ਜ਼ੋਰਾ ਸਿੰਘ ਸੰਧੂ ਕ੍ਰਿਤ 'ਮੈਂ ਅਜੇ ਨਾ ਵਿਹਲੀ' 'ਤੇ ਭਰਵੀਂ ਵਿਚਾਰ ਗੋਸ਼ਟੀ.......... ਵਿਚਾਰ-ਗੋਸ਼ਟੀ / ਡਾ. ਪਰਮਿੰਦਰ ਸਿੰਘ ਤੱਗੜ


ਸਾਹਿਤ ਸਭਾ ਕੋਟਕਪੂਰਾ ਵੱਲੋਂ ਸਭਾ ਦੇ ਸਰਪ੍ਰਸਤ ਤੇ ਗਲਪਕਾਰ ਜ਼ੋਰਾ ਸਿੰਘ ਸੰਧੂ ਦੇ ਨਾਵਲ 'ਮੈਂ ਅਜੇ ਨਾ ਵਿਹਲੀ' 'ਤੇ ਵਿਚਾਰ ਗੋਸ਼ਟੀ ਸਮਾਗਮ ਕਰਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਕਾਮਰੇਡ ਸੁਰਜੀਤ ਗਿੱਲ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਸਭਾ ਦੇ ਪ੍ਰਧਾਨ ਸ਼ਾਮ ਸੁੰਦਰ ਅਗਰਵਾਲ, ਗਲਪਕਾਰ ਜ਼ੋਰਾ ਸਿੰਘ ਸੰਧੂ ਸ਼ਾਮਲ ਸਨ। ਸਮਾਗਮ ਦੇ ਆਗ਼ਾਜ਼ ਮੌਕੇ ਸੁਨੀਲ ਚੰਦਿਆਣਵੀ ਨੇ ਗ਼ਜ਼ਲ, ਗਾਇਕ ਰਾਜਿੰਦਰ ਰਾਜਨ ਨੇ ਹਿੰਦ-ਪਾਕ ਸਬੰਧਾਂ ਦੀ ਤਰਜ਼ਮਾਨੀ ਕਰਦਾ ਭਾਵਪੂਰਤ ਗੀਤਅਤੇ ਗ਼ਜ਼ਲਕਾਰ ਸੁਰਿੰਦਰਪ੍ਰੀਤ ਘਣੀਆ ਨੇ ਤਾਜ਼ਾ ਗ਼ਜ਼ਲ ਦੇ ਸ਼ਿਅਰਾਂ 'ਉਹ ਕਿੰਨੇ ਚਿਹਰਿਆਂ ਨੂੰ ਕਾਗ਼ਜ਼ਾਂ 'ਤੇ ਰੋਜ਼ ਵਾਹੁੰਦਾ ਹੈ, ਉਹਤੋਂ ਇਕ ਆਪਣੇ ਦਿਲ ਦਾ ਦਰਦ ਹੀ ਨਾ ਚਿਤਰਿਆ ਜਾਵੇ' ਪੇਸ਼ ਕਰਕੇ ਸਰੋਤਿਆਂ ਤੋਂ ਦਾਦ ਲਈ।  ਡਾ. ਦਵਿੰਦਰ ਸੈਫ਼ੀ ਨੇ ਲੋਕ ਅਰਪਤ ਹੋਣ ਜਾ ਰਹੇ ਕਹਾਣੀ ਸੰਗ੍ਰਹਿ 'ਬਿਗ਼ਾਨਾ ਘਰ' ਬਾਰੇ ਪਰਚਾਨੁਮਾ ਜਾਣ ਪਛਾਣ ਕਰਾਈ। 'ਬਿਗ਼ਾਨਾ ਘਰ' ਨੂੰ ਲੋਕ ਅਰਪਤ ਕਰਨ ਦੀ ਰਸਮ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਪ੍ਰਸਿਧ ਪੱਤਰਕਾਰ ਗੁਰਮੀਤ ਸਿੰਘ ਕੋਟਕਪੂਰਾ ਅਤੇ  ਕੰਵਲਜੀਤ ਭੱਠਲ ਸੰਪਾਦਕ 'ਕਲਾਕਾਰ' ਸ਼ਾਮਲ ਸਨ। ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਮੁਕਤਸਰ ਦੇ ਡਾ. ਬਲਕਾਰ ਸਿੰਘ ਨੇ 'ਮੈਂ ਅਜੇ ਨਾ ਵਿਹਲੀ' ਨਾਵਲ 'ਤੇ ਲਿਖ਼ਤ ਪੱਖ ਤੋਂ ਪਰਚਾ ਪੇਸ਼ ਕਰਦਿਆਂ ਨਾਵਲ ਨੂੰ ਪੜ੍ਹੇ ਲਿਖੇ ਸਾਧਨ ਸੰਪੰਨ ਵਰਗ ਦੇ ਲੋਕਾਂ ਦੀਆਂ ਮਨੋਸਥਿਤੀਆਂ ਦੀ ਪੇਸ਼ਕਾਰੀ ਕਿਹਾ। ਡਾ. ਸੁਰਜੀਤ ਬਰਾੜ ਨੇ ਇਸ ਨੂੰ ਮਧਵਰਗੀ ਅਹਿਸਾਸਾਂ ਦੀ ਅਭਿਵਿਅਕਤੀ ਕਿਹਾ ਅਤੇ ਪੰਜਾਬੀ ਨਾਵਲ ਵਿਚ ਰੂਸੀ ਨਾਵਲਾਂ ਵਾਂਗ ਕਿਸੇ ਵਿਸ਼ੇਸ਼ ਦਰਸ਼ਨ ਦੀ ਪੇਸ਼ਕਾਰੀ ਦੀ ਘਾਟ ਦੀ ਗੱਲ ਆਖੀ। ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਆਪਣੇ ਵਿਕਲੋਤਰੇ ਅੰਦਾਜ਼ ਵਿਚ ਨਾਵਲ ਦੇ ਵਿਭਿੰਨ ਪੱਖਾਂ ਉਤੇ ਹਲਕੇ ਫ਼ੁਲਕੇ ਲਹਿਜ਼ੇ ਵਿਚ ਗੰਭੀਰ ਟਿੱਪਣੀਆਂ ਰਾਹੀਂ ਆਪਣੇ ਸੰਬੋਧਨ ਨੂੰ ਵਿਹਾਰਕ ਪਰਚੇ ਦਾ ਰੂਪ ਦਿੱਤਾ। ਡਾ. ਗੁਰਚਰਨ ਸਿੰਘ ਨੇ ਨਾਵਲ ਦੀ ਸਿਫ਼ਤ ਦੇ ਨਾਲ਼-ਨਾਲ਼ ਨਾਮੀ ਪ੍ਰਕਾਸ਼ਕਾਂ ਦਾ ਨਾਂਅ ਲੈ ਕੇ ਵਰਦਿਆਂ ਉਨਾ ਦੁਆਰਾ ਲੇਖਕਾਂ ਦੀ ਆਰਥਿਕ ਲੁੱਟ ਅਤੇ ਪੁਸਤਕਾਂ ਵਿਚ ਛੱਡੀਆਂ ਜਾ ਰਹੀਆਂ ਸ਼ਬਦਜੋੜਾਂ ਦੀ ਗ਼ਲਤੀਆਂ ਰਾਹੀਂ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਵਿਗਾੜਨ ਦਾ ਮੁੱਦਾ ਉਠਾਇਆ। ਹੋਰ ਬੁਲਾਰਿਆਂ ਵਿਚ ਕਾਮਰੇਡ ਸੁਰਜੀਤ ਗਿੱਲ, ਬਲਦੇਵ ਸਿੰਘ ਸੜਕਨਾਮਾ, ਪ੍ਰਿੰਸੀਪਲ ਦਰਸ਼ਨ ਸਿੰਘ, ਪ੍ਰੋ. ਨਛੱਤਰ ਸਿੰਘ ਖੀਵਾ। ਹਾਜ਼ਰ ਸਾਹਿਤ ਸੰਗੀਆਂ ਅਤੇ ਸਾਹਿਤਕਾਰਾਂ ਵਿਚ ਪ੍ਰੋ. ਸਾਧੂ ਸਿੰਘ, ਪ੍ਰੋ. ਪ੍ਰੀਤਮ ਸਿੰਘ ਭੰਗੂ, ਚਰਨਜੀਤ ਸਿੰਘ ਬਰਾੜ, ਜਲੌਰ ਸਿੰਘ ਬਰਾੜ, ਡਾ. ਹਰਜਿੰਦਰ ਸੂਰੇਵਾਲੀਆ, ਖੁਸ਼ਵੰਤ ਬਰਗਾੜੀ ਤੇ ਸਤਿੰਦਰ ਕੌਰ, ਮਹਿੰਦਰ ਕੌਰ, ਦੇਵਿੰਦਰ ਅਰਸ਼ੀ, ਅਮ੍ਰਿਤ ਜੋਸ਼ੀ, ਨਵਰਾਹੀ ਘੁਗਿਆਣਵੀ, ਨਿਰਮੋਹੀ ਫ਼ਰੀਦਕੋਟੀ, ਡਾ. ਦਰਸ਼ਨ ਪੰਨੂ, ਰਾਜਿੰਦਰ ਬੇਗਾਨਾ, ਕੁਲਦੀਪ ਮਾਣੂੰਕੇ, ਰਾਜਿੰਦਰ ਜੱਸਲ, ਲਾਲ ਸਿੰਘ ਕਲਸੀ, ਮਾਸਟਰ ਹਰਨਾਮ ਸਿੰਘ, ਵਿਸ਼ਵਜੋਤੀ ਧੀਰ, ਅਨੰਤ ਗਿੱਲ, ਜਸਵੀਰ ਭਲੂਰੀਆ, ਬਿੱਕਰ ਸਿੰਘ ਆਜ਼ਾਦ, ਪ੍ਰੀਤਮ ਸਿੰਘ ਚਾਹਲ, ਗੁਰਮੇਲ ਕੌਰ, ਕੰਵਲਜੀਤ ਕੌਰ, ਪ੍ਰੀਤ ਜੱਗੀ, ਮਨਜੀਤ ਪੁਰੀ, ਬਲਦੇਵ ਗੋਂਦਾਰਾ, ਜਰਨੈਲ ਨਿਰਮਲ, ਕਾਮਰੇਡ ਗੀਟਨ ਸਿੰਘ, ਪ੍ਰੋ. ਦਰਸ਼ਨ ਸਿੰਘ ਸੰਧੂ, ਦਰਸ਼ਨ ਗਿੱਲ ਬਠਿੰਡਾ, ਸੁਰਿੰਦਰ ਮਚਾਕੀ, ਬਲਬੀਰ ਸਿੰਘ, ਗੁਰਨਾਮ ਸਿੰਘ ਦਰਸ਼ੀ, ਗੁਰਮੇਲ ਸਿੰਘ ਮੂਰਤੀਕਾਰ ਸ਼ਾਮਲ ਸਨ। ਮੰਚ ਸੰਚਾਲਨ ਗੁਰਜਿੰਦਰ ਮਾਹੀ ਅਤੇ ਹਰਮਿੰਦਰ ਸਿੰਘ ਕੋਹਾਰਵਾਲਾ ਨੇ ਕੀਤਾ।



No comments: