ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਸ਼ਿਵਚਰਨ ਜੱਗੀ ਕੁੱਸਾ



 ਪਿਆਰੇ ਵੀਰ ਰਿਸ਼ੀ!


ਨਿੱਕੇ ਵੀਰ ਮਿੰਟੂ ਬਰਾੜ ਦੀ ਹੁਣੇ-ਹੁਣੇ ਮੇਲ ਮਿਲ਼ੀ, ਛੋਟੇ ਵੀਰ ਦੇ ਤੁਰ ਦੀ ਖ਼ਬਰ ਪੜ੍ਹ ਕੇ ਦਿਲ ਹਿੱਲ ਗਿਆ! ਇਹ ਕੀ ਹੋ ਗਿਆ ਨਿੱਕਿਆ? ਕੀ ਗੱਲ ਬਿਮਾਰ ਸੀ ਜਾਂ ਕੋਈ ਹੋਰ ਗੱਲ? ਪਰ ਨਿੱਕੇ ਵੀਰ ਰੱਬ ਅੱਗੇ ਕਿਸੇ ਦਾ ਕੀ ਜ਼ੋਰ? ਹਾਏ ਰੱਬਾ! ਕੀ ਕਰਦੀ ਹੋਊਗੀ ਮਾਂ, ਜੀਹਦਾ 30 ਸਾਲ ਦਾ ਜੁਆਨ ਪੁੱਤ ਜੱਗੋਂ ਤੁਰ ਗਿਆ? ਨਿੱਕੇ ਵੀਰ ਦੁੱਖ ਤਾਂ ਬਹੁਤ ਹੈ, ਪਰ 'ਰਵਾਇਤੀ' ਜਿਹਾ ਹੌਸਲਾ ਦੇਣ ਤੋਂ ਬਿਨਾਂ ਤੇਰਾ ਇਹ ਨਿਹੱਥਾ
ਬਾਈ ਕੁਛ ਵੀ ਨਹੀਂ ਕਰ ਸਕਦਾ, ਕਿਉਂਕਿ ਡਾਢੇ ਰੱਬ ਅੱਗੇ ਕੋਈ ਜ਼ੋਰ ਨਹੀਂ! ਮੇਰੀ ਤਾਂ ਇਹੀ ਅਰਦਾਸ ਹੈ ਕਿ ਵਿਛੜੀ ਆਤਮਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਿੱਛੇ ਰਹਿ ਗਏ ਪ੍ਰੀਵਾਰ ਨੂੰ ਭਾਣਾਂ ਮੰਨਣ ਦਾ ਬਲ ਬਖ਼ਸ਼ੇ! ਪਰ ਮੇਰੀ ਰੱਬ ਅੱਗੇ ਇਹ ਵੀ ਅਰਦਾਸ ਹੈ ਕਿ ਹੇ ਰੱਬ ਸੱਚਿਆ! ਕਿਸੇ ਮਾਂ ਦੇ ਜਿਉਂਦਿਆਂ ਕੋਈ ਪੁੱਤ ਨਾ ਮਰੇ ਰੱਬਾ!! ਕੋਈ ਮੇਰੇ ਲਾਇਕ ਸੇਵਾ ਹੋਵੇ ਤਾਂ ਹੁਕਮ ਕਰੀਂ, ਅੱਧੀ ਰਾਤੋਂ ਨੰਗੇ ਪੈਰੀਂ ਭੱਜਿਆ ਆਊਂਗਾ ਨਿੱਕਿਆ! ਹੋਰ ਤਾਂ ਤੇਰਾ ਬੇਵੱਸ ਬਾਈ ਕੁਛ ਕਰ ਨਹੀਂ ਸਕਦਾ!

ਤੇਰੇ ਦੁੱਖ ਵਿਚ ਸ਼ਰੀਕ, ਤੇਰਾ ਬਾਈ,
ਸ਼ਿਵਚਰਨ ਜੱਗੀ ਕੁੱਸਾ

No comments: