮੇਸ਼ਵਰਜੀਤ ਸਿੰਘ, ਮੋਹਨ ਸਿੰਘ ਮਿਨਹਾਸ, ਸ਼ਿੰਗਾਰਾ ਸਿੰਘ ਪਰਮਾਰ, ਤੇਜਪਾਲ ਸਿੰਘ, ਪਰਮਦੀਪ ਕੌਰ, ਹਰਕੇਸ਼ ਸੋਹਲ, ਮਨਜੀਤ ਸਿੰਘ ਸੋਹਲ, ਯੋਗੇਸ਼ ਜਿੰਦਿਆ, ਮੋਨਿਕਾ ਜਿੰਦਿਆ, ਨੰਦਿਨੀ ਜਿੰਦਿਆ, ਹਰਸ਼ਿਤਾ ਜਿੰਦਿਆ, ਪੈਰੀ ਮਾਹਲ, ਸੁਖਮਿੰਦਰ ਜਸਵਾਲ, ਮੁਹੱਮਦ ਉਮਰਾਨ, ਰੁਬੀਨਾ ਮਲਿਕ ਅਤੇ ਹੋਰਾਂ ਨੇ ਵੀ ਸਭਾ ਦੀ ਰੌਣਕ ਵਧਾਈ।
  ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
     ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿਚਰਵਾਰ, 1 ਅਕਤੂਬਰ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912, ਸੁਰਿੰਦਰ ਸਿੰਘ ਢਿਲੋਂ(ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ(ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ(ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ(ਮੈਂਬਰ ਕਾਰਜਕਾਰਨੀ) ਨਾਲ 681-8281 ਤੇ ਸੰਪਰਕ ਕਰ ਸਕਦੇ ਹੋ।
****


No comments: