ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਵਲੋਂ ਵਿਵੇਕ ਸ਼ੌਕ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ.......... ਸੁਮਿਤ ਟੰਡਨ

ਐਡੀਲੇਡ : ਫ਼ਿਲਮ ਜਗਤ ਦੇ ਮੰਨੇ ਪ੍ਰਮੰਨੇ ਕਲਾਕਾਰ ਵਿਵੇਕ ਸ਼ੌਕ ਦੇ ਸਦੀਵੀ ਵਿਛੋੜੇ ਨੇ ਉਸਦੇ ਪ੍ਰਸ਼ੰਸਕਾਂ ਨੂੰ ਉਦਾਸੀ ਦੀ ਲਹਿਰ ਵਿੱਚ ਡਬੋ ਦਿੱਤਾ ਹੈ। 21 ਜੂਨ 1963 ਨੂੰ ਪੈਦਾ ਹੋਇਆ ਵਿਵੇਕ ਇੱਕ ਵਧੀਆ ਐਦਾਕਾਰ ਹੀ ਨਹੀਂ ਸਗੋਂ ਇੱਕ ਕਹਾਣੀਕਾਰ, ਕਮੇਡੀਅਨ ਅਤੇ ਇੱਕ ਪ੍ਰਭਾਵਸ਼ਾਲੀ ਗਾਇਕ ਵੀ ਸੀ। ਵਿਵੇਕ ਸਿਰਫ਼ ਹਿੰਦੀ ਸਿਨਮੇ ਦਾ ਅਦਾਕਾਰ ਹੀ ਨਹੀਂ ਸੀ ਸਗੋਂ ਉਸਨੇ ਆਪਣੀ ਮੂਲ਼ ਅਦਾਕਾਰੀ ਪੰਜਾਬੀ ਰੰਗਮੰਚ ਤੋਂ ਸ਼ੁਰੂ ਕੀਤੀ ਸੀ। ਦਿੱਲੀ ਦੂਰਦਰਸ਼ਨ ਵਲੋਂ ਪ੍ਰਸਾਰਿਤ ਕੀਤੇ ਜਾਂਦੇ ਹਾਸਰਸ ਕਲਾਕਾਰ ਜਸਪਾਲ ਭੱਟੀ ਦੇ ਸ਼ੋਅ “ਉਲਟਾ- ਪੁਲਟਾ  ਅਤੇ ਫ਼ਲਾਪ ਸ਼ੋਆਂ  ਤੋਂ ਜੋ ਵਿਲੱਖਣ ਮੁਕਾਮ ਵਿਵੇਕ ਨੇ ਹਾਸਿਲ ਕੀਤਾ ਉਹ ਉਸਦੇ ਆਦਕਾਰੀ ਦੇ ਬੁੱਤ ਨੂੰ ਸਦਾ ਉੱਚਾ ਚੁੱਕਦਾ ਹੈ। ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਵਿਵੇਕ ਦੇ ਅਚਾਨਕ ਵਿਛੋੜੇ ਨੇ ਫ਼ਿਲਮ ਇੰਡਸਟਰੀ ਨੂੰ ਨਾ ਪੂਰਨ ਵਾਲਾ ਘਾਟਾ ਪਾ ਦਿੱਤਾ ਹੈ। ਲਗਭਗ 46 ਦੇ ਕਰੀਬ ਫ਼ਿਲਮਾਂ ‘ਚ ਵੱਖ-ਵੱਖ ਕਿਰਦਾਰ ਨਿਭਾ ਚੁੱਕੇ ਵਿਵੇਕ ਦੀਆਂ ਯਾਦਗ਼ਾਰ ਫ਼ਿਲਮਾਂ ਜਿਵੇਂ ਗਦਰ, ਹੀਰੋਜ਼, ਏਤਰਾਜ਼, ਦਿੱਲੀ ਹਾਈਟਜ਼, 36 ਚਾਇਨਾ
ਟਾਊਨ, ਹਮ ਕੋ ਦੀਵਾਨਾ ਕਰ ਗਏ, ਦਿਲ ਹੈ ਤੁਮਾਹਰਾ, ਕਰੇਜ਼ੀ-4, ਹਾਲ-ਏ ਦਿਲ, ਤੋਂ ਇਲਾਵਾ ਪੰਜਾਬੀ ਫ਼ਿਲਮਾਂ ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਮਿੰਨੀ ਪੰਜਾਬ ਅਤੇ ਨਾਲਾਇਕ ਵਿੱਚ ਬੇਮਿਸਾਲ ਅਦਾਕਾਰੀ ਦੀ ਛਾਪ ਰਹਿੰਦੀ ਦੁਨੀਆ ਤੱਕ ਅਮਰ ਰਹੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਕਲਚਰਲ ਆਫ਼ ਸਾਊਥ ਆਸਟ੍ਰੇਲੀਆ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਰਿਸ਼ੀ ਗੁਲਾਟੀ ਵਲੋਂ ਸਾਂਝੀ ਪ੍ਰੈਸ ਮਿਲਣੀ ਦੌਰਾਨ ਕੀਤਾ ਗਿਆ। ਇਸ ਮੌਕੇ ਪੰਜਾਬੀ ਕਲਚਰਲ ਐਸੋ. ਦੇ ਪ੍ਰਧਾਨ ਮਿੰਟੂ ਬਰਾੜ ਤੋਂ ਇਲਾਵਾ, ਬਖ਼ਸ਼ਿੰਦਰ ਸਿੰਘ, ਜਗਤਾਰ ਸਿੰਘ ਨਾਗਰੀ, ਸੁਮਿਤ ਟੰਡਨ, ਸੁੱਖਾ ਕੰਬਾਲਾ, ਸ਼ਮੀ ਜਲੰਧਰੀ, ਪ੍ਰਿਤਪਾਲ ਸਿੰਘ, ਭੋਲਾ ਸਿੰਘ, ਮੋਹਣ ਸਿੰਘ ਨਾਗਰਾ, ਹਰਵਿੰਦਰ ਗਰਚਾ, ਸੁਲੱਖਣ ਸਹੌਤਾ, ਜੌਹਰ ਕੁਮਾਰ ਗਰਗ, ਪਰਮਿੰਦਰ ਕੌਰ, ਸੌਰਭ ਅਗਰਵਾਲ ਤੋਂ ਇਲਾਵਾ ਮਨਜੀਤ ਸਿੰਘ ਢੱਡਵਾਲ ਵਲੋਂ ਵੀ ਵਿਵੇਕ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

***

No comments: