ਕਵੈਂਟਰੀ ਲੇਖਕ ਸਭਾ ਵਲੋਂ ਯੂ.ਕੇ. ਭਰ ਦੇ 70 ਕਵੀਆਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਰਲੀਜ਼ ਕੀਤੀ ਗਈ.......... ਪੁਸਤਕ ਰਿਲੀਜ਼ / ਸੰਤੋਖ ਸਿੰਘ ਹੇਅਰ

ਕਵੈਂਟਰੀ : ਗਿਆਰਾਂ ਸਾਲਾਂ ਤੋਂ ਲਗਾਤਾਰ ਹਰ ਸਾਲ ਦੋ ਪ੍ਰੋਗਰਾਮ ਕਰਵਾ ਰਹੀ ਪੰਜਾਬੀ ਲੇਖਕ ਸਭਾ ਵਲੋਂ ਇਸ ਸਾਲ ਦਾ ਪਹਿਲਾ ਸਮਾਗਮ 25 ਜੂਨ ਨੂੰ ਰਾਮਗੜ੍ਹੀਆ ਫੈਮਲੀ ਸੈਂਟਰ ਵਿਖੇ ਕਰਵਾਇਆ ਗਿਆ।ਜਿਸ ਵਿਚ ਮਾਣ-ਸਨਮਾਨ, ਕਿਤਾਬਾਂ ਦੀ ਮੂੰਹ ਦਿਖਾਈ ਅਤੇ ਕਵੀ ਦਰਬਾਰ ਕਰਵਾਇਆ ਗਿਆ।

ਸਭਾ ਦੇ ਪਹਿਲੇ ਭਾਗ ਵਿਚ ਸਭਾ ਵਲੋਂ ਤਿਆਰ ਕਰਵਾਈ ਗਈ ਯੂ.ਕੇ. ਭਰ ਦੇ 70 ਕਵੀਆਂ/ਗੀਤਕਾਰਾਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਉੱਪਰ ਡਾ. ਰਤਨ ਰੀਹਲ ਹੋਰਾਂ ਆਪਣਾ ਪਰਚਾ ਪੜ੍ਹਿਆ। ਜਿਸ ਉੱਪਰ ਖੂਬ ਭਰਵੀਂ ਅਤੇ ਭਖਵੀਂ ਬਹਿਸ ਹੋਈ। ਕਿਤਾਬ ਵਿਚ ਸ਼ਾਮਲ ਕਿਸੇ ਵੀ ਕਵੀ/ਗੀਤਕਾਰ ਨੇ ਅਜੇ ਤੱਕ ਆਪਣੀ ਕਿਤਾਬ ਨਹੀ ਛਪਵਾਈ। ਮੋਤਾ ਸਿੰਘ ਲੈਮਿੰਗਟਨ, ਹਰਜੀਤ ਅਟਵਾਲ, ਦਰਸ਼ਨ ਧੀਰ, ਡਾ.ਦਵਿੰਦਰ ਕੌਰ, ਕੁਲਵੰਤ ਢਿੱਲੋਂ ਅਤੇ ਮਹਿੰਦਰਪਾਲ ਸਿੰਘ ਪ੍ਰਧਾਨਗੀ ਮੰਡਲ ਵਿਚ ਸ਼ੁਸ਼ੋਭਿਤ ਹੋਏ ।

ਪੰਜਾਬੀ ਸੱਥ ਲਾਂਬੜਾ ਵੱਲੋਂ ਬੀਬੀ ਦੇਵਿੰਦਰ ਕੌਰ ਤੇ ਤਰਲੋਚਨ ਸਿੰਘ ਦੁਪਾਲਪੁਰ ਦਾ ਸਨਮਾਨ........ ਸਨਮਾਨ ਸਮਾਰੋਹ / ਬਿਊਰੋ




ਵੈਸਟ ਸੈਂਕਰੋਮੈਂਟ, ਕੈਲੇਫੋਰਨੀਆ ਦੇ ਗੁਰਦੁਆਰਾ ਸਾਹਿਬ ਦੇ ਹਾਲ ‘ਚ ਪੰਜਾਬੀ ਸੱਥ ਲਾਂਬੜਾ (ਪੰਜਾਬ) ਵੱਲੋਂ ਪੰਜਾਬੀ ਸਾਹਿਤ ਦੀ ਸੇਵਾ ਕਰਨ ਬਦਲੇ ਸ਼ਾਇਰਾ ਬੀਬੀ ਦੇਵਿੰਦਰ ਕੌਰ ਨੂੰ ਰਾਣੀ ਸਾਹਿਬ ਕੌਰ ਸਾਹਿਤਕ ਪੁਰਸਕਾਰ ਤੇ ਲੇਖਕ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਨੂੰ ਲਾਲ ਸਿੰਘ ਕਮਲਾ ਅਕਾਲੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਸ ਪ੍ਰੋਗਰਾਮ ‘ਚ ਪੰਜਾਬੀ ਸੱਥ ਲਾਂਬੜਾ ਤੋਂ ਡਾ. ਨਿਰਮਲ ਸਿੰਘ ਤੇ ਡਾ. ਕੁਲਵੰਤ ਕੌਰ, ਇੰਗਲੈਂਡ ਤੋਂ ਮੋਤਾ ਸਿੰਘ ਸਰਾਏ ਤੇ ਹਰਜਿੰਦਰ ਸਿੰਘ ਸੰਧੂ ਖਾਸ ਤੌਰ ‘ਤੇ ਪੁੱਜੇ ਹੋਏ ਸਨ । ਡਾ. ਨਿਰਮਲ ਸਿੰਘ ਨੇ ਪੰਜਾਬੀ ਸੱਥ ਲਾਂਬੜਾ ਤੇ ਸਨਮਾਨਿਤ ਹੋਣ ਵਾਲੀਆਂ ਹਸਤੀਆਂ ਬਾਰੇ ਜਾਣੂ ਕਰਵਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ‘ਤੇ ਪੰਜਾਬੀ ਸੱਥ ਇੰਗਲੈਂਡ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੂੰ ਵੀ ਸਨਮਾਨਿਆ ਗਿਆ । ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ‘ਚ ਇਸ ਸੰਸਥਾ ਦੀਆਂ ਇੱਕੀ ਇਕਾਈਆਂ ਹਨ । ਹਰ ਸਾਲ ਇੱਕ ਇਕਾਈ ਸਲਾਨਾ ਪ੍ਰੋਗਰਾਮ ਕਰਦੀ ਹੈ । ਪੰਜਾਬੀ ਸੱਥ ਹੁਣ ਤੱਕ ਤਿੰਨ ਸੌ ਸਖ਼ਸ਼ੀਅਤਾਂ ਨੂੰ ਸਨਮਾਨਿਤ ਕਰ ਚੁੱਕੀ ਹੈ । ਸਨਮਾਨ ਦੇਣ ਦਾ ਫੈਸਲਾ ਕਿਸੇ ਸਿਫ਼ਾਰਸ਼ ‘ਤੇ ਨਹੀਂ, ਸਗੋਂ ਇਸ ਦਾ ਫੈਸਲਾ ਸੰਸਥਾ ਖੁਦ ਕਰਦੀ ਹੈ । ਰਾਜਵੀਰ ਕੌਰ ਵੱਲੋਂ ਇਹ ਪ੍ਰੋਗਰਾਮ ਬੜੇ ਹੀ ਸਲੀਕੇ ਨਾਲ਼ ਉਲੀਕਿਆ ਤੇ ਨਿਭਾਇਆ ਗਿਆ । 

“ਦਿਲ ਦਰਿਆ ਸਮੁੰਦਰੋਂ ਡੂੰਘੇ” ਨੇ ਦਰਸ਼ਕਾਂ ਦੇ ਦਿਲ ਜਿੱਤੇ..........ਫਿਲਮ ਰਿਲੀਜ਼ / ਹਰਬੰਸ ਬੁੱਟਰ


ਕੈਲਗਰੀ : ਸੰਦਲ ਪ੍ਰੋਡਕਸ਼ਨ ਕੈਲਗਰੀ ਦੀ ਪੇਸ਼ਕਸ ਅਤੇ  ਹਰਪਾਲ ਸਿੰਘ ਦੀ ਨਿਰਦੇਸ਼ਨਾਂ ਹੇਠ ਤਿਆਰ ਹੋਈ ਪਰਵਾਸੀ ਪੰਜਾਬੀਆਂ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ ਦਿਲ ਦਰਿਆ ਸਮੁੰਦਰੋਂ ਡੂੰਘੇਸੁੱਕਰਵਾਰ 24 ਜੂਨ ਨੂੰ ਮੂਵੀਡੌਮ ਸਿਨੇਮਾ ਵਿੱਚ ਰਿਲੀਜ਼ ਕੀਤੀ ਗਈ। ਜਿੱਥੇ ਸਿਨੇਮਾਂ ਹਾਲ ਵਿਚਲੇ ਦਰਸ਼ਕਾਂ ਨੂੰ ਬਰਫੀ ਵੰਡਕੇ ਮੂੰਹ ਮਿੱਠਾ ਕਰਵਾਇਆ ਗਿਆ ਉੱਥੇ ਨਾਲ ਹੀ ਪੌਪਕੌਰਨ ਅਤੇ ਕੋਲਡ ਡਰਿੰਕਸ ਵੀ ਸੰਦਲ ਪ੍ਰੋਡਕਸਨ ਵੱਲੋਂ ਫਰੀ ਦਿੱਤਾ ਗਿਆ। ਹਰਬੰਸ ਬੱਟਰ ਨੇ ਆਏ ਸਾਰੇ ਦਰਸ਼ਕਾਂ ਨੂੰ ਸੰਦਲ ਪ੍ਰੋਡਕਸ਼ਨ ਵੱਲੋਂ ਜੀ ਆਇਆਂ ਨੂੰ ਕਿਹਾ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਕੈਲਗਰੀ ਨਿਵਾਸੀ ਰਕਸ਼ ਜੋਸੀ ਨੇ ਰੀਬਨ ਕੱਟ ਕੇ ਰਸਮੀਂ ਸੁਰੂਆਤ ਕੀਤੀ।  ਦਰਸਕਾਂ ਦੀ ਭੀੜ ਖਿੱਚਣ ਵਿੱਚ ਕਾਮਯਾਬ ਰਹੀ ਫਿਲਮ ਦੇਖਕੇ ਜਦੋਂ ਦਰਸ਼ਕ ਬਾਹਰ ਆ ਰਹੇ ਸਨ ਤਾਂ ਅੱਖਾਂ ਵਿੱਚ ਹੰਝੂਫਿਲਮ ਦੀ ਕਹਾਣੀ ਵਿਚਲਾ ਸਸਪੈਂਸ

ਭਾਨੀਂ ਦਾ ਜਾਇਆ......... ਨਜ਼ਮ/ਕਵਿਤਾ / ਮਲਕੀਅਤ ਸਿੰਘ 'ਸੁਹਲ'


ਰਾਮਦਾਸ ਦਾ  ਲਾਲ ,
ਬੀਬੀ ਭਾਨੀਂ ਦਾ ਜਾਇਆ ।
ਤੱਤੀ  ਤਵੀ   ਉਤੇ ,
ਜਿਸ  ਚੌਂਕੜਾ  ਲਗਾਇਆ।

ਹੋਈ  ਸੀ  ਪਾਪਾਂ  ਦੀ  ਹੱਦ,
ਕਹਿੰਦੇ  ਪਹਿਲਾਂ  ਨਾਲੋਂ ਵੱਧ।
ਜ਼ਬਰ  ਤੇ  ਜ਼ੁਲਮ  ਦਾ  ਸੀ,
ਹੋਇਆ    ਲੰਮਾ    ਕੱਦ ।
ਰੱਬ   ਦੇ   ਉਪਾਸ਼ਕਾਂ   ਤੇ,
ਕਹਿਰ   ਸੀ    ਕਮਾਇਆ
ਤੱਤੀ  ਤਵੀ  ਉਤੇ,
ਵੇਖੋ ! ਚੌਂਕੜਾ ਲਗਾਇਆ ।

ਉਬਾਮਾ ਬਨਾਮ ਉਸਾਮਾ......... ਲੇਖ / ਚਰਨਜੀਤ ਸਿੰਘ ਪੰਨੂ


ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ, ਉਸ ਨੇ ਤਾਂ ਆਖਰ ਟੋਕੇ ਅੱਗੇ ਜਾਣਾ ਹੀ ਹੈ। ਦਹਿਸ਼ਤਗਰਦ ਦੀ ਵੀ ਬਿਲਕੁੱਲ ਅਜਿਹੀ ਹੀ ਇਕ ਜੂਨ ਹੈ, ਜਿਸ ਨੇ ਅਵੇਰੇ ਸਵੇਰੇ ਇਨਸਾਫ ਦੇ ਢਹੇ ਚੜ੍ਹ ਜਾਣਾ ਹੈ। ਉਸਾਮਾ ਬਿਨ ਲਾਦੇਨ ਦੇ ਢਹੇ ਜਾਣ ਤੇ ਇਹ ਅਟੱਲ ਸਚਾਈ ਉਜਾਗਰ ਹੋ ਗਈ ਹੈ। ਰਾਵਣ ਵਾਂਗ ਇਹ ਵੀ ਜੋ ਆਦਮ ਬੋ ਆਦਮ ਬੋ ਕਰਦਾ ਆਪਣਾ ਕਾਲ ਹੱਥ ਵਿੱਚ ਫੜੀ ਫਿਰਦਾ ਦੁਨੀਆਂ ਨੂੰ ਲਲਕਾਰਦਾ ਗਦਰ ਮਚਾ ਰਿਹਾ ਸੀ, ਆਖਰ ਮਾਰਿਆ ਗਿਆ। ਇੰਤਹਾਪਸੰਦ ਇਤਿਹਾਸ ਦੇ ਪੰਨਿਆਂ ਉਤੇ ਕਤਲੋਗਾਰਦ ਅਤੇ ਨਫ਼ਰਤ ਦੀ ਇਬਾਰਤ ਲਿਖਣਾ ਚਾਹੁੰਦੇ ਹਨ ਤੇ ਲਿਖਦੇ ਆਏ ਹਨ, ਜੋ ਇਨਸਾਫ ਪਸੰਦ ਸ਼ਹਿਰੀਆਂ ਦੇ ਜਿ਼ਹਨ ਵਿੱਚ ਨਹੀਂ ਉਤਰਦੀ। ਇਸ ਵਖਰੇਵੇਂ ਕਰਕੇ ਸਰਕਾਰਾਂ ਜਿਨ੍ਹਾਂ ਦਾ ਕੰਮ ਜਨਤਾ ਦੀ ਜਾਨ ਮਾਲ ਦੀ ਰਾਖੀ ਕਰਨਾ ਹੈ, ਅੱਤਵਾਦੀ ਵੱਖਵਾਦੀ ਧਾੜਵੀ ਜੋ ਮਰਜੀ ਕਹਿ ਲਓ, ਵਿਚਾਲੇ ਲੁਕਣਮੀਚੀ ਸ਼ੁਰੂ ਹੋ ਜਾਂਦੀ ਹੈ। ਸਰਕਾਰਾਂ ਦਾ ਕੰਮ ਰਾਇਆ ਦੀ ਰਖਵਾਲੀ ਕਰਨਾ ਹੁੰਦਾ ਹੈ, ਜਦ ਕਿ ਅੱਤਵਾਦੀ ਸਖਸ਼ ਜਨਤਾ ਵਿੱਚ ਧਮਾਕੇ ਕਰਕੇ ਡਰ ਸਹਿਮ ਪੈਦਾ ਕਰਨ ਵਿੱਚ ਮਸਰੂਫ ਰਹਿੰਦੇ ਹਨ। ਇਹ ਆਪਣੇ ਆਪ ਨੂੰ ਪ੍ਰਮਾਤਮਾ ਦੇ ਭੇਜੇ ਹੋਏ ਜੇਹਾਦੀ ਗਰਦਾਨਦੇ ਵਿਹਲੇ ਸਮੇਂ ਪਾਠ ਪੂਜਾ ਕਰਦੇ ਵੀ ਵੇਖੇ ਸੁਣੇ ਗਏ ਹਨ। ਆਪ ਸ਼ਾਹੀ ਠਾਠ ਬਾਠ ਦਾ ਜੀਵਨ ਜਿਉਂਦੇ ਹਨ ਤੇ ਹੋਰਾਂ ਮਾਸੂਮਾਂ ਨੂੰ ਗੁਮਰਾਹ ਕਰਕੇ ਮਨੁੱਖੀ ਬੰਬ ਬਣਾ ਕੇ ਮਰ ਮਿਟਣ ਲਈ ਉਕਸਾਉਂਦੇ ਲਲਕਾਰਦੇ ਹਨ। ਛੋਟੇ ਛੋਟੇ ਬੱਚੇ, ਕੁੜੀਆਂ, ਮੁੰਡਿਆਂ ਦੀਆ ਅਣਭੋਲ ਕੱਚੀਆਂ ਮਾਨਸਿਕ ਭਾਵਨਾਵਾਂ ਝੰਜੋੜ ਭੜਕਾ ਕੇ, ਬਲਖ ਬੁਖਾਰੇ ਦਿਖਾ ਕੇ ਤਰ੍ਹਾਂ ਤਰ੍ਹਾਂ ਦੇ ਲੋਭ ਲਾਲਚ ਦੇ ਕੇ ਉਨ੍ਹਾਂ ਦੀ ਝੋਲੀ ਬੰਬ ਥੰਮਾ ਦਿੰਦੇ ਹਨ। ਮਾਸੂਮ ਜਿਹੀ ਕਮਰ ਨਾਲ ਬਰੂਦ ਬੰਨ੍ਹ ਕੇ ਸਕੂਲ, ਕਾਲਜ, ਹਸਪਤਾਲ ਜਾਂ ਭੀੜ ਭੜੱਕੇ ਵਾਲੀ ਥਾਂ ਖਲਿਆਰ ਕੇ ਹੱਸਦੇ ਰੀਮੋਟ ਨਾਲ ਉਡਾ ਦਿੰਦੇ ਹਨ। ਸੱਪ ਜਦ ਸੜਕਾਂ ਤੇ ਉੱਤਰ ਆਉਂਦੇ ਹਨ ਜਾਂ ਜਦ ਕੀੜਿਆਂ ਨੂੰ ਖੰਭ ਨਿਕਲ ਆਉਂਦੇ ਹਨ ਤਾਂ ਉਨ੍ਹਾਂ ਦੀ ਮੌਤ ਨੇੜੇ ਹੈ। ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ ਤੇ ਅੱਤਵਾਦ ਦਾ ਪੂਰ ਭਰ ਕੇ ਡੁੱਬਦਾ ਹੈ। ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਹਰ ਇਕ ਨੂੰ ਆਣੇ ਕੀਤੇ ਦਾ ਫਲ ਭੁਗਤਣਾ ਪੈਣਾ ਹੈ। ਗਿਆਰਾਂ ਨਵੰਬਰ 2001 ਨੂੰ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਤੇ ਹਮਲਾ ਕਰਵਾ ਕੇ ਤਬਾਹੀ ਮਚਾਉਣ ਪਿੱਛੇ ਮੁੱਖ ਸੰਚਾਲਕ ਉਸਾਮਾ ਬਿਨ ਲਾਦੇਨ ਨੂੰ ਮਾਰ ਕੇ ਉਸ ਬਰਬਾਦੀ ਤੇ ਹਜ਼ਾਰਾਂ ਬੇਗੁਨਾਹਾਂ/ਮੌਤਾਂ ਦਾ ਬਦਲਾ ਲੈ ਕੇ ਇਨਸਾਫ ਕਰ ਦਿੱਤਾ ਗਿਆ ਹੈ। ਅਮਰੀਕਾ ਭਰ ਤੇ ਪੂਰੇ ਜਹਾਨ ਵਿੱਚ ਇਸ ਬਾਰੇ ਜੇਤੂ ਖੁਸ਼ੀਆਂ ਮਨਾਈਆਂ ਗਈਆਂ। ਬਰਾਕ ਉਬਾਮਾ ਨੇ ਇਸ ਆਪਣੀ ਪ੍ਰਾਪਤੀ ਨਾਲ ਇਕੇਰਾਂ ਕੁੱਲ ਦੁਨੀਆਂ ਤੇ ਆਪਣੀ ਪੈਂਠ ਬਿਠਾ ਲਈ ਹੈ।

ਹਲ਼.......... ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”


          ਹਲ਼  ਪੰਜਾਬੀ ਕਿਸਾਨੀ ਦਾ ਸੱਭ ਤੋਂ ਮਹੱਤਵ ਪੂਰਨ ਅੰਗ ਹੁੰਦਾ  ਸੀ । ਹਲ਼ ਤੋਂ ਬਿਨਾ ਜ਼ਮੀਨ ਵਾਹੁਣੀ ਨਾਮੁਮਕਿਨ ਹੈ ਤੇ  ਬਿਨਾਂ ਜ਼ਮੀਨ ਵਾਹੇ ਫ਼ਸਲ ਉਗਾਉਣੀ  ਨਾਮੁਮਕਿਨ ਹੈ । ਜੇਕਰ ਹਲ ਨੂੰ  ਕਿਸਾਨੀ ਦਾ ਧੁਰਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਇਸੇ ਕਰਕੇ ਹੀ ਇਹ ਅਖਾਣ ਬਹੁਤ ਮਸ਼ਹੂਰ ਹੁੰਦਾ ਸੀ 
“ਜ਼ਮੀਨ ਵਾਹਿਆਂ ਫਸਲ਼ ਗਾਹਿਆਂ”

       ਹਲ਼ ਦੇ ਬਾਰੇ ਗੱਲ ਕਰਦੇ ਹਾਂ ਤਾਂ ਮੈਨੂੰ ਮੇਰੇ ਇੱਕ ਪੇਂਡੂ ਕਿਸਾਨ ਦਾ ਚੇਤਾ ਆ ਗਿਆ ਜੋ ਕਿ ਹੁਣ ਤੱਕ ਹਲ਼ ਨਾਲ ਵਾਹੀ ਕਰਦਾ ਰਿਹਾ ਹੈ । ਉਸ ਦੀ ਇੱਕ ਸਿਫ਼ਤ ਹੁੰਦੀ ਸੀ ਕਿ ਉਹ ਕਿੱਲੇ ਡੇਢ ਦੀ ਵਾਟ ਤੱਕ ਨੱਕ ਦੀ ਸੇਧ ਤੇ ਹੀ ਸਿੱਧਾ ਹਲ਼ ਚਲਾੳਂਦਾ ਹੁੰਦਾ ਸੀ ਕਿਤੋਂ ਵੀ ਕੋਈ ਵਿੰਗ ਟੇਡ ਨਜ਼ਰ ਨਹੀਂ ਆਉਂਦੀ ਸੀ । ਜਿਸਤੋਂ ਭਾਵ ਹੈ ਕਿ ਹਲ਼ ਚਲਾਉਣਾ ਵੀ ਇੱਕ ਕਲਾ ਹੈ । ਨਹੀਂ ਤਾਂ ਅਨਜਾਣ ਬੰਦਾ ਬਲਦਾਂ ਦੇ ਗਿੱਟੇ ਹੀ ਜ਼ਖਮੀ ਕਰੀ ਰੱਖੇ । ਹਲ਼ ਵੀ ਕਈ ਤਰਾਂ ਦੇ ਹੁੰਦੇ ਹਨ ਜਿਵੇਂ ਕਿ ਜਮੀਨ ਵਹੁਣ ਲਈ ਹਲ ਆਮ ਕਿਸਮ ਦਾ ਹੁੰਦਾ ਹੈ,ਜਿਸ ਨਾਲ ਜ਼ਮੀਨ ਨੂੰ ਵਾਹ ਕੇ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ ।  ਬਿਜਾਈ ਲਈ ਹਲ਼ ਲੱਕੜ ਦਾ ਬਣਾਇਆ ਜਾਂਦਾ ਸੀ ਜੋ ਕਿ ਬਹੁਤਾ ਡੂੰਘਾ ਨਹੀਂ ਜਾ ਸਕਦਾ ਅਤੇ ਸਿਰਫ ਤਿਆਰ ਜ਼ਮੀਨ ਵਿੱਚ ਹੀ ਚਲਾਇਆ ਜਾ ਸਕਦਾ ਸੀ ਜਿਸ ਨਾਲ ਪੋਰ ਬੰਨ ਕੇ ਹਾਲੀ਼ ਗਲ ਵਿੱਚ ਬੀਜ ਦੀ ਝੋਲੀ ਪਾਕੇ ਨਾਲ ਨਾਲ ਬੀਜ ਵੀ ਕੇਰਦਾ ਹੁੰਦਾ ਸੀ ਤੇ ਹਲ਼ ਵੀ ਚਲਾੳਂਦਾ ਹੁੰਦਾ ਸੀ ।  ਅਤੇ ਇੱਕ ਹਲ਼ ਉਲਟਾਂਵਾ ਹਲ ਜੋ ਕਿ ਜ਼ਮੀਨ ਨੁੰ ਪਲਟਣ ਲਈ ਚਲਾਇਆ ਜਾਦਾ ਸੀ । ਜਿਸ ਵਾਸਤੇ ਤਕੜੇ ਬਲਦਾਂ ਦਾ ਹੋਣਾ ਬਹੁਤ ਜ਼ਰੂਰੀ ਸੀ । ਅੱਜ ਇਨਾਂ ਹਲ਼ਾਂ ਦੀ ਜਗਾ

ਗੁਨਾਹ ਦੇ ਫ਼ਰਿਸ਼ਤੇ.......... ਕਹਾਣੀ / ਭਿੰਦਰ ਜਲਾਲਾਬਾਦੀ


ਕਦੇ ਕਦੇ ਉਹ 'ਬਰੇਕ ਟਾਈਮ' ਵਿਚ ਇਕ ਕੌਫ਼ੀ ਹਾਊਸ ਵਿਚ ਜਾ ਬੈਠਦੀ। ਨਾਂ ਤਾਂ ਉਸ ਦਾ ਕੁਲਵੰਤ ਸੀ। ਪਰ ਸਾਰੇ ਉਸ ਨੂੰ ਉਸ ਨੂੰ 'ਕਿੱਟੀ' ਦੇ ਨਾਂ ਨਾਲ ਹੀ ਬੁਲਾਉਂਦੇ। ਇੰਗਲੈਂਡ ਦੇ ਮਾਹੌਲ ਵਿਚ ਨਾਂਵਾਂ ਦਾ ਇਤਿਹਾਸ ਹੀ ਵੱਖਰਾ ਸੀ। ਕੋਈ ਜਸਪ੍ਰੀਤ ਤੋਂ 'ਜੈਸ' ਬਣੀ ਹੋਈ ਸੀ ਅਤੇ ਕੋਈ ਰਣਦੀਪ ਤੋਂ 'ਰੈਂਡੀ'! ਕਿੱਟੀ ਬੜੀ ਹੀ ਹੱਸਪੁੱਖ ਅਤੇ ਚੁਲਬੁਲੀ ਕੁੜੀ ਸੀ। ਪਹਿਲੀ ਨਜ਼ਰ ਨਾਲ ਦੇਖਣ ਵਾਲਾ ਹਰ ਬੰਦਾ ਉਸ ਨੂੰ ਮੁੜ ਕੇ ਤੱਕਣ ਲਈ ਮਜਬੂਰ ਹੋ ਜਾਂਦਾ। ਉਸ ਦੀ ਸੋਹਣੀ ਸੂਰਤ ਹਰ ਇਕ ਦੇ ਦਿਲ ਨੂੰ ਧੂਹ ਪਾਉਂਦੀ।
ਕੌਫ਼ੀ ਹਾਊਸ ਵਿਚ ਹੀ ਉਸ ਦੀ ਜਾਣ-ਪਹਿਚਾਣ ਇਕ ਸਾਬਕਾ ਪੁਲੀਸ ਅਫ਼ਸਰ ਨਾਲ ਹੋਈ। ਜੋ ਕਦੇ ਕਦਾਈਂ ਉਸੇ ਕੌਫ਼ੀ ਹਾਊਸ ਵਿਚ ਆ ਬੈਠਦਾ, ਜਿੱਥੇ ਕਿੱਟੀ 'ਬਰੇਕ' 'ਤੇ ਜਾਂਦੀ ਸੀ। ਉਹ ਪੁਲੀਸ ਅਫ਼ਸਰ ਕਦੇ-ਕਦੇ ਆਪਣੀਆਂ ਪੁਰਾਣੀਆਂ ਯਾਦਾਂ ਦੇ ਕਿੱਸੇ ਖੋਲ੍ਹ ਕੇ ਬੈਠ ਜਾਂਦਾ, ਜੋ ਉਸ ਨਾਲ ਪੁਲੀਸ ਵਿਚ ਕੰਮ ਕਰਦਿਆਂ ਵਾਪਰੇ ਸਨ। ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਕੇ ਉਹ ਆਪਣੇ ਆਪ ਨੂੰ ਬੜਾ ਹਲਕਾ-ਹਲਕਾ ਮਹਿਸੂਸ ਕਰਦਾ। ਕੁਝ ਯਾਦਾਂ ਬੜੀਆਂ ਹੁਸੀਨ, ਕੁਝ ਖ਼ੂੰਖ਼ਾਰ ਅਤੇ ਕੁਝ ਅੱਤ ਭਿਆਨਕ ਤਜ਼ਰਬੇ ਸਾਂਝੇ ਕਰਦਿਆਂ ਉਸ ਦੇ ਚਿਹਰੇ 'ਤੇ ਭਾਂਤ-ਭਾਂਤ ਦੇ ਉਤਰਾਅ-ਚੜ੍ਹਾਅ ਆਉਂਦੇ। ਕਈ ਯਾਦਾਂ ਕਾਰਨ ਉਹ ਖਿੜ ਉਠਦਾ ਅਤੇ ਕੁਝ ਨੂੰ ਯਾਦ ਕਰਕੇ ਮੁਰਝਾ ਜਾਂਦਾ। 

ਧੰਨਵਾਦ ਰਹਿਤ......... ਲੇਖ / ਕੇਹਰ ਸ਼ਰੀਫ਼


ਧਰਤੀ ਗੋਲ਼ ਹੈ, ਪਰ ਇਸ ਉੱਤੇ ਵਸਦੇ ਇਨਸਾਨ ਭਾਂਤ-ਸੁਭਾਂਤੇ ਹਨ । ਅਕਲਾਂ ਤੇ ਸ਼ਕਲਾਂ ਪੱਖੋਂ ਵੀ, ਰਹਿਣੀ-ਬਹਿਣੀ ਪੱਖੋਂ ਵੀ, ਆਦਤਾਂ ਵੀ ਹਰ ਕਿਸੇ ਦੀਆਂ ਵੱਖੋ- ਵੱਖਰੀਆਂ ਹਨ। ਇਸੇ ਤਰ੍ਹਾਂ ਪਹਿਰਾਵੇ ਹਨ , ਖਾਣੇ ਹਨ, ਬੋਲੀਆਂ ਤੇ ਭਾਸ਼ਾਵਾਂ ਹਨ। ਆਪੋ-ਆਪਣੇ ਰਿਵਾਜ਼ ਹਨ, ਸੰਸਕਾਰ ਹਨ ਪਰ ਫੇਰ ਵੀ ਹਰ ਥਾਵੇਂ ਵਸਦੇ ਲੋਕਾਂ ਅੰਦਰ ਬਹੁਤ ਕੁੱਝ ਮਿਲਦਾ-ਜੁਲ਼ਦਾ ਅਤੇ ਸਾਂਝਾ ਹੁੰਦਾ ਹੈ। ਲੋੜ ਵੇਲੇ ਕਿਸੇ ਦੂਸਰੇ ਦੇ ਕੰਮ ਆਉਣਾ, ਮਨੁੱਖੀ ਵਿਹਾਰ ਵਜੋਂ ਦੋਸਤਾਨਾ ਰਵੱਈਆ ਅਪਨਾਉਣਾ, ਦੂਸਰਿਆਂ ਵਲੋਂ ਕੀਤੀ ਮੱਦਦ (ਕਿਸੇ ਤਰ੍ਹਾਂ ਦੀ ਵੀ) ਦਾ ਸ਼ੁਕਰੀਆ ਅਦਾ ਕਰਨਾ ਅਤੇ ਅਹਿਸਾਨ ਮੰਨਣਾ, ਲੋੜ ਵੇਲੇ ਆਪ ਕਿਸੇ ਦੂਸਰੇ ਦੀ ਮੱਦਦ ਕਰਨ ਦਾ ਗੁਣ ਪ੍ਰਾਪਤ ਕਰਨ ਦਾ ਯਤਨ ਕਰਨਾ ਆਦਿ। ਲੋਕਾਂ ਅੰਦਰਲਾ ਵਖਰੇਵਾਂ ਹੀ ਹੈ ਕਿ ਅਜਿਹੇ ਮਨੁੱਖੀ ਗੁਣ ਵੀ ਹਰ ਕਿਸੇ ਵਿਚ ਨਹੀਂ ਹੁੰਦੇ। ਇਹ ਗੁਣ ਪ੍ਰਾਪਤ ਕਰਨ ਵਾਸਤੇ ਸਮਝਦਾਰੀ, ਮਨ ਅੰਦਰ ਨਿਮਰਤਾ ਅਤੇ ਸੋਚ ਅੰਦਰ ਰੋਸ਼ਨੀ ਦਾ ਹੋਣਾ ਬਹੁਤ ਜ਼ਰੂਰੀ ਹੈ, ਪਰ ਅਫਸੋਸ ਕਿ ਅਜਿਹਾ ਕੁੱਝ ਹਰ ਕਿਸੇ ਦੇ ਪੱਲੇ ਨਹੀਂ ਹੁੰਦਾ। ਇੱਥੇ ਪੰਜਾਬੀ ਦੀ ਕਹਾਵਤ ਬਿਲਕੁੱਲ ਢੁੱਕਦੀ ਹੈ ਕਿ ‘ਬਿਨ ਅਕਲੋਂ ਖੂਹ ਖਾਲੀ’।

ਖਲਾਰੋ ਗਲਵੱਕੜੀ.......... ਨਜ਼ਮ/ਕਵਿਤਾ / ਅਮਰਜੀਤ ਟਾਂਡਾ (ਡਾ.)


ਖਲਾਰੋ ਗਲਵੱਕੜੀ ਮੈਂ ਕੋਈ ਰੀਤ ਵੰਡਾਂਗਾ
ਹੁੰਗਾਰਾ ਜੇਹਾ ਦਿਓ ਮੈਂ ਕੋਈ ਗੀਤ ਵੰਡਾਂਗਾ

ਹੋਰ ਹੈ ਕੀ ਮੇਰੇ ਕੋਲ ਹਰਫ਼ਾਂ ਸਿਤਾਰਿਆਂ ਵਗੈਰ
ਲਿਆਓ ਤਲੀਆ ਵਿਖਾਓ ਮੈਂ ਕੋਈ ਲੀਕ ਵੰਡਾਂਗਾ

ਨੇਕ ਰਾਹ ਜੇਹੇ ਬਣਾਵਾਂ ਤਵੀ ਬੈਠਣਾ ਸਿਖਾਵਾਂ
ਗੜ੍ਹੀ ਚ ਖੇਡਣਾ ਹੈ ਕਿਸ ਦਿਨ ਉਹ ਤਾਰੀਖ਼ ਵੰਡਾਂਗਾ

ਸਰਕਾਰੀ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿਚ ਭਾਗੀਦਾਰ ਬਣਨ-ਤਜਿੰਦਰ ਸਿੰਘ

ਸੈਨਹੋਜੇ (ਕੈਲੀਫੋਰਨੀਆ) : ਸਰਕਾਰੀ ਅਧਿਕਾਰੀ ਲੋਕਾਂ ਦੇ ਹੁਕਮਰਾਨ ਨਹੀਂ ਹਨ, ਸਗੋਂ ਲੋਕਾਂ ਦੇ ਸੇਵਾਦਾਰ ਹੁੰਦੇ ਹਨ। ਇਸ ਲਈ ਸਾਰੇ ਹੀ ਸਰਕਾਰੀ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਲਈ ਇਹਨਾਂ ਸਮੱਸਿਆਵਾਂ ਦੇ ਹੱਲ ਵਿਚ ਭਾਗੀਦਾਰ ਬਣਨ। ਇਹ ਗੱਲ ਸਾਨਫਰਾਂਸਿਸਕੋ ਸਥਿਤ ਭਾਰਤੀ ਸਫਾਰਤਖਾਨੇ ਵਿਚ ਕੌਂਸਲਰ ਸ. ਤੇਜਿੰਦਰ ਸਿੰਘ ਨੇ ਉਹਨਾਂ ਦੇ ਸਨਮਾਨ ਵਿਚ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਸਥਾਨਕ ਸਵਾਗਤ ਰੈਸਟੋਰੈਂਟ ਵਿਚ ਕਰਵਾਏ ਗਏ ਵਿਦਾਇਗੀ ਸਮਾਗਮ ਵਿਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਆਪਣੇ ਆਪ  ਨੂੰ ਲੋਕਾਂ ਦਾ ਸੇਵਾਦਾਰ ਸਮਝਿਆ ਹੈ ਇਸ ਲਈ ਲੋਕਾਂ ਨੇ ਵੀ ਉਹਨਾਂ ਨੂੰ ਹਮੇਸ਼ਾਂ ਪਿਆਰ

ਫ਼ਰਕ.......... ਕਹਾਣੀ / ਅਮਰਜੀਤ ਕੌਰ "ਹਿਰਦੇ"


ਰੁਪਿੰਦਰ ਬੱਸ ਤੋਂ ਉੱਤਰੀ ਤਾਂ ਉਸਨੂੰ ਚੱਕਰ ਆ ਰਹੇ ਸਨ। ਉਹ ਡਿਗਦੀ-ਡਿਗਦੀ ਮਸਾਂ ਹੀ ਬਚੀ ਸੀ। ਉਸਨੂੰ ਡਿਗੂੰ-ਡਿਗੂੰ ਕਰਦੀ ਵੇਖ ਕੇ ਕੰਡਕਟਰ ਨੇ ਸੀਟੀ ਮਾਰ ਕੇ ਬੱਸ ਰੁਕਵਾ ਲਈ ਤੇ ਖਿੜਕੀ ਵਿਚੋਂ ਖੜੋਤੇ ਹੋਏ ਹੀ ਪੁੱਛਿਆ, “ਮੈਡਮ ਜੀ ਠੀਕ ਹੋਂ? ਹਾਂ ਜੀ। ਕੰਡਕਟਰ ਦੇ ਬੋਲਾਂ ਨੇ ਉਸਨੂੰ ਸੁਚੇਤ ਕੀਤਾ ਪਰ ਉਹ ਏਨਾ ਹੀ ਕਹਿ ਸਕੀ ਸੀ। ਉਸਨੇ ਆਲੇ-ਦੁਆਲੇ ਵੇਖਿਆ ਪਰ ਕੋਈ ਹੋਰ ਸਵਾਰੀ ਨਹੀਂ ਉੱਤਰੀ ਸੀ। ਪੁਲ ਤੋਂ ਪਰਲੇ ਪਾਸੇ ਤਾਂ ਕਾਫ਼ੀ ਰੌਣਕ ਸੀ ਪਰ ਉਰਲਾ ਨਹਿਰ ਦੇ ਚੜ੍ਹਦੇ ਵਾਲਾ ਪਾਸਾ ਸੁੰਨਾ ਪਿਆ ਭਾਂਅ-ਭਾਂਅ ਕਰ ਰਿਹਾ ਸੀ। ਉਸਦਾ ਇਕੱਲੀ ਦਾ ਅੱਡੇ ਤੇ ਰੁਕਣ ਨੂੰ ਜੀਅ ਨਾ ਕੀਤਾ। ਉਹ ਅੱਜ ਕੁਝ ਜਲਦੀ ਹੀ ਆ ਗਈ ਸੀ। ਇਸ ਲਈ ਰਜਵੰਤ ਅਜੇ ਪਹੁੰਚਿਆ ਨਹੀਂ ਸੀ। ਹੁਣ ਉਹ  ਬਹੁਤੀ ਵਾਰੀ ਲੇਟ ਹੀ ਹੁੰਦਾ ਸੀ। ਪਹਿਲਾਂ ਵਾਂਗ ਹੁਣ ਉਹ ਨਾ ਤਾਂ ਉਸ ਤੋਂ ਪਹਿਲਾਂ ਹੀ ਪਹੁੰਚਦਾ ਸੀ ਤੇ ਨਾਂ ਹੀ ਘੰਟਿਆਂ-ਬੱਧੀ ਉਸਦੀ ਉਡੀਕ ਕਰਦਾ ਸੀ। ਕਈ ਵਾਰੀ ਤਾਂ ਘਰੋਂ ਵਾਪਿਸ ਆਉਂਦਾ ਉਸਨੂੰ ਰਸਤੇ ਵਿਚ ਮਿਲਦਾ। ਉਸਨੂੰ ਬਹੁਤ ਗੁੱਸਾ ਆਉਂਦਾ ਕਿ ਉਸਨੂੰ ਟਾਇਮ ਦਾ ਪਤਾ ਹੋਣ ਦੇ ਬਾਵਜੂਦ ਵੀ ਸਾਰੇ ਜੁਆਕਾਂ ਨੂੰ ਨਾਲ ਖਿੱਚਦਾ ਲੇਟ ਪਹੁੰਚਦਾ ਹੈ। ਕਈ ਵਾਰੀ ਉਹ ਗੁੱਸੇ ਦੀ ਮਾਰੀ ਕਹਿ ਦਿੰਦੀ ਕਿ ਕੀ ਲੋੜ ਸੀ ਅੱਧਾ ਰਸਤਾ ਰਹਿ ਗਿਆ ਸੀ ਮੈਂ ਆਪੇ ਹੀ ਘਰ ਪਹੁੰਚ ਜਾਂਦੀ।

ਝੋਟੂ.......... ਕਹਾਣੀ / ਰਿਸ਼ੀ ਗੁਲਾਟੀ



ਅੱਜ ਝੋਟੂ ਦਾ ਜੁਗਾਲੀ ਕਰਨ ਦਾ ਮਨ ਨਹੀਂ ਸੀ । ਉਹ ਬਹੁਤ ਉਦਾਸ ਸੀ । ਅੱਖਾਂ ਵਿੱਚੋਂ ਤ੍ਰਿਪ-ਤ੍ਰਿਪ ਹੰਝੂ ਕਿਰੀ ਜਾ ਰਹੇ ਸਨ । ਅੱਜ ਉਸਨੂੰ ਆਪਣੇ “ਝੋਟਾ” ਹੋਣ ਦਾ ਬਹੁਤ ਦੁੱਖ ਮਹਿਸੂਸ ਹੋ ਰਿਹਾ ਸੀ । ਉਹ ਸੋਚ ਰਿਹਾ ਸੀ ਕਿ ਕਾਸ਼ ਉਹ ਬੇਜ਼ੁਬਾਨ ਨਾਂ ਹੁੰਦਾ ਤਾਂ ਅਰਜਨ ਸਿੰਘ ਨੂੰ ਖਰੀਆਂ ਖੋਟੀਆਂ ਸੁਣਾਉਂਦਾ । ਪਰ ਰੱਬ ਦੀ ਮਰਜ਼ੀ ਦੇ ਖ਼ਿਲਾਫ਼ ਉਹ ਕੀ ਕਰ ਸਕਦਾ ਸੀ । ਉਹ ਕੇਵਲ ਕਲਪ ਹੀ ਸਕਦਾ ਸੀ ਤੇ ਕਲਪੀ ਜਾਂਦਾ ਸੀ । ਅਰਜਨ ਸਿੰਘ ਨੇ ਅੱਜ ਉਹਦੇ ਗਿੱਟੇ ਚੰਗੀ ਤਰ੍ਹਾਂ ਕੁੱਟੇ ਸਨ । ਉਹਦਾ ਕਸੂਰ ਵੀ ਕੀ ਸੀ ? ਕੇਵਲ ਏਨਾਂ ਕਿ ਉਹ ਨਾਜ਼ਰ ਕੀ ਬੁੱਢੀ ਮੱਝ ਨੂੰ “ਨਵੇਂ ਦੁੱਧ” ਨਹੀਂ ਕਰਨਾਂ ਚਾਹੁੰਦਾ ਸੀ । ਨਾਜ਼ਰ ਵੀ ਉਸੇ ਬੁੱਢੜ ਨੂੰ ਲਈ ਫਿਰਦਾ ਹੈ । ਕਿੰਨੇ ਸਾਲ ਹੋ ਗਏ ਝੋਟੂ ਨੂੰ ਮਨੇ-ਅਣਮਨੇ ਉਹਦੇ ਨਾਲ ਟੱਕਰਾਂ ਮਾਰਦੇ ਨੂੰ । ਜੇ ਨਾਜ਼ਰ ਕੀ ਮੱਝ ਵਿੱਚ ਮਾਂ ਬਨਣ ਦਾ ਸੁੱਖ ਨਹੀਂ ਲਿਖਿਆ ਤਾਂ ਇਸ ਵਿੱਚ ਉਸਦਾ ਕੀ ਕਸੂਰ ਸੀ ? ਉਹ ਨਾਜ਼ਰ ਤਾਂ ਕੀ, ਹਰ ਉਸ ਕਿਸਾਨ ਦੀ ਮੱਝ ਨਾਲ “ਸੌਣ” ਲਈ ਅਰਜਨ ਸਿੰਘ ਦਾ ਹੁਕਮ ਮੰਨਦਾ ਸੀ, ਜਿਹੜਾ ਅਰਜਨ ਨੂੰ ਹਰੇ-ਹਰੇ ਨੋਟ ਦਿਖਾਉਂਦਾ ਸੀ । ਨਾਜ਼ਰ ਦੀ ਵੀ ਸ਼ਾਇਦ ਮਜ਼ਬੂਰੀ ਸੀ, ਉਸ ਬੁੱਢੀ ਮੱਝ ਨੂੰ ਰੱਖੀ ਰੱਖਣ ਦੀ, ਕਿਉਂਕਿ ਕਈ ਸਾਲਾਂ ਤੋਂ ਕਵੇਲੇ ਮੀਂਹ ਤੇ ਫਸਲ ਦੇ ਸੁੰਡੀਆਂ ਦੀ ਮਾਰ ਹੇਠ ਆਉਣ ਕਰਕੇ ਉਹ ਲੱਕ-ਲੱਕ ਤੱਕ ਕਰਜ਼ੇ ਹੇਠ ਨੱਪਿਆ ਪਿਆ ਸੀ ਤੇ ਨਵੀਂ ਝੋਟੀ ਲੈਣ ਦੇ ਕਾਬਲ ਨਹੀਂ ਸੀ । ਅਰਜਨ ਨੂੰ ਇਹ “ਬਿਜ਼ਨਿਸ” ਬਹੁਤ ਫਲਿਆ ਸੀ । ਉਹਦਾ ਕਿਹੜਾ ਪੈਟਰੌਲ ਖ਼ਰਚ ਹੁੰਦਾ ਸੀ । ਹਾਂ ! ਇੱਕ ਗੱਲ ਤਾਂ ਸੀ ਕਿ ਉਹ ਆਪਣੇ ਝੋਟੇ ਨੂੰ ਚੰਗੀ ਖੁਰਾਕ ਜ਼ਰੂਰ ਦਿੰਦਾ ਸੀ । ਦਿੰਦਾ ਵੀ ਕਿਉਂ ਨਾਂ, ਆਖਿਰ ਝੋਟਾ ਉਹਦਾ ਇੱਕੋ ਇੱਕ ਕਮਾਊ ਪੁੱਤ ਜੋ ਸੀ । ਨਿਘਾਰ ਵੱਲ ਜਾ ਰਹੀ ਕਿਰਸਾਨੀ ਦੇ ਦੌਰ ਵਿੱਚ ਉਸਨੂੰ ਝੋਟੇ ਦੇ ਬਿਜ਼ਨਿਸ ਨੇ ਕਾਫ਼ੀ ਸਹਾਰਾ ਦਿੱਤਾ ਸੀ । ਚੰਗੇ ਦਿਨਾਂ ਵਿੱਚ ਅਰਜਨ ਨੇ ਉਹਨੂੰ ਬੜੇ ਸ਼ੌਂਕ ਨਾਲ ਪਾਲਿਆ ਸੀ । ਉਹ ਸੋਚਦਾ ਸੀ ਕਿ ਉਹਦੇ ਵਿਹੜੇ ਵਿੱਚ ਜੋ ਮੱਝਾਂ ਦੀ ਲਾਈਨ ਲੱਗੀ ਹੋਈ ਹੈ, ਉਹਨਾਂ ਲਈ ਉਸਨੂੰ ਬਾਹਰ ਨਹੀਂ ਭਟਕਣਾਂ ਪਵੇਗਾ । ਹਾਲਾਂਕਿ ਬਦਲਦੇ ਹਾਲਾਤਾਂ ਕਰਕੇ ਝੋਟੂ ਦੀ ਖੁਰਾਕ ਵਿੱਚ ਕਮੀ ਤੇ ਤਬਦੀਲੀ ਆ ਗਈ ਸੀ ਪਰ ਉਹ ਆਪਣੇ ਮਾਲਕ ਦੇ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਸਦਾ ਪੂਰਾ ਸਾਥ ਦੇਈ ਜਾ ਰਿਹਾ ਸੀ ।

ਸਾਡੇ ਮਗਰੋਂ….......... ਗ਼ਜ਼ਲ / ਹਰਜਿੰਦਰ ਸਿੰਘ ਦਿਲਗੀਰ (ਡਾ:)


ਕੋਈ ਨਾ ਬੋਲੇਗਾ ਤਾਂ ਫਿਰ ਸ਼ਰਮਾਓਗੇ।
ਏਸ ਖ਼ਲਾਅ ਤੋਂ ਆਪੂੰ ਵੀ ਡਰ ਜਾਓਗੇ।

ਸਾਥੀ ਪਹਿਲੇ ਮੋੜ ਤੇ ਭਟਕੇ ਪਾਓਗੇ।
ਤੇਜ਼ ਟੁਰੋਗੇ ਤਾਂ ’ਕੱਲੇ ਰਹਿ ਜਾਓਗੇ।

ਅੰਨ੍ਹੇ ਰਾਹੀ, ਬਗਲੇ ਆਗੂ, ਭੋਲੇ ਲੋਕ,
ਪਰੇਸ਼ਾਨ ਹੋ ਕੇ ਸਭ ਨੂੰ ਛੱਡ ਆਓਗੇ।


ਕੁਲਦੀਪ ਸਿੰਘ ਬੇਦੀ ਜੀ (ਜੱਗ-ਬਾਣੀ) ‘ਪੰਜਾਬ ਦੀ ਮੀਡੀਆ ਪਰਸਨਿਲਟੀ’ ਦੇ ਸਨਮਾਨ-ਪੱਤਰ ਨਾਲ ਸਨਮਾਨਤ.......... ਸਨਮਾਨ ਸਮਾਰੋਹ / ਰਤਨ ਰੀਹਲ (ਡਾ:)


2ਆਰਜ ਕਮਿਉਨਿਟੀ ਰੀਸੋਰਸ ਸੈਂਟਰ ਵੁਲਵਰਹੈਂਪਟਨ  ਅਤੇ ਪੰਜੱਬੀ ਸਾਹਿਤ ਸਭਾ ਵੁਲਵਰਹੈਂਪਟਨ ਵਲੋਂ ਇੰਦਰਜੀਤ ਸਿੰਘ ‘ਜੀਤ’ ਦੀ ਪੁਸਤਕ ‘ਵੈਲਿਨਟਾਇਨ ਡੇ’ ਉਪਰ ਇਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤ ਤੋਂ ਆਏ ਜੱਗ-ਬਾਣੀ ਦੇ ਸੰਪਾਦਕ ਕੁਲਦੀਪ ਸਿੰਘ ਬੇਦੀ ਜੀ ਨੇ ਕੀਤੀ। ਸਭ ਤੋਂ ਪਹਿਲਾ ਡਾ: ਰਤਨ ਰੀਹਲ ਜੀ ਨੇ ਪ੍ਰਤੀਕਾਤਮਕ ਕਹਾਣੀ-ਸੰਗ੍ਰਹਿ ‘ਵੈਲਿੱਨਟਾਈਨ ਡੇ’ ਉਪਰ ਆਪਣਾ ਪਰਚਾ ਪੜ੍ਹਿਆ। ਜਿਸ ਵਿੱਚ ਡਾ: ਦੇਵਿੰਦਰ ਕੌਰ, ਸੰਤੋਖ ਧਾਲੀਵਾਲ, ਤਾਰਾ ਸਿੰਘ ਤਾਰਾ, ਕੁਲਦੀਪ ਬੇਦੀ ਅਤੇ ਕ੍ਰਿਪਾਲ ਸਿੰਘ ਪੂਨੀ ਜੀ ਨੇ ਭਾਗ ਲਿਆ। ਬੜੀ ਸਾਰਥਿਕ ਬਹਿਸ ਹੋਈ। 

ਯੋਗ ਗੁਰੂ ਬਾਬਾ ਰਾਮ ਦੇਵ ਦੀ ਵੀ ਗੁਰੂ ਨਿਕਲੀ ਦਿੱਲੀ ਹਕੂਮਤ......... ਤਿਰਛੀ ਨਜ਼ਰ / ਬਲਜੀਤ ਬੱਲੀ


ਭ੍ਰਿਸ਼ਟਾਚਾਰ  ਤੇ ਕਾਲਾ ਧਨ ਭਾਰਤੀ ਰਾਜਨੀਤੀ ਦਾ ਮੁਖ ਏਜੰਡਾ ਬਣਿਆ  
                         
ਪੰਜਾਬੀ  ਦੇ ਨਾਮਵਰ ਤੇ ਸੁਲਝੇ ਹੋਏ ਪੱਤਰਕਾਰ ਵਜੋਂ ਦਹਾਕਿਆਂ ਬੱਧੀ ਨਾਮਣਾ ਖੱਟ ਕੇ ਸੁਰਗਵਾਸ ਹੋਏ ਦਲਬੀਰ ਸਿੰਘ ਪੰਜਾਬੀ ਟ੍ਰਿਬਿਊਨ ਵਿਚ ਇੱਕ ਹਫ਼ਤਾਵਾਰੀ ਕਾਲਮ ਲਿਖਿਆ ਕਰਦੇ ਸਨ-ਜਗਤ ਤਮਾਸ਼ਾ। ਮੈਂ ਉਸ ਦਾ ਲਗਾਤਾਰ ਪਾਠਕ ਸਾਂ। ਬਹੁਤ ਖ਼ੂਬਸੂਰਤ ਸ਼ਬਦਾਵਲੀ ਵਿਚ ਉਹ ਆਂਮ ਲੋਕਾਂ ਦੇ ਦੁੱਖ- ਦਰਦਾਂ ਦੀ ਬਾਤ ਪਾਇਆ ਕਰਦੇ ਸਨ। ਬਾਰ੍ਹਾਂ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ । ਪੰਜਾਬ ਜਿਸ ਸ਼ਖ਼ਸੀਅਤ ਨੂੰ ਉਹ ਆਪਣਾ ਆਦਰਸ਼ ਅਤੇ ਗੁਰੂ ਮੰਨਦਾ ਸਨ,ਉਸ ਨੇ ਇੱਕ,ਅਜਿਹਾ ਰੋਲ ਅਖ਼ਤਿਆਰ ਕੀਤਾ ਅਤੇ ਇਕ ਅਜਿਹਾ ਅਹੁਦਾ ਹਾਸਲ ਕਰ ਲਿਆ ਜੋ ਉਸ ਦੀ ਦੇਵ-ਕੱਦ  ਹਸਤੀ ਦੇ ਮੇਚ ਦਾ ਨਹੀਂ ਸੀ ਅਤੇ ਅਤੇ ਦੁਨਿਆਵੀ ਲਾਲਸਾ ਵੱਲ ਸੰਕੇਤ ਕਰਦਾ ਸੀ। ਇਕ ਸੰਵੇਦਨਸ਼ੀਲ  ਇਨਸਾਨ ਵਜੋਂ ਦਲਬੀਰ ਨੂੰ  ਇਸ ਦਾ  ਬੇਹੱਦ ਸਦਮਾ ਪੁੱਜਾ ਸੀ।ਇਸ ਘਟਨਾ ਤੋਂ ਬਾਅਦ ਲਿਖੇ  ਆਪਣੇ ਹਫਤਾਵਾਰੀ  ਕਾਲਮ ਦੀ ਸ਼ੁਰੂਆਤ ਉਸ ਨੇ ਇੰਝ ਕੀਤੀ ਸੀ-‘‘ ਜਦੋਂ ਰੱਬ ਧਰਤੀ ਤੇ ਉੱਤਰ ਆਉਂਦਾ ਹੈ ਤਾਂ ਉਹ ਬੰਦਾ ਹੋ ਜਾਂਦੈ। ਉਸ ਵਿਚ ਬੰਦੇ ਵਾਲੇ ਸਾਰੇ ਗੁਣ- ਔਗੁਣ ਆ ਜਾਂਦੇ ਨੇ। ਉਹ ਵੀ ਉਨ੍ਹਾਂ ਦੁਨਿਆਵੀ ਲਾਲਸਾਵਾਂ ਦਾ ਸੰਭਾਵੀ ਸ਼ਿਕਾਰ ਹੋ ਜਾਂਦੈ । ਇਸਦੇ ਨਾਲ ਹੀ ਉਹ ਫਿਰ ਇਹ ਕਿਵੇਂ ਆਸ ਰੱਖ ਸਕਦੈ ਕਿ ਬਾਕੀ ਬੰਦੇ ਉਸ ਨੂੰ ਦੇਵਤਾ ਸਮਝਣਗੇ-ਉਸ ਨਾਲ ਵਿਹਾਰ ਵੀ ਆਮ ਮਨੁੱਖ ਵਰਗਾ ਹੀ ਹੋਵੇਗਾ।‘‘ ਉੁਸ ਸੁਰਗਵਾਸੀ ਆਤਮਾ  ਦਾ ਤਰਕ ਇਹ ਸੀ ਕਿ ਜਦੋਂ ਕੋਈ ਜਣਾ ਇੱਕ  ਜਾਂ ਦੂਜੀ ਧਿਰ ਬਣ ਜਾਂਦਾ ਹੈ ਜਾਂ ਕਿਸੇ ਇੱਕ ਧਿਰ ਨਾਲ ਜੁੜ ਜਾਂਦਾ ਹੈ ਤਾਂ  ਸੁਭਾਵਕ ਹੀ ਉਸ ਦੀ ਸਰਵਪ੍ਰਵਾਨਤਾ  ਨਹੀਂ ਰਹਿੰਦੀ। ਤੇ ਫਿਰ ਦੂਜੀ ਧਿਰ ਜਾ ਹੋਰ ਲੋਕ ਅਜਿਹੀ ਕਿਸੀ ਵੀ ਹਸਤੀ ਨੂੰ ਕਿਓਂ ਬਖ਼ਸ਼ਣਗੇ।

 

ਕਾਲੇ ਬੈਗ ਦੀ ਦਹਿਸ਼ਤ……… ਅਭੁੱਲ ਯਾਦਾਂ / ਰਵੇਲ ਸਿੰਘ ਇਟਲੀ


ਇਹ ਗੱਲ ਪੰਜਾਬ ਦੇ ਦਹਿਸ਼ਤਗਰਦੀ ਦੇ ਦਿਨਾਂ ਦੀ ਹੈ, ਮੇਰੇ ਬਾਪੂ ਜੀ ਗੁਰਦਾਸਪੁਰ ਡਾਕਖਾਨੇ ਵਿਚੋਂ ਪੈਨਸ਼ਨ ਲੈਂਦੇ ਸਨ । ਮੈਂ ਵੀ ਉਦੋਂ ਗੁਰਦਾਸਪੁਰ ਹੀ ਨੌਕਰੀ ਕਰਦਾ ਸਾਂ । ਬਾਪੂ ਨੇ ਮੈਨੂੰ ਇੱਕ ਦਿਨ ਦਫਤਰ ਜਾਣ ਲੱਗਿਆਂ ਕਿਹਾ ਕਿ ਮੇਰੀ ਪੈਨਸ਼ਨ ਦੀ ਕਾਪੀ ਡਾਕਖਾਨੇ ਜਾ ਕੇ ਪੈਨਸ਼ਨ ਦੀ ਐਂਟਰੀ ਕਰਵਾਉਣ ਲਈ ਦੇ ਦੇਣੀ, ਮੈਂ ਜ਼ਰਾ ਲੇਟ ਆਵਾਂਗਾ । ਸਮੇਂ ਸਿਰ ਪੈਨਸ਼ਨ ਮਿਲ ਜਾਵੇਗੀ । ਕਾਪੀ ਇੱਕ ਕਾਲੇ ਬੈਗ ਵਿਚ ਪਾ ਕੇ ਮੈਨੂੰ ਫੜਾ ਦਿੱਤੀ । ਉਸ ਦਿਨ ਮੇਰੇ ਕੋਲ ਸਕੂਟਰ ਨਾ ਹੋਣ ਕਾਰਣ ਮੈਨੂੰ ਬੱਸ ਤੇ ਜਾਣਾ ਪਿਆ ਤੇ ਬੱਸ ਸਟੈਂਡ ‘ਤੇ ਬੱਸ ਦੀ ਉਡੀਕ ਕਰਨ ਲੱਗਾ । ਆਖਿਰ ਇੱਕ ਮਿੰਨੀ ਬੱਸ ਆਈ, ਜੋ ਹੇਠਾਂ ਉੱਪਰ ਸਾਰੀ ਸਵਾਰੀਆਂ ਨਾਲ ਭਰੀ ਪਈ ਸੀ । ਦਫਤਰੋਂ ਲੇਟ ਹੋਣ ਦੇ ਡਰ ਨਾਲ ਮੈਂ ਬੱਸ ਦੀ ਪਿਛਲੀ ਪੌੜੀ ਤੇ ਹੱਥ ਵਿਚ ਬੈਗ ਫੜੀ ਲਟਕ ਗਿਆ । ਪਰ ਬੈਗ ਹੱਥੋਂ ਛੁੱਟ ਜਾਣ ਦੇ ਡਰੋਂ ਉਪਰ ਬੈਠੀ ਸਵਾਰੀ ਨੂੰ ਫੜਾ ਦਿੱਤਾ । ਅੱਡੇ ਤੇ ਪਹੁੰਚਣ ‘ਤੇ ਸਵਾਰੀਆਂ ਹਫੜਾ ਦਫੜੀ ਵਿਚ ਆਪਣੇ ਆਪਣੇ ਰਾਹੇ ਪਈਆਂ । ਮੈਂ ਵੀ ਦਫਤਰੋਂ ਲੇਟ ਹੋਣ ਦੇ ਡਰੋਂ ਕਾਹਲੀ ਕਾਹਲੀ ਦਫਤਰ ਪਹੁੰਚਿਆ ਤੇ ਬੈਗ ਦਾ ਚੇਤਾ ਹੀ ਭੁੱਲ ਗਿਆ ।ਦਫਤਰ ਪੁੱਜ ਕੇ ਬਾਪੂ ਦੇ ਪੈਨਸ਼ਨ ਵਾਲੇ ਕਾਲੇ ਬੈਗ ਦਾ ਚੇਤਾ ਆਇਆ ।

ਮਾਂ.......... ਨਜ਼ਮ/ਕਵਿਤਾ / ਪ੍ਰੀਤ ਸਰਾਂ, ਗੋਲਡ ਕੋਸਟ (ਆਸਟ੍ਰੇਲੀਆ)



ਮਾਏ ਨੀ ਤੈਨੂੰ ਚੇਤੇ ਕਰਕੇਰਾਤੀ ਫਿਰ ਨੀ ਦਿਲ ਭਰ ਆਇਆ ...
ਸਾਰੀ ਰਾਤ ਗਈ ਵਿਚ ਸੋਚਾਂਮੈਂ ਕੀ ਖੋਇਆਤੇ ਕੀ ਮੈਂ  ਪਾਇਆ
ਪਾਉਣਾ ਤਾਂ ਮੈਂ ਕੀ ਸੀ ਨੀ ਮਾਏਨੀ ਮੈਂ ਸਭ ਕੁਝ ਆਪ ਗਵਾਇਆ !!
ਜਦ ਮੈਂ ਹੋਈ ਖੁਸ਼ੀਆਂ ਮਾਨਣ ਜੋਗੀ ,ਨੀ ਤੂੰ ਵਿਆਹ ਕੇ ਕਰਤਾ ਮੈਨੂੰ ਪਰਾਇਆ !

ਜਿੰਦਾ ਲਾਸ਼..........ਨਜ਼ਮ/ਕਵਿਤਾ / ਪ੍ਰੀਤ ਸਰਾਂ, ਗੋਲਡ ਕੋਸਟ (ਆਸਟ੍ਰੇਲੀਆ)

ਕੁਝ ਸਾਲਾਂ ਤੋਂ ਮੈਂ ਇੱਕ ਜਿੰਦਾ ਲਾਸ਼ ਸਾਂ,

ਪਰ ਅੱਜ ਤੇਰੀ ਨਫਰਤ ਨੇ ਮੈਨੂੰ ਜਲਾ ਦਿੱਤਾ !
ਬਹੁਤ-ਬਹੁਤ ਮਿਹਰਬਾਨੀ..........
ਕਿਉਕਿ ਬੜੀ ਖਤਰਨਾਕ ਸੀ ਇਹ ਜਿੰਦਾ ਲਾਸ਼ ..
ਜਦੋਂ ਕਦੀ ਕਿਸੇ ਕਮਜੋਰ ਤੇ
ਜ਼ੁਲਮ ਹੁੰਦਾ ...
ਸਾਹਮਣੇ ਤੱਕ ਇਸ ਜਿੰਦਾ ਲਾਸ਼ ਨੂੰ
ਇੱਕ ਉਮੀਦ ਦੀ ਕਿਰਨ ਜਾਗ ਪੈਂਦੀ

ਯੂ... ਆ... ਬਾ.... ਬਾ... ਓ............ ਕਹਾਣੀ / ਰਿਸ਼ੀ ਗੁਲਾਟੀ


“ਹੈਲੋ”
“ਹਾਇ” ਚਾਰ-ਸਾਢੇ ਚਾਰ ਸਾਲ ਦੀ ਮਾਸੂਮ ਬੱਚੀ ਨੇ ਭੋਲੀ ਮੁਸਕਾਨ ਨਾਲ਼ ਜੁਆਬ ਦਿੱਤਾ ।
“ਹਾਓ ਆਰ ਯੂ?”
“ਫਾਈਨ”
“ਯੂਅਰ ਨੇਮ?”
“ਰਿਬੇਕਾ”




ਉਸਦੀ ਮੁਸਕਾਨ ਦਿਲ ‘ਚ ਉਤਰ ਜਾਣ ਵਾਲੀ ਸੀ । ਮੈਂ ਹੱਥ ‘ਚ ਫੜੀ ਪੀਅਰ ਆਪਣੇ ਮੈਲੇ ਪਜਾਮੇ ਦੀ ਜੇਬ ‘ਚ ਪਾ ਲਈ, ਜਿਸਨੂੰ ਰੋਟੀ ਖਾਣ ਤੋਂ ਬਾਅਦ ਅੱਧੋਂ ਵੱਧ ਕੁਤਰ ਚੁੱਕਾ ਸੀ । ਜਿੰਦਗੀ ‘ਚ ਬਥੇਰੇ ਉਤਾਰ ਚੜਾਅ ਦੇਖੇ ਹਨ, ਪਰ ਮੈਲੇ ਕੱਪੜੇ ਕਦੀ ਪਾਏ ਹੋਣ, ਯਾਦ ਨਹੀਂ । ਮਾਤਾ ਮੇਰੀ, ਮੈਥੋਂ ਹਜ਼ਾਰਾਂ ਕਿਲੋਮੀਟਰ ਦੂਰ ਸਮੁੰਦਰੋਂ ਪਾਰ ਪੰਜਾਬ ‘ਚ ਬੈਠੀ ਹੈ ਤੇ ਪੂਜਾ ਵੀ ਘੱਟੋ-ਘੱਟ ਸੱਤ-ਅੱਠ ਸੌ ਮੀਲ ਦੂਰ ਆਪਣੀ ਪੜ੍ਹਾਈ ਦੇ ਸਿਲਸਿਲੇ ‘ਚ ਹੈ ਤੇ ਮੈਂ ਆਪਣੇ ਦਿਹਾੜੀ-ਦੱਪੇ ਦੇ ਸਿਲਸਿਲੇ ‘ਚ ਅੱਡ ਬੈਠਾ ਹਾਂ । ਹੁਣ ਰੋਜ਼-ਰੋਜ਼ ਕੱਪੜੇ ਧੋਣੇ ਵੀ ਔਖੇ ਲੱਗਦੇ ਹਨ । ਦਿਨ-ਬ-ਦਿਨ ਪਤਾ ਨਹੀਂ ਕੀ ਹੁੰਦਾ ਜਾਂਦਾ ਹੈ ਕਿ ਜਦੋਂ ਵੀ ਕੁਝ ਝਰੀਟਣ ਦੀ ਕੋਸਿ਼ਸ਼ ਕਰਦਾ ਹਾਂ, ਮੇਰੀ ਕਲਮ ਤੇ ਮੇਰੀ ਮਾਤਾ ਦੋਵੇਂ ਸਮੁੰਦਰੋਂ ਦੇ ਆਰ-ਪਾਰ ਹੋਣ ਦੇ ਬਾਵਜੂਦ ਇੱਕ-ਦੂਜੇ ਨੂੰ ਮਿਲਣ ਦੀ ਕੋਸਿ਼ਸ਼ ਕਰਦੀਆਂ ਹਨ । ਲਿਖਣ ਦਾ ਵਿਸ਼ਾ ਕੋਈ ਵੀ ਹੋਵੇ, ਮਾਂ ਬੜੀ ਯਾਦ ਆਉਂਦੀ ਹੈ ਕਿ ਛਪਣ ਤੋਂ ਪਹਿਲਾਂ ਉਹ ਬੜੇ ਸ਼ੌਂਕ ਨਾਲ਼ ਲੇਖਣੀ ਪੜ੍ਹਦੀ ਹੁੰਦੀ ਸੀ । ਅਜਿਹੇ ਸਮੇਂ ਚਿੱਤ ਕਰਦਾ ਹੈ ਕਿ ਨੀਲੇ ਆਸਮਾਨ ਦੀ ਥਾਂ ਧੂੜ ਭਰਿਆ ਆਸਮਾਨ ਹੋ ਜਾਵੇ । ਤੇਜ਼-ਠੰਢੀ ਹਵਾ ਦੀ ਥਾਂ ਧੂੜ ਭਰੀ ਹਨੇਰੀ ਚੱਲਣ ਲੱਗ ਜਾਵੇ । ਜੇਕਰ ਬੱਸ ਜਾਂ ਟਰੇਨ ‘ਚ ਬੈਠ ਕੇ ਲਿਖਣ ਲੱਗਦਾ ਹਾਂ ਤਾਂ ਜੀ ਕਰਦਾ ਹੈ ਕਿ ਜਦੋਂ ਪਲਕ ਝਪਕ ਕੇ ਖੁੱਲੇ ਤਾਂ ਰੋਡਵੇਜ਼ ਦੀ ਲਾਰੀ ‘ਚ ਬੈਠਾ ਹੋਵਾਂ । ਸਾਹਮਣੇ ਬੈਠੀ ਗੋਰੀ ਨੱਢੀ ਦੀ ਥਾਂ 75 ਸਾਲਾਂ ਦਾ ਦਵਾਈ ਲੈਣ ਜਾ ਰਿਹਾ ਖਾਊਂ-ਖਾਊਂ ਕਰਦਾ ਬਾਬਾ ਜਾਂ ਬੇਬੇ ਬੈਠੀ ਹੋਵੇ, ਜਿਸ ਨੂੰ ਨਹਾਤਿਆਂ ਘੱਟੋ-ਘੱਟ 6 ਦਿਨ ਹੋ ਗਏ ਹੋਣ । ਪਰ ਇਹ ਉਦੋਂ ਹੀ ਸੋਚਦਾ ਹਾਂ ਜਦੋਂ ਭਾਵੁਕ ਹੁੰਦਾ ਹਾਂ । ਦਿਮਾਗ ਦੇ ਸੁਚੇਤ ਹੁੰਦਿਆਂ ਹੀ ਜੋ ਸ਼ਬਦ ਠਾਹ-ਠਾਹ ਕਰਕੇ ਵੱਜਦੇ ਹਨ....

ਇਲੈਕਸ਼ਨ.......... ਨਜ਼ਮ/ਕਵਿਤਾ / ਮਲਕੀਅਤ "ਸੁਹਲ"


ਇਲੈਕਸ਼ਨ  ਆਈ ਤਾਂ ਖੁੰਬਾਂ ਵਾਂਗਰ,
ਉੱਗ  ਪਏ  ਮੇਰੇ   ਪਿਆਰੇ  ਨੇਤਾ।
ਕਾਰਾਂ ਦੇ  ਨਾਲ  ਬੰਨ੍ਹ ਕੇ  ਝੰਡੀਆਂ,
ਅੱਜ  ਫਿਰਦੇ, ਮਾਰੇ - ਮਾਰੇ  ਨੇਤਾ।

ਹਰ  ਗਲੀ  ਹਰ  ਮੋੜ  ਦੇ  ਉਤੇ,
ਥਾਂ - ਥਾਂ   ਲੱਗੇ    ਇਸ਼ਤਿਹਾਰ।
ਲੋਹੜੀ   ਅਤੇ   ਵਿਸਾਖੀ  ਲੰਘੀ,
ਆਇਆ   ਵੋਟਾਂ  ਦਾ   ਤਿਉਹਾਰ।

ਬਾਤ ਕੋਈ ਪਾ ਗਿਆ.......... ਨਜ਼ਮ/ਕਵਿਤਾ / ਮਲਕੀਅਤ "ਸੁਹਲ'


ਵਿਛੜੇ  ਹੋਏ  ਸੱਜਣਾਂ  ਦੀ
ਬਾਤ  ਕੋਈ  ਪਾ   ਗਿਆ ।
ਬਾਤ  ਕੈਸੀ   ਪਾ  ਗਿਆ ,
ਬਸ! ਅੱਗ ਸੀਨੇਂ ਲਾ ਗਿਆ।

ਯਾਦ ਉਹਦੀ  ਵਿਚ  ਭਾਵੇਂ
ਬੀਤ  ਗਿਆ  ਰਾਤ  ਦਿਨ ,
ਰੋਗ   ਐਸਾ   ਚੰਦਰਾ  ਜੋ
ਹੱਡੀਆਂ  ਨੂੰ  ਖਾ  ਗਿਆ ।

ਗਰਭਪਾਤ……… ਨਜ਼ਮ/ਕਵਿਤਾ / ਪਰਨਦੀਪ ਕੈਂਥ


ਤੇਰੇ
ਗਰਭ ਅੰਦਰ
ਉਪਜਿਆ ਸੀ
ਓਹ
ਯੋਧਾ-
ਬਣ
ਤੇਰੇ
ਗਰਭ ਦਾ
ਚੌਗਿਰਦਾ-

ਔਰਤ......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ


ਔਰਤ ਦਾ ਇਕ ਰੂਪ ਹੈ, ਦੁਨੀਆ ਵਿਚ ਮਹਾਨ।
ਸਾਰੀ ਦੁਨੀਆ ਪੂਜਦੀ, ਹੈ ਸਾਰੇ ਜੱਗ ਦਾ ਮਾਣ।

ਇਹ ਜਨਨੀ ਮਾਤਾ ਜਨਮ ਦੀ, ਸਭ ਦੇਵੇ ਪਹਿਨਣ ਖਾਣ।
ਇਹ ਮਿੱਠਾ ਚਸ਼ਮਾ ਅੰਮ੍ਰਿਤ ਦਾ, ਵੀ ਵਿੱਸ ਭਰੀ ਗੰਦਲ ਜਾਣ।

ਜਦ ਮਮਤਾ ਮੱਤੀ ਛਲਕਦੀ, ਹੈ ਪਿਆਰਾਂ ਦੀ ਇਹ ਖਾਣ।
ਕਦੇ ਐਟਮ ਬਿਜਲੀ ਲਿਛਕਦੀ, ਰਾਵਣ ਦਾ ਇਹ ਬਾਣ।

ਇਹ ਪਰੋਸੀ ਸੱਤ ਸਵਾਦ ਦੀ, ਇਕ ਥਾਲੀ ਵਿਚ ਮਹਿਖਾਣ।
ਜੋ ਖਾਂਦੇ ਥੂਹ ਥੂਹ ਥੁੱਕਦੇ, ਨਹੀ ਖਾਂਦੇ ਜੋ ਪਛਤਾਣ।

ਬਸੰਤ ਦੀ ਕਾਵਿ ਕਲਾ.......... ਆਲੋਚਨਾ / ਰਤਨ ਰੀਹਲ (ਡਾ.)


ਸੁਣਿਆ ਜਾਂਦਾ ਹੈ ਕਿ ਧਨ, ਦੁੱਧ ਅਤੇ ਪੁੱਤਰ ਬਿਨ੍ਹਾਂ ਭਾਗਾਂ ਦੇ ਨਸੀਬ ਨਹੀਂ ਹੁੰਦੇ। ਜਿਥੋਂ ਤੱਕ ਮੇਰੀ ਬੁੱਧੀ ਦੀ ਸੀਮਾਂ ਦਾ ਸੰਕਲਪ ਹੈ, ਵਿਦਿਆ ਵੀ ਅਜਿਹੇ ਚੰਗੇ ਕਰਮਾਂ ਦੀ ਦੇਣ ਹੈ। ਜਨਮ ਤੋਂ ਲੈ ਕੇ ਮਰਨ ਤੱਕ ਇਨਸਾਨ ਵਿਦਿਆਰਥੀ ਹੁੰਦਾ ਹੈ। ਭਾਵੇਂ ਉਹ ਸਕੂਲ ਨਹੀਂ ਜਾਂਦਾ ਫਿਰ ਵੀ ਉਹ ਆਪਣੇ ਆਲੇ ਦੁਆਲੇ ਵਿੱਚ ਵਿਚਰਦਾ, ਜ਼ਮਾਨੇ ਦੀਆਂ ਗਤੀਆਂ ਵਿਧੀਆਂ ਨਾਲ ਟਕਰਾਉਦਾ ਹੋਇਆ ਨਿੱਤ ਦਿਨ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ।
ਵਿਦਵਤਾ ਭਰੇ ਲੇਖ, ਨਾਵਲ, ਨਾਟਕ, ਕਹਾਣੀਆਂ ਜਾਂ ਕਵਿਤਾਵਾਂ ਰਚਣੀਆਂ, ਇਹ ਵੀ ਇੱਕ ਰੱਬੀ ਦੇਣ ਹੈ। ਈਸਾ ਮੂਸਾ ਗੁਰੂ ਨਾਨਕ ਅਤੇ ਹੋਰ ਪੀਰ ਪੈਗੰਬਰ, ਜਿਨ੍ਹਾਂ ਨੇ ਦੁਨੀਆਂ ਨੂੰ ਅਲਹਾਮ ਦਿੱਤਾ ਉਹ ਵੀ ਦੁਨੀਆਂ ਉੱਤੇ ਹੋ ਰਹੇ ਜੁਲਮ ਅਤੇ ਸਿਤਮ ਦਾ ਅਕਸ ਸੀ।
ਜਿਵੇਂ ਰਗੜ ਨਾਲ ਅੱਗ ਬਲਦੀ ਹੈ। ਪਾਰਸ ਦੀ ਛੁਹ ਨਾਲ ਸੋਨਾ ਬਣਦਾ ਹੈ। ਇਵੇਂ ਹੀ ਦੁਨੀਆਂ ਦੀਆਂ ਸਮੱਸਿਆਵਾਂ ਨਾਲ ਸੰਘਰਸ਼ ਕਰਦਾ ਇਨਸਾਨ ਲੇਖਕ ਬਣ ਜਾਂਦਾ ਹੈ। ਲੇਖਕ ਦੁਨੀਆਂ ਵਿੱਚ ਘ੍ਰਿਣਾ, ਪਿਆਰ, ਹਾਸੇ ਰੋਣੇ, ਖੁਸ਼ੀਆਂ ਗ਼ਮੀਆਂ ਤੱਕਦਾ ਹੈ। ਉਨ੍ਹਾਂ ਦਾ ਅਸਰ ਲੇਖਕ ਦੇ ਮਨ ਨੂੰ ਬਿਹਬਲ ਕਰ ਜਾਂਦਾ ਹੈ। ਇਹ ਬਿਹਬਲਤਾ ਲਿਖਤ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਅਤੇ ਕਵਿਤਾ ਜਾਂ ਕਹਾਣੀ ਬਣ ਜਾਂਦੀ ਹੈ।

ਆਪੇ ਉਗਾ ਨ ਤੋੜੀਂ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ


ਆਪੇ  ਉਗਾ  ਨ  ਤੋੜੀਂ,  ਬੇਦਰਦ  ਬਣ ਕੇ  ਮਾਲੀ
ਵਿਛੜਣ  ਦੀ  ਪੀੜ  ਕੀਕਣ,  ਦੱਸੇਗੀ ਤੈਨੂੰ ਡਾਲੀ।

ਐ  ਵਕਤ  ਹੋਰ ਰੁਕ ਜਾ, ਸੱਜਣ  ਮਿਰਾ  ਜਗਾ ਨਾ
ਮੁਖੜਾ  ਨਿਹਾਰ  ਲਾਂ  ਮੈਂ,  ਥੋੜਾ  ਉਡੀਕ  ਹਾਲੀ।

ਯਾਦਾਂ  ਦੇ  ਨਕਸ਼  ਡੂੰਘੇ, ਸਮਿਆਂ  ਨੇ ਕੀ  ਮਿਟਾਣੇ
ਨੈਣਾਂ  ਦੇ  ਨੀਰ  ਤਾਰੂ,   ਹੋਣੇ  ਕਦੀ  ਨ  ਖਾਲੀ।

ਅੱਗ.......... ਨਜ਼ਮ/ਕਵਿਤਾ / ਸ਼ਮੀ ਜਲੰਧਰੀ


ਮੈਂ ਅੱਗ ਬਣਨਾ ਚਾਹੁੰਦਾ ਹਾਂ
ਪਰ ਸਭ ਤੋਂ ਪਹਿਲਾਂ ਮੈਂ ਖੁਦ ਹੀ ਸੜਨਾ ਚਾਹੁੰਦਾ ਹਾਂ
ਮੈਂ ਆਪਣੇ ਆਪ ਨਾਲ ਲੜਨਾ ਚਾਹੁੰਦਾ ਹਾਂ
ਪਤਝੜ ਵਾਂਗੂ ਝੜਨਾ ਚਾਹੁੰਦਾ ਹਾਂ,
ਭਸਮ ਕਰਨਾ ਚਾਹੁੰਦਾ ਹਾਂ ਆਪਣੇ ਅੰਦਰਲੀ ਮੈਂ
ਤੇ ਆਪਣਾ ਗਰੂਰ, ਨਫਰਤ ਤੇ ਝੂਠ
ਮੈਂ ਸੂਰਜ ਵਾਂਗੂ ਸੁਰਖ ਹੋ ਕੇ
ਅਸਤ ਹੋ ਜਾਣਾ ਚਾਹੁੰਦਾ ਹਾਂ,
ਤਾਂ ਕਿ ਮੈਂ ਇਕ ਨਵੀਂ ਸਵੇਰ ਬਣ ਕੇ ਆਵਾਂ

ਪਟਿਆਲੇ ਆਉਣਾ ਤੇ ਸਾਹਿਤਕ ਸੰਸਾਰ ਨਾਲ਼ ਸੰਪਰਕ.......... .......... ਅਭੁੱਲ ਯਾਦਾਂ / ਗਿਆਨੀ ਸੰਤੋਖ ਸਿੰਘ


ਜਾਗੇ ਸ਼ੌਕ ਦੀ ਪੂਰਤੀ ਹਿਤ, ਭਾਈਆ ਜੀ ਦੇ ਰਸੂਖ਼ ਸਦਕਾ, ਮੈ ਪਟਿਆਲੇ ਦੀ ਬਦਲੀ ਕਰਵਾ ਕੇ ਆ ਗਿਆ। ਮੇਰੇ ਵਰਗੇ ਵਾਸਤੇ ਪਟਿਆਲਾ ਹਰ ਤਰ੍ਹਾਂ ਦੀ ਪੜ੍ਹਾਈ ਵਾਸਤੇ ਸਭ ਤੋਂ ਵਧੀਆ ਸਥਾਨ ਸੀ। ਏਥੇ ਸਰਕਾਰੀ ਸੰਸਥਾ, 'ਗੌਰਮੈਟ ਇੰਸਟੀਚਿਊਟ ਫਾਰ ਓਰੀਐਂਟਲ ਐਂਡ ਮੌਡਰਨ ਇੰਡੀਅਨ ਲੈਂਗੁਏਜਜ਼' ਵਿਚ ਦਾਖਲ ਹੋ ਕੇ, ਬਹੁ ਪੱਖੀ ਵਿੱਦਿਆ ਹਾਸਲ ਕੀਤੀ। ਇਸ ਸੰਸਥਾ ਦੇ ਵਾਈਸ ਪ੍ਰਿੰਸੀਪਲ ਮੈਡਮ ਸੁਰਜੀਤ ਕੌਰ ਸਨ ਜੋ ਕਿ ਪੰਜਾਬੀ ਵਿਭਾਗ ਦੇ ਇੰਚਾਰਜ ਵੀ ਸਨ। ਉਹਨਾਂ ਨੇ ਸਾਨੂੰ ਸਾਹਿਤ ਪੜ੍ਹਨ ਦੀ ਜਾਚ ਦੱਸੀ ਤੇ ਨਾਲ਼ ਚੇਟਕ ਵੀ ਲਾਈ। ਉਹ ਆਪ ਸਾਹਿਤ ਦੇ ਚੰਗੇ ਪਾਠਕ ਸਨ।
ਇਸ ਤੋਂ ਇਲਾਵਾ ਪੰਜਾਬੀ ਦੀਆਂ ਤਕਰੀਬਨ ਸਾਰੀਆਂ ਹੀ ਅਖ਼ਬਾਰਾਂ ਪੜ੍ਹਨ ਦੀ ਲਲ੍ਹਕ ਤੇ ਸਮੇ ਸਮੇ ਵਿਦਵਾਨਾਂ ਤੇ ਸਾਹਿਤਕਾਰਾਂ ਦੇ, ਪਬਲਿਕ ਲਾਇਬ੍ਰੇਰੀ ਵਿਚ ਹੋਣ ਵਾਲ਼ੇ ਸਮਾਗਮਾਂ ਨੂੰ ਸੁਣਨ ਦਾ ਅਵਸਰ ਵੀ ਪ੍ਰਾਪਤ ਹੁੰਦਾ ਰਿਹਾ। ਕਈ ਸਮਾਗਮਾਂ ਵਿਚੋਂ ਇਕ ਦਾ ਏਥੇ ਜ਼ਿਕਰ ਕਰ ਦੇਣਾ ਪਾਠਕ ਠੀਕ ਹੀ ਸਮਝਣਗੇ। ਪਬਲਿਕ ਲਾਇਬ੍ਰੇਰੀ ਵਿਚ 'ਕਾਂਗਰਸ ਫਾਰ ਸੋਸਲਿਸ਼ਟ ਫ਼ੋਰਮ' ਵੱਲੋਂ, ਦੇਸ ਵਿਚ ਸੋਸ਼ਲਿਜ਼ਮ ਲਾਗੂ ਕਰਨ ਲਈ ਵਿਚਾਰਾਂ ਕਰਨ ਵਾਸਤੇ ਜਲਸਾ ਹੋ ਰਿਹਾ ਸੀ। ਪ੍ਰਧਾਨਗੀ ਉਸ ਸਮੇ ਦੇ ਪੰਜਾਬ ਅਸੈਂਬਲੀ ਦੇ ਸਪੀਕਰ ਸ੍ਰੀ ਹਰਬੰਸ ਲਾਲ ਜੀ ਕਰ ਰਹੇ ਸਨ ਤੇ ਮੁਖ ਬੁਲਾਰੇ, ਕਾਂਗਰਸ ਦੇ ਤਤਕਾਲੀ ਮੀਤ ਪ੍ਰਧਾਨ ਗਿ. ਜ਼ੈਲ ਸਿੰਘ ਜੀ ਸਨ। ਓਦੋਂ ਅਜੇ ਪੰਜਾਬ ਦੀ ਵੰਡ ਨਹੀ ਸੀ ਹੋਈ। ਗਿਆਨੀ ਜੀ ਨੇ ਆਪਣੇ ਭਾਸ਼ਨ ਵਿਚ ਦੱਸਿਆ ਕਿ ਸੋਸ਼ਲਿਜ਼ਮ ਲਾਗੂ ਕਰਨ ਦੇ ਰਸਤੇ ਵਿਚ ਸਭ ਤੋਂ ਵੱਡੀ ਰੁਕਾਵਟ ਮਜ਼ਹਬ ਹੈ। ਆਪਣਾ ਤਜੱਰਬਾ ਬਿਆਨ ਉਹਨਾਂ ਨੇ ਇਉਂ ਕੀਤਾ:

ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ ॥2॥.......... ਲੇਖ / ਮਨਜੀਤ ਸਿੰਘ ਔਜਲਾ


ਸਿੱਖੀ ਦਾ ਬੂਟਾ ਤਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਸਮੇਂ ਹੀ ਲਗ ਗਿਆ ਸੀ ਅਤੇ ਸਚ ਦਾ ਪਰਚਾਰ ਵੀ ਆਰੰਭ ਹੋ ਗਿਆ ਸੀ ਫਿਰ ਵੀ ਮਾਤਲੋਕੀ ਜੀਵਾਂ ਨੂੰ ਸਚ ਦਾ ਪਾਠ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਜਾਨਸ਼ੀਨ ਗੁਰੂ ਸਹਿਬਾਨ ਨੇ 239 ਸਾਲ ਤਕ ਕੰਠ ਕਰਵਾਇਆ। ਇਥੇ ਹੀ ਬਸ ਨਹੀਂ 1708 ਈਸਵੀ (ਸੰਮਤ 1765), ਜਦੋਂ ਦਸਵੇਂ ਜਾਮੇਂ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਕੇ ਗੁਰੂ ਗਰੰਥ ਸਹਿਬ ਨੂੰ ਸਦੀਵ ਕਾਲ ਲਈ ਸਿੱਖਾਂ ਦਾ ਗੁਰੂ ਥਾਪ ਦਿਤਾ ਅਤੇ ਫੁਰਮਾਣ ਕੀਤਾ, “ਸਭ ਸਿੱਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ॥” ਉਸ ਦਿਨ ਤੋਂ ਅਜ ਤਕ ਹਰ ਇਨਸਾਨ ਜੋ ਆਪਣੇ ਆਪ ਨੂੰ ਸਿਖ ਅਖਵਾਉਂਦਾ ਹੈ, ਗੁਰੂ ਘਰ ਜਾਕੇ ਗੁਰੂ ਗ੍ਰੰਥ ਸਹਿਬ ਅਗੇ ਨੱਤ-ਮਸਤਕ ਹੁੰਦਾ ਹੈ ਅਤੇ ਰਾਗੀ ਜਥੇ ਦਾ ਕੀਰਤਨ ਪੁਰੀ ਸ਼ਰਧਾ ਨਾਲ ਸੁਣ ਕੇ ਉਸ ਉਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਅਜਿਹੇ ਸਿੱਖ ਦੇ ਦਿਮਾਗ ਵਿਚ ਇਹ ਸੋਚ ਕਤੱਈ ਨਹੀਂ ਆ ਸਕਦੀ ਕਿ ਇਹ ਰਾਗੀ ਸਿੰਘ ਜੋ ਇਤਨੇ ਪਿਆਰ ਅਤੇ ਸ਼ਰਧਾ ਨਾਲ ਸੰਗਤ ਨੂੰ ਗੁਰਬਾਣੀ ਦੇ ਲੜ ਲਗਣ ਦੀ ਪ੍ਰੇਰਨਾਂ ਕਰਦੇ ਹਨ, ਖੁਦ ਆਪ ਸਿੱਖੀ ਤੋਂ ਬਹੁਤ ਦੂਰ ਹੋਣਗੇ ਅਤੇ ਇਨ੍ਹਾਂ ਦੇ ਜੀਵਨ ਵਿਚ ਵੀ ਕੋਈ ਤਰੁਟੀ ਹੋਵੇਗੀ ਜਾਂ ਆ ਸਕਦੀ ਹੈ।

ਆਪਨੜੈ ਗਿਰੀਵਾਨ ਮਹਿ.......... ਲੇਖ / ਕੇਹਰ ਸ਼ਰੀਫ਼


ਕੋਈ ਵੀ ਸੂਝਵਾਨ ਵਿਅਕਤੀ ਕਿਸੇ ਦੂਸਰੇ ਬਾਰੇ ਵਿਚਾਰ ਕਰਦਿਆਂ ਉਸਦੇ ਉਸਾਰੂ ਪੱਖਾਂ ਦਾ ਜਿ਼ਕਰ ਕਰਨਾ ਲਾਜ਼ਮੀ ਪਸੰਦ ਕਰੇਗਾ, ਪਰ ਫੇਰ ਵੀ ਕਿਉਂਕਿ ਇਕ ਪਾਸੇ ਵਾਲਾ ਸਿੱਕਾ ਹੁੰਦਾ ਹੀ ਨਹੀਂ ਇਸ ਕਰਕੇ ਉਸਦੇ  ਗੁਣਾਂ ਨਾਲ ਉਸਦੀਆਂ ਘਾਟਾਂ ਜਾਂ ਦਿਸਦੇ-ਅਣਦਿਸਦੇ ਅਵਗੁਣਾਂ ਦਾ ਵੀ ਹੋਣਾ ਕੋਈ ਹੈਰਾਨੀ ਵਾਲੀ ਜਾਂ ਅਲੋਕਾਰ ਗੱਲ ਨਹੀਂ ਕਹੀ ਜਾ ਸਕਦੀ । ਇਥੇ ਇਕ ਕਹਾਵਤ ਨੂੰ ਚੇਤੇ ਕਰਨ ਦੀ ਲੋੜ ਪੈਂਦੀ ਹੈ ਕਿ ‘ਕੋਈ ਵੀ ਵਿਅਕਤੀ ਸੋਲਾਂ ਕਲਾ ਸੰਪੂਰਨ ਨਹੀਂ ਹੁੰਦਾ’ ਦੁੱਖ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਕਿਸੇ ਦੇ ਅਵਗੁਣ ਹੀ ਉਸਦੇ ਗੁਣਾਂ ’ਤੇ ਭਾਰੂ ਹੋ ਜਾਣ ਅਤੇ ਉਸਦੀ ਸ਼ਖਸੀਅਤ ਨੂੰ ਢਾਅ ਲਾਉਣ ਲੱਗ ਪੈਣ ਜਾਂ ਬੌਨਾਂ ਕਰਨ ਦੇ ਰਾਹੇ ਤੁਰ ਪੈਣ। ਪਰ ਅਜਿਹਾ ਕਿਸੇ ਦੀ ਵੀ ਇਕ ਅੱਧੀ ਨਾਂਹ ਪੱਖੀ ਆਦਤ ਨੂੰ ਹੀ ਲੈ ਕੇ ਫਤਵੇ ਦੇਣ ਨਹੀਂ ਤੁਰ ਪੈਣਾ ਚਾਹੀਦਾ ਸਗੋਂ ਕਿਸੇ ਸਿਰੇ ਜਾਂ ਫੈਸਲੇ ੳੱਤੇ ਪਹੁੰਚਣ ਤੋਂ ਪਹਿਲਾਂ ਉਸ ਇਨਸਾਨ ਦੇ ਸਮੁੱਚੇ ਵਿਹਾਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ।

ਬਲੌਰ......... ਕਹਾਣੀ / ਲਾਲ ਸਿੰਘ ਦਸੂਹਾ

ਗੱਲ ਪਰੂੰ ਦੀ ਐ ਜਾਂ ਪਰਾਰ ਦੀ , ਚੰਗੀ ਤਰ੍ਹਾਂ ਚੇਤੇ ਨਈਂ , ਪਰ ਹੋਇਆ ਐਉਂ ਪਈ ਸੁਜਾਨ ਸਿੰਘ ਦੀ ਕਹਾਣੀ ਕੁਲਫੀ ਦਾ ਨੌਜਵਾਨ ਪਾਤਰ ਬਹਾਦਰ , ਮਹੀਨੇ ਭਰ ਦੇ ਤਰਸੇਵੇਂ ਪਿੱਛੋਂ , ਧਿਆਨ ਸ਼ਾਹ ਦੇ ਮੁੰਡੇ ਬਾਲ ਕ੍ਰਿਸ਼ਨ ਤੋਂ ਝਿੜੀ ਵੱਲ ਨੂੰ ਦੌੜ ਪਿਆ । ਇਕ ਤਾਂ ਵਿਚਾਰੇ ਨੂੰ ਸ਼ਾਹਾਂ ਦੀ ਗਲੀਓ ਭੱਜ ਕੇ ਪਿੰਡੋਂ ਬਾਹਰ ਆਉਣ ਲਈ ਪਹਿਲੋਂ ਸ਼ੀਲੋ ਝੀਊਰੀ ਦੀ ਕੱਚੀ ਕੰਧ ਟੱਪਣੀ ਪਈ , ਦੂਜੇ ਲੰਬੜਾਂ ਦੀ ਵਿੰਗ-ਬੜਿੰਗੀ ਗਲੀ ਵਿਚੋਂ ਦੀ ਦੌੜਦਿਆਂ ਕਿੰਨਾਂ ਸਾਰਾ ਸਮਾਂ  ਹੋਰ ਲੱਗ ਗਿਆ । ਹਲਕੇ ਗੁਲਾਬੀ ਰੰਗ ਦੀ ਡੰਡਾ-ਕੁਲਫੀ , ਝਬੂਟੀ ਮਾਰ ਕੇ ਖੋਹਣ ਵੇਲੇ ਤੋਂ ਲੈ ਕੇ ਪਾਂਧਿਆਂ ਦੀ ਹਲਟੀ ਤੱਕ ਪਹੁੰਚਦਿਆਂ ਊਂ ਈਂ ਲੱਕ ਵਿਚਕਾਰੋਂ ਜਿਵੇਂ ਘੁੱਟੀ ਗਈ ਹੋਵੇ । ਸਾਹੋ-ਸਾਹੀ ਹੋਏ ਦੌੜਦੇ ਬਹਾਦਰ ਨੇ ਜਿੰਨੀ ਵਾਰ ਵੀ ਪਿਛਾਂਹ ਮੁੜ ਕੇ ਦੇਖਿਆ , ਓਨੀਂ ਵਾਰ ਹੀ ਉਸ ਨੂੰ ਆਪਣੇ ਕਾਰਨਾਮੇ ਤੇ ਜੀਅ ਭਰ ਕੇ ਤਸੱਲੀ ਹੋਈ ਕਿ ਕੁਲਫੀ ਖੋਹਣ ਵੇਲੇ ਖੜ੍ਹੀ ਸ਼ਾਹਾਂ ਦੇ ਧੁੱਥ-ਮੁੱਥ ਜਿਹੇ ਨਿਆਣਿਆਂ ਦੀ ਫੌਜ ਦੀ ਫੌਜ ਵਿਚੋਂ ਕਿਸੇ ਨੇ ਵੀ ਉਸਦੀ ਪੈੜ ਨਹੀਂ ਸੀ ਨੱਪੀ ।

ਚੱਕੀ……… ਲੇਖ / ਰਵੇਲ ਸਿੰਘ ਇਟਲੀ



ਸਾਡੇ ਪੰਜਾਬ ਦਾ ਪੁਰਾਣਾ ਕੀਮਤੀ ਵਿਰਸਾ, ਸੱਭਿਆਚਾਰ ਲੋਕ ਗੀਤ, ਲੋਕ ਕਾਵਿ ਕਿੱਸੇ, ਬੋਲੀਆਂ, ਗਿੱਧਾ, ਭੰਗੜਾ, ਢੋਲੇ, ਮਾਹੀਆ, ਕਿੱਸਾ ਮਿਰਜ਼ਾ ਸਾਹਿਬਾਂ, ਹੀਰ ਵਾਰਿਸ ਸ਼ਾਹ, ਸੂਫੀ ਫਕੀਰਾਂ ਦੇ ਮਸਤੀ ਦੇ ਰੰਗ ਵਿਚ ਰੰਗੇ ਬੋਲ, ਕਾਫੀਆਂ ਅਤੇ ਇਲਾਹੀ ਰੰਗ ਵਿਚ ਮਖਮੂਰ ਗੁਰਬਾਣੀ ਦਾ ਭੰਡਾਰ ਜਿਸ ਸੁਚੱਜੇ ਢੰਗ ਨਾਲ ਸਾਂਭਿਆ ਪਿਆ ਹੈ । ਪਰ ਸਮੇਂ ਦੀ ਤੇਜ਼ ਰਫਤਾਰੀ ਨਾਲ ਜਿੱਥੇ ਸਾਡੇ ਕਿਰਸਾਣੀ ਦੇ ਕਈ ਪ੍ਰਕਾਰ ਦੇ ਪੁਰਾਣੇ ਸੰਦ ਜਿਵੇਂ, ਰੰਬਾ, ਖੁਰਪਾ, ਪੰਜਾਲੀ, ਸੁਹਾਗਾ, ਵੱਟਾਂ ਪਾਉਣ ਵਾਲਾ ਜੰਦਰਾ, ਕਰੰਡੀ, ਕਹੀ, ਕਮਾਦ ਛਿੱਲਣ ਵਾਲੀ ਪੜਛੀ, ਫਾਲਾ, ਹੱਲੜ ਅਦਿ ਤੇ ਹੋਰ ਕਈ ਸੰਦਾਂ ਦੇ ਨਾਂ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਜਾਪਦੇ ਹਨ । ਇਸੇ ਤਰ੍ਹਾਂ ਹੀ ਆਮ ਘਰਾਂ ਵਿਚ ਰੋਟੀ ਟੁੱਕ ਤਿਆਰ ਕਰਨ ਦੀ ਮੁੱਖ ਖੁਰਾਕ ਆਟਾ ਪੀਹਣ ਵਾਲੀ ਚੱਕੀ ਦਾ ਨਾਮ ਵੀ ਦਿਨੋ ਲੋਕਾਂ ਦੀ ਜਾਣਕਾਰੀ ਵਿਚੋਂ ਨਿਕਲਦਾ ਜਾ ਰਿਹਾ ਜਾਪਦਾ ਹੈ ।ਇਸ ਦੇ ਨਾਲ ਨਾਲ ਇਸ ਮੰਤਵ ਲਈ ਆਟਾ ਪੀਹਣ ਦੇ ਹੋਰ ਸਾਧਨ ਖਰਾਸ ਅਤੇ ਘਰਾਟ ਦਾ ਨਾਮ ਵੀ ਆਉਂਦਾ ਹੈ ।ਕਿਉਂ ਜੋ ਮਸ਼ੀਨੀ ਯੁੱਗ ਵਿਚ ਹੁਣ ਇਨ੍ਹਾਂ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਆਟਾ ਪੀਹਣ ਵਾਲੀਆਂ ਚੱਕੀਆਂ  ਆਉਣ ਕਾਰਣ, ਇਸ ਕੰਮ ਵਿਚ ਅਸਾਨੀ ਹੋ ਜਾਣ ਕਾਰਨ ਹੱਥ ਚੱਕੀ ਦੀ ਜਾਣਕਾਰੀ ਵੀ ਹੁਣ ਦਿਨੋਂ ਦਿਨ ਘਟਦੀ ਨਜ਼ਰ ਆਉਂਦੀ ਜਾਪਦੀ ਹੈ, ਪਰ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਸਾਡੀ ਪੁਰਾਣੀ ਸੱਭਿਅਤਾ ਨੂੰ ਹੋਰ ਪੱਖਾਂ ਤੋਂ ਹਰ ਪਖੋਂ ਸੰਭਾਲਣਾ । 

ਹਾਲੈਂਡ ਦੇ 7 ਵੇਂ ਖੇਡ ਮੇਲੇ ਵਿਚ ਕਬੱਡੀ ਵਿੱਚ ਇਟਲੀ ਤੇ ਫੁੱਟਬਾਲ ਵਿੱਚ ਐਮਸਟਾਡਮ ਬਾਜੀ ਮਾਰ ਗਿਆ……… ਖੇਡ ਮੇਲਾ / ਅਮਰਜੀਤ ਸਿੱਧੂ


ਹਮਬਰਗ : ਬੀਤੇ ਦਿਨ ਯੂਰਪ ਦੇ ਖੇਡ ਮੇਲਿਆਂ ਦੀ ਸੁਰੂਆਤ ਕਰਦੇ ਹੋਏ ਪੰਜਾਬ ਸਪੋਰਟਸ ਓਵਰਸੀਜ ਕਲੱਬ ਐਮਸਟਾਡਮ ਹਾਲੈਂਡ ਵਲੋਂ ਸੱਤਵਾਂ ਖੇਡ ਮੇਲਾ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ, ਸ੍ਰੀ ਸ਼ਿਵ ਲਾਲ, ਸ: ਪ੍ਰਿਤਪਾਲ ਸਿੰਘ, ; ਬਲਜੀਤ ਸਿੰਘ, ਸ: ਗੁਰਮੁਖ ਸਿੰਘ ਸ਼ੇਰਗਿਲ, ਸ: ਕਰਤਾਰ ਸਿੰਘ, ਸ: ਬਲਿਹਾਰ ਸਿੰਘ ਅਤੇ ਮਿ: ਬੱਲੀ ਦੀ ਅਣਥੱਕ ਮਿਹਨਤ ਨਾਲ ਬੜੀ ਸ਼ਾਨੋਸ਼ੋਕਤ ਨਾਲ ਕਰਵਾਇਆ ਗਿਆ ਇਸ ਮੇਲੇ ਵਿਚ ਛੇ ਟੀਮਾਂ ਨੇ ਭਾਗ ਲਿਆ ਜਿਨਾਂ ਵਿਚ ਇਟਲੀ, ਬੈਲਜੀਅਮ, ਫਰਾਂਸ, ਜਰਮਨ ਅਤੇ ਹਾਲੈਂਡ ਦੇ ਨਾਮ ਵਰਨਣਯੋਗ ਹਨ ਕੁਲਵਿੰਦਰ ਮਿੰਟਾ ਬੈਲਜ਼ੀਅਮ ਵਲੋਂ ਕਮੈਂਟਰੀ ਕਰਦੇ ਹੋਏ ਪ੍ਰਬੰਧਕਾਂ ਦੇ ਫੈਸਲੇ ਮੁਤਾਬਕ ਜਰਮਨ ਅਤੇ ਹਾਲੈਂਡ ਦੀ ਟੀਮ ਨੂੰ ਪਹਿਲਾ ਮੈਚ ਖੇਡਣ ਲਈ ਸੱਦਾ ਦਿਤਾ ਗਿਆ ਰੈਫਰੀ ਦੀ ਬਾਖੁਬੀ ਡਿਊਟੀ ਨਿਭਾਉਦੇ ਹੋਏ ਬਲਿਹਾਰ ਸਿੰਘ ਬੈਲਜੀਅਮ ਅਤੇ ਮੰਗਾ ਫਰਾਂਸ ਨੇ ਆਪਣੀ ਬਾਜ ਵਾਲੀ ਅੱਖ ਨਾਲ ਹਰ ਰੇਡਰ ਅਤੇ ਜਾਫੀ ਨਾਲ ਇਨਸਾਫ ਕਰਦਿਆਂ ਹੋਇਆਂ 36-22 ਦੇ ਅੰਕ ਨਾਲ ਹਾਲੈਂਡ ਦੀ ਜਿੱਤ ਦਾ ਬਿਗਲ ਵਜਾ ਦਿਤਾ

ਮਾਂ ਬੋਲੀ ਦੀ ਸੇਵਾ 'ਚ "ਸ਼ਬਦ ਸਾਂਝ" ਵੱਲੋਂ ਇੱਕ ਹੋਰ ਨਿਵੇਕਲਾ ਉਪਰਾਲਾ...

ਗ੍ਰਫਿਥ ਮੇਲਾ.......... ਲੇਖ / ਗੱਜਣਵਾਲਾ ਸੁਖਮਿੰਦਰ


ਪੰਜਾਬੋਂ ਚੱਲ ਕੇ ਮੈਲਬਰਨ ਵਿੱਚ ਅਜੇ ਦਾਖਲ ਹੋਣਾ ਹੀ ਸੀ ਕਿ ਜਹਾਜ਼ ਵਿੱਚ  ਗੱਲਾਂ ਚੱਲ ਰਹੀਆਂ ਸਨ ਐਡੀਲੇਡ ਦੀਆਂ ਸਿੱਖ ਖੇਡਾਂ ਬਹੁਤ ਹੀ ਲਭਾਉਣੀਆਂ ਰਹੀਆਂ ਤੇ 11-12 ਜੂਨ ਨੂੰ ‘ਜੂਨ ਚਰਾਸੀ’ ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਗ੍ਰਫਿਥ ‘ਚ ਹੋ ਰਹੀਆਂ ਖੇਡਾਂ ਵੀ ਵੇਖਣ ਵਾਲੀਆਂ ਹੁੰਦੀਆਂ ।

ਮੈਲਬਰਨ ਪਹੁੰਚੇ ਤਾਂ ਤੱਕਿਆ ਮੌਸਮ ਇਕ ਦਮ ਠੰਢਾ , ਬਹੁਤ ਹੀ ਤੰਗ ਕਰਨ ਵਾਲਾ ।ਕਦੇ ਧੁੱਪ ਕਦੇ ਮੀਂਹ । ਸਾਰਾ ਦਿਨ ਬੱਦਲਵਾਈ; ਘਰ ਬੈਠੇ ਬੰਦੇ ਨੂੰ ਉਦਾਸ ਕਰ ਦੇਣ ਵਾਲਾ ।ਮਿੰਟੂ ਬਰਾੜ ਨੇ ਉਦਾਸੀ ਦੂਰ ਕਰਨ ਲਈ ਹਰਮਨ ਰੇਡੀਓ ਨਾਲ ਮੁਲਾਕਾਤ ਕਰਵਾਈ  ਤੇ ਆਪ ਗੱਲਾਂ ਕੀਤੀਆਂ ।ਫਿਰ ਅਮਨਦੀਪ ਸਿੱਧੂ ਹੁਰਾਂ ਨਾਲ ਵੀ ਖੁੱਲ ਗੱਲਾਂ ਹੋਈਆਂ ਤੇ ਨੇੜਤਾ ਹੋਈ । ਪਰ ਮੈਲਬਰਨ ਦੀ ਉਦਾਸੀ ਅਜੇ ਕਾਇਮ ਸੀ । ਮਨ ‘ਚ  ਸੋਚਿਆ ਗ੍ਰਫਿਥ ਖੇਡ ਮੇਲੇ ਤੇ ਜਾਈਏ ਤਾਂ ਕੀਹਦੇ ਨਾਲ । ਤਾਂ ਪੱਤਰਕਾਰ ਭਾਈਚਾਰੇ ਚੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇਜ਼ਸਦੀਪ ਅਜ਼ਨੌਦਾ ਦਾ ਸਵਾਗਤੀ ਫੋਨ ਆਇਆ – ਬਾਈ ਜੀ ਤਿਆਰ ਰਹਿਉ ਆਪਾਂ ਗ੍ਰਫਿਥ ਖੇਡਾਂ ਤੇ ਜਾਣਾ ।ਬੱਸ ਫੇਰ ਕੀ ਮਾਨਸੇ ਦੇ ਬਹੁਤ ਹੀ ਸੁਚੱਜੇ ਲਾਈਫ਼ ਸਟਾਈਲ ਵਾਲੇ ਸੇਖੋਂ ਸ਼ਮਿੰਦਰ ਦੀ ਕੈਮਰੀ ਗੱਡੀ ਔਨ ਦਾ ਟਰੈਕ ਹੋ ਗਈ । ਇਕ ਹੋਰ ਖਮਾਣੋਂ ਦਾ ਮੱਲੀ ਜੋ ਪਹਿਲਾਂ ਘੋਨੇ ਮੂੰਹ ਸਿਰ ਵਾਲਾ ਸੀ ਪਤਾ ਨਹੀਂ ਉਸ ਨੂੰ ਦਾਤੇ ਨੇ ਕਿਵੇਂ ਸੁਮੱਤ ਬਖਸ਼ੀ  ਉਸ ਨੇ ਵੱਡਾ ਸਾਰ ਜੂੜਾ ਤੇ  ਵਿਸ਼ਾਲ ਦਾੜ੍ਹਾ ਪ੍ਰਕਾਸ਼ ਕਰ ਲਿਆ ਸੀ  ਉਸ ਨੇ ਅੱਜ ਹੀ  ਪੰਜਾਬੋਂ ਮੈਲਬੌਰਨ ਦੇ ਏਅਰਪੋਰਟ ਤੇ ਉੱਤਰਨਾ ਸੀ ।ਅਸੀਂ ਉਸ ਨੂੰ ਘਰੇ ਜਾਣ ਦੀ ਥਾਂ ਸਿੱਧਾ ਏਅਰਪੋਰਟ ਤੋਂ ਹੀ ਚੁੱਕ ਲਿਆ ਤੇ ਸਿਡਨੀ ਨੂੰ ਜਾਂਦੇ ਫਰੀ-ਵੇ ‘ਤੇ ਪੈ ਗਏ ।ਬਹੁਤ ਹੀ ਸੁੰਦਰ ਤਿੰਨ ਸੌ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ  ਬਹੁਤ ਹੀ ਪਿਆਰੇ ਕਸਬੇ ਐਲਬਰੀ ਪਹੁੰਚ ਗਏ ।ਉਥੇ ਤੇਜ਼ਸਦੀਪ ਜਰੂਰੀ ਕੰਮ ਆਇਆ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਵਿਖੇ ਘੱਲੂ ਘਾਰਾ ਦਿਵਸ਼ ਮਨਾਇਆ ਗਿਆ.......... ਧਾਰਮਿਕ ਸਮਾਗਮ / ਅਮਰਜੀਤ ਸਿੰਘ ਸਿੱਧੂ





ਹਮਬਰਗ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਨੇ 1984 ਦੇ ਅਤੇ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਤੇ ਸਰਧਾ ਦੇ ਫੁੱਲ ਭੇਂਟ ਕਰਨ ਲਈ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ 10 ਜੂਨ ਨੂੰ ਪ੍ਰਕਾਸ਼ ਕਰਵਾਏ। ਜਿਹਨਾਂ ਦੇ ਭੋਗ 12 ਜੂਨ ਨੂੰ ਪਾਏ ਗਏ। ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿੱਚ ਗੁਰੂ ਘਰ ਦੇ ਹੈਡ ਗਰੰਥੀ ਭਾਈ ਮਨਦੀਪ ਸਿੰਘ ਜੀ ਅਤੇ ਪੰਜਾਬ ਤੋਂ ਆਏ ਹੋਏ ਮਹਾਨ ਕੀਰਤਨੀਏ ਪ੍ਰਿੰਸੀਪਲ ਭਾਈ ਹਰਭਜਨ ਸਿੰਘ ਪਟਿਆਲੇ ਵਾਲੇ ਅਤੇ ਉਹਨਾਂ ਦੇ ਸਾਥੀ ਭਾਈ ਅਵਤਾਰ ਸਿੰਘ ਜੀ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਉਹਨਾਂ ਉਪਰੰਤ ਇੱਕ 13 ਸਾਲਾ ਬੱਚੀ ਸਮਨਦੀਪ ਕੌਰ ਨੇ ਸ਼ਹੀਦਾਂ ਪ੍ਰਤੀ ਬੋਲਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਸ ਉਪਰੰਤ ਯੌਰਪ ਦੇ ਸਭ ਤੋਂ ਪੁਰਾਣੇ ਪੱਤਰਕਾਰ ਤੇ ਲੇਖਕ ਸ: ਬਸੰਤ ਸਿੰਘ ਜੀ ਰਾਮੂੰਵਾਲੀਆ ਜੀ ਨੇ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਤੇ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਜਿਥੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਉਹਨਾਂ ਨੇ ਸਿੱਖਾਂ ਨੂੰ ਸ਼ਹੀਦ ਕਰਨ ਦੇ ਕਾਰਨਾਂ ਤੇ ਵੀ ਚਾਨਣਾ ਪਾਇਆ । ਜਿਹਨਾਂ ਕਰਕੇ ਸਿੱਖ ਕੌਮ ਨੂੰ ਬਿਨਾਂ ਵਜ੍ਹਾ ਬਦਨਾਮ ਕਰਕੇ ਉਹਨਾਂ ਤੇ ਝੂਠੇ ਕੇਸ ਦਰਜ ਕਰਕੇ ਕਿਵੇਂ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ ਜਾਂ ਸਾਲਾਂ ਬੱਧੀ ਜੇਲ੍ਹਾਂ ਵਿੱਚ ਬੰਦ ਕਰਕੇ ਮੌਤ ਤੋਂ ਵੀ ਭੈੜੀ ਜਿੰਦਗੀ ਜਿਉਣ ਲਈ ਮਜਬੂਰ

ਮਾਮਲਾ ਲੱਚਰ ਗੀਤਕਾਰੀ ਤੇ ਲੱਚਰ ਗਾਇਕੀ ਦਾ.... ਕੁੱਝ ਤਾਂ ਸੋਚੀਏ, ਕੁੱਝ ਤਾਂ ਕਰੀਏ.......... ਲੇਖ / ਕੇਹਰ ਸ਼ਰੀਫ਼


ਕਿਸੇ ਵੀ ਜ਼ੁਬਾਨ ਦਾ ਸਾਹਿਤ, ਉਹ ਕਿਸੇ ਵੀ ਵਿਧਾ ਵਿਚ ਹੋਵੇ ਸਾਹਿਤ ਨੂੰ ਅਮੀਰੀ ਬਖਸ਼ਦਾ ਹੈ। ਸਾਹਿਤ ਨੇ ਸਮਾਜ ਦੇ ਹਰ ਪੱਖ ਦਾ ਹਾਲ-ਹਵਾਲ ਕਲਾਤਮਿਕ ਪੱਧਰ ਤੇ ਸਿਰਜਣਾ ਹੁੰਦਾ ਹੈ। ਜਿਸ ਰਚਨਾ ਵਿਚ ਕਲਾਤਮਿਕਤਾ ਨਾ ਹੋਵੇ ਉਹ ਸੁਹਜ ਵਿਹੂਣੀ ਰਹਿ ਜਾਂਦੀ ਹੈ। ਅਜਿਹੀ ਰਚਨਾ ਮੁੱਲਹੀਣ ਹੋਣ ਦੇ ਨਾਲ ਹੀ ਚਿਰਜੀਵੀ ਵੀ ਨਹੀਂ ਹੋ ਸਕਦੀ ਅਤੇ ਨਾ ਹੀ ਸਮਾਜ ਨੂੰ ਕਿਸੇ ਕਿਸਮ ਦੀ ਕੋਈ ਸੇਧ ਦੇਣ ਦੇ ਯੋਗ ਹੁੰਦੀ ਹੈ। ਹਰ ਰਚਨਾਕਾਰ ਨੇ ਸਮਾਜ ਦੀ ਬਣਤਰ, ਸੁਭਾਅ ਅਤੇ ਰਵਾਇਤਾਂ ਦਾ ਖਿਆਲ ਵੀ ਰੱਖਣਾ ਹੁੰਦਾ ਹੈ ਅਤੇ ਸਮਾਜ ਅੰਦਰ ਸ਼ਰਮ-ਹਯਾ ਵਾਲੇ ਰਿਸ਼ਤਿਆਂ ਦਾ ਚਿਤ੍ਰਣ ਸਮੇਂ ਅਨੁਸਾਰ ਕਰਨਾ ਹੁੰਦਾ ਹੈ।

ਅਦਾਰਾ ‘ਮੀਡੀਆ ਪੰਜਾਬ’ ਵੱਲੋਂ ਲਾਈਪਜਿ਼ਗ ਵਿਖੇ ਤੀਸਰਾ ਸਫਲ ਵਾਰਸ਼ਿਕ ਅੰਤਰਾਸ਼ਟਰੀ ਸਾਹਿਤ ਸਮਾਗਮ.......... ਸਲਾਨਾ ਸਮਾਗਮ / ਕੇਹਰ ਸ਼ਰੀਫ਼




‘ਅਦਾਰਾ ਮੀਡੀਆ ਪੰਜਾਬ’ ਵੱਲੋਂ ਤੀਸਰਾ ਵਾਰਸ਼ਿਕ ਅੰਤਰਾਸ਼ਟਰੀ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਸਫਲਤਾ ਨਾਲ  ਜਰਮਨੀ ਦੇ ਸ਼ਹਿਰ ਲਾਇਪਜਿ਼ਗ ਵਿਖੇ ਕਰਵਾਇਆ ਗਿਆ। ਪੂਰੇ ਯੂਰਪ ਭਰ ਵਿੱਚੋਂ ਵਿਦਵਾਨ ਅਤੇ ਕਵੀ, ਸਰੋਤੇ ਇਸ ਵਿੱਚ ਹਾਜ਼ਰੀ ਭਰਨ ਲਈ ਪਹੁੰਚੇ। ਪ੍ਰੋਗਰਾਮ ਦਾ ਆਰੰਭ ਅੰਜੂਜੀਤ ਦੇ ਸਵਾਗਤੀ ਗੀਤ ਨਾਲ ਹੋਇਆਂ ਇਸਤੋਂ ਬਾਅਦ  ਕਵਿਤਾ ਪਾਠ ਦਾ ਲੰਬਾ ਦੌਰ ਚੱਲਿਆ। ਜਰਮਨ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਕਵੀਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਵਾਈ। ਕਵੀ ਦਰਬਾਰ ਦੀ ਆਰੰਭਤਾ ਜਿੱਥੇ ਵਿਦਵਾਨਾਂ ਨੂੰ ਨਿੱਘੀ ਜੀ ਆਇਆਂ ਕਹੀ ਗਈ ਉੱਥੇ ਹੀ ਨਾਲ ਦੀ ਨਾਲ ਬਿਰਹਾਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸ਼ਾਇਰ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਬਲਵੀਰ ਸਿੰਘ ਜੱਸੀ ਖਾਲਸਾ ਨੇ ਸਿ਼ਵ ਦੀਆਂ ਰਚਨਾਵਾਂ ਗਾ ਕੇ ਮਹਿਫਲ ਦਾ ਰੰਗ ਬੰਨ੍ਹਿਆਂ।

‘ਮੀਡੀਆਂ ਪੰਜਾਬ’ ਦੇ ਸਮਗਮ ਮੌਕੇ ਸੱਤ ਪੰਜਾਬੀ ਪੁਸਤਕਾਂ ਲੋਕ ਅਰਪਣ.......... ਪੁਸਤਕ ਰਿਲੀਜ਼ / ਕੇਹਰ ਸ਼ਰੀਫ਼


‘ਮੀਡੀਆ ਪੰਜਾਬ’ ਵਲੋਂ ਲਾਈਪਜਿ਼ਗ (ਜਰਮਨੀ) ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਅਤੇ ਕਵੀ ਦਰਬਾਰ ਦੇ ਮੌਕੇ ਸਾਰੇ ਯੂਰਪ ਤੋਂ ਜੁੜੇ ਪੰਜਾਬੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਦੀ ਹਾਜ਼ਰੀ ਵਿਚ ਘੰਟਿਆਂ ਬੱਧੀ ਵਿਚਾਰ ਚਰਚਾ ਅਤੇ ਕਾਵਿ ਮਹਿਫ਼ਲ ਦੇ ਦਰਮਿਆਨ 7 ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਜਰਮਨ ਵਿਚ ਵਸਦੇ 14 ਪੰਜਾਬੀ ਲੇਖਕਾਂ ਵਲੋਂ ਜਿਨ੍ਹਾਂ ਵਿਚ ਗੁਰਦੀਸ਼ ਪਾਲ ਕੌਰ ਬਾਜਵਾ, ਅੰਜੂਜੀਤ ਸ਼ਰਮਾ, ਚਰਨਜੀਤ ਕੌਰ ਧਾਲੀਵਾਲ ਸੈਦੋਕੇ, ਸੁੱਚਾ ਸਿੰਘ ਬਾਜਵਾ, ਕੇਹਰ ਸ਼ਰੀਫ਼, ਅਮਰਜੀਤ ਸਿੰਘ ਸਿੱਧੂ, ਰਣਜੀਤ ਸਿੰਘ ਦੂਲੇ, ਜੋਗਿੰਦਰ ਬਾਠ, ਦਰਸ਼ਣ ਸਿੰਘ ਘੁੰਮਣ, ਅਦਰਸ਼ ਪਾਲ ਸਿੰਘ ਘੋਤੜਾ, ਅਮਨਦੀਪ ਕਾਲਕਟ, ਮਨਮੋਹਨ ਸਿੰਘ ਜਰਮਨੀ, ਸੇਵਾ ਸਿੰਘ ਸੋਢੀ, ਬਬਰ ਸਤਨਾਮ ਸਿੰਘ ਸ਼ਾਮਲ ਹਨ ਵਲੋਂ ਪਰਵਾਸ ਦੇ ਮਸਲਿਆਂ ਸਬੰਧੀ ਲਿਖੀ ਵਾਰਤਕ ਦੀ ਪੁਸਤਕ ‘ਪਰਵਾਸ ਦੇ ਰੰਗ’ ਜੋ ਕਿ ਬੀਬੀ ਗੁਰਦੀਸ਼ ਪਾਲ ਕੌਰ ਬਾਜਵਾ, ਬਲਦੇਵ ਸਿੰਘ ਬਾਜਵਾ ਅਤੇ ਕੇਹਰ ਸ਼ਰੀਫ਼ ਵਲੋਂ ਸੰਪਾਦਤ ਕੀਤੀ ਗਈ ਹੈ ਲੋਕ ਅਰਪਣ ਕੀਤੀ ਗਈ।  ਜਰਮਨ ਵਸਦੀ ਕਵਿਤਰੀ ਅੰਜੂਜੀਤ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ ‘ਸੋਚਾਂ ਦੀਆਂ ਪੈੜਾਂ’,

ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਆਲ੍ਹਣਿਆਂ ਦੀ ਚਿੰਤਾ” ਰੀਲੀਜ਼……… ਪੁਸਤਕ ਰਿਲੀਜ਼ / ਸੁਰਜੀਤ ਜੱਜ (ਪ੍ਰੋ.)


ਬੀਤੇ ਦਿਨੀਂ ਕੌਮਾਂਤਰੀ ਲੇਖਕ ਮੰਚ (ਕਲਮ)-ਫ਼ਗਵਾੜਾ ਵਲੋਂ ਪੰਜਾਬੀ ਦੇ ਨੌਜਵਾਨ ਸ਼ਾਇਰ ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਤ ਗ਼ਜ਼ਲ ਸੰਗ੍ਰਹਿ “ਆਲ੍ਹਣਿਆਂ ਦੀ ਚਿੰਤਾ” ਦਾ ਰਿਲੀਜ਼ ਸਮਾਗਮ ਸਥਾਨਕ ਬਲੱਡ ਬੈਂਕ(ਹਰਗੋਬਿੰਦ ਨਗਰ-ਫ਼ਗਵਾੜਾ) ਦੇ ਸੈਮੀਨਾਰ ਹਾਲ ਵਿਚ ਆਯੋਜਿਤ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਰਵਸ਼੍ਰੀ ਡਾ.ਰਜਨੀਸ਼ ਬਹਾਦਰ, ਐਸ ਬਲਵੰਤ, ਸ.ਅਮਰੀਕ ਸਿੰਘ (ਲੁਬਰਾਈਟ ਇੰਡਸਟ੍ਰੀਜ਼), ਅਵਤਾਰ ਜੌੜਾ ਤੇ ਮਲਕੀਤ ਸਿੰਘ ਰਘਬੋਤਰਾ ਨੇ ਕੀਤੀ।ਦਾਦਰ ਪੰਡੋਰਵੀ ਨੇ ਆਪਣੀਆਂ ਕੁਝ ਚੋਣਵੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੇ ਰੂਬਰੂ ਹੋ ਕੇ ਸਮਾਗਮ ਦੀ ਸ਼ੁਰੂਆਤ ਕੀਤੀ।

ਰੋਟੀਆਂ ਲਾਹੁੰਦੇ.......... ਗੀਤ / ਰਿਸ਼ੀ ਗੁਲਾਟੀ



ਰੋਟੀਆਂ ਲਾਹੁੰਦੇ ਜਦ ਤਵੇ ‘ਤੇ, ਹੱਥ ਸੜ ਜਾਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਪੌੜੀਆਂ ਚੜ੍ਹ ਚੜ੍ਹ ਬੁਰੇ ਹਾਲ ਹੋ ਗਏ
ਟੁੱਟਦੇ ਨਾ ਸੰਤਰੇ, ਮੰਦੇ ਹਾਲ ਹੋ ਗਏ

ਭੋਰਾ ਗ਼ਲਤੀ ਤੋਂ ਜਦ ਗੋਰਾ, ਗਲ ਨੂੰ ਆਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਹੱਥੀਂ ਕੰਡੇ ਭਰੇ ਨੇ, ਦੁੱਖ ਬੜੇ ਜਰੇ ਨੇ
ਕੰਮ ਲੱਗੇ ਔਖਾ ਤਾਂ, ਡਾਲਰ ਕਿੱਥੇ ਧਰੇ ਨੇ
ਫ਼ੀਸ ਦੇਣ ਟਾਈਮ ਸਿਰ ਤੇ, ਚੜਿਆ ਆਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਹਾਇ ! ਕੁਦਰਤੀ ਸੋਮੇ......... ਮਿੰਨੀ ਕਹਾਣੀ / ਰਿਸ਼ੀ ਗੁਲਾਟੀ




ਉਹ ਬੜੇ ਅਗਾਂਹ ਵਧੂ ਵਿਚਾਰਾਂ ਦਾ ਧਾਰਨੀ ਹੈ । ਸਨਕ ਦੀ ਹੱਦ ਤੱਕ ਸਮਾਜਿਕ ਮਸਲਿਆਂ ਬਾਰੇ ਸੋਚਦਾ ਹੈ । ਆਉਣ ਵਾਲੇ ਸਮੇਂ ਵਿੱਚ ਦਰ-ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਜਿਵੇਂ ਧਰਤੀ ਹੇਠਲੇ ਪਾਣੀ ਦੇ ਘਟਦੇ ਲੈਵਲ, ਪ੍ਰਦੂਸ਼ਣ ਆਦਿ ਪ੍ਰਤੀ ਉਹ ਲੋਕਾਂ ਨੂੰ ਲਗਾਤਾਰ ਸੁਚੇਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ । ਦੁਨੀਆਂ ਭਾਵੇਂ ਕੁਝ ਵੀ ਕਹੇ ਪਰ ਉਸਦੇ ਇਹ ਉਪਰਾਲੇ ਅਸਲ ਵਿੱਚ ਸਲਾਹੁਣ ਯੋਗ ਹਨ । ਵਿਗਿਆਨਿਕ ਸੋਚ ਦੇ ਨਾਲ-ਨਾਲ ਉਹ ਧਾਰਮਿਕ ਵੀ ਬੜਾ ਹੈ । ਪਿਛਲੇ ਦਿਨੀਂ ਉਹ ਮੈਨੂੰ ਵੀ ਨਾਲ ਖਿੱਚ੍ਹ ਕੇ ਯਾਤਰਾ ਤੇ ਲੈ ਗਿਆ । ਰਾਤ ਨੂੰ ਸੰਗਤ ਲੰਗਰ ਪਾਣੀ ਤੋਂ ਵਿਹਲੀ ਹੋ ਇਕੱਠੀ ਜੁੜ ਬੈਠੀ ।

“ਓ ਪਾੜ੍ਹਿਆ, ਕੀ ਕਹਿੰਦੀਆਂ ਅਖਬਾਰਾਂ ਅੱਜ ਕੱਲ ?” ਬਾਬੇ ਰਤਨ ਸਿੰਘ ਨੇ ਉਸ ਕੋਲੋਂ ਪੁੱਛਿਆ ।

“ਬਾਬਾ ਜੀ, ਇੱਕ ਨਵੇਂ ਮੀਟਰ ਦੀ ਖੋਜ ਹੋ ਗਈ ਹੈ । ਝੋਨੇ ਨੂੰ ਆਪਾਂ ਹਮੇਸ਼ਾਂ ਹੀ ਡਬੋ ਕੇ ਰੱਖਦੇ ਹਾਂ ਤੇ ਪਾਣੀ ਫਾਲਤੂ ਹੀ ਵਗਾ ਦਿੰਦੇ ਹਾਂ । ਇਹ ਮੀਟਰ ਆਪਾਂ ਨੂੰ ਇਹ ਦੱਸ ਦੇਵੇਗਾ ਕਿ ਪਾਣੀ ਖੇਤ ਵਿੱਚ ਜਿ਼ਆਦਾ ਹੋ ਗਿਆ ਹੈ, ਹੁਣ ਪਾਣੀ ਦੀ ਲੋੜ ਨਹੀਂ ”

‘ਤੇ ਆਖ਼ਰ ਉਹ ਜਿੱਤ ਗਿਆ.......... ਕਹਾਣੀ / ਬਲਬੀਰ ਕੌਰ ਸੰਘੇੜਾ, ਕੈਨੇਡਾ



ਤ੍ਰੇਲ ਭਿੱਜੀ ਸਵੇਰ ਵੇਲੇ ਡੋਰ-ਬੈੱਲ ਦੀ ਘੰਟੀ ਦਾ ਤਾਲ ‘ਤਾਵਲਾ ਸੀ. ਡਰੈਸਿੰਗ ਗਾਊਨ ਨੂੰ ਸੰਵਾਰਦਿਆਂ ਹੋਇਆਂ ਮੈਂ ਦਰ ਖੋਲਣ ਤੁਰ ਪਈ. ਦਰ ਦੇ ਸ਼ੀਸ਼ੇ ਵਿੱਚੀਂ ਇਕ ਆਕਾਰ ਨਜ਼ਰ ਆ ਰਿਹਾ ਸੀ. ਪਰ ਪਛਾਤਾ ਨਹੀਂ ਸੀ ਜਾ ਰਿਹਾ. ਬੂਹਾ ਖੋਲਿਆ, ਅੱਗੇ ਕੁਲਦੀਪ ਖੜਾ ਸੀ, ਸਿਰ ਨੀਂਵਾ ਕਰੀ.

ਸਮੀਨਾ ਮੇਰੇ ਮਗਰ ਭੱਜੀ ਆਈ. ਉਹ ਅੱਧੇ ਦਿਨ ਕਾਲਜ ਜਾਣ ਵਾਸਤੇ ਤਿਆਰ ਸੀ. ਉਹ ਮੇਰੇ ਵੱਲ ਘੂਰੀ ਵੱਟ ਕੇ ਤੱਕਦੀ ਹੈ. ਤੇ ਫਿਰ ਸਿਰ ਘੁੰਮਾ ਕੇ ਦੂਜੇ ਬੰਨੇ ਦਰ ਤੇ ਖੜੇ ਆਪਣੇ ਡੈਡੀ ਵੱਲ. ਉਸਦੀ ਨਜ਼ਰ ਘੁੰਮਦੀ ਹੋਈ ਮੇਰੇ ‘ਤੇ ਆਣ ਟਿਕੀ. ਧੀ ਨਾਲ਼ ਨਜ਼ਰ ਮਿਲਾਉਣ ਦਾ ਜੇਰਾ ਮੈਥੋਂ ਨਹੀਂ ਪੈ ਰਿਹਾ. ਉਹ ਮੇਰੇ ਵੱਲ ਤੱਕਦੀ ਹੋਈ ਬਿਨਾਂ ਬੋਲੇ, ਮੂੰਹ ਨੂੰ ਵਟਾ ਜਿਹਾ ਦਿੰਦੀ ਹੋਈ, ਧੜੱਮ-ਧੜੱਮ ਪੌੜੀਆਂ ਚੜ੍ਹ ਜਾਂਦੀ ਹੈ. ਉਸਦੇ ਪਲੇਟਫਾਰਮ ਸੈਂਡਲ ਮੇਰੇ ਸਿਰ ਵਿੱਚ ਠੱਕ-ਠੱਕ ਕਰਕੇ ਵੱਜਦੇ ਹਨ.