ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 2 ਜੁਲਾਈ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਹੋਈ। ਮੰਚ ਸੰਚਾਲਕ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਹੋਏ ਫੋਰਮ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਡਾ. ਦੀਪਕ ਮਨਮੋਹਨ ਸਿੰਘ, ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ਼ਰੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ, ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਅਤੇ ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ । 

ਜੱਸ ਚਾਹਲ ਨੇ ਸਭ ਤੋਂ ਪਹਿਲਾਂ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕੇ ਸਭ ਵਲੋਂ ਪਰਵਾਨ ਕੀਤੀ ਗਈ।ਅੱਜ ਦੀ ਕਾਰਵਾਈ ਦੀ ਸ਼ੂਰੁਆਤ ਕਰਦਿਆਂ ਮੋਹਨ ਸਿੰਘ ਮਿਨਹਾਸ ਨੇ ਅੰਗ੍ਰੇਜ਼ੀ ਵਿਚ ਕੁਝ ‘ਪੋਈਂਟ ਟੂ ਪੌਂਡਰ’ ਸਾਂਝੇ ਕੀਤੇ।                      
ਸੁਰਿੰਦਰ ਸਿੰਘ ਢਿਲੋਂ ਨੇ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਗ਼ਜ਼ਲ ਤਰੱਨਮ ਵਿਚ ਗਾ ਕੇ ਸੁਣਾਈ :


     ‘ਘਰ ਸੇ ਨਿਕਲੇ ਥੇ ਹੌਸਲਾ ਕਰਕੇ
      ਲੌਟ ਆਏ ਖ਼ੁਦਾ - ਖ਼ੁਦਾ ਕਰਕੇ’

ਜਸਵੀਰ ਸਿੰਘ ਸਿਹੋਤਾ ਨੇ ਸਭਨੂੰ ਕੈਨੇਡਾ ਡੇ ਦੀ ਵਧਾਈ ਦਿਤੀ ਅਤੇ ਨਿੱਤ ਵਧਦੇ ਗੁਨਾਹਾਂ ਤੇ ਰਿਸ਼ਵਤਖ਼ੋਰੀ ਆਦਿ ਰੋਕਣ ਬਾਰੇ ਆਪਣੀ ਕਵਿਤਾ ਪੜੀ :

      ‘ਏਹ ਵਧਦਾ ਹੀ ਜਾਂਦਾ, ਏਹਦੀ ਜੜ ਲਗ ਜਾਣੀ
      ਏਹਦੀ ਜੜ ਲਗ ਜਾਣੀ, ਮਿੱਟੀ ਛੰਡ ਲੈਣ ਦੇ’

ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਦੋ ਰੁਬਾਈਆਂ ਅਤੇ ਇਕ ਖ਼ੂਬਸੂਰਤ ਗ਼ਜ਼ਲ ਨਾਲ ਵਾਹ-ਵਾਹ ਲੁਟ ਲਈ :

ਨੇਤਾ ਕਹੇ:  ਮੈਂ ਪਾਪ ਨਹੀਂ ਕਰਦਾ
ਕਰਵਾੳਂਦਾ ਹਾਂ, ਆਪ ਨਹੀਂ ਕਰਦਾ
ਕੁਰਸੀ, ਕੁਰਸੀ, ਕੁਰਸੀ ‘ਪੰਨੂੰਆਂ’
     ਲੋਕ ਕਹਿਣ ਮੈਂ ਜਾਪ ਨਹੀਂ ਕਰਦਾ’

ਗੁਰਬਚਨ ਸਿੰਘ ਬਰਾੜ ਹੋਰਾਂ ਸ਼ਮਸ਼ੇਰ ਸਿੰਘ ਸੰਧੂ ਦੇ ਛੇਵੇਂ ਗ਼ਜ਼ਲ ਸੰਗ੍ਰਹਿ ‘ਢਲ ਰਹੇ ਐ ਸੂਰਜਾ’ ਬਾਰੇ ਆਪਣਾ ਪਰਚਾ ਪੜ੍ਹਿਆ।ਸੰਧੂ ਨੇ ਵੱਡੀ ਉਮਰ ਦੇ ਬਾਵਜੂਦ ਗ਼ਜ਼ਲ ਦੀਆˆ ਬਰੀਕੀਆˆ ਸੰਬੰਧੀ ਜਾਣਕਾਰੀ ਹਾਸਲ ਕਰਨ ਵਿੱਚ ਕੋਈ ਕਸਰ ਬਾਕੀ ਨਹੀˆ ਛੱਡੀ। ਆਪਣੇ ਜੀਵਨ ਦੇ ਦੂਜੇ ਪੱਖਾˆ ਵਾˆਗ ਇੱਥੇ ਵੀ ਨਿਪੁੰਨਤਾ ਨੂੰ ਉੱਚਤਾ ਤੇ ਰੱਖਿਆ ਹੈ। ਸੰਧੂ ਸੰਵੇਦਨਸ਼ੀਲ ਕਵੀ ਹੈ ਜਿਸ ਕਾਰਣ ਪਿਆਰ, ਵਫਾ, ਆਸ਼ਾ, ਵਿਸ਼ਵਾਸ਼, ਨੇਕੀ, ਨਿਮਰਤਾ, ਅਮਨ, ਚੈਨ ਆਦਿ ਸਥਾਈ ਧੁਨੀਆˆ ਉਸਦੇ ਸ਼ੇਅਰਾˆ ਵਿੱਚੋˆ ਮਹਿਸੂਸ ਕੀਤੀਆˆ ਜਾ ਸਕਦੀਆˆ ਹਨ। ਜਿੱਥੇ ਕਿਤੇ ਇਨ੍ਹਾˆ ਧੁਨੀਆˆ ਦੇ ਪ੍ਰਗਟਾਵੇ ਲਈ ਕਿਸੇ ਰੂਪਕ ਜਾˆ ਬਿੰਬ ਦੀ ਵਰਤੋˆ ਕੀਤੀ ਗਈ ਹੈ, ਉੱਥੇ ਇਹਨਾˆ ਸ਼ੇਅਰਾˆ ਵਿੱਚ ਲੁਕਿਆ ਹੋਇਆ ਸਹਿਜ ਪ੍ਰਗਟਾਅ ਬੜੀ ਸਰਲਤਾ ਨਾਲ ਪ੍ਰਸਤੁਤ ਹੋਇਆ ਹੈ। ਸੰਧੂ ਵਿੱਚ ਗ਼ਜ਼ਲ ਦੇ ਰੂਪਕ ਪੱਖੋˆ ਏਨੀ ਪਰਪੱਕਤਾ ਆਈ ਹੈ ਕਿ ਕਿਤੇ ਵੀ ਵਜ਼ਨ ਬਹਿਰ ਅਤੇ ਤਕਨੀਕ ਵਿੱਚ ਕੋਈ ਕਮੀ ਲੱਭੀ ਨਹੀˆ ਜਾ ਸਕਦੀ। ਉਸਦੀਆˆ ਗ਼ਜ਼ਲਾˆ ਰੂਪਕ ਪੱਖ ਦੇ ਨਾਲ ਨਾਲ ਭਾਵ, ਵਿਚਾਰ, ਗਹਿਰਾਈ ਅਤੇ ਉਚਾਈ ਪੱਖੋˆ ਵੀ ਬਹੁਤ ਸਲਾਹੁਣਯੋਗ ਹਨ। ਸੰਧੂ ਦਾ ਲੰਬਾ ਜੀਵਨ ਤਜ਼ਰਬਾ ਅਤੇ ਪਰਪੱਕ ਦ੍ਰਸ਼ਿਟੀਕੋਣ ਉਸਦੀ ਕਾਵਿ ਰਚਨਾ ਨੂੰ ਤੀਖਣਭਾਵੀ ਬਣਾ ਕੇ ਵਿਦਵਤਾ ਦੇ ਉੱਚੇ ਮਿਆਰ ਨੂੰ ਸਿਰਜਦਾ ਹੈ, ਜਿਸ ਨਾਲ ਪਾਠਕ ਨੂੰ ਸੋਚਣ ਸਮਝਣ ਲਈ ਅਨੇਕ ਨੁਕਤੇ ਮਿਲਦੇ ਹਨ। ਸੰਧੂ ਕੋਲ ਕਹਿਣ ਨੂੰ ਵੀ ਬਹੁਤ ਕੁਝ ਹੈ ਅਤੇ ਕਹਿਣ ਦੀ ਤਕਨੀਕ ਅਤੇ ਸ਼ਬਦ ਭੰਡਾਰ ਵੀ ਅਥਾਹ ਹੈ। ਨਿਰਸੰਦੇਹ ਹਥਲੇ ਗ਼ਜ਼ਲ ਸੰਗ੍ਰਹਿ ਵਿੱਚ ਮੁਹੱਬਤ ਦਾ ਵਿਸ਼ਾ ਹੀ ਭਾਰੂ ਰਿਹਾ ਹੈ ਪਰ ਨਾਲ ਦੀ ਨਾਲ ਹੀ ਸੰਧੂ ਨੇ ਰਾਜਨੀਤਕ, ਸਮਾਜਿਕ, ਆਰਥਿਕ ਤੇ ਧਾਰਮਿਕ ਵਿਸ਼ੇ ਵੀ ਛੋਹੇ ਹਨ’।

ਡਾ. ਦੀਪਕ ਮਨਮੋਹਨ ਨੇ ਗ਼ਜ਼ਲ ਸੰਗ੍ਰਹਿ ‘ਢਲ ਰਹੇ ਐ ਸੂਰਜਾ’ ਰਿਲੀਜ਼ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਤੋਂ ਹਾਰੇ ਹੁੱਟੇ ਲੋਕਾਂ ਦਾ ਕਥਨ ਹੈ ਕਿ ਕਵਿਤਾ ਮਰ ਰਹੀ ਹੈ।ਵਾਰਤਕ ਦੇ ਮੁਕਾਬਲ ਕਵਿਤਾ ਹਲੂਣਦੀ ਹੈ।ਨਿਰੀਆਂ ਸੋਚਾਂ ਵਿਚ ਪੈਣ ਦੀ ਥਾਂਵੇਂ ਬੰਦਾ ਝੂਮ ਉਠਦਾ ਹੈ। ਪਰਪੱਕ ਗ਼ਜ਼ਲਗੋ ਸੰਧੂ ਤੋਂ ਅਜੇ ਸਾਨੂੰ ਹੋਰ ਵੀ ਰਚਨਾਵਾਂ ਦੀ ਆਸ ਹੈ। ਸੁਲੱਖਣ ਸਰਹੱਦੀ ਦੇ ਕਥਨ ਅਨੁਸਾਰ, ‘ਢਲ ਰਹੇ ਐ ਸੂਰਜਾ’ ਦੀ ਸ਼ਾਇਰੀ ਦੀਆਂ ਅਸੀਮ ਦਿਸ਼ਾਵਾਂ ਹਨ, ਇਹਨਾਂ ਨੂੰ ਕਿਸੇ ਇਕ ਹੀ ਦ੍ਰਿਸ਼ਟੀਕੋਣ ਤੋਂ ਨਹੀਂ ਜਾਚਿਆ ਪਰਖਿਆ ਜਾ ਸਕਦਾ। ਇਹਨਾਂ ਗ਼ਜ਼ਲਾਂ ਵਿਚ ਮਨੁਖਤਾ ਪ੍ਰਤੀ ਸੁਹਿਰਦਤਾ, ਹਨੇਰਿਆਂ ਪ੍ਰਤੀ ਘਿਰਣਾ ਅਤੇ ਵਿਆਪਕ ਸਰੋਕਾਰਾਂ ਪ੍ਰਤੀ ਮੁਖ਼ਾਤਿਬ ਹੋਣ ਦੀ ਸ਼ਿੱਦਤ ਹੈ। ਇਹ ਗ਼ਜ਼ਲਾਂ ਬਾਹਰੋਂ ਦਿਸਦੀਆਂ ਲਹਿਰਾਂ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਚਿੰਤਨ ਦੀਆਂ ਗਹਿਰਾਈਆਂ ਤਕ ਜਾਂਦੀਆਂ ਹਨ। ਇਹਨਾਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਜੁਗਤ ਅਤੇ ਤਕਨੀਕ ਨਾਲ ਮਸਲੇ ਪੇਸ਼ ਕੀਤੇ ਹਨ। ਉਸ ਦਾ ਬ੍ਰਿਤਾਂਤਕ ਸੱਚ ਸ਼ਿਅਰਾਂ ਵਿਚ ਨਿਰਉਚੇਚ ਪਰਗਟ ਹੁੰਦਾ ਹੈ ਅਤੇ ਸਹਿਜ ਨਾਲ ਪਾਠਕ, ਸਰੋਤੇ ਦੇ ਦਿਲ ਨੂੰ ਦਸਤਕ ਦੇਂਦਾ ਹੈ। ਉਸ ਦੇ ਕਈ ਸ਼ਿਅਰ ਕ੍ਰਿਸ਼ਮਾ ਮੁਖੀ ਅਤੇ ਸ਼ਾਇਰੀ ਦਾ ਹਾਸਲ ਹਨ’।
ਇਸ ਉਪਰੰਤ ਦਰਸ਼ਨ ਬੁੱਟਰ ਨੇ ਆਪਣੀ ਨਜ਼ਮ ‘ਜ਼ਰੂਰੀ ਨਹੀਂ’ ਪੜ੍ਹੀ :

‘ਜ਼ਰੂਰੀ ਨਹੀਂ
 ਹਰ ਜ਼ਖ਼ਮ ‘ਚੋਂ ਲਹੂ ਹੀ ਨਿਕਲੇ
 ਹਰ ਦਰਦ ਦੀ ਚੀਖ਼ ਮੌਲਿਕ ਹੋਵੇ
 ਹਰ ਸਤਰ ਵਿਸ਼ਰਾਮ ਚਿੰਨ ‘ਤੇ ਮੁੱਕੇ..’

ਇਸ ਉਪਰੰਤ ਹਾਜ਼ਰੀਨ, ਖ਼ਾਸ ਕਰਕੇ ਡਾ. ਦੀਪਕ ਮਨਮੋਹਨ ਦੀ ਫਰਮਾਇਸ਼ ਤੇ ਉਹਨਾਂ ਨੇ ਆਪਣੀ ਮਸ਼ਹੂਰ ਨਜ਼ਮ ‘ਨਾਮਕਰਣ’ ਸੁਣਾ ਕੇ ਸਭਦੀ ਵਾਹ-ਵਾਹ ਲੁੱਟ ਲਈ। ਸ਼ਮਸ਼ੇਰ ਸਿੰਘ ਸੰਧੂ ਨੇ ਕਿਤਾਬ ਰਿਲੀਜ਼ ਦੀ ਇਕੱਤਰਤਾ ਵਿਚ ਸ਼ਾਮਿਲ ਹੋਣ ਲਈ ਸਭਨਾਂ ਦਾ ਅਤੇ ਖ਼ਾਸ ਕਰਕੇ ਡਾ. ਦੀਪਕ ਮਨਮੋਹਨ, ਦਰਸ਼ਨ ਬੁੱਟਰ ਅਤੇ ਗੁਰਬਚਨ ਸਿੰਘ ਬਰਾੜ ਦਾ ਧੰਨਵਾਦ ਕੀਤਾ ਅਤੇ ਆਪਣੀ ਇਕ ਗ਼ਜ਼ਲ ਸੁਣਾਈ :

ਕਦੇ  ਆਕੇ  ਵੇਖੀਂ  ਕਿਵੇਂ  ਯਾਰ ਮੇਰੇ
ਸਦਾ  ਹੋਂਟ  ਮੇਰੇ  ਪਿਆਸੇ  ਨੇ  ਸਾਰੇ
ਘਰੇ  ਚੈਨ  ਮੈਨੂੰ  ਨਾ  ਆਰਾਮ ਬਾਹਰ
ਤੇਰੇ ਬਿਨ ਇਹ ਪਲਪਲ ਉਦਾਸੇ ਨੇ ਸਾਰੇ
ਪਛਾਣਾ ਮੈਂ ਤੈਨੂੰ  ਹੀ ਅਪਣਾ  ਮਸੀਹਾ
ਰਹੇ ਨਾ  ਖ਼ੁਦਾ ਦੀ  ਖ਼ੁਦਾਈ  ਵੀ  ਚੇਤੇ
ਇਹ ਚਾਨਣ ਸਵੇਰੇ ਤੇ ਮਹਿਕਾਂ ਬਹਾਰਾਂ
ਇਹ ਤੇਰੇ ਹੀ ਜਲਵੇ ਤੇ ਪਾਸੇ ਨੇ ਸਾਰੇ।

ਜੋਗਾ ਸਿੰਘ ਸਹੋਤਾ ਨੇ ਸ਼ਮਸ਼ੇਰ ਸਿੰਘ ਸੰਧੂ ਦੀ ਲਿਖੀ ਗ਼ਜ਼ਲ ਤਰੱਨਮ ਵਿਚ ਗਾਈ :

ਬੁਰਦਾਂ ਮੈਂ ਲਾ ਲੀਆਂ ਨੇ ਬਾਦਲ ਦੇ ਨਾਲ ਯਾਰੋ
ਡਾਢੇ  ਖਿ਼ਆਲ  ਅਥਰੇ  ਰੱਖੇ ਨੇ  ਪਾਲ ਯਾਰੋ।
ਦਸਤਕ  ਹਰੇਕ  ਮੈਨੂੰ  ਓਸੇ ਦੀ  ਸੋ ਹੈ ਦੇਂਦੀ
ਮੇਰੇ ਖਿ਼ਆਲ ਅੰਦਰ  ਜਿਸਦਾ ਖਿ਼ਆਲ ਯਾਰੋ।
ਖ਼ੁਸ਼ਬੂ ਦੇ ਵਾਂਗ ਮੇਰੀ  ਸਾਰੀ ਸੁਤਾ ਤੇ ਛਾਇਆ
ਧੂੜੀ ਵੀ ਉਸਦੇ ਰਾਹਦੀ ਲਗਦੀ ਗੁਲਾਲ ਯਾਰੋ।

ਉਸਤੋਂ ਬਾਦ ਮਹਿਦੀ ਹਸਨ ਦੀ ਉਰਦੂ ਗ਼ਜ਼ਲ ਵੀ ਸੁਣਾ ਕੇ ਸਮਾਂ ਬੰਨ੍ਹ ਦਿੱਤਾ।

ਚੰਡੀਗੜ ਤੋਂ ਆਈ ਕਵਿਤਰੀ ਸੁਦਰਸ਼ਨ ਵਾਲੀਆ ਨੇ ਇੱਕ ਖ਼ੂਬਸੂਰਤ ਗ਼ਜ਼ਲ ਸਾਂਝੀ ਕੀਤੀ :

ਕੱਚ ਦੇ ਵਸਤਰ ਜਦ ਤੋਂ ਬੰਦਾ ਹਰ ਪਲ ਪਾਈ ਫਿਰਦਾ ਹੈ
ਤਦ ਤੋਂ ਪੱਥਰ ਹਰ ਕੋਈ ਆਪਣੇ ਹੱਥ ਉਠਾਈ ਫਿਰਦਾ ਹੈ।
ਮੰਦਰ ਵਿਚ ਜੋ ਦੀਪ ਕਹਾਵੇ ਮਸਜਿਦ ਵਿਚ ਚਿਰਾਗ ਬਣੇ
ਇੱਕੋ ਜਗਦੀ ਜੋਤ ਦਾ ਨਾਂ ਕਿਉਂ ਧਰਮ ਵਟਾਈ ਫਿਰਦਾ ਹੈ।
ਦਰਦ ਪ੍ਰਾਹੁਣੇ ਦਿਲ ਦੇ ਵਿਹੜੇ ਜਦ ਤੋਂ ਆਸਣ ਲਾ ਬੈਠੇ
ਦਰਸ਼ਨ ਦਾ ਹੀ ਸਾਇਆ ਉਸ ਤੋਂ ਨਜ਼ਰ ਚੁਰਾਈ ਫਿਰਦਾ ਹੈ।

ਭੋਲਾ ਸਿੰਘ ਚੌਹਾਨ ਨੇ ਸ਼ਮਸ਼ੇਰ ਸਿੰਘ ਸੰਧੂ ਦੀ ਗ਼ਜ਼ਲ ਤਰਨਮ ਵਿਚ ਗਾਈ :

ਸੁਹਣੇ ਸਜਾਕੇ ਸੁਪਨੇ ਅਪਣੇ ਸਾਂ ਦੇਸ ਪਰਤੇ
ਬਣਕੇ ਖੜੇ ਸਵਾਲੀ ਅਪਣੇ ਹੀ ਜਾਕੇ ਦਰ ਤੇ। 

ਚੰਡੀਗੜ ਤੋਂ ਹੀ ਆਏ ਆਰ. ਐੱਸ. ‘ਫ਼ਰਾਜ਼’ ਨੇ ਇੱਕ ਪਿਆਰੀ ਗ਼ਜ਼ਲ ਸਾਂਝੀ ਕੀਤੀ :

ਚੇਤੇ ਹੋਰ ਕਰਾਂ ਨਾ ਯਾਦਾਂ  ਮੁੱਖ ਸਾਥੋਂ ਧੋਇਆ ਨੀ ਜਾਣਾ,
ਸ਼ਾਡੇ ਸ਼ੀਸ਼ੇ ਦਿਲ ਤੋਂ ਸੱਜਣਾ ਪੱਥਰ ਹੁਣ ਹੋਇਆ ਨੀ ਜਾਣਾ।
ਜੋ ਚਾਹੇਂ ਤੂੰ ਕਹਿ ਲੈ ਸਾਜਨ ਪਰ ਮਿਲਨਾ ਗਿਲਨਾ ਛੱਡੀਂ ਨਾ,
ਇੱਕਲੇ ਪੁਣੇ ਵਿਸ ਰਹਿ ਕੇ ਹੁਣ ਤਾਂ ਜੀਂਦੇ ਜੀਅ ਮੋਇਆ ਨੀ ਜਾਣਾ।

ਡਾ. ਬਲਜਿੰਦਰ ਕੌਰ, ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ, ਮੁਕਤਸਰ, ਨੇ ਸ਼ਮਸ਼ੇਰ ਸਿੰਘ ਸੰਧੂ ਨੂੰ ਨਵੀਂ ਕਿਤਾਬ ਦੀ ਵਧਾਈ ਦਿੰਦੇ ਹੋਏ ਕਿਹਾ – ‘ਚੰਗੀ ਕਿਰਤ ਹਮੇਸ਼ਾ ਜਵਾਨ ਰਹਿਂਦੀ ਹੈ, ਦਿਲ ਦੀ ਅਵਾਜ਼ ਬੁੱਢੀ ਨਹੀਂ ਹੁੰਦੀ, ਸੂਰਜ ਦਾ ਢਲਨਾ ਨਜ਼ਰ ਦਾ ਭੁਲੇਖਾ ਹੈ। ਸ਼ਮਸ਼ੇਰ ਸਿੰਘ ਜੀ ਸਾਨੂੰ ਤੁਹਾਡੇ ਕੋਲੋਂ ਅਜੇ ਹੋਰ ਵੀ ਬਹੁਤ ਸੰਭਾਵਨਾ ਦੀ ਆਸ ਹੈ’।

ਪ੍ਰੋ ਮਨਜੀਤ ਸਿੰਘ ਸਿਧੂ ਨੇ ਸ਼ਮਸ਼ੇਰ ਸੰਧੂ ਨੂੰ ਪੁਸਤਕ ਰੀਲੀਜ਼ ਹੋਣ ਦੀ ਵਧਾਈ ਦਿਤੀ। ਚੰਦ ਸਿੰਘ ਸਦਿਓੜਾ ਨੇ ਕਿਹਾ – ‘ਸੰਧੂ ਸਾਹਿਬ ਦੀ ਛੇਵੀਂ ਗ਼ਜ਼ਲ ਪੁਸਤਕ ਦੇ ਲੋਕ ਅਰਪਣ ਤੇ ਉਹਨਾਂ ਨੂੰ ਤੇ ਉਹਨਾਂ ਵਲੋਂ ਸਿਰਜੀ ਗਈ ਸਭਾ ਰਾਈਟਰਜ਼ ਫੋਰਮ ਨੂੰ ਵਿਸ਼ੇਸ਼ ਮੁਬਾਰਕਬਾਦ। ਪੰਜਾਬੀ ਦਿਆਂ ਸਮੁਹ ਸਾਹਿਤਕ ਹਸਤੀਆਂ ਦੇ ਦਰਸ਼ਨ ਕਰਕੇ ਮਨ ਗਦ-ਗਦ ਹੋ ਗਿਆ’। 
  
ਤਰਲੋਕ ਸਿੰਘ ਸੈਂਭੀ ਨੇ ਸ਼ਮਸ਼ੇਰ ਸਿੰਘ ਸੰਧੂ ਦੀ ਗ਼ਜ਼ਲ ਤਰਨਮ ਵਿਚ ਗਾ ਕੇ ਸੁਣਾਈ :

ਚਮਕਣ ਹਜ਼ਾਰ ਜੁਗਨੂੰ ਤਾਰੇ ਹਟਾਣ ਨ੍ਹੇਰਾ
ਰਸਤਾ ਬੜਾ ਹਨੇਰਾ ਤੇਰੇ ਬਿਨਾ ਹੈ ਮੇਰਾ।

ਹਰਨੇਕ ਬਧਨੀ ਨੇ ਗ਼ਜ਼ਲ ‘ਕਿੰਨਾ ਚਿਰ ਹੋਰ’ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ :

ਇਸ ਅਮੀਰ ਦੇਸ਼ ਦੇ ਗ਼ਰੀਬ ਲੋਗ, 
ਮਰਦੇ ਰਹਿਣਗੇ ਕਿੱਨਾ ਚਿਰ ਹੋਰ।

ਡਾ. ਮਹਿੰਦਰ ਸਿੰਘ ਨੇ ਸ਼ਮਸ਼ੇਰ ਸੰਧੂ ਨੂੰ ਸਿਕਸਰ ਮਾਰਨ ਦੀ ਵਧਾਈ ਦੇਂਦਿਆਂ ਕਿਹਾ ਕਿ ਹੁਣ ਉਹ ਸਤਵੀਂ ਪੁਸਤਕ ਦੇ ਇੰਤਜ਼ਾਰ ਵਿਚ ਹਨ। ਕਸ਼ਮੀਰਾ ਸਿੰਘ ਚਮਨ ਹੋਰਾਂ ਆਪਣੇ ਸੰਧੂ ਦੀ ਸਫਲਤਾ ਤੇ ਮਾਣ ਕਰਦਿਆਂ ਆਪਣੀ ਇਕ ਖ਼ੂਬਸੂਰਤ ਗ਼ਜ਼ਲ ਸਾਂਝੀ ਕੀਤੀ। ਜਸਵੰਤ ਸਿੰਘ ਹਿੱਸੋਵਾਲ ਨੇ ਪੁਸਤਕ ਰਿਲੀਜ਼ ਦੀ ਸਭਨੂੰ ਵਧਾਈ ਦਿੱਤੀ।ਹਰਕੰਵਲਜੀਤ ਸਾਹਿਲ ਨੇ ਦੋ ਖ਼ੂਬਸੂਰਤ ਨਜ਼ਮਾਂ ਸਾਂਝੀਆਂ ਕੀਤੀਆਂ :

ਕਦੇ ਪੈਰਾਂ ਨਾਲ ਤੁਰਦੇ ਸਾਂ
ਧਰਤ ਨਾਲ ਨਾਲ ਤੁਰਦੀ ਸੀ
ਤੇ ਸਿਰ ਤੇ ਅਕਾਸ਼ ਦਾ ਸਾਇਆ ਹੁੰਦਾ ਸੀ’
ਜਦੋਂ ਮੈਂ ਕੌਮਨਿਸਟ ਹੂੰਦਾ ਸਾਂ ਤਾਂ.....’

ਸਰੂਪ ਸਿੰਘ ਮੰਡੇਰ ਨੇ ਕੈਨੇਡਾ ਦੇ ਤੇ ਲਿਖੀ ਆਪਣੀ ਕਵਿਤਾ ਪੜ੍ਹਕੇ ਸਭਨੂੰ ਕੈਨੇਡਾ ਡੇ ਦੀ ਵਧਾਈ ਦਿੱਤੀ :

ਰਲ ਮਿਲ ਆਓ ਸਾਰੇ, ਕੈਨੇਡਾ ਦਿਵਸ ਮਨਾਈਏ’

ਗੁਰਬਚਨ ਸਿੰਘ ਬਰਾੜ ਹੋਰਾਂ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਦੀ ਸ਼ਾਨਦਾਰ ਕਾਮਯਾਬੀ ਤੇ ਰਾਈਟਰਜ਼ ਫੋਰਮ ਵਲੋਂ ਸਨਮਾਨ ਪਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਜਾਵੇਦ ਨਿਜ਼ਾਮੀਂ ਨੇ ਉਰਦੂ ਵਿਚ ਆਪਣੀ ਨਜ਼ਮ ‘ਜ਼ਿੰਦਗੀ ਔਰ ਮੌਤ’ ਸੁਣਾਕੇ ਖ਼ੁਸ਼ ਕਰ ਦਿੱਤਾ। ਸਲਾਹੁਦੀਨ ਸਬਾ ਸ਼ੇਖ਼ ਹੋਰਾਂ ਉਰਦੂ ਵਿਚ ਲਿਖਿਆਂ ਦੋ ਰਚਨਾਵਾਂ ਸਾਂਝੀਆਂ ਕੀਤੀਆਂ :

ਬਤਾਏ ਕੌਨ ਬਰਪਾ ਤੇਰੇ ਦਿਲ ਮੇਂ ਤੂਫ਼ਾਨ ਕਯੂੰ ਨਹੀਂ ਹੌਤਾ’
ਯਹ ਕਿਸਕੀ ਆਮਦ ਹੈ, ਉਜਾਲਾ ਸਾ ਹੈ ਹਰ ਸੂ’
ਜੱਸ ਚਾਹਲ ਨੇ ਆਪਣੀ ਹਿੰਦੀ ਦੀ ਇਹ ਗ਼ਜ਼ਲ ਸੁਣਾਕੇ ਬੁਲਾਰਿਆਂ ਵਿਚ ਹਾਜ਼ਰੀ ਲਗਵਾ ਲਈ :

ਜਾਨੇ ਕਯੋਂ ਹਰ ਸ਼ਖ਼ਸ ਮੁਝੇ, ਖਾਲੀ ਪੈਮਾਨਾ ਲਗਤਾ ਹੈ
ਖ਼ੁਦ ਸੇ ਭਾਗ ਰਹਾ ਹੋ ਜਯੂੰ, ਕੋਈ ਦੀਵਾਨਾ ਲਗਤਾ ਹੈ।
    
ਇਹਨਾਂ ਬੁਲਾਰਿਆਂ ਤੋਂ ਇਲਾਵਾ ਪੈਰੀ ਮਾਹਲ, ਬੀਬੀ ਮਹਿੰਦਰ ਸੰਧੂ, ਬੀਬੀ ਹਰਪ੍ਰੀਤ ਸੰਧੂ, ਬੀਬੀ ਰਾਜਵਿੰਦਰ ਸੰਧੂ, ਹਰਲੀਨ ਕੌਰ, ਚੇਤਨਬੀਰ ਸਿੰਘ ਸੰਧੂ, ਅਜੈਬੀਰ ਸਿੰਘ ਸੰਧੂ, ਸਰੀਨਾ ਸੰਧੂ, ਜਗੀਰ ਸਿੰਘ ਘੁੰਮਨ, ਤਾਰਿਕ ਮਲਿਕ, ਬਲਵੰਤ ਸਿੰਘ ਧਾਲੀਵਾਲ, ਬੀਬੀ ਰਾਜਿੰਦਰ ਧਾਲੀਵਾਲ, ਬਖਸ਼ੀਸ਼ ਗੋਸਲ, ਜਤਿੰਦਰ ਸਿੰਘ ਸਵੈਚ ਤੇ ਉਸ ਦੇ ਮਾਤਾ ਜੀ ਹੋਰਾਂ ਨੇ ਵੀ ਸਭਾ ਦੀ ਰੌਣਕ ਵਧਾਈ।ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਸੀ। ਸਭਾ ਦੀ ਕਾਰਵਾਈ ਜਾਰੀ ਰਖਦੇ ਹੋਏ ਸਭਨੇ ਇਸਦਾ ਅਨੰਦ ਮਾਣਿਆ।ਜੱਸ ਚਾਹਲ ਨੇ ਸਭਾ ਦੀ ਸਮਾਪਤੀ ਕਰਨ ਤੋਂ ਪਹਿਲਾਂ ਸਭਦਾ ਧੱਨਵਾਦ ਕਰਦਿਆਂ ਅਗਸਤ ਦੀ ਇਕਤਰਤਾ ਲਈ ਸਾਰਿਆਂ ਨੂੰ ਸੱਦਾ ਦਿੱਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿਚਰਵਾਰ, 6 ਅਗਸਤ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609 ਜਾਂ 403-613-8887, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912, ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 403-988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 681-8281 ਤੇ ਸੰਪਰਕ ਕਰ ਸਕਦੇ ਹੋ।

****

No comments: