ਡਾ.ਚਮਨ ਲਾਲ ਆਸਟ੍ਰੇਲੀਆ ‘ਚ ਸਨਮਾਨਿਤ.......... ਸਨਮਾਨ ਸਮਾਰੋਹ / ਬਲਜੀਤ ਖੇਲਾ


ਸਿਡਨੀ : ਸ਼ਹੀਦੇ ਆਜਮ ਸ.ਭਗਤ ਸਿੰਘ ਦੇ ਜੀਵਨ ਵਾਰੇ ਖੋਜ ਕਰਕੇ ਕਿਤਾਬਾਂ ਸਮੇਤ ਹੋਰ ਕਈ ਕਿਤਾਬਾਂ ਲਿਖਣ ਵਾਲੇ ਪ੍ਰਸਿੱਧ ਸਕਾਲਰ ਡਾ.ਚਮਨ ਲਾਲ ਜੀ ਇਹਨੀਂ ਦਿਨੀਂ ਆਸਟ੍ਰੇਲੀਆ ਪਹੁੰਚੇ ਹੋਏ ਹਨ। ਡਾ.ਚਮਨ ਲਾਲ ਜੀ ਦੇ ਸਿਡਨੀ ਪਹੁੰਚਣ ਤੇ ਉਹਨਾਂ ਦਾ ਵਿਦਿਆਰਥੀ ਰਹਿ ਚੁੱਕੇ ਸਵਰਨ ਬਰਨਾਲਾ ਤੇ “ਪੰਜਾਬੀ ਵਰਲਡ ਇੰਟਰਟੈਂਨਰਜ” ਵਲੋਂ ਇੱਕ ਰੂਬਰੂ ਸਮਾਗਮ ਸਿਡਨੀ ਦੇ ਯੂਨੀਕ ਇੰਟਰਨੈਸ਼ਨਲ ਕਾਲਜ ‘ਚ ਰੱਖਿਆ ਗਿਆ। ਇਸ ਰੂਬਰੂ ‘ਚ ਸਿਡਨੀ ਦੇ ਭਾਰੀ ਗਿਣਤੀ ਸਾਹਿਤਕ ਸੱਜਣ ਸ਼ਾਮਿਲ ਹੋਏ।ਰੂਬਰੂ ਦੀ ਸ਼ੁਰੂਆਤ ਮੰਚ ਸੰਚਾਲਕ ਹਰਜਿੰਦਰ ਜੌਹਲ ਵਲੋਂ ਕੀਤੀ ਬਾਅਦ ‘ਚ ਪੰਜਾਬੀ ਪੱਤਰਕਾਰ ਅਮਰਜੀਤ ਖੇਲਾ, ਪੰਜਾਬੀ ਲੇਖਕ ਨਿੰਦਰ ਘੁਗਿਆਣਵੀ, ਡਾ.ਗੁਰਚਰਨ ਸਿੱਧੂ, ਰਣਜੀਤ ਖੈੜਾ ਤੇ ਡਾ.ਇਜਾਜ ਖਾਨ ਨੇ ਸੰਬੋਧਨ ਕੀਤਾ ਤੇ ਡਾ.ਚਮਨ ਲਾਲ ਨੂੰ ਜੀ ਆਇਆਂ ਕਿਹਾ। 



ਇਸ ਮੌਕੇ ਬੋਲਦੇ ਡਾ.ਚਮਨ ਲਾਲ ਹਾਜਿਰ ਸਭਨਾਂ ਦਾ ਧੰਨਵਾਦ ਕੀਤਾ ਤੇ ਆਪਣੇ ਹੁਣ ਤੱਕ ਦੇ ਸਫਰ ਵਾਰੇ ਕੁੱਝ ਤਜਰਬਿਆਂ ਦੇ ਨਾਲ-2 ਹਿੰਦ-ਪਾਕਿ ਦੀ ਦੋਸਤੀ ਨੂੰ ਵਧਾਉਣ ਹਿੱਤ ਯਤਨ ਆਰੰਭਣ ਉੱਤੇ ਵੀ ਜੋਰ ਦਿੱਤਾ। ਨਾਲ ਹੀ ਡਾ.ਚਮਨ ਲਾਲ ਨੇ ਕਿਹਾ ਕਿ ਅਸੀਂ ਜਿਹੜੇ ਵੀ ਮੁਲਕ ‘ਚ ਰਹੀਏ ਸਾਨੂੰ ਉਸ ਮੁਲਕ ਦੇ ਤੌਰ ਤਰੀਕਿਆਂ ਨੂੰ ਅਪਨਾਉਣ ਦੇ ਨਾਲ-2 ਉੱਥੇ ਵਸਦੇ ਭਾਈਚਾਰੇ ਨਾਲ ਸਾਂਝ ਵਧਾ ਕੇ ਉਹਨਾਂ ਦੇ ਦੁੱਖਾਂ ਸੁੱਖਾਂ ‘ਚ ਸ਼ਾਮਿਲ ਹੋਣਾ ਚਾਹੀਦਾ ਹੈ। ਇਸ ਮੌਕੇ ਡਾ.ਚਮਨ ਲਾਲ ਨੇ ਆਪਣੇ ਵਲੋਂ ਲਿਖੀ ਇੱਕ ਕਿਤਾਬ “ਪੰਜਾਬੀ ਵਰਲਡ ਇੰਟਰਟੈਂਨਰਜ” ਦੇ ਪ੍ਰਬੰਧਕਾਂ ਨੂੰ ਭੇਂਟ ਕੀਤੀ ਤੇ ਅਖੀਰ ‘ਚ ਸਭ ਨੇ ਡਾ.ਚਮਨ ਲਾਲ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਵਿੰਦਰ ਪੰਧੇਰ, ਹਰਮੰਦਰ ਕੰਗ, ਅਵਤਾਰ ਬਿੱਲੂ, ਅਮਰਿੰਦਰ ਬਾਜਵਾ, ਸ਼ਾਮ ਕੁਮਾਰ, ਸੁਰਿੰਦਰ ਸਿੰਘ, ਚਰਨਪ੍ਰਤਾਪ ਸਿੰਘ, ਦਵਿੰਦਰ ਧਾਰੀਆ, ਹਰਕੀਰਤ ਸੰਧਰ, ਰਾਜਪਾਲ ਸੰਧੂ ਤੇ ਹੋਰ ਬਹੁਤ ਸਾਰੇ ਸੱਜਣ ਮੌਜੂਦ ਸਨ।

****

No comments: