ਹਾਲੈਂਡ ਦੇ 7 ਵੇਂ ਖੇਡ ਮੇਲੇ ਵਿਚ ਕਬੱਡੀ ਵਿੱਚ ਇਟਲੀ ਤੇ ਫੁੱਟਬਾਲ ਵਿੱਚ ਐਮਸਟਾਡਮ ਬਾਜੀ ਮਾਰ ਗਿਆ……… ਖੇਡ ਮੇਲਾ / ਅਮਰਜੀਤ ਸਿੱਧੂ


ਹਮਬਰਗ : ਬੀਤੇ ਦਿਨ ਯੂਰਪ ਦੇ ਖੇਡ ਮੇਲਿਆਂ ਦੀ ਸੁਰੂਆਤ ਕਰਦੇ ਹੋਏ ਪੰਜਾਬ ਸਪੋਰਟਸ ਓਵਰਸੀਜ ਕਲੱਬ ਐਮਸਟਾਡਮ ਹਾਲੈਂਡ ਵਲੋਂ ਸੱਤਵਾਂ ਖੇਡ ਮੇਲਾ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ, ਸ੍ਰੀ ਸ਼ਿਵ ਲਾਲ, ਸ: ਪ੍ਰਿਤਪਾਲ ਸਿੰਘ, ; ਬਲਜੀਤ ਸਿੰਘ, ਸ: ਗੁਰਮੁਖ ਸਿੰਘ ਸ਼ੇਰਗਿਲ, ਸ: ਕਰਤਾਰ ਸਿੰਘ, ਸ: ਬਲਿਹਾਰ ਸਿੰਘ ਅਤੇ ਮਿ: ਬੱਲੀ ਦੀ ਅਣਥੱਕ ਮਿਹਨਤ ਨਾਲ ਬੜੀ ਸ਼ਾਨੋਸ਼ੋਕਤ ਨਾਲ ਕਰਵਾਇਆ ਗਿਆ ਇਸ ਮੇਲੇ ਵਿਚ ਛੇ ਟੀਮਾਂ ਨੇ ਭਾਗ ਲਿਆ ਜਿਨਾਂ ਵਿਚ ਇਟਲੀ, ਬੈਲਜੀਅਮ, ਫਰਾਂਸ, ਜਰਮਨ ਅਤੇ ਹਾਲੈਂਡ ਦੇ ਨਾਮ ਵਰਨਣਯੋਗ ਹਨ ਕੁਲਵਿੰਦਰ ਮਿੰਟਾ ਬੈਲਜ਼ੀਅਮ ਵਲੋਂ ਕਮੈਂਟਰੀ ਕਰਦੇ ਹੋਏ ਪ੍ਰਬੰਧਕਾਂ ਦੇ ਫੈਸਲੇ ਮੁਤਾਬਕ ਜਰਮਨ ਅਤੇ ਹਾਲੈਂਡ ਦੀ ਟੀਮ ਨੂੰ ਪਹਿਲਾ ਮੈਚ ਖੇਡਣ ਲਈ ਸੱਦਾ ਦਿਤਾ ਗਿਆ ਰੈਫਰੀ ਦੀ ਬਾਖੁਬੀ ਡਿਊਟੀ ਨਿਭਾਉਦੇ ਹੋਏ ਬਲਿਹਾਰ ਸਿੰਘ ਬੈਲਜੀਅਮ ਅਤੇ ਮੰਗਾ ਫਰਾਂਸ ਨੇ ਆਪਣੀ ਬਾਜ ਵਾਲੀ ਅੱਖ ਨਾਲ ਹਰ ਰੇਡਰ ਅਤੇ ਜਾਫੀ ਨਾਲ ਇਨਸਾਫ ਕਰਦਿਆਂ ਹੋਇਆਂ 36-22 ਦੇ ਅੰਕ ਨਾਲ ਹਾਲੈਂਡ ਦੀ ਜਿੱਤ ਦਾ ਬਿਗਲ ਵਜਾ ਦਿਤਾ ਦੂਜਾ ਮੈਚ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਫਰਾਂਸ ਦਾ ਮੈਚ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਨਾਲ ਹੋਇਆ, ਜਿਸ ਵਿਚ ਜਿੱਤ ਬੈਲਜੀਅਮ ਦੀ ਹੋਈ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਫਰਾਂਸ ਟੀਮ ਨੂੰ ਸ: ਬਸੰਤ ਸਿੰਘ ਪੰਜਹੱਥਾ, ਸ: ਕਰਮਜੀਤ ਸਿੰਘ ਪੈਡਰੋ, ਸ: ਪ੍ਰਮਿੰਦਰ ਸਿੰਘ, ਸ: ਨਰਿੰਦਰ ਸਿੰਘ, ਸ: ਬਲਕਾਰ ਸਿੰਘ, ਸ: ਹਰਜੀਤ ਸਿੰਘ, ਸ: ਜਸਵੰਤ ਸਿੰਘ, ਸ: ਮੱਖਣ ਸਿੰਘ ਹਕੀਮਪੁਰ, ਸ: ਰੇਸ਼ਮ ਸਿੰਘ, ਸ: ਜਗਦੀਸ਼ ਸਿੰਘ, ਸੀਤਾ ਅਤੇ ਸ: ਨਿਰਮਲ ਸਿੰਘ ਲੈ ਕੇ ਆਏ ਸਨ ਤੀਜਾ ਮੈਚ ਇਟਲੀ ਅਤੇ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ, ਜਿਸ ਵਿਚ ਲੱਕੀ ਬਰਨਾਲਾ, ਫੋਜੀ ਅਤੇ ਰਿੰਕੂ ਬੈਲਜੀਅਮ ਤੋ ਖੇਡ ਰਹੇ ਸਨ, ਦੇ ਨਾਲ ਪ੍ਰਧਾਨ ਸ: ਪ੍ਰਤਾਪ ਸਿੰਘ, ਸ: ਗੁਰਦਾਵਰ ਸਿੰਘ ਗਾਬਾ, ਸ: ਗੁਰਬੰਧਨ ਸਿੰਘ ਲਾਲੀ, ਤਾਰੀ, ਸ: ਬਲਜੀਤ, ਸ: ਬਲਿਹਾਰ ਸਿੰਘ ਕੋਚ, ਸ: ਕੁਲਵਿੰਦਰ ਸਿੰਘ ਮਿੰਟਾ, ਸ: ਅਵਤਾਰ ਸਿੰਘ ਤੇਜ ਟਰੇਵਲਜ ਅਤੇ ਹੋਰ ਅਹੁਦੇਦਾਰ ਆਏ ਸਨ ਦੀ ਹਾਜਰੀ ਵਿਚ ਬੜਾ ਫੱਸਵਾਂ ਮੈਚ ਹੋਇਆ ਜਿਸ ਵਿਚ ਕਮੈਂਟਰੀ ਪੰਜਾਬ ਤੋਂ ਇੱਟਲੀ ਵਿਖੇ ਆਏ ਸ: ਗੁਰਦੇਵ ਮਿੱਠਾ ਨੇ ਕੀਤੀ ਆਖਰੀ ਜਿੱਤ ਤਾਂ ਇਕ ਦੀ ਹੀ ਹੋਣੀ ਸੀ ਸੋ ਇੱਟਲੀ ਬਾਜੀ ਮਾਰ ਗਿਆ ਸੈਮੀ ਫਾਇਨਲ ਵਿੱਚ ਇੱਟਲੀ ਅਤੇ ਸਾਂਝਾ ਸਪੋਰਟਸ ਕਲੱਬ ਐਮਸਟਾਡਮ ਦਰਮਿਆਨ ਹੋਇਆ  ਪਰ ਹਾਲੈਂਡ ਦੇ ਖਿਡਾਰੀ ਦੇ ਸੱਟ ਲੱਗਣ ਕਾਰਨ ਮੈਚ ਬੰਦ ਕਰਨਾ ਪਿਆ ਅਤੇ ਇਟਲੀ ਦੀ ਟੀਮ ਨੂੰ ਨੰਬਰਾਂ ਮੁਤਾਬਕ ਜੇਤੂ ਐਲਾਨਿਆ ਗਿਆ ਫਾਇਨਲ ਮੈਚ ਆਲ ਇਟਲੀ ਸਪੋਰਟਸ ਫੈਡਰੇਸ਼ਨ ਵਲੋਂ ਭੇਜੀ ਗਈ ਮੀਰੀ ਪੀਰੀ ਸਪੋਰਟਸ ਕਲੱਬ ਜਿਸ ਦੀ ਅਗਵਾਈ ਸ: ਅਵਤਾਰ ਸਿੰਘ ਚੈੜੀਆ, ਅਤੇ ਸ: ਰਣਜੀਤ ਸਿੰਘ ਧਾਮੀ ਨੇ ਕੀਤੀ ਅਤੇ ਦੂਜੇ ਪਾਸੇ ਸ: ਚਰਨਜੀਤ ਬਰਨਾਲਾ ਵਲੋ ਤਿਆਰ ਟੀਮ ਐਨ ਆਰ ਆਈ ਸਪੋਰਟਸ ਕਲੱਬ ਦੇ ਬੈਨਰ ਹੇਠ ਖੇਡੀ ਦੋਨਾਂ ਟੀਮਾ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਜਿੱਤ ਇਟਲੀ ਦੇ ਖਿਡਾਰੀਆਂ ਦੀ ਝੋਲੀ 37 ਦੇ ਬਰਾਬਰ ਸਾਢੇ 21 ਅੰਕਾਂ ਨਾਲ ਪਈ ਅਮਨ ਟਿੱਬਾ, ਵੈਸਟ ਜਾਫੀ ਅਤੇ  ਜਿੰਦੂ ਵੈਸਟ ਰੇਡਰ ਚੁਣੇ ਗਏ ਇਸੇ ਤਰਾਂ ਫੁੱਟਬਾਲ ਵਿਚ ਐਮਸਟਾਡਮ ਦੀ ਟੀਮ ਜੇਤੂ ਰਹੀ ਅਤੇ ਬੈਲਜੀਅਮ ਦੀ ਟੀਮ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਇਸੇ ਦੁਰਾਨ ਜਿਥੇ ਪੂਰਾ ਦਿਨ ਗੁਰੁਘਰਾਂ ਵਲੋ ਲੰਗਰ ਦੀ ਸੇਵਾ ਕੀਤੀ, ਉਥੇ ਨਾਲ ਹੀ ਕਲੱਬ ਵਲੋਂ ਇੰਗਲੈਡ ਤੋ ਸੱਦੇ ਗਏ ਚਰਚਿਤ ਗਾਇਕ ਮੇਜਰ ਸੰਧੂ ਮੁੰਡਾ ਸਾਊਥ ਹਾਲ ਦਾ, ਜਰਮਨ ਤੋਂ ਆਈਆਂ ਸਤਵਿੰਦਰ ਲਵਲੀ ਅਤੇ ਅਲੀਨਾਂ ਹੂਪੇ ਡਾਂਸ ਟੀਮ, ਬੈਲਜੀਅਮ ਦੀ ਭੰਗੜਾ ਟੀਮ ਅਤੇ ਹਾਲੈਂਡ ਦੇ ਮਿਊਜਿਕ ਡਰੈਕਟਰ ਤੇ ਗਾਇਕ ਬੱਲੀ ਕਲਸੀ ਨੇ ਵੀ ਆਪਣੇ ਫੰਨ ਦਾ ਮੁਜਾਹਰਾ ਕੀਤਾ ਅੰਤ ਸਮੂਹ ਦਰਸ਼ਕਾਂ ਦੀ ਹਾਜਰੀ ਵਿਚ ਜਿਨਾਂ ਵਿਚ ਖਾਸ ਕਰਕੇ ਸ: ਗੁਰਦੀਪ ਸਿੰਘ ਮੱਲੀ, ਸ: ਸਿਮਰਜੀਤ ਸਿੰਘ, ਸ: ਰੇਸ਼ਮ ਭਰੋਲੀ ਹਮਬਰਗ, ਅਮਰਜੀਤ ਸਿੰਘ ਭੋਗਲ ਪੱਤਰਕਾਰ ਬੈਲਜੀਅਮ, ਮਿ: ਕੂਨਰ, ਮਿ: ਸੇਕਰੀ, ਸ: ਸੱਜਣ ਸਿੰਘ ਬਿਰਦੀ ਬੈਲਜੀਅਮ, ਸ: ਅਵਤਾਰ ਸਿੰਘ ਛੋਕਰ ਬੈਲਜੀਅਮ, ਸ: ਤਰਸੇਮ ਸਿੰਘ ਸ਼ੇਰਗਿੱਲ, ਸ: ਅਜੈਬ ਸਿੰਘ ਬਸਰਾ ਮਾਲਕ ਦੀਆਂ ਰੇਸਟੋਰੈਂਟ ਹਾਲੈਂਡ, ਜੱਗਾ ਖੋਜੇਵਾਲ ਹਾਲਂਡੈ, ਸ: ਹਰਜੀਤ ਸਿੰਘ ਨੰਦੜਾ ਬੈਲਜੀਅਮ ਸ਼ਾਮਲ ਸਨ ਇਨਾਮਾਂ ਦੀ ਵੰਡ ਮਿ: ਬਦੂਦ ਜੋ ਕਿ ਐਮਸਟਾਡਮ ਵੈਸਟ ਸਪੋਰਟਸ ਦੇ ਚੈਅਰਮੈਨ ਹਨ ਨੇ ਕੀਤੀ, ਜਿਸ ਵਿਚ ਜੇਤੂ ਕਬੱਡੀ ਟੀਮ ਨੂੰ 3100 ਯੂਰੋ ਤੇ ਟਰਾਫੀ ਦੂਜੇ ਨੰਬਰ ਤੇ ਰਹੀ ਟੀਮ ਨੂੰ 2500 ਯੂਰੋ ਤੇ ਟਰਾਫੀ ਇਸੇ ਤਰਾ ਕਰਮਵਾਰ ਫੁੱਟਬਾਲ ਟੀਮਾਂ ਨੂੰ ਪਹਿਲਾ 2700 ਯੂਰੋ ਤੇ ਟਰਾਫੀ,  ਦੂਜਾ ਇਨਾਂਮ 2000 ਯੂਰੋ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਇਸੇ ਤਰਾਂ ਆਈਆਂ ਸਮੂਹ ਕਲੱਬਾਂ ਦਾ ਵੀ ਮਾਨ ਸਨਮਾਨ ਕੀਤਾ ਗਿਆ ਅੰਤ ਵਿਚ ਆਏ ਹੋਏ ਸਮੂਹ ਦਰਸ਼ਕਾ ਦਾ ਸੁਰਿੰਦਰ ਸਿੰਘ ਰਾਣਾ ਵਲੋ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋਂ ਅੱਜ ਨਾਲੋਂ ਵੱਧ ਚੜ੍ਹ ਕੇ ਸਮੇਤ ਪ੍ਰਵਾਰਾਂ ਪਹੁੰਚਣ ਤੇ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਮਾਂ ਖੇਡ ਕਬੱਡੀ ਦੀ ਹੋਰ ਵੀ ਵਧੀਆ ਸੇਵਾ ਕੀਤੀ ਜਾ ਸਕੇ ਅਤੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਕੇ ਮੇਲੇ ਦੀ ਸਮਾਪਤੀ ਕੀਤੀ

****

No comments: