ਝੀਲਾਂ ਤਰਦੇ ਨਦੀਆਂ ਤਰਦੇ.......... ਗ਼ਜ਼ਲ / ਤ੍ਰੈਲੋਚਣ ਲੋਚੀ

ਝੀਲਾਂ ਤਰਦੇ ਨਦੀਆਂ ਤਰਦੇ ਡੂੰਘੇ ਸਾਗਰ ਤਰਦੇ ਲੋਕ
ਐਪਰ ਅਪਣੇ ਮਨ ਦੇ ਵਹਿੜੇ ਪੈਰ ਕਦੇ ਨਾ ਧਰਦੇ ਲੋਕ

ਏਹਨਾਂ ਤੋਂ ਇਹ ਆਸ ਨਾ ਰੱਖੀਂ ਤੇਰਾ ਦੁੱਖ ਵੰਡਾਵਣਗੇ
ਹੋਰਾਂ ਦਾ ਘਰ ਵੇਖਕੇ ਜਲ਼ਦਾ ਹੌਕਾ ਵੀ ਨਾ ਭਰਦੇ ਲੋਕ


ਕੁੜੀਆਂ ਨੂੰ ਕਵਿਤਾਵਾਂ ਲਿਖਦੈ ਕਿੰਨਾ ਸ਼ਖ਼ਸ ਅਜੀਬ ਹੈ ਉਹ
ਇਸ ਯੁਗ ਵਿਚ ਕਿ ਜਦ ਕੁੜੀਆਂ ਨੂੰ ਅਗਨ ਹਵਾਲੇ ਕਰਦੇ ਲੋਕ

ਛੱਡ ਪਰ੍ਹੇ ਹੁਣ 'ਲੋਚੀ ' ਏਹਨਾਂ ਗੀਤਾਂ, ਗ਼ਜ਼ਲਾਂ, ਨਜ਼ਮਾਂ ਨੂੰ
ਤੂੰ ਹੀ ਦਿਲ ਦੇ ਵਰਕੇ ਫੋਲੇਂ ਕਰ ਜਾਂਦੇ ਨੇ ਪਰਦੇ ਲੋਕ
Post a Comment