ਫਰਕ.......... ਨਜ਼ਮ/ਕਵਿਤਾ / ਪ੍ਰੀਤ ਸਰਾਂ

ਵਾਹ ਉਹ ਦੁਨੀਆਂ ਸਿਰਜਣ ਵਾਲਿਆ
ਤੇਰੀ ਬਣਾਈ ਦੁਨੀਆਂ ਦੀ ਸੋਚ ਚ ਇੰਨਾ ਫਰਕ ।।
ਇੱਕ ਬੇਬੇ ਸੁਰਖੀ ਗੂੜੀ ਲਾਉਂਦੀ ਹੈ
ਲੰਮੇ ਨੇਲ ਵਧਾਉਂਦੀ ਹੈ
ਤੇ ਕਪੜੇ ਲਾਲ ਹੰਢਾਉਂਦੀ ਹੈ ।।
ਤੇ ਦੂਜੀ ਸੁਰਖੀ ਬਿੰਦੀ ਛਡ ਕਪੜੇ ਵੀ ਸਫੇਦ ਪਾਉਂਦੀ ਹੈ !
ਇੱਕ ਡਿਸਕੋ ਵਿਚ ਜਾ ਕੇ ਠੁਮਕੇ ਤੇ ਠੁਮਕਾ ਲਾਉਂਦੀ ਹੈ
ਬੀਅਰ ਦੇ ਗਿਲਾਸ ਨਾਲ ਗਿਲਾਸ ਖੜਕਾਉਦੀ ਹੈ
ਤੇ ਦੂਜੀ ਅੰਤ ਸਮਾਂ ਨੇੜੇ ਜਾਣ ਕੇ , ਰੱਬ ਦਾ ਨਾਮ ਧਿਆਉਂਦੀ ਹੈ !
ਤੇ ਬਸ ਰੱਬ ਦੇ ਗੁਣ ਹੀ ਗਾਉਂਦੀ ਹੈ !!

ਇੱਕ ਆਖੇ ਮੈਂ ਅੱਡ ਹੈ ਰਹਿਣਾ
ਚਾਹੀਦੀ ਮੈਨੂੰ ਪ੍ਰਾਇਵੇਸੀ !
ਦੂਜੀ ਰੋ-ਰੋ ਤਰਲੇ ਪਾਵੇ
ਪੁੱਤ ਰੱਖ ਲੈ ਕੋਲ, ਭਾਵੇ ਦੇਵੀਂ ਪਾਟੀ ਖੇਸੀ !!
ਇੱਕ ਨੇ ਪਾਲਿਆ ਰੱਖ ਚਾਇਲਡ ਕੇਅਰ ਵਿਚ
ਮੋਹ ਉਹਨੂੰ ਕਿਥੋਂ ਆਵੇ !
ਦੂਜੀ ਨੇ ਰੱਖਿਆ ਜਾਨ ਤੋਂ ਵੱਧ ਕੇ
ਤਾਂਹੀਓ ਵੱਖ ਹੋਣ ਦਾ ਦਰਦ ਸਤਾਵੇ !!
"ਪ੍ਰੀਤ" ਜੋ ਜਿਵੇਂ ਕਰਦਾ,ਉਹ ਉਵੇ ਭਰਦਾ
ਜੇ ਇਹਨੂੰ ਮੰਨ ਲਈਏ !
ਫਿਰ ਭੁਖੀ ਰਹਿ ਜਿਸ ਪੁੱਤ ਰਜਾਇਆ
ਹੁਣ ਪੁੱਤ ਰੋਟੀ ਨਾ ਦੇਵੇ ਤਾਂ ਕੀ ਕਹੀਏ ?
******

No comments: