ਜਿੰਦਗੀ ਅਤੇ ਮੌਤ......... ਨਜ਼ਮ/ਕਵਿਤਾ / ਧਰਮਿੰਦਰ ਭੰਗੂ


ਚਲਦੀ ਹਵਾ ਠੰਡਕ ਦੇਵੇ,
ਹੋਣ ਮਹਿਕਾਂ ਖਿਲਰੀਆਂ ਚੁਫੇਰੇ,
ਦੁਨੀਆਂ ਦਾ ਹਰ ਕੋਈ ਆਪਣਾ ਲੱਗੇ,
ਹੱਸਣ ਨੂੰ ਜੀ ਕਰੇ ਓਚੀ-ਓਚੀ,
ਦਿਲ ਕਰੇ,
ਰਾਹ ਜਾਂਦੇ ਰਾਹੀ ਨਾਲ,
ਯਾਰੀ ਪਾਓਣ ਨੂੰ,
ਅੰਬਰਾਂ 'ਚ ਓਡਣ ਨੂੰ,
ਸਮੁੰਦਰਾਂ 'ਚ ਨਹਾਉਣ ਨੂੰ,
ਬਸ ਇਹੋ ਜਿੰਦਗੀ ਹੈ,
ਜੋ ਹਰ ਪਲ ਜੀਵੀ ਜਾਂਦੀ ਹੈ....
ਅਤੇ

ਜਦੋਂ ਚਲਦੀ ਹਵਾ ਨਾ ਦੇਵੇ ਸੁਆਦ,
ਆਲੇ -ਦੁਆਲੇ ਦੀ ਨਾ ਹੋਵੇ ਕੋਈ ਸੁਰਤ,
ਦੁਨੀਆਂ,
ਇਹ ਸਾਰੀ ਦੁਨੀਆਂ,
ਬੇਗਾਨੀ ਲੱਗੇ,
ਜੀ ਕਰੇ,
ਅਪਣਿਆਂ ਤੋਂ ਵੀ ਦੂਰ ਜਾਣ ਨੂੰ,
ਨਾ ਅਕਾਸ਼ ਬਾਰੇ ਸੋਚਣ ਨੂੰ ਦਿਲ ਕਰੇ,
ਨਾ ਸਮੁੰਦਰਾਂ ਬਾਰੇ ਸੋਚਣ ਨੂੰ
ਇਹ ਮੋਤ ਹੈ,
ਇਸ ਤੋਂ ਬਾਅਦ,
ਇਨਸਾਨ ਜਿੰਦਾ ਨਹੀਂ,
ਭਾਵੇਂ ਸਾਹ ਚਲਦਾ ਰਵੇ,
ਤੇ ਦਿਲ ਧੜਕਦਾ....
****

No comments: