ਬਿੰਬ ਸੱਜਣਾ ਦਾ......... ਨਜ਼ਮ/ਕਵਿਤਾ / ਕੁਲਦੀਪ ਸ਼ਰਮਾ

ਅੱਖਾਂ ਦੀਆਂ ਟਿੰਡਾਂ ਰਾਹੀਂ, ਨੀਰ ਏਨਾ ਵਹਿ ਗਿਆ
ਦਿਲ ਮਰ ਜਾਣਾ ਸੁੱਕੇ ਖੂਹ ਜਿਹਾ ਰਹਿ ਗਿਆ

ਟਿੰਡਾਂ ਮਰ ਜਾਣੀਆਂ ਨੂੰ, ਖਾ ਗਿਆ ਜੰਗਾਲ ਲੋਕੋ
ਨੀਰ ਸੁੱਕ ਗਿਆ, ਪੱਲੇ ਚਸ਼ਮਾ (ਐਨਕ) ਹੈ ਰਹਿ ਗਿਆ

ਦਿਸਦਾ ਹੈ ਅੱਖੀਆਂ ‘ਚੋਂ ਹੁਣ ਭਾਵੇਂ ਝੌਲਾ ਝੌਲਾ,
ਪਰ ਸ਼ੀਸ਼ੇ ਤੇ ਬਿੰਬ ਸੱਜਣਾ ਦਾ ਰਹਿ ਗਿਆ


ਸਧਰਾਂ ਨਿਮਾਣੀਆਂ ਦੀ, ਖੇਤੀ ਮਰ-ਮੁੱਕ ਗਈ,
ਖੇਤੀਹਾਰਾ, ਇਹ ਵਿਚਾਰਾ, ਹੌਕਿਆਂ ਲਈ ਰਹਿ ਗਿਆ

****


No comments: