1984 ਦੇ ਸ਼ਹੀਦਾਂ ਤੇ ਦੰਗਿਆਂ ਦੇ ਨਾਮ ਦੇ ਥੱਲੇ ਚੰਦਾ ਇੱਕਠਾ ਕਰਦੇ ਨੇ ਭਿਖਾਰੀ.......... ਲੇਖ਼ / ਸਤਵਿੰਦਰ ਕੌਰ ਸੱਤੀ (ਕੈਲਗਰੀ)

1984 ਦੇ ਸ਼ਹੀਦਾਂ ਤੇ ਦੰਗਿਆਂ ਦੇ ਨਾਮ ਤੇ ਵੀ ਭਿਖਾਰੀ ਭੀਖ ਮੰਗ ਰਹੇ ਹਨ। ਸਰਕਾਰ ਤੇ ਗੁੰਡਿਆਂ ਨੇ ਤਾਂ ਸਾਨੂੰ ਲੁੱਟਿਆ, ਕੁੱਟਿਆ, ਮਾਰਿਆ ਹੈ। ਹੁਣ ਕੌਮ ਦੇ ਵੱਡੇ ਆਗੂ ਕਮੇਟੀਆਂ ਦੇ ਪ੍ਰਧਾਨ ਕਹਾਉਣ ਵਾਲੇ, ਆਮ ਮੋਨੇ ਸਿੱਖਾਂ ਨੂੰ ਲੁੱਟਣ ਲਈ ਬਹੁਤ ਬਹਾਨੇ ਲੱਭ ਲੈਂਦੇ ਹਨ। ਇਨ੍ਹਾਂ ਨੇ ਸ਼ਹੀਦਾਂ ਤੇ ਦੰਗਾ ਪੀੜਤਾਂ ਦੀਆਂ ਧੀਆਂ ਵਿਆਹੁਣੀਆਂ ਹਨ, ਵਿਧਵਾ ਆਸ਼ਰਮ ਖੋਲਣੇ ਹਨ, ਬੱਚੇ ਪੜ੍ਹਾਉਣੇ ਹਨ। ਬੱਚਿਆਂ ਨੂੰ ਜੋ ਪੜ੍ਹਾਈ ਸਰਕਾਰ ਤੇ ਗੁੰਡਿਆ ਨੇ ਪੜ੍ਹਾਈ ਹੈ, ਉਹੀ ਨਹੀਂ ਭੁੱਲਣੀ। ਹੁਣ ਤਾਂ ਧੀਆਂ ਦੋਤੇ ਪੋਤਿਆਂ ਵਾਲੀਆਂ ਹੋ ਗਈਆਂ ਹੋਣਗੀਆ। ਕੌਣ ਕਿਸੇ ਦੀ ਧੀ ਨੂੰ ਆਪਣੀ ਸਮਝਦਾ ਹੈ? ਬੱਚਾ ਪਾਲਣਾ ਪੜ੍ਹਾਉਣਾਂ ਬਹੁਤ ਔਖਾ ਹੈ। ਕੋਈ ਵੀ ਸ਼ਹੀਦਾਂ ਤੇ ਦੰਗਾਂ ਪੀੜਤਾਂ ਤੱਕ ਨਹੀਂ ਪਹੁੰਚਦਾ। ਮੈਂ ਉਨ੍ਹਾਂ ਨੂੰ ਵੀ ਜਾਣਦੀ ਹਾਂ, ਜੋ ਹਰਿਮੰਦਰ ਸਾਹਿਬ ਵਿੱਚ ਸ਼ਹੀਦ ਹੋਏ। ਕਾਰਾਂ, ਟੱਰਕਾ, ਬੱਸਾਂ, ਰੇਲ ਗੱਡੀਆਂ, ਦੁਕਾਨਾਂ ਸਣੇ ਤੇ ਗਲਾਂ ਵਿੱਚ ਟਾਇਰ ਪਾ ਕੇ ਜਿਉਂਦੇ ਸਾੜ ਦਿੱਤੇ। ਵੱਡੇ ਸ਼ਹਿਰਾਂ ਦੇ ਵਸਨੀਕ, ਬਹੁਤੇ ਸਮਾਨ ਨਾਲ ਭਰੇ ਘਰ ਛੱਡ ਕੇ, ਪੰਜਾਬ ਵਾਪਸ ਚਲੇ ਗਏ। ਕੋਈ ਵੀ ਉਨ੍ਹਾਂ ਦੇ ਪਰਿਵਾਰਾਂ ਕੋਲ ਹਾਅ ਦਾ ਨਾਅਰਾ ਮਾਰਨ ਵੀ ਨਹੀਂ ਗਿਆ। ਭਨੋਹੜ ਪਿੰਡ ਦਾ ਸਣੇ ਟੱਰਕ ਹੀ ਸਾੜ ਦਿੱਤਾ। ਉਸ ਪਿਛੋ ਉਸ ਦੀ ਪਤਨੀ, ਤਿੰਨ ਕੁੜੀਆਂ ਤੇ ਦੋ ਮੁੰਡੇ ਭੁੱਖੇ, ਸਿਰੋਂ ਪੈਰੋਂ ਨੰਗੇ ਦੇਖੇ ਹਨ। ਧੂੜਕੋਟ ਦਾ ਗੁਰਮੀਤ ਸਿੰਘ 1979 ਵਿੱਚ ਪੁਲੀਸ ਨੇ ਕੇਸ, ਨਹੁੰ, ਮਾਸ ਨੋਚ ਕੇ ਸ਼ਹੀਦ ਕਰ ਦਿੱਤਾ। 22 ਸਾਲ ਦੀ ਪਤਨੀ ਵਿਧਵਾ ਹੋ ਗਈ। ਜਿਸ ਦਮਦਮੀ ਟਕਸਾਲ ਦੇ ਮੋਢੀਆਂ ਨੇ ਦਰਬਾਰਾ ਸਿੰਘ ਤੇ ਰਾਹੋਂ ਬੰਬ ਸਿੱਟਣ ਭੇਜਿਆ ਸੀ। ਉਨ੍ਹਾਂ ਨੇ ਜਾਂ ਕਿਸੇ ਹੋਰ ਨੇ ਬਗੈਰ ਬੱਚੇ ਤੋਂ ਵਿਧਵਾ ਨੂੰ ਆ ਕੇ ਨਹੀਂ ਦੇਖਿਆ। ਦਿੱਲੀ ਵਿੱਚ ਆਲਮਗੀਰ ਦੇ ਪਰਿਵਾਰ ਦਾ 23 ਸਾਲ ਦਾ ਮੁੰਡਾ ਗਲ ਵਿੱਚ ਟਾਇਰ ਪਾ ਕੇ ਮੁਹੱਲੇ ਵਿਚਕਾਰ ਮਾਪਿਆਂ ਸਾਹਮਣੇ ਜਿਉਂਦਾ ਸਾੜ ਦਿੱਤਾ। ਉਸ ਨੂੰ ਸੜਦਾ ਛੱਡ ਕੇ ਮਾਪੇ ਤੇ ਹੋਰ ਰਿਸ਼ਤੇਦਾਰ ਜਾਨਾਂ ਬਚਾ ਕੇ ਪਿੰਡ ਭੱਜ ਆਏ। ਨਾ ਪਿਛੇ ਕੁੱਝ ਬਚਿਆ, ਨਾ ਹੀ ਚੰਦਾ ਇੱਕਠਾ ਕਰਨ ਵਾਲਾ ਕੋਈ ਹੋਰ ਦੁਖੀਆਂ ਤੱਕ ਪਹੁੰਚਿਆ। ਪੁਲੀਸ ਨੇ ਪਿੰਡਾਂ ਵਾਲਿਆਂ ਨਾਲ ਜੋ ਖੱਜਲ ਖੁਆਰੀ ਕੀਤੀ ਹੈ, ਉਹ ਸਾਰੇ ਜਾਣਦੇ ਹਨ। ਇਹ ਮਗਰਮੱਛ ਕਦੋਂ ਤੱਕ ਜਨਤਾ ਨੂੰ ਨਿਗਲਣਗੇ। ਲੋਕ ਕਦੋ ਸਮਝਣਗੇ। 
ਸ਼ਹੀਦਾਂ ਤੇ ਦੰਗਾ ਪੀੜਤ ਤਾਂ ਭੁੱਖੇ ਧਿਆਏ ਮਰ ਗਏ। ਇਹ ਭੱਦਰ ਪੁਰਸ਼ ਲੋਕਾਂ ਨੂੰ ਰੈਸਟੋਰੈਂਟ ਵਿੱਚ ਬੁਲਾਕੇ ਡਿਨਰ ਲੰਚ ਦੀਆਂ ਪਾਰਟੀਆ ਕਰ ਕੇ ਚੰਦਾ ਮੰਗ ਰਹੇ ਹਨ। ਜੂਨ ਦੇ ਪਹਿਲੇ ਦੋ ਹਫ਼ਤੇ ਤੱਕ ਸਾਨੂੰ ਸੋਗ ਮਨਾਉਣਾ ਚਾਹੀਦਾ ਹੈ। ਜੇ ਰੋਣਾ ਨਾ ਵੀ ਆਏ, ਰੋਣ ਵਰਗਾ ਮੂੰਹ ਤਾਂ ਬਣਾ ਸਕਦੇ ਹਾਂ। ਲੋਕਾਂ ਨੂੰ ਲੁੱਟਣ ਲਈ ਹੋਰ ਦਿਨ ਬਥੇਰੇ ਹਨ। ਫੈਡਰੇਸ਼ਨ ਦੇ ਪ੍ਰਧਾਂਨ ਨੇ ਗੁਰਦੁਆਰਾ ਸਾਹਿਬ ਐਤਵਾਰ ਦੇ ਦੀਵਾਨ ਵਿੱਚ ਕਹਾਣੀ ਸੁਣਾਈ। ਬਲੂ ਸਟਾਰ ਅਟੈਕ ਸਮੇਂ ਇੱਕ ਅੰਮ੍ਰਿਤਧਾਰੀ ਔਰਤ ਨੇ ਜੂਠਾ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ। ਪਾਣੀ ਗੁਰੂ ਹੈ। ਸੁੱਚੇ ਜੂਠੇ ਦਾ ਨਿਰਣਾ ਨਹੀਂ ਕਰ ਸਕਦੇ। ਸਾਰੇ ਲਿਖਾਰੀਆਂ ਨੇ ਇਹ ਤਾਂ ਲਿਖਿਆ ਹੈ। ਫੱਟੜ ਜਖ਼ਮੀ ਖੂਨ, ਮਲ ਮੂਤਰ ਵਾਲਾ ਪਾਣੀ ਹਰਿਮੰਦਰ ਸਾਹਿਬ ਦੇ ਸਰੋਵਰ ਪਰਿਕਰਮਾ ਵਿੱਚੋਂ ਪੀਂਦੇ ਰਹੇ। ਅਸੀਂ ਨਹਾਉਣ ਵਾਲੇ ਸਰੋਵਰ, ਪੈਰ ਧੋਣ ਦੀ ਜਗ੍ਹਾ ਵਿੱਚੋ ਚਰਨਾਮ੍ਰਿਤ ਚੂਲੀਆਂ ਭਰ ਭਰ ਪੀਂਦੇ ਹਾਂ। ਫੈਡਰੇਸ਼ਨ ਦੇ ਪ੍ਰਧਾਨ ਨੂੰ ਇਹ ਵੀ ਨਹੀਂ ਪਤਾ ਪਾਣੀ ਪਵਿੱਤਰ ਹੈ। ਜੀਵਨ ਇਸੇ ਦੀ ਮੇਹਰ ਨਾਲ ਜੀਅ ਰਹੇ ਹਾਂ। ਇਹ ਫੈਡਰੇਸ਼ਨ ਦਾ ਪ੍ਰਧਾਨ ਜੋ 1984 ਦੇ ਅਟੈਕ ਦੀ ਖੁਸ਼ੀ ਵਿੱਚ ਲੋਕਾਂ ਨੂੰ ਰੈਸਟੋਰੈਂਟ ਵਿੱਚ ਬੁਲਾਕੇ ਡਿਨਰ ਲੰਚ ਦੀਆਂ ਪਾਰਟੀਆਂ ਕਰ ਰਿਹਾ ਹੈ। ਗੱਲ ਪੈਸੇ ਬਟੋਰਨ ਦੀ ਹੈ। ਚੰਦਾ ਆਪ ਆਪਣੇ ਹੱਥੀਂ ਕਿਸੇ ਲੋੜਵੰਦ ਨੂੰ ਦੇਈਏ। ਝੂਠਿਆਂ ਜੂਠਿਆਂ ਤੋਂ ਬਚੀਏ। ਇਸ ਨੂੰ ਪੁੱਛਿਆ ਜਾਵੇ, ਪਾਣੀ ਤੇ ਹੋਰ ਚੀਜ਼ਾਂ ਕਦੇ ਜੂਠੀਆਂ ਸੁੱਚੀਆਂ ਹੁੰਦੀਆਂ ਹਨ ? ਪਾਣੀ ਵਿੱਚ 42 ਲੱਖ ਜੂਨੀ ਰਹਿੰਦੀ ਹੈ। ਮੱਛੀਆਂ ਤੇ ਹੋਰ ਜੀਵ ਇੱਕ ਦੂਜੇ ਨੂੰ ਖਾਈ ਜਾਂਦੇ ਹਨ। ਪਾਣੀ ਵਿੱਚ ਮਰਦੇ, ਜੰਮਦੇ, ਮਲ ਮੂਤਰ ਵੀ ਕਰਦੇ ਹਨ। ਬਾਕੀ ਧਰਤੀ ਦੇ 42 ਲੱਖ ਜੂਨੀ ਵੀ ਸਾਰਾ ਕੁਝ ਧੋ ਕੇ ਇਸੇ ਪਾਣੀ ਵਿੱਚ ਮਿਲਾਉਂਦੇ ਹਨ। ਕੀ 84 ਲੱਖ ਜੂਨ ਦੇ ਅਣਗਿਣਤ ਜੀਵਾਂ ਦਾ ਗੰਦ ਧਰਤੀ, ਪਾਣੀ, ਹਵਾ ਨੂੰ ਜੂਠਾ ਸੁੱਚਾ ਰੱਖਦਾ ਹੈ। ਇਹ ਕੌਮ ਨੂੰ ਝੂਠ ਬੋਲ ਕੇ, ਜੂਠ ਸੁੱਚ ਵਿੱਚ ਉਲਝਾਈ ਫਿਰਦੇ ਹਨ। ਅਨਪੜ੍ਹ ਬੰਦਾ ਜਾਣਦਾ ਹੈ ਕਿ ਪਾਣੀ ਵਿੱਚ ਜੀਵ, ਦੁੱਧ ਨੂੰ ਵੱਛਾ, ਫੁੱਲ ਨੂੰ ਭੰਵਰਾ, ਖੁਸ਼ਬੂਦਾਰ ਕੇਸਰ ਨੂੰ ਸੱਪ ਲਿਪਟ ਕੇ ਜ਼ਹਿਰ ਨਾਲ ਜੂਠਾ ਕਰਦੇ ਹਨ। ਆਮ ਬੰਦੇ ਨੂੰ ਸਮਝ ਹੈ ਕਿ ਗੋਲ ਧਰਤੀ ਵਾਂਗ ਹੀ ਸਾਰੀਆਂ ਵਸਤੂਆਂ ਵੀ ਸੁੱਚੀਆਂ ਜੂਠੀਆਂ ਗੋਲ ਮੋਲ ਗੱਲਾਂ ਹੀ ਹਨ। ਇਸੇ ਤਰ੍ਹਾਂ ਦਾਨੀਆਂ ਵੱਲੋਂ ਦਾਨ ਦੇਣਾ ਤੇ ਲੁਟੇਰਿਆਂ ਵੱਲੋਂ ਲੁੱਟ ਕੇ ਖਾਣਾ ਦੁਨੀਆ ਤੇ ਚੱਲੀ ਜਾਣਾ ਹੈ। ਜਿੰਨੀ ਦੇਰ ਲੋਕ ਆਪ ਲੁੱਟਦੇ ਰਹਿਣਗੇ। ਫਿਰ ਵੀ ਲੋਕ ਇਹੋ ਜਿਹੇ ਦੇ ਮਗਰਮੱਛ ਦੇ ਹੁੰਝੂ ਦੇਖ ਕੇ ਜੇਬਾਂ ਖਾਲੀ ਕਰ ਦਿੰਦੇ ਹਨ। ਫੈਡਰੇਸ਼ਨ ਦੇ ਪ੍ਰਧਾਨ ਨੂੰ ਵੀ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨੇ ਕਦੇ ਬਾਣੀ ਨਹੀਂ ਪੜ੍ਹੀ, ਜਿਸ ਵਿੱਚ ਮਹਾਰਾਜ ਨੇ ਧੁਰ ਕੀ ਬਾਣੀ ਅਕਾਲ ਪੁਰਖ ਦੀ ਉਚਾਰੀ ਹੋਈ ਵਿੱਚ ਲਿਖਿਆ ਹੈ। ਫੁੱਕਰੇ ਬਾਜੀ ਛੱਡ ਕੇ ਅਸਲੀ ਖ਼ਸਮ ਨੂੰ ਵੀ ਪੜ੍ਹਿਆ ਕਰੋ। ਜੋ ਇਹੋ ਜਿਹੇ ਚਲਾਕਾਂ ਤੋਂ ਬਚਾ ਸਕਦਾ ਹੈ।

ਦੂਧੁ ਤ ਬਛਰੈ ਥਨਹੁ ਬਿਟਾਰਿਓ।। 
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ।।੧॥ 
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ।।
ਅਵਰੁ ਨ ਫੂਲੁ ਅਨੂਪੁ ਨ ਪਾਵਉ॥ ੧॥ਰਹਾਉ ॥ 
ਮੈਲਾਗਰ ਬੇਰ੍ਹੇ ਹੈ ਭੁਇਅੰਗਾ।। 
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ 
ਧੂਪ ਦੀਪ ਨਈਬਦਹਿ ਬਾਸਾ।। 
ਕੈਸੇ ਪੂਜ ਕਰਹਿ ਤੇਰੀ ਦਾਸਾ।।
ਦੂਧੁ ਤ ਬਛਰੈ ਥਨਹੁ ਬਿਟਾਰਿਓ ॥ 
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ 
ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥ 
ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ 
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ 
ਧੂਪ ਦੀਪ ਨਈਬੇਦਹਿ ਬਾਸਾ ॥ 
ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥ 
ਤਨੁ ਮਨੁ ਅਰਪਉ ਪੂਜ ਚਰਾਵਉ ॥ 
ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥ 
ਪੂਜਾ ਅਰਚਾ ਆਹਿ ਨ ਤੋਰੀ ॥ 
ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥{ਪੰਨਾ 525}


Post a Comment