ਕਿਹੋ ਜਿਹੇ ਲੀਡਰਾਂ ਦੇ ਹੱਥਾਂ ‘ਚ ਹੈ ਮੇਰੇ ਵਤਨ ਦੀ ਡੋਰ.......... ਲੇਖ / ਰਵੀ ਸਚਦੇਵਾ

ਮੇਰਾ ਭਾਰਤ ਮਹਾਨ ਹੈ। ਪਰ ਖੁਸ਼ਹਾਲ ਨਹੀ। ਸੋਨੇ ਦੀ ਚਿੜ੍ਹੀ ਕਹੇ ਜਾਣ ਵਾਲੇ ਮੇਰੇ ਵਤਨ ਦੀ ਇਹ ਚਿੜ੍ਹੀ ਕਿੱਥੇ ਉਡ ਗਈ। ਪਤਾ ਨਹੀ…? ਭਾਰਤ ਦੇ ਮੁਕਾਬਲੇ ਵਿਦੇਸ਼ੀ ਮੁਲਕ ਅੱਜ ਖੁਸ਼ਹਾਲ ਤੇ ਪਾਵਰ ਫੁਲ ਕਿਉ ਹਨ..? ਬ੍ਰਿਟਿਸ਼ ਸਰਕਾਰ ਦੁਆਰਾ ਲਗਾਈ ਸਿਉਕ ਭਾਰਤ ਨੂੰ ਅੱਜ ਵੀ ਖੋਖਲਾ ਕਿਉ ਕਰ ਰਹੀ ਹੈ..? ਕੀ ਹਿੰਦੁਸਤਾਨ ਦੇ ਦੋ ਟੁੱਕੜੇ (ਭਾਰਤ ਤੇ ਪਾਕਿਸਤਾਨ) ਕਦੇ ਜੁੜ ਨੀ ਸਕਦੇ…? ਨਫ਼ਰਤ ਦੀ ਇਸ ਅੱਗ ਨੂੰ ਕਦੇ ਬੁਝਾਇਆਂ ਨਹੀ ਜਾ ਸਕਦਾ..? ਪਾਕਿਸਤਾਨ ‘ਚ ਸਰਗਰਮ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ, ਅਲ-ਕਾਇਦਾ, ਹਰਕਤ-ਉਲ-ਜੱਹਾਦੀ-ੳਲ-ਇਸਲਾਮੀ, ਲਸ਼ਕਰੇ-ਏ- ਤਾਇਬਾ ਤੇ ਹਿਜ਼ਬੁਲ ਮੁਜਾਹਦੀਨ ਵਰਗੀਆਂ ਇੰਤਹਾਪਸੰਦ ਜਥੇਬੰਦੀਆਂ ਦੇ ਹਕੂਮਤੀ ਲੀਡਰਾਂ ਦੁਆਰਾ ਮਜ਼ਬ ‘ਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਅਵਾਮ ਨੂੰ ਭੱੜਕਾਉਣਾ, ਹੁੜਦੰਗ ਮਚਾਉਣਾ ਤੇ ਹਿੰਸਕ ਕਾਰਵਾਈਆਂ ਕਰਨਾ, ਜ਼ਮੀਨ ਦੇ ਟੋਟੇ ਲਈ ਜੇਹਾਦ ਛੇੜਣ ਦੀਆ ਧਮਕੀਆਂ ਦੇਣਾ, ਆਤਮਘਾਤੀ ਧਮਾਕੇ ਕਰਵਾਉਣਾ ਕਿੱਥੋ ਦੀ ਸਿਆਨਪ ਹੈ। ਇਹ ਸਿਆਸੀ ਲੀਡਰ ਪਾਕਿਸਤਾਨ ਨੂੰ ਬਦਨਾਮ ਕਿਉ ਕਰ ਰਹੇ ਨੇ। ਅੱਜ ਹਰ ਮੁਸਲਮ ਭਾਈ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਦਾ ਹੈ। ਜੋ ਦੇਸ਼ ਦੀ ਏਕਤਾ ਦੇ ਰਾਹ ਵਿੱਚ ਸਭ ਤੌਂ ਵੱਡਾ ਰੋੜਾ ਹੈ। ਇਹਨਾ ਦਹਿਸ਼ਤਗਰਦੀ ਅੱਤਵਾਦੀ ਲੀਡਰਾਂ ਦਾ ਮਿਸ਼ਨ ਸ਼ਾਇਦ ਅੱਜ ਵੀ ਫੁੱਟ ਪਾਉ ਤੇ ਰਾਜ ਕਰੋ ਹੈ। ਇਹ ਕੌਮ ਤੇ ਮਜ਼ਬ ਦੇ ਵੈਰੀ ਸ਼ਾਇਦ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਝਾ ਝੰਡਾ ਹੋਵੇ, ਇੱਕ ਸਾਝਾ ਨਾਮ ਹੋਵੇ ਇੱਕ ਸਾਝੀ ਸਰਕਾਰ ਹੋਵੇ। “ਅਸਲਾਮਾ ਲੈਕੁਮ” ਦਾ ਅਰਥ ਹੈ ਤੇਰੇ ‘ਤੇ ਅਲਾਹ ਦੀ ਰਹਿਮਤ ਹੋਵੇ। “ਵਾ ਲੈਕੁਮ ਇਸਲਾਮ” ਅਰਥ ਹੈ ਤੇਰੇ ‘ਤੇ ਵੀ ਅਲਾਹ ਖ਼ੁਦਾਂ ਦੀ ਰਹਿਮਤ ਹੋਵੇ। ਯਾਨੀ ਕਿ ਇਸਲਾਮ ਦਾ ਸਹੀ ਅਰਥ ਹੀ ਅਮਨ ‘ਤੇ ਸ਼ਾਤੀ ਹੈ। ਇਸੇ ਲਈ ਇਸਦੇ ਸ਼ਰਧਾਲੁਆਂ ਨੂੰ “ਰੇਮੁਹਦੁਲਾਲੀ” ਕਿਹਾ ਜਾਦਾ ਹੈ। ਖੁਦਾ ਦੀ ਰਾਹ ਮੁੱਹਬਤ ਦੀ ਰਾਹ ਏ ਵੇਸ਼ਤ ਤੇ ਜੰਗ ਦੀ ਨਹੀ, ਪਤਾ ਨਹੀ ਕਦ ਸਮਝਣਗੇ ਇਹ ਆਤਮਘਾਤੀ ਲੀਡਰ। ਇਹ ਪਿਆਰ ਮੁੱਹਬਤ ਅਮਨ ‘ਤੇ ਸ਼ਾਤੀ ਦੀ ਗੱਲ ਇਸਲਾਮ ਧਰਮ ‘ਚ ਹੀ ਨਹੀ ਸਗੋ ਹਰ ਧਰਮ, ਹਰ ਮਜ਼ਬ ਲਈ ਲਾਗੂ ਹੁਦੀ ਹੈ। ਦੇਸ਼ ਵਿੱਚ ਅਮਨ ‘ਤੇ ਸ਼ਾਤੀ ਦਾ ਮਾਹੌਲ ਬਣਾਈ ਰੱਖਣ ਵਿੱਚ ਸਾਡੇ ਰਾਜਸੀ ਹਕੂਮਤੀ ਅਧਿਕਾਰੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪਰ ਜੇ ਇਹ ਅਖੌਤੀ ਲੀਡਰ ਗੱਦੀ ਦਾ ਨਜ਼ਾਇਜ ਫੈਦਾ ਉਠਾ ਕੇ ਅਵਾਮ ਨੂੰ ਇੰਜ ਹੀ ਭੱੜਕਾਉਦੇ ਰਹੇ ਤਾਂ ਖੁਸ਼ਹਾਲ ਦੇਸ਼ ਦੀ ਕਲਪਨਾ ਕਰਨਾ ਹੀ ਫਜੂਲ ਹੈ। ਪਿੱਛਲੇ ਦਿਨੀ ਅਜਿਹੇ ਹੀ ਇੱਕ ਅਖੌਤੀ ਹਕੂਮਤੀ ਲੀਡਰ ਨੇ ਆਪਣੇ ਸਵਾਰਥ ਦੀਆ ਰੋਟੀਆ ਛੇਕਣ ਲਈ ਫਿਲਮ “ਮਾਈ ਨੇਮ ਇਜ਼ ਖ਼ਾਨ” ਦੇ ਪ੍ਰਸਾਰਣ ਨੂੰ ਲੈ ਕੇ ਆਪਣੇ ਹਿਤੈਸ਼ੀਆਂ ਨੂੰ ਬੁਛਕਾਰ ਕੇ ਅਜਿਹਾ ਰੋਲਾ ਪਵਾਇਆਂ ਜੋ ਤੂਲ ਫੜਦਾ-ਫੜਦਾ ਇਕ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਜਿਕਰਯੋਗ ਹੈ ਕਿ ਇਸ ਫਿਲਮ ‘ਚ ਮਜ਼ਬ ਦੀ ਆੜ ਵਿੱਚ ਨਫ਼ਰਤ ਦਾ ਬੀਜ ਉਗਾ ਕੇ ਉਗਰਵਾਦ ਨੂੰ ਬੜਾਵਾ ਦੇਣ ਵਾਲੇ ਅਖੌਤੀ ਲੀਡਰਾਂ ਨੂੰ ਇਕ ਸਬਕ ਦਿੱਤਾ ਗਿਆ ਹੈ। ਜੋ ਕਿ ਭਾਰਤ ਤੇ ਪਾਕਿਸਤਾਨ ਦੇ ਬਾਸ਼ਿੰਦਿਆਂ ਵਿੱਚ ਪਈ ਤਰੇੜ ਨੂੰ ਖਤਮ ਕਰਣ ਦੀ ਇਕ ਕੋਸ਼ਿਸ ਹੈ। ਅਜਿਹੀ ਫਿਲਮ ਦੇ ਨਿਰਮਾਤਾ ਤੇ ਅਦਾਕਾਰ ਨੂੰ ਸਨਮਾਨਿਤ ਕਰਣ ਦੀ ਬਜਾਏ। ਅਦਾਕਾਰ ਸ਼ਾਹਰੁਖ ਖਾਨ ਵੱਲੋ ਪਾਕਿਸਤਾਨ ਦੇ ਖਿਡਾਰੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਾਮਿਲ ਕਰਨ ਬਾਰੇ ਕੀਤੀਆ ਗਈਆਂ ਟਿੱਪਣੀਆਂ ਤੌਂ ਤਲਖ਼ੀ ਵਿੱਚ ਆਏ ਲੀਡਰ ਨੇ ਆਪਣੇ ਹਿਤੈਸ਼ੀਆਂ ਨੂੰ ਭੱੜਕਾ ਕੇ ਜੰਮਕੇ ਪ੍ਰਦਰਸ਼ਨ ਕੀਤਾ। ਅਦਾਕਾਰ ਤੇ ਮਾਫੀ ਮੰਗਨ ਲਈ ਦਬਾਅ ਪਾਉਣਾ ‘ਤੇ ਪਾਕਿਸਤਾਨ ਜਾਣ ਦੀ ਨਸੀਅਤ ਦੇਣ ਵਾਲੀ ਬਿਆਨਬਾਜੀ ਕਰਨਾ ਕਿੱਥੋ ਦੀ ਸਿਆਨਪ ਹੈ। ਸੱਪਸਟ ਹੈ ਕਿ ਰਾਜਸੀ ਸੁਆਰਥ ਹਊਮੈਂ ਤੇ ਵਿਰੋਧੀ ਨੂੰ ਕਿਸੇ ਤਰਾਂ ਹੇਠਾ ਸੁੱਟਣ ਦੀ ਨੀਅਤ ਹੈ। ਪਤਾ ਨਹੀ ਅਜਿਹੇ ਭ੍ਰਿਸ਼ਟ ਨੇਤਾ ਕਿਉ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦੇ ਆਪਸੀ ਸਬੰਧ ਮਜਬੂਤ ਹੋਣ। ਮੁੰਬਈ ਵਿੱਚ ਹੀ ਨਹੀ ਹਰ ਪਾਸੇ ਅਜਿਹੇ ਖੁਦਗਰਜ ਨੇਤਾ ਆਪਣੇ ਵੋਟ ਬੈਕ ਨੂੰ ਵਧਾਉਣ ਲਈ ਅਜਿਹੀਆਂ ਚਾਲਾ ਖੇਡ ਰਹੇ ਨੇ। ਪੰਜਾਬ ਵੀ ਇਸ ਵੇਲੇ ਸਿਆਸਤ ਦਾ ਗੜ ਬਣਿਆ ਹੋਇਆ ਹੈ। ਪੰਜਾਬ ਵਿੱਚ ਆਏ ਦਿਨੀ ਕੋਈ ਨਾ ਕੋਈ ਨਵਾ ਵਿਵਾਦ ਖੜਾ ਹੋ ਜਾਦਾ ਹੈ। ਇਹ ਸਭ ਸਿਆਸੀ ਲੀਡਰਾਂ ਦੀ ਭੱੜਕਾਉ ਬਿਆਨਬਾਜੀ ਦਾ ਹੀ ਨਤੀਜਾ ਹੈ। ਕਿਸੇ ਵੀ ਹਿੰਸਕ ਮਾਮਲੇ ਨੂੰ ਤੁਸੀ ਡੂੰਘਾਈ ਨਾਲ ਪਰਖੋ, ਇਸਦੇ ਤਾਰ ਕੀਤੇ ਨਾ ਕੀਤੇ ਸਰਕਾਰੀ ਤੰਤਰ, ਰਾਜਸੀ ‘ਤੇ ਧਰਮ ਦੇ ਸਿਆਸੀ ਨੇਤਾਵਾਂ ਨਾਲ ਜੁੜਦੇ ਜਰੂਰ ਮਿਲਣਗੇ। ਭਾਰਤ ਅੱਜ ੲੈਨਾ ਕਮਜੋਰ ਹੋ ਚੁੱਕਾ ਹੈ ਕਿ ਕੋਈ ਵੀ ਦੇਸ਼ ਇਸ ਬਹੁ-ਧਰਮੀ ਦੇਸ਼ ਦੀ ਕਮਜੋਰੀ ਦਾ ਫਾਇਦਾ ਉਠਾ ਸਕਦਾ ਏ ‘ਤੇ ਇਸਨੂੰ ਫਿਰ ਤੋਂ ਗੁਲਾਮ ਬਣਾ ਸਕਦਾ ਏ। ਧਰਮ ਦੇ ਨਾਂ ਤੇ, ਜਾਤ-ਬਰਾਦਰੀ ਦੇ ਨਾਂ ਤੇ, ਜਾ ਫਿਰ ਨਸਲਵਾਦ ਦੇ ਨਾਂ ਤੇ ਛੋਟੀ ਜਿਹੀ ਚਿੰਗਾਰੀ ਸੁੱਟਣ ਦੀ ਲੋੜ ਏ। ਅੱਗ ਦੇ ਭਾਬੜ ਮੰਚਣ ਲੱਗਦੇ ਨੇ। ਕਿੰਨੇ ਖੁਸ਼ ਹੁੰਦੇ ਹੋਣਗੇ ਸਾਡੇ ਗੁਰੂ ਸਾਹਿਬਾਨ ਕੀ ਅੱਜ ਇਸ ਦੁਨੀਆ ਤੇ ਹਰ ਇਨਸਾਨ ਨੇ ਮਿਲਕੇ ਹੱਲ ਕੱਡਣ ਦੀ ਬਜਾਏ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਸਿੱਖ ਲਿਆ ਏ। ਰੋਲਾ ਭਲੇ ਕੋਈ ਵੀ ਹੋਵੇ ਨਫ਼ਰਤ ਲਈ ਇੱਕ ਬਹਾਨਾ ਚਾਹਿੰਦਾ ਹੈ। ਕੌਣ ਨੇ ਇਹ ਹਕੂਮਤੀ ਲੀਡਰ ਜੋ ਕਦੇ ਸਾਡੇ ਸਿੱਖ ਭਾਈਆ ਨੂੰ ਭੱੜਕਾਉਦੇ ਨੇ ਤੇ ਕਦੇ ਹਿੰਦੂ, ਮੁਸਲਮ ਜਾਂ ਇਸਾਈ ਭਾਈਆ ਨੂੰ। ਕੌਣ ਨੇ ਇਹ ਲੋਕ, “ਜੋ ਧਰਮ ਦੇ ਨਾਂ ਤੇ ਵੱਡੀਆ ਪਵਾਉਣਾ ਚਾਹੁੰਦੇ ਨੇ। ਕੌਣ ਨੇ ਇਹ ਦੇਸ਼ ਤੇ ਕੌਮ ਦੇ ਦੁਸ਼ਮਨ, “ਜੋ ਆਪਣੇ ਧਰਮ ਨੂੰ ਸਰੇਸ਼ਟ ਤੇ ਦੂਸਰੇ ਧਰਮ ਨੂੰ ਵੱਧਦਾ- ਫੁੱਲਦਾ ਨਹੀ ਦੇਖ ਸਕਦੇ। ਇਹ ਭਲਾ ਕਿਹੜੀ ਜੰਗ ਜਿੱਤਨਾ ਚਾਹੁੰਦੇ ਨੇ ਪ੍ਰਮਾਤਮਾ ਦੀਆ ਵੰਡੀਆ ਪਵਾਕੇ। ਤੇਰਾ ਗੁਰੂ ਹੈ…, ਮੇਰਾ ਭਗਵਾਨ ਹੈ…, ਉਸਦਾ ਖ਼ੁਦਾਂ ਹੈ…। ਅਜਿਹਾ ਕਿਉ……? ਕੋਈ ਧਰਮ ਬੁਰਾ ਨਹੀ। ਕੋਈ ਮਜ਼ਬ ਬੁਰਾ ਨਹੀ। ਬਸ ਬੁਰਾਈ ਤੇ ਉਤਰ ਆਏ ਉਹ ਇਨਸਾਨ ਹੀ ਬੁਰਾ ਹੁੰਦਾ ਹੈ। ਗੁਰਦੁਆਰਾ ਸਾਹਿਬ ਹੋਵੇ ਜਾਂ ਮੰਦਰ, ਮਸ਼ਜਿਦ, ਚਰਚ ਜਾਂ ਹੋਵੇ ਕੋਈ ਡੇਰਾ। ਹਰ ਸੰਸਥਾ ਦਾ ਮਿਸ਼ਨ ਹੈ। ਸਰੱਬਤ ਦੇ ਭਲੇ ਦਾ ਵਡਮੁੱਲਾ ਸੰਦੇਸ਼ ਜਨ-ਜਨ ਦੇ ਦਿਲਾ ਅੰਦਰ ਪਾਉਣਾ, ਭੱਟਕੇ ਹੋਏ ਲੋਕਾ ਨੂੰ ਬੁਰਾਇਆ ਛੁੜਵਾ ਕੇ ਸਿੱਧੇ ਰਾਹ ਪਾਉਣਾ। ਭਾਈਚਾਰਾ,ਹਮਦਰਦੀ, ਆਪਸੀ ਪ੍ਰੇਮ ਤੇ ਦੇਸ਼ ਭਗਤੀ ਦਾ ਜ਼ਜਬਾ ਪੈਦਾ ਕਰਨਾ। ਕੀ ਹੁੰਦਾ ਜੇ ਧਰਮ ਨਾ ਹੁੰਦੇ…? ਗੁਰੂ ਕੀ ਬਾਨੀ ਪ੍ਰਮਾਰਥੀ ਬਚਨ ਨਾ ਹੁੰਦੇ…? ਜੁਗੋ ਜੁਗ ਅੱਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾ ਹੁੰਦੇ…? ਦੇਸ਼, ਜਾਤ-ਬਰਾਦਰੀ ਤੇ ਨਸਲਵਾਦ ਦੇ ਨਾਂ ਤੇ ਕਈ ਟੁੱਕੜਿਆ ‘ਚ ਵੰਡਿਆ ਜਾਦਾਂ। ਉਹ ਕਿਹੜੇ ਨਫ਼ਰਤ ਦੇ ਪੁਜਾਰੀ, ਧਰਮ ਤੇ ਕੌਮ ਦੇ ਦੁਸ਼ਮਨ ਲੀਡਰ ਨੇ ਜੋ ਕਿਸੇ ਧਾਰਮਿਕ ਸੰਸਥਾ ਨੂੰ ਖਤਮ ਕਰਨ ਦੀਆ ਗੱਲਾ ਕਰਕੇ ਸਾਡੇ ਵੀਰਾ ਨੂੰ ਭੱਟਕਾਉਦੇ ਨੇ। ਸਾਨੂੰ ਆਪਣੇ ਹੀ ਧਰਮ ਤੋਂ ਗੁੰਮਰਾਹ ਕਰਦੇ ਨੇ। ਸਰਬੰਸਦਾਨੀ ਦਸ਼ਮ ਪਾਤਸ਼ਾਹ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰਾਂ ਚੁੱਕੀਆ ਸਨ ਧਰਮ ਦੀ ਰੱਖਿਆ ‘ਤੇ ਮਨੁੱਖਤਾ ਦੇ ਭਲੇ ਲਈ। ਉਹਨਾ ਜ਼ਾਲਮ ਮੁਗਲਾ ਦੇ ਖਿਲਾਫ਼ ਜੋ ਘੱਟੀਆ ਮਨਸੂਬਿਆ ਨਾਲ ਲੋਕਾ ਦੇ ਦਿਲਾਂ ਵਿੱਚ ਜ਼ਹਿਰ ਉਗਲਦੇ ਸਨ। ਉਹਨਾ ਦੇ ਹੱਕ ‘ਚ ਫੈਸਲਾ ਨਾ ਲੈਣ ਵਾਲਿਆ ਨੂੰ ਦਿਲ ਕਬਨੇ ਤਸੀਹੇ ਦੇ ਕੇ ਮਾਰਿਆ ਜਾਦਾ ਸੀ। ਜ਼ਬਰਨ ਧਰਮ ਪ੍ਰੀਵਰਤਨ ਕਰਵਾਉਣ ਲਈ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾਦਾ ਸੀ। ਤਲਵਾਰਾ ਤਾਂ ਅੱਜ ਵੀ ਉਠ ਰਹੀਆ ਨੇ। ਅੱਜ ਵੀ ਬੰਬ ਧਮਾਕੇ ਦੇਸ਼ ਦਾ ਦਿਲ ਛਲਣੀ- ਛਲਣੀ ਕਰ ਰਹੇ ਨੇ। ਅੱਜ ਵੀ ਉਹ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪਰ ਸਿਰਫ ਦੂਸਰੇ ਧਰਮ ‘ਤੇ ਕੌਮ ਦੇ ਖਾਤਮੇ ਲਈ। ਅਜਿਹਾ ਕਿਉ…? ਸਾਡੀ ਕ੍ਰਿਪਾਨ ਲਹੂ ਨਾਲ ਲਿੱਬੜਨ ਲਈ ਇਹਨੀ ਉਤਾਵਲੀ ਕਿਉ ਹੋ ਰਹੀ ਏ। ਤਹੱਮਲ ਨਾਲ ਬੈਠ ਕੇ, ਸਰਬ-ਸੰਮਤ ਤੇ ਸਾਰਥਕ ਹੱਲ ਲੱਭ ਕੇ ਮਸਲਾ ਸੁਲਜਾਉਣ ਦੀ ਬਜਾਏ ਅਸੀ ਸ਼ੇਰਾ ਵਾਗ ਹੀਗਣ ਕਿਉ ਲਗਦੇ ਹਾਂ। ਕਿੱਥੇ ਗਏ ਉਹ ਦਯਾਲੂ ਤੇ ਕ੍ਰਿਪਾਲੂ ਗੁਣ ਜੋ ਸਾਡੇ ਪਰਉਪਕਾਰੀ ਗੁਰੂ ਸਾਹਿਬਾਨਾ ਨੇ ਸਾਡੇ ਅੰਦਰ ਕੁੱਟ-ਕੁੱਟ ਕੇ ਭਰੇ ਨੇ। ਸਾਡੀ ਬੁੱਧੀ ਤੇ ਲੀਡਰਾਂ ਨੇ ਕਬਜਾ ਕਿਉ ਕੀਤਾ ਹੋਇਆ ਹੈ… !! ਆਖਿਰ ਅਸੀ ਆਪਣੇ ਜ਼ਮੀਰ ਦੀ ਅਵਾਜ਼ ਨੂੰ ਕਿਉ ਨਹੀ ਸੁਣਨਾ ਚਾਹੁੰਦੇ। ਕੁਝ ਮਹੀਨੇ ਪਹਿਲਾ ਮੈਂ ਟੀ.ਵੀ ਤੇ ਕਿਸੇ ਮਹਾਪੁਰਸ਼ਾ ਦੀ ਸਤਿਸੰਗ ਸੁਣੀ। ਸਤਿਸੰਗ ਦੌਰਾਨ ਉਹਨਾ ਨੇ ਇੱਕ ਕਿੱਸਾ ਸੁਣਾਇਆ ਤੇ ਇਹ ਕਿੱਸਾ ਅੱਜ ਮੈਂ ਤੁਹਾਡੇ ਨਾਲ ਸਾਝਾਂ ਕਰਨ ਲੱਗਾ ਹਾਂ। ਮੈਨੂੰ ਉਮੀਦ ਹੈ ਕੀ ਤੁਸੀ ਇੱਕ ਵਾਰ ਜ਼ਰੂਰ ਸੋਚੋਗੇ ਕੀ ਅਸੀ ਕੀਤੇ ਆਪਣੇ ਜ਼ਮੀਰ ਦੀ ਅਵਾਜ ਨੂੰ ਅਣਸੁਨਾ ਕਰ ਕੇ ਮਨ ਦੇ ਮਗਰ ਤਾਂ ਨਹੀ ਲੱਗ ਰਹੇ। ਧਰਮ ਤੋਂ ਪਾਸੇ ਹੱਟ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕੋਈ ਕੰਮ ਤਾਂ ਨਹੀ ਕਰ ਰਹੇ। ਲਓ ਪੇਸ਼ ਹੈ-
- ਖਬਰ ਉਡੀ ਤੇ ਉਡਦੀ-ਉਡਦੀ ਰਾਜਾ ਪ੍ਰੀਛਤ ਦੇ ਕੰਨੀ ਪਈ। ਆਪਣੇ ਇਲਾਕੇ ‘ਚ ਆਏ ਵੇਦ ਵਿਆਸ ਨਾ ਦੇ ਮਹਾਪੁਰਸ਼ਾ ਦੀ ਤਰੀਫ ਸੁਣਦੇ ਹੀ ਰਾਜਾ ਪ੍ਰੀਛਤ ਨੇ ਉਹਨਾ ਨੂੰ ਮਿਲਣ ਦਾ ਮਨ ਬਨਾਇਆ ਤੇ ਸ਼ਰਧਾ ਤੇ ਵਿਸ਼ਵਾਸ ਨਾਲ ਤੁਰ ਪਏ। ਪਹੁੰਚਦੇ ਹੀ ਰਾਜਾ ਪ੍ਰੀਛਤ ਨੇ ਵੇਦ ਵਿਆਸ ਜੀ ਨੂੰ ਇੱਕ ਸਵਾਲ ਕੀਤਾ। 
-“ਮਹਾਪੁਰਖੋ” ਮੇਰੀ ਪ੍ਰਜਾ ਕਹਿੰਦੀ ਏ ਕਿ ਮੇਰੇ ਬਜ਼ੁਰਗ ਸਾਰੀ ਉਮਰ ਮਨ ਦੇ ਕਹੇ ਲੱਗਦੇ ਰਹੇ ‘ਤੇ ਹੁਣ ਮੈਂ ਵੀ। ਇਸਦਾ ਕੋਈ ਉਪਾਓ… ਦੱਸੋ…!!
- ਵੇਦ ਵਿਆਸ ਜੀ ਨੇ ਜਵਾਬ ਦਿੰਦੇ ਕਿਹਾ, “ਮਨ ਹੁੰਦਾ ਹੀ ਬੜਾ ਜ਼ਬਰਦਸਤ ਏ। ਇਸਦੇ ਪ੍ਰਭਾਵ ਤੋਂ ਬਚਨਾ ਬੜਾ ਹੀ ਕਠਿਨ ਹੈ। ਪਰ ਤੂੰ ਬੜੀ ਸ਼ਰਧਾ ਤੇ ਵਿਸ਼ਵਾਸ ਨਾਲ ਆਇਆਂ ਏ। ਮੈਂ ਤੈਨੂੰ ਮਨ ਦੇ ਪ੍ਰਭਾਵ ਤੋਂ ਬਚਨ ਦਾ ਇਕ ਸਰਲ ਤਰੀਕਾ ਪਹਿਲੇ ਤੋਂ ਹੀ ਦੱਸਦਾ ਹਾ। ਹੁਣ ਦੇਖਣਾ ਇਹ ਹੈ ਕਿ ਤੂੰ ਇਸ ਤੋਂ ਕਿੱਥੋ ਤੱਕ ਬਚ ਸਕਦਾ ਏ। ਅੱਜ ਤੋਂ ਤਿੰਨ ਮਹੀਨੇ ਬਾਦ ਤੇਰੇ ਕੋਲ ਇੱਕ ਸੌਦਾਗਾਰ ਘੋੜਾ ਵੇਚਨ ਆਏਗਾ। ਪਰ ਤੂੰ ਉਹ ਘੋੜਾ ਨਾ ਖਰੀਦੀ। ਜੇ ਖਰੀਦ ਵੀ ਲਿਆ ਤਾਂ ਉਸ ਤੇ ਸਵਾਰੀ ਨਾ ਕਰੀ। ਜੇ ਸਵਾਰ ਵੀ ਹੋ ਗਿਆ ਤਾਂ ਪੂਰਬ ਦਿਸ਼ਾ ਵੱਲ ਨਾ ਜਾਈ। ਜੇ ਪੂਰਬ ਦਿਸ਼ਾ ਵੱਲ ਚਲਾ ਵੀ ਗਿਆ ਤਾਂ ਉਥੇ ਕਿਸੀ ਵੀ ਔਰਤ ਨਾਲ ਗੱਲ ਨਾ ਕਰੀ। ਜੇ ਗੱਲ ਕਰਨਾ ਮਜਬੂਰੀ ਬਣ ਜਾਵੇ ਤਾਂ ਉਸਨੂੰ ਆਪਣੇ ਮਹਿਲ ਵਿੱਚ ਕਦੇ ਨਾ ਲਿਆਈ। ਜੇ ਮਹਿਲ ਵਿੱਚ ਲੈ ਵੀ ਆਇਆਂ ਤਾਂ ਉਸ ਨਾਲ ਵਿਆਹ ਨਾ ਕਰੀ। ਜੇ ਵਿਆਹ ਵੀ ਕਰ ਲਿਆ ਤਾਂ ਉਹਦੇ ਕਹੇ ਨਾ ਲੱਗੀ। ਜਾ ਉਪਾਓ ਕਰ ਲੈ।
-ਤਿੰਨ ਮਹੀਨੇ ਬੀਤ ਗਏ। ਇੱਕ ਸੌਦਾਗਾਰ ਘੋੜਾ ਲੈ ਕੇ ਆਇਆਂ। ਅਜਿਹਾ ਘੋੜਾ ਰਾਜੇ ਨੇ ਪਹਿਲਾ ਕਦੇ ਨਹੀ ਸੀ ਵੇਖਿਆ। ਅਮੀਰਾ,ਵਜ਼ੀਰਾ ਨੇ ਵੰਡਿਆਇਆ ਕਿ ਮਹਾਰਾਜ ਖਰੀਦ ਲਓ,ਜੇ ਸਵਾਰੀ ਨਹੀ ਕਰਨੀ ਤੇ ਨਾ ਕਰੀਓ। ਤਬੇਲੇ ਦਾ ਸ਼ਿੰਗਾਰ ਤਾਂ ਹੈ। ਬਾਹਰਲੇ ਰਾਜੇ ਆ ਕੇ ਵੇਖਣਗੇ। ਜੇ ਆਪਾ ਨਾ ਖਰੀਦਿਆਂ ਤਾਂ ਕੋਈ ਹੋਰ ਰਾਜਾ ਖਰੀਦ ਲਵੇਗਾ। ਰਾਜੇ ਨੂੰ ਗੱਲ ਜੱਚ ਗਈ। ਉਸਨੇ ਘੋੜਾ ਖਰੀਦ ਲਿਆ। ਕੁਝ ਦਿਨ ਬੀਤ ਗਏ। ਪ੍ਰਜਾ ਨੇ ਘੋੜੇ ਦੀ ਬੜੀ ਤਾਰੀਫ ਕੀਤੀ ਕਿ ਸਾਹਿਬ ! ਘੋੜਾ ਬੜਾਂ ਸੁੰਦਰ ਹੈ। ਜ਼ਰਾ ਵੀ ਐਬ ਨਹੀ। ਤੁਹਾਡੀ ਸਵਾਰੀ ਲਾਇਕ ਹੈ। ਰਾਜੇ ਨੇ ਮਨ ‘ਚ ਸੋਚਿਆ ਅੱਛਾ ! ਸਵਾਰ ਹੋ ਜਾਦੇ ਹਾ, ਪਰ ਪੂਰਬ ਦਿਸ਼ਾ ਵੱਲ ਨਹੀ ਜਾਦੇ। ਜਦ ਰਾਜਾ ਘੋੜੇ ਤੇ ਸਵਾਰ ਹੋਇਆ ਘੋੜਾ ਮੂੰਹ ਜ਼ੋਰ ਹੋ ਕੇ ਜੰਗਲ ਵਿੱਚ ਪੂਰਬ ਦਿਸ਼ਾ ਨੂੰ ਜਾਂ ਨਿਕਲਿਆ। ਅੱਗੋ ਇੱਕ ਜਗ੍ਹਾ ‘ਤੇ ਇੱਕ ਖੂਬਸੂਰਤ ਔਰਤ ਬੈਠੀ ਰੋ ਰਹੀ ਸੀ। ਘੋੜੇ ਤੌ ਉਤਰ ਕੇ ਰਾਜੇ ਨੇ ਕਾਰਨ ਪੁਛਿਆ। ਉਹ ਕਹਿਣ ਲੱਗੀ ਕਿ ਮੇਰੇ ਰਿਸ਼ਤੇਦਾਰ ਮੈਥੋਂ ਵਿੱਛੜ ਗਏ ਨੇ। ਇਸ ਜੰਗਲ ‘ਚ ਜਾਨਵਰ ਮੈਨੂੰ ਮਾਰ ਦੇਣਗੇ। ਮੈਂ ਮਰਨਾ ਨਹੀ ਚਾਹੁੰਦੀ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਰਾਜੇ ਨੂੰ ਦਯਾ ਆ ਗਈ। ਉਸਨੇ ਪਤਾ ਪੁੱਛਿਆ। ਪਤਾ ਦੁਸ਼ਮਨ ਰਾਜੇ ਦੇ ਇਲਾਕੇ ਦਾ ਸੀ। ਰਾਜੇ ਨੇ ਔਰਤ ਨੂੰ ਘਰ ਛੱਡ ਕੇ ਆਉਣ ਤੋਂ ਮਨਾ ਕਰ ਦਿੱਤਾ। ਔਰਤ ਦੇ ਵਾਰ-ਵਾਰ ਦੁਹਾਈਆ ਪਾਉਣ ਤੇ ਰਾਜਾ ਉਸਨੂੰ ਆਪਣੇ ਮਹਿਲ ਲੈ ਆਇਆ। ਕੁਝ ਦਿਨ ਬੀਤ ਗਏ। ਲੋਕਾ ਨੇ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਕਿ ਮਹਿਮਾਨ ਬੜੀ ਨੇਕ ਤੇ ਸੁਸ਼ੀਲ ਸੁਭਾਉ ਵਾਲੀ ਔਰਤ ਏ। ਆਪ ਦੇ ਲਾਇਕ ਏ। ਰਾਜੇ ਨੂੰ ਵੀ ਇਹ ਸੋਹਣੀ ਔਰਤ ਜੱਚ ਗਈ ਸੀ। ਮਨ ਨੇ ਇੱਕ ਵਾਰ ਫਿਰ ਮਰੋੜਾ ਦਿੱਤਾ। ਉਸਨੇ ਵਿਆਹ ਵੀ ਕਰ ਲਿਆ। ਇਸਤਰੀ ਮਾਇਆ ਦਾ ਜਾਲ ਏ। ਕੁਝ ਦਿਨ ਗੁਜ਼ਰ ਗਏ ਤਾਂ ਉਹ ਕਹਿਣ ਲੱਗੀ, ਇੱਕ ਮਿਹਤਰ ਵੀ ਸ਼ਾਦੀ ਕਰਦਾ ਏ। ਉਹ ਆਪਣੀ ਬਰਾਦਰੀ ਦੀ ਰੋਟੀ ਕਹਿੰਦਾ ਏ। ਰਾਜੇ ਨੇ ਪੁੱਛਿਆ ਤੂੰ ਕੀ ਚਾਹੁੰਦੀ ਏ। ਉਹ ਕਹਿਣ ਲੱਗੀ, ਰਿਸ਼ੀਆਂ ਮੁਨੀਆਂ, ਨੇਕ ਪੁਰਸ਼ਾਂ ਨੂੰ ਬੁਲਾਉ ‘ਤੇ ਜ਼ਿਆਫ਼ਤ, ਭੋਜ਼ ਫ਼ੀਸਟ ਕਰੋ। ਜਿਸ ਵਕਤ ਸਾਰੇ ਰਿਸ਼ੀ-ਮੁਨੀ ਆ ਕੇ ਬੈਠ ਗਏ ਤਾਂ ਰਾਣੀ ਰਾਜੇ ਨੂੰ ਕਹਿਣ ਲੱਗੀ, “ਮੈਂ ਤੇਰੀ ਅਰਧਾਗਨੀ ਹਾਂ। ਮੈਂ ਵੀ ਤੇਰੇ ਨਾਲ ਸੇਵਾ ਕਰਾਗੀ। ਦੋਵੇ ਸੇਵਾ ਕਰਨ ਲੱਗ ਗਏ। ਉਹ ਜੰਗਲ ਦੇ ਰਹਿਣ ਵਾਲੇ ਸਨ। ਰਾਣੀ ਦੇ ਮਨ ਮੋਹਨੇ ‘ਤੇ ਭੜਕਾਉ ਵਸਤਰ ਵਾਰ-ਵਾਰ ਉਹਨਾ ਦਾ ਧਿਆਨ ਖਿੱਚ ਰਹੇ ਸਨ। ਰੋਟੀ ਵਰਤਾਉਂਦੇ-ਵਰਤਾਉਂਦੇ ਰਾਣੀ ਕਹਿਣ ਲੱਗੀ,ਇਹ ਤਾਂ ਸਾਰੇ ਦੇ ਸਾਰੇ ਲੁੱਚੇ ਆਦਮੀ ਨੇ ਮੇਰੇ ਵੱਲ ਵਾਰ-ਵਾਰ ਤੱਕ ਰਹੇ ਨੇ। ਰਾਜੇ ਨੂੰ ਗੁੱਸਾ ਆ ਗਿਆ। ਉਸਨੇ ਤਲਵਾਰ ਨਾਲ ਇੱਕ-ਇੱਕ ਕਰਕੇ ਸਾਰੇ ਮਹਾਪੁਰਖਾਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ। ਉਸੀ ਵਕਤ ਵੇਦ ਵਿਆਸ ਜੀ ਪਰਗਟ ਹੋਏ ‘ਤੇ ਕਹਿਣ ਲੱਗੇ, “ਕਿਉ ਰਾਜਾ ਕਰ ਲਿਆ ਉਪਾਅ, ਸਭ ਜਾਣਦੇ ਹੋਏ ਵੀ ਤੂੰ ਮਨ ਦੇ ਧੱਕੇ ਚੜ ਗਿਆ। ਆਪਣੀ ਜ਼ਮੀਰ ਦੀ ਅਵਾਜ਼ ਨੂੰ ਅਨਸੁਣਾ ਕਰਕੇ ਤੂੰ ਮਨ ਜ਼ਾਲਮ ਦੇ ਮਗਰ ਲੱਗਦਾ ਰਿਹਾ। ‘ਤੇ ਅੱਜ ਇਸ ਮਨ ਨੇ ਤੇਰੇ ਤੋਂ ਉਹਨਾ ਮਹਾਪੁਰਖਾਂ ਦਾ ਕਤਲ ਕਰਵਾ ਦਿੱਤਾ। ਜਿਨਾ ਨੇ ਲੱਖਾ ਲੋਕਾ ਨੂੰ ਬੁਰਾਈ ਛੱੜਵਾ ਕੇ ਸਿੱਧੇ ਰਾਹ ਪਾਉਣਾ ਸੀ। ਮਨ ਨੇ ਵੱਡਿਆ-ਵੱਡਿਆ ਦੀ ਮਿੱਟੀ ਪਲੀਤ ਕਰ ਦਿੱਤੀ। ਪੁਰਾਣਾ ਨੂੰ ਪੜ੍ਹ ਕੇ ਵੇਖ। ਸਾਰੀਆਂ ਕਿਤਾਬਾ ਕਹਿੰਦੀਆਂ ਨੇ, ਜਿਹੜੀਆ ਤਾਕਤਾ ਮਨ ਨੂੰ ਕਾਬੂ ਕਰਦੀਆ ਨੇ, ਉਹ ਤੁਹਾਡੇ ਅੰਦਰ ਹਨ। ਜਦ ਨੌਆਂ ਦੁਆਰਿਆਂ ਤੋਂ ਉੱਪਰ ਚੜ੍ਹ ਕੇ ਮੁਕਾਮ ਅੱਲ੍ਹਾ ਤੇ ਪਹੁੰਚ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਉਗੇ ਤਾਂ ਮਨ ਕਾਬੂ ਆ ਜਾਵੇਗਾ। 
ਇਸ ਤੋਂ ਸਪੱਸਟ ਹੁੰਦਾ ਹੈ ਕਿ ਸਮੁੱਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਨ ਵਾਲੇ ਸੰਤ ਪੀਰ ਫਕੀਰਾ ਦਾ ਪਰਉਪਕਾਰੀ ਜੀਵਨ ਅਧਿਆਤਮਿਕ ਪਾਂਧੀਆ, ਸਰਬੱਤ ਦਾ ਭਲਾ ਮੰਗਣ ਵਾਲੀ ਸੋਚ, ਬੇਮਿਸਾਲ ਕਰਿਸ਼ਮੇ, ਹਰ ਵਰਗ ਧਰਮ,ਜਾਤ,ਨਸਲ ‘ਤੇ ਕੌਮ ਦਾ ਸਤਿਕਾਰ ਸਮੁੱਚੀ ਮਨੁੱਖਤਾ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਇੰਝ ਹੀ ਕਰੌੜਾਂ ਲੋਕਾ ਦੀ ਸ਼ਰਧਾ ਦਾ ਕਂੇਦਰ ਨਹੀ ਬਣ ਜਾਦੇ। ਥੋੜਾ ਸੋਚੋ ਕਿਤੇ ਅਸੀ ਕਿਸੇ ਦੇ ਬਹਕਾਵੇ ਵਿੱਚ ਆ ਕੇ, ਕਿਸੇ ਧਰਮ ਜਾਂ ਮਜ਼ਬ ਨੂੰ ਨੀਵਾ ਵਿਖਾਉਣ ਲਈ ਕੋਈ ਸਾਜਿਸ਼ ਜਾਂ ਕੋਈ ਅਪਸ਼ਬਦ ਦਾ ਪ੍ਰਯੋਗ ਤਾਂ ਨਹੀ ਕਰ ਰਹੇ। ਪਹਿਲਾ ਆਪਣੇ ਜ਼ਮੀਰ ਦੀ ਅਵਾਜ਼ ਸੁਣੋ। ਅਸੀ ਖੁਦ ਗਊਆਂ ਪੁੰਨ ਕਰਕੇ ਨਹੀ ਬੈਠੇ। ਬਹੁਤੇ ਸਾਹਿਤਕਾਰ, ਪੱਤਰਕਾਰ ਤੇ ਵਿਦਵਾਨ ਜ਼ਜਬਾਤੀ ਹੋ ਕੇ ਖ਼ਬਰਾਂ ਜਾਂ ਲੇਖ ਇੰਝ ਲਿਖਦੇ ਨੇ ਕੀ ਉਸ ਵਿੱਚ ਕਿਸੇ ਖਾਸ ਧਰਮ ਜਾਂ ਮਜ਼ਬ ਦੀ ਕੱਟੜਤਾ ਸਪੱਸ਼ਟ ਦਿਖਾਈ ਦਿੰਦੀ ਹੈ। ਪਾਠਕ ਪਹਿਲੇ ਦੋ ਸ਼ਬਦਾ ਤੋਂ ਹੀ ਸਮਝ ਜਾਦਾ ਹੈ ਕੀ ਇਹ ਭਾਈ ਸਾਹਿਬ ਹੁਣ ਇੱਕ ਤਰਫਾ ਗੱਲ ਤੋਰਣਗੇ। ਵਿਰੋਧੀ ਧਿਰ ਦੀ ਸਫਾਈ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ। ਜੇ ਕੁਝ ਲਿਖਣਾ ਮਜਬੂਰੀ ਬਣ ਜਾਵੇ ਚੰਦ ਲੈਣਾ ਉਹ ਵੀ ਅਧੂਰੀਆ। ਇਹਨਾ ਵੀਰਾਂ ਨੂੰ ਸ਼ਾਇਦ ਇਹ ਨਹੀ ਪਤਾ ਕਿ ਤੁਹਾਡੀ ਕਲਮ ‘ਚੋ ਨਿਕਲਿਆਂ ਇੱਕ-ਇੱਕ ਅੱਖਰ ਜਿੱਥੇ ਲੱਖਾਂ ਲੋਕਾ ਦੇ ਦਿਲਾ ‘ਤੇ ਠੇਸ ਪਚਾ ਸਕਦਾ ਹੈ ‘ਤੇ ਉੱਥੇ ਹੀ ਕਰੋੜਾਂ ਦੇ ਦਿਲਾ ਅੰਦਰ ਨਫ਼ਰਤ ਦੀ ਚਿੰਗਾਰੀ ਵੀ ਲਾ ਸਕਦਾ ਹੈ। ਬਲਦੀ ਤੇ ਤੇਲ ਸੁੱਟਣਾ ਕਿੱਥੋ ਦੀ ਸਿਆਨਪ ਹੈ। ਬਸ ਫਿਰ… ਨਫ਼ਰਤ…ਸਿਰਫ ਨਫ਼ਰਤ। ਮੈਂਨੂੰ ਪਤਾ ਹੈ ਕੱਟੜਵਾਦ ‘ਚ ਫਸੇ ਬਹੁਤੇ ਸੰਪਾਦਕ ਭਰਾ ਮੇਰਾ ਲੇਖ ਪੜ੍ਹਦੇ ਹੀ ਪਾੜ ਦੇਣਗੇ। ਪਰ ਮੈਂ ਉਹਨਾ ਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਹਾ ਕਿ “ਸ਼੍ਰੀ ਮਾਨ ਜੀਓ” ਮੈਂ ਕਿਸੇ ਧਰਮ ਦੇ ਵਿਰੁੱਧ ਨਹੀ ਲਿਖ ਰਿਹਾ ‘ਤੇ ਨਾ ਹੀ ਕਿਸੇ ਖਾਸ ਧਰਮ ਦੇ ਹੱਕ ਵਿੱਚ ਲਿਖ ਰਿਹਾ ਹਾ। ਮੈਂ ਤਾਂ ਸਿਰਫ ਹਕੂਮਤੀ ਲੀਡਰਾਂ ‘ਤੇ ਕੱਟੜਵਰਤੀ ਲੇਖਕ, ਪੱਤਰਕਾਰਾਂ,ਵਿਧਵਾਨਾਂ ਦੀ ਕਾਰਗੁਜਾਰੀ ਤੇ ਚਾਨਣਾ ਪਾ ਰਿਹਾ ਹਾਂ। ਦੇਸ਼ ਦੀ ਸ਼ਾਤੀ ਨੂੰ ਭੰਗ ਕਰਨ ਵਾਲੇ ‘ਤੇ ਦਹਿਸ਼ਤਗਰਦੀ ਫੈਲਾਉਣ ਵਾਲੇ ਸਭ ਤੋਂ ਵੱਡੇ ਕਾਰਨਾ ਬਾਰੇ ਲਿਖ ਰਿਹਾ ਹਾਂ। ਇਸ ਸਮੇਂ ਇਨਸਾਨੀਅਤ ਹੀ ਮੇਰਾ ਧਰਮ ਹੈ। ‘ਤੇ ਇਹ ਇਨਸਾਨੀਅਤ ਦਾ ਜ਼ਜਬਾ ਮੈਂਨੂੰ ਵਾਰ-ਵਾਰ ਇੱਕ ਕੋਸ਼ਿਸ ਕਰਨ ਲਈ ਉਕਸਾਉਦਾ ਹੈ। ਮੈਂ ਤਾਂ ਸਿਰਫ ਛੋਟੀ ਜਿਹੀ ਕੋਸ਼ਿਸ ਹੀ ਕਰ ਰਿਹਾ ਹਾਂ ਸਾਡੇ ਸਿਆਸੀ ਨੇਤਾਵਾਂ ਦੀ ਕਾਰਗੁਜਾਰੀ ਵਿੱਚ ਆਈ ਗਰਾਵਟ ਨੂੰ ਨਿਖਾਰਣ ਦੀ, ਗੰਦੀ ਰਾਜਨੀਤੀ ਦੇ ਚੱਪੇ-ਚੱਪੇ ਦੇ ਫੈਲਿਆ ਹੋਇਆ ਭ੍ਰਿਸ਼ਟਾਚਾਰ ‘ਤੇ ਫਿਰਕੁਪੂਨਾ ਖਤਮ ਕਰਨ ਦੀ। ਤਾਂ ਜੋ ਦੇਸ਼ ਦੀ ਏਕਤਾ ਨੂੰ ਬਲ ਮਿਲੇ ‘ਤੇ ਸਾਡਾ ਦੇਸ਼ ਖੁਸ਼ਹਾਲੀ ਵੱਲ ਵੱਧੇ। ਕੁਝ ਮਹੀਨੇ ਪਹਿਲਾ ਪੰਜਾਬ ਦੇ ਇੱਕ ਹੋਣਹਾਰ ਗਾਇਕ ਬੱਬੂ ਮਾਨ ਦੀ ਇੱਕ ਕੈਸਟ “ਸਿੰਘ ਇਜ਼ ਬੈਟਰ ਦੈਨ ਕਿੰਗ” ਦੀ ਬੜੀ ਚਰਚਾ ਸੁਣੀ। ਇਸ ਕੈਸਟ ਦਾ ਇੱਕ ਧਾਰਮਿਕ ਗੀਤ ਲੰਬਾ ਸਮਾ ਵਿਵਾਦਾ ‘ਚ ਰਿਹਾ। ਇਸ ਗੀਤ ਨੂੰ ਲੈ ਕੇ ਦੋ ਧਿਰ ਪੈਦਾ ਹੋ ਗਏ। ਕਈ ਲੇਖਕ ਵੀਰਾ ਨੇ ਗਾਇਕ ਦੇ ਹੱਕ ‘ਚ ਆਪਣੀ ਕਲਮ ਚੁੱਕੀ ‘ਤੇ ਕੁਝ ਲੇਖਕ ਵੀਰਾ ਨੇ ਇਸ ਗਾਇਕੀ ਦੇ ਵਿਰੁੱਧ। ਲੇਖਕ ਤੇ ਵਿਧਵਾਨਾਂ ਦੇ ਆਪਸੀ ਮਤਭੇਦ ਪੜ੍ਹ ਕੇ ਇਹ ਕਹਿਨਾ ਬੜਾ ਹੀ ਮੁਸ਼ਕਿਲ ਹੈ ਕਿ ਕੌਣ ਕਿੰਨਾ ਕੁ ਸਹੀ ਹੈ ‘ਤੇ ਕੌਣ ਕਿੰਨਾ ਕੁ ਗਲਤ। ਇਸਦਾ ਫੈਸਲਾ ਤਾਂ ਆਮ ਜਨਤਾ ਹੀ ਕਰ ਸਕਦੀ ਹੈ। ਕਈ ਵੀਰ ਲਿਖਦੇ ਨੇ ਕੀ ਕੁਝ ਬਾਬਿਆਂ ਨੇ ਜ਼ਜਬਾਤੀ ਹੋਕੇ ਗਾਇਕ ਦੇ ਵਿਰੁੱਧ ਕਾਫੀ ਨਜ਼ਾਇਜ ਬੋਲ ਦਿੱਤਾ। ਉਹਨਾ ਨੂੰ ਇਹਨਾ ਭਾਵੁਕ ਨਹੀ ਹੋਣਾ ਚਾਹਿੰਦਾ ਸੀ। ਸਗੋ ਸੰਤੋਖ, ਧੀਰਜ, ਨਿਮਰਤਾ ‘ਤੇ ਸਹਿਨਸ਼ੀਲਤਾ ਨਾਲ ਕੰਮ ਲੈਣਾ ਚਾਹਿੰਦਾ ਸੀ। ਗਾਇਕ ਨੇ ਤਾਂ ਇੱਕ ਸੱਚ ਤੋਂ ਪੜਦਾ ਉਠਾਇਆਂ ਏ। ਪਾਠਕ ਇਹ ਸੋਚ ਰਹੇ ਹੋਣਗੇ ਕਿ ਇੱਕ ਪਾਸੇ ਲੇਖਕ ਨਿਡਰ ਹੋਕੇ ਲਿਖਣ ਦੀਆ ਗੱਲਾਂ ਕਰਦਾ ਹੈ ‘ਤੇ ਦੂਸਰੇ ਪਾਸੇ ਉਹਨਾ ਬਾਬਿਆਂ ਦੇ ਨਾਮ ਲਿਖਣ ਤੋਂ ਵੀ ਡਰਦਾ ਹੈ। “ਪਿਆਰੇ ਪਾਠਕੋ” ਮੈਂ ਤੁਹਾਨੂੰ ਪਹਿਲਾ ਵੀ ਦੱਸ ਚੁੱਕਾ ਹਾਂ ਕਿ ਇਨਸਾਨੀਅਤ ਹੀ ਮੇਰਾ ਧਰਮ ਹੈ। ‘ਤੇ ਇਹ ਸਿਰਫ ਜੋੜਨਾ ਸਿਖਾਉਦਾ ਹੈ ਤੋੜਨਾ ਨਹੀ। ਮੈਂ ਭਲਾ ਦੂਸਰੇ ਵੀਰਾ ਦੀ ਸ਼ਰਧਾ ਤੇ ਸੱਟ ਮਾਰਕੇ ਉਹਨਾ ਦੇ ਦਿਲ ਕਿਵੇ ਤੋੜ ਸਕਦਾ ਹਾਂ। ਕਬੀਰ ਜੀ ਫਰਮਾਉਦੇ ਨੇ- 
ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲੀਆ ਕੋਈ। 
ਜੋ ਮਨ ਖੋਜੀਆ ਆਪਣਾ ਤੌਂ ਮੁਜਸੇ ਬੁਰਾ ਨਾ ਕੋਈ॥
ਸੋ ਮੈਂ ਕੋਈ ਦੁੱਧ ਦਾ ਧੁਲੀਆ ਨਹੀ। ਤੁਹਾਡੇ ਵਰਗਾ ਇੱਕ ਆਮ ਆਦਮੀ ਹਾਂ। ਖੈਰ ਆਪਾ ਗੱਲ ਗਾਇਕ ਦੇ ਵਿਰੁੱਧ ਲਿਖਣ ਵਾਲੀਆ ਦੀ ਕਰਦੇ ਹਾਂ। ਕੁਝ ਵੀਰ ਲਿਖਦੇ ਨੇ ਕਿ ਚੰਗਾ ਹੁੰਦਾ ਜੇ ਗਾਇਕ “ਸੀ” ਦੀ ਥਾ ਗੁਰੁ ਜੀ ਦੀ ਹੋਦ ‘ਤੇ ਭਗਤੀ ਦਾ ਜ਼ਜਬਾ ਪੈਦਾ ਕਰਨ ਲਈ, ਗੁਰੁ ਸਾਹਿਬਾਨਾ ਦੀ ਬਾਨੀ ਜੁਗੋ ਜੁਗ ਅੱਟਲ ਧੰਨ ਗੁਰੂ ਗ੍ਰਥ ਸਾਹਿਬ ਜੀ ਮਹਾਰਾਜ ਦੀ ਹਜੂਰੀ ਨੂੰ ਮੁੱਖ ਰੱਖ ਕੇ ਕੁਝ ਅਜਿਹਾ ਗਾਉਦਾ ਜਿਸ ਨਾਲ ਲੋਕਾ ਅੰਦਰ ਸਾਡੇ ਗੁਰੂਆ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਦਾ ਜ਼ਜਬਾ ਹੋਰ ਪੱਕਾ ਹੁੰਦਾ। ਜੇ ਇਸ ਗੀਤ ਨੂੰ ਪ੍ਰਮਾਰਥੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਇਸ ਵਿੱਚ ਪ੍ਰਮਾਰਥ ਘੱਟ ‘ਤੇ ਬੁਰਾਈ ਦੇ ਲਫ਼ਜ ਜਿਆਦਾ ਨੇ। ਇਸ ਗੱਲ ਨੂੰ ਵੀ ਨਜ਼ਰ ਅੰਦਾਜ ਨਹੀ ਕੀਤਾ ਜਾ ਸਕਦਾ ਕੀ ਜਿੱਥੇ ਗਾਇਕ ਨੇ ਗੁਰੂ ਇਤਿਹਾਸ ਭੁੱਲ ਰਹੇ ਲੋਕਾ ਨੂੰ ਫਿਰ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆ ਪ੍ਰਮਾਰਥੀ ਯਾਤਰਾਵਾ ਦਾ ਜਿਕਰ ਕਰਕੇ ਗੁਰੂ ਸਾਹਿਬਾਨਾ ਦਾ ਇਤਿਹਾਸ ਯਾਦ ਕਰਵਾਇਆ ਹੈ। ਬਹੁਤ ਹੀ ਤਰੀਫ਼ ਕਰਨ ਯੋਗ ਗੱਲ ਹੈ। ਪਰ ਨਾਲ ਹੀ ਬੁਰਾਈ ਕਰਕੇ ਲੱਖਾਂ ਲੋਕਾ ਦੀਆ ਭਾਵਨਾਵਾਂ ਨੂੰ ਵਲੂੰਧਰ ਦਿੱਤਾ। ਇਹ ਬਹੁਤ ਅਫ਼ਸੋਸ ਦੀ ਗੱਲ ਹੈ। ਹਾਂ… ਕਈ ਬਾਬੇ ਅਜਿਹੇ ਵੀ ਹਨ ਜੋ ਧਰਮ ਦੇ ਨਾਂ ਤੇ ਪੈਸੇ ਲੁੱਟ ਰਹੇ ਨੇ। ਆਪਣੀ ਕੋਈ ਬੁਰਾਈ ਨੂੰ ਲਕਾਉਣ ਲਈ ਦੂਸਰੇ ਬਾਬਿਆਂ ਵਿਰੁੱਧ ਬਿਆਨਬਾਜੀ ਕਰਕੇ ਆਵਾਮ ਨੂੰ ਭੱੜਕਾਉਦੇ ਨੇ। ਪਰ ਇਸ ਗੱਲ ਨੂੰ ਵੀ ਨਜ਼ਰ-ਅੰਦਾਜ ਨਹੀ ਕੀਤਾ ਜਾਂ ਸਕਦਾ ਕਿ ਇਸ ਦੁਨੀਆ ‘ਚ ਅਜਿਹੇ ਮਹਾਂਪੁਰਖ ਵੀ ਹਨ। ਜਿੰਨਾ ਦਾ ਮਿਸ਼ਨ ਧਰਮ ਪ੍ਰਚਾਰ ਨਹੀ ਬਲਕਿ ਨਿਰਸਵਾਰਥ ਲੋਕਾ ਦੇ ਦਿਲਾਂ ਅੰਦਰ ਲੁੱਕੇ ਇਨਸਾਨੀਅਤ ‘ਤੇ ਧਾਰਮਿਕ ਜ਼ਜਬੇ ਨੂੰ ਨਿਖਾਰਣਾ ਹੈ। ਇਸ ਕਾਰਜ ਲਈ ਉਹ ਦਿਨ ਰਾਤ ਖੱਪਦੇ ਹਨ। ਅਜਿਹੇ ਪ੍ਰਚਾਰਕਾ ਦੇ ਬਾਸ਼ਿੰਦੇ ਆਪਣੇ ਸ਼ਰੀਰ ਦਾ ਭੋਰਾ-ਭੋਰਾ ਰੱਤ, ਮਰਣ ਤੋਂ ਬਾਦ ਆਪਣੇ ਸ਼ਰੀਰ ਦਾ ਅੰਗ-ਅੰਗ ਸਮੁੱਚੀ ਮਾਨਵਤਾ ਦੇ ਨਾਮ ਲਿਖ ਰਹੇ ਹਨ। ਇਹਨਾ ਪ੍ਰਚਾਰਕਾ ਦੇ ਭਗਤ ਯੋਧਾ ਆਪਣੇ ਗੁਰੂ ਸਾਹਿਬਾਨਾ ਦੇ ਬਚਨਾ ਤੇ ਫੁੱਲ ਝੜਾਉਦੇ ਹੋਏ ਵੇਸ਼ਵਾਵਾ ਨਾਲ ਵਿਆਹ ਰਚਾ ਕੇ ਸਮੁੱਚੀ ਮਨੁੱਖਤਾ ਤੇ ਇੱਕ ਵੱਡਾ ਉਪਕਾਰ ਕਰ ਰਹੇ ਨੇ। ਭਲੇ ਹੀ ਇਸ ਗੀਤ ‘ਚ ਕਿਸੇ ਵੀ ਬਾਬੇ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਖਿਲਾਫ ਨਾਮ ਲੈ ਕੇ ਸਿੱਧਾ ਵਾਰ ਨਹੀ ਕੀਤਾ ਗਿਆ। ਪਰ ਨਫ਼ਰਤ ਦੇ ਪੁਜਾਰੀ ਧਰਮ ‘ਤੇ ਕੌਮ ਦੇ ਵੈਰੀ ਸਾਰੇ ਬਾਬਿਆਂ ਨੂੰ ਇੱਕ ਹੀ ਤੱਕੜੀ ਵਿੱਚ ਤੋਲਦੇ ਹਨ। ਜਿਸ ਬਾਬੇ ਦੀ ਛਵੀ ਸਾਡੇ ਅਖੋਤੀ ਧਰਮ ਦੇ ਠੇਕੇਦਾਰਾਂ ਨੇ ਹੇਠਾ ਸੁੱਟ ਦਿੱਤੀ। ਸਾਡੇ ਮਨਾ ਅੰਦਰ ਦੂਸਰੇ ਬਾਬਿਆਂ ਜਾਂ ਧਰਮਾਂ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਅਸੀ ਉਸਨੂੰ ਇਸ ਗੀਤ ਦਾ ਪਾਤਰ ਮੰਨ ਕੇ ਦੇਖਦੇ ਹਾ। ਕਿੰਨੀ ਸ਼ਰਮ ਦੀ ਗੱਲ ਹੈ। ਸਾਡਾ ਧਰਮ ਸਾਨੂੰ ਨਿੰਦਿਆ ਚੁਗਲੀ, ਦੁਰਕਾਰਣਾ, ਫਿਟਕਾਰਣਾ ‘ਤੇ ਕਿਸੇ ਨੂੰ ਮਾੜਾ ਬੋਲਣਾ ਨਹੀ ਸਿਖਾਉਦਾ। ਸਾਡਾ ਧਰਮ ਸਾਨੂੰ ਸਿਖਾਉਦਾ ਹੈ ਤਾਂ ਸਿਰਫ ਆਪਸੀ ਪ੍ਰੇਮ, ਦੇਸ਼ ਭਗਤੀ ਦਾ ਜ਼ਜਬਾ, ਹਮਦਰਦੀ ਦੀ ਭਾਵਨਾ, ਭਾਈਚਾਰਾ, ਦਸਾ ਨੁੰਹਾ ਦੀ ਕਿਰਤ ਤੇ ਵੰਡ ਕੇ ਛਕਣਾ। ਕਲਮ ਚੁੱਕਣ ਦਾ ਮੇਰਾ ਮੱਕਸਦ ਕਿਸੇ ਦੀਆ ਭਾਵਨਾਵਾ ਨੂੰ ਠੇਸ ਪਹੁੰਚਾਉਨਾ ਨਹੀ ਤੇ ਨਾ ਹੀ ਕਿਸੇ ਨੂੰ ਲੜਾਉਣਾ ਹੈ। ਮੈਂ ਤਾਂ ਸਿਰਫ ਨਫ਼ਰਤ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ ਕਰਕੇ ਆਪਣੇ ਵਤਨ ਦੀ ਸ਼ਾਨ ਤੇ ਮਾਨ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ। ਇਹਨਾ ਕਹਿੰਦੇ ਹੋਏ ਮੈਂ ਦੂਸਰੇ ਸਾਹਿਤਕਾਰ ‘ਤੇ ਪੱਤਰਕਾਰ ਨੂੰ ਇੱਕ ਬੇਨਤੀ ਜ਼ਰੂਰ ਕਰਾਗਾਂ ਕਿ ਪਿਆਰੇ ਵੀਰੋ ਆਓ ਅੱਜ ਮਿਲਕੇ ਪਰਣ ਕਰੀਏ। ਨਫ਼ਰਤ ਨੂੰ ਦਿਲਾ ‘ਚੌ ਕੱਢ ਕੇ, ਮਿਲਕੇ ,ਫੁੱਟ ਦੇ ਕਾਰਨਾ ਤੇ ਗੋਰ ਕਰੀਏ ਤੇ ਸਾਝੇ ਹੱਲ ਲੱਭਣ ਦੀ ਕੋਸ਼ਿਸ ਕਰੀਏ। ਦੇਸ਼ ਦੀ ਏਕਤਾ ਤੇ ਅਖੱਡਤਾ ਲਈ ਕੁਝ ਅਜਿਹਾ ਲਿਖੀਏ ਜਿਸ ਨਾਲ ਭਾਰਤ ਤੇ ਪਾਕਿਸਤਾਨ ਦੀ ਸੂਤੀ ਸਰਕਾਰ ਤੇ ਜਨਤਾ ਦੇ ਮਨਾਂ ਅੰਦਰ ਉਸਾਰੂ ਭਾਵਨਾ ਸਿਰਜ ਕੇ ਨਫ਼ਰਤ ਦੀ ਥਾਂ ਪਿਆਰ, ਦੰਗਿਆ ਦੀ ਥਾਂ ਅਮਨ ਤੇ ਸ਼ਾਂਤੀ ਦਾ ਵਾਤਾਵਰਣ ਪੈਦਾ ਕਰ ਸਕੀਏ। ਸਰੱਬਤ ਦੇ ਭਲੇ ਲਈ ਹਮਦਰਦੀ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ ‘ਚ ਪਹੁੰਚਾ ਸਕੀਏ। ਉਹ ਦਿਨ ਦੂਰ ਨਹੀ ਜਦ ਭਾਈਚਾਰੇ ਦੀ ਮਿਸਾਲ ਬਣੀਆ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਝਾ ਝੰਡਾ ਲਹਿਰਾਏਗਾ। 
ਜੈ ਹਿੰਦ……!!

Post a Comment